ੴ

ਸਿੱਖਬਾਣੀ · SikhBani

Ang 220

Sri Guru Granth Sahib · Raag Gauree · 5 shabads, 35 lines
Translations
Shabad Guru Tegh Bahadur Ji Raag Gauree continued from Ang 219

ਬੇਦ ਪੁਰਾਨ. ਸਾਧ ਮਗ ਸੁਨਿ ਕਰਿ; ਨਿਮਖ. ਨ ਹਰਿ ਗੁਨ ਗਾਵੈ ॥੧॥ ਰਹਾਉ ॥

bed puraan. saadh mag sun kar; nimakh. na har gun gaavai |1| rahaau |

Sant Singh KhalsaThis mind listens to the Vedas, the Puraanas, and the ways of the Holy Saints, but it does not sing the Glorious Praises of the Lord, for even an instant. ||1||Pause||
Manmohan SinghMan hears the Vedas, the Puranas and the ways of pious persons. Yet, he sings not God's praises even for an instant. Pause.
Manmohan Singh (Punjabi)ਇਨਸਾਨ ਵੇਦ, ਪੁਰਾਣ ਅਤੇ ਪਵਿੱਤ੍ਰ ਪੁਰਸ਼ਾਂ ਦੀ ਜੀਵਨ ਰਹੁ-ਰੀਤੀ ਨੂੰ ਸੁਣਦਾ ਹੈ, ਫਿਰ ਭੀ ਉਹ ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦੀ ਕੀਰਤੀ ਗਾਇਨ ਨਹੀਂ ਕਰਦਾ। ਠਹਿਰਾਉ।
Fareedkot Teekaਚਾਰੋਂ ਬੇਦ ਔਰ ੧੮ ਪੁਰਾਣ ਔਰ ਸੰਤ ਜਨ ਜੋ ਹੈਂ ਤਿਨ ਦੁਆਰੇ ਪਰਮੇਸ੍ਵਰ ਕਾ ਰਸਤਾ ਸੁਨ ਕਰ ਜੀਵ ਨਿਮਖ ਮਾਤ੍ਰ ਭੀ ਹਰੀ ਕੇ ਗੁਨ ਨਹੀਂ ਗਾਇਨ ਕਰਤਾ ਹੈ॥੧॥ ਰਹਾਉ ॥
Prof. Sahib Singh(ਇਹ ਭੁੱਲਿਆ ਮਨ) ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ ਅਤੇ) ਸੰਤ ਜਨਾਂ ਦੇ ਉਪਦੇਸ਼ ਸੁਣ ਕੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦੇ ਗੁਣ ਨਹੀਂ ਗਾਂਦਾ ॥੧॥ ਰਹਾਉ ॥

ਪਦ ਅਰਥ ਸਾਧ ਮਗ = ਸੰਤ ਜਨਾਂ ਦੇ ਰਸਤੇ, ਸੰਤ ਜਨਾਂ ਦੇ ਦੱਸੇ ਹੋਏ ਜੀਵਨ-ਰਸਤੇ। ਸੁਨਿ ਕਰਿ = ਸੁਣ ਕੇ। ਨਿਮਖ = ਅੱਖ ਝਮਕਣ ਜਿਤਨਾ ਸਮਾਂ ॥੧॥ ਰਹਾਉ ॥

SikhNet (Spanish)Ella escucha a los Vedas, a los Puranas y a los Santos, pero no puede habitar en la Alabanza del Señor ni siquiera por un momento.(1-Pausa)

ਦੁਰਲਭ ਦੇਹ ਪਾਇ ਮਾਨਸ ਕੀ; ਬਿਰਥਾ ਜਨਮੁ ਸਿਰਾਵੈ ॥

duralabh deh paae maanas kee; birathaa janam siraavai |

Sant Singh KhalsaHaving obtained this human body, so very difficult to obtain, it is now being uselessly wasted.
Manmohan SinghHaving obtained the scarcely obtainable human body, he passes his life in vain.
Manmohan Singh (Punjabi)ਸ਼ਕਲ ਨਾਲ ਹੱਥ ਲਗਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰ ਕੇ, ਉਹ ਜਿੰਦਗੀ ਨੂੰ ਵਿਅਰਥ ਬਿਤਾਈ ਜਾਂਦਾ ਹੈ।
Fareedkot Teekaਜਿਸ ਮਾਨੁਖ ਦੇਹ ਕਾ ਪ੍ਰਾਪਤ ਹੋਣਾ ਕਠਨ ਹੈ ਤਿਸ ਕੋ ਪਾਇ ਕਰ ਜਨਮ ਬਿਰਥਾ (ਸਿਰਾਵੈ) ਬਤੀਤ ਕਰਤਾ ਹੈ॥
Prof. Sahib Singh(ਹੇ ਮੇਰੀ ਮਾਂ! ਇਹ ਮਨ ਅਜਿਹਾ ਕੁਰਾਹੇ ਪਿਆ ਹੋਇਆ ਹੈ ਕਿ) ਬੜੀ ਮੁਸ਼ਕਲ ਨਾਲ ਮਿਲ ਸਕਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰ ਕੇ (ਭੀ) ਇਸ ਜਨਮ ਨੂੰ ਵਿਅਰਥ ਗੁਜ਼ਾਰ ਰਿਹਾ ਹੈ।

ਪਦ ਅਰਥ ਦੇਹ = ਸਰੀਰ। ਪਾਇ = ਪ੍ਰਾਪਤ ਕਰ ਕੇ, ਪਾ ਕੇ। ਬਿਰਥਾ = ਵਿਅਰਥ। ਸਿਰਾਵੈ = ਗੁਜ਼ਾਰਦਾ ਹੈ।

SikhNet (Spanish)Uno tiene el precioso cuerpo de ser humano;

ਮਾਇਆ ਮੋਹ, ਮਹਾ ਸੰਕਟ ਬਨ; ਤਾ ਸਿਉ ਰੁਚ ਉਪਜਾਵੈ ॥੧॥

maaeaa moh, mahaa sankatt ban; taa siau ruch upajaavai |1|

Sant Singh KhalsaEmotional attachment to Maya is such a treacherous wilderness, and yet, people are in love with it. ||1||
Manmohan SinghThe love of mammon is very agonising forest, yet with that the man conceives affection.
Manmohan Singh (Punjabi)ਧਨ-ਦੌਲਤ ਦੀ ਪ੍ਰੀਤ ਪਰਮ ਦੁਖਦਾਈ ਜੰਗਲ ਹੈ, ਤਾਂ ਭੀ ਬੰਦਾ ਉਸ ਨਾਲ ਪਿਆਰ ਪੈਦਾ ਕਰਦਾ ਹੈ।
Fareedkot Teekaਮਾਇਆ ਕਾ ਜੋ ਮੋਹੁ ਹੈ, ਸੋ ਅਤੀ ਸੰਕਟ ਦੇਣੇ ਵਾਲਾ (ਬਨ) ਉਜਾੜ ਹੈ, ਤਿਸੀ ਕੇ ਸਾਥ ਰੁਚੀ ਉਪਜਾਵਤਾ ਹੈ॥੧॥
Prof. Sahib Singh(ਹੇ ਮਾਂ! ਇਹ ਸੰਸਾਰ) ਜੰਗਲ ਮਾਇਆ ਦੇ ਮੋਹ ਨਾਲ ਨਕਾ-ਨਕ ਭਰਿਆ ਪਿਆ ਹੈ (ਤੇ ਮੇਰਾ ਮਨ) ਇਸ (ਜੰਗਲ ਨਾਲ ਹੀ) ਪ੍ਰੇਮ ਬਣਾ ਰਿਹਾ ਹੈ ॥੧॥

ਪਦ ਅਰਥ ਸੰਕਟ = {संकट (a) full of, crowded with} ਭਰਪੂਰ, ਨਕਾ-ਨਕ ਭਰੇ ਹੋਏ। ਬਨ = ਜੰਗਲ। ਤਾ ਸਿਉ = ਉਸ ਨਾਲ। ਰੁਚ = ਪਿਆਰ। ਉਪਜਾਵੈ = ਪੈਦਾ ਕਰਦਾ ਹੈ ॥੧॥

SikhNet (Spanish)sin embargo desperdicia este nacimiento y cae atrapado en el amor traicionero de Maya. (1)

ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ; ਤਾ ਸਿਉ. ਨੇਹੁ ਨ ਲਾਵੈ ॥

antar baahar sadaa sang prabh; taa siau. nehu na laavai |

Sant Singh KhalsaInwardly and outwardly, God is always with them, and yet, they do not enshrine Love for Him.
Manmohan SinghWithin and without the Master ever accompanies the mortal yet with Him he contracts not love.
Manmohan Singh (Punjabi)ਅੰਦਰ ਤੇ ਬਾਹਰ ਮਾਲਕ, ਸਦੀਵ ਹੀ ਜੀਵ ਦੇ ਨਾਲ ਹੈ। ਉਸ ਨਾਲ ਉਹ ਮੁਹੱਬਤ ਨਹੀਂ ਗੰਢਦਾ।
Fareedkot Teekaਜੋ ਹਰੀ ਪ੍ਰਭੂ ਅੰਤਰ ਅਰੁ ਬਾਹਰ ਸਦਾ ਸੰਗ ਹੈ ਤਿਸ ਕੇ ਸਾਥ ਪ੍ਰੇਮੁ ਨਹੀਂ ਲਾਵਤਾ ਹੈ॥
Prof. Sahib Singh(ਹੇ ਮੇਰੀ ਮਾਂ! ਜੇਹੜਾ) ਪਰਮਾਤਮਾ (ਹਰੇਕ ਜੀਵ ਦੇ) ਅੰਦਰ ਤੇ ਬਾਹਰ ਹਰ ਵੇਲੇ ਵੱਸਦਾ ਹੈ ਉਸ ਨਾਲ (ਇਹ ਮੇਰਾ ਮਨ) ਪਿਆਰ ਨਹੀਂ ਪਾਂਦਾ।
SikhNet (Spanish)Al Maestro, Quien está con nosotros dentro y fuera, a Él no lo ama.

