ਸਿਰੀਰਾਗੁ ਮਹਲਾ ੪ ॥
sireeraag mahalaa 4 |
Sant Singh KhalsaSiree Raag, Fourth Mehl:
Manmohan SinghSri Rag, Fourth Guru.
Manmohan Singh (Punjabi)ਸਿਰੀ ਰਾਗ, ਚਉਥੀ ਪਾਤਸ਼ਾਹੀ।
SikhNet (Spanish)Siri Rag, Mejl Guru Ram Das, Cuarto Canal Divino.
ਰਸੁ ਅੰਮ੍ਰਿਤੁ ਨਾਮੁ ਰਸੁ, ਅਤਿ ਭਲਾ; ਕਿਤੁ ਬਿਧਿ ਮਿਲੈ. ਰਸੁ ਖਾਇ ॥
ras amrit naam ras, at bhalaa; kit bidh milai. ras khaae |
Sant Singh KhalsaThe Essence of the Ambrosial Naam is the most sublime essence; how can I get to taste this essence?
Manmohan SinghThe relish of the immortalising Name Nectar is exquisitely fine. In what way can I obtain the Nectar to taste it?
Manmohan Singh (Punjabi)ਅਮਰ ਕਰ ਦੇਣ ਵਾਲੇ ਨਾਮ ਆਬਿ-ਹਿਯਾਤ ਦਾ ਜਾਇਕਾ ਲਿਹਾਇਤ ਹੀ ਉਮਦਾ ਹੈ। ਕਿਸ ਤਰੀਕੇ ਨਾਲ ਮੈਂ ਅੰਮ੍ਰਿਤ ਨੂੰ ਪਰਾਪਤ ਕਰ ਕੇ ਚੱਖ ਸਕਦਾ ਹਾਂ?
Fareedkot Teekaਸਬਦਾਦਿ ਜੋ ਸਰਬ ਰਸ ਹੈਂ ਤਿਨ ਰਸੋਂ ਮੇਂ ਨਾਮ ਕਾ ਰਸੁ ਅੰਮ੍ਰਿਤ ਰੂਪ ਹੈ, ਯਾਂ ਤੇ ਅਤ੍ਯੰਤ ਭਲਾ ਹੈ, ਕਿਉਂਕਿ ਵਹੁ ਸਬਦਾਦਿ ਰਸ ਤੋ ਜਨਮ ਮਰਨ ਕੋ ਪ੍ਰਾਪਤਿ ਕਰਨੇ ਵਾਲੇ ਹੈਂ, ਔਰ ਏਹ ਜਨਮ ਮਰਨ ਕੇ ਨਸ਼ਟ ਕਰਨੇ ਵਾਲਾ ਹੈ, ਯਾਂ ਤੇ ਅਤਿ ਸ੍ਰੇਸਟਿ ਹੈ। ਔਰ ਮੇਰੇ ਕੋ ਤੋ ਤਿਸ ਰਸ ਕੀ ਐਸੀ ਚਾਹ ਲਗ ਰਹੀ ਹੈ ਕਿ (ਕਿਤੁ ਬਿਧਿ) ਕਿਸ ਪ੍ਰਕਾਰ ਵਹੁ ਰਸੁ (ਖਾਇ) ਖਾਨਾ ਮਿਲੇ॥
Prof. Sahib Singhਪਰਮਾਤਮਾ ਦਾ ਨਾਮ ਬੜਾ ਸ੍ਰੇਸ਼ਟ ਰਸ ਹੈ, ਆਤਮਕ ਜੀਵਨ ਦੇਣ ਵਾਲਾ ਹੈ। ਇਹ ਰਸ ਕਿਸ ਤਰ੍ਹਾਂ ਮਿਲ ਸਕਦਾ ਹੈ? ਕਿਵੇਂ ਕੋਈ ਮਨੁੱਖ ਇਹ ਰਸ ਖਾ ਸਕਦਾ ਹੈ?ਪਦ ਅਰਥ ਅੰਮ੍ਰਿਤੁ = ਅਮਰ ਕਰਨ ਵਾਲਾ, ਆਤਮਕ ਜੀਵਨ ਦੇਣ ਵਾਲਾ। ਅਤਿ ਭਲਾ = ਬਹੁਤ ਚੰਗਾ। ਕਿਤੁ ਬਿਧਿ = ਕਿਸ ਤਰੀਕੇ ਨਾਲ?
SikhNet (Spanish)El Sabor del Nombre del Señor, es como Néctar, pero cómo probarlo.
ਜਾਇ ਪੁਛਹੁ ਸੋਹਾਗਣੀ; ਤੁਸਾ ਕਿਉ ਕਰਿ ਮਿਲਿਆ ਪ੍ਰਭੁ ਆਇ ॥
jaae puchhahu sohaaganee; tusaa kiau kar miliaa prabh aae |
Sant Singh KhalsaI go and ask the happy soul-brides, "How did you come to meet God?"
Manmohan SinghGo and ask the true wives as to how did they come to meet the Lord?
