ੴ

ਸਿੱਖਬਾਣੀ · SikhBani

ਸਭਿ ਰਸ ਤਿਨ ਕੈ ਰਿਦੈ ਹਹਿ ਜਿਨ ਹਰਿ ਵਸਿਆ ਮਨ ਮਾਹਿ ॥

sabh ras tin kai ridai heh jin har vasiaa man maeh
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 310 · 8 lines
Translations

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਸਭਿ ਰਸ ਤਿਨ ਕੈ ਰਿਦੈ ਹਹਿ; ਜਿਨ ਹਰਿ ਵਸਿਆ ਮਨ ਮਾਹਿ ॥

sabh ras tin kai ridai heh; jin har vasiaa man maeh |

Sant Singh KhalsaAll joy is in the hearts of those, within whose minds the Lord abides.
Manmohan SinghAll the pleasures are in the mind of those within whose heart God abides.
Manmohan Singh (Punjabi)ਸਾਰੀਆਂ ਖੁਸ਼ੀਆਂ ਉਨ੍ਹਾਂ ਦੇ ਚਿੱਤ ਅੰਦਰ ਹਨ ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਨਿਵਾਸ ਰੱਖਦਾ ਹੈ।
Fareedkot Teekaਜਿਨ ਕੇ ਮਨ ਮੇਂ ਹਰੀ ਵਸਿਆ ਹੈ, ਤਿਨ ਕੇ ਹਿਰਦੇ ਮੇਂ ਸੰਪੂਰਨ (ਰਸ) ਅਨੰਦ ਹੈ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਵੱਸ ਪਿਆ ਹੈ (ਭਾਵ, ਜਿਨ੍ਹਾਂ ਨੇ ਪ੍ਰਭੂ ਨੂੰ ਮਨ ਵਿਚ ਅਨੁਭਵ ਕਰ ਲਿਆ ਹੈ), ਸਾਰੇ ਰਸ ਉਹਨਾਂ ਦੇ ਅੰਦਰ ਹਨ (ਭਾਵ, ਸੰਸਾਰਕ ਪਦਾਰਥਾਂ ਦੇ ਰਸਾਂ ਦਾ ਸੁਆਦ ਲੈਣ ਲਈ ਉਹ ਜੀਵ ਆਪਣੇ ਮਨ ਨੂੰ ਮਾਇਆ ਵਲ ਦੌੜਨ ਨਹੀਂ ਦੇਂਦੇ, ਹਿਰਦੇ ਵਿਚ ਨਾਮ-ਰਸ ਦਾ ਆਨੰਦ ਲੈਂਦੇ ਹਨ, ਜੋ ਸਭ ਰਸਾਂ ਤੋਂ ਉੱਤਮ ਰਸ ਹੈ)।
SikhNet (Spanish)Aquél en cuya mente habita el Señor, prueba la Esencia del Éxtasis.

ਹਰਿ ਦਰਗਹਿ. ਤੇ ਮੁਖ ਉਜਲੇ; ਤਿਨ ਕਉ ਸਭਿ ਦੇਖਣ ਜਾਹਿ ॥

har darageh. te mukh ujale; tin kau sabh dekhan jaeh |

Sant Singh KhalsaIn the Court of the Lord, their faces are radiant, and everyone goes to see them.
Manmohan SinghIn God's court their faces are bright and all go to see them.
Manmohan Singh (Punjabi)ਰੱਬ ਦੇ ਦਰਬਾਰ ਅੰਦਰ ਉਨ੍ਹਾਂ ਦੇ ਚਿਹਰੇ ਰੋਸ਼ਨ ਹਨ ਅਤੇ ਸਾਰੇ ਉਨ੍ਹਾਂ ਨੂੰ ਵੇਖਣ ਨੂੰ ਜਾਂਦੇ ਹਨ।
Fareedkot Teekaਔਰ ਤਿਨ ਕੇ ਮੁਖ ਹਰੀ ਦੀ ਦਰਗਾਹ ਮੇਂ ਉਜਲੇ ਹੈਂ, ਪੁਨਾ ਤਿਨ ਕੋ ਸਭ ਦੇਖਣੇ ਜਾਤੇ ਹੈਂ॥
Prof. Sahib Singhਹਰੀ ਦੀ ਦਰਗਾਹ ਵਿਚ ਉਹ ਖਿੜੇ-ਮੱਥੇ ਜਾਂਦੇ ਹਨ; ਤੇ ਸਾਰੇ ਲੋਕ ਉਹਨਾਂ ਦਾ ਦਰਸ਼ਨ ਲੋਚਦੇ ਹਨ।
SikhNet (Spanish)Su semblante se vuelve radiante en la Corte de Dios y toda la creación añora su visión.

