ੴ

ਸਿੱਖਬਾਣੀ · SikhBani

ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ ॥

aape aap niranjanaa jin aap upaaeaa
Guru Ramdas Ji ਗੁਰੂ ਰਾਮਦਾਸ ਜੀ · Raag Saarang · Ang 1237 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਆਪੇ ਆਪਿ ਨਿਰੰਜਨਾ; ਜਿਨਿ ਆਪੁ ਉਪਾਇਆ ॥

aape aap niranjanaa; jin aap upaaeaa |

Sant Singh KhalsaThe Immaculate Lord Himself, by Himself, created Himself.
Manmohan SinghThe Immaculate Lord, who created His ownself, is all by Himself.
Manmohan Singh (Punjabi)ਪਵਿਤ੍ਰ ਪ੍ਰਭੂ, ਜਿਸ ਨੇ ਆਪਣੇ ਆਪ ਨੂੰ ਰਚਿਆ ਹੈ, ਸਾਰਾ ਕੁਛ ਖੁਦ ਹੀ ਹੈ।
Fareedkot Teekaਹੇ ਨਿਰੰਜਨ! ਜਿਸ ਤੈਨੇ ਏਹ ਸਭ ਜਗਤ ਆਪ ਉਤਪਤਿ ਕੀਆ ਹੈ, ਸੋ ਤੂੰ ਆਪੇ ਆਪ ਸਰਬ ਰੂਪ ਹੈਂ॥
Prof. Sahib Singhਮਾਇਆ-ਰਹਿਤ ਪ੍ਰਭੂ ਆਪ ਹੀ (ਜਗਤ ਦਾ ਮੂਲ) ਹੈ ਉਸਨੇ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪਰਗਟ ਕੀਤਾ ਹੈ;

ਪਦ ਅਰਥ ਆਪੇ = ਆਪ ਹੀ। ਜਿਨਿ = ਜਿਸ (ਨਿਰੰਜਨ) ਨੇ। ਆਪੁ = ਆਪਣੇ ਆਪ ਨੂੰ।

SikhNet (Spanish)El Señor que crea la Creación, Él Mismo es Inmaculado y Desapegado.

ਆਪੇ ਖੇਲੁ ਰਚਾਇਓਨੁ; ਸਭੁ ਜਗਤੁ ਸਬਾਇਆ ॥

aape khel rachaaeon; sabh jagat sabaaeaa |

Sant Singh KhalsaHe Himself created the whole drama of all the world's play.
Manmohan SinghHe Himself has created the whole play of the entire world.
Manmohan Singh (Punjabi)ਉਸ ਨੇ ਆਪ ਹੀ ਸਾਰੇ ਸੰਸਾਰ ਦੀ ਸਮੂਹ ਖੇਡ ਸਾਜੀ ਹੈ।
Fareedkot Teekaਆਪ ਹੀ ਸਭ ਜਗਤ ਖੇਲ ਬ੍ਰਹਮਾਦਿਕੋਂ ਸੇ ਰਚਾਵਨਾ ਕੀਆ ਹੈ, ਪੁਨਹ ਤੂੰ ਆਪ ਹੀ (ਸਬਾਇਆ) ਸਭ ਮੇਂ ਆਯਾ ਹੂਆ ਹੈਂ॥
Prof. Sahib Singhਇਹ ਸਾਰਾ ਹੀ ਜਗਤ-ਤਮਾਸ਼ਾ ਉਸ ਨੇ ਆਪ ਹੀ ਰਚਿਆ ਹੈ।

ਪਦ ਅਰਥ ਰਚਾਇਓਨੁ = ਰਚਾਇਆ ਉਸ ਨੇ।

SikhNet (Spanish)Sí, Él crea el mundo entero y lo convierte en Su Teatro,

ਤ੍ਰੈ ਗੁਣ ਆਪਿ ਸਿਰਜਿਅਨੁ; ਮਾਇਆ ਮੋਹੁ ਵਧਾਇਆ ॥

trai gun aap sirajian; maaeaa mohu vadhaaeaa |

Sant Singh KhalsaHe Himself formed the three gunas, the three qualities; He increased the attachment to Maya.
Manmohan SinghHe Himself has created the three qualities and increased the love of worldly valuables.
Manmohan Singh (Punjabi)ਉਸ ਨੇ ਖੁਦ ਹੀ ਤਿੰਨਾਂ ਲਛਣਾਂ ਨੂੰ ਰਚਿਆ ਹੈ ਅਤੇ ਸੰਸਾਰੀ ਪਦਾਰਥਾਂ ਦੇ ਪਿਆਰ ਨੂੰ ਵਧੇਰਾ ਕੀਤਾ ਹੈ।
Fareedkot Teekaਤੀਨੋਂ ਗੁਣ, ਭਾਵ ਤ੍ਰਿਗੁਣੀ ਜੀਵ ਤੈਨੇ ਆਪ ਹੀ ਬਨਾਏ ਹੈਂ ਔਰ ਮਾਇਆ ਕਾ ਮੋਹ ਸਭ ਮੇਂ ਬਸਾਇਆ ਹੈ॥
Prof. Sahib Singhਮਾਇਆ ਦੇ ਤਿੰਨ ਗੁਣ ਉਸ ਨੇ ਆਪ ਹੀ ਬਣਾਏ ਹਨ (ਤੇ ਜਗਤ ਵਿਚ) ਮਾਇਆ ਦਾ ਮੋਹ (ਭੀ ਉਸ ਨੇ ਆਪ ਹੀ) ਪ੍ਰਬਲ ਕੀਤਾ ਹੈ,

ਪਦ ਅਰਥ ਸਿਰਜਿਅਨੁ = ਸਿਰਜੇ ਉਸ ਨੇ।

SikhNet (Spanish)es Él quien desarrolla el apego en Sus Criaturas y crea las tres Modalidades.