Manmohan Singh (Punjabi)ਜਾ ਕੇ ਪਤੀ-ਪਿਆਰੀਆਂ ਤੋਂ ਪਤਾ ਕਰੋ ਕਿ ਕਿਸ ਤਰ੍ਹਾਂ ਸੁਆਮੀ ਉਨ੍ਹਾਂ ਨੂੰ ਆ ਕੇ ਮਿਲਿਆ ਸੀ?
Fareedkot Teekaਤਾਂ ਤੇ ਸੁਹਾਗਣੀ ਜੋ ਵਾਹਿਗੁਰੂ ਕੇ ਮੇਲ ਵਾਲੇ ਸੰਤ ਜਨ ਹੈਂ, ਮੈਂ ਤਿਨ ਕੋ ਜਾਇ ਕਰ ਪੂਛਤੀ ਹੂੰ ਕਿ ਆਪ ਕੋ ਸੋ ਪ੍ਰਭੂ ਕਿਸ ਪ੍ਰਕਾਰ ਆਇ ਕਰ ਮਿਲਾ ਹੈ॥
Prof. Sahib Singh(ਜੇ ਇਹ ਭੇਤ ਸਮਝਣਾ ਹੈ ਤਾਂ ਹੇ ਭਾਈ!) ਉਹਨਾਂ ਜੀਵ-ਇਸਤ੍ਰੀਆਂ ਨੂੰ ਜਾ ਕੇ ਪੁੱਛੋ, ਜਿਨ੍ਹਾਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ (ਉਹਨਾਂ ਨੂੰ ਪੁੱਛੋ ਕਿ ਤੁਹਾਨੂੰ) ਪ੍ਰਭੂ ਕਿਵੇਂ ਆ ਕੇ ਮਿਲਿਆ ਹੈ।ਪਦ ਅਰਥ ਜਾਇ = ਜਾ ਕੇ। ਸੋਹਾਗਣੀ = ਚੰਗੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ, ਉਹ ਜੀਵ-ਇਸਤ੍ਰੀਆਂ ਜਿਨ੍ਹਾਂ ਨੇ ਖਸਮ-ਪ੍ਰਭੂ ਨੂੰ ਪ੍ਰਸੰਨ ਕਰ ਲਿਆ ਹੈ। ਕਿਉਕਰਿ = ਕਿਸ ਤਰ੍ਹਾਂ?
SikhNet (Spanish)Déjenme preguntarle a las Esposas del Señor cómo lograron encontrarse con su Esposo.
ਓਇ ਵੇਪਰਵਾਹ. ਨ ਬੋਲਨੀ; ਹਉ ਮਲਿ ਮਲਿ ਧੋਵਾ ਤਿਨ ਪਾਇ ॥੧॥
oe veparavaah. na bolanee; hau mal mal dhovaa tin paae |1|
Sant Singh KhalsaThey are care-free and do not speak; I massage and wash their feet. ||1||
Manmohan SinghThey are care-free and tell not I repeatedly rub and wash their feet.
Manmohan Singh (Punjabi)ਉਹ ਬੇ-ਮੁਥਾਜ ਹਨ ਅਤੇ ਦਸਦੀਆਂ ਨਹੀਂ। ਮੈਂ ਉਨ੍ਹਾਂ ਦੇ ਪੈਰ ਬਾਰੰਬਾਰ ਮਲਦੀ ਤੇ ਧੋਦੀਂ ਹਾਂ।
Fareedkot Teekaਵਹੁ ਸੰਤ ਜਨ (ਵੇਪਰਵਾਹ) ਅਚਾਹ ਹੈਂ, ਮੇਰੇ ਸਾਥ ਬੋਲੇਂਗੇ ਨਹੀਂ, ਤੋ ਮੈਂ ਤਿਨ ਕੇ (ਪਾਇ) ਚਰਨੋਂ ਕੋ ਮਲ ਮਲ ਕਰ ਧੋਵੋਂਗੀ, ਭਾਵ ਏਹ ਕਿ ਜੋ ਸੇਵਾ ਕਰ ਪ੍ਰਸੰਨ ਹੋਵੇਂਗੇ ਤਬ ਆਪ ਹੀ ਕ੍ਰਿਪਾ ਕਰ ਕੇ ਬੋਲੇਂਗੇ॥੧॥
Prof. Sahib Singh(ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ) ਉਹ (ਦੁਨੀਆ ਦੀ ਸੋਭਾ ਆਦਿਕ ਵਲੋਂ) ਬੇ-ਮੁਥਾਜ ਹੋ ਜਾਂਦੀਆਂ ਹਨ (ਇਸ ਵਾਸਤੇ ਉਹ ਬਹੁਤਾ) ਨਹੀਂ ਬੋਲਦੀਆਂ। ਮੈਂ ਉਹਨਾਂ ਦੇ ਪੈਰ ਮਲ ਮਲ ਕੇ ਧੋਂਦੀ ਹਾਂ ॥੧॥ਪਦ ਅਰਥ ਓਇ = {ਲਫ਼ਜ਼ 'ਓਇ' ਲਫ਼ਜ਼ 'ਓਹ' ਤੋਂ ਬਹੁ-ਵਚਨ}। ਬੋਲਨੀ = ਬੋਲਨਿ, ਬੋਲਦੀਆਂ। ਮਲਿ = ਮਲ ਕੇ। ਤਿਨ ਪਾਇ = ਉਹਨਾਂ ਦੇ ਪੈਰ॥੧॥
SikhNet (Spanish)Ellas, relajadamente no dicen nada, y les lavo los pies para complacerlas. (1)
ਭਾਈ ਰੇ. ਮਿਲਿ ਸਜਣ; ਹਰਿ ਗੁਣ ਸਾਰਿ ॥
bhaaee re. mil sajan; har gun saar |
Sant Singh KhalsaO Siblings of Destiny, meet with your spiritual friend, and dwell upon the Glorious Praises of the Lord.