ਜਿਨ ਨਿਰਭਉ ਨਾਮੁ ਧਿਆਇਆ; ਤਿਨ ਕਉ. ਭਉ ਕੋਈ ਨਾਹਿ ॥

jin nirbhau naam dhiaaeaa; tin kau. bhau koee naeh |

Sant Singh KhalsaThose who meditate on the Name of the Fearless Lord have no fear.
Manmohan SinghThey who meditate on the Name of the Fearless One have no fear.
Manmohan Singh (Punjabi)ਜੋ ਨਿਡਰ ਪੁਰਖ ਦੇ ਨਾਮ ਦਾ ਆਰਾਧਨ ਕਰਦੇ ਹਨ, ਉਨ੍ਹਾਂ ਨੂੰ ਕੋਈ ਡਰ ਨਹੀਂ।
Fareedkot Teekaਜਿਨੋਂ ਨੇ ਨਿਰਭੈ ਕੇ ਨਾਮ ਕੋ ਧਿਆਇਆ ਹੈ, ਤਿਨ ਕੋ ਕੋਈ ਭੈ ਨਹੀਂ॥
Prof. Sahib Singhਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ (ਆਪ ਨੂੰ ਭੀ) ਕੋਈ ਡਰ ਨਹੀਂ ਰਹਿ ਜਾਂਦਾ;
SikhNet (Spanish)A aquél que contempla el Nombre del Intrépido Señor, se le quita todo el miedo.

ਹਰਿ ਉਤਮੁ ਤਿਨੀ ਸਰੇਵਿਆ; ਜਿਨ ਕਉ ਧੁਰਿ ਲਿਖਿਆ ਆਹਿ ॥

har utam tinee sareviaa; jin kau dhur likhiaa aaeh |

Sant Singh KhalsaThose who have such pre-destined destiny remember the Sublime Lord.
Manmohan SinghThey who are so pre-ordained, remember the Sublime Lord.
Manmohan Singh (Punjabi)ਜਿਨ੍ਹਾਂ ਲਈ ਮੁੱਢ ਦੀ ਐਸੀ ਲਿਖਤਾਕਾਰ ਹੈ, ਉਹ ਸਰੇਸ਼ਟ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਪਰੰਤੂ ਜਿਨ ਕਉ ਧੁਰੋਂ ਹੀ ਲਿਖਿਆ (ਆਹਿ) ਹੈ ਤਿਨੋਂ ਨੇ ਹਰੀ ਉਤਮ ਕੋ (ਸਰੇਵਿਆ) ਸੇਵਿਆ ਹੈ॥
Prof. Sahib Singh(ਪਰ ਇਹ) ਉੱਤਮ ਪ੍ਰਭੂ ਉਹਨਾਂ ਮਨੁੱਖਾਂ ਨੇ ਹੀ ਸਿਮਰਿਆ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਚੰਗੇ ਕੀਤੇ ਹੋਏ ਕੰਮਾਂ ਦੇ ਸੰਸਕਾਰ) ਲਿਖੇ ਹੋਏ ਹਨ।

ਪਦ ਅਰਥ ਸਰੇਵਿਆ = ਸਿਮਰਿਆ। ਧੁਰਿ = ਮੁਢ ਤੋਂ। ਆਹਿ = ਹੈ।

SikhNet (Spanish)Solamente aquéllos que tienen así el Destino marcado por el mismo Dios, sirven a su Maestro Supremo.

ਤੇ ਹਰਿ ਦਰਗਹਿ ਪੈਨਾਈਅਹਿ; ਜਿਨ ਹਰਿ ਵੁਠਾ ਮਨ ਮਾਹਿ ॥

te har darageh painaaeeeh; jin har vutthaa man maeh |

Sant Singh KhalsaThose, within whose minds the Lord abides, are robed with honor in the Court of the Lord.
Manmohan SinghThey in whose heart God abides are robed in God's court.
Manmohan Singh (Punjabi)ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ, ਉਹ ਵਾਹਿਗੁਰੂ ਦੇ ਦਰਬਾਰ ਅੰਦਰ ਪਹਿਰਾਏ ਜਾਂਦੇ ਹਨ।
Fareedkot Teekaਔਰ ਜਿਨ ਕੇ ਮਨ ਮੇਂ ਹਰੀ (ਵੁਠਾ) ਵਸਿਆ ਹੈ, ਸੋ ਹਰੀ ਕੀ ਦਰਗਾਹ ਮੇਂ ਪੈਨਾਈਤੇ ਹੈਂ ਅਰਥਾਤ ਪਤ ਸੰਯੁਕਤ ਕਰੀਤੇ ਹੈਂ॥
Prof. Sahib Singhਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ (ਭਾਵ, ਪਰਗਟ ਹੁੰਦਾ ਹੈ) ਉਹਨਾਂ ਨੂੰ ਉਸ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ।

