ੴ

ਸਿੱਖਬਾਣੀ · SikhBani

Ang 41

Sri Guru Granth Sahib · Siree Raag · 3 shabads, 37 lines
Translations
Shabad Guru Ramdas Ji Siree Raag

ਸਿਰੀਰਾਗੁ ਮਹਲਾ ੪ ॥

sireeraag mahalaa 4 |

Sant Singh KhalsaSiree Raag, Fourth Mehl:
Manmohan SinghSri Rag Fourth Guru.
Manmohan Singh (Punjabi)ਸਿਰੀ ਰਾਗ, ਚਉਥੀ ਪਾਤਸ਼ਾਹੀ।
SikhNet (Spanish)Siri Rag, Mejl Guru Ram Das, Cuarto Canal Divino.

ਹਉ. ਪੰਥੁ ਦਸਾਈ ਨਿਤ ਖੜੀ; ਕੋਈ ਪ੍ਰਭੁ ਦਸੇ. ਤਿਨਿ ਜਾਉ ॥

hau. panth dasaaee nit kharree; koee prabh dase. tin jaau |

Sant Singh KhalsaI stand by the wayside and ask the Way. If only someone would show me the Way to God-I would go with him.
Manmohan SinghEver standing up I inquire of the way to my Lord. If some one shows me the way, I would go to Him.
Manmohan Singh (Punjabi)ਸਦਾ ਹੀ ਖੜੀ ਹੋ ਕੇ ਮੈਂ ਸਾਹਿਬ ਦੇ ਰਸਤੇ ਦਾ ਪਤਾ ਕਰਦੀ ਹਾਂ। ਜੇਕਰ ਕੋਈ ਪੁਰਸ਼ ਮੈਨੂੰ ਰਸਤਾ ਦਿਖਾਵੇ ਤਾਂ ਮੈਂ ਉਸ ਕੋਲ ਜਾਵਾਂ।
Fareedkot Teekaਮੈ ਜਗ੍ਯਾਸੂ ਰੂਪੀ ਇਸਤ੍ਰੀ (ਖੜੀ) ਭਾਵ ਸਾਵਧਾਨ ਹੋ ਕਰ ਨਿਤੰਪ੍ਰਤਿ (ਪ੍ਰੰਤੂ) ਰਸਤਾ (ਦਸਾਈ) ਪੂਛਾਵਤੀ ਹੂੰ, ਜੇ ਕੋਈ (ਪ੍ਰਭੂ) ਪਰਮੇਸ੍ਵਰ ਕਾ ਮਾਰਗੁ ਦਸੇ (ਤਿਨਿ ਜਾਉ) ਤਿਨ ਕੇ ਪਾਸ ਮੇਂ ਜਾਊਂ॥
Prof. Sahib Singhਮੈਂ ਸਦਾ (ਤਾਂਘ ਵਿਚ) ਖਲੋਤੀ ਹੋਈ (ਪਰਮਾਤਮਾ ਦੇ ਦੇਸ ਦਾ) ਰਾਹ ਪੁੱਛਦੀ ਹਾਂ (ਮੈਂ ਸਦਾ ਲੋਚਦੀ ਹਾਂ ਕਿ) ਕੋਈ ਮੈਨੂੰ ਪ੍ਰਭੂ ਦੀ ਦੱਸ ਪਾਏ, ਤੇ ਉਸ ਦੀ ਰਾਹੀਂ (ਉਸ ਦੀ ਸਹੈਤਾ ਨਾਲ ਪ੍ਰਭੂ ਦੇ ਚਰਨਾਂ ਵਿਚ) ਪਹੁੰਚਾਂ।

ਪਦ ਅਰਥ ਹਉ = ਮੈਂ। ਪੰਥੁ = ਰਸਤਾ। ਦਸਾਈ = ਦਸਾਈਂ, ਪੁੱਛਦੀ ਹਾਂ। ਤਿਨਿ = ਉਸ ਦੀ ਰਾਹੀਂ, ਉਸ ਦੀ ਸਹੈਤਾ ਨਾਲ। ਜਾਉ = ਜਾਉਂ, ਮੈਂ ਜਾਵਾਂ।

SikhNet (Spanish)Me paro a la orilla del Sendero y le pregunto a la gente que cruza dónde está el Sendero que me lleve hasta mi Señor.

ਜਿਨੀ ਮੇਰਾ ਪਿਆਰਾ ਰਾਵਿਆ; ਤਿਨ ਪੀਛੈ ਲਾਗਿ ਫਿਰਾਉ ॥

jinee meraa piaaraa raaviaa; tin peechhai laag firaau |

Sant Singh KhalsaI follow in the footsteps of those who enjoy the Love of my Beloved.
Manmohan SinghI follow in the foot steps of those who have enjoyed my Beloved.
Manmohan Singh (Punjabi)ਮੈਂ ਉਹਨਾਂ ਦੇ ਪਿਛੇ ਲੱਗੀ-ਫਿਰਦੀ ਹਾਂ, ਜਿਨ੍ਹਾਂ ਨੇ ਮੇਰੇ ਪ੍ਰੀਤਮ ਨੂੰ ਮਾਣਿਆ ਹੈ।
Fareedkot Teekaਔਰ ਜਿਨੋਂ ਗ੍ਯਾਨੀ ਰੂਪ ਸਖੀਓਂ ਨੇ ਮੇਰਾ ਪ੍ਯਾਰਾ ਵਾਹਿਗੁਰੂ (ਰਾਵਿਆ) ਭੋਗਿਆ ਹੈ, ਭਾਵ ਏਹਿ ਕਿ ਜਿਨ ਕੋ ਤਿਸ ਕਾ ਅਨੰਦ ਪ੍ਰਾਪਤਿ ਭਯਾ ਹੈ, ਮੈਂ ਤਿਨ ਕੇ ਪੀਛੇ ਲਾਗੀ ਫਿਰੂੰਗੀ॥
Prof. Sahib Singhਜਿਨ੍ਹਾਂ (ਸਤਿਸੰਗੀ ਸਹੇਲੀਆਂ) ਨੇ ਪਿਆਰੇ ਪ੍ਰਭੂ ਦਾ ਮਿਲਾਪ ਹਾਸਲ ਕੀਤਾ ਹੈ, ਉਹਨਾਂ ਦੇ ਪਿੱਛੇ ਲੱਗੀ ਫਿਰਾਂ,

ਪਦ ਅਰਥ ਰਾਵਿਆ = ਮਾਣਿਆ। ਲਾਗਿ = ਲੱਗ ਕੇ। ਫਿਰਾਉ = ਫਿਰਉਂ।

SikhNet (Spanish)Sigo los pasos de Aquéllos que han disfrutado del Amor de mi Dios.

ਕਰਿ ਮਿੰਨਤਿ. ਕਰਿ ਜੋਦੜੀ; ਮੈ ਪ੍ਰਭੁ ਮਿਲਣੈ ਕਾ ਚਾਉ ॥੧॥

kar minat. kar jodarree; mai prabh milanai kaa chaau |1|

Sant Singh KhalsaI beg of them, I implore them; I have such a yearning to meet God! ||1||
Manmohan SinghThem I beseech and them I entreat. I have a yearning to meet my Master.
Manmohan Singh (Punjabi)ਉਨ੍ਹਾਂ ਅਗੇ ਮੈਂ ਪ੍ਰਾਰਥਨਾ ਕਰਦੀ ਹਾਂ ਤੇ ਉਨ੍ਹਾਂ ਨੂੰ ਮੈਂ ਬੇਨਤੀ ਕਰਦੀ ਹਾਂ। ਮੈਨੂੰ ਆਪਣੇ ਮਾਲਕ ਨੂੰ ਮਿਲਣ ਦੀ ਉਮੰਗ ਹੈ।
Fareedkot Teekaਔਰ ਤਿਨ ਕੇ ਆਗੇ (ਮਿੰਨਤਿ) ਦੀਨਤਾ ਸੇ ਬੇਨਤੀ ਕਰੂੰ, ਔਰ (ਜੋਦੜੀ) ਮਿਹਨਤ ਭਾਵ ਸੇ ਤਿਨ ਕੀ ਸੇਵਾ ਰੂਪੀ ਕਾਰ ਕਰੂੰਗੀ, ਜਬ ਵਹੁ ਸੇਵਾ ਤਥਾ ਦੀਨਤਾ ਕਰ ਪ੍ਰਸਿੰਨ ਹੂਏ ਪੂਛੇਂਗੇ ਕਿ ਤੂੰ ਕਿਸ ਨਮਿੱਤ ਸੇਵਾ ਕਰਤੀ ਹੈਂ? ਤਬ ਮੈਂ ਕਹੂੰਗੀ ਕਿ ਮੁਝ ਕੋ ਅਪਨੇ ਪ੍ਰਭੂ ਕੇ ਮਿਲਨੇ ਕਾ ਚਾਉ ਹੋ ਰਹਾ ਹੈ॥
Prof. Sahib Singhਅਤੇ ਉਹਨਾਂ ਅੱਗੇ ਤਰਲਾ ਕਰਾਂ ਕਿ ਮੇਰੇ ਅੰਦਰ ਪ੍ਰਭੂ ਨੂੰ ਮਿਲਣ ਦਾ ਚਾਉ ਹੈ (ਮੈਨੂੰ ਉਸ ਦੇ ਮਿਲਾਪ ਦਾ ਰਸਤਾ ਦੱਸੋ।) ॥੧॥

ਪਦ ਅਰਥ ਮਿੰਨਤਿ = ਤਰਲਾ। ਜੋਦੜੀ = ਸੇਵ-ਘਾਲ॥੧॥

SikhNet (Spanish)Yo les imploro, y mi súplica es, queridos Hermanos del Destino, que yo me encuentre con mi Amor (1)

ਮੇਰੇ ਭਾਈ ਜਨਾ; ਕੋਈ ਮੋ ਕਉ. ਹਰਿ ਪ੍ਰਭੁ ਮੇਲਿ ਮਿਲਾਇ ॥

mere bhaaee janaa; koee mo kau. har prabh mel milaae |

Sant Singh KhalsaO my Siblings of Destiny, please unite me in Union with my Lord God.
Manmohan SinghMy fellow Brother! let some one unite me in the union of my Lord God.
Manmohan Singh (Punjabi)ਮੇਰੇ ਵੀਰ ਸੰਗੀਓ! ਕੋਈ ਸਜਣ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦੇ ਮਿਲਾਪ ਅੰਦਰ ਮਿਲਾ ਦੇਵੇ।
Fareedkot Teekaਹੇ ਮੇਰੇ ਭਾਈ ਜਨੋ! ਕੋਈ ਐਸਾ ਪਰਉਪਕਾਰੀ ਭੀ ਹੈ ਕਿ ਜੋ ਮੇਰੇ ਕੋ (ਹਰਿ ਪ੍ਰਭੁ) ਸਰਬ ਸਕਤੀਵਾਨ ਵਾਹਿਗੁਰੂ ਕੇ ਸਾਥ ਮਿਲਾਇ ਦੇਵੇ॥
Prof. Sahib Singhਹੇ ਮੇਰੇ ਭਰਾਵੋ! ਮੈਨੂੰ ਕੋਈ ਧਿਰ ਪਰਮਾਤਮਾ ਨਾਲ ਮਿਲਾ ਦਿਉ।