ਗੁਰ ਪਰਸਾਦੀ ਉਬਰੇ; ਜਿਨ ਭਾਣਾ ਭਾਇਆ ॥

gur parasaadee ubare; jin bhaanaa bhaaeaa |

Sant Singh KhalsaBy Guru's Grace, they are saved - those who love the Will of God.
Manmohan SinghThey alone are delivered by the Guru's grace, who love the Lord's will.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਕੇਵਲ ਉਹ ਹੀ ਪਾਰ ਉਤਰਦੇ ਹਨ, ਜਿਨ੍ਰਾਂ ਨੂੰ ਪ੍ਰਭੂ ਦੀ ਰਜਾ ਪਿਆਰੀ ਲਗਦੀ ਹੈ।
Fareedkot Teekaਜਿਨ ਪੁਰਸ਼ੋਂ ਕੋ ਤੇਰਾ ਭਾਣਾ ਭਾਇਆ ਹੈ, ਸੋ ਪੁਰਸ਼ ਗੁਰੋਂ ਕੀ ਕਿਰਪਾ ਸੇ ਤਿਸ ਮਾਇਆ ਸੇ ਬਚੇ ਹੈਂ॥
Prof. Sahib Singh(ਇਸ ਤ੍ਰੈ-ਗੁਣੀ ਮਾਇਆ ਦੇ ਮੋਹ ਵਿਚੋਂ ਸਿਰਫ਼) ਉਹ (ਜੀਵ) ਬਚਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਦੀ ਕਿਰਪਾ ਨਾਲ (ਪ੍ਰਭੂ ਦੀ) ਰਜ਼ਾ ਮਿੱਠੀ ਲੱਗਦੀ ਹੈ।

ਪਦ ਅਰਥ ਜਿਨ = ਜਿਨ੍ਹਾਂ ਨੂੰ।

SikhNet (Spanish)Sólo serán liberados por la Gracia del Guru, quienes aman la Voluntad del Señor.

ਨਾਨਕ ਸਚੁ ਵਰਤਦਾ; ਸਭ ਸਚਿ ਸਮਾਇਆ ॥੧॥

naanak sach varatadaa; sabh sach samaaeaa |1|

Sant Singh KhalsaO Nanak, the True Lord is pervading everywhere; all are contained within the True Lord. ||1||
Manmohan SinghNanak, the True Lord is pervading amongst all and all are contained in the True Lord.
Manmohan Singh (Punjabi)ਨਾਨਕ ਸੱਚਾ ਪ੍ਰਭੂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਸਾਰੇ ਹੀ ਸੱਚੇ ਸੁਆਮੀ ਵਿੱਚ ਰਮੇ ਹੋਏ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਸਚ ਸ੍ਵਰੂਪ ਪਰਮੇਸ਼੍ਵਰ! ਤੂੰ ਸਭ ਮੇਂ ਵਰਤ ਰਹਾ ਹੈਂ ਔਰ ਸਭ ਜਗਤ ਤੇਰੇ ਸਚ ਸਰੂਪ ਮੇਂ ਸਮਾਇਆ ਹੂਆ ਹੈ, ਭਾਵ ਹੇ ਸਚ ਸਰੂਪ! ਤੇਰੇ ਆਸਰੇ ਹੈਂ ਰਜੂ ਮੇਂ ਸਰਪ ਵਤ॥੧॥
Prof. Sahib Singhਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਹਰ ਥਾਂ) ਮੌਜੂਦ ਹੈ, ਤੇ ਸਾਰੀ ਸ੍ਰਿਸ਼ਟੀ ਉਸ ਸਦਾ-ਥਿਰ ਵਿਚ ਟਿੱਕੀ ਹੋਈ ਹੈ (ਭਾਵ, ਉਸ ਦੇ ਹੁਕਮ ਦੇ ਅੰਦਰ ਰਹਿੰਦੀ ਹੈ) ॥੧॥

ਪਦ ਅਰਥ ਸਚਿ = ਸੱਚ ਵਿਚ। ਨਿਰੰਜਨ = (ਨਿਰ-ਅੰਜਨ) ਮਾਇਆ-ਰਹਿਤ ॥੧॥

SikhNet (Spanish)Dice Nanak, sólo Él, el Uno Verdadero, trabaja en todos y todos se inmergen en Él. (1)
Answers quote the Granth verbatim with Ang citations. AI commentary is not Gurbani and not a religious ruling.