ਗਉੜੀ ੯ ॥
gaurree 9 |
Sant Singh KhalsaGauree 9:
Manmohan SinghGauri 9.
Manmohan Singh (Punjabi)ਗਉੜੀ 9।
Prof. Sahib Singhਪਦ ਅਰਥ ੯ = ਘਰ ਨਾਵਾਂ।
SikhNet (Spanish)Gauri 9
ਜੋਨਿ ਛਾਡਿ; ਜਉ ਜਗ ਮਹਿ ਆਇਓ ॥
jon chhaadd; jau jag meh aaeo |
Sant Singh KhalsaHe leaves the womb, and comes into the world;
Manmohan SinghLeaving the womb, when the mortal comes into the world,
Manmohan Singh (Punjabi)ਗਰਭ ਨੂੰ ਛੱਡ ਕੇ ਜਦ ਪ੍ਰਾਣੀ ਜਹਾਨ ਅੰਦਰ ਆਉਂਦਾ ਹੈ,
Fareedkot Teekaਜੋਨੀ ਛੋਡ ਕਰ ਜਬ ਤੂੰ ਜਗਤ ਮੇਂ ਆਇਆ, ਭਾਵ ਇਹ ਕਿ ਮਾਤਾ ਕੇ ਗਰਭ ਸੇ ਬਾਹਰ ਨਿਕਸਤੇ ਹੀ॥
Prof. Sahib Singhਜਦੋਂ ਜੀਵ ਮਾਂ ਦਾ ਪੇਟ ਛੱਡ ਕੇ ਜਨਮ ਲੈਂਦਾ ਹੈ,ਪਦ ਅਰਥ ਜੋਨਿ = ਗਰਭ, ਮਾਂ ਦਾ ਪੇਟ। ਜਉ = ਜਦੋਂ। ਜਗ ਮਹਿ ਆਇਓ = ਜਗਤ ਵਿਚ ਆਇਆ, ਜੀਵ ਜੰਮਿਆ।
SikhNet (Spanish)Desde que uno nace en éste mundo,
ਲਾਗਤ ਪਵਨ; ਖਸਮੁ ਬਿਸਰਾਇਓ ॥੧॥
laagat pavan; khasam bisaraaeo |1|
Sant Singh Khalsaas soon as the air touches him, he forgets his Lord and Master. ||1||
Manmohan Singhas soon as the air touches him, he forgets his Master.
Manmohan Singh (Punjabi)ਹਵਾ ਦੇ ਲਗਦਿਆਂ ਹੀ ਉਹ ਆਪਣੇ ਮਾਲਕ ਨੂੰ ਭੁਲਾ ਦਿੰਦਾ ਹੈ।
Fareedkot Teekaਜਬ ਮਾਇਆ ਰੂਪੀ ਪਵਨ ਲਾਗੀ ਅਰਥਾਤ ਮਾਤਾ ਪਿਤਾ ਆਦਿਕੋਂ ਮੇਂ ਮੋਹ ਹੂਆ, ਤਬ ਪਰਮੇਸ੍ਵਰ ਕੋ ਬਿਸਾਰ ਦੀਆ ਵਾ ਤਿਸ ਮੋਹ ਨੇ ਵਾਹਿਗੁਰੂ ਬਿਸਰਵਾਇ ਦੀਆ ॥੧॥
Prof. Sahib Singhਤਾਂ (ਮਾਇਆ ਦੀ) ਹਵਾ ਲੱਗਦਿਆਂ ਹੀ ਖਸਮ-ਪ੍ਰਭੂ ਨੂੰ ਭੁਲਾ ਦੇਂਦਾ ਹੈ ॥੧॥ਪਦ ਅਰਥ ਪਵਨ = ਹਵਾ, ਮਾਇਆ ਦੀ ਹਵਾ, ਮਾਇਆ ਦਾ ਪ੍ਰਭਾਵ ॥੧॥
SikhNet (Spanish)abandona a Dios tan pronto como empieza a respirar. (1)
ਜੀਅਰਾ; ਹਰਿ ਕੇ ਗੁਨਾ ਗਾਉ ॥੧॥ ਰਹਾਉ ॥
jeearaa; har ke gunaa gaau |1| rahaau |
Sant Singh KhalsaO my soul, sing the Glorious Praises of the Lord. ||1||Pause||
Manmohan SinghO my soul, sing thou the praises of God. Pause.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰ। ਠਹਿਰਾਉ।
Fareedkot Teekaਹੇ ਜੀਵ! ਹਰੀ ਕੇ ਗੁਨ ਗਾਇਨ ਕਰ॥੧॥ ਰਹਾਉ ॥
Prof. Sahib Singhਹੇ ਜਿੰਦੇ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ॥੧॥ ਰਹਾਉ ॥ਪਦ ਅਰਥ ਜੀਅਰਾ = ਹੇ ਜਿੰਦੇ! ॥੧॥ ਰਹਾਉ ॥
SikhNet (Spanish)Oh mi Alma, canta las Alabanzas de tu Señor.