ਪਦ ਅਰਥ ਮੋ ਕਉ = ਮੈਨੂੰ।

SikhNet (Spanish)Oh amigos míos, llévenme hasta mi Maestro

ਹਉ. ਸਤਿਗੁਰ ਵਿਟਹੁ ਵਾਰਿਆ; ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥੧॥ ਰਹਾਉ ॥

hau. satigur vittahu vaariaa; jin har prabh deea dikhaae |1| rahaau |

Sant Singh KhalsaI am a sacrifice to the True Guru, who has shown me the Lord God. ||1||Pause||
Manmohan SinghI am a sacrifice unto my True Guru, who has shown to me the Lord Master. Pause.
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦੀ ਹਾਂ, ਜਿਨ੍ਹਾਂ ਨੇ ਮੈਨੂੰ ਸੁਆਮੀ ਮਾਲਕ ਨੂੰ ਵਿਖਾਲ ਦਿੱਤਾ ਹੈ। ਠਹਿਰਾਉ।
Fareedkot Teekaਤਾਂ ਤੇ ਮੈਂ ਐਸੇ ਸਤਿਗੁਰੋਂ ਕੇ (ਵਿਟਹੁ) ਊਪਰ ਸੇ (ਵਾਰਿਆ) ਬਲਿਹਾਰਨੇ ਜਾਤਾ ਹੂੰ, ਜਿਨ ਸਤਿਗੁਰੋਂ ਨੇ ਜਗ੍ਯਾਸੂ ਜਨੋਂ ਕੋ ਹਰਿ ਪ੍ਰਭੁ ਆਪਨਾ ਆਪ ਰੂਪ ਕਰ ਕੇ ਦਿਖਾਇ ਦੀਆ ਹੈ, ਭਾਵ ਏਹਿ ਹੈ ਕਿ ਵਹੁ ਮਿਲਨੇ ਸੇ ਮੇਰੇ ਕੋ ਭੀ ਦਿਖਾਵੇਂਗੇ॥੧॥ ਰਹਾਉ ॥
Prof. Sahib Singh(ਪਰ ਗੁਰੂ ਤੋਂ ਬਿਨਾ ਹੋਰ ਕੌਣ ਮਿਲਾ ਸਕਦਾ ਹੈ?) ਮੈਂ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਪਰਮਾਤਮਾ ਵਿਖਾਲ ਦਿੱਤਾ (ਭਾਵ, ਜੋ ਵਿਖਾਲ ਦੇਂਦਾ ਹੈ) ॥੧॥ ਰਹਾਉ ॥

ਪਦ ਅਰਥ ਵਿਟਹੁ = ਤੋਂ। ਵਾਰਿਆ = ਸਦਕੇ। ਜਿਨਿ = ਜਿਸ ਨੇ॥੧॥ਰਹਾਉ॥

SikhNet (Spanish)yo ofrezco mi vida en sacrificio a mi Guru Verdadero, quien me ha revelado a mi Señor. (1-Pausa)

ਹੋਇ ਨਿਮਾਣੀ ਢਹਿ ਪਵਾ; ਪੂਰੇ ਸਤਿਗੁਰ ਪਾਸਿ ॥

hoe nimaanee dteh pavaa; poore satigur paas |

Sant Singh KhalsaIn deep humility, I fall at the Feet of the Perfect True Guru.
Manmohan SinghIn utter humility, I lie prostrate before the Perfect True Guru.
Manmohan Singh (Punjabi)ਪਰਮ ਆਜਜ਼ੀ ਅੰਦਰ ਮੈਂ ਪੂਰਨ ਸੱਚੇ ਗੁਰਾਂ ਅੱਗੇ ਡਿੱਗ ਪੈਂਦੀ ਹਾਂ।
Fareedkot Teeka(ਨਿਮਾਣੀ) ਮਾਨ ਸੇ ਰਹਿਤ ਹੋ ਕਰ, ਭਾਵ ਏਹਿ ਕਿ ਜੋ ਕੁਛ ਮਾਨ ਤਥਾ ਪ੍ਰਭਤਾ ਲੋਗੋਂ ਮੇਂ ਹੈ, ਤਿਸ ਕੋ ਤ੍ਯਾਗ ਨਿਰਹੰਕਾਰ ਹੋ ਕਰ ਪੂਰੇ ਜੋ ਬ੍ਰਹਮ ਸ੍ਰੋਤ੍ਰੀ ਔਰ ਬ੍ਰਹਮ ਨੇਸ੍ਟੀ ਗੁਰੂ ਹੈਂ, ਤਿਨ ਕੇ ਚਰਨੋਂ ਸਮੀਪ (ਢਹਿ ਪਵਾ) ਗਿਰ ਪਰੂੰਗੀ॥
Prof. Sahib Singh(ਮੇਰਾ ਮਨ ਲੋਚਦਾ ਹੈ ਕਿ) ਮੈਂ ਹੋਰ ਮਾਨ ਆਸਰਾ ਛੱਡ ਕੇ ਪੂਰੇ ਸਤਿਗੁਰੂ ਦੇ ਚਰਨਾਂ ਉੱਤੇ ਡਿੱਗ ਪਵਾਂ।
SikhNet (Spanish)Con toda humildad, caigo en la Puerta del Guru Perfecto,

ਨਿਮਾਣਿਆ. ਗੁਰੁ ਮਾਣੁ ਹੈ; ਗੁਰੁ ਸਤਿਗੁਰੁ ਕਰੇ ਸਾਬਾਸਿ ॥

nimaaniaa. gur maan hai; gur satigur kare saabaas |

Sant Singh KhalsaThe Guru is the Honor of the dishonored. The Guru, the True Guru, brings approval and applause.
Manmohan SinghThe Guru is the honour of the dishonoured. The great Sat Guru makes man applaudable.
Manmohan Singh (Punjabi)ਗੁਰੂ ਜੀ ਨਿਪਤਿਆਂ ਦੀ ਪਤ ਹਨ। ਵੱਡੇ ਸਤਿਗੁਰੂ ਇਨਸਾਨ ਨੂੰ ਧੰਨਤਾ-ਯੋਗ ਬਣਾ ਦਿੰਦੇ ਹਨ।
Fareedkot Teekaਕਿਉਂਕਿ ਜੋ (ਨਿਮਾਣਿਆ) ਮਾਨ ਸੇ ਰਹਿਤ ਹੈਂ ਤਿਨ ਕੋ ਗੁਰੂ ਮਾਨ ਦੇਤੇ ਹੈਂ, ਪੁਨਾ (ਗੁਰੁ) ਪੂਜਨੇ ਯੋਗ ਜੋ ਸਤਿਗੁਰੂ ਹੈਂ, ਸੋ ਸੇਵਕੋਂ ਕੋ (ਸਾਬਾਸਿ) ਉਪਮਾ ਕੇ ਜੋਗ ਕਰ ਦੇਤੇ ਹੈਂ॥
Prof. Sahib Singhਗੁਰੂ ਉਹਨਾਂ ਦਾ ਮਾਣ-ਆਸਰਾ ਹੈ, ਜਿਨ੍ਹਾਂ ਦਾ ਹੋਰ ਕੋਈ ਆਸਰਾ ਨਹੀਂ ਹੁੰਦਾ, (ਨਿਮਾਣਿਆਂ ਨੂੰ) ਗੁਰੂ ਦਿਲਾਸਾ ਦੇਂਦਾ ਹੈ।

ਪਦ ਅਰਥ ਸਾਬਾਸਿ = ਆਦਰ। ਪਾਸਿ = ਨੇੜੇ ਹੀ।

SikhNet (Spanish)Él da palmadas en la espalda y honra al humilde.

ਹਉ. ਗੁਰੁ ਸਾਲਾਹਿ. ਨ ਰਜਊ; ਮੈ ਮੇਲੇ. ਹਰਿ ਪ੍ਰਭੁ ਪਾਸਿ ॥੨॥

hau. gur saalaeh. na rjaoo; mai mele. har prabh paas |2|

Sant Singh KhalsaI am never tired of praising the Guru, who unites me with the Lord God. ||2||
Manmohan SinghI ever feel hungry for praising the Guru. He unites me with the Lord God.
Manmohan Singh (Punjabi)ਮੈਨੂੰ ਗੁਰਾਂ ਦੀ ਸਿਫ਼ਤ ਕਰਨ ਦੀ ਹਮੇਸ਼ਾਂ ਭੁੱਖ ਲੱਗੀ ਰਹਿੰਦੀ ਹੈ। ਉਹ ਮੈਨੂੰ ਵਾਹਿਗੁਰੂ-ਸੁਆਮੀ ਨਾਲ ਮਿਲਾਉਂਦੇ ਹਨ।
Fareedkot Teekaਇਸੀ ਕਰ ਕੇ ਮੇਂ ਗੁਰੋਂ ਕੋ ਸਲਾਹਤਾ ਹੂਆ (ਨ ਰਜਊ) ਤ੍ਰਿਪਤ ਨਹੀਂ ਹੋਤਾ ਹੂੰ, ਕਿਉਂਕਿ ਜਬ ਪ੍ਰਸੰਨ ਹੋਵੇਂਗੇ ਤਬ ਮੁਝ ਕੋ ਪਾਸ ਹੀ ਹਰੀ ਪ੍ਰਭ ਮਿਲਾਇ ਦੇਵੇਂਗੇ, ਭਾਵ ਏਹਿ ਕਿ ਅਪਨੇ ਅੰਤਰ ਹੀ ਨਿਜ ਸਰੂਪ ਕੋ ਦਿਖਾਇ ਦੇਵੇਂਗੇ॥੨॥
Prof. Sahib Singhਗੁਰੂ ਦੀਆਂ ਵਡਿਆਈਆਂ ਕਰ ਕਰ ਕੇ ਮੇਰਾ ਮਨ ਰੱਜਦਾ ਨਹੀਂ ਹੈ। ਗੁਰੂ ਮੈਨੂੰ ਮੇਰੇ-ਪਾਸ-ਹੀ-ਵੱਸਦਾ ਪਰਮਾਤਮਾ ਮਿਲਾਣ ਦੇ ਸਮਰੱਥ ਹੈ ॥੨॥
SikhNet (Spanish)No me canso de alabar a mi Guru, pues Él es quien me une con el Señor. (2)

ਸਤਿਗੁਰ ਨੋ ਸਭ ਕੋ ਲੋਚਦਾ; ਜੇਤਾ ਜਗਤੁ ਸਭੁ ਕੋਇ ॥

satigur no sabh ko lochadaa; jetaa jagat sabh koe |

Sant Singh KhalsaEveryone, all over the world, longs for the True Guru.
Manmohan SinghEvery one the entire world and all long for the True Guru.
Manmohan Singh (Punjabi)ਹਰ ਕੋਈ, ਸਾਰਾ ਸੰਸਾਰ ਅਤੇ ਸਾਰੇ ਹੀ ਸੱਚੇ ਗੁਰਾਂ ਲਈ ਤਾਂਘਦੇ ਹਨ।
Fareedkot Teekaਜਿਤਨਾ ਸੰਪੂਰਨ ਜਗਤ ਹੈ, ਸੋ ਐਸੇ ਸਤਿਗੁਰੋਂ ਕੇ ਮਿਲਨੇ ਕੋ ਸਭ ਕੋਈ (ਲੋਚਦਾ) ਚਾਹਤਾ ਹੈ, ਭਾਵ ਏਹਿ ਕਿ ਸਰਬ ਜੀਵ ਸੁਖ ਕੀ ਇੱਛਾ ਕਰਤੇ ਹੈਂ। ਸੋ ਸੁਖ ਸਰੂਪ ਵਾਹਿਗੁਰੂ ਹੈ, ਸੋਂ ਗੁਰੋਂ ਕੀ ਕਿਰਪਾ ਤੇ ਬਿਨਾਂ ਪ੍ਰਾਪਤਿ ਨਹੀਂ ਹੋਤਾ, ਯਾਂ ਤੇ ਸਭ ਕੋਈ ਸਤਿਗੁਰੋਂ ਕੋ ਚਾਹਤਾ ਹੈ॥
Prof. Sahib Singhਜਿਤਨਾ ਇਹ ਸਾਰਾ ਜਗਤ ਹੈ ਹਰੇਕ ਜੀਵ ਸਤਿਗੁਰੂ ਨੂੰ ਮਿਲਣ ਲਈ ਤਾਂਘਦਾ ਹੈ,