Manmohan SinghO Brother! meet Guru the friend and heartily dwell upon God's Merits.
Manmohan Singh (Punjabi)ਹੇ ਵੀਰ! ਮ੍ਰਿਤ ਗੁਰਾਂ ਨੂੰ ਮਿਲ ਅਤੇ ਵਾਹਿਗੁਰੂ ਦੀਆਂ ਸਿਫਤਾਂ ਨੂੰ ਦਿਲੋਂ ਯਾਦ ਕਰ।
Fareedkot Teekaਹੇ ਭਾਈ! ਸਜਨੋਂ ਕੇ ਸਾਥ ਮਿਲ ਕਰ ਕੇ ਹਰੀ ਕੇ ਗੁਨ (ਸਾਰਿ) ਸਿਮਰਨ ਕਰ॥ ਕਦਾਚਿਤ ਐਸੀ ਅਸੰਕਾ ਹੋਇ ਕਿ ਸੋ ਸਜਨ ਕੌਨ ਹੈਂ?
Prof. Sahib Singhਹੇ ਭਾਈ! (ਗੁਰੂ-) ਸੱਜਣ ਨੂੰ ਮਿਲ ਕੇ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲ।ਪਦ ਅਰਥ ਮਿਲਿ ਸਜਣ = ਸੱਜਣ (-ਗੁਰੂ) ਨੂੰ ਮਿਲ ਕੇ। ਸਾਰਿ = (ਹਿਰਦੇ ਵਿਚ) ਸੰਭਾਲ।
SikhNet (Spanish)Oh hermano, conoce a tu Verdadero Amigo, y habita en los Méritos del Señor.
ਸਜਣੁ ਸਤਿਗੁਰੁ ਪੁਰਖੁ ਹੈ; ਦੁਖੁ ਕਢੈ ਹਉਮੈ ਮਾਰਿ ॥੧॥ ਰਹਾਉ ॥
sajan satigur purakh hai; dukh kadtai haumai maar |1| rahaau |
Sant Singh KhalsaThe True Guru, the Primal Being, is your Friend, who shall drive out pain and subdue your ego. ||1||Pause||
Manmohan SinghYour Friends is the True Beings Guru who beats out and drives away the pangs of pride. Pause.
Manmohan Singh (Punjabi)ਤੇਰਾ ਮਿੱਤ੍ਰ ਸੱਚਾ ਗੁਰੂ ਪੁਰਸ਼ ਹੈ ਜੋ ਹੰਕਾਰ ਦੀ ਪੀੜ ਨੂੰ ਮਾਰ ਕੁਝ ਕੇ ਪਰ੍ਹੇ ਸੁੱਟ ਪਾਉਂਦਾ ਹੈ। ਠਹਿਰਾਉ।
Fareedkot Teekaਹੇ ਭਾਈ! ਸਜਨ ਤੋ ਸਤਿਗੁਰ ਪੁਰਖ ਹੈਂ, ਕਿਉਂਕਿ ਜੋ ਮਨ ਸੇ (ਹਉਮੈ) ਹੰਤਾ ਔਰ ਮਮਤਾ ਰੂਪ ਦੁਖ ਕੋ ਗ੍ਯਾਨ ਰੂਪ ਖੰਡੇ ਕਰ ਮਾਰ ਕੇ (ਕਢੇ) ਨਿਕਾਲ ਦੇਤੇ ਹੈਂ, ਵਾ ਹੰਤਾ ਮਮਤਾ ਔਰ (ਮਾਰਿ) ਕਾਮ ਇਨ ਸਭ ਕੇ ਦੁਖ ਕੋ ਮਨ ਤੇ ਨਿਕਾਰ ਦੇਤੇ ਹੈਂ॥੧॥ ਰਹਾਉ ॥
Prof. Sahib Singhਸੱਜਣ ਗੁਰੂ ਅਕਾਲ ਪੁਰਖ ਦਾ ਰੂਪ ਹੈ, ਉਹ (ਸਰਨ ਆਏ ਮਨੁੱਖ ਦੇ ਹਿਰਦੇ ਵਿਚੋਂ) ਹਉਮੈ ਦਾ ਦੁੱਖ ਮਾਰ ਕੇ ਕੱਢ ਦੇਂਦਾ ਹੈ ॥੧॥ ਰਹਾਉ ॥
SikhNet (Spanish)Mi Amigo, tu Esposo es el Guru Verdadero, Él es quien te libera de tu ego negativo. (1-Pausa)
ਗੁਰਮੁਖੀਆ ਸੋਹਾਗਣੀ; ਤਿਨ ਦਇਆ ਪਈ ਮਨਿ ਆਇ ॥
guramukheea sohaaganee; tin deaa pee man aae |
Sant Singh KhalsaThe Gurmukhs are the happy soul-brides; their minds are filled with kindness.