ਨਾਨਕ. ਮੁਕਤਿ ਤਾਹਿ ਤੁਮ ਮਾਨਹੁ; ਜਿਹ ਘਟਿ ਰਾਮੁ ਸਮਾਵੈ ॥੨॥੬॥

naanak. mukat taeh tum maanahu; jih ghatt raam samaavai |2|6|

Sant Singh KhalsaO Nanak, know that those whose hearts are filled with the Lord are liberated. ||2||6||
Manmohan SinghNanak deem him as delivered within whose heart the Omnipresent Lord is contained.
Manmohan Singh (Punjabi)ਨਾਨਕ ਉਸ ਨੂੰ ਮੁਕਤ ਹੋਇਆ ਖਿਆਲ ਕਰ, ਜਿਸ ਦੇ ਦਿਲ ਅੰਦਰ ਸਰਬ-ਵਿਆਪਕ ਸੁਆਮੀ ਰਮਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਰਿਦੇ ਮੇਂ ਰਾਮੁ ਵਸੇ, ਤਿਸੁ ਪੁਰਸ ਕੋ ਮੁਕਤ ਰੂਪ (ਮਾਨੋ) ਜਾਣੋ॥੨॥੬॥☬ਜੀਵਨ ਮੁਕਤਿ ਗਿਆਨੀ ਕੇ ਚਿੰਨ੍ਹ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-ਮਾਇਆ ਦੇ ਮੋਹ ਨਾਲ ਭਰਪੂਰ ਸੰਸਾਰ-ਜੰਗਲ ਵਿਚੋਂ) ਖ਼ਲਾਸੀ ਤੁਸੀ ਉਸੇ ਮਨੁੱਖ ਨੂੰ (ਮਿਲੀ) ਸਮਝੋ ਜਿਸ ਦੇ ਹਿਰਦੇ ਵਿਚ ਪਰਮਾਤਮਾ ਵੱਸ ਰਿਹਾ ਹੈ ॥੨॥੬॥

ਪਦ ਅਰਥ ਨਾਨਕ = ਹੇ ਨਾਨਕ! ਤਾਹਿ = ਉਸ ਨੂੰ ਹੀ। ਮੁਕਤਿ = ਵਿਚਾਰਾਂ ਤੋਂ ਖ਼ਲਾਸੀ। ਮਾਨਹੁ = ਸਮਝੋ। ਜਿਹ ਘਟਿ = ਜਿਸ ਦੇ ਹਿਰਦੇ ਵਿਚ ॥੨॥

SikhNet (Spanish)Dice Nanak, sólo es emancipado aquél en cuyo corazón habita el Señor. (2-6)

Open this shabad (7 lines, Angs 219-220) →

Shabad Guru Tegh Bahadur Ji Raag Gauree

ਗਉੜੀ ਮਹਲਾ ੯ ॥

gaurree mahalaa 9 |

Sant Singh KhalsaGauree, Ninth Mehl:
Manmohan SinghGauri 9th Guru.
Manmohan Singh (Punjabi)ਗਊੜੀ ਪਾਤਸ਼ਾਹੀ ਨੌਵੀਂ।
SikhNet (Spanish)Gauri, Mejl Guru Teg Bajadur, Noveno Canal Divino.

ਸਾਧੋ; ਰਾਮ ਸਰਨਿ ਬਿਸਰਾਮਾ ॥

saadho; raam saran bisaraamaa |

Sant Singh KhalsaHoly Saadhus: rest and peace are in the Sanctuary of the Lord.
Manmohan SinghO Saints, in Lord's asylum there is rest.
Manmohan Singh (Punjabi)ਹੇ ਸੰਤੋ! ਸਾਹਿਬ ਦੀ ਸ਼ਰਣਾਗਤ ਅੰਦਰ ਆਰਾਮ ਹੈ।
Fareedkot Teekaਹੇ ਸੰਤ ਜਨੋਂ! ਸੁਖ ਕੀ ਪ੍ਰਾਪਤੀ ਪਰਮੇਸ੍ਵਰ ਕੀ ਸਰਣ ਮੇਂ ਹੈ॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦੀ ਸਰਨ ਪਿਆਂ ਹੀ (ਵਿਕਾਰਾਂ ਵਿਚ ਭਟਕਣ ਵਲੋਂ) ਸ਼ਾਂਤੀ ਪ੍ਰਾਪਤ ਹੁੰਦੀ ਹੈ।

ਪਦ ਅਰਥ ਸਾਧੋ = ਹੇ ਸੰਤ ਜਨੋ! ਬਿਸਰਾਮਾ = ਸ਼ਾਂਤੀ, ਸੁਖ।

SikhNet (Spanish)Oh Santos, en el Refugio del Señor está la Paz.

ਬੇਦ ਪੁਰਾਨ ਪੜੇ ਕੋ ਇਹ ਗੁਨ; ਸਿਮਰੇ ਹਰਿ ਕੋ ਨਾਮਾ ॥੧॥ ਰਹਾਉ ॥

bed puraan parre ko ih gun; simare har ko naamaa |1| rahaau |

Sant Singh KhalsaThis is the blessing of studying the Vedas and the Puraanas, that you may meditate on the Name of the Lord. ||1||Pause||
Manmohan SinghThe advantage of studying Vedas, and Puranas is this that the mortal may meditate on God's Name. Pause.
Manmohan Singh (Punjabi)ਵੇਦਾਂ ਅਤੇ ਪੁਰਾਣਾ ਨੂੰ ਵਾਚਣ ਦਾ ਲਾਭ ਇਹ ਹੈ ਕਿ ਪ੍ਰਾਣੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੇ। ਠਹਿਰਾਉ।
Fareedkot Teekaਬੇਦ ਔਰ ਪੁਰਾਨੋਂ ਕੇ ਪੜਨ ਕਾ ਭੀ ਏਹੀ ਗੁਨ ਹੈ, ਜੋ ਹਰੀ ਕੇ ਨਾਮ ਕਾ ਸਿਮਰਨ ਕਰੇ॥੧॥ ਰਹਾਉ ॥
Prof. Sahib Singhਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ) ਪੜ੍ਹਨ ਦਾ ਇਹੀ ਲਾਭ (ਹੋਣਾ ਚਾਹੀਦਾ) ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਰਹੇ ॥੧॥ ਰਹਾਉ ॥

ਪਦ ਅਰਥ ਕੋ = ਦਾ। ਗੁਨ = ਲਾਭ ॥੧॥ ਰਹਾਉ ॥

SikhNet (Spanish)Uno podrá escuchar los Vedas y los Puranas, pero sólo con la visión de poder habitar en el Naam, el Nombre del Señor, se obtiene. (1-Pausa)

ਲੋਭ ਮੋਹ. ਮਾਇਆ ਮਮਤਾ ਫੁਨਿ; ਅਉ ਬਿਖਿਅਨ ਕੀ ਸੇਵਾ ॥

lobh moh. maaeaa mamataa fun; aau bikhian kee sevaa |

Sant Singh KhalsaGreed, emotional attachment to Maya, possessiveness, the service of evil, pleasure and pain,
Manmohan SinghAvarice, temporal attachment, riches, egoism, service of evil,
Manmohan Singh (Punjabi)ਲਾਲਚ, ਸੰਸਾਰੀ ਲਗਨ, ਧਨ ਦੌਲਤ, ਅਪਣੱਤ, ਬਦੀਆਂ ਦੀ ਚਾਕਰੀ,
Fareedkot Teekaਲੋਭ, ਮੋਹ, ਮਾਇਆ ਕੀ ਜੋ ਮਮਤਾ ਹੈ, ਪੁਨਾ ਬਿਸਿਓਂ ਕਾ ਜੋ (ਸੇਵਾ) ਸੇਵਨ ਹੈ॥
Prof. Sahib Singh(ਹੇ ਸੰਤ ਜਨੋ!) ਲੋਭ, ਮਾਇਆ ਦਾ ਮੋਹ, ਅਪਣੱਤ ਅਤੇ ਵਿਸ਼ਿਆਂ ਦਾ ਸੇਵਨ,

ਪਦ ਅਰਥ ਮਮਤਾ = ਅਪਣੱਤ। ਫੁਨਿ = ਭੀ, ਅਤੇ। ਅਉ = ਅਉਰ, ਅਤੇ। ਬਿਖਿਅਨ ਕੀ ਸੇਵਾ = ਵਿਸ਼ਿਆਂ ਦਾ ਸੇਵਨ।

SikhNet (Spanish)La codicia, el apego emocional a Maya, la posesividad, el servicio del mal, el placer y el dolor,