ਗਰਭ ਜੋਨਿ ਮਹਿ; ਉਰਧ ਤਪੁ ਕਰਤਾ ॥
garabh jon meh; uradh tap karataa |
Sant Singh KhalsaYou were upside-down, living in the womb; you generated the intense meditative heat of 'tapas'.
Manmohan SinghWhen thou didst penance reversed in the womb existence,
Manmohan Singh (Punjabi)ਜਦ ਤੂੰ ਬੱਚੇਦਾਨੀ ਦੇ ਜੀਵਨ ਅੰਦਰ ਪੁੱਠਾ ਲਟਕਿਆ ਹੋਇਆ ਤਪੱਸਿਆ ਕਰਦਾ ਸੈਂ,
Fareedkot Teekaਗਰਭ ਜੋਨੀ ਮੇਂ ਤੂੰ ਊਪਰ ਪੈਰ ਕਰ ਕੇ ਤਪ ਕਰਤਾ ਥਾ॥
Prof. Sahib Singh(ਜਦੋਂ ਜੀਵ) ਮਾਂ ਦੇ ਪੇਟ ਵਿਚ ਸਿਰ-ਭਾਰ ਟਿਕਿਆ ਹੋਇਆ ਪ੍ਰਭੂ ਦੀ ਬੰਦਗੀ ਕਰਦਾ ਹੈ,ਪਦ ਅਰਥ ਉਰਧ = ਉਲਟਾ, ਪੁੱਠਾ ਲਟਕਿਆ ਹੋਇਆ।
SikhNet (Spanish)En el vientre materno y mientras uno está siendo cocinado al fuego lento,
ਤਉ ਜਠਰ ਅਗਨਿ ਮਹਿ; ਰਹਤਾ ॥੨॥
tau jatthar agan meh; rahataa |2|
Sant Singh KhalsaThen, you escaped the fire of the belly. ||2||
Manmohan Singhthou then, escaped the fire of the belly.
Manmohan Singh (Punjabi)ਤਾਂ ਤੂੰ ਪੇਟ ਦੀ ਅੱਗ ਵਿਚੋਂ ਬਚ ਨਿਕਲਿਆਂ ਸੈਂ।
Fareedkot Teekaਤਉ (ਜਠਰ) ਪੇਟ ਮੇਂ ਜੋ ਅੰਨ ਆਦਿਕ ਕੋ ਪਚਾਵਨੇ ਵਾਲੀ ਅਗਨੀ ਹੈ ਤਿਸ ਮੇਂ (ਰਹਤਾ) ਬਚਤਾ ਥਾ॥੨॥
Prof. Sahib Singhਤਦੋਂ ਪੇਟ ਦੀ ਅੱਗ ਵਿਚ ਭੀ ਬਚਿਆ ਰਹਿੰਦਾ ਹੈ ॥੨॥ਪਦ ਅਰਥ ਜਠਰ ਅਗਨਿ = ਪੇਟ ਦੀ ਅੱਗ। ਰਹਤਾ = ਬਚਿਆ ਰਹਿੰਦਾ ਹੈ ॥੨॥
SikhNet (Spanish)va a través de muchas posturas de Yoga, y de cabeza espera pacientemente nacer.(2)
ਲਖ ਚਉਰਾਸੀਹ ਜੋਨਿ; ਭ੍ਰਮਿ ਆਇਓ ॥
lakh chauraaseeh jon; bhram aaeo |
Sant Singh KhalsaAfter wandering through 8.4 million incarnations, you came.
Manmohan SinghHaving wandered through eighty four lacs of existences, thou hast come.
Manmohan Singh (Punjabi)ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦਾ ਹੋਇਆ ਤੂੰ ਆਇਆ ਹੈ।
Fareedkot Teekaਚੌਰਾਸੀ ਲਖ ਜੋਨੀ ਮੇਂ ਭਰਮਤਾ ਮਨੁਖ ਜਨਮ ਕੇ ਬੀਚ ਆਇਆ ਹੈ॥
Prof. Sahib Singh(ਜੀਵ) ਚੌਰਾਸੀਹ ਲੱਖ ਜੂਨਾਂ ਵਿਚ ਭਟਕ ਭਟਕ ਕੇ (ਭਾਗਾਂ ਨਾਲ ਮਨੁੱਖਾ ਜਨਮ ਵਿਚ) ਆਉਂਦਾ ਹੈ,ਪਦ ਅਰਥ ਭ੍ਰਮਿ = ਭਟਕ ਕੇ, ਭਉਂ ਕੇ। ਆਇਓ = ਆਇਆ ਹੈ, ਮਨੁੱਖਾ ਜਨਮ ਵਿਚ ਆਇਆ ਹੈ।
SikhNet (Spanish)Y eso después de millones de encarnaciones para obtener la forma humana.
