ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਦੋਵੈ ਤਰਫਾ ਉਪਾਈਓਨੁ; ਵਿਚਿ ਸਕਤਿ ਸਿਵ ਵਾਸਾ ॥
dovai tarafaa upaaeeon; vich sakat siv vaasaa |
Sant Singh KhalsaHe created both sides; Shiva dwells within Shakti (the soul dwells within the material universe).
Manmohan SinghThe Lord has created both the sides and the mind abides in the midst of mammon.
Manmohan Singh (Punjabi)ਸੁਆਮੀ ਨੇ ਦੋਨੋਂ ਹੀ ਪਾਸੇ ਰਚੇ ਹਨ ਅਤੇ ਮਨ ਮਾਇਆ ਅੰਦਰ ਵਸਦਾ ਹੈ।
Fareedkot Teekaਮਨਮੁਖ ਗੁਰਮੁਖ ਦੋ ਤਰਫਾਂ ਆਪ ਹੀ ਉਪਾਈਆਂ ਹੈਨ। ਜੋ ਮਨਮੁਖ ਹੈਂ ਤਿਨ ਕੇ ਰਿਦੇ ਮੇਂ (ਸਕਤਿ) ਮਾਇਆ ਕਾ ਵਾਸਾ ਹੈ, ਜੋ ਗੁਰਮੁਖ ਹਨ ਤਿਨ ਕੇ ਰਿਦੇ ਮੇਂ (ਸਿਵ) ਪਰਮਾਤਮਾਂ ਕਾ ਵਾਸਾ ਹੈ॥
Prof. Sahib Singhਇਸ ਸ੍ਰਿਸ਼ਟੀ ਵਿਚ ਮਾਇਆ ਤੇ ਆਤਮਾ (ਦੋਹਾਂ ਦਾ) ਵਾਸ ਹੈ (ਇਹਨਾਂ ਦੇ ਅਸਰ ਹੇਠ ਕੋਈ ਅਹੰਕਾਰ ਵਿਚ ਦੂਜਿਆਂ ਨਾਲ ਲੜਦੇ ਹਨ ਤੇ ਕੋਈ ਨਾਮ ਦੇ ਧਨੀ ਹਨ) ਇਹ ਦੋਵੇਂ ਪਾਸੇ ਪ੍ਰਭੂ ਨੇ ਆਪ ਹੀ ਬਣਾਏ ਹਨ।ਪਦ ਅਰਥ ਦੋਵੈ ਤਰਫਾ = (ਵੇਖੋ ਪਉੜੀ ਨੰ: ੬, ੭, ੮, ੯) ਮਨ ਨੂੰ ਜਿੱਤਣ ਵਾਲੇ ਸੂਰਮੇ ਤੇ ਮਾਇਆ ਦੀ ਖ਼ਾਤਰ ਲੜਨ ਵਾਲੇ ਦੋਵੇਂ ਪਾਸੇ। ਵਿਚਿ = (ਇਸ ਸ੍ਰਿਸ਼ਟੀ) ਵਿਚ। ਸਕਤਿ = ਮਾਇਆ। ਸਿਵ = ਆਤਮਾ।
SikhNet (Spanish)Dios ha creado ambos lados, uno bueno y otro malo, Shakti y Shiva, y el Alma habita en medio del universo material,
ਸਕਤੀ ਕਿਨੈ. ਨ ਪਾਇਓ; ਫਿਰਿ ਜਨਮਿ ਬਿਨਾਸਾ ॥
sakatee kinai. na paaeo; fir janam binaasaa |
Sant Singh KhalsaThrough the material universe of Shakti, no one has ever found the Lord; they continue to be born and die in reincarnation.
Manmohan SinghThrough mammon none has ever attained the Lord and one wanders in birth and death.