ਹਰਖ ਸੋਗ ਪਰਸੈ ਜਿਹ ਨਾਹਨਿ; ਸੋ ਮੂਰਤਿ ਹੈ ਦੇਵਾ ॥੧॥

harakh sog parasai jih naahan; so moorat hai devaa |1|

Sant Singh Khalsa- those who are not touched by these, are the very embodiment of the Divine Lord. ||1||
Manmohan Singhand weal and woe touch not whome, that person is an embodiment of the Luminous Lord.
Manmohan Singh (Punjabi)ਅਤੇ ਫਿਰ ਖੁਸ਼ੀ ਤੇ ਗਮੀ ਜਿਸ ਨੂੰ ਨਹੀਂ ਛੋਹੰਦੀ, ਉਹ ਪੁਰਸ਼ ਪ੍ਰਕਾਸ਼ਵਾਨ-ਪ੍ਰਭੂ ਦਾ ਸਰੂਪ ਹੈ।
Fareedkot Teekaਔਰ ਹਰਖ ਤਤਾ ਸੋਗ ਜਿਸ ਕੋ ਇਹ ਸਪਰਸ ਨਹੀਂ ਕਰਤੇ ਹੈਂ, ਸੋ ਪੁਰਸ (ਦੇਵਾ) ਪ੍ਰਮਾਤਮਾ ਕਾ ਸਰੂਪ ਹੈ॥੧॥
Prof. Sahib Singhਖ਼ੁਸ਼ੀ, ਗ਼ਮੀ-(ਇਹਨਾਂ ਵਿਚੋਂ ਕੋਈ ਭੀ) ਜਿਸ ਮਨੁੱਖ ਨੂੰ ਛੁਹ ਨਹੀਂ ਸਕਦਾ (ਜਿਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ) ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ॥੧॥

ਪਦ ਅਰਥ ਹਰਖੁ = ਖ਼ੁਸ਼ੀ। ਸੋਗੁ = ਗ਼ਮੀ। ਜਿਹ = ਜਿਸ ਨੂੰ। ਨਾਹਨਿ = ਨਹੀਂ। ਦੇਵ = ਭਗਵਾਨ ॥੧॥

SikhNet (Spanish)- aquellos que no son tocados por estos, son la encarnación misma del Divino Señor. (1)

ਸੁਰਗ ਨਰਕ. ਅੰਮ੍ਰਿਤ ਬਿਖੁ, ਏ ਸਭ; ਤਿਉ ਕੰਚਨ ਅਰੁ ਪੈਸਾ ॥

surag narak. amrit bikh, e sabh; tiau kanchan ar paisaa |

Sant Singh KhalsaHeaven and hell, ambrosial nectar and poison, gold and copper - these are all alike to them.
Manmohan SinghHeaven and Hell, ambrosia and poison and gold and price, all these are alike to him.
Manmohan Singh (Punjabi)ਬਹਿਸ਼ਤ ਤੇ ਦੋਜ਼ਕ, ਸੁਧਾਰਸ ਤੇ ਜ਼ਹਿਰ ਅਤੇ ਸੋਨਾ ਤੇ ਪੈਸਾ ਇਹ ਸਾਰੇ ਉਸ ਨੂੰ ਇਕ ਸਮਾਨ ਹਨ।
Fareedkot Teekaਸਵਰਗ ਨਰਕ ਔਰ ਅੰਮ੍ਰਿਤ, ਪੁਨਾ ਬਿਖ ਏਹੁ ਸੰਪੂਰਨ ਜਿਸ ਕੋ ਸਮ ਹੈਂ, ਤਿਸੀ ਪ੍ਰਕਾਰ ਸੁਇਨਾ ਔਰ (ਪੈਸਾ) ਤਾਂਬਾ ਹੈ॥
Prof. Sahib Singh(ਹੇ ਸੰਤ ਜਨੋ! ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ਜਿਸ ਨੂੰ) ਸੁਰਗ ਅਤੇ ਨਰਕ ਅੰਮ੍ਰਿਤ ਅਤੇ ਜ਼ਹਰ ਇਕੋ ਜਿਹੇ ਜਾਪਦੇ ਹਨ, ਜਿਸ ਨੂੰ ਸੋਨਾ ਅਤੇ ਤਾਂਬਾ ਇਕ ਸਮਾਨ ਪ੍ਰਤੀਤ ਹੁੰਦਾ ਹੈ,

ਪਦ ਅਰਥ ਬਿਖੁ = ਜ਼ਹਰ। ਸਮ = ਇਕੋ ਜਿਹਾ। ਤਿਉ = ਉਸੇ ਤਰ੍ਹਾਂ। ਅਰੁ = ਅਤੇ। ਪੈਸਾ = ਤਾਂਬਾ।

SikhNet (Spanish)Para él la luz del cielo es igual que la oscuridad; el néctar igual que el veneno; así como es el oro para él es el cobre;

ਉਸਤਤਿ ਨਿੰਦਾ. ਏ ਸਮ ਜਾ ਕੈ; ਲੋਭੁ ਮੋਹੁ ਫੁਨਿ ਤੈਸਾ ॥੨॥

ausatat nindaa. e sam jaa kai; lobh mohu fun taisaa |2|

Sant Singh KhalsaPraise and slander are all the same to them, as are greed and attachment. ||2||
Manmohan SinghHe whom, praise and slander, greed and appeasement and also attachment and detachment are the same,
Manmohan Singh (Punjabi)ਜਿਸ ਨੂੰ ਉਪਮਾ ਤੇ ਨਿੰਦਿਆ, ਲਾਲਚ ਤੇ ਸੰਤੁਸ਼ਟਤਾ, ਲਗਨ ਤੇ ਅਲੇਪਤਾ ਇਕੋ ਜੇਹੀਆਂ ਹਨ,
Fareedkot Teekaਜਿਸ ਕੇ ਉਸਤਤਿ ਨਿੰਦਾ ਏਹ ਭੀ ਤੁੱਲ ਹੀ ਹੈ। ਅਰਥਾਤ ਉਸਤਤੀ ਸੁਨ ਕਰ ਹਰਖ ਨਹੀਂ, ਨਿੰਦਾ ਸੁਨ ਕਰ ਸੋਕ ਨਹੀਂ। ਪੁਨਾ ਤੈਸਾ ਹੀ ਲੋਭ ਔਰ ਸੰਤੋਖ, ਮੋਹ ਅਰੁ ਵੈਰਾਗੁ ਹੈ ਅਰਥਾਤ ਪੂਰਬੋਕਤ ਦੁੰਦ ਦੁਖ ਦਾਤਾ ਨਹੀਂ ਹੈ॥੨॥
Prof. Sahib Singhਜਿਸ ਦੇ ਹਿਰਦੇ ਵਿਚ ਉਸਤਤਿ ਤੇ ਨਿੰਦਾ ਭੀ ਇਕੋ ਜਿਹੇ ਹਨ (ਕੋਈ ਉਸ ਦੀ ਵਡਿਆਈ ਕਰੇ, ਕੋਈ ਉਸ ਦੀ ਨਿੰਦਾ ਕਰੇ-ਉਸ ਨੂੰ ਇਕ ਸਮਾਨ ਹਨ), ਜਿਸ ਦੇ ਹਿਰਦੇ ਵਿਚ ਲੋਭ ਭੀ ਪ੍ਰਭਾਵ ਨਹੀਂ ਪਾ ਸਕਦਾ, ਮੋਹ ਭੀ ਪ੍ਰਭਾਵ ਨਹੀਂ ਪਾ ਸਕਦਾ ॥੨॥

ਪਦ ਅਰਥ ਕੰਚਨ = ਸੋਨਾ। ਜਾ ਕੈ = ਜਿਸ ਦੇ ਹਿਰਦੇ ਵਿਚ ॥੨॥

SikhNet (Spanish)así es el honor como la deshonra; el apego como el desapego.(2)

ਦੁਖੁ ਸੁਖੁ. ਏ ਬਾਧੇ ਜਿਹ ਨਾਹਨਿ; ਤਿਹ ਤੁਮ ਜਾਨਉ ਗਿਆਨੀ ॥

dukh sukh. e baadhe jih naahan; tih tum jaanau giaanee |

Sant Singh KhalsaThey are not bound by pleasure and pain - know that they are truly wise.
Manmohan Singhalso he whom the pain and pleasure blind not, him do thou recognise as the all-wise.
Manmohan Singh (Punjabi)ਅਤੇ ਜਿਸ ਨੂੰ ਇਹ ਪੀੜ ਤੇ ਪਰਸੰਨਤਾ ਬੰਨ੍ਹਦੀਆਂ ਨਹੀਂ, ਉਸ ਨੂੰ ਤੂੰ ਬ੍ਰਹਿਮ ਬੇਤਾ ਕਰ ਕੇ ਸਮਝ ਲੈ।
Fareedkot Teekaਦੁਖ ਤਥਾ ਸੁਖ ਏਹੁ ਜਿਸ ਕੋ (ਬਾਧੇ) ਪੀੜਤ ਨਹੀਂ ਕਰਤੇ ਹੈਂ। ਸੁਖ ਮੇਂ ਜੋ ਹੰਕਾਰੀ ਹੋ ਕਰ ਕਿਸੀ ਕੋ ਬਦਣਾ ਨਹੀਂ, ਏਹੀ ਸੁਖ ਕਾ ਪੀੜਤ ਕਰਨਾ ਹੈ। ਵਾ ਬੰਧਨ ਨਹੀਂ ਕਰਤੇ ਹੈਂ ਅਰਥਾਤ ਸੁਖ ਕਾ ਭੋਗਤਾ ਆਪ ਕੋ ਨਹੀਂ ਮਾਨਤਾ ਹੈ ਤਿਸ ਕੋ ਤੁਮ ਗਿਆਨੀ ਜਾਨੋ॥
Prof. Sahib Singh(ਹੇ ਸੰਤ ਜਨੋ!) ਤੁਸੀ ਉਸ ਮਨੁੱਖ ਨੂੰ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲਾ ਸਮਝੋ, ਜਿਸ ਨੂੰ ਨਾਹ ਕੋਈ ਦੁੱਖ ਤੇ ਨਾਹ ਕੋਈ ਸੁਖ (ਆਪਣੇ ਪ੍ਰਭਾਵ ਵਿਚ) ਬੰਨ੍ਹ ਨਹੀਂ ਸਕਦਾ।

ਪਦ ਅਰਥ ਏ = ਇਹ (ਦੁਖ ਤੇ ਸੁਖ)। ਬਾਧੇ = ਬੰਨ੍ਹਦੇ। ਤਿਹ = ਉਸ ਨੂੰ। ਗਿਆਨੀ = ਪਰਮਾਤਮਾ ਨਾਲ ਜਾਣ-ਪਛਾਣ ਪਾ ਰੱਖਣ ਵਾਲਾ।

SikhNet (Spanish)En este Estado, él no está atado ni a la dicha ni a la tristeza.

