ਮਃ ੪ ॥
mahalaa 4 |
Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino
ਸਾ ਧਰਤੀ ਭਈ ਹਰੀਆਵਲੀ; ਜਿਥੈ. ਮੇਰਾ ਸਤਿਗੁਰੁ ਬੈਠਾ ਆਇ ॥
saa dharatee bhee hareeaavalee; jithai. meraa satigur baitthaa aae |
Sant Singh KhalsaThat land, where my True Guru comes and sits, becomes green and fertile.
Manmohan SinghThat Land where my True Guru comes and sits grows green.
Manmohan Singh (Punjabi)ਉਹ ਜ਼ਿਮੀ ਜਿਥੇ ਮੇਰਾ ਸੱਚਾ ਗੁਰੂ ਆ ਕੇ ਬੈਠਦਾ ਹੈ, ਹਰੀ ਭਰੀ ਹੋ ਜਾਂਦੀ ਹੈ।
Fareedkot Teekaਸੋ ਪ੍ਰਿਥਵੀ (ਹਰਿਆਵਲੀ) ਰੌਣਕ ਵਾਲੀ ਹੂਈ ਹੈ, ਜਿਸ ਅਸਥਾਨ ਮੇਂ ਮੇਰਾ ਸਤਿਗੁਰੂ ਆਇ ਬੈਠਾ ਹੈ॥
Prof. Sahib Singhਜਿਸੁ ਭੋਏਂ ਤੇ ਪਿਆਰਾ ਸਤਿਗੁਰੂ ਆ ਕੇ ਬੈਠਾ ਹੈ, ਉਹ ਭੋਏਂ ਹਰੀ-ਭਰੀ ਹੋ ਗਈ ਹੈ।
SikhNet (Spanish)Siempre verde es el lugar donde habita mi Verdadero Guru.
ਸੇ ਜੰਤ ਭਏ ਹਰੀਆਵਲੇ; ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥
se jant bhe hareeaavale; jinee meraa satigur dekhiaa jaae |
Sant Singh KhalsaThose beings who go and behold my True Guru are rejuvenated.
Manmohan SinghThe creatures who go and see my True Guru become reverdured.
Manmohan Singh (Punjabi)ਜੀਵ ਜੰਤੂ ਜੋ ਜਾਂ ਕੇ ਸੱਚੇ ਗੁਰਾਂ ਦਾ ਦੀਦਾਰ ਪਾਉਂਦੇ ਹਨ ਉਹ ਸਰਸਬਜ਼ ਹੋ ਜਾਂਦੇ ਹਨ।
Fareedkot Teekaਔਰ ਜਿਨੋਂ ਨੇ ਮੇਰਾ ਸਤਿਗੁਰੂ ਜਾਇ ਕਰ ਦੇਖਿਆ ਹੈ ਸੇ ਸੰਤ (ਹਰੀਆਵਲੇ) ਪਰਸਿੰਨ ਭਏ ਹੈਂ॥
Prof. Sahib Singhਉਹ ਜੀਵ ਹਰੇ ਹੋ ਗਏ ਹਨ (ਭਾਵ, ਉਹਨਾਂ ਮਨੁੱਖਾਂ ਦੇ ਹਿਰਦੇ ਖਿੜ ਆਏ ਹਨ) ਜਿਨ੍ਹਾਂ ਜਾ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ।
SikhNet (Spanish)Las Almas de los que vieron a mi Verdadero Guru florecieron.
ਧਨੁ ਧੰਨੁ ਪਿਤਾ. ਧਨੁ ਧੰਨੁ ਕੁਲੁ; ਧਨੁ ਧਨੁ ਸੁ ਜਨਨੀ; ਜਿਨਿ ਗੁਰੂ ਜਣਿਆ ਮਾਇ ॥
dhan dhan pitaa. dhan dhan kul; dhan dhan su jananee; jin guroo janiaa maae |
Sant Singh KhalsaBlessed, blessed is the father; blessed, blessed is the family; blessed, blessed is the mother, who gave birth to the Guru.
Manmohan SinghO Mother hail, hail to the father hail, hail to the family hail, hail, to the good mamma, who gave birth to the Guru.
Manmohan Singh (Punjabi)ਹੇ ਅੰਮੜੀਏ, ਸ਼ਾਬਾਸ਼, ਸ਼ਾਬਾਸ਼ ਹੈ ਪਿਤਾ ਨੂੰ, ਸ਼ਾਬਾਸ਼ ਸ਼ਾਬਾਸ਼ ਹੈ ਖਾਨਦਾਨ ਨੂੰ ਸ਼ਾਬਾਸ਼, ਸ਼ਾਬਾਸ਼ ਹੈ ਉਹ ਚੰਗੀ ਮਾਤਾ ਨੂੰ ਜਿਸ ਨੇ ਗੁਰਾਂ ਨੂੰ ਜਨਮ ਦਿੱਤਾ ਹੈ।
Fareedkot Teeka(ਮਾਇ) ਹੇ ਭਾਈ! ਮਨ ਬਾਣੀ ਕਰ ਪਿਤਾ ਧੰਨ ਹੈ ਔਰ ਕੁਲ ਬੀ ਸਦਾ ਧੰਨਤਾ ਜੋਗ ਹੈ ਔਰ ਸੋ ਮਾਤਾ ਭੀ ਮਨ ਬਾਣੀ ਕਰ ਧੰਨ ਹੈ ਜਿਸ ਨੇ ਗੁਰੂ ਨੂੰ ਉਤਪਤ ਕੀਆ ਹੈ॥
Prof. Sahib Singhਹੇ ਮਾਂ! ਉਹ ਪਿਉ ਭਾਗਾਂ ਵਾਲਾ ਹੈ, ਉਹ ਕੁਲ ਭਾਗਾਂ ਵਾਲੀ ਹੈ ਜਿਸ ਨੇ ਸਤਿਗੁਰੂ ਜਣਿਆ ਹੈ।
ਪਦ ਅਰਥ ਧੰਨ = ਮੁਬਾਰਿਕ, ਭਾਗਾਂ ਵਾਲਾ। ਜਨਨੀ = ਮਾਂ। ਮਾਇ = ਹੇ ਮਾਂ!