Manmohan SinghThe Guru-wards enjoy the nuptial-love, and their hearts are moved with compassion.
Manmohan Singh (Punjabi)ਗੁਰੂ ਵਲ ਮੁਖ ਕਰਨ ਵਾਲੇ ਵਿਆਹੁਤਾ ਜੀਵਨ ਦੀ ਖੁਸ਼ੀ ਮਾਣਦੇ ਹਨ। ਉਨ੍ਹਾਂ ਦੇ ਦਿਲ ਰਹਿਮ ਨਾਲ ਪਸੀਜ ਜਾਂਦੇ ਹਨ।
Fareedkot Teekaਚਰਨ ਧੋਵਨੇ ਕਰ ਕੇ ਤਿਨ ਗੁਰਮੁਖਿ ਰੂਪੁ ਸੁਹਾਗਣੀਓਂ ਕੇ ਮਨ ਮੇਂ ਦ੍ਯਾ ਆਇ ਪ੍ਰਾਪਤਿ ਭਈ, ਤਬ ਤਿਨ੍ਹੋਂ ਨੇ ਐਸੇ ਕਹਾ ਕਿ ਤੂੰ ਕਿਉਂ ਸੇਵਾ ਕਰਤਾ ਹੈਂ, ਤੋ ਮੈਨੇ ਕਹਾ ਕਿ ਮੈਂ ਹਰੀ ਰਸੁ ਖਾਇਆ ਚਾਹਤਾ ਹੂੰ, ਤਬ ਤਿਨ੍ਹੋਂ ਨੇ ਐਸੇ ਉਪਦੇਸ਼ੁ ਕੀਆ॥
Prof. Sahib Singhਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਰਹਿੰਦੀਆਂ ਹਨ, ਉਹੀ ਸੁਹਾਗ-ਭਾਗ ਵਾਲੀਆਂ ਹੋ ਜਾਂਦੀਆਂ ਹਨ (ਉਹਨਾਂ ਪਾਸੋਂ ਜੀਵਨ ਜੁਗਤਿ ਪੁੱਛਿਆਂ) ਉਹਨਾਂ ਦੇ ਮਨ ਵਿਚ ਤਰਸ ਆ ਜਾਂਦਾ ਹੈ।ਪਦ ਅਰਥ ਗੁਰਮੁਖੀਆ = ਗੁਰੂ ਦੇ ਸਨਮੁਖ ਰਹਿਣ ਵਾਲੀਆਂ। ਮਨਿ = ਮਨ ਵਿਚ। ਦਇਆ = ਤਰਸ।
SikhNet (Spanish)Los que ven hacia Dios gozan del Amor nupcial; su corazón está lleno de Compasión.
ਸਤਿਗੁਰ ਵਚਨੁ ਰਤੰਨੁ ਹੈ; ਜੋ ਮੰਨੇ ਸੁ ਹਰਿ ਰਸੁ ਖਾਇ ॥
satigur vachan ratan hai; jo mane su har ras khaae |
Sant Singh KhalsaThe Word of the True Guru is the Jewel. One who believes in it tastes the Sublime Essence of the Lord.
Manmohan SinghThe word of the True Guru is the emerald. He who accepts it tastes God's elixir.
Manmohan Singh (Punjabi)ਸੱਚੇ ਗੁਰਾਂ ਦੀ ਬਾਣੀ ਮਾਣਕ ਹੈ, ਜੋ ਕੋਈ ਉਸਨੂੰ ਸਵੀਕਾਰ ਕਰਦਾ ਹੈ, ਉਹ ਹਰੀ ਅਮ੍ਰਿਤ ਨੂੰ ਪਾਨ ਕਰਦਾ ਹੈ।
Fareedkot Teekaਹੇ ਭਾਈ! ਸਤਿਗੁਰੋਂ ਕਾ ਜੋ (ਵਚਨੁ) ਉਪਦੇਸ਼ੁ ਹੈ, ਸੋ ਰਤਨ ਰੂਪੁ ਅਮੋਲਕੁ ਹੈ, ਜੋ ਪੁਰਸ ਤਿਸ ਕੋ ਮਾਨਤਾ ਹੈ, ਸੋਈ ਹਰੀ ਰਸ ਕੋ ਖਾਤਾ ਹੈ। ਭਾਵ ਏਹਿ ਕਿ ਜੋ ਗੁਰ ਉਪਦੇਸ਼ ਕੋ ਮਾਨਤੇ ਹੈਂ, ਤਿਨ ਕੋ ਵਾਹਿਗੁਰੂ ਕੇ ਸ੍ਵਰੂਪ ਕੀ ਪ੍ਰਾਪਤੀ ਕਾ ਅਨੰਦ ਪ੍ਰਾਪਤਿ ਹੋਤਾ ਹੈ। ਤਾਂ ਤੇ ਤੂੰ ਭੀ ਮਾਨ ਲੈ ਤਬ ਤੁਝ ਕੋ ਭੀ ਪ੍ਰਾਪਤਿ ਹੋਵੇਗਾ॥
Prof. Sahib Singh(ਤੇ ਉਹ ਦੱਸਦੀਆਂ ਹਨ ਕਿ) ਸਤਿਗੁਰੂ ਦਾ ਬਚਨ (ਇਕ ਕੀਮਤੀ) ਰਤਨ ਹੈ, ਜੇਹੜਾ ਜੀਵ (ਗੁਰੂ ਦੇ ਬਚਨ ਉੱਤੇ) ਸਰਧਾ ਲਿਆਉਂਦਾ ਹੈ ਉਹ ਪਰਮਾਤਮਾ ਦੇ ਨਾਮ ਦਾ ਰਸ ਚੱਖ ਲੈਂਦਾ ਹੈ।ਪਦ ਅਰਥ ਰਤੰਨੁ = ਕੀਮਤੀ ਪਦਾਰਥ।
SikhNet (Spanish)La Palabra del Guru Verdadero es la Joya; aquél que acepta su Valor, saborea la Esencia del Señor.