ਨਾਨਕ. ਮੁਕਤਿ ਤਾਹਿ ਤੁਮ ਮਾਨਉ; ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥

naanak. mukat taeh tum maanau; ih bidh ko jo praanee |3|7|

Sant Singh KhalsaO Nanak, recognize those mortal beings as liberated, who live this way of life. ||3||7||
Manmohan SinghNanak do thou deem him emancipated who is the mortal of this type.
Manmohan Singh (Punjabi)ਨਾਨਕ ਤੂੰ ਉਸ ਨੂੰ ਮੁਕਤ ਹੋਇਆ ਖਿਆਲ ਕਰ, ਜਿਹੜਾ ਜੀਵ ਇਸ ਪਰਕਾਰ ਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਇਸ ਪ੍ਰਕਾਰ ਕਾ ਪ੍ਰਾਨੀ ਹੈ ਤਿਸ ਕੋ ਮੁਕਤ ਮਾਨੋ॥੩॥੭॥
Prof. Sahib Singhਹੇ ਨਾਨਕ! (ਆਖ-ਹੇ ਸੰਤ ਜਨੋ! ਲੋਭ, ਮੋਹ, ਦੁਖ ਸੁਖ ਆਦਿਕ ਤੋਂ) ਖ਼ਲਾਸੀ ਉਸ ਮਨੁੱਖ ਨੂੰ (ਮਿਲੀ) ਮੰਨੋ, ਜੇਹੜਾ ਮਨੁੱਖ ਇਸ ਕਿਸਮ ਦੀ ਜੀਵਨ-ਜੁਗਤਿ ਵਾਲਾ ਹੈ ॥੩॥੭॥

ਪਦ ਅਰਥ ਮਾਨਹੁ = ਸਮਝੋ। ਇਹ ਬਿਧਿ ਕੋ = ਇਸ ਕਿਸਮ ਦਾ, ਇਸ ਕਿਸਮ ਦੇ ਜੀਵਨ ਵਾਲਾ। ਜੋ = ਜੇਹੜਾ ॥੩॥

SikhNet (Spanish)Tal ser, oh, dice Nanak, es un Sabio; de entre todos, el Emancipado es aquél que vive así. (3-7)

Open this shabad →

Shabad Guru Tegh Bahadur Ji Raag Gauree

ਗਉੜੀ ਮਹਲਾ ੯ ॥

gaurree mahalaa 9 |

Sant Singh KhalsaGauree, Ninth Mehl:
Manmohan SinghGauri 9th Guru.
Manmohan Singh (Punjabi)ਗਊੜੀ ਪਾਤਸ਼ਾਹੀ ਨੌਵੀਂ।
SikhNet (Spanish)Gauri, Mejl Guru Teg Bajadur, Noveno Canal Divino.

ਮਨ ਰੇ; ਕਹਾ ਭਇਓ ਤੈ ਬਉਰਾ ॥

man re; kahaa bheo tai bauraa |

Sant Singh KhalsaO mind, why have you gone crazy?
Manmohan SinghO man, why hast thou become crazy?
Manmohan Singh (Punjabi)ਹੇ ਇਨਸਾਨਾਂ ਤੂੰ ਝੱਲਾ ਕਿਉਂ ਹੋ ਗਿਆ ਹੈਂ?
Fareedkot Teekaਹੇ ਮਨ! ਤੂੰ ਕਹਾਂ ਬਉਰਾ ਹੋ ਰਹਾ ਹੈਂ॥
Prof. Sahib Singhਹੇ (ਮੇਰੇ) ਮਨ! ਤੂੰ ਕਿੱਥੇ (ਲੋਭ ਆਦਿਕ ਵਿਚ ਫਸ ਕੇ) ਪਾਗਲ ਹੋ ਰਿਹਾ ਹੈਂ?

ਪਦ ਅਰਥ ਕਹਾ = ਕਿਥੇ? ਬਉਰਾ = ਪਾਗਲ, ਕਮਲਾ, ਝੱਲਾ।

SikhNet (Spanish)Oh mente, ¿Por qué te has vuelto loca?

ਅਹਿਨਿਸਿ ਅਉਧ ਘਟੈ. ਨਹੀ ਜਾਨੈ; ਭਇਓ ਲੋਭ ਸੰਗਿ ਹਉਰਾ ॥੧॥ ਰਹਾਉ ॥

ahinis aaudh ghattai. nahee jaanai; bheo lobh sang hauraa |1| rahaau |

Sant Singh KhalsaDon't you know that your life is decreasing, day and night? Your life is made worthless with greed. ||1||Pause||
Manmohan SinghThou knowest not that by day and night thy6 age goes on decreasing and with covetousness thou art rendered paltry. Pause
Manmohan Singh (Punjabi)ਤੂੰ ਨਹੀਂ ਸਮਝਦਾ ਕਿ ਦਿਨ ਰਾਤ ਤੇਰੀ ਆਰਬਲਾ ਘਟਦੀ ਜਾ ਰਹੀ ਹੈ। ਲਾਲਚ ਦੇ ਨਾਲ ਤੂੰ ਤੁੱਛ ਹੋ ਗਿਆ ਹੈਂ। ਠਹਿਰਾਉ।
Fareedkot Teekaਰਾਤ੍ਰ ਦਿਨ ਆਰਥਲਾ ਘਟਤੀ ਹੈ ਤੂੰ ਜਾਨਤਾ ਨਹੀਂ, ਲੋਭ ਕਰ ਤੁਛ ਹੋ ਰਹਾ ਹੈ॥੧॥ ਰਹਾਉ ॥
Prof. Sahib Singh(ਹੇ ਭਾਈ!) ਦਿਨ ਰਾਤ ਉਮਰ ਘਟਦੀ ਰਹਿੰਦੀ ਹੈ, ਪਰ ਮਨੁੱਖ ਇਹ ਗੱਲ ਸਮਝਦਾ ਨਹੀਂ ਤੇ ਲੋਭ ਵਿਚ ਫਸ ਕੇ ਕਮਜ਼ੋਰ ਆਤਮਕ ਜੀਵਨ ਵਾਲਾ ਬਣਦਾ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਅਹਿ = ਦਿਨ {अहर्}। ਨਿਸਿ = ਰਾਤ {निश्}। ਅਉਧ = ਉਮਰ। ਜਾਨੈ = ਜਾਣਦਾ। ਲੋਭ ਸੰਗਿ = ਲੋਭ ਨਾਲ, ਲੋਭ ਵਿਚ ਫਸ ਕੇ। ਹਉਰਾ = ਹੌਲਾ, ਹੌਲੇ ਜੀਵਨ ਵਾਲਾ, ਕਮਜ਼ੋਰ ਆਤਮਕ ਜੀਵਨ ਵਾਲਾ ॥੧॥ ਰਹਾਉ ॥

SikhNet (Spanish)Entiende que tu vida se acaba al pasar los días. ¿Por qué entonces la avaricia te ha llevado tan bajo? (1-Pausa)

ਜੋ ਤਨੁ ਤੈ ਅਪਨੋ ਕਰਿ ਮਾਨਿਓ; ਅਰੁ ਸੁੰਦਰ ਗ੍ਰਿਹ ਨਾਰੀ ॥

jo tan tai apano kar maanio; ar sundar grih naaree |

Sant Singh KhalsaThat body, which you believe to be your own, and your beautiful home and spouse
Manmohan SinghThat body, and the beautiful home and wife, which thou deemest as thy own,
Manmohan Singh (Punjabi)ਉਹ ਦੇਹਿ ਅਤੇ ਸੁਹਣਾ ਘਰ ਤੇ ਘਰਵਾਲੀ ਜਿਨ੍ਹਾਂ ਨੂੰ ਤੂੰ ਆਪਣੇ ਨਿਜ ਦੇ ਕਰ ਕੇ ਜਾਣਦਾ ਹੈ,
Fareedkot Teekaਹੇ ਭਾਈ! ਜੋ ਸਰੀਰ ਤੈਨੇ ਅਪਨਾ ਜਾਨਾ ਹੈ ਔਰ ਸੁੰਦਰ ਗ੍ਰਹ ਤਥਾ ਨਾਰੀ ਤੈਂ ਆਪਨੇ ਕਰ ਕੇ ਜਾਣੇ ਹੈਂ॥
Prof. Sahib Singhਹੇ (ਮੇਰੇ) ਮਨ! ਜੇਹੜਾ (ਇਹ) ਸਰੀਰ ਤੂੰ ਆਪਣਾ ਕਰ ਕੇ ਸਮਝ ਰਿਹਾ ਹੈਂ ਅਤੇ ਘਰ ਦੀ ਸੁੰਦਰ ਇਸਤ੍ਰੀ ਨੂੰ ਆਪਣੀ ਮੰਨ ਰਿਹਾ ਹੈਂ,

