ਮਹਲਾ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak Dev, Primer Canal Divino.
ਨਵ ਛਿਅ ਖਟ ਕਾ. ਕਰੇ ਬੀਚਾਰੁ ॥
nav chhia khatt kaa. kare beechaar |
Sant Singh KhalsaYou may study the nine grammars, the six Shaastras and the six divions of the Vedas.
Manmohan SinghPeople reflect on nine grammars, six Shastras and the six chapters of the Vedas,
Manmohan Singh (Punjabi)ਲੋਕ ਨੌ ਵਿਆਕਰਣਾ, ਛੈ ਸ਼ਾਸਤਰਾਂ ਤੇ ਵੇਦਾਂ ਦੇ ਛੈ ਕਾਂਡਾਂ ਨੂੰ ਸੋਚਦੇ ਸਮਝਦੇ ਹਨ,
Fareedkot Teeka(ਨਵ) ਬਿਆਕਰਣ, ਛਿਅ ਸ਼ਾਸਤ੍ਰ, ਖਟ ਅੰਗ ਵੇਦ ਕੇ ਅਰਥਾਤ ਜੋਤਸ਼ ੧, ਨਿਰੁਕਤ ੨, ਪਿੰਗਲ ੩, ਸੰਖਿਆ ੪, ਔਰ ਏਕ ਅੰਗ ਵਿਆਕਰਣ ਹੈ ੫, ਕਲਪ ੬, ਇਨ ਕਾ ਜੋ ਵੀਚਾਰ ਕਰਤੇ ਹੈਂ॥
Prof. Sahib Singhਜੋ ਮਨੁੱਖ (ਇਤਨਾ ਵਿਦਵਾਨ ਹੋਵੇ ਕਿ) ਨੌ ਵਿਆਕਰਣਾਂ, ਛੇ ਸ਼ਾਸਤ੍ਰਾਂ ਤੇ ਛੇ ਵੇਦਾਂਗ ਦੀ ਵਿਚਾਰ ਕਰੇ (ਭਾਵ, ਇਹਨਾਂ ਪੁਸਤਕਾਂ ਦੇ ਅਰਥ ਸਮਝ ਲਏ),ਪਦ ਅਰਥ ਨਵ = ਨੌ ਵਿਆਕਰਣ। ਛਿਅ = ਛੇ ਸ਼ਾਸਤ੍ਰ। ਖਟ = ਛੇ ਵੇਦਾਂਗ (ਸ਼ਿਕਸ਼ਾ, ਕਲਪ, ਵਿਆਕਰਣ, ਛੰਦ, ਨਿਰੁਕਤ, ਜੋਤਿਸ਼)।
SikhNet (Spanish)Si uno estudia las nueve gramáticas, los seis Shastras y las seis subdivisiones de los Vedas
ਨਿਸਿ ਦਿਨ ਉਚਰੈ; ਭਾਰ ਅਠਾਰ ॥
nis din ucharai; bhaar atthaar |
Sant Singh KhalsaYou may recite the Mahaabhaarata.
Manmohan Singhand night and day utter the Mahabharta of eighteen divisions.
Manmohan Singh (Punjabi)ਅਤੇ ਰੈਣ ਤੇ ਦਿਨ ਅਠਾਰਾ ਖੰਡਾ ਵਾਲੇ ਮਹਾਭਾਰਤ ਦਾ ਉਚਾਰਨ ਕਰਦੇ ਹਨ।
Fareedkot Teekaਰਾਤ੍ਰ ਦਿਨ ਅਠਾਰਾਂ ਪਰਬੋਂ ਵਾਲਾ (ਭਾਰ) ਮਹਾਂਭਾਰਥ; ਵਾ ਅਠਾਰਾਂ ਪੁਰਾਣੋਂ ਸਹਿਤ ਮਹਾਂਭਾਰਥ ਕੋ ਜੋ ਪੜਤੇ ਹੈਂ॥
Prof. Sahib Singhਅਠਾਰਾਂ ਪਰਵਾਂ ਵਾਲੇ ਮਹਾਭਾਰਤ ਗ੍ਰੰਥ ਨੂੰ ਦਿਨ ਰਾਤ ਪੜ੍ਹਦਾ ਰਹੇ,ਪਦ ਅਰਥ ਨਿਸਿ = ਰਾਤ। ਭਾਰ ਅਠਾਰ = ਅਠਾਰਾਂ ਪਰਵਾਂ ਵਾਲਾ ਮਹਾਭਾਰਤ ਗ੍ਰੰਥ।
SikhNet (Spanish)y recita día y noche el Majabharata con sus dieciocho capítulos,
ਤਿਨਿ ਭੀ; ਅੰਤੁ. ਨ ਪਾਇਆ ਤੋਹਿ ॥
tin bhee; ant. na paaeaa tohi |
Sant Singh KhalsaEven these cannot find the limits of the Lord.
Manmohan SinghEven they can find not Thy limit, O Lord.
Manmohan Singh (Punjabi)ਉਹ ਭੀ ਤੇਰੇ ਓੜਕ ਨੂੰ ਨਹੀਂ ਪਾ ਸਕਦੇ, ਹੇ ਪ੍ਰਭੂ!
