ੴ

ਸਿੱਖਬਾਣੀ · SikhBani

ਜੋ ਤਨੁ ਤੈ ਅਪਨੋ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ ॥

jo tan tai apano kar maanio ar sundar grih naaree
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Gauree · Ang 220 · 9 lines
Translations

ਗਉੜੀ ਮਹਲਾ ੯ ॥

gaurree mahalaa 9 |

Sant Singh KhalsaGauree, Ninth Mehl:
Manmohan SinghGauri 9th Guru.
Manmohan Singh (Punjabi)ਗਊੜੀ ਪਾਤਸ਼ਾਹੀ ਨੌਵੀਂ।
SikhNet (Spanish)Gauri, Mejl Guru Teg Bajadur, Noveno Canal Divino.

ਮਨ ਰੇ; ਕਹਾ ਭਇਓ ਤੈ ਬਉਰਾ ॥

man re; kahaa bheo tai bauraa |

Sant Singh KhalsaO mind, why have you gone crazy?
Manmohan SinghO man, why hast thou become crazy?
Manmohan Singh (Punjabi)ਹੇ ਇਨਸਾਨਾਂ ਤੂੰ ਝੱਲਾ ਕਿਉਂ ਹੋ ਗਿਆ ਹੈਂ?
Fareedkot Teekaਹੇ ਮਨ! ਤੂੰ ਕਹਾਂ ਬਉਰਾ ਹੋ ਰਹਾ ਹੈਂ॥
Prof. Sahib Singhਹੇ (ਮੇਰੇ) ਮਨ! ਤੂੰ ਕਿੱਥੇ (ਲੋਭ ਆਦਿਕ ਵਿਚ ਫਸ ਕੇ) ਪਾਗਲ ਹੋ ਰਿਹਾ ਹੈਂ?

ਪਦ ਅਰਥ ਕਹਾ = ਕਿਥੇ? ਬਉਰਾ = ਪਾਗਲ, ਕਮਲਾ, ਝੱਲਾ।

SikhNet (Spanish)Oh mente, ¿Por qué te has vuelto loca?

ਅਹਿਨਿਸਿ ਅਉਧ ਘਟੈ. ਨਹੀ ਜਾਨੈ; ਭਇਓ ਲੋਭ ਸੰਗਿ ਹਉਰਾ ॥੧॥ ਰਹਾਉ ॥

ahinis aaudh ghattai. nahee jaanai; bheo lobh sang hauraa |1| rahaau |

Sant Singh KhalsaDon't you know that your life is decreasing, day and night? Your life is made worthless with greed. ||1||Pause||
Manmohan SinghThou knowest not that by day and night thy6 age goes on decreasing and with covetousness thou art rendered paltry. Pause
Manmohan Singh (Punjabi)ਤੂੰ ਨਹੀਂ ਸਮਝਦਾ ਕਿ ਦਿਨ ਰਾਤ ਤੇਰੀ ਆਰਬਲਾ ਘਟਦੀ ਜਾ ਰਹੀ ਹੈ। ਲਾਲਚ ਦੇ ਨਾਲ ਤੂੰ ਤੁੱਛ ਹੋ ਗਿਆ ਹੈਂ। ਠਹਿਰਾਉ।
Fareedkot Teekaਰਾਤ੍ਰ ਦਿਨ ਆਰਥਲਾ ਘਟਤੀ ਹੈ ਤੂੰ ਜਾਨਤਾ ਨਹੀਂ, ਲੋਭ ਕਰ ਤੁਛ ਹੋ ਰਹਾ ਹੈ॥੧॥ ਰਹਾਉ ॥
Prof. Sahib Singh(ਹੇ ਭਾਈ!) ਦਿਨ ਰਾਤ ਉਮਰ ਘਟਦੀ ਰਹਿੰਦੀ ਹੈ, ਪਰ ਮਨੁੱਖ ਇਹ ਗੱਲ ਸਮਝਦਾ ਨਹੀਂ ਤੇ ਲੋਭ ਵਿਚ ਫਸ ਕੇ ਕਮਜ਼ੋਰ ਆਤਮਕ ਜੀਵਨ ਵਾਲਾ ਬਣਦਾ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਅਹਿ = ਦਿਨ {अहर्}। ਨਿਸਿ = ਰਾਤ {निश्}। ਅਉਧ = ਉਮਰ। ਜਾਨੈ = ਜਾਣਦਾ। ਲੋਭ ਸੰਗਿ = ਲੋਭ ਨਾਲ, ਲੋਭ ਵਿਚ ਫਸ ਕੇ। ਹਉਰਾ = ਹੌਲਾ, ਹੌਲੇ ਜੀਵਨ ਵਾਲਾ, ਕਮਜ਼ੋਰ ਆਤਮਕ ਜੀਵਨ ਵਾਲਾ ॥੧॥ ਰਹਾਉ ॥