ਪਦ ਅਰਥ ਪੈਨਾਈਅਹਿ = ਮੰਨੇ ਜਾਂਦੇ ਹਨ, ਉਹਨਾਂ ਨੂੰ ਸਿਰੋਪਾ ਦਿੱਤਾ ਜਾਂਦਾ ਹੈ। ਵੁਠਾ = ਵੁੱਠਾ, ਵੱਸਿਆ।

SikhNet (Spanish)Ellos son aclamados en la Corte del Señor;

ਓਇ ਆਪਿ ਤਰੇ ਸਭ ਕੁਟੰਬ ਸਿਉ; ਤਿਨ ਪਿਛੈ ਸਭੁ ਜਗਤੁ ਛਡਾਹਿ ॥

oe aap tare sabh kuttanb siau; tin pichhai sabh jagat chhaddaeh |

Sant Singh KhalsaThey are carried across, along with all their family, and the whole world is saved along with them.
Manmohan SinghThey swim across with their entire family and in their wake the hole world is saved.
Manmohan Singh (Punjabi)ਉਹ ਆਪਣੇ ਸਾਰੇ ਪਰਵਾਰ ਸਮੇਤ ਪਾਰ ਉਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਮਗਰ ਲੱਗ ਕੇ ਸਮੂਹ ਸੰਸਾਰ ਬਚ ਜਾਂਦਾ ਹੈ।
Fareedkot Teekaਵਹੁ ਆਪ ਸਭ ਕੁਟੰਬ ਸਹਤ ਤਰੇ ਹੈਂ ਔਰ ਤਿਨ ਕੇ ਪੀਛੇ ਸੰਪੂਰਨ ਜਗਤ ਛੂਟਾ ਹੈ॥
Prof. Sahib Singhਉਹ ਆਪ ਸਾਰੇ ਪਰਵਾਰ ਸਮੇਤ (ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦੇ ਹਨ ਤੇ ਆਪਣੇ ਪੂਰਨਿਆਂ ਤੇ ਤੋਰ ਕੇ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾ ਲੈਂਦੇ ਹਨ।

ਪਦ ਅਰਥ ਤਿਨ ਪਿਛੈ = ਉਹਨਾਂ ਦੇ ਪੂਰਨਿਆਂ ਤੇ।

SikhNet (Spanish)sí, aquéllos sobre quienes ha llovido la Misericordia del Señor, son emancipados con toda su gente;

ਜਨ ਨਾਨਕ ਕਉ. ਹਰਿ ਮੇਲਿ ਜਨ; ਤਿਨ ਵੇਖਿ ਵੇਖਿ ਹਮ ਜੀਵਾਹਿ ॥੧॥

jan naanak kau. har mel jan; tin vekh vekh ham jeevaeh |1|

Sant Singh KhalsaO Lord, please unite servant Nanak with Your humble servants; beholding them, beholding them, I live. ||1||
Manmohan SinghMy God unite the servant Nanak with Thine slaves by continually beholding whom he sustains life
Manmohan Singh (Punjabi)ਮੇਰੇ ਵਾਹਿਗੁਰੂ ਨੌਕਰ ਨਾਨਕ ਨੂੰ ਆਪਣੇ ਗੋਲਿਆਂ ਨਾਲ ਜੋੜ, ਜਿਨ੍ਹਾਂ ਨੂੰ ਲਗਾਤਾਰ ਤੱਕ ਕੇ ਉਹ ਜੀਊਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਦਾਸ ਕੋ (ਜਨ) ਸੰਤ ਮੇਲੋ, ਤਿਨ ਕੋ ਹਮ ਦੇਖ ਦੇਖ ਕਰ ਜੀਵੇਂ॥੧॥
Prof. Sahib Singhਹੇ ਹਰੀ! (ਇਹੋ ਜਿਹੇ ਆਪਣੇ) ਬੰਦੇ ਦਾਸ ਨਾਨਕ ਨੂੰ ਭੀ ਮਿਲਾ। ਅਸੀਂ ਉਹਨਾਂ ਨੂੰ ਵੇਖ ਵੇਖ ਕੇ ਜੀਵੀਏ ॥੧॥
SikhNet (Spanish)sí, y el mundo entero es salvado por su cuenta. Oh Señor, condúceme al Santuario del Santo, Viéndolo, la Luz Divina despertará en mí. (1)
Answers quote the Granth verbatim with Ang citations. AI commentary is not Gurbani and not a religious ruling.