ਪਦ ਅਰਥ ਨੋ = ਨੂੰ। ਸਭੁ ਕੋ = ਹਰੇਕ ਜੀਵ। ਜੇਤਾ = ਜਿਤਨਾ।

SikhNet (Spanish)Todo mundo tiene sed del Guru,

ਬਿਨੁ ਭਾਗਾ. ਦਰਸਨੁ ਨਾ ਥੀਐ; ਭਾਗਹੀਣ ਬਹਿ ਰੋਇ ॥

bin bhaagaa. darasan naa theeai; bhaagaheen beh roe |

Sant Singh KhalsaWithout the good fortune of destiny, the Blessed Vision of His Darshan is not obtained. The unfortunate ones just sit and cry.
Manmohan SinghWithout good luck His sight cannot be had. The unfortunate sit and bewail.
Manmohan Singh (Punjabi)ਚੰਗੇ ਨਸੀਬਾਂ ਦੇ ਬਾਝੋਂ ਉਨ੍ਹਾਂ ਦਾ ਦੀਦਾਰ ਨਹੀਂ ਹੁੰਦਾ। ਨਿਕਰਮੇ ਬੈਠ ਕੇ ਵਿਰਲਾਪ ਕਰਦੇ ਹਨ।
Fareedkot Teekaਪਰੰਤੂ ਬਿਨਾਂ ਪੁੰਨਵਾਨ ਪੁਰਸ਼ੋਂ ਕੇ ਔਰ ਕੋ ਸਤਿਗੁਰੋਂ ਕਾ ਦਰਸ਼ਨ ਨਹੀਂ ਹੋਤਾ ਹੈ, ਔਰ ਜੋ ਭਾਗ ਹੀਨ ਪੁਰਸ਼ ਹੈਂ, ਸੋ ਜਨਮ ਜਨਮਾਂਤ੍ਰੋਂ ਮੇਂ ਬੈਠੇ ਰੋਤੇ ਹੈਂ, ਕਿਉਂਕਿ ਤਿਨ ਕੋ ਸੁਖ ਸਰੂਪ ਵਾਹਿਗੁਰੂ ਕੀ ਪ੍ਰਾਪਤੀ ਨਹੀਂ ਹੋਤੀ ਹੈ॥
Prof. Sahib Singhਪਰ ਚੰਗੀ ਕਿਸਮਤ ਤੋਂ ਬਿਨਾ ਸਤਿਗੁਰੂ ਦਾ ਦਰਸ਼ਨ ਨਹੀਂ ਹੁੰਦਾ (ਗੁਰੂ ਦੀ ਕਦਰ ਨਹੀਂ ਪੈਂਦੀ)। (ਗੁਰੂ ਤੋਂ ਵਿੱਛੁੜ ਕੇ) ਮੰਦ-ਭਾਗਣ ਜੀਵ-ਇਸਤ੍ਰੀ ਬੈਠੀ ਦੁਖੀ ਹੁੰਦੀ ਹੈ।

ਪਦ ਅਰਥ ਥੀਐ = ਹੁੰਦਾ। ਭਾਗਹੀਣ = ਮੰਦ-ਭਾਗਣ ਜੀਵ-ਇਸਤ੍ਰੀ। ਬਹਿ = ਬੈਠ ਕੇ।

SikhNet (Spanish)pero si no está plasmado en el Destino, Él no se muestra. Por ello se sufre.

ਜੋ ਹਰਿ ਪ੍ਰਭ ਭਾਣਾ ਸੋ ਥੀਆ; ਧੁਰਿ ਲਿਖਿਆ. ਨ ਮੇਟੈ ਕੋਇ ॥੩॥

jo har prabh bhaanaa so theea; dhur likhiaa. na mettai koe |3|

Sant Singh KhalsaAll things happen according to the Will of the Lord God. No one can erase the pre-ordained Writ of Destiny. ||3||
Manmohan SinghWhatever is the Will of Lord God that does come to pass. None can erase the pre-ordained writ.
Manmohan Singh (Punjabi)ਜੋ ਕੁਝ ਵਾਹਿਗੁਰੂ ਸੁਆਮੀ ਦੀ ਰਜ਼ਾ ਹੈ, ਉਹੀ ਹੁੰਦਾ ਹੈ। ਮੁੱਢ ਦੀ ਲਿਖੀ ਹੋਈ ਲਿਖਤਾਕਾਰ ਨੂੰ ਕੋਈ ਭੀ ਮੇਸ ਨਹੀਂ ਸਕਦਾ।
Fareedkot Teekaਜੋ ਤਿਨ ਜੀਵੋਂ ਕੇ (ਧੁਰਿ) ਪੂਰਬਲੇ ਕਰਮੋਂ ਕਾ ਭੋਗੁ ਲਿਖਾ ਗਿਆ ਹੈ, ਤਿਸ ਕੇ ਅਨੁਸਾਰ ਹੀ ਹਰਿ ਪ੍ਰਭੁ ਕਾ ਭਾਣਾ ਹੈ, ਔਰ ਜੋ ਹਰੀ ਕਾ ਭਾਣਾ ਹੈ, ਸੋ (ਥੀਆ) ਹੂਆ ਹੈ, ਤਿਸ ਕੇ ਮੇਟਨੇ ਕੋ ਕੋਈ ਭੀ ਸਾਮਰਥ ਨਹੀਂ ਹੈ॥੩॥
Prof. Sahib Singh(ਪਰ ਜੀਵਾਂ ਦੇ ਭੀ ਕੀਹ ਵੱਸ?) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਧੁਰੋਂ ਪ੍ਰਭੂ ਦੀ ਦਰਗਾਹ ਤੋਂ ਲਿਖੇ ਹੁਕਮ ਨੂੰ ਕੋਈ ਮਿਟਾ ਨਹੀਂ ਸਕਦਾ ॥੩॥
SikhNet (Spanish)lo que está en la Voluntad de Dios, sucede, nadie puede borrar lo que está escrito en el Éter. (3)

ਆਪੇ ਸਤਿਗੁਰੁ ਆਪਿ ਹਰਿ; ਆਪੇ ਮੇਲਿ ਮਿਲਾਇ ॥

aape satigur aap har; aape mel milaae |

Sant Singh KhalsaHe Himself is the True Guru; He Himself is the Lord. He Himself unites in His Union.
Manmohan SinghGod Himself is the Sat Guru Himself the Lord and Him self unites man in His union.
Manmohan Singh (Punjabi)ਵਾਹਿਗੁਰੂ ਖੁਦ ਸਤਿਗੁਰੂ ਹੈ, ਖੁਦ ਹੀ ਸੁਆਮੀ ਅਤੇ ਖੁਦ ਹੀ ਮਨੁਸ਼ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
Fareedkot Teekaਆਪੇ ਆਪ ਹੀ ਹਰੀ ਸਤਿਗੁਰੂ ਸਰੂਪ ਹੈ, ਪੁਨਾ ਆਪ ਹੀ ਜਗ੍ਯਾਸੂ ਰੂਪ ਹੈ, ਔਰ ਆਪ ਹੀ ਅਪਨੇ ਮੇਲ ਸਤਿਸੰਗ ਮੇਂ ਮਿਲਾਵਤਾ ਹੈ॥
Prof. Sahib Singhਪਰਮਾਤਮਾ ਆਪ ਹੀ ਸਤਿਗੁਰੂ ਮਿਲਾਂਦਾ ਹੈ (ਤੇ ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਮਿਲਾਂਦਾ ਹੈ।
SikhNet (Spanish)Él es el Guru, Él es el Señor, a través de Su Gracia Él te une con Su Ser y te conduce hasta el Guru.

ਆਪਿ ਦਇਆ ਕਰਿ ਮੇਲਸੀ; ਗੁਰ ਸਤਿਗੁਰ ਪੀਛੈ ਪਾਇ ॥

aap deaa kar melasee; gur satigur peechhai paae |

Sant Singh KhalsaIn His Kindness, He unites us with Himself, as we follow the Guru, the True Guru.
Manmohan SinghMaking man follow the Great True Guru the Lord mercifully blends him with Himself.
Manmohan Singh (Punjabi)ਬੰਦੇ ਨੂੰ ਵੱਡੇ ਸੱਚੇ ਗੁਰਾਂ ਦੇ ਮਗਰ ਲਾ ਕੇ ਆਪਣੀ ਮਿਹਰ ਸਦਕਾ ਸੁਆਮੀ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਪੁਨਾ ਆਪ ਹੀ ਆਗੇ ਕੋ ਅਪਨੀ ਕ੍ਰਿਪਾ ਕਰ ਕੇ ਜਗ੍ਯਾਸੂ ਜਨੋਂ ਕੋ (ਗੁਰੂ) ਪੂਜਨੇ ਜੋਗ ਜੋ ਸਤਿਗੁਰੂ ਹੈਂ ਤਿਨ ਕੇ ਪੀਛੇ (ਪਾਇ) ਲਗਾਇ ਕਰ ਕੇ ਅਪਨੇ ਸਾਥ (ਮੇਲਸੀ) ਮਿਲਾ ਲੇਵੇਗਾ। ਭਾਵ ਇਹ ਕਿ ਭੂਤ, ਭਵਿਖਤ, ਵਰਤਮਾਨ, ਤੀਨੋ ਕਾਲ ਮੇਂ ਹਰੀ ਹੀ ਮਿਲਾਉਤਾ ਹੈ॥
Prof. Sahib Singhਪ੍ਰਭੂ (ਜੀਵਾਂ ਨੂੰ) ਆਪ ਹੀ ਸਤਿਗੁਰੂ ਦੇ ਲੜ ਲਾ ਕੇ ਮਿਹਰ ਕਰ ਕੇ ਆਪਣੇ ਨਾਲ ਮਿਲਾਣ ਦੇ ਸਮਰੱਥ ਹੈ।

ਪਦ ਅਰਥ ਕਰਿ = ਕਰ ਕੇ। ਮੇਲਸੀ = ਮਿਲਾਵੇਗਾ। ਪਾਇ = ਪਾ ਕੇ।

SikhNet (Spanish)Él es el Mundo, Él es el Soporte de todos;

ਸਭੁ ਜਗਜੀਵਨੁ ਜਗਿ. ਆਪਿ ਹੈ; ਨਾਨਕ. ਜਲੁ ਜਲਹਿ ਸਮਾਇ ॥੪॥੪॥੬੮॥

sabh jagajeevan jag. aap hai; naanak. jal jaleh samaae |4|4|68|

Sant Singh KhalsaOver all the world, He is the Life of the World, O Nanak, like water mingled with water. ||4||4||68||
Manmohan SinghIn this world the Lord Himself is the life of the entire Universe Like water merging into water O Nanak, God's slave gets absorbed in God.
Manmohan Singh (Punjabi)ਇਸ ਸੰਸਾਰ ਅੰਦਰ ਸੁਆਮੀ ਆਪੇ ਹੀ ਸਾਰੇ ਆਲਮ ਦੀ ਜਿੰਦ-ਜਾਨ ਹੈ। ਪਾਣੀ ਦੇ ਪਾਣੀ ਵਿੱਚ ਰਲ ਜਾਣ ਦੀ ਤਰ੍ਹਾਂ ਹੇ ਨਾਨਕ, ਰੱਬ ਦਾ ਸੇਵਕ ਰੱਬ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਹੀ ਸਰਬ ਜਗਤ ਕੇ (ਜੀਵਨ) ਪ੍ਰਾਣ ਰੂਪ ਹੈ, ਪੁਨਾ ਆਪ ਹੀ (ਜਗ) ਸੰਸਾਰ ਰੂਪ ਹੋ ਕਰ ਭਾਸ ਰਹਾ ਹੈ। ਜੈਸੇ ਜਲ ਕਾ ਤਰੰਗ ਵਾਸਤਵ ਤੇ ਜਲ ਸਰੂਪ ਹੀ ਹੈ, ਜਬ ਜਲ ਤੇ ਤਰੰਗ ਭਿੰਨ ਪ੍ਰਤੀਤ ਹੋਤਾ ਹੈ ਤਬ ਭੀ ਜਲ ਸਰੂਪ ਹੀ ਹੈ, ਔਰ ਜਬ ਜਲ ਮੇਂ ਅਭੇਦ ਹੋਤਾ ਹੈ ਤਬ ਭੀ ਜਲ ਸ੍ਵਰੂਪ ਹੀ ਹੈ। ਤੈਸੇ ਹੀ ਜਬ ਜਗਤ ਬ੍ਰਹਮ ਸੇ ਭਿੰਨ ਭਾਸਤਾ ਹੈ ਤਬ ਭੀ ਬ੍ਰਹਮ ਸ੍ਵਰੂਪ ਹੀ ਹੈ, ਔਰ ਜਬ ਅਭਾਵ ਹੋ ਜਾਤਾ ਹੈ ਤਬ ਭੀ ਬ੍ਰਹਮ ਸ੍ਵਰੂਪ ਹੀ ਹੈ, ਕਿਉਂਕਿ ਕਲਪਤ ਵਸਤੂ ਕਾ ਅਭਾਵ ਅਧਿਸ੍ਠਾਨ ਰੂਪ ਹੀ ਹੋਤਾ ਹੈ, ਭਿੰਨ ਕਛੁ ਨਹੀਂ ਹੋਤਾ॥੪॥੪॥੬੮॥
Prof. Sahib Singhਹੇ ਨਾਨਕ! ਜਗਤ (ਦੇ-ਜੀਵਾਂ)-ਦਾ ਸਹਾਰਾ ਪਰਮਾਤਮਾ ਜਗਤ ਵਿਚ ਹਰ ਥਾਂ ਆਪ ਹੀ ਆਪ ਹੈ (ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ ਜਿਵੇਂ) ਪਾਣੀ ਪਾਣੀ ਵਿਚ ਇਕ-ਰੂਪ ਹੋ ਜਾਂਦਾ ਹੈ ॥੪॥੪॥੬੮॥

ਪਦ ਅਰਥ ਸਭੁ = ਹਰ ਥਾਂ। ਜਗਜੀਵਨੁ = ਜਗਤ ਦਾ ਜੀਵਨ। ਜਗਿ = ਜਗਤ ਵਿਚ। ਜਲਹਿ = ਜਲ ਹੀ, ਜਲ ਵਿਚ ਹੀ॥੪॥

SikhNet (Spanish)dice Nanak, inmerge a alguien en Su Ser, es como el río de agua que se une en el océano. (4-4-68)

Open this shabad →

Shabad Guru Ramdas Ji Siree Raag

ਸਿਰੀਰਾਗੁ ਮਹਲਾ ੪ ॥

sireeraag mahalaa 4 |

Sant Singh KhalsaSiree Raag, Fourth Mehl:
Manmohan SinghSri Rag, Fourth Guru.
Manmohan Singh (Punjabi)ਸਿਰੀ ਰਾਗ, ਚਉਥੀ ਪਾਤਸ਼ਾਹੀ।
SikhNet (Spanish)Siri Rag, Mejl Guru Ram Das, Cuarto Canal Divino.