ਪਦ ਅਰਥ ਤੈ = ਤੂੰ। ਅਪਨੋ ਕਰਿ = ਆਪਣਾ ਕਰ ਕੇ। ਗ੍ਰਿਹ ਨਾਰੀ = ਘਰ ਦੀ ਇਸਤ੍ਰੀ।

SikhNet (Spanish)El cuerpo, el hogar y la esposa que uno considera propios,

ਇਨ ਮੈਂ. ਕਛੁ ਤੇਰੋ ਰੇ ਨਾਹਨਿ; ਦੇਖੋ ਸੋਚ ਬਿਚਾਰੀ ॥੧॥

ein main. kachh tero re naahan; dekho soch bichaaree |1|

Sant Singh Khalsa- none of these is yours to keep. See this, reflect upon it and understand. ||1||
Manmohan Singhin these nothing is thine. see and reflect carefully.
Manmohan Singh (Punjabi)ਇਨ੍ਹਾਂ ਵਿੱਚ ਤੇਰਾ ਕੁਝ ਭੀ ਨਹੀਂ। ਵੇਖ ਅਤੇ ਗਹੁ ਨਾਲ ਸੋਚ ਸਮਝ।
Fareedkot Teekaਰੇ ਮਨ (ਬਿਚਾਰੀ) ਵੀਚਾਰੁ ਕਰਨੇ ਵਾਲੇ ਤੂੰ ਸੋਚ ਕਰ ਕੇ ਦੇਖ ਇਨ ਪੂਰਬ ਕਥਨ ਕੀਏ ਪਦਾਰਥੋਂ ਮੇਂ ਤੇਰਾ ਕਿਛੁ ਨਹੀਂ ਹੈ॥੧॥
Prof. Sahib Singhਇਹਨਾਂ ਵਿਚੋਂ ਕੋਈ ਭੀ ਤੇਰਾ (ਸਦਾ ਨਿਭਣ ਵਾਲਾ ਸਾਥੀ) ਨਹੀਂ ਹੈ, ਸੋਚ ਕੇ ਵੇਖ ਲੈ, ਵਿਚਾਰ ਕੇ ਵੇਖ ਲੈ ॥੧॥

ਪਦ ਅਰਥ ਇਨ ਮੈਂ = ਇਹਨਾਂ ਵਿਚ। ਰੇ = ਹੇ (ਮਨ)! ਸੋਚਿ = ਸੋਚ ਕੇ। ਬਿਚਾਰੀ = ਬਿਚਾਰਿ, ਵਿਚਾਰ ਕੇ ॥੧॥

SikhNet (Spanish)no lo son si uno se pone a pensar por un momento. (1)

ਰਤਨ ਜਨਮੁ ਅਪਨੋ. ਤੈ ਹਾਰਿਓ; ਗੋਬਿੰਦ ਗਤਿ. ਨਹੀ ਜਾਨੀ ॥

ratan janam apano. tai haario; gobind gat. nahee jaanee |

Sant Singh KhalsaYou have wasted the precious jewel of this human life; you do not know the Way of the Lord of the Universe.
Manmohan SinghThou hast lost thy precious human life, and hast not known the way of the World master.
Manmohan Singh (Punjabi)ਤੂੰ ਆਪਣਾ ਕੀਮਤੀ ਮਨੁੱਖੀ-ਜੀਵਨ ਗੁਆ ਲਿਆ ਹੈ, ਸ੍ਰਿਸ਼ਟੀ ਦੇ ਸੁਆਮੀ ਦਾ ਮਾਰਗ ਨਹੀਂ ਸਿੰਞਾਣਿਆ।
Fareedkot Teekaਤੈਂ ਅਪਨਾ ਰਤਨ ਜਨਮ ਹਾਰ ਦੀਆ, ਕਿਉਂਕਿ ਗੋਬਿੰਦ ਕੀ ਗਤਿ ਜਾਨੀ ਨਹੀਂ॥
Prof. Sahib Singhਹੇ (ਮੇਰੇ) ਮਨ! ਜਿਵੇਂ ਜੁਆਰੀਆ ਜੂਏ ਵਿਚ ਬਾਜ਼ੀ ਹਾਰਦਾ ਹੈ, ਤਿਵੇਂ) ਤੂੰ ਆਪਣਾ ਕੀਮਤੀ ਮਨੁੱਖਾ ਜਨਮ ਹਾਰ ਰਿਹਾ ਹੈਂ, ਕਿਉਂਕਿ ਤੂੰ ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਦੀ ਕਦਰ ਨਹੀਂ ਪਾਈ।

ਪਦ ਅਰਥ ਹਾਰਿਓ = (ਜੂਏ ਵਿਚ) ਹਾਰ ਲਿਆ ਹੈ। ਗਤਿ = ਹਾਲਤ, ਅਵਸਥਾ।

SikhNet (Spanish)El hombre desperdicia su vida sin conocer el Sendero,

ਨਿਮਖ. ਨ ਲੀਨ ਭਇਓ ਚਰਨਨ ਸਿਂਉ; ਬਿਰਥਾ ਅਉਧ ਸਿਰਾਨੀ ॥੨॥

nimakh. na leen bheo charanan sinau; birathaa aaudh siraanee |2|

Sant Singh KhalsaYou have not been absorbed in the Lord's Feet, even for an instant. Your life has passed away in vain! ||2||
Manmohan SinghEven for an instant thou hast not been absorbed with (in 0 Lord's Feet. thy life has passed away in vain.
Manmohan Singh (Punjabi)ਇਕ ਮੁਹਤ ਭਰ ਲਈ ਭੀ ਤੂੰ ਸੁਆਮੀ ਦੇ ਚਰਨਾਂ ਨਾਲ (ਅੰਦਰ) ਨਹੀਂ ਸਮਾਇਆ। ਤੇਰੀ ਉਮਰ ਬੇਫਾਇਦਾ ਹੀ ਬੀਤ ਗਈ ਹੈ।
Fareedkot Teekaਔਰ ਨਿਮਖ ਮਾਤ੍ਰ ਭੀ ਚਰਨੋਂ ਕੇ ਸਾਥ ਲੀਨ ਨਹੀਂ ਹੂਆ, ਯਾਂ ਤੇ ਆਰਬਲਾ ਬਿਅਰਥ ਹੀ ਬੀਤੀ ਹੈ॥੨॥
Prof. Sahib Singhਤੂੰ ਰਤਾ ਭਰ ਸਮੇ ਲਈ ਭੀ ਗੋਬਿੰਦ-ਪ੍ਰਭੂ ਦੇ ਚਰਨਾਂ ਵਿਚ ਨਹੀਂ ਜੁੜਦਾ, ਤੂੰ ਵਿਅਰਥ ਉਮਰ ਗੁਜ਼ਾਰ ਰਿਹਾ ਹੈਂ ॥੨॥

ਪਦ ਅਰਥ ਸਿਉ = ਨਾਲ। ਸਿਰਾਨੀ = ਗੁਜ਼ਾਰ ਦਿੱਤੀ ॥੨॥

SikhNet (Spanish)no entona su ser en los Pies del Señor, y su vida pasa en vano. (2)

ਕਹੁ ਨਾਨਕ. ਸੋਈ ਨਰੁ ਸੁਖੀਆ; ਰਾਮ ਨਾਮ ਗੁਨ ਗਾਵੈ ॥

kahu naanak. soee nar sukheea; raam naam gun gaavai |

Sant Singh KhalsaSays Nanak, that man is happy, who sings the Glorious Praises of the Lord's Name.
Manmohan SinghSays Nanak, that man is happy who sing Lord's name and praises.
Manmohan Singh (Punjabi)ਗੁਰੂ ਜੀ ਆਖਦੇ ਹਨ, ਉਹੀ ਇਨਸਾਨ ਅਨੰਦ-ਪ੍ਰਸੰਨ ਹੈ, ਜੋ ਪ੍ਰਭੂ ਦਾ ਨਾਮ ਅਤੇ ਜੱਸ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਪੁਰਸ ਸੁਖੀਆ ਹੈ, ਜੋ ਰਾਮ ਨਾਮੁ ਜਪਤਾ ਹੈ ਅਰੁ ਰਾਮ ਕੇ ਗੁਣ ਗਾਵਤਾ ਹੈ॥
Prof. Sahib Singhਨਾਨਕ ਆਖਦਾ ਹੈ- ਉਹੀ ਮਨੁੱਖ ਸੁਖੀ ਜੀਵਨ ਵਾਲਾ ਹੈ ਜੋ ਪਰਮਾਤਮਾ ਦਾ ਨਾਮ (ਜਪਦਾ ਹੈ, ਜੋ) ਪਰਮਾਤਮਾ ਦੇ ਗੁਣ ਗਾਂਦਾ ਹੈ।
SikhNet (Spanish)Dice Nanak, sólo está en paz aquél que canta las Alabanzas del Señor.