ਸੇ ਵਡਭਾਗੀ ਵਡ ਜਾਣੀਅਹਿ; ਜਿਨ ਹਰਿ ਰਸੁ ਖਾਧਾ. ਗੁਰ ਭਾਇ ॥੨॥
se vaddabhaagee vadd jaaneeeh; jin har ras khaadhaa. gur bhaae |2|
Sant Singh KhalsaThose who partake of the Lord's Sublime Essence, through the Guru's Love, are known as great and very fortunate. ||2||
Manmohan SinghThey, who by Guru's love, partake of Lord's ambrosia are known to be great and exceedingly fortunate.
Manmohan Singh (Punjabi)ਜੋ ਗੁਰਾਂ ਦੀ ਪ੍ਰੀਤ ਦੁਆਰਾ ਸਾਹਿਬ ਦੇ ਸੁਧਾ-ਰਸ ਨੂੰ ਭੁੰਚਦੇ ਹਨ, ਉਹ ਵਡੇ ਤੇ ਪ੍ਰਮ-ਚੰਗੇ ਕਰਮਾਂ-ਵਾਲੇ ਜਾਣੇ ਜਾਂਦੇ ਹਨ।
Fareedkot Teekaਤਾਂ ਤੇ ਸੋਈ ਪੁਰਸ ਬਡੇ ਭਾਗੋਂ ਵਾਲੇ ਜਾਨੇ ਜਾਤੇ ਹੈਂ, ਜਿਨ੍ਹੋਂ ਨੇ ਸੰਸਾਰ ਮੇਂ ਆਇ ਕਰ ਗੁਰੋਂ ਸੇ (ਭਾਇ) ਪ੍ਰੇਮ ਕਰ ਕੇ, ਵਾ ਅਨੁਸਾਰ ਹੋ ਕੇ ਹਰੀ ਰਸ ਕੋ ਖਾਇਆ ਹੈ॥੨॥ ਕਦਾਚਿਤ ਐਸੇ ਅਸੰਕਾ ਹੋਇ ਕਿ ਯੇਹ ਹਰੀ ਰਸ ਰਹਿਤਾ ਕਹਾਂ ਹੈ? ਤਿਸ ਕਾ ਸਮਾਧਾਨੁ ਕਹਤੇ ਹੈਂ:
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਅਨੁਸਾਰ ਰਹਿ ਕੇ ਪਰਮਾਤਮਾ ਦਾ ਨਾਮ-ਰਸ ਚੱਖਿਆ ਹੈ ਉਹ ਵੱਡੇ ਭਾਗਾਂ ਵਾਲੇ ਸਮਝੇ ਜਾਂਦੇ ਹਨ ॥੨॥ਪਦ ਅਰਥ ਜਾਣੀਅਹਿ = ਜਾਣੇ ਜਾਂਦੇ ਹਨ। ਗੁਰ ਭਾਇ = ਗੁਰੂ ਦੇ ਪ੍ਰੇਮ ਵਿਚ (ਰਹਿ ਕੇ)॥੨॥
SikhNet (Spanish)Aquéllos que probaron la Esencia del Señor, a través de la Gracia del Guru, son los seres de Destino, Sus bienamados. (2)
ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ; ਭਾਗਹੀਣ. ਨਹੀ ਖਾਇ ॥
eihu har ras van tin sabhat hai; bhaagaheen. nahee khaae |
Sant Singh KhalsaThis Sublime Essence of the Lord is in the forests, in the fields and everywhere, but the unfortunate ones do not taste it.
Manmohan SinghThis elixir of God is contained in forest, straw and the whole universe but the unfortunate taste it not.