ਰਸੁ ਅੰਮ੍ਰਿਤੁ ਨਾਮੁ ਰਸੁ, ਅਤਿ ਭਲਾ; ਕਿਤੁ ਬਿਧਿ ਮਿਲੈ. ਰਸੁ ਖਾਇ ॥

ras amrit naam ras, at bhalaa; kit bidh milai. ras khaae |

Sant Singh KhalsaThe Essence of the Ambrosial Naam is the most sublime essence; how can I get to taste this essence?
Manmohan SinghThe relish of the immortalising Name Nectar is exquisitely fine. In what way can I obtain the Nectar to taste it?
Manmohan Singh (Punjabi)ਅਮਰ ਕਰ ਦੇਣ ਵਾਲੇ ਨਾਮ ਆਬਿ-ਹਿਯਾਤ ਦਾ ਜਾਇਕਾ ਲਿਹਾਇਤ ਹੀ ਉਮਦਾ ਹੈ। ਕਿਸ ਤਰੀਕੇ ਨਾਲ ਮੈਂ ਅੰਮ੍ਰਿਤ ਨੂੰ ਪਰਾਪਤ ਕਰ ਕੇ ਚੱਖ ਸਕਦਾ ਹਾਂ?
Fareedkot Teekaਸਬਦਾਦਿ ਜੋ ਸਰਬ ਰਸ ਹੈਂ ਤਿਨ ਰਸੋਂ ਮੇਂ ਨਾਮ ਕਾ ਰਸੁ ਅੰਮ੍ਰਿਤ ਰੂਪ ਹੈ, ਯਾਂ ਤੇ ਅਤ੍ਯੰਤ ਭਲਾ ਹੈ, ਕਿਉਂਕਿ ਵਹੁ ਸਬਦਾਦਿ ਰਸ ਤੋ ਜਨਮ ਮਰਨ ਕੋ ਪ੍ਰਾਪਤਿ ਕਰਨੇ ਵਾਲੇ ਹੈਂ, ਔਰ ਏਹ ਜਨਮ ਮਰਨ ਕੇ ਨਸ਼ਟ ਕਰਨੇ ਵਾਲਾ ਹੈ, ਯਾਂ ਤੇ ਅਤਿ ਸ੍ਰੇਸਟਿ ਹੈ। ਔਰ ਮੇਰੇ ਕੋ ਤੋ ਤਿਸ ਰਸ ਕੀ ਐਸੀ ਚਾਹ ਲਗ ਰਹੀ ਹੈ ਕਿ (ਕਿਤੁ ਬਿਧਿ) ਕਿਸ ਪ੍ਰਕਾਰ ਵਹੁ ਰਸੁ (ਖਾਇ) ਖਾਨਾ ਮਿਲੇ॥
Prof. Sahib Singhਪਰਮਾਤਮਾ ਦਾ ਨਾਮ ਬੜਾ ਸ੍ਰੇਸ਼ਟ ਰਸ ਹੈ, ਆਤਮਕ ਜੀਵਨ ਦੇਣ ਵਾਲਾ ਹੈ। ਇਹ ਰਸ ਕਿਸ ਤਰ੍ਹਾਂ ਮਿਲ ਸਕਦਾ ਹੈ? ਕਿਵੇਂ ਕੋਈ ਮਨੁੱਖ ਇਹ ਰਸ ਖਾ ਸਕਦਾ ਹੈ?

ਪਦ ਅਰਥ ਅੰਮ੍ਰਿਤੁ = ਅਮਰ ਕਰਨ ਵਾਲਾ, ਆਤਮਕ ਜੀਵਨ ਦੇਣ ਵਾਲਾ। ਅਤਿ ਭਲਾ = ਬਹੁਤ ਚੰਗਾ। ਕਿਤੁ ਬਿਧਿ = ਕਿਸ ਤਰੀਕੇ ਨਾਲ?

SikhNet (Spanish)El Sabor del Nombre del Señor, es como Néctar, pero cómo probarlo.

ਜਾਇ ਪੁਛਹੁ ਸੋਹਾਗਣੀ; ਤੁਸਾ ਕਿਉ ਕਰਿ ਮਿਲਿਆ ਪ੍ਰਭੁ ਆਇ ॥

jaae puchhahu sohaaganee; tusaa kiau kar miliaa prabh aae |

Sant Singh KhalsaI go and ask the happy soul-brides, "How did you come to meet God?"
Manmohan SinghGo and ask the true wives as to how did they come to meet the Lord?
Manmohan Singh (Punjabi)ਜਾ ਕੇ ਪਤੀ-ਪਿਆਰੀਆਂ ਤੋਂ ਪਤਾ ਕਰੋ ਕਿ ਕਿਸ ਤਰ੍ਹਾਂ ਸੁਆਮੀ ਉਨ੍ਹਾਂ ਨੂੰ ਆ ਕੇ ਮਿਲਿਆ ਸੀ?
Fareedkot Teekaਤਾਂ ਤੇ ਸੁਹਾਗਣੀ ਜੋ ਵਾਹਿਗੁਰੂ ਕੇ ਮੇਲ ਵਾਲੇ ਸੰਤ ਜਨ ਹੈਂ, ਮੈਂ ਤਿਨ ਕੋ ਜਾਇ ਕਰ ਪੂਛਤੀ ਹੂੰ ਕਿ ਆਪ ਕੋ ਸੋ ਪ੍ਰਭੂ ਕਿਸ ਪ੍ਰਕਾਰ ਆਇ ਕਰ ਮਿਲਾ ਹੈ॥
Prof. Sahib Singh(ਜੇ ਇਹ ਭੇਤ ਸਮਝਣਾ ਹੈ ਤਾਂ ਹੇ ਭਾਈ!) ਉਹਨਾਂ ਜੀਵ-ਇਸਤ੍ਰੀਆਂ ਨੂੰ ਜਾ ਕੇ ਪੁੱਛੋ, ਜਿਨ੍ਹਾਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ (ਉਹਨਾਂ ਨੂੰ ਪੁੱਛੋ ਕਿ ਤੁਹਾਨੂੰ) ਪ੍ਰਭੂ ਕਿਵੇਂ ਆ ਕੇ ਮਿਲਿਆ ਹੈ।

ਪਦ ਅਰਥ ਜਾਇ = ਜਾ ਕੇ। ਸੋਹਾਗਣੀ = ਚੰਗੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ, ਉਹ ਜੀਵ-ਇਸਤ੍ਰੀਆਂ ਜਿਨ੍ਹਾਂ ਨੇ ਖਸਮ-ਪ੍ਰਭੂ ਨੂੰ ਪ੍ਰਸੰਨ ਕਰ ਲਿਆ ਹੈ। ਕਿਉਕਰਿ = ਕਿਸ ਤਰ੍ਹਾਂ?

SikhNet (Spanish)Déjenme preguntarle a las Esposas del Señor cómo lograron encontrarse con su Esposo.

ਓਇ ਵੇਪਰਵਾਹ. ਨ ਬੋਲਨੀ; ਹਉ ਮਲਿ ਮਲਿ ਧੋਵਾ ਤਿਨ ਪਾਇ ॥੧॥

oe veparavaah. na bolanee; hau mal mal dhovaa tin paae |1|

Sant Singh KhalsaThey are care-free and do not speak; I massage and wash their feet. ||1||
Manmohan SinghThey are care-free and tell not I repeatedly rub and wash their feet.
Manmohan Singh (Punjabi)ਉਹ ਬੇ-ਮੁਥਾਜ ਹਨ ਅਤੇ ਦਸਦੀਆਂ ਨਹੀਂ। ਮੈਂ ਉਨ੍ਹਾਂ ਦੇ ਪੈਰ ਬਾਰੰਬਾਰ ਮਲਦੀ ਤੇ ਧੋਦੀਂ ਹਾਂ।
Fareedkot Teekaਵਹੁ ਸੰਤ ਜਨ (ਵੇਪਰਵਾਹ) ਅਚਾਹ ਹੈਂ, ਮੇਰੇ ਸਾਥ ਬੋਲੇਂਗੇ ਨਹੀਂ, ਤੋ ਮੈਂ ਤਿਨ ਕੇ (ਪਾਇ) ਚਰਨੋਂ ਕੋ ਮਲ ਮਲ ਕਰ ਧੋਵੋਂਗੀ, ਭਾਵ ਏਹ ਕਿ ਜੋ ਸੇਵਾ ਕਰ ਪ੍ਰਸੰਨ ਹੋਵੇਂਗੇ ਤਬ ਆਪ ਹੀ ਕ੍ਰਿਪਾ ਕਰ ਕੇ ਬੋਲੇਂਗੇ॥੧॥
Prof. Sahib Singh(ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ) ਉਹ (ਦੁਨੀਆ ਦੀ ਸੋਭਾ ਆਦਿਕ ਵਲੋਂ) ਬੇ-ਮੁਥਾਜ ਹੋ ਜਾਂਦੀਆਂ ਹਨ (ਇਸ ਵਾਸਤੇ ਉਹ ਬਹੁਤਾ) ਨਹੀਂ ਬੋਲਦੀਆਂ। ਮੈਂ ਉਹਨਾਂ ਦੇ ਪੈਰ ਮਲ ਮਲ ਕੇ ਧੋਂਦੀ ਹਾਂ ॥੧॥

ਪਦ ਅਰਥ ਓਇ = {ਲਫ਼ਜ਼ 'ਓਇ' ਲਫ਼ਜ਼ 'ਓਹ' ਤੋਂ ਬਹੁ-ਵਚਨ}। ਬੋਲਨੀ = ਬੋਲਨਿ, ਬੋਲਦੀਆਂ। ਮਲਿ = ਮਲ ਕੇ। ਤਿਨ ਪਾਇ = ਉਹਨਾਂ ਦੇ ਪੈਰ॥੧॥

SikhNet (Spanish)Ellas, relajadamente no dicen nada, y les lavo los pies para complacerlas. (1)

ਭਾਈ ਰੇ. ਮਿਲਿ ਸਜਣ; ਹਰਿ ਗੁਣ ਸਾਰਿ ॥

bhaaee re. mil sajan; har gun saar |

Sant Singh KhalsaO Siblings of Destiny, meet with your spiritual friend, and dwell upon the Glorious Praises of the Lord.
Manmohan SinghO Brother! meet Guru the friend and heartily dwell upon God's Merits.
Manmohan Singh (Punjabi)ਹੇ ਵੀਰ! ਮ੍ਰਿਤ ਗੁਰਾਂ ਨੂੰ ਮਿਲ ਅਤੇ ਵਾਹਿਗੁਰੂ ਦੀਆਂ ਸਿਫਤਾਂ ਨੂੰ ਦਿਲੋਂ ਯਾਦ ਕਰ।
Fareedkot Teekaਹੇ ਭਾਈ! ਸਜਨੋਂ ਕੇ ਸਾਥ ਮਿਲ ਕਰ ਕੇ ਹਰੀ ਕੇ ਗੁਨ (ਸਾਰਿ) ਸਿਮਰਨ ਕਰ॥ ਕਦਾਚਿਤ ਐਸੀ ਅਸੰਕਾ ਹੋਇ ਕਿ ਸੋ ਸਜਨ ਕੌਨ ਹੈਂ?
Prof. Sahib Singhਹੇ ਭਾਈ! (ਗੁਰੂ-) ਸੱਜਣ ਨੂੰ ਮਿਲ ਕੇ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲ।

ਪਦ ਅਰਥ ਮਿਲਿ ਸਜਣ = ਸੱਜਣ (-ਗੁਰੂ) ਨੂੰ ਮਿਲ ਕੇ। ਸਾਰਿ = (ਹਿਰਦੇ ਵਿਚ) ਸੰਭਾਲ।

SikhNet (Spanish)Oh hermano, conoce a tu Verdadero Amigo, y habita en los Méritos del Señor.