ਅਉਰ ਸਗਲ ਜਗੁ ਮਾਇਆ ਮੋਹਿਆ; ਨਿਰਭੈ ਪਦੁ. ਨਹੀ ਪਾਵੈ ॥੩॥੮॥

aaur sagal jag maaeaa mohiaa; nirabhai pad. nahee paavai |3|8|

Sant Singh KhalsaAll the rest of the world is enticed by Maya; they do not obtain the state of fearless dignity. ||3||8||
Manmohan SinghAll the rest of people are bewitched by mammon. they obtain not the fearless dignity.
Manmohan Singh (Punjabi)ਹੋਰ ਸਾਰੇ ਇਨਸਾਨ ਮੋਹਨੀ ਨੇ ਲੱਟੂ ਬਣਾਏ ਹੋਏ ਹਨ। ਉਹ ਡਰ-ਰਹਿਤ ਮਰਤਬੇ ਨੂੰ ਪ੍ਰਾਪਤ ਨਹੀਂ ਹੁੰਦੇ।
Fareedkot Teekaਅਰੁ ਹੋਰ ਸੰਪੂਰਨੁ ਜਗਤੁ ਮਾਇਆ ਕਾ ਮੋਹਿਆ ਹੂਆ ਹੈ, ਅਰੁ ਭੈ ਸੇ ਰਹਤ ਜੋ ਮੁਖੋ ਪਦੁ ਹੈ ਇਸੀ ਤੇ ਤਿਸ ਕੋ ਨਹੀ ਪਾਂਵਦਾ ਹੈ॥੩॥੮॥
Prof. Sahib Singhਬਾਕੀ ਦਾ ਸਾਰਾ ਜਹਾਨ (ਜੇਹੜਾ) ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਉਹ ਸਹਿਮਿਆ ਰਹਿੰਦਾ ਹੈ, ਉਹ) ਉਸ ਆਤਮਕ ਅਵਸਥਾ ਉਤੇ ਨਹੀਂ ਪਹੁੰਚਦਾ, ਜਿਥੇ ਕੋਈ ਡਰ ਪੋਹ ਨਹੀਂ ਸਕਦਾ ॥੩॥੮॥

ਪਦ ਅਰਥ ਅਉਰ = ਹੋਰ। ਸਗਲ = ਸਾਰਾ। ਨਿਰਭੈ ਪਦੁ = ਉਹ ਆਤਮਕ ਅਵਸਥਾ ਜਿਥੇ ਕੋਈ ਡਰ ਨਹੀਂ ਪੋਹ ਸਕਦਾ ॥੩॥

SikhNet (Spanish)El resto del mundo está engañado por Maya, sin poder obtener el Estado de Valentía. (3-8)

Open this shabad →

Shabad Guru Tegh Bahadur Ji Raag Gauree

ਗਉੜੀ ਮਹਲਾ ੯ ॥

gaurree mahalaa 9 |

Sant Singh KhalsaGauree, Ninth Mehl:
Manmohan SinghGauri 9th Guru.
Manmohan Singh (Punjabi)ਗਊੜੀ ਪਾਤਸ਼ਾਹੀ ਨੌਵੀਂ।
SikhNet (Spanish)Gauri, Mejl Guru Teg Bajadur, Noveno Canal Divino.

ਨਰ; ਅਚੇਤ ਪਾਪ ਤੇ ਡਰੁ ਰੇ ॥

nar; achet paap te ddar re |

Sant Singh KhalsaYou people are unconscious; you should be afraid of sin.
Manmohan SinghO ignorant man, dread thou the sin.
Manmohan Singh (Punjabi)ਹੇ ਬੇਖ਼ਬਰ ਬੰਦੇ! ਤੂੰ ਗੁਨਾਹ ਤੋਂ ਭੈ ਕਰ।
Fareedkot Teekaਹੇ ਨਰ! ਅਗ੍ਯਾਤ ਪਾਪ ਸੇ ਭੈ ਕਰ, ਅਰਥਾਤ ਜੋ ਬਿਨਾ ਜਾਨੇ ਹੋ ਜਾਤੇ ਹੈਂ। ਵਾ ਹੇ ਅਚੇਤ ਨਰ! ਪਾਪ ਸੇ ਭੈ ਕਰ ਵਾ ਪਰਮੇਸ੍ਵਰ ਕਾ ਜੋ (ਅਚੇਤ) ਨਾ ਸਿਮਰਨ ਕਰਨਾ ਇਸ ਪਾਪ ਸੇ ਭੈ ਕਰ॥☬ਜੇ ਕਹੇ ਪਾਪ ਤਿਆਗ ਕੇ ਕਿਆ ਕਰੂੰ? ਤਿਸ ਪਰ ਕਹਤੇ ਹੈਂ:
Prof. Sahib Singhਹੇ ਗ਼ਾਫ਼ਿਲ ਮਨੁੱਖ! ਪਾਪਾਂ ਤੋਂ ਬਚਿਆ ਰਹੁ,

ਪਦ ਅਰਥ ਨਰ = ਹੇ ਨਰ! ਅਚੇਤ = ਗ਼ਾਫ਼ਿਲ, ਵੇ-ਪਰਵਾਹ। ਨਰ ਅਚੇਤ = ਹੇ ਗ਼ਾਫ਼ਲ ਮਨੁੱਖ {ਨੋਟ: ਲਫ਼ਜ਼ 'ਅਚੇਤ' ਕਿਸੇ ਮਨੁੱਖ ਲਈ ਵਰਤਿਆ ਜਾ ਸਕਦਾ ਹੈ, ਕਿਸੇ ਪਾਪ ਨੂੰ 'ਅਚੇਤ' ਨਹੀਂ ਕਿਹਾ ਜਾ ਸਕਦਾ। ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਲਫ਼ਜ਼ 'ਅਚੇਤ' ਦੇਖੋ ਹੇਠ ਲਿਖੇ ਪੰਨਿਆਂ ਉਤੇ: ੩੦, ੭੫, ੮੫, ੨੨੪, ੩੬੪, ੩੭੪, ੪੩੯, ੪੯੧, ੪੯੯, ੬੦੯, ੬੩੩, ੭੪੦, ੮੪੨, ੯੦੯, ੯੫੫}। ਤੇ = ਤੋਂ। ਰੇ = ਹੇ! ਰੇ ਅਚੇਤ ਨਰ! ਹੇ ਗ਼ਾਫ਼ਿਲ ਮਨੁੱਖ!

SikhNet (Spanish)Oh hombre inconsciente, no te dejes caer en el error y busca el Refugio del Señor.

ਦੀਨ ਦਇਆਲ ਸਗਲ ਭੈ ਭੰਜਨ; ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥

deen deaal sagal bhai bhanjan; saran taeh tum par re |1| rahaau |

Sant Singh KhalsaSeek the Sanctuary of the Lord, Merciful to the meek, Destroyer of all fear. ||1||Pause||
Manmohan SinghWho is compassionate to the poor, and the destroyer of all dread, enter thou His sanctuary. Pause.
Manmohan Singh (Punjabi)ਜੋ ਗਰੀਬਾਂ ਦੇ ਉਤੇ ਮਇਆਵਾਨ ਅਤੇ ਸਮੂਹ ਡਰ ਨਾਸ ਕਰਨ ਵਾਲਾ ਹੈ, ਤੂੰ ਉਸ ਦੀ ਸ਼ਰਣਾਗਤ ਸੰਭਾਲ। ਠਹਿਰਾਉ।
Fareedkot Teekaਜੋ ਦੀਨੋ ਪਰ ਦਯਾ ਕਰਨੇ ਵਾਲਾ ਹੈ ਔਰ ਸੰਪੂਰਨ ਭੈ ਕਾ ਨਾਸ ਕਰਤਾ ਹੈ ਤਿਸ ਕੀ ਤੂੰ ਸਰਨ ਪੜੁ॥੧॥ ਰਹਾਉ ॥
Prof. Sahib Singh(ਤੇ ਇਹਨਾਂ ਪਾਪਾਂ ਤੋਂ ਬਚਣ ਵਾਸਤੇ ਉਸ) ਪਰਮਾਤਮਾ ਦੀ ਸਰਨ ਪਿਆ ਰਹੁ, ਜੋ ਗ਼ਰੀਬਾਂ ਤੇ ਦਇਆ ਕਰਨ ਵਾਲਾ ਹੈ ਤੇ ਸਾਰੇ ਡਰ ਦੂਰ ਕਰਨ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਸਗਲ = ਸਾਰੇ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਭੈ ਭੰਜਨ = ਡਰਾਂ ਦੇ ਨਾਸ ਕਰਨ ਵਾਲਾ। ਪਰੁ = ਪਉ। ਤਾਹਿ = ਉਸ ਦੀ ॥੧॥ ਰਹਾਉ ॥

SikhNet (Spanish)Él es siempre Bondadoso con el pobre, y disipa siempre todos los miedos. (1-Pausa)