SikhNet (Spanish)Benditos son los parientes, el padre y la madre de quienes ha nacido el Guru.
ਧਨੁ ਧੰਨੁ ਗੁਰੂ. ਜਿਨਿ ਨਾਮੁ ਅਰਾਧਿਆ; ਆਪਿ ਤਰਿਆ, ਜਿਨੀ ਡਿਠਾ ਤਿਨਾ ਲਏ ਛਡਾਇ ॥
dhan dhan guroo. jin naam araadhiaa; aap tariaa, jinee dditthaa tinaa le chhaddaae |
Sant Singh KhalsaBlessed, blessed is the Guru, who worships and adores the Naam; He saves Himself, and emancipates those who see Him.
Manmohan SinghBlessed, blessed is the Guru, who meditate on the Name He saves himself and saves those who see him.
Manmohan Singh (Punjabi)ਮੁਬਾਰਕ, ਮੁਬਾਰਕ ਹੈ ਗੁਰੂ ਜੋ ਨਾਮ ਦਾ ਸਿਮਰਨ ਕਰਦਾ ਹੈ। ਉਹ ਖੁਦ ਤਰ ਜਾਂਦਾ ਹੈ ਅਤੇ ਜੋ ਉਸ ਨੂੰ ਵੇਖਦੇ ਹਨ, ਉਨ੍ਹਾਂ ਨੂੰ ਭੀ ਤਾਰ ਦਿੰਦਾ ਹੈ।
Fareedkot Teekaਸੋ ਗੁਰੂ ਸਦਾ ਧੰਨ ਹੈ ਜਿਸ ਨੇ ਨਾਮ ਕਾ ਆਰਾਧਨ ਕੀਆ ਹੈ। ਸੋ ਆਪ ਸੰਸਾਰ ਸੇ ਤਰਿਆ ਹੈ ਪੁਨਾ ਜਿਨੋਂ ਨੇ ਦਰਸਨ ਕੀਆ ਹੈ ਤਿਨੋਂ ਕੋ ਭੀ ਛੁਡਾਇ ਲੇਤਾ ਹੈ॥
Prof. Sahib Singhਉਹ ਸਤਿਗੁਰੂ ਧੰਨ ਹੈ ਜਿਸ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ; (ਨਾਮ ਸਿਮਰ ਕੇ) ਆਪ ਤਰਿਆ ਹੈ ਤੇ ਜਿਨ੍ਹਾਂ ਉਸ ਦਾ ਦਰਸ਼ਨ ਕੀਤਾ ਉਹਨਾਂ ਨੂੰ ਭੀ (ਵਿਕਾਰਾਂ ਤੋਂ) ਛੁਡਾ ਲੈਂਦਾ ਹੈ।
SikhNet (Spanish)Bendito, bendito es el Guru que ha sido emancipado contemplando el Naam, el Nombre del Señor, y que guía a otros por Su Visión.
ਹਰਿ ਸਤਿਗੁਰੁ ਮੇਲਹੁ ਦਇਆ ਕਰਿ; ਜਨੁ ਨਾਨਕੁ. ਧੋਵੈ ਪਾਇ ॥੨॥
har satigur melahu deaa kar; jan naanak. dhovai paae |2|
Sant Singh KhalsaO Lord, be kind, and unite me with the True Guru, that servant Nanak may wash His feet. ||2||
Manmohan SinghO God mercifully cause me to meet the True Guru, that serf Nanak may wash his feet.
Manmohan Singh (Punjabi)ਹੇ ਵਾਹਿਗੁਰੂ! ਮਿਹਰ ਧਾਰ ਕੇ ਮੈਨੂੰ ਗੁਰਾਂ ਨਾਲ ਮਿਲਾ ਦੇ, ਤਾਂ ਜੋ ਨਫਰ ਨਾਨਕ ਉਨ੍ਹਾਂ ਦੇ ਚਰਨ ਪਾਣੀ ਨਾਲ ਸਾਫ਼ ਕਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਕ੍ਰਿਪਾ ਕਰ ਕੇ ਸਤਿਗੁਰੋਂ ਕੋ ਮੇਲਹੁ ਮੈਂ ਜਨ ਤਿਨ ਕੇ ਚਰਨ ਧੋਵਾਂ ਅਰਥਾਤ ਸੇਵਾ ਕਰਾਂ॥੨॥
Prof. Sahib Singhਹੇ ਹਰੀ! ਮਿਹਰ ਕਰ ਕੇ ਮੈਨੂੰ ਭੀ (ਅਜੇਹਾ) ਸਤਿਗੁਰੂ ਮਿਲਾਵੋ, ਦਾਸ ਨਾਨਕ ਉਸ ਦੇ ਪੈਰ ਧੋਵੇ ॥੨॥
ਪਦ ਅਰਥ ਪਾਇ = ਪੈਰ ॥੨॥
SikhNet (Spanish)Oh Señor, condúceme hasta mi Guru para que gracias a Tu Misericordia, pueda postrarme ante Él y lavar sus Pies de Loto. (2)