ਸਜਣੁ ਸਤਿਗੁਰੁ ਪੁਰਖੁ ਹੈ; ਦੁਖੁ ਕਢੈ ਹਉਮੈ ਮਾਰਿ ॥੧॥ ਰਹਾਉ ॥

sajan satigur purakh hai; dukh kadtai haumai maar |1| rahaau |

Sant Singh KhalsaThe True Guru, the Primal Being, is your Friend, who shall drive out pain and subdue your ego. ||1||Pause||
Manmohan SinghYour Friends is the True Beings Guru who beats out and drives away the pangs of pride. Pause.
Manmohan Singh (Punjabi)ਤੇਰਾ ਮਿੱਤ੍ਰ ਸੱਚਾ ਗੁਰੂ ਪੁਰਸ਼ ਹੈ ਜੋ ਹੰਕਾਰ ਦੀ ਪੀੜ ਨੂੰ ਮਾਰ ਕੁਝ ਕੇ ਪਰ੍ਹੇ ਸੁੱਟ ਪਾਉਂਦਾ ਹੈ। ਠਹਿਰਾਉ।
Fareedkot Teekaਹੇ ਭਾਈ! ਸਜਨ ਤੋ ਸਤਿਗੁਰ ਪੁਰਖ ਹੈਂ, ਕਿਉਂਕਿ ਜੋ ਮਨ ਸੇ (ਹਉਮੈ) ਹੰਤਾ ਔਰ ਮਮਤਾ ਰੂਪ ਦੁਖ ਕੋ ਗ੍ਯਾਨ ਰੂਪ ਖੰਡੇ ਕਰ ਮਾਰ ਕੇ (ਕਢੇ) ਨਿਕਾਲ ਦੇਤੇ ਹੈਂ, ਵਾ ਹੰਤਾ ਮਮਤਾ ਔਰ (ਮਾਰਿ) ਕਾਮ ਇਨ ਸਭ ਕੇ ਦੁਖ ਕੋ ਮਨ ਤੇ ਨਿਕਾਰ ਦੇਤੇ ਹੈਂ॥੧॥ ਰਹਾਉ ॥
Prof. Sahib Singhਸੱਜਣ ਗੁਰੂ ਅਕਾਲ ਪੁਰਖ ਦਾ ਰੂਪ ਹੈ, ਉਹ (ਸਰਨ ਆਏ ਮਨੁੱਖ ਦੇ ਹਿਰਦੇ ਵਿਚੋਂ) ਹਉਮੈ ਦਾ ਦੁੱਖ ਮਾਰ ਕੇ ਕੱਢ ਦੇਂਦਾ ਹੈ ॥੧॥ ਰਹਾਉ ॥
SikhNet (Spanish)Mi Amigo, tu Esposo es el Guru Verdadero, Él es quien te libera de tu ego negativo. (1-Pausa)

ਗੁਰਮੁਖੀਆ ਸੋਹਾਗਣੀ; ਤਿਨ ਦਇਆ ਪਈ ਮਨਿ ਆਇ ॥

guramukheea sohaaganee; tin deaa pee man aae |

Sant Singh KhalsaThe Gurmukhs are the happy soul-brides; their minds are filled with kindness.
Manmohan SinghThe Guru-wards enjoy the nuptial-love, and their hearts are moved with compassion.
Manmohan Singh (Punjabi)ਗੁਰੂ ਵਲ ਮੁਖ ਕਰਨ ਵਾਲੇ ਵਿਆਹੁਤਾ ਜੀਵਨ ਦੀ ਖੁਸ਼ੀ ਮਾਣਦੇ ਹਨ। ਉਨ੍ਹਾਂ ਦੇ ਦਿਲ ਰਹਿਮ ਨਾਲ ਪਸੀਜ ਜਾਂਦੇ ਹਨ।
Fareedkot Teekaਚਰਨ ਧੋਵਨੇ ਕਰ ਕੇ ਤਿਨ ਗੁਰਮੁਖਿ ਰੂਪੁ ਸੁਹਾਗਣੀਓਂ ਕੇ ਮਨ ਮੇਂ ਦ੍ਯਾ ਆਇ ਪ੍ਰਾਪਤਿ ਭਈ, ਤਬ ਤਿਨ੍ਹੋਂ ਨੇ ਐਸੇ ਕਹਾ ਕਿ ਤੂੰ ਕਿਉਂ ਸੇਵਾ ਕਰਤਾ ਹੈਂ, ਤੋ ਮੈਨੇ ਕਹਾ ਕਿ ਮੈਂ ਹਰੀ ਰਸੁ ਖਾਇਆ ਚਾਹਤਾ ਹੂੰ, ਤਬ ਤਿਨ੍ਹੋਂ ਨੇ ਐਸੇ ਉਪਦੇਸ਼ੁ ਕੀਆ॥
Prof. Sahib Singhਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਰਹਿੰਦੀਆਂ ਹਨ, ਉਹੀ ਸੁਹਾਗ-ਭਾਗ ਵਾਲੀਆਂ ਹੋ ਜਾਂਦੀਆਂ ਹਨ (ਉਹਨਾਂ ਪਾਸੋਂ ਜੀਵਨ ਜੁਗਤਿ ਪੁੱਛਿਆਂ) ਉਹਨਾਂ ਦੇ ਮਨ ਵਿਚ ਤਰਸ ਆ ਜਾਂਦਾ ਹੈ।

ਪਦ ਅਰਥ ਗੁਰਮੁਖੀਆ = ਗੁਰੂ ਦੇ ਸਨਮੁਖ ਰਹਿਣ ਵਾਲੀਆਂ। ਮਨਿ = ਮਨ ਵਿਚ। ਦਇਆ = ਤਰਸ।

SikhNet (Spanish)Los que ven hacia Dios gozan del Amor nupcial; su corazón está lleno de Compasión.

ਸਤਿਗੁਰ ਵਚਨੁ ਰਤੰਨੁ ਹੈ; ਜੋ ਮੰਨੇ ਸੁ ਹਰਿ ਰਸੁ ਖਾਇ ॥

satigur vachan ratan hai; jo mane su har ras khaae |

Sant Singh KhalsaThe Word of the True Guru is the Jewel. One who believes in it tastes the Sublime Essence of the Lord.
Manmohan SinghThe word of the True Guru is the emerald. He who accepts it tastes God's elixir.
Manmohan Singh (Punjabi)ਸੱਚੇ ਗੁਰਾਂ ਦੀ ਬਾਣੀ ਮਾਣਕ ਹੈ, ਜੋ ਕੋਈ ਉਸਨੂੰ ਸਵੀਕਾਰ ਕਰਦਾ ਹੈ, ਉਹ ਹਰੀ ਅਮ੍ਰਿਤ ਨੂੰ ਪਾਨ ਕਰਦਾ ਹੈ।
Fareedkot Teekaਹੇ ਭਾਈ! ਸਤਿਗੁਰੋਂ ਕਾ ਜੋ (ਵਚਨੁ) ਉਪਦੇਸ਼ੁ ਹੈ, ਸੋ ਰਤਨ ਰੂਪੁ ਅਮੋਲਕੁ ਹੈ, ਜੋ ਪੁਰਸ ਤਿਸ ਕੋ ਮਾਨਤਾ ਹੈ, ਸੋਈ ਹਰੀ ਰਸ ਕੋ ਖਾਤਾ ਹੈ। ਭਾਵ ਏਹਿ ਕਿ ਜੋ ਗੁਰ ਉਪਦੇਸ਼ ਕੋ ਮਾਨਤੇ ਹੈਂ, ਤਿਨ ਕੋ ਵਾਹਿਗੁਰੂ ਕੇ ਸ੍ਵਰੂਪ ਕੀ ਪ੍ਰਾਪਤੀ ਕਾ ਅਨੰਦ ਪ੍ਰਾਪਤਿ ਹੋਤਾ ਹੈ। ਤਾਂ ਤੇ ਤੂੰ ਭੀ ਮਾਨ ਲੈ ਤਬ ਤੁਝ ਕੋ ਭੀ ਪ੍ਰਾਪਤਿ ਹੋਵੇਗਾ॥
Prof. Sahib Singh(ਤੇ ਉਹ ਦੱਸਦੀਆਂ ਹਨ ਕਿ) ਸਤਿਗੁਰੂ ਦਾ ਬਚਨ (ਇਕ ਕੀਮਤੀ) ਰਤਨ ਹੈ, ਜੇਹੜਾ ਜੀਵ (ਗੁਰੂ ਦੇ ਬਚਨ ਉੱਤੇ) ਸਰਧਾ ਲਿਆਉਂਦਾ ਹੈ ਉਹ ਪਰਮਾਤਮਾ ਦੇ ਨਾਮ ਦਾ ਰਸ ਚੱਖ ਲੈਂਦਾ ਹੈ।

ਪਦ ਅਰਥ ਰਤੰਨੁ = ਕੀਮਤੀ ਪਦਾਰਥ।

SikhNet (Spanish)La Palabra del Guru Verdadero es la Joya; aquél que acepta su Valor, saborea la Esencia del Señor.

ਸੇ ਵਡਭਾਗੀ ਵਡ ਜਾਣੀਅਹਿ; ਜਿਨ ਹਰਿ ਰਸੁ ਖਾਧਾ. ਗੁਰ ਭਾਇ ॥੨॥

se vaddabhaagee vadd jaaneeeh; jin har ras khaadhaa. gur bhaae |2|

Sant Singh KhalsaThose who partake of the Lord's Sublime Essence, through the Guru's Love, are known as great and very fortunate. ||2||
Manmohan SinghThey, who by Guru's love, partake of Lord's ambrosia are known to be great and exceedingly fortunate.
Manmohan Singh (Punjabi)ਜੋ ਗੁਰਾਂ ਦੀ ਪ੍ਰੀਤ ਦੁਆਰਾ ਸਾਹਿਬ ਦੇ ਸੁਧਾ-ਰਸ ਨੂੰ ਭੁੰਚਦੇ ਹਨ, ਉਹ ਵਡੇ ਤੇ ਪ੍ਰਮ-ਚੰਗੇ ਕਰਮਾਂ-ਵਾਲੇ ਜਾਣੇ ਜਾਂਦੇ ਹਨ।
Fareedkot Teekaਤਾਂ ਤੇ ਸੋਈ ਪੁਰਸ ਬਡੇ ਭਾਗੋਂ ਵਾਲੇ ਜਾਨੇ ਜਾਤੇ ਹੈਂ, ਜਿਨ੍ਹੋਂ ਨੇ ਸੰਸਾਰ ਮੇਂ ਆਇ ਕਰ ਗੁਰੋਂ ਸੇ (ਭਾਇ) ਪ੍ਰੇਮ ਕਰ ਕੇ, ਵਾ ਅਨੁਸਾਰ ਹੋ ਕੇ ਹਰੀ ਰਸ ਕੋ ਖਾਇਆ ਹੈ॥੨॥ ਕਦਾਚਿਤ ਐਸੇ ਅਸੰਕਾ ਹੋਇ ਕਿ ਯੇਹ ਹਰੀ ਰਸ ਰਹਿਤਾ ਕਹਾਂ ਹੈ? ਤਿਸ ਕਾ ਸਮਾਧਾਨੁ ਕਹਤੇ ਹੈਂ:
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਅਨੁਸਾਰ ਰਹਿ ਕੇ ਪਰਮਾਤਮਾ ਦਾ ਨਾਮ-ਰਸ ਚੱਖਿਆ ਹੈ ਉਹ ਵੱਡੇ ਭਾਗਾਂ ਵਾਲੇ ਸਮਝੇ ਜਾਂਦੇ ਹਨ ॥੨॥