ਬੇਦ ਪੁਰਾਨ ਜਾਸ ਗੁਨ ਗਾਵਤ; ਤਾ ਕੋ ਨਾਮੁ. ਹੀਐ ਮੋ ਧਰੁ ਰੇ ॥

bed puraan jaas gun gaavat; taa ko naam. heeai mo dhar re |

Sant Singh KhalsaThe Vedas and the Puraanas sing His Praises; enshrine His Name within your heart.
Manmohan SinghWithin thy mind place thou the name of Him, whose praise, the Vedas and Puranas sing.
Manmohan Singh (Punjabi)ਆਪਣੇ ਅੰਤਹਕਰਨ ਅੰਦਰ ਤੂੰ ਉਸ ਦੇ ਨਾਮ ਨੂੰ ਟਿਕਾ, ਜਿਸ ਦੀ ਉਪਮਾ ਵੇਦ ਤੇ ਪੁਰਾਣ ਗਾਇਨ ਕਰਦੇ ਹਨ।
Fareedkot Teekaਬੇਦ ਪੁਰਾਨ ਜਿਸ ਕੇ ਗੁਨੋਂ ਕੋ ਗਾਵਤੇ ਹੈਂ ਤਿਸ ਕਾ ਨਾਮ ਰਿਦੇ ਮੇਂ ਧਾਰਨ ਕਰ॥
Prof. Sahib Singh(ਹੇ ਗ਼ਾਫ਼ਿਲ ਮਨੁੱਖ!) ਉਸ ਪਰਮਾਤਮਾ ਦਾ ਨਾਮ ਆਪਣੇ ਨਾਮ ਹਿਰਦੇ ਵਿਚ ਪ੍ਰੋ ਰੱਖ, ਜਿਸ ਦੇ ਗੁਣ ਵੇਦ-ਪੁਰਾਣ (ਆਦਿਕ ਧਰਮ-ਪੁਸਤਕ) ਗਾ ਰਹੇ ਹਨ।

ਪਦ ਅਰਥ ਜਾਸ = ਜਿਸ ਦੇ। ਤਾ ਕੋ = ਉਸ ਦਾ। ਹੀਐ ਮੋ = ਹੀਐ ਮਹਿ, ਹਿਰਦੇ ਵਿਚ।

SikhNet (Spanish)Los Vedas y los Puranas son una Alabanza al Señor; enaltece Su Nombre en tu corazón.

ਪਾਵਨ ਨਾਮੁ. ਜਗਤਿ ਮੈ ਹਰਿ ਕੋ; ਸਿਮਰਿ ਸਿਮਰਿ. ਕਸਮਲ ਸਭ ਹਰੁ ਰੇ ॥੧॥

paavan naam. jagat mai har ko; simar simar. kasamal sabh har re |1|

Sant Singh KhalsaPure and sublime is the Name of the Lord in the world. Remembering it in meditation, all sinful mistakes shall be washed away. ||1||
Manmohan SinghPure is the Name of God in the world. By repeating and remembering it, thou shalt wash off all thy sins.
Manmohan Singh (Punjabi)ਪਵਿੱਤਰ ਹੈ ਨਾਮ ਵਾਹਿਗੁਰੂ ਦਾ ਜਹਾਨ ਅੰਦਰ। ਇਸ ਨੂੰ ਉਚਾਰਨ ਅਤੇ ਆਰਾਧਨ ਕਰਨ ਦੁਆਰਾ ਤੂੰ ਆਪਣੇ ਸਾਰੇ ਪਾਪ ਧੋਸੁਟੇਗਾ।
Fareedkot Teekaਹਰੀ ਕਾ ਨਾਮ ਜਗਤ ਮੇਂ ਪਵਿਤ੍ਰ ਹੈ ਮਨ ਬਾਣੀ ਕਰ ਸਿਮਰ ਕੇ ਸੰਪੂਰਨ ਪਾਪ ਦੂਰ ਕਰ ਲੈ॥੧॥
Prof. Sahib Singh(ਹੇ ਗ਼ਾਫ਼ਲ ਮਨੁੱਖ! ਪਾਪਾਂ ਤੋਂ ਬਚਾ ਕੇ) ਪਵਿੱਤ੍ਰ ਕਰਨ ਵਾਲਾ ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਹੈ, ਤੂੰ ਉਸ ਪਰਮਾਤਮਾ ਨੂੰ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰ ਲੈ ॥੧॥

ਪਦ ਅਰਥ ਪਾਵਨ = ਪਵਿੱਤ੍ਰ ਕਰਨ ਵਾਲਾ। ਕਸਮਲ = ਪਾਪ। ਸਭਿ = ਸਾਰੇ। ਹਰੁ = ਦੂਰ ਕਰ ॥੧॥

SikhNet (Spanish)El Nombre del Señor es Todo Purificador en el mundo; lava tus errores habitando en Él. (1)

ਮਾਨਸ ਦੇਹ. ਬਹੁਰਿ ਨਹ ਪਾਵੈ; ਕਛੂ ਉਪਾਉ ਮੁਕਤਿ ਕਾ ਕਰੁ ਰੇ ॥

maanas deh. bahur neh paavai; kachhoo upaau mukat kaa kar re |

Sant Singh KhalsaYou shall not obtain this human body again; make the effort - try to achieve liberation!
Manmohan SinghO man, thou shalt not, again, attain the human body. Make some effort for thy deliverance.
Manmohan Singh (Punjabi)ਹੇ ਬੰਦੇ! ਮਨੁੱਖੀ ਸਰੀਰ, ਮੁੜ ਤੈਨੂੰ ਹੱਥ ਨਹੀਂ ਆਉਣਾ। ਆਪਣੀ ਕਲਿਆਣ ਵਾਸਤੇ ਕੁਝ ਉਪਰਾਲਾ ਕਰ।
Fareedkot Teekaਹੇ ਭਾਈ! ਮਾਨੁਖ ਦੇਹ ਫੇਰ ਨਹੀਂ ਪ੍ਰਾਪਤਿ ਹੋਵੇਗੀ, ਤਾਂ ਤੇ ਕੁਛ ਉਪਾਵ ਮੁਕਤਿ ਕਾ ਕਰ ਲੈ॥
Prof. Sahib Singh(ਹੇ ਗ਼ਾਫ਼ਿਲ ਮਨੁੱਖ) ਤੂੰ ਇਹ ਮਨੁੱਖਾ ਸਰੀਰ ਫਿਰ ਕਦੇ ਨਹੀਂ ਲੱਭ ਸਕੇਂਗਾ (ਇਸ ਨੂੰ ਕਿਉਂ ਪਾਪਾਂ ਵਿਚ ਲੱਗ ਕੇ ਗਵਾ ਰਿਹਾ ਹੈਂ? ਇਹੀ ਵੇਲਾ ਹੈ। ਇਹਨਾਂ ਪਾਪਾਂ ਤੋਂ) ਖ਼ਲਾਸੀ ਪ੍ਰਾਪਤ ਕਰਨ ਦਾ ਕੋਈ ਇਲਾਜ ਕਰ ਲੈ।

ਪਦ ਅਰਥ ਬਹੁਰਿ = ਮੁੜ, ਫਿਰ ਕਦੇ। ਨਹਿ ਪਾਵੈ = ਤੂੰ ਪਰਾਪਤ ਨਹੀਂ ਕਰੇਂਗਾ। ਉਪਾਉ = ਇਲਾਜ। ਮੁਕਤਿ = (ਕਸਮਲਾਂ ਤੋਂ) ਖ਼ਲਾਸੀ।

SikhNet (Spanish)Uno no obtiene necesariamente el cuerpo humano otra vez; por lo tanto busca alguna forma de Liberación ahora,

ਨਾਨਕ ਕਹਤ. ਗਾਇ ਕਰੁਨਾ ਮੈ; ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥

naanak kehat. gaae karunaa mai; bhav saagar kai paar utar re |2|9|251|

Sant Singh KhalsaSays Nanak, sing of the Lord of compassion, and cross over the terrifying world-ocean. ||2||9||251||
Manmohan SinghSays Nanak, sing thou the praise of the Embodiment of compassion, and cross the terrible world-ocean.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੂੰ ਰਹਿਮਤ ਦੇ ਪੁੰਜ ਦੀ ਉਸਤਤੀ ਗਾਇਨ ਕਰ ਅਤੇ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿਰਪਾ ਸਰੂਪ ਕੋ ਗਾਇਨ ਕਰ ਕੇ ਸੰਸਾਰ ਸਾਗਰ ਕੇ ਪਾਰ ਉਤਰ॥੨॥੯॥੨੫੧॥☬ਸ੍ਰੀ ਗੁਰੂ ਜੀ ਕੋ ਸਿਧ ਮਿਲੇ ਔਰ ਕਹਾ ਕਿ ਯੋਗ ਕਰੋ ਤਬ ਰਿਧ ਸਿਧ ਸਭ ਪ੍ਰਾਪਤਿ ਹੋਵੇਗੀ। ਇਸ ਪਰ ਸ੍ਰੀ ਗੁਰੂ ਜੀ ਸਭ ਸੇ ਨਾਮ ਕੀ ਮਹਿਮਾ ਅਧਿਕ ਦੇਖਾਵਤੇ ਹੂਏ ਕਥਨ ਕਰਤੇ ਹੈਂ:
Prof. Sahib Singhਤੈਨੂੰ ਨਾਨਕ ਆਖਦਾ ਹੈ-ਤਰਸ-ਰੂਪ ਪਰਮਾਤਮਾ ਦੇ ਗੁਣ ਗਾ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ॥੨॥੯॥੨੫੧॥