Manmohan Singh (Punjabi)ਇਹ ਵਾਹਿਗੁਰੂ-ਦਾ-ਅੰਮ੍ਰਿਤ ਜੰਗਲ, ਫੂਸ ਤੇ ਸਮੂਹ ਜੱਗ ਅੰਦਰ ਰਮਿਆ ਹੋਇਆ ਹੈ, ਪ੍ਰੰਤੂ ਨਿਕਰਮਣ ਇਸ ਨੂੰ ਨਹੀਂ ਚਖਦੇ।
Fareedkot Teekaਇਹੁ ਜੋ ਹਰੀ ਕਾ (ਰਸੁ) ਆਨੰਦੁ ਹੈ, ਸੋ ਬਨ ਤ੍ਰਿਣਾਦਿ (ਸਭਤੁ) ਸਰਬ ਸ੍ਰਿਸ਼੍ਟੀ ਮੇਂ ਏਕ ਰਸ ਪੂਰਨ ਹੋ ਰਹਾ ਹੈ, ਪਰੰਤੂ ਜੋ ਪੁਰਸ ਭਾਗਹੀਨ ਹੈਂ, ਸੋ ਖਾ ਨਹੀਂ ਸਕਤੇ ਹੈਂ॥
Prof. Sahib Singh(ਜਿਵੇਂ ਜਲ ਸਾਰੀ ਬਨਸਪਤੀ ਨੂੰ ਹਰਿਆਵਲ ਦੇਣ ਵਾਲਾ ਹੈ, ਤਿਵੇਂ) ਪਰਮਾਤਮਾ ਦਾ ਇਹ ਨਾਮ-ਰਸ ਵਣ-ਤ੍ਰਿਣ ਵਿਚ ਹਰ ਥਾਂ ਮੌਜੂਦ ਹੈ (ਤੇ ਸਾਰੀ ਸ੍ਰਿਸ਼ਟੀ ਦੀ ਜਿੰਦ ਦਾ ਆਸਰਾ ਹੈ) ਪਰ ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ਇਸ ਨਾਮ-ਰਸ ਨੂੰ ਨਹੀਂ ਚੱਖਦੀ।ਪਦ ਅਰਥ ਵਣਿ = ਵਣ ਵਿਚ। ਤਿਣਿ = ਤਿਣ ਵਿਚ, ਤੀਲੇ ਵਿਚ। ਸਭਤੁ = ਹਰ ਥਾਂ। ਭਾਗਹੀਣ = ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ।
SikhNet (Spanish)La Esencia del Señor prevalece en todo el Universo, pero los que no lo tienen así marcado en su Destino, no lo pueden saborear.
ਬਿਨੁ ਸਤਿਗੁਰ. ਪਲੈ ਨਾ ਪਵੈ; ਮਨਮੁਖ ਰਹੇ ਬਿਲਲਾਇ ॥
bin satigur. palai naa pavai; manamukh rahe bilalaae |
Sant Singh KhalsaWithout the True Guru, it is not obtained. The self-willed manmukhs continue to cry in misery.
Manmohan SinghWithout the True Guru it is not obtained. The apostate remain bewailing.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਇਹ ਪਰਾਪਤ ਨਹੀਂ ਹੁੰਦਾ। ਆਪ-ਹੁਦਰੇ ਵਿਲਕਦੇ ਰਹਿੰਦੇ ਹਨ।
Fareedkot Teekaਸਤਿਗੁਰੋਂ ਕੀ ਕਿਰਪਾ ਸੇ ਬਿਨਾ ਅੰਤਹਿਕਰਨ ਰੂਪੀ ਬਸਤ੍ਰ ਮੇਂ ਪ੍ਰਾਪਤਿ ਨਹੀਂ ਹੋਤਾ ਹੈ। ਕਦਾਚਿਤ ਐਸੀ ਅਸੰਕਾ ਹੋਇ ਕਿ ਨਹੀਂ ਪ੍ਰਾਪਤਿ ਭ੍ਯਾ ਤੋ ਕਿਆ ਹਾਨੀ ਹੈ? ਤਿਸ ਕਾ ਸਮਾਧਾਨੁ ਕਹਤੇ ਹੈਂ: ਸੋ ਮਨਮੁਖ ਪੁਰਖ ਜਿਨ ਕੋ ਹਰਿ ਰਸ ਕੀ ਪ੍ਰਾਪਤੀ ਨਹੀਂ ਭਈ ਅਤੀ ਦੁਖੀ ਹੋ ਕਰ (ਬਿਲਲਾਇ) ਬਿਰਲਾਪ ਕਰਤੇ ਹੈਂ॥ ਕਦਾਚਿਤ ਐਸੀ ਅਸੰਕਾ ਹੋਇ ਕਿ ਤਿਨ੍ਹੋਂ ਪਰ ਸਤਿਗੁਰੂ ਕਿਉਂ ਨਹੀਂ ਕਿਰਪਾ ਕਰਤੇ ਹੈਂ? ਤਿਸ ਕਾ ਸਮਾਧਾਨੁ ਕਹਤੇ ਹੈਂ:
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਨਾਮ-ਰਸ ਪ੍ਰਾਪਤ ਨਹੀਂ ਹੁੰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਨਾਮ-ਰਸ ਤੋਂ ਵਾਂਜੇ ਰਹਿ ਕੇ) ਵਿਲਕਦੇ ਹੀ ਰਹਿੰਦੇ ਹਨ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ।
SikhNet (Spanish)Sin el Guru Verdadero, nada toma valor y los arrogantes Manmukjs sufren en vano.