ਪਦ ਅਰਥ ਜਾਣੀਅਹਿ = ਜਾਣੇ ਜਾਂਦੇ ਹਨ। ਗੁਰ ਭਾਇ = ਗੁਰੂ ਦੇ ਪ੍ਰੇਮ ਵਿਚ (ਰਹਿ ਕੇ)॥੨॥

SikhNet (Spanish)Aquéllos que probaron la Esencia del Señor, a través de la Gracia del Guru, son los seres de Destino, Sus bienamados. (2)

ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ; ਭਾਗਹੀਣ. ਨਹੀ ਖਾਇ ॥

eihu har ras van tin sabhat hai; bhaagaheen. nahee khaae |

Sant Singh KhalsaThis Sublime Essence of the Lord is in the forests, in the fields and everywhere, but the unfortunate ones do not taste it.
Manmohan SinghThis elixir of God is contained in forest, straw and the whole universe but the unfortunate taste it not.
Manmohan Singh (Punjabi)ਇਹ ਵਾਹਿਗੁਰੂ-ਦਾ-ਅੰਮ੍ਰਿਤ ਜੰਗਲ, ਫੂਸ ਤੇ ਸਮੂਹ ਜੱਗ ਅੰਦਰ ਰਮਿਆ ਹੋਇਆ ਹੈ, ਪ੍ਰੰਤੂ ਨਿਕਰਮਣ ਇਸ ਨੂੰ ਨਹੀਂ ਚਖਦੇ।
Fareedkot Teekaਇਹੁ ਜੋ ਹਰੀ ਕਾ (ਰਸੁ) ਆਨੰਦੁ ਹੈ, ਸੋ ਬਨ ਤ੍ਰਿਣਾਦਿ (ਸਭਤੁ) ਸਰਬ ਸ੍ਰਿਸ਼੍ਟੀ ਮੇਂ ਏਕ ਰਸ ਪੂਰਨ ਹੋ ਰਹਾ ਹੈ, ਪਰੰਤੂ ਜੋ ਪੁਰਸ ਭਾਗਹੀਨ ਹੈਂ, ਸੋ ਖਾ ਨਹੀਂ ਸਕਤੇ ਹੈਂ॥
Prof. Sahib Singh(ਜਿਵੇਂ ਜਲ ਸਾਰੀ ਬਨਸਪਤੀ ਨੂੰ ਹਰਿਆਵਲ ਦੇਣ ਵਾਲਾ ਹੈ, ਤਿਵੇਂ) ਪਰਮਾਤਮਾ ਦਾ ਇਹ ਨਾਮ-ਰਸ ਵਣ-ਤ੍ਰਿਣ ਵਿਚ ਹਰ ਥਾਂ ਮੌਜੂਦ ਹੈ (ਤੇ ਸਾਰੀ ਸ੍ਰਿਸ਼ਟੀ ਦੀ ਜਿੰਦ ਦਾ ਆਸਰਾ ਹੈ) ਪਰ ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ਇਸ ਨਾਮ-ਰਸ ਨੂੰ ਨਹੀਂ ਚੱਖਦੀ।

ਪਦ ਅਰਥ ਵਣਿ = ਵਣ ਵਿਚ। ਤਿਣਿ = ਤਿਣ ਵਿਚ, ਤੀਲੇ ਵਿਚ। ਸਭਤੁ = ਹਰ ਥਾਂ। ਭਾਗਹੀਣ = ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ।

SikhNet (Spanish)La Esencia del Señor prevalece en todo el Universo, pero los que no lo tienen así marcado en su Destino, no lo pueden saborear.

ਬਿਨੁ ਸਤਿਗੁਰ. ਪਲੈ ਨਾ ਪਵੈ; ਮਨਮੁਖ ਰਹੇ ਬਿਲਲਾਇ ॥

bin satigur. palai naa pavai; manamukh rahe bilalaae |

Sant Singh KhalsaWithout the True Guru, it is not obtained. The self-willed manmukhs continue to cry in misery.
Manmohan SinghWithout the True Guru it is not obtained. The apostate remain bewailing.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਇਹ ਪਰਾਪਤ ਨਹੀਂ ਹੁੰਦਾ। ਆਪ-ਹੁਦਰੇ ਵਿਲਕਦੇ ਰਹਿੰਦੇ ਹਨ।
Fareedkot Teekaਸਤਿਗੁਰੋਂ ਕੀ ਕਿਰਪਾ ਸੇ ਬਿਨਾ ਅੰਤਹਿਕਰਨ ਰੂਪੀ ਬਸਤ੍ਰ ਮੇਂ ਪ੍ਰਾਪਤਿ ਨਹੀਂ ਹੋਤਾ ਹੈ। ਕਦਾਚਿਤ ਐਸੀ ਅਸੰਕਾ ਹੋਇ ਕਿ ਨਹੀਂ ਪ੍ਰਾਪਤਿ ਭ੍ਯਾ ਤੋ ਕਿਆ ਹਾਨੀ ਹੈ? ਤਿਸ ਕਾ ਸਮਾਧਾਨੁ ਕਹਤੇ ਹੈਂ: ਸੋ ਮਨਮੁਖ ਪੁਰਖ ਜਿਨ ਕੋ ਹਰਿ ਰਸ ਕੀ ਪ੍ਰਾਪਤੀ ਨਹੀਂ ਭਈ ਅਤੀ ਦੁਖੀ ਹੋ ਕਰ (ਬਿਲਲਾਇ) ਬਿਰਲਾਪ ਕਰਤੇ ਹੈਂ॥ ਕਦਾਚਿਤ ਐਸੀ ਅਸੰਕਾ ਹੋਇ ਕਿ ਤਿਨ੍ਹੋਂ ਪਰ ਸਤਿਗੁਰੂ ਕਿਉਂ ਨਹੀਂ ਕਿਰਪਾ ਕਰਤੇ ਹੈਂ? ਤਿਸ ਕਾ ਸਮਾਧਾਨੁ ਕਹਤੇ ਹੈਂ:
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਨਾਮ-ਰਸ ਪ੍ਰਾਪਤ ਨਹੀਂ ਹੁੰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਨਾਮ-ਰਸ ਤੋਂ ਵਾਂਜੇ ਰਹਿ ਕੇ) ਵਿਲਕਦੇ ਹੀ ਰਹਿੰਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ।

SikhNet (Spanish)Sin el Guru Verdadero, nada toma valor y los arrogantes Manmukjs sufren en vano.

ਓਇ. ਸਤਿਗੁਰ ਆਗੈ, ਨਾ ਨਿਵਹਿ; ਓਨਾ ਅੰਤਰਿ ਕ੍ਰੋਧੁ ਬਲਾਇ ॥੩॥

oe. satigur aagai, naa niveh; onaa antar krodh balaae |3|

Sant Singh KhalsaThey do not bow before the True Guru; the demon of anger is within them. ||3||
Manmohan SinghThey bow not before the True Guru. In their heart is the goblin of wrath.
Manmohan Singh (Punjabi)ਉਹ ਸੱਚੇ ਗੁਰਾਂ ਮੂਹਰੇ ਨੀਵੇਂ ਨਹੀਂ ਹੁੰਦੇ। ਉਨ੍ਹਾਂ ਦੇ ਦਿਲ ਅੰਦਰ ਗੁੱਸੇ ਦਾ ਭੂਤ ਹੈ।
Fareedkot Teekaਵਹੁ ਜੋ ਮਨਮੁਖ ਪੁਰਸ ਹੈਂ, ਸੋ ਸਤਿਗੁਰੋਂ ਕੇ ਆਗੇ ਨਿੰਮ੍ਰਤਾ ਨਹੀਂ ਕਰਤੇ, ਕਿਉਂਕਿ ਤਿਨ ਕੇ ਰਿਦੇ ਅੰਤਰ ਕ੍ਰੋਧ ਰੂਪੀ (ਬਲਾਇ) ਉਪਾਧੀ ਵਾ ਭੂਤਨੀ ਹੈ॥
Prof. Sahib Singhਉਹਨਾਂ ਦੇ ਅੰਦਰ ਕ੍ਰੋਧ ਆਫ਼ਤ ਟਿਕੀ ਰਹਿੰਦੀ ਹੈ, ਉਹ ਸਤਿਗੁਰੂ ਦੇ ਅੱਗੇ ਸਿਰ ਨਹੀਂ ਨਿਵਾਂਦੇ ॥੩॥

ਪਦ ਅਰਥ ਬਲਾਇ = ਆਫ਼ਤ॥੩॥

SikhNet (Spanish)Ellos no se postran ante el Guru, pues en sus corazones habita el duende del enojo. (3)

ਹਰਿ ਹਰਿ. ਹਰਿ ਰਸੁ ਆਪਿ ਹੈ; ਆਪੇ ਹਰਿ ਰਸੁ ਹੋਇ ॥

har har. har ras aap hai; aape har ras hoe |

Sant Singh KhalsaThe Lord Himself, Har, Har, Har, is the Sublime Essence. The Lord Himself is the Essence.
Manmohan SinghGod Himself is the relish of His Name and he Himself is the Divine elixir.
Manmohan Singh (Punjabi)ਵਾਹਿਗੁਰੂ ਖੁਦ ਆਪਣੇ ਨਾਮ ਦਾ ਸੁਆਦ ਹੈ ਅਤੇ ਖੁਦ ਹੀ ਈਸ਼ਵਰੀ ਅੰਮ੍ਰਿਤ ਹੈ।
Fareedkot Teekaਹੇ ਭਾਈ! ਜੋ ਵਾਹਿਗੁਰੂ ਆਪ ਹੀ ਹਰਿ ਹਰਿ ਨਾਮ ਰਸ ਹੋ ਰਹਾ ਹੈ, ਔਰ ਆਪ ਹੀ ਹਰਿ ਰਸ ਕੇ ਲੇਨੇ ਵਾਲਾ ਜਗ੍ਯਾਸੂ ਹੋ ਰਹਾ ਹੈ॥
Prof. Sahib Singh(ਪਰਮਾਤਮਾ ਤੇ ਪਰਮਾਤਮਾ ਦੇ ਨਾਮ-ਰਸ ਵਿਚ ਕੋਈ ਫ਼ਰਕ ਨਹੀਂ ਹੈ) ਪਰਮਾਤਮਾ ਆਪ ਹੀ (ਸਭ ਜੀਵਾਂ ਦੀ ਜਿੰਦ ਦਾ ਸਹਾਰਾ) ਰਸ ਹੈ।

ਪਦ ਅਰਥ ਆਪੇ = ਆਪਿ ਹੀ।

SikhNet (Spanish)Él, el Señor es la Esencia, Él es el Nombre.