Manmohan Singh (Punjabi)ਮਾਇਆ ਦੇ ਰਾਹੀਂ ਕਦੇ ਕਿਸੇ ਨੂੰ ਸੁਆਮੀ ਪ੍ਰਾਪਤ ਨਹੀਂ ਹੋਇਆ ਅਤੇ ਬੰਦਾ ਜਨਮ ਤੇ ਮਰਨ ਅੰਦਰ ਭਟਕਦਾ ਹੈ।
Fareedkot Teekaਜੋ ਮਾਇਆ ਕੇ ਪ੍ਰੀਤਮ ਹੈਂ ਤਿਨ ਮੇਂ ਸੇ ਕਿਸੇ ਨੇ ਭੀ ਪਰਮੇਸਰ ਕੋ ਨਹੀਂ ਪਾਇਆ ਹੈ, ਇਸੀ ਤੇ ਜਨਮ ਮਰਨ ਮੇਂ ਫਿਰਤੇ ਹੈਂ॥
Prof. Sahib Singhਮਾਇਆ ਦੇ ਅਸਰ ਵਿਚ ਰਹਿ ਕੇ ਕਿਸੇ ਨੇ (ਰੱਬ) ਨਹੀਂ ਲੱਭਾ, ਮੁੜ ਮੁੜ ਜੰਮਦਾ ਮਰਦਾ ਹੈ।
SikhNet (Spanish)pero a través del Universo material de Shakti uno no obtiene a Dios y renace sólo para ser destruido otra vez.
ਗੁਰਿ ਸੇਵਿਐ. ਸਾਤਿ ਪਾਈਐ; ਜਪਿ ਸਾਸ ਗਿਰਾਸਾ ॥
gur seviai. saat paaeeai; jap saas giraasaa |
Sant Singh KhalsaServing the Guru, peace is found, meditating on the Lord with every breath and morsel of food.
Manmohan SinghServing the Guru peace is attained and one contemplates the Lord with every breath and morsel.
Manmohan Singh (Punjabi)ਗੁਰਾਂ ਦੀ ਘਾਲ ਕਮਾਉਣ ਦੁਆਰਾ, ਠੰਢ-ਚੈਨ ਪ੍ਰਾਪਤ ਹੁੰਦੀ ਹੈ ਅਤੇ ਬੰਦਾ ਹਰ ਸੁਆਸ ਤੇ ਬੁਰਕੀ ਨਾਲ ਸਾਈਂ ਨੂੰ ਸਿਮਰਦਾ ਹੈ।
Fareedkot Teekaਹੇ ਭਾਈ! ਪਰਮੇਸਰ ਕੇ ਅੰਤਰ ਬਾਹਰ ਸਵਾਸੋਂ ਕੋ ਆਵਤੇ ਜਾਤੇ ਹੂਏ ਸਿਮਰਤਿਆਂ ਅਰ ਗੁਰੋਂ ਕਾ ਸੇਵਨ ਕਰਤਿਆਂ ਹੋਇਆਂ ਸਾਂਤ ਪਰਾਪਤ ਹੋਈ ਹੋਤੀ ਹੈ॥
Prof. Sahib Singhਪਰ ਗੁਰੂ ਦੇ ਹੁਕਮ ਵਿਚ ਤੁਰਿਆਂ ਖਾਂਦਿਆਂ ਪੀਂਦਿਆਂ ਨਾਮ ਜਪ ਕੇ (ਹਿਰਦੇ ਵਿਚ) ਠੰਢ ਪੈਂਦੀ ਹੈ।ਪਦ ਅਰਥ ਗਿਰਾਸਾ = ਗਿਰਾਹੀ। ਸਾਸ ਗਿਰਾਸਾ = (ਭਾਵ,) ਖਾਂਦਿਆਂ ਪੀਂਦਿਆਂ।
SikhNet (Spanish)Sirviendo al Guru uno está en fresco confort y contempla a Dios con cada respiración.
ਸਿਮ੍ਰਿਤਿ ਸਾਸਤ ਸੋਧਿ ਦੇਖੁ; ਊਤਮ ਹਰਿ ਦਾਸਾ ॥
simrit saasat sodh dekh; aootam har daasaa |
Sant Singh KhalsaSearching and looking through the Simritees and the Shaastras, I have found that the most sublime person is the slave of the Lord.
Manmohan SinghSearching and seeing the Simritis and Shastras, I have found that the sublime person is the slave of Lord.