ਪਦ ਅਰਥ ਨਾਨਕੁ ਕਹਤ = ਨਾਨਕ ਆਖਦਾ ਹੈ। ਕਰੁਨਾਮੈ = {करुणामय, ਕਰੁਨਾ = ਤਰਸ, ਮਯ-ਭਰਪੂਰ}, ਤਰਸ-ਭਰਪੂਰ, ਤਰਸ-ਰੂਪ। ਭਵ ਸਾਗਰ = ਸੰਸਾਰ-ਸਮੁੰਦਰ। ਕੈ ਪਾਰਿ = ਤੋਂ ਪਾਰ। ਉਤਰੁ = ਲੰਘ। ਰੇ = ਹੇ (ਅਚੇਤ ਨਰ)! ॥੨॥

* ਵੇਰਵਾ: ਵੱਡੇ ਜੋੜ ੨੫੧ ਦਾ ਵੇਰਵਾ ਇਉਂ ਹੈ: ਮਹਲਾ ੧ = ੨੦। ਮਹਲਾ ੩ = ੧੮। ਮਹਲਾ ੪ = ੩੨। ਮਹਲਾ ੫ = ੧੭੨। ਮਹਲਾ ੯ = ੯। ਕੁੱਲ ਜੋੜ = ੨੫੧।

SikhNet (Spanish)dice Nanak, cruza el mar de las existencias materiales habitando en el Benévolo Señor.(2-9-251)

Open this shabad →

Shabad Guru Nanak Dev Ji Raag Gauree continues on Ang 221

ਰਾਗੁ ਗਉੜੀ ਅਸਟਪਦੀਆ ਮਹਲਾ ੧ ਗਉੜੀ ਗੁਆਰੇਰੀ ॥

raag gaurree asattapadeea mahalaa 1 gaurree guaareree |

Sant Singh KhalsaRaag Gauree, Ashtpadheeyaa, First Mehl: Gauree Gwaarayree:
Manmohan SinghRag Gauri Ashtpadian. 1st Guru Gauri Guareri.
Manmohan Singh (Punjabi)ਰਾਗ ਗਉੜੀ ਅਸ਼ਟਪਦੀਆਂ।ਪਾਤਸ਼ਾਹੀ ਪਹਿਲੀ ਗਊੜੀ ਗੁਆਰੇਰੀ।
Prof. Sahib Singhਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Gauri Guareri, Mejl Guru Nanak, Primer Canal Divino.

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

ik oankaar sat naam karataa purakh gur prasaad |

Sant Singh KhalsaOne Universal Creator God. Truth Is The Name. Creative Being Personified. By Guru's Grace:
Manmohan SinghThere is but One God. true is His Name and Creative Him personality. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Todo Prevaleciente, El Creador, el Purusha, el Iluminador.

ਨਿਧਿ ਸਿਧਿ; ਨਿਰਮਲ ਨਾਮੁ ਬੀਚਾਰੁ ॥

nidh sidh; niramal naam beechaar |

Sant Singh KhalsaThe nine treasures and the miraculous spiritual powers come by contemplating the Immaculate Naam, the Name of the Lord.
Manmohan SinghThe (nine) treasure and (eighteen) miracles lie in the meditation of the Immaculate Name.
Manmohan Singh (Punjabi)(ਨੌਂ) ਖ਼ਜ਼ਾਨੇ ਅਤੇ (ਅਠਾਰਾਂ) ਕਰਾਮਾਤਾਂ ਪਵਿੱਤ੍ਰ ਨਾਮ ਦੇ ਸਿਮਰਨ ਵਿੱਚ ਹਨ।
Fareedkot Teekaਨਿਧੀਆਂ ਤਥਾ ਸਿਧੀਆਂ ਕਾ ਮੂਲੁ ਏਕੁ ਨਿਰਮਲੁ ਨਾਮ ਕਾ ਬੀਚਾਰੁ ਕਰਕੇ॥
Prof. Sahib Singhਪਰਮਾਤਮਾ ਦਾ ਨਿਰਮਲ ਨਾਮ ਮੇਰੇ ਵਾਸਤੇ (ਆਤਮਕ) ਖ਼ਜ਼ਾਨਾ ਹੈ, ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੀ ਮੇਰੇ ਵਾਸਤੇ (ਰਿੱਧੀਆਂ) ਸਿੱਧੀਆਂ ਹੈ।

ਪਦ ਅਰਥ ਨਿਧਿ = ਖ਼ਜ਼ਾਨਾ। ਸਿਧਿ = ਕਰਾਮਾਤੀ ਤਾਕਤ।

SikhNet (Spanish)En el Naam, el Nombre, están contenidos los Nueve Tesoros y los Dieciocho Dones Milagrosos.

ਪੂਰਨ ਪੂਰਿ ਰਹਿਆ; ਬਿਖੁ ਮਾਰਿ ॥

pooran poor rahiaa; bikh maar |

Sant Singh KhalsaThe Perfect Lord is All-pervading everywhere; He destroys the poison of Maya.
Manmohan SinghDestroying the poison of mammon one beholds the Perfect One pervading everywhere.
Manmohan Singh (Punjabi)ਮਾਇਆ ਦੀ ਜ਼ਹਿਰ ਨੂੰ ਨਾਸ ਕਰ ਕੇ ਇਨਸਾਨ ਪੂਰੇ ਪੁਰਸ਼ ਨੂੰ ਸਰਬ-ਥਾਈ ਵਿਆਪਕ ਵੇਖਦਾ ਹੈ।
Fareedkot Teekaਪਰੀ ਪੂਰਨ ਪਰਮੇਸ੍ਵਰ ਜੋ ਸਰਬ ਬ੍ਰਹਮੰਡ ਮੇਂ ਔਰ ਇਸ ਸਰੀਰ ਮੇਂ ਪੂਰ ਰਹਾ ਹੈ, ਸੋ ਜਾਨਿਆ ਹੈ।☬ਕਦਾਚਿਤ ਐਸੀ ਅਸੰਕਾ ਹੋ ਕਿ ਸੋ ਕੈਸੇ ਜਾਨਿਆ? ਸੋ ਐਸੇ ਹੈ:☬(ਬਿਖੁ ਮਾਰਿ) ਬਿਖ ਰੂਪ ਜੋ ਬਿਖੇ ਵਾਸਨਾ ਹੈ ਤਿਸ ਕੋ (ਮਾਰਿ) ਨਿਬ੍ਰਿਤ ਕੀਆ ਹੈ॥
Prof. Sahib Singhਹੁਣ ਮੈਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸ ਰਿਹਾ ਹੈ। ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਅੰਦਰੋਂ) ਮਾਰ ਲਿਆ ਹੈ।

ਪਦ ਅਰਥ ਬਿਖੁ = ਮਾਇਆ, ਜ਼ਹਰ।

SikhNet (Spanish)Al quitar el veneno de Maya, uno percibe al Señor prevaleciendo en todo.

ਤ੍ਰਿਕੁਟੀ ਛੂਟੀ; ਬਿਮਲ ਮਝਾਰਿ ॥

trikuttee chhoottee; bimal majhaar |

Sant Singh KhalsaI am rid of the three-phased Maya, dwelling in the Pure Lord.
Manmohan SinghBy abiding in the Pure Lord, I am rid of the three qualities.
Manmohan Singh (Punjabi)ਪਾਵਨ ਪ੍ਰਭੂ ਅੰਦਰ ਵਸਣ ਦੁਆਰਾ ਮੈਂ ਤਿੰਨਾਂ ਗੁਣਾਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਕਰਤਾ ਕਰਮ ਕ੍ਰਿਆਦਿ ਤ੍ਰਿਕੁਟੀ ਛੁਟ ਗਈ ਹੈ, ਯਾਂ ਤੇ ਏਕ ਆਤਮਾ ਕੋ ਨਿਸਚੇ ਕੀਆ ਹੈ। (ਬਿਮਲ) ਨਿਰਮਲ ਪਰਮੇਸ੍ਵਰ ਕੇ ਰੂਪ ਮੇਂ ਇਸਥਿਤੀ ਭਈ ਹੈ, ਵਾ ਸੁਧ ਅੰਤਹਕਰਨ ਮੇਂ ਤਿਸ ਕੋ ਜਾਨਿਆ ਹੈ॥
Prof. Sahib Singh(ਉਸ ਮਤਿ ਦੀ ਬਰਕਤਿ ਨਾਲ) ਪਵਿਤ੍ਰ ਹਰਿ-ਨਾਮ ਵਿਚ ਲੀਨ ਰਹਿਣ ਕਰਕੇ ਮੇਰੀ ਅੰਦਰਲੀ ਖਿੱਝ ਮੁੱਕ ਗਈ ਹੈ।

ਪਦ ਅਰਥ ਤ੍ਰਿਕੁਟੀ = ਤ੍ਰਿਊੜੀ (त्रि-कुटी, ਤਿੰਨ ਵਿੰਗੀਆਂ ਲਕੀਰਾਂ) {ਨੋਟ: ਮੱਥੇ ਤੇ ਤ੍ਰਿਊੜੀ ਤਦੋਂ ਪੈਂਦੀ ਹੈ, ਜਦੋਂ ਮਨ ਵਿਚ ਖਿੱਝ ਹੋਵੇ। ਸੋ, ਤ੍ਰਿਕੁਟੀ ਦਾ ਅਰਥ ਹੈ 'ਮਨ ਦੀ ਖਿੱਝ'}। ਬਿਮਲ = ਸਾਫ਼, ਪਵਿਤ੍ਰ। ਮਝਾਰਿ = ਵਿਚ।

SikhNet (Spanish)Habitando en Él, en el Uno Inmaculado, me deshago de las