ਆਪਿ ਦਇਆ ਕਰਿ ਦੇਵਸੀ; ਗੁਰਮੁਖਿ ਅੰਮ੍ਰਿਤੁ ਚੋਇ ॥

aap deaa kar devasee; guramukh amrit choe |

Sant Singh KhalsaIn His Kindness, He blesses the Gurmukh with it; the Ambrosial Nectar of this Amrit trickles down.
Manmohan SinghShowing His grace, God Himself gives the Name Nectar to the various and trickles it (into his mouth).
Manmohan Singh (Punjabi)ਆਪਣੀ ਰਹਿਮਤ ਧਾਰ ਕੇ ਹਰੀ ਆਪੇ ਹੀ ਨਾਮ-ਅੰਮ੍ਰਿਤ ਜਗਿਆਸੂ ਨੂੰ ਦਿੰਦਾ ਹੈ (ਅਤੇ ਉਸ ਦੇ ਮੂੰਹ ਵਿੱਚ) ਚੌਦਾਂ ਹੈ।
Fareedkot Teekaਔਰ ਆਪ ਹੀ ਅਪਨੀ ਦਯਾ ਕਰ ਕੇ ਗੁਰੂ ਰੂਪੁ ਹੋ ਕਰ ਜਗ੍ਯਾਸੂ ਜਨੋਂ ਕੇ ਮੁਖ ਮੇਂ ਅਪਨਾ ਨਾਮ ਰੂਪੀ ਅੰਮ੍ਰਿਤੁ ਚੋਇ ਅਰਥਾਤ ਪਾਇ (ਦੇਵਸੀ) ਦੇਵੇਗਾ। ਭਾਵ ਏਹਿ ਕਿ ਆਪ ਹੀ ਅੰਮ੍ਰਿਤੁ, ਔਰ ਆਪ ਹੀ ਗੁਰੂ ਰੂਪੁ ਹੋ ਕਰ, ਆਪ ਹੀ ਨਾਮਾਮ੍ਰਿਤ ਸਿਖ ਕੋ ਦੇਤਾ ਹੈ॥
Prof. Sahib Singhਪਰਮਾਤਮਾ ਆਪ ਹੀ ਮਿਹਰ ਕਰ ਕੇ ਇਹ ਨਾਮ-ਰਸ ਦੇਂਦਾ ਹੈ (ਜਿਵੇਂ ਸ਼ਹਦ ਦੇ ਛੱਤੇ ਵਿਚੋਂ ਸ਼ਹਦ ਚੋਂਦਾ ਹੈ, ਤਿਵੇਂ) ਗੁਰੂ ਦੀ ਸਰਨ ਪਿਆਂ ਆਤਮਕ ਜੀਵਨ ਦੇਣ ਵਾਲਾ ਰਸ (ਜੀਵ ਦੇ ਅੰਦਰੋਂ) ਚੋਂਦਾ ਹੈ।

ਪਦ ਅਰਥ ਦੇਵਸੀ = ਦੇਵੇਗਾ।

SikhNet (Spanish)en Su Gracia da, y a través del Guru, uno recibe el Néctar de Su Nombre.

ਸਭੁ ਤਨੁ ਮਨੁ ਹਰਿਆ ਹੋਇਆ; ਨਾਨਕ. ਹਰਿ ਵਸਿਆ ਮਨਿ ਸੋਇ ॥੪॥੫॥੬੯॥

sabh tan man hariaa hoeaa; naanak. har vasiaa man soe |4|5|69|

Sant Singh KhalsaThen, the body and mind totally blossom forth and flourish; O Nanak, the Lord comes to dwell within the mind. ||4||5||69||
Manmohan SinghThen O Nanak! man's body and soul are all reverdured and that God lives within his mind.
Manmohan Singh (Punjabi)ਤਦ, ਹੇ ਨਾਨਕ! ਆਦਮੀ ਦੀ ਦਹਿ ਤੇ ਆਤਮਾ ਸਮੂਹ ਹਰੇ ਭਰੇ ਹੋ ਜਾਂਦੇ ਹਨ ਤੇ ਉਹ ਵਾਹਿਗੁਰੂ ਉਸ ਦੇ ਚਿੱਤ ਅੰਦਰ ਟਿਕ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਗੁਰਮੁਖੋਂ ਕੇ ਮਨ ਮੇਂ ਸੋ ਹਰੀ ਬਸਿਆ ਹੈ, ਤਿਨ ਕਾ ਤਨੁ ਮਨੁ ਸਭੁ ਹਰਿਆ ਭਯਾ ਹੈ, ਭਾਵ ਏਹਿ ਕਿ ਤਨੁ ਸਫਲ ਭਯਾ ਹੈ ਔਰ ਮਨੁ ਆਤਮਾਨੰਦ ਸਹਿਤ ਹੂਆ ਹੈ॥੪॥੫॥੬੯॥☬ਅਬ ਮਨਮੁਖਾਂ ਕੀ ਦਸ਼ਾ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਉਹ ਪਰਮਾਤਮਾ ਆ ਵੱਸਦਾ ਹੈ (ਨਾਮ-ਰਸ ਆ ਵੱਸਦਾ ਹੈ) ਉਸ ਦਾ ਸਾਰਾ ਸਰੀਰ, ਉਸ ਦਾ ਮਨ ਹਰਾ ਹੋ ਜਾਂਦਾ ਹੈ (ਖਿੜ ਪੈਂਦਾ ਹੈ) ॥੪॥੫॥੬੯॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਕਰ ਕੇ। ਚੋਇ = ਚੋ ਕੇ॥੪॥

SikhNet (Spanish)Así, dice Nanak, el cuerpo y la mente florecen y el Señor de Amor llega a uno. (4-5-69)

Open this shabad →

Shabad Guru Ramdas Ji Siree Raag continues on Ang 42

ਸਿਰੀਰਾਗੁ ਮਹਲਾ ੪ ॥

sireeraag mahalaa 4 |

Sant Singh KhalsaSiree Raag, Fourth Mehl:
Manmohan SinghSri Rag Fourth Guru.
Manmohan Singh (Punjabi)ਸਿਰੀ ਰਾਗ, ਚਉਥੀ ਪਾਤਸ਼ਾਹੀ।
SikhNet (Spanish)Siri Rag, Mejl Guru Ram Das, Cuarto Canal Divino.

ਦਿਨਸੁ ਚੜੈ. ਫਿਰਿ ਆਥਵੈ; ਰੈਣਿ ਸਬਾਈ ਜਾਇ ॥

dinas charrai. fir aathavai; rain sabaaee jaae |

Sant Singh KhalsaThe day dawns, and then it ends, and the night passes away.
Manmohan SinghThe day dawns, then it sinks and the whole night passes away.
Manmohan Singh (Punjabi)ਦਿੰਹੁ ਚੜ੍ਹਦਾ ਹੈ, ਮੁੜ ਇਹ ਡੁੱਬ ਜਾਂਦਾ ਹੈ ਅਤੇ ਸਾਰੀ ਰਾਤ੍ਰੀ ਬੀਤ ਜਾਂਦੀ ਹੈ।
Fareedkot Teekaਦਿਨ ਚੜਦਾ ਹੈ ਫਿਰ (ਆਥਵੈ) ਲਹਿ ਜਾਂਦਾ ਹੈ, ਇਸੀ ਪ੍ਰਕਾਰ ਰਾਤ ਭੀ ਸਾਰੀ ਬਿਤੀਤ ਹੋ ਜਾਂਤੀ ਹੈ॥
Prof. Sahib Singhਦਿਨ ਚੜ੍ਹਦਾ ਹੈ ਫਿਰ ਡੁੱਬ ਜਾਂਦਾ ਹੈ, ਸਾਰੀ ਰਾਤ ਭੀ ਲੰਘ ਜਾਂਦੀ ਹੈ।

ਪਦ ਅਰਥ ਆਥਵੈ = ਡੁੱਬ ਜਾਂਦਾ ਹੈ। ਰੈਣਿ = ਰਾਤ। ਸਬਾਈ = ਸਾਰੀ।

SikhNet (Spanish)El día nace y se levanta y después muere con la noche y así la noche pasa.

ਆਵ ਘਟੈ. ਨਰੁ ਨਾ ਬੁਝੈ; ਨਿਤਿ ਮੂਸਾ ਲਾਜੁ ਟੁਕਾਇ ॥

aav ghattai. nar naa bujhai; nit moosaa laaj ttukaae |

Sant Singh KhalsaMan's life is diminishing, but he does not understand. Each day, the mouse of death is gnawing away at the rope of life.
Manmohan SinghThe age diminishes, but the man understands not. The mouse (of Time) is daily gnawing down the rope of life.
Manmohan Singh (Punjabi)ਉਮਰ ਘਟ ਹੋ ਰਹੀ ਹੈ, ਪਰ ਆਦਮੀ ਸਮਝਦਾ ਨਹੀਂ (ਕਾਲ ਦਾ) ਚੂਹਾ ਹਰ ਰੋਜ਼ ਜੀਵਨ ਦੀ ਰੱਸੀ ਨੂੰ ਕੁਤਰ ਰਿਹਾ ਹੈ।
Fareedkot Teekaਐਸੇ ਹੀ ਦਿਨੋਂ ਕੇ ਉਦੇ ਅਸਤ ਹੋਨੇ ਕਰ (ਆਵ) ਜੋ ਆਰਵਲਾ ਹੈ, ਸੋ ਨਿਤੰਪ੍ਰਤਿ ਘਟਤੀ ਜਾਤੀ ਹੈ, ਪਰੰਤੂ ਏਹ ਪੁਰਸ਼ (ਨਾ ਬੁਝੈ) ਸਮਝਤਾ ਨਹੀਂ ਹੈ ਕਿ ਨਿਤ ਹੀ ਕਾਲ ਰੂਪੀ (ਮੂਸਾ) ਚੂਹਾ, ਵਾ ਦਿਨ ਰੂਪੀ ਮੂਸਾ, ਰਾਤ੍ਰੀ ਰੂਪੀ ਮੂਸੀ, ਆਰਵਲਾ ਰੂਪੀ ਲਾਜ ਕੋ ਟੂਕਤੇ ਜਾਤੇ ਹੈਂ॥ ਕਦਾਚਿਤ ਐਸੀ ਆਸੰਕਾ ਹੋਇ ਕਿ ਜੀਵ ਕਿਉਂ ਨਹੀਂ ਸਮਝਤੇ ਕਿ ਹਮਾਰੀ ਆਰਵਲਾ ਬ੍ਯਰਥ ਜਾਤੀ ਹੈ? ਤਿਸ ਕਾ ਸਮਾਧਾਨੁ:
Prof. Sahib Singh(ਇਸ ਕਰਕੇ ਤਰ੍ਹਾਂ ਸਹਜੇ ਸਹਜੇ) ਉਹ ਘਟਦੀ ਜਾਂਦੀ ਹੈ ਪਰ ਮਨੁੱਖ ਸਮਝਦਾ ਨਹੀਂ (ਗੁਜ਼ਰਦਾ ਸਮਾ ਮਨੁੱਖ ਦੀ ਉਮਰ ਨੂੰ ਇਉਂ ਕੱਟਦਾ ਜਾ ਰਿਹਾ ਹੈ ਜਿਵੇਂ) ਚੂਹਾ ਸਦਾ ਰੱਸੀ ਨੂੰ ਟੁੱਕਦਾ ਜਾਂਦਾ ਹੈ।

ਪਦ ਅਰਥ ਆਵ = ਉਮਰ। ਨਰੁ = ਮਨੁੱਖ। ਨਿਤਿ = ਸਦਾ। ਮੂਸਾ = ਚੂਹਾ। ਲਾਜੁ = {लज्जु} ਰੱਸੀ।

SikhNet (Spanish)La edad avanza, pero el hombre no se da cuenta que el ratón del tiempo roe y roe el cordón de la vida.