SikhNet (Spanish)Entiende que tu vida se acaba al pasar los días. ¿Por qué entonces la avaricia te ha llevado tan bajo? (1-Pausa)

ਜੋ ਤਨੁ ਤੈ ਅਪਨੋ ਕਰਿ ਮਾਨਿਓ; ਅਰੁ ਸੁੰਦਰ ਗ੍ਰਿਹ ਨਾਰੀ ॥

jo tan tai apano kar maanio; ar sundar grih naaree |

Sant Singh KhalsaThat body, which you believe to be your own, and your beautiful home and spouse
Manmohan SinghThat body, and the beautiful home and wife, which thou deemest as thy own,
Manmohan Singh (Punjabi)ਉਹ ਦੇਹਿ ਅਤੇ ਸੁਹਣਾ ਘਰ ਤੇ ਘਰਵਾਲੀ ਜਿਨ੍ਹਾਂ ਨੂੰ ਤੂੰ ਆਪਣੇ ਨਿਜ ਦੇ ਕਰ ਕੇ ਜਾਣਦਾ ਹੈ,
Fareedkot Teekaਹੇ ਭਾਈ! ਜੋ ਸਰੀਰ ਤੈਨੇ ਅਪਨਾ ਜਾਨਾ ਹੈ ਔਰ ਸੁੰਦਰ ਗ੍ਰਹ ਤਥਾ ਨਾਰੀ ਤੈਂ ਆਪਨੇ ਕਰ ਕੇ ਜਾਣੇ ਹੈਂ॥
Prof. Sahib Singhਹੇ (ਮੇਰੇ) ਮਨ! ਜੇਹੜਾ (ਇਹ) ਸਰੀਰ ਤੂੰ ਆਪਣਾ ਕਰ ਕੇ ਸਮਝ ਰਿਹਾ ਹੈਂ ਅਤੇ ਘਰ ਦੀ ਸੁੰਦਰ ਇਸਤ੍ਰੀ ਨੂੰ ਆਪਣੀ ਮੰਨ ਰਿਹਾ ਹੈਂ,

ਪਦ ਅਰਥ ਤੈ = ਤੂੰ। ਅਪਨੋ ਕਰਿ = ਆਪਣਾ ਕਰ ਕੇ। ਗ੍ਰਿਹ ਨਾਰੀ = ਘਰ ਦੀ ਇਸਤ੍ਰੀ।

SikhNet (Spanish)El cuerpo, el hogar y la esposa que uno considera propios,

ਇਨ ਮੈਂ. ਕਛੁ ਤੇਰੋ ਰੇ ਨਾਹਨਿ; ਦੇਖੋ ਸੋਚ ਬਿਚਾਰੀ ॥੧॥

ein main. kachh tero re naahan; dekho soch bichaaree |1|

Sant Singh Khalsa- none of these is yours to keep. See this, reflect upon it and understand. ||1||
Manmohan Singhin these nothing is thine. see and reflect carefully.
Manmohan Singh (Punjabi)ਇਨ੍ਹਾਂ ਵਿੱਚ ਤੇਰਾ ਕੁਝ ਭੀ ਨਹੀਂ। ਵੇਖ ਅਤੇ ਗਹੁ ਨਾਲ ਸੋਚ ਸਮਝ।
Fareedkot Teekaਰੇ ਮਨ (ਬਿਚਾਰੀ) ਵੀਚਾਰੁ ਕਰਨੇ ਵਾਲੇ ਤੂੰ ਸੋਚ ਕਰ ਕੇ ਦੇਖ ਇਨ ਪੂਰਬ ਕਥਨ ਕੀਏ ਪਦਾਰਥੋਂ ਮੇਂ ਤੇਰਾ ਕਿਛੁ ਨਹੀਂ ਹੈ॥੧॥
Prof. Sahib Singhਇਹਨਾਂ ਵਿਚੋਂ ਕੋਈ ਭੀ ਤੇਰਾ (ਸਦਾ ਨਿਭਣ ਵਾਲਾ ਸਾਥੀ) ਨਹੀਂ ਹੈ, ਸੋਚ ਕੇ ਵੇਖ ਲੈ, ਵਿਚਾਰ ਕੇ ਵੇਖ ਲੈ ॥੧॥

ਪਦ ਅਰਥ ਇਨ ਮੈਂ = ਇਹਨਾਂ ਵਿਚ। ਰੇ = ਹੇ (ਮਨ)! ਸੋਚਿ = ਸੋਚ ਕੇ। ਬਿਚਾਰੀ = ਬਿਚਾਰਿ, ਵਿਚਾਰ ਕੇ ॥੧॥

