ੴ

ਸਿੱਖਬਾਣੀ · SikhBani

ਮਨੁ ਤਨੁ ਧਨੁ ਸਭੁ ਤੁਮਰਾ ਸੁਆਮੀ ਆਨ ਨ ਦੂਜੀ ਜਾਇ ॥

man tan dhan sabh tumaraa suaamee aan na doojee jaae
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1223 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਜੀਵਤੁ; ਰਾਮ ਕੇ ਗੁਣ ਗਾਇ ॥

jeevat; raam ke gun gaae |

Sant Singh KhalsaI live by singing the Glorious Praises of the Lord.
Manmohan SinghI live to sing the praise of my Lord.
Manmohan Singh (Punjabi)ਮੈਂ ਆਪਣੇ ਪ੍ਰਭੂ ਦੀ ਕੀਰਤੀ ਗਾਇਨ ਕਰਨ ਨਾਲ ਹੀ ਜੀਉਂਦਾ ਹਾਂ।
Fareedkot Teekaਹੇ ਰਾਮ! ਮੈਂ ਆਪ ਕੇ ਗੁਣੋਂ ਕੋ ਗਾਇ ਕਰ ਜੀਵਤਾ ਹੂੰ॥
Prof. Sahib Singhਪਰਮਾਤਮਾ ਦੇ ਗੁਣ ਗਾ ਗਾ ਕੇ (ਮਨੁੱਖ) ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।

ਪਦ ਅਰਥ ਜੀਵਤੁ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਗਾਇ = ਗਾ ਕੇ।

SikhNet (Spanish)Vivo para cantar las Alabanzas de mi Dios, oh Gopal, oh Señor,

ਕਰਹੁ ਕ੍ਰਿਪਾ ਗੋਪਾਲ ਬੀਠੁਲੇ; ਬਿਸਰਿ. ਨ ਕਬ ਹੀ ਜਾਇ ॥੧॥ ਰਹਾਉ ॥

karahu kripaa gopaal beetthule; bisar. na kab hee jaae |1| rahaau |

Sant Singh KhalsaPlease be Merciful to me, O my Loving Lord of the Universe, that I may never forget You. ||1||Pause||
Manmohan SinghO my Loved Lord, show Thou mercy unto me, that I may forget Thee not ever. Pause.
Manmohan Singh (Punjabi)ਹੇ ਮੇਰੇ ਪਿਆਰੇ ਪ੍ਰਭੂ! ਤੂੰ ਮੇਰੇ ਉਤੇ ਰਹਿਮਤ ਧਾਰ, ਤਾਂ ਜੋ ਮੈਂ ਤੈਨੂੰ ਕਦੇ ਭੀ ਨਾਂ ਭੁੱਲਾ ਠਹਿਰਾਉ।
Fareedkot Teekaਹੇ ਗੋਪਾਲ ਬੀਠਲ! ਮੇਰੇ ਪੁਰ ਇਹ ਕਿਰਪਾ ਦ੍ਰਿਸ਼ਟੀ ਕਰੋ, ਜੋ ਤੇਰਾ ਨਾਮ ਮੇਰੇ ਕੋ ਕਬੀ ਬਿਸਰ ਨ ਜਾਵੈ॥੧॥ ਰਹਾਉ ॥
Prof. Sahib Singhਹੇ ਸ੍ਰਿਸ਼ਟੀ ਦੇ ਪਾਲਕ! ਹੇ ਨਿਰਲੇਪ ਪ੍ਰਭੂ! (ਮੇਰੇ ਉੱਤੇ) ਮਿਹਰ ਕਰ, (ਮੈਨੂੰ ਤੇਰਾ ਨਾਮ) ਕਦੇ ਭੀ ਨਾਹ ਭੁੱਲੇ ॥੧॥ ਰਹਾਉ ॥

ਪਦ ਅਰਥ ਗੋਪਾਲ = ਹੇ ਗੋਪਾਲ! ਬੀਠੁਲੇ = ਹੇ ਬੀਠਲ! {वि = स्थल = ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕਿਆ ਹੋਇਆ} ਹੇ ਨਿਰਲੇਪ ਪ੍ਰਭੂ! ਕਬ ਹੀ = ਕਦੇ ਭੀ ॥੧॥ ਰਹਾਉ ॥

SikhNet (Spanish)dame Tu Compasión y no permitas que me olvide de Ti nunca. (1-Pausa)