ਓਇ. ਸਤਿਗੁਰ ਆਗੈ, ਨਾ ਨਿਵਹਿ; ਓਨਾ ਅੰਤਰਿ ਕ੍ਰੋਧੁ ਬਲਾਇ ॥੩॥
oe. satigur aagai, naa niveh; onaa antar krodh balaae |3|
Sant Singh KhalsaThey do not bow before the True Guru; the demon of anger is within them. ||3||
Manmohan SinghThey bow not before the True Guru. In their heart is the goblin of wrath.
Manmohan Singh (Punjabi)ਉਹ ਸੱਚੇ ਗੁਰਾਂ ਮੂਹਰੇ ਨੀਵੇਂ ਨਹੀਂ ਹੁੰਦੇ। ਉਨ੍ਹਾਂ ਦੇ ਦਿਲ ਅੰਦਰ ਗੁੱਸੇ ਦਾ ਭੂਤ ਹੈ।
Fareedkot Teekaਵਹੁ ਜੋ ਮਨਮੁਖ ਪੁਰਸ ਹੈਂ, ਸੋ ਸਤਿਗੁਰੋਂ ਕੇ ਆਗੇ ਨਿੰਮ੍ਰਤਾ ਨਹੀਂ ਕਰਤੇ, ਕਿਉਂਕਿ ਤਿਨ ਕੇ ਰਿਦੇ ਅੰਤਰ ਕ੍ਰੋਧ ਰੂਪੀ (ਬਲਾਇ) ਉਪਾਧੀ ਵਾ ਭੂਤਨੀ ਹੈ॥
Prof. Sahib Singhਉਹਨਾਂ ਦੇ ਅੰਦਰ ਕ੍ਰੋਧ ਆਫ਼ਤ ਟਿਕੀ ਰਹਿੰਦੀ ਹੈ, ਉਹ ਸਤਿਗੁਰੂ ਦੇ ਅੱਗੇ ਸਿਰ ਨਹੀਂ ਨਿਵਾਂਦੇ ॥੩॥ਪਦ ਅਰਥ ਬਲਾਇ = ਆਫ਼ਤ॥੩॥
SikhNet (Spanish)Ellos no se postran ante el Guru, pues en sus corazones habita el duende del enojo. (3)
ਹਰਿ ਹਰਿ. ਹਰਿ ਰਸੁ ਆਪਿ ਹੈ; ਆਪੇ ਹਰਿ ਰਸੁ ਹੋਇ ॥
har har. har ras aap hai; aape har ras hoe |
Sant Singh KhalsaThe Lord Himself, Har, Har, Har, is the Sublime Essence. The Lord Himself is the Essence.
Manmohan SinghGod Himself is the relish of His Name and he Himself is the Divine elixir.
Manmohan Singh (Punjabi)ਵਾਹਿਗੁਰੂ ਖੁਦ ਆਪਣੇ ਨਾਮ ਦਾ ਸੁਆਦ ਹੈ ਅਤੇ ਖੁਦ ਹੀ ਈਸ਼ਵਰੀ ਅੰਮ੍ਰਿਤ ਹੈ।
Fareedkot Teekaਹੇ ਭਾਈ! ਜੋ ਵਾਹਿਗੁਰੂ ਆਪ ਹੀ ਹਰਿ ਹਰਿ ਨਾਮ ਰਸ ਹੋ ਰਹਾ ਹੈ, ਔਰ ਆਪ ਹੀ ਹਰਿ ਰਸ ਕੇ ਲੇਨੇ ਵਾਲਾ ਜਗ੍ਯਾਸੂ ਹੋ ਰਹਾ ਹੈ॥
Prof. Sahib Singh(ਪਰਮਾਤਮਾ ਤੇ ਪਰਮਾਤਮਾ ਦੇ ਨਾਮ-ਰਸ ਵਿਚ ਕੋਈ ਫ਼ਰਕ ਨਹੀਂ ਹੈ) ਪਰਮਾਤਮਾ ਆਪ ਹੀ (ਸਭ ਜੀਵਾਂ ਦੀ ਜਿੰਦ ਦਾ ਸਹਾਰਾ) ਰਸ ਹੈ।ਪਦ ਅਰਥ ਆਪੇ = ਆਪਿ ਹੀ।
SikhNet (Spanish)Él, el Señor es la Esencia, Él es el Nombre.
ਆਪਿ ਦਇਆ ਕਰਿ ਦੇਵਸੀ; ਗੁਰਮੁਖਿ ਅੰਮ੍ਰਿਤੁ ਚੋਇ ॥
aap deaa kar devasee; guramukh amrit choe |
Sant Singh KhalsaIn His Kindness, He blesses the Gurmukh with it; the Ambrosial Nectar of this Amrit trickles down.
Manmohan SinghShowing His grace, God Himself gives the Name Nectar to the various and trickles it (into his mouth).