SikhNet (Spanish)no lo son si uno se pone a pensar por un momento. (1)

ਰਤਨ ਜਨਮੁ ਅਪਨੋ. ਤੈ ਹਾਰਿਓ; ਗੋਬਿੰਦ ਗਤਿ. ਨਹੀ ਜਾਨੀ ॥

ratan janam apano. tai haario; gobind gat. nahee jaanee |

Sant Singh KhalsaYou have wasted the precious jewel of this human life; you do not know the Way of the Lord of the Universe.
Manmohan SinghThou hast lost thy precious human life, and hast not known the way of the World master.
Manmohan Singh (Punjabi)ਤੂੰ ਆਪਣਾ ਕੀਮਤੀ ਮਨੁੱਖੀ-ਜੀਵਨ ਗੁਆ ਲਿਆ ਹੈ, ਸ੍ਰਿਸ਼ਟੀ ਦੇ ਸੁਆਮੀ ਦਾ ਮਾਰਗ ਨਹੀਂ ਸਿੰਞਾਣਿਆ।
Fareedkot Teekaਤੈਂ ਅਪਨਾ ਰਤਨ ਜਨਮ ਹਾਰ ਦੀਆ, ਕਿਉਂਕਿ ਗੋਬਿੰਦ ਕੀ ਗਤਿ ਜਾਨੀ ਨਹੀਂ॥
Prof. Sahib Singhਹੇ (ਮੇਰੇ) ਮਨ! ਜਿਵੇਂ ਜੁਆਰੀਆ ਜੂਏ ਵਿਚ ਬਾਜ਼ੀ ਹਾਰਦਾ ਹੈ, ਤਿਵੇਂ) ਤੂੰ ਆਪਣਾ ਕੀਮਤੀ ਮਨੁੱਖਾ ਜਨਮ ਹਾਰ ਰਿਹਾ ਹੈਂ, ਕਿਉਂਕਿ ਤੂੰ ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਦੀ ਕਦਰ ਨਹੀਂ ਪਾਈ।

ਪਦ ਅਰਥ ਹਾਰਿਓ = (ਜੂਏ ਵਿਚ) ਹਾਰ ਲਿਆ ਹੈ। ਗਤਿ = ਹਾਲਤ, ਅਵਸਥਾ।

SikhNet (Spanish)El hombre desperdicia su vida sin conocer el Sendero,

ਨਿਮਖ. ਨ ਲੀਨ ਭਇਓ ਚਰਨਨ ਸਿਂਉ; ਬਿਰਥਾ ਅਉਧ ਸਿਰਾਨੀ ॥੨॥

nimakh. na leen bheo charanan sinau; birathaa aaudh siraanee |2|

Sant Singh KhalsaYou have not been absorbed in the Lord's Feet, even for an instant. Your life has passed away in vain! ||2||
Manmohan SinghEven for an instant thou hast not been absorbed with (in 0 Lord's Feet. thy life has passed away in vain.
Manmohan Singh (Punjabi)ਇਕ ਮੁਹਤ ਭਰ ਲਈ ਭੀ ਤੂੰ ਸੁਆਮੀ ਦੇ ਚਰਨਾਂ ਨਾਲ (ਅੰਦਰ) ਨਹੀਂ ਸਮਾਇਆ। ਤੇਰੀ ਉਮਰ ਬੇਫਾਇਦਾ ਹੀ ਬੀਤ ਗਈ ਹੈ।
Fareedkot Teekaਔਰ ਨਿਮਖ ਮਾਤ੍ਰ ਭੀ ਚਰਨੋਂ ਕੇ ਸਾਥ ਲੀਨ ਨਹੀਂ ਹੂਆ, ਯਾਂ ਤੇ ਆਰਬਲਾ ਬਿਅਰਥ ਹੀ ਬੀਤੀ ਹੈ॥੨॥
Prof. Sahib Singhਤੂੰ ਰਤਾ ਭਰ ਸਮੇ ਲਈ ਭੀ ਗੋਬਿੰਦ-ਪ੍ਰਭੂ ਦੇ ਚਰਨਾਂ ਵਿਚ ਨਹੀਂ ਜੁੜਦਾ, ਤੂੰ ਵਿਅਰਥ ਉਮਰ ਗੁਜ਼ਾਰ ਰਿਹਾ ਹੈਂ ॥੨॥

ਪਦ ਅਰਥ ਸਿਉ = ਨਾਲ। ਸਿਰਾਨੀ = ਗੁਜ਼ਾਰ ਦਿੱਤੀ ॥੨॥

SikhNet (Spanish)no entona su ser en los Pies del Señor, y su vida pasa en vano. (2)