ਮਨੁ ਤਨੁ ਧਨੁ ਸਭੁ ਤੁਮਰਾ ਸੁਆਮੀ; ਆਨ. ਨ ਦੂਜੀ ਜਾਇ ॥

man tan dhan sabh tumaraa suaamee; aan. na doojee jaae |

Sant Singh KhalsaMy mind, body, wealth and all are Yours, O my Lord and Master; there is nowhere else for me at all.
Manmohan SinghMy soul, body and wealth are all Thine, O Lord. There is not any other place for me.
Manmohan Singh (Punjabi)ਮੇਰੀ ਜਿੰਦੜੀ, ਦੇਹਿ ਅਤੇ ਦੌਲਤ ਸਮੂਹ ਤੇਰੀਆਂ ਹਨ ਹੇ ਪ੍ਰਭੂ! ਮੇਰੇ ਨਹੀਂ ਹੋਰ ਕੋਈ ਟਿਕਾਣਾ ਹੈ ਹੀ ਨਹੀਂ।
Fareedkot Teekaਹੇ ਸ੍ਵਾਮੀ! ਮੇਰਾ ਮਨ ਔਰ ਤਨ ਧਨ ਕੇ ਸਹਿਤ ਸਭ ਆਪ ਕਾ ਹੀ ਹੈ ਔਰ ਤੇਰੇ ਸੇ ਬਿਨਾਂ ਮੇਰੇ ਕੋ ਦੂਸਰੀ (ਜਾਇ) ਜਗਾ ਨਹੀਂ ਹੈਂ॥
Prof. Sahib Singhਹੇ (ਮੇਰੇ) ਮਾਲਕ! ਮੇਰਾ ਮਨ ਮੇਰਾ ਸਰੀਰ ਮੇਰਾ ਧਨ-ਇਹ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। (ਤੈਥੋਂ ਬਿਨਾ) ਮੇਰਾ ਕੋਈ ਹੋਰ ਆਸਰਾ ਨਹੀਂ ਹੈ।

ਪਦ ਅਰਥ ਸੁਆਮੀ = ਹੇ ਸੁਆਮੀ! ਆਨ = {अन्य} ਹੋਰ। ਜਾਇ = ਥਾਂ, ਆਸਰਾ।

SikhNet (Spanish)Oh Maestro, mi cuerpo, mente y riquezas, Te pertenecen, sí, no existe ningún otro Refugio para mí,

ਜਿਉ ਤੂ ਰਾਖਹਿ ਤਿਵ ਹੀ ਰਹਣਾ; ਤੁਮੑਰਾ ਪੈਨੑੈ ਖਾਇ ॥੧॥

jiau too raakheh tiv hee rahanaa; tumaraa painai khaae |1|

Sant Singh KhalsaAs You keep me, so do I survive; I eat and I wear whatever You give me. ||1||
Manmohan SinghAs Thou keep me, so do I live, I wear and eat, what Thou give me.
Manmohan Singh (Punjabi)ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈ, ਓਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਜੋ ਤੂੰ ਮੈਨੂੰ ਦਿੰਦਾ ਹੈ, ਮੈਂ ਉਹ ਪਹਿਨਦਾ ਤੇ ਖਾਂਦਾ ਹਾਂ।
Fareedkot Teekaਜਿਸ ਤਰਾਂ ਤੂੰ ਰਾਖਤਾ ਹੈਂ, ਤਿਸੀ ਤਰਾਂ ਰਹਿਣਾ ਹੋਤਾ ਹੈ ਔਰ ਤੁਮਾਰਾ ਹੀ ਦੀਆ ਹੂਆ ਪਹਿਰਤਾ ਖਾਤਾ ਹੂੰ॥੧॥
Prof. Sahib Singhਜਿਵੇਂ ਤੂੰ ਰੱਖਦਾ ਹੈਂ, ਤਿਵੇਂ ਹੀ (ਜੀਵ) ਰਹਿ ਸਕਦੇ ਹਨ। (ਹਰੇਕ ਜੀਵ) ਤੇਰਾ ਹੀ ਦਿੱਤਾ ਪਹਿਨਦਾ ਹੈ ਤੇਰਾ ਹੀ ਦਿੱਤਾ ਖਾਂਦਾ ਹੈ ॥੧॥

ਪਦ ਅਰਥ ਪੈਨ੍ਹ੍ਹੈ = (ਜੀਵ) ਪਹਿਨਦਾ ਹੈ। ਖਾਇ = ਖਾਂਦਾ ਹਾਂ ॥੧॥

SikhNet (Spanish)y así vivo, como Tú me conservas, me alimento y me visto sólo con lo que viene de Ti. (1)