Manmohan Singh (Punjabi)ਆਪਣੀ ਰਹਿਮਤ ਧਾਰ ਕੇ ਹਰੀ ਆਪੇ ਹੀ ਨਾਮ-ਅੰਮ੍ਰਿਤ ਜਗਿਆਸੂ ਨੂੰ ਦਿੰਦਾ ਹੈ (ਅਤੇ ਉਸ ਦੇ ਮੂੰਹ ਵਿੱਚ) ਚੌਦਾਂ ਹੈ।
Fareedkot Teekaਔਰ ਆਪ ਹੀ ਅਪਨੀ ਦਯਾ ਕਰ ਕੇ ਗੁਰੂ ਰੂਪੁ ਹੋ ਕਰ ਜਗ੍ਯਾਸੂ ਜਨੋਂ ਕੇ ਮੁਖ ਮੇਂ ਅਪਨਾ ਨਾਮ ਰੂਪੀ ਅੰਮ੍ਰਿਤੁ ਚੋਇ ਅਰਥਾਤ ਪਾਇ (ਦੇਵਸੀ) ਦੇਵੇਗਾ। ਭਾਵ ਏਹਿ ਕਿ ਆਪ ਹੀ ਅੰਮ੍ਰਿਤੁ, ਔਰ ਆਪ ਹੀ ਗੁਰੂ ਰੂਪੁ ਹੋ ਕਰ, ਆਪ ਹੀ ਨਾਮਾਮ੍ਰਿਤ ਸਿਖ ਕੋ ਦੇਤਾ ਹੈ॥
Prof. Sahib Singhਪਰਮਾਤਮਾ ਆਪ ਹੀ ਮਿਹਰ ਕਰ ਕੇ ਇਹ ਨਾਮ-ਰਸ ਦੇਂਦਾ ਹੈ (ਜਿਵੇਂ ਸ਼ਹਦ ਦੇ ਛੱਤੇ ਵਿਚੋਂ ਸ਼ਹਦ ਚੋਂਦਾ ਹੈ, ਤਿਵੇਂ) ਗੁਰੂ ਦੀ ਸਰਨ ਪਿਆਂ ਆਤਮਕ ਜੀਵਨ ਦੇਣ ਵਾਲਾ ਰਸ (ਜੀਵ ਦੇ ਅੰਦਰੋਂ) ਚੋਂਦਾ ਹੈ।ਪਦ ਅਰਥ ਦੇਵਸੀ = ਦੇਵੇਗਾ।
SikhNet (Spanish)en Su Gracia da, y a través del Guru, uno recibe el Néctar de Su Nombre.
ਸਭੁ ਤਨੁ ਮਨੁ ਹਰਿਆ ਹੋਇਆ; ਨਾਨਕ. ਹਰਿ ਵਸਿਆ ਮਨਿ ਸੋਇ ॥੪॥੫॥੬੯॥
sabh tan man hariaa hoeaa; naanak. har vasiaa man soe |4|5|69|
Sant Singh KhalsaThen, the body and mind totally blossom forth and flourish; O Nanak, the Lord comes to dwell within the mind. ||4||5||69||
Manmohan SinghThen O Nanak! man's body and soul are all reverdured and that God lives within his mind.
Manmohan Singh (Punjabi)ਤਦ, ਹੇ ਨਾਨਕ! ਆਦਮੀ ਦੀ ਦਹਿ ਤੇ ਆਤਮਾ ਸਮੂਹ ਹਰੇ ਭਰੇ ਹੋ ਜਾਂਦੇ ਹਨ ਤੇ ਉਹ ਵਾਹਿਗੁਰੂ ਉਸ ਦੇ ਚਿੱਤ ਅੰਦਰ ਟਿਕ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਗੁਰਮੁਖੋਂ ਕੇ ਮਨ ਮੇਂ ਸੋ ਹਰੀ ਬਸਿਆ ਹੈ, ਤਿਨ ਕਾ ਤਨੁ ਮਨੁ ਸਭੁ ਹਰਿਆ ਭਯਾ ਹੈ, ਭਾਵ ਏਹਿ ਕਿ ਤਨੁ ਸਫਲ ਭਯਾ ਹੈ ਔਰ ਮਨੁ ਆਤਮਾਨੰਦ ਸਹਿਤ ਹੂਆ ਹੈ॥੪॥੫॥੬੯॥☬ਅਬ ਮਨਮੁਖਾਂ ਕੀ ਦਸ਼ਾ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਉਹ ਪਰਮਾਤਮਾ ਆ ਵੱਸਦਾ ਹੈ (ਨਾਮ-ਰਸ ਆ ਵੱਸਦਾ ਹੈ) ਉਸ ਦਾ ਸਾਰਾ ਸਰੀਰ, ਉਸ ਦਾ ਮਨ ਹਰਾ ਹੋ ਜਾਂਦਾ ਹੈ (ਖਿੜ ਪੈਂਦਾ ਹੈ) ॥੪॥੫॥੬੯॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਕਰ ਕੇ। ਚੋਇ = ਚੋ ਕੇ॥੪॥
SikhNet (Spanish)Así, dice Nanak, el cuerpo y la mente florecen y el Señor de Amor llega a uno. (4-5-69)