ਗੁੜੁ ਮਿਠਾ ਮਾਇਆ ਪਸਰਿਆ; ਮਨਮੁਖੁ ਲਗਿ. ਮਾਖੀ ਪਚੈ ਪਚਾਇ ॥੧॥

gurr mitthaa maaeaa pasariaa; manamukh lag. maakhee pachai pachaae |1|

Sant Singh KhalsaMaya spreads out like sweet molasses; the self-willed manmukh is stuck like a fly, rotting away. ||1||
Manmohan SinghLike sweet molasses is spread the mammon and clinging there to-like a fly an apostate pines and putrefies.
Manmohan Singh (Punjabi)ਮਿੱਠੇ-ਗੁੜ ਦੀ ਮਾਨਿੰਦ ਮੋਹਣੀ ਖਿਲਰੀ ਹੋਈ ਹੈ ਅਤੇ ਮੱਖੀ ਦੀ ਤਰ੍ਹਾਂ ਉਸ ਨਾਲ ਚਿਮੜ ਕੇ ਅਧਰਮੀ ਗਲ-ਸੜ ਜਾਂਦਾ ਹੈ।
Fareedkot Teekaਮਾਇਆ ਕਾ ਜੋ ਪਸਾਰਾ ਹੈ, ਸੋ (ਪਸਰਿਆ) ਢੀਲੇ ਗੁੜ ਵਤ ਫੈਲ ਰਹਾ ਹੈ, ਜੈਸੇ ਮਖੀ ਮੀਠੇ ਕੇ ਲੋਭ ਕਰ ਤਿਸ ਗੁੜ ਮੇਂ ਪਚ ਕਰ ਨਸ਼ਟ ਹੋ ਜਾਤੀ ਹੈ, ਤੈਸੇ ਹੀ ਮਨਮੁਖ ਜੀਵ ਬਿਸੇ ਰਸ ਕੋ ਮੀਠਾ ਸਮਝ ਕੇ ਆਪ ਤੋ ਤਿਸਮੇਂ (ਪਚੈ) ਜਲੇ ਭਾਵ ਫਸ ਰਹੇ ਹੈਂ, ਔਰ ਜੋ ਤਿਨ ਕੇ ਸੰਗੀ ਹੈਂ ਤਿਨ ਕੋ ਭੀ (ਪਚਾਇ) ਸਾਥ ਹੀ ਜਲਾਵਤੇ ਭਾਵ ਫਸਾਵਤੇ ਹੈਂ॥
Prof. Sahib Singh(ਜਿਵੇਂ) ਗੁੜ (ਜੀਵਾਂ ਨੂੰ) ਮਿੱਠਾ (ਲੱਗਦਾ ਹੈ, ਤਿਵੇਂ) ਮਾਇਆ ਦਾ ਮਿੱਠਾ ਮੋਹ ਪ੍ਰਭਾਵ ਪਾ ਰਿਹਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੀ ਮਿਠਾਸ ਵਿਚ ਫਸ ਕੇ ਖ਼ੁਆਰ ਹੁੰਦਾ ਹੈ ਜਿਵੇਂ ਮੱਖੀ ਗੁੜ ਉਤੇ ਚੰਬੜ ਕੇ ਮਰ ਜਾਂਦੀ ਹੈ ॥੧॥

ਪਦ ਅਰਥ ਪਸਰਿਆ = ਖਿਲਰਿਆ ਹੋਇਆ ਹੈ, ਪ੍ਰਭਾਵ ਪਾ ਰਿਹਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਚੈ ਪਚਾਇ = ਖ਼ੁਆਰ ਹੁੰਦਾ ਹੈ॥੧॥

SikhNet (Spanish)Él vive apegado como mosca al dulce de la Maya, la ilusión, y desperdicia su vida en vano. (1)

ਭਾਈ ਰੇ; ਮੈ ਮੀਤੁ ਸਖਾ. ਪ੍ਰਭੁ ਸੋਇ ॥

bhaaee re; mai meet sakhaa. prabh soe |

Sant Singh KhalsaO Siblings of Destiny, God is my Friend and Companion.
Manmohan SinghO Brother! that Lord is my Friend and comrade.
Manmohan Singh (Punjabi)ਹੇ ਵੀਰ, ਉਹ ਸਾਹਿਬ ਮੇਰਾ ਮਿੱਤ੍ਰ ਅਤੇ ਸਾਥੀ ਹੈ।
Fareedkot Teekaਹੇ ਭਾਈ ਪ੍ਯਾਰੇ! ਮੇਰਾ ਤੋ ਮੀਤ ਔਰ ਸਖਾ ਏਕ ਸੋ ਪ੍ਰਭੂ ਹੀ ਹੈ, ਜੋ ਬਾਣੀ ਮਾਤ੍ਰ ਕਾ ਪਿਆਰਾ ਹੋਵੇ ਸੋ ਮੀਤੁ, ਔਰ ਮਨ ਕਾ ਅੰਤਰੀਵ ਪ੍ਯਾਰਾ ਹੋਵੇ ਸੋ ਸਖਾ ਹੋਤਾ ਹੈ॥
Prof. Sahib Singhਹੇ ਭਾਈ! ਮੇਰੇ ਵਾਸਤੇ ਤਾਂ ਉਹ ਪਰਮਾਤਮਾ ਹੀ ਮਿੱਤਰ ਹੈ, ਸਾਥੀ ਹੈ।

ਪਦ ਅਰਥ ਮੈ = ਮੇਰੇ ਵਾਸਤੇ, ਮੇਰਾ। ਸਖਾ = ਸਾਥੀ, ਮਿੱਤਰ।

SikhNet (Spanish)Oh mi hermano, el Señor es en verdad tu único Amigo.

ਪੁਤੁ ਕਲਤੁ ਮੋਹੁ. ਬਿਖੁ ਹੈ; ਅੰਤਿ. ਬੇਲੀ ਕੋਇ ਨ ਹੋਇ ॥੧॥ ਰਹਾਉ ॥

put kalat mohu. bikh hai; ant. belee koe na hoe |1| rahaau |

Sant Singh KhalsaEmotional attachment to children and spouse is poison; in the end, no one will go along with you as your helper. ||1||Pause||
Manmohan SinghThe love of sons and wife is poison. In the end none becomes mortals helper. Pause.2
Manmohan Singh (Punjabi)ਪੁਤ੍ਰਾਂ ਤੇ ਵਹੁਟੀ ਦੀ ਮਮਤਾ ਜ਼ਹਿਰ ਹੈ। ਅਖੀਰ ਨੂੰ ਪ੍ਰਾਣੀ ਦਾ ਕੋਈ ਮਦਦਗਾਰ ਨਹੀਂ ਹੁੰਦਾ। ਠਹਿਰਾਉ।
Fareedkot Teekaਔਰ ਜੋ ਪੁਤ੍ਰ (ਕਲਤ੍ਰ) ਇਸਤ੍ਰੀ ਇਨ ਕਾ ਜੋ ਮੋਹ ਹੈ, ਜੋ ਬਿਖ ਰੂਪ ਹੈ, ਅੰਤ ਕੋ ਕੋਈ ਭੀ ਸਹਾਇਤਾ ਕਰਨੇ ਵਾਲਾ (ਬੇਲੀ) ਮਿਤ੍ਰ ਨਹੀਂ ਹੋਤਾ॥੧॥ ਰਹਾਉ ॥
Prof. Sahib Singhਪੁੱਤਰ (ਦਾ) ਇਸਤ੍ਰੀ (ਦਾ) ਮੋਹ ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮੁਕਾ ਦੇਂਦਾ ਹੈ, ਅਤੇ ਪੁੱਤਰ ਇਸਤ੍ਰੀ ਆਦਿਕ ਵਿਚੋਂ) ਅੰਤ ਵੇਲੇ ਕੋਈ ਸਾਥੀ (ਭੀ) ਨਹੀਂ ਬਣਦਾ ॥੧॥ ਰਹਾਉ ॥

ਪਦ ਅਰਥ ਕਲਤੁ = {कलत्र} ਇਸਤ੍ਰੀ, ਵਹੁਟੀ। ਬਿਖੁ = ਜ਼ਹਰ॥੧॥ਰਹਾਉ॥

SikhNet (Spanish)El apego a tu esposa y a tus hijos es falso pues no te acompañarán al final. (1-Pausa)

ਗੁਰਮਤਿ ਹਰਿ ਲਿਵ ਉਬਰੇ; ਅਲਿਪਤੁ ਰਹੇ ਸਰਣਾਇ ॥

guramat har liv ubare; alipat rahe saranaae |

Sant Singh KhalsaThrough the Guru's Teachings, some embrace love for the Lord, and are saved. They remain detached and unaffected, and they find the Sanctuary of the Lord.
Manmohan SinghUnder Guru's instruction men are emancipated by embracing love for God and by seeking Lord's sanctuary, they remain detached from the world.
Manmohan Singh (Punjabi)ਗੁਰਾਂ ਦੇ ਉਪਦੇਸ਼ ਅਧੀਨ ਜੀਵ ਵਾਹਿਗੁਰੂ ਨਾਲ ਪ੍ਰੀਤ ਪਾ ਕੇ ਬੰਦਖਲਾਸ ਹੋ ਜਾਂਦੇ ਹਨ ਅਤੇ ਸਾਈਂ ਦੀ ਸ਼ਰਣ ਸੰਭਾਲ ਕੇ, ਉਹ ਸੰਸਾਰ ਤੋਂ ਅਟੰਕ ਰਹਿੰਦੇ ਹਨ।
Fareedkot Teekaਹੇ ਭਾਈ! ਜਿਨ ਪੁਰਸੋਂ ਨੇ ਗੁਰੋਂ ਕੀ (ਮਤਿ) ਸਿਖ੍ਯਾ ਧਾਰਨ ਕਰੀ ਹੈ, ਸੋ ਤੋ ਹਰੀ ਮੇਂ (ਲਿਵ) ਬ੍ਰਿਤੀ ਕੋ ਲਗਾਇ ਕਰ ਉਬਰਤੇ ਭਏ ਹੈਂ, ਭਾਵ ਏਹ ਕਿ ਤਿਸ ਮਾਇਆ ਰੂਪੀ ਢੀਲੇ ਗੁੜ ਸੇ ਬਚ ਰਹੇ ਹੈਂ। ਕਦਾਚਿਤ ਐਸੀ ਅਸੰਕਾ ਹੋਇ ਕਿ ਜੋ ਗੁਰਮਤਿਵਾਨ ਹੈਂ ਵਹੁ ਭੀ ਮਨਮੁਖੋਂ ਵਤ ਸਬਦਾਦਿ ਬਿਸ੍ਯੋਂ ਕੋ ਭੋਗਤੇ ਦ੍ਰਿਸਟਿ ਆਉਤੇ ਹੈਂ, ਫਿਰ ਉਬਰੇ ਹੂਏ ਕੈਸੇ ਕਹੇ ਜਾਵੇਂ? ਤਿਸ ਕਾ ਸਮਾਧਾਨ: ਸੌ ਪਦਾਰਥੋਂ ਕੇ ਬੀਚ ਹੋਤੇ ਹੀ (ਅਲਿਪਤੁ) ਅਸੰਗ ਰਹਿਤੇ ਹੈਂ ਜਨਕਾਦਿ ਵਤ। ਜੈਸੇ ਕਮਲ ਜਲ ਮੇਂ ਰਹਿਤਾ ਹੀ ਜਲ ਸੇ ਨਿਰਾਲਾ ਹੈ, ਤੈਸੇ ਪ੍ਰਾਰਬਧ ਅਨੁਸਾਰ ਜੋ ਕੁਛ ਬ੍ਯੋਹਾਰ ਹੋਵੇ ਸੋ ਕਰਤੇ ਹੈਂ, ਪਰੰਤੂ ਮਨ ਕਰ ਕੇ ਅਪਨੇ ਕੋ ਅਕਰਤਾ ਮਾਨਤੇ ਹੈਂ। ਇਸਤ੍ਰੀ ਪੁਤ੍ਰਾਦਿਕੋਂ ਕੋ ਨਦੀ ਨਾਉ ਸੰਜੋਗ ਵਤ ਸਮਝ ਕੇ ਮੋਹੁ ਨਹੀਂ ਕਰਤੇ ਹੈਂ, ਕਿਉਂਕਿ ਤਿਨ ਕਾ ਮਨ ਪਰਮੇਸ੍ਵਰ ਕੀ (ਸਰਣਾਇ) ਸਰਣ ਕੋ ਪ੍ਰਾਪਤਿ ਭਯਾ ਹੈ। ਯਾਂ ਤੇ ਔਰ ਸਭ ਪਦਾਰਥੋਂ ਕਾ ਮੋਹੁ ਤਥਾ ਔਰ ਆਸਰੇ ਕੋ ਤਿਨੋਂ ਨੇ ਛੋਡ ਦੀਆ ਹੈ॥ ਕਦਾਚਿਤ ਐਸੇ ਕਹੋ ਕਿ ਕੁਟੰਬ ਸੇ ਪ੍ਰੀਤੀ ਕਿਉਂ ਨਹੀਂ ਕਰਤੇ ਹੈਂ? ਸੋ ਐਸੇ ਹੈਂ:
Prof. Sahib Singh(ਜੇਹੜੇ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਵਿਚ ਸੁਰਤ ਜੋੜਦੇ ਹਨ ਉਹ (ਇਸ ਮੌਤ ਤੋਂ) ਬਚ ਜਾਂਦੇ ਹਨ, ਪ੍ਰਭੂ ਦੀ ਸਰਨ ਪੈ ਕੇ ਉਹ ਨਿਰਲੇਪ ਰਹਿੰਦੇ ਹਨ।

ਪਦ ਅਰਥ ਉਬਰੇ = ਬਚ ਜਾਂਦੇ ਹਨ। ਅਲਿਪਤੁ = ਨਿਰਲੇਪ।

SikhNet (Spanish)A través de la Palabra del Guru, uno habita en el Señor y es emancipado. Aquéllos que buscaron Refugio en el Señor no fueron contaminados por Maya.

Open this shabad (15 lines, Angs 41-42) →

Ang 41 of 1430