Manmohan Singh (Punjabi)ਸਿਮ੍ਰਤੀਆਂ ਅਤੇ ਸ਼ਾਸਤਰਾਂ ਨੂੰ ਖੋਜ-ਭਾਲ ਤੇ ਵੇਖ ਕੇ ਮੈਨੂੰ ਪਤਾ ਲੱਗਾ ਹੈ ਕਿ ਪਰਮ ਸ੍ਰੇਸ਼ਟ ਪੁਰਸ਼ ਪ੍ਰਭੂ ਦਾ ਗੋਲਾ ਹੈ।
Fareedkot Teekaਸਭ ਸਿਮਰਤੀਆਂ ਔ ਸਾਸਤ੍ਰ ਭੀ ਸੋਧ ਦੇਖੇ ਹੈਂ, ਸਭ ਸੇ ਊਚੇ ਹਰੀ ਕੇ ਦਾਸ ਹੀ ਸਿਧ ਹੂਏ ਹੈਂ॥
Prof. Sahib Singhਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਆਦਿਕ ਸਾਰੇ ਧਰਮ-ਪੁਸਤਕਾਂ ਨੂੰ ਬੇਸ਼ਕ) ਖੋਜ ਕੇ ਵੇਖ ਲਉ, ਚੰਗੇ ਮਨੁੱਖ ਉਹ ਹਨ ਜੋ ਪ੍ਰਭੂ ਦੇ ਸੇਵਕ ਹਨ।
SikhNet (Spanish)Uno podrá buscar en los Smritis y en los Shastras, pero lo que uno encuentra es que el ser sublime es el Sirviente de Dios.
ਨਾਨਕ. ਨਾਮ ਬਿਨਾ, ਕੋ ਥਿਰੁ ਨਹੀ; ਨਾਮੇ ਬਲਿ ਜਾਸਾ ॥੧੦॥
naanak. naam binaa, ko thir nahee; naame bal jaasaa |10|
Sant Singh KhalsaO Nanak, without the Naam, nothing is permanent and stable; I am a sacrifice to the Naam, the Name of the Lord. ||10||
Manmohan SinghWithout the name, nothing is stable, O Nanak, So, a sacrifice unto the Lord's Name, am I.
Manmohan Singh (Punjabi)ਨਾਮ ਦੇ ਬਾਝੌਂ ਕੋਈ ਸ਼ੈ ਭੀ ਅਸਥਿਰ ਨਹੀਂ, ਹੇ ਨਾਨਕ! ਇਸ ਲਈ ਮੈਂ ਘੋਲੀ ਵੰਝਦਾਹਾਂ ਸੁਆਮੀ ਦੇ ਨਾਮ ਉੰਤੋਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸੇ ਬਿਨਾਂ ਕੋਈ ਥਿਰ ਹੋਤਾ ਦੇਖਿਆ ਨਹੀਂ ਹੈ, ਇਸੇ ਤੇ ਮੈਂ ਤੋ ਨਾਮ ਉਪਰੋਂ ਬਲਿਹਾਰ ਜਾਤਾ ਹਾਂ॥
Prof. Sahib Singhਹੇ ਨਾਨਕ! 'ਨਾਮ' ਤੋਂ ਬਿਨਾ ਕੋਈ ਸ਼ੈ ਥਿਰ ਰਹਿਣ ਵਾਲੀ ਨਹੀਂ; ਮੈਂ ਸਦਕੇ ਹਾਂ ਪ੍ਰਭੂ ਦੇ ਨਾਮ ਤੋਂ ॥੧੦॥* ਨੋਟ: ਵੇਖੋ ਮਲਾਰ ਕੀ ਵਾਰ ਮ: ੧ ਪਉੜੀ ਨੰ: ੫। ਗੁਰੂ ਅਮਰਦਾਸ ਜੀ ਨੇ ਇਹ ਖ਼ਿਆਲ ਉਥੋਂ ਲਿਆ ਹੈ।
SikhNet (Spanish)Sí, sin el Naam, el Nombre del Señor nada se queda, yo ofrezco mi vida en sacrificio al Nombre del Señor. (10)