ਕਹੁ ਨਾਨਕ. ਸੋਈ ਨਰੁ ਸੁਖੀਆ; ਰਾਮ ਨਾਮ ਗੁਨ ਗਾਵੈ ॥

kahu naanak. soee nar sukheea; raam naam gun gaavai |

Sant Singh KhalsaSays Nanak, that man is happy, who sings the Glorious Praises of the Lord's Name.
Manmohan SinghSays Nanak, that man is happy who sing Lord's name and praises.
Manmohan Singh (Punjabi)ਗੁਰੂ ਜੀ ਆਖਦੇ ਹਨ, ਉਹੀ ਇਨਸਾਨ ਅਨੰਦ-ਪ੍ਰਸੰਨ ਹੈ, ਜੋ ਪ੍ਰਭੂ ਦਾ ਨਾਮ ਅਤੇ ਜੱਸ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਪੁਰਸ ਸੁਖੀਆ ਹੈ, ਜੋ ਰਾਮ ਨਾਮੁ ਜਪਤਾ ਹੈ ਅਰੁ ਰਾਮ ਕੇ ਗੁਣ ਗਾਵਤਾ ਹੈ॥
Prof. Sahib Singhਨਾਨਕ ਆਖਦਾ ਹੈ- ਉਹੀ ਮਨੁੱਖ ਸੁਖੀ ਜੀਵਨ ਵਾਲਾ ਹੈ ਜੋ ਪਰਮਾਤਮਾ ਦਾ ਨਾਮ (ਜਪਦਾ ਹੈ, ਜੋ) ਪਰਮਾਤਮਾ ਦੇ ਗੁਣ ਗਾਂਦਾ ਹੈ।
SikhNet (Spanish)Dice Nanak, sólo está en paz aquél que canta las Alabanzas del Señor.

ਅਉਰ ਸਗਲ ਜਗੁ ਮਾਇਆ ਮੋਹਿਆ; ਨਿਰਭੈ ਪਦੁ. ਨਹੀ ਪਾਵੈ ॥੩॥੮॥

aaur sagal jag maaeaa mohiaa; nirabhai pad. nahee paavai |3|8|

Sant Singh KhalsaAll the rest of the world is enticed by Maya; they do not obtain the state of fearless dignity. ||3||8||
Manmohan SinghAll the rest of people are bewitched by mammon. they obtain not the fearless dignity.
Manmohan Singh (Punjabi)ਹੋਰ ਸਾਰੇ ਇਨਸਾਨ ਮੋਹਨੀ ਨੇ ਲੱਟੂ ਬਣਾਏ ਹੋਏ ਹਨ। ਉਹ ਡਰ-ਰਹਿਤ ਮਰਤਬੇ ਨੂੰ ਪ੍ਰਾਪਤ ਨਹੀਂ ਹੁੰਦੇ।
Fareedkot Teekaਅਰੁ ਹੋਰ ਸੰਪੂਰਨੁ ਜਗਤੁ ਮਾਇਆ ਕਾ ਮੋਹਿਆ ਹੂਆ ਹੈ, ਅਰੁ ਭੈ ਸੇ ਰਹਤ ਜੋ ਮੁਖੋ ਪਦੁ ਹੈ ਇਸੀ ਤੇ ਤਿਸ ਕੋ ਨਹੀ ਪਾਂਵਦਾ ਹੈ॥੩॥੮॥
Prof. Sahib Singhਬਾਕੀ ਦਾ ਸਾਰਾ ਜਹਾਨ (ਜੇਹੜਾ) ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਉਹ ਸਹਿਮਿਆ ਰਹਿੰਦਾ ਹੈ, ਉਹ) ਉਸ ਆਤਮਕ ਅਵਸਥਾ ਉਤੇ ਨਹੀਂ ਪਹੁੰਚਦਾ, ਜਿਥੇ ਕੋਈ ਡਰ ਪੋਹ ਨਹੀਂ ਸਕਦਾ ॥੩॥੮॥

ਪਦ ਅਰਥ ਅਉਰ = ਹੋਰ। ਸਗਲ = ਸਾਰਾ। ਨਿਰਭੈ ਪਦੁ = ਉਹ ਆਤਮਕ ਅਵਸਥਾ ਜਿਥੇ ਕੋਈ ਡਰ ਨਹੀਂ ਪੋਹ ਸਕਦਾ ॥੩॥

SikhNet (Spanish)El resto del mundo está engañado por Maya, sin poder obtener el Estado de Valentía. (3-8)
Answers quote the Granth verbatim with Ang citations. AI commentary is not Gurbani and not a religious ruling.