Fareedkot Teekaਤਿਨੋਂ ਨੇ ਭੀ (ਤੋਹਿ) ਤੇਰਾ ਅੰਤ ਨਹੀਂ ਪਾਇਆ॥
Prof. Sahib Singhਉਸ ਨੇ ਭੀ (ਹੇ ਪ੍ਰਭੂ!) ਤੇਰਾ ਅੰਤ ਨਹੀਂ ਪਾਇਆ,ਪਦ ਅਰਥ ਤਿਨਿ = ਉਸ ਨੇ। ਤੋਹਿ = ਤੇਰਾ।
SikhNet (Spanish)aun así uno no podrá encontrar los límites de Dios.
ਨਾਮ ਬਿਹੂਣ ਮੁਕਤਿ; ਕਿਉ ਹੋਇ ॥
naam bihoon mukat; kiau hoe |
Sant Singh KhalsaWithout the Naam, the Name of the Lord, how can anyone be liberated?
Manmohan SinghBereft of the Name, how can one be emancipated?
Manmohan Singh (Punjabi)ਨਾਮ ਤੋਂ ਸੱਖਣਾ ਜੀਵ, ਕਿਸ ਤਰ੍ਹਾਂ ਮੋਖਸ਼ ਹੋ ਸਕਦਾ ਹੈ?
Fareedkot Teekaਤਾਂ ਤੇ ਨਾਮ ਸੇ ਰਹਿਤ ਪੁਰਸ਼ ਮੁਕਤ (ਕਿਉ) ਕੈਸੇ ਕਿਸ ਤਰਾਂ ਹੋ ਜਾਵੇ? ਅਰਥਾਤ ਨਹੀਂ ਹੋਤਾ॥
Prof. Sahib Singh(ਤੇਰੇ) ਨਾਮ ਤੋਂ ਬਿਨਾ ਮਨ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਨਹੀਂ ਕਰ ਸਕਦਾ।ਪਦ ਅਰਥ ਬਿਹੂਣ = ਸੱਖਣਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।
SikhNet (Spanish)Oh, ¿cómo puede uno liberarse si no habita en el Nombre del Señor?
ਨਾਭਿ ਵਸਤ ਬ੍ਰਹਮੈ; ਅੰਤੁ. ਨ ਜਾਣਿਆ ॥
naabh vasat brahamai; ant. na jaaniaa |
Sant Singh KhalsaBrahma, in the lotus of the navel, does not know the limits of God.
Manmohan SinghAbiding in the Navel, Brahma knows not the Lord's end.
Manmohan Singh (Punjabi)ਧੁੰਨੀ ਅੰਦਰ ਵਸਦਾ ਹੋਇਆ, ਬ੍ਰਹਮਾ ਪ੍ਰਭੂ ਦੇ ਓੜਕ ਨੂੰ ਨਹੀਂ ਜਾਣਦਾ।
Fareedkot Teekaਨਾਭੀ ਮੇਂ ਵਸ ਕਰ ਬ੍ਰਹਮਾ ਜੀ ਨੇ ਜਿਸ ਕਾ ਅੰਤ ਨਹੀਂ ਜਾਨਾ॥
Prof. Sahib Singhਕਮਲ ਦੀ ਨਾਭੀ ਵਿਚ ਵੱਸਦਾ ਬ੍ਰਹਮਾ ਪਰਮਾਤਮਾ ਦੇ ਗੁਣਾਂ ਦਾ ਅੰਦਾਜ਼ਾ ਨਾਹ ਲਾ ਸਕਿਆ।ਪਦ ਅਰਥ ਨਾਭਿ = ਕਮਲ ਦੀ ਨਾਭੀ। ਵਸਤ = ਵੱਸਦਿਆਂ। ਬ੍ਰਹਮੈ = ਬ੍ਰਹਮਾ ਨੇ।
SikhNet (Spanish)Brahma, quien entró en el Flujo del Loto, no conoció nunca el fin del Señor,
ਗੁਰਮੁਖਿ ਨਾਨਕ; ਨਾਮੁ ਪਛਾਣਿਆ ॥੩॥
guramukh naanak; naam pachhaaniaa |3|
Sant Singh KhalsaThe Gurmukh, O Nanak, realizes the Naam. ||3||
Manmohan SinghBy the Guru's grace, Nanak, realises the Lord's name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਨਾਨਕ ਸੁਆਮੀ ਦੇ ਨਾਮ ਨੂੰ ਅਨੁਭਵ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਦ੍ਵਾਰੇ ਤਿਸ ਕੇ ਨਾਮ ਕੋ ਪਛਾਨਾ ਹੈ॥੩॥
Prof. Sahib Singhਹੇ ਨਾਨਕ! ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਹੀ (ਪ੍ਰਭੂ ਦਾ) ਨਾਮ (ਸਿਮਰਨ ਦਾ ਮਹਾਤਮ) ਸਮਝਿਆ ਜਾ ਸਕਦਾ ਹੈ ॥੩॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ॥੩॥
SikhNet (Spanish)pero por la Gracia del Guru y mediante el Nombre, uno Lo comprende. (3)