ਸਾਧਸੰਗਤਿ ਕੈ ਬਲਿ ਬਲਿ ਜਾਈ; ਬਹੁੜਿ. ਨ ਜਨਮਾ ਧਾਇ ॥

saadhasangat kai bal bal jaaee; bahurr. na janamaa dhaae |

Sant Singh KhalsaI am a sacrifice, a sacrifice to the Saadh Sangat, the Company of the Holy; I shall never again fall into reincarnation.
Manmohan SinghI am a sacrifice unto the society of the saints, through whose grace, I shall wander not into existences, again.
Manmohan Singh (Punjabi)ਸਤਿਸੰਗਤ ਉਤੋਂ ਮੈਂ ਕੁਰਬਾਨ ਕੁਰਬਾਨ ਜਾਂਦਾ ਹਾਂ, ਜਿਸ ਦੀ ਮਿਹਰ ਰਾਹੀਂ ਮੈਂ ਮੁੜ ਕੇ ਜੂਨੀਆਂ ਅੰਦਰ ਨਹੀਂ ਭਟਕਾਂਗਾ।
Fareedkot Teekaਸਾਧ ਸੰਗਤ ਕੇ ਮੈਂ ਬਾਰੰਬਾਰ ਬਲਿਹਾਰਨੇ ਜਾਤਾ ਹੂੰ ਜਿਨ ਕੀ ਕਿਰਪਾ ਕਰ ਫੇਰ ਜਨਮੋਂ ਮੇਂ ਨਹੀਂ ਧਾਵੈਂਗੇ॥
Prof. Sahib Singhਮੈਂ ਸਾਧ ਸੰਗਤ ਤੋਂ ਸਦਾ ਸਦਕੇ ਜਾਂਦਾ ਹਾਂ, (ਸਾਧ ਸੰਗਤ ਦੀ ਬਰਕਤਿ ਨਾਲ ਜੀਵ) ਮੁੜ ਜਨਮਾਂ ਵਿਚ ਨਹੀਂ ਭਟਕਦਾ।

ਪਦ ਅਰਥ ਕੈ = ਤੋਂ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਜਨਮਾ = ਜਨਮਾਂ ਵਿਚ। ਧਾਇ = ਦੌੜਦਾ, ਭਟਕਦਾ।

SikhNet (Spanish)Ofrezco mi vida a los Santos, por cuya Gracia ya no reencarnaré.

ਨਾਨਕ ਦਾਸ ਤੇਰੀ ਸਰਣਾਈ; ਜਿਉ ਭਾਵੈ ਤਿਵੈ ਚਲਾਇ ॥੨॥੭੫॥੯੮॥

naanak daas teree saranaaee; jiau bhaavai tivai chalaae |2|75|98|

Sant Singh KhalsaSlave Nanak seeks Your Sancuary, Lord; as it pleases Your Will, so do You guide him. ||2||75||98||
Manmohan SinghSlave Nanak ha sought Thy refuge O Lord, As Thou will, so do Thou drive him.
Manmohan Singh (Punjabi)ਗੋਲੇ ਨਾਨਕ ਨੇ ਤੇਰੀ ਪਨਾਹ ਨਹੀਂ ਹੈ, ਹੇ ਸੁਆਮੀ! ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਉਸ ਨੂੰ ਟੋਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਆਪ ਕੀ ਸ਼ਰਣ ਹੂੰ, ਜਿਉਂ ਤੇਰੇ ਕੋ ਭਾਵੈ ਤਿਉਂ ਹੀ ਮੇਰੇ ਕੋ ਚਲਾਉ॥੨॥੭੫॥੯੮॥
Prof. Sahib Singhਹੇ ਪ੍ਰਭੂ! ਤੇਰਾ ਦਾਸ (ਨਾਨਕ) ਤੇਰੀ ਸਰਨ ਆਇਆ ਹੈ, ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ (ਮੈਨੂੰ) ਜੀਵਨ-ਰਾਹ ਉੱਤੇ ਤੋਰ ॥੨॥੭੫॥੯੮॥

ਪਦ ਅਰਥ ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲੱਗੇ। ਚਲਾਇ = ਜੀਵਨ-ਰਾਹ ਉਤੇ ਤੋਰ ॥੨॥੭੫॥੯੮॥

SikhNet (Spanish)Oh Dios, busco sólo Tu Refugio, condúceme en Tu Voluntad. (2-75-98)
Answers quote the Granth verbatim with Ang citations. AI commentary is not Gurbani and not a religious ruling.