ੴ

ਸਿੱਖਬਾਣੀ · SikhBani

ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ ॥

maaroo maaran jo ge maar na sakeh gavaar
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1089 · 5 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਮਾਰੂ ਮਾਰਣ ਜੋ ਗਏ; ਮਾਰਿ. ਨ ਸਕਹਿ, ਗਵਾਰ ॥

maaroo maaran jo ge; maar. na sakeh, gavaar |

Sant Singh KhalsaThe ignorant people who go to the desert to conquer their minds, are not able to conquer them.
Manmohan SinghThe ignorant ones, who go to deserts to overcome their mind, can overcome it not.
Manmohan Singh (Punjabi)ਬੇਸਮਝ ਬੰਦੇ ਜੋ ਆਪਣੇ ਮਨ ਨੂੰ ਕਾਬੂ ਕਰਨ ਲਈ ਮਾਰੂਥਲਾ ਵਿੱਚ ਜਾਂਦੇ ਹਨ, ਉਹ ਇਸ ਨੂੰ ਕਾਬੂ ਨਹੀਂ ਕਰ ਸਕਦੇ।
Fareedkot Teekaਮਾਰੂ ਰਾਗ ਦੁਆਰਾ ਕਹਤੇ ਹੈਂ: ਵਾ ਮਾਰੂ ਸਥਲ ਮੇਂ ਜੋ ਮਨ ਕੇ ਮਾਰਨੇ ਵਾਸਤੇ ਗਏ ਹੈਂ, ਸੋ ਮੂਰਖ ਬਿਨਾਂ ਵਿਚਾਰ ਤੇ ਮਨ ਕੋ ਮਾਰ ਨਹੀਂ ਸਕੇ॥
Prof. Sahib Singhਜੋ ਮੂਰਖ ਬਾਹਰ ਜੰਗਲਾਂ ਵਿਚ ਮਨ ਨੂੰ ਮਾਰਨ ਵਾਸਤੇ ਗਏ ਉਹ ਮਾਰ ਨ ਸਕੇ;

ਪਦ ਅਰਥ ਮਾਰੂ = ਮਾਰੂਥਲੇ ਵਿਚ, ਭਾਵ, ਜੰਗਲ ਬੀਆਬਾਨ ਵਿਚ।

SikhNet (Spanish)Ellos, los ignorantes, que se fueron al desierto a ganar un mayor poder para su mente,

ਨਾਨਕ ਜੇ ਇਹੁ ਮਾਰੀਐ; ਗੁਰਸਬਦੀ ਵੀਚਾਰਿ ॥

naanak je ihu maareeai; gurasabadee veechaar |

Sant Singh KhalsaO Nanak, if this mind is to be conquered, one must contemplate the Word of the Guru's Shabad.
Manmohan SinghNanak, if this mind is to be subdued the mortal must reflect on the Guru's instruction.
Manmohan Singh (Punjabi)ਨਾਨਕ, ਜੇਕਰ ਇਸ ਮਨ ਨੂੰ ਵੱਸ ਕਰਨਾ ਹੈ ਤਾਂ ਪ੍ਰਾਣੀ ਨੂੰ ਲਾਜ਼ਮੀ ਤੌਰ ਤੇ ਗੁਰਾਂ ਦੇ ਉਪਦੇਸ਼ ਨੂੰ ਸੋਚਣਾ ਸਮਝਣਾ ਚਾਹੀਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਕੇ ਉਪਦੇਸ਼ ਦੁਆਰੇ ਬੀਚਾਰ ਕਰੀਏ ਤਾਂ ਇਹ ਮਨ ਮਾਰੀਤਾ ਹੈ॥
Prof. Sahib Singhਹੇ ਨਾਨਕ! ਜੇ ਇਹ ਮਨ ਵੱਸ ਕੀਤਾ ਜਾ ਸਕਦਾ ਹੈ ਤਾਂ ਗੁਰੂ ਦੇ ਸ਼ਬਦ ਵਿਚ ਵਿਚਾਰ ਕੀਤਿਆਂ ਹੀ ਵੱਸ ਕੀਤਾ ਜਾ ਸਕਦਾ ਹੈ,
SikhNet (Spanish)no lograron sobreponerse a sus angustias.

ਏਹੁ ਮਨੁ ਮਾਰਿਆ. ਨਾ ਮਰੈ; ਜੇ ਲੋਚੈ ਸਭੁ ਕੋਇ ॥

ehu man maariaa. naa marai; je lochai sabh koe |

Sant Singh KhalsaThis mind is not conquered by conquering it, even though everyone longs to do so.
Manmohan SinghBy subduing this mind is subdued not, even though everyone may so desire.
Manmohan Singh (Punjabi)ਵਸ ਕਰਨ ਦੁਆਰਾ ਇਹ ਮਨੂਆ ਵਸ ਨਹੀਂ ਆਉਂਦਾ, ਭਾਵੇਂ ਹਰ ਜਣਾ ਇਸ ਤਰ੍ਹਾਂ ਪਿਆ ਚਾਹੇ।
Fareedkot Teekaਬਿਨਾਂ ਵਿਚਾਰ ਤੋਂ ਏਹ ਮਨੁ ਮਾਰਿਆ ਹੂਆ ਨਹੀਂ ਮਰਤਾ, ਜੇ ਸਭ ਕੋਈ ਮਾਰਿਆ ਚਾਹੇ॥
Prof. Sahib Singh(ਨਹੀਂ ਤਾਂ ਉਂਞ) ਭਾਵੇਂ ਕੋਈ ਕਿਤਨੀ ਹੀ ਤਾਂਘ ਕਰੇ ਇਹ ਮਨ ਜਤਨ ਕੀਤਿਆਂ ਵੱਸ ਵਿਚ ਨਹੀਂ ਆਉਂਦਾ।

ਪਦ ਅਰਥ ਸਭੁ ਕੋਇ = ਹਰੇਕ ਜੀਵ।

SikhNet (Spanish)Dice Nanak, La mente es controlada sólo meditando en la Palabra del Guru. Todos buscan calmar la mente, pero no lo logran. Sí,

ਨਾਨਕ. ਮਨ ਹੀ ਕਉ ਮਨੁ ਮਾਰਸੀ; ਜੇ ਸਤਿਗੁਰੁ ਭੇਟੈ ਸੋਇ ॥੨॥

naanak. man hee kau man maarasee; je satigur bhettai soe |2|

Sant Singh KhalsaO Nanak, the mind itself conquers the mind, if one meets with the True Guru. ||2||
Manmohan SinghNanak, if the True Guru is met with, the mind itself overpowers the mind.
Manmohan Singh (Punjabi)ਨਾਨਕ, ਜੇਕਰ ਉਹ ਸੱਚੇ ਗੁਰੂ ਜੀ ਮਿਲ ਪੈਣ ਤਾਂ ਮਨੂਆ ਖ਼ੁਦ ਹੀ ਮਨੂਏ ਨੂੰ ਵਸ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਮਨੁ) ਗੁਰ ਉਪਦੇਸ ਵਾ ਸੁਖ ਮਨ ਮਲਨ ਮਨ ਕੋ ਮਾਰਤਾ ਹੈ, ਪਰੰਤੂ ਜੇ ਸਤਿਗੁਰੂ ਸੋਇ ਜੋ ਸਾਸਤ੍ਰੋਂ ਮੇਂ ਲਿਖਾ ਹੈ ਬ੍ਰਹਮ ਸ੍ਰੋਤ੍ਰੀ ਬ੍ਰਹਮ ਨੇਸ਼੍ਟੀ ਮਿਲੇ॥੨॥
Prof. Sahib Singhਹੇ ਨਾਨਕ! ਜੇ ਸਮਰੱਥ ਗੁਰੂ ਮਿਲ ਪਏ ਤਾਂ ਮਨ ਹੀ ਮਨ ਨੂੰ ਮਾਰ ਲੈਂਦਾ ਹੈ (ਭਾਵ, ਗੁਰੂ ਦੀ ਸਹੈਤਾ ਨਾਲ ਅੰਦਰ ਵਲ ਪਰਤਿਆਂ ਮਨ ਵੱਸ ਵਿਚ ਆ ਜਾਂਦਾ ਹੈ) ॥੨॥

ਪਦ ਅਰਥ ਭੇਟੈ = ਮਿਲ ਪਏ। ਸੋਇ = ਉਹ (ਭਾਵ, ਸਮਰੱਥ) ॥੨॥

SikhNet (Spanish)el Guru Verdadero es encontrado sólo si la Mente Superior se sobrepone a la mente inferior. (2)
Answers quote the Granth verbatim with Ang citations. AI commentary is not Gurbani and not a religious ruling.