ਅਬ ਕੇ ਛੁਟਕੇ; ਠਉਰ ਨ ਠਾਇਓ ॥੩॥
ab ke chhuttake; tthaur na tthaaeo |3|
Sant Singh KhalsaIf you stumble and fall now, you shall find no home or place of rest. ||3||
Manmohan SinghIf thou stumble, now thou shalt find no place or home.
Manmohan Singh (Punjabi)ਜੇ ਤੂੰ ਹੁਣ ਠੋਕਰ ਖਾ ਗਿਆ ਤੈਨੂੰ ਕੋਈ ਜਗ੍ਹਾ ਜਾਂ ਘਰ ਹੱਥ ਨਹੀਂ ਲੱਗਣਾ।
Fareedkot Teekaਅਬ ਇਸ ਮਾਨੁਖ ਜਨਮ ਕੇ ਬੀਚ ਪਰਮੇਸ੍ਵਰ ਕੇ ਚਰਨ ਤੇਰੇ ਸੇ ਛੂਟ ਗਏ ਤਬ ਠਹਿਰਨੇ ਕੋ ਜਾਗਾ ਨਹੀਂ ਮਿਲੇਗੀ, ਭਾਵ ਇਹ ਕਿ ਫੇਰ ਚੌਰਾਸੀ ਮੇਂ ਭ੍ਰਮਤਾ ਫਿਰੇਗਾ॥੩॥☬ਪ੍ਰਸ਼ਨ: ਮੇਂ ਕਿਆ ਕਰੂੰ?☬ਉੱਤਰ:
Prof. Sahib Singhਪਰ ਇੱਥੋਂ ਭੀ ਖੁੰਝ ਕੇ ਫਿਰ ਕੋਈ ਥਾਂ-ਥਿੱਤਾ (ਇਸ ਨੂੰ) ਨਹੀਂ ਮਿਲਦਾ ॥੩॥ਪਦ ਅਰਥ ਅਬ ਕੇ = ਇਸ ਵਾਰੀ ਭੀ। ਛੁਟਕੇ = ਖੁੰਝ ਜਾਣ ਤੇ। ਠਉਰ ਠਾਇਓ = ਥਾਂ-ਥਿੱਤਾ। ਠਉਰ = {ਸੰ: ਸਥਾਵਰ, ਠਾਂ, ਠਾਵਰ, ਠਉਰ} ਪੱਕਾ, ਟਿਕਵਾਂ। ਠਾਇਓ = {ਸੰ: ਸਥਾਨ स्थान} ਠਾਂ, ਥਾਂ ॥੩॥
SikhNet (Spanish)Si uno desperdicia el lapso de esta vida, ¿cuándo tendrá otra oportunidad?(3)
ਕਹੁ ਕਬੀਰ; ਭਜੁ ਸਾਰਿਗਪਾਨੀ ॥
kahu kabeer; bhaj saarigapaanee |
Sant Singh KhalsaSays Kabeer, meditate, vibrate upon the Lord, the Sustainer of the earth.
Manmohan SinghSays Kabir, remember thou thy Lord,
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਆਪਣੇ ਸਾਈਂ ਦਾ ਸਿਮਰਨ ਕਰ,
Fareedkot Teekaਕਬੀਰ ਜੀ ਕਹਤੇ ਹੈਂ: ਵਾਹਿਗਰੂ ਕਾ ਭਜਨ ਕਰ॥☬ਜੇ ਕਹੇ ਅਵਸਥਾ ਤੋ ਬਹੁਤ ਪੜੀ ਹੈ ਅੰਤ ਕੋ ਭਜ ਲੇਵਾਂਗਾ? ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਜਿੰਦ ਨੂੰ ਸਮਝਾ ਕਿ ਉਸ ਸਾਰਿਗਪਾਨੀ-ਪ੍ਰਭੂ ਨੂੰ ਸਿਮਰੇ,ਪਦ ਅਰਥ ਕਹੁ = ਆਖ, ਜਿੰਦ ਨੂੰ ਸਮਝਾ।
SikhNet (Spanish)Dice Kabir, habita en tu Señor Eterno,
ਆਵਤ ਦੀਸੈ; ਜਾਤ ਨ ਜਾਨੀ ॥੪॥੧॥੧੧॥੬੨॥
aavat deesai; jaat na jaanee |4|1|11|62|
Sant Singh KhalsaHe is not seen to be coming or going; He is the Knower of all. ||4||1||11||62||
Manmohan Singhwho is not seen coming or going and who knows all the things.
Manmohan Singh (Punjabi)ਜੋ ਆਉਂਦਾ ਅਤੇ ਜਾਂਦਾ ਦਿਸਦਾ ਨਹੀਂ ਅਤੇ ਜੋ ਸਾਰਾ ਕੁਛ ਜਾਣਦਾ ਹੈ।
Fareedkot Teekaਉਮਰ ਆਵਤੀ ਦੇਖੀਤੀ ਹੈ ਔਰ ਜਾਤੀ ਹੂਈ ਪਰਤੀਤ ਨਹੀਂ ਹੋਤੀ, ਦੀਪ ਸਿਖਾਵਤ ਵਾ ਜੀਵ ਆਵਤੇ ਤੋ ਦੇਖੀਤੇ ਹੈਂ ਜਾਤੇ ਹੂਏ ਨਹੀਂ ਜਾਣੀਤੇ ਹੈਂ, ਜੋ ਕਹਾਂ ਗਏ ਹੈਂ॥੪॥੧॥੧੧॥੬੨॥☬ਭਗਤੀ ਕੋ ਮੁਖ ਔਰ ਦੁੰਦੋਂ ਕੀ ਨਿਖੇਧੀ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਜੋ ਨਾਹ ਜੰਮਦਾ ਦਿੱਸਦਾ ਹੈ ਤੇ ਨਾਹ ਮਰਦਾ ਸੁਣੀਦਾ ਹੈ ॥੪॥੧॥੧੧॥੬੨॥ਪਦ ਅਰਥ ਨ ਆਵਤ ਦੀਸੈ = ਜੋ ਨਾਹ ਆਉਂਦਾ ਦਿੱਸਦਾ ਹੈ, ਜੋ ਨਾਹ ਹੀ ਜੰਮਦਾ ਹੈ। ਨ ਜਾਤ ਜਾਨੀ = ਜੋ ਨਾਹ ਮਰਦਾ ਜਾਣੀਦਾ ਹੈ, ਜੋ ਨਾਹ ਮਰਦਾ ਸੁਣੀਦਾ ਹੈ ॥੪॥੧॥੧੧॥੬੨॥
* ਸ਼ਬਦ ਦਾ ਭਾਵ: ਜੋ ਪ੍ਰਭੂ ਮਾਂ ਦੇ ਪੇਟ ਦੀ ਅੱਗ ਵਿਚ ਬਚਾਈ ਰੱਖਦਾ ਹੈ, ਉਹੀ ਜਗਤ ਦੀ ਮਾਇਆ ਦੀ ਅੱਗ ਤੋਂ ਬਚਾਣ ਦੇ ਸਮਰੱਥ ਹੈ। ਇਸ ਵਾਸਤੇ ਪ੍ਰਭੂ ਦਾ ਸਿਮਰਨ ਹੀ ਇਥੇ ਆਉਣ ਦਾ ਮੁੱਖ ਮਨੋਰਥ ਹੈ, ਪਰ ਜੇ ਜੀਵ ਉਸ ਨੂੰ ਇਸ ਮਨੁੱਖਾ ਜਨਮ ਵਿਚ ਸਿਮਰਨੋਂ ਖੁੰਝ ਜਾਏ ਤਾਂ ਫਿਰ ਮੌਕਾ ਨਹੀਂ ਬਣਦਾ।੬੨। * ਨੋਟ: ਕਈ ਜੋਗੀ ਲੋਕ ਉਲਟਾ ਲਟਕ ਕੇ (ਸਿਰ-ਭਾਰ ਹੋ ਕੇ) ਤਪ ਕਰਦੇ ਹਨ। ਇਸ ਤੋਂ ਇਹ ਖ਼ਿਆਲ ਆਮ ਪ੍ਰਚਲਤ ਹੈ ਕਿ ਜੀਵ ਮਾਂ ਦੇ ਪੇਟ ਵਿਚ ਪੁੱਠਾ ਲਟਕਿਆ ਹੋਇਆ ਤਪ ਕਰਦਾ ਹੈ।
SikhNet (Spanish)Quien ni va ni viene.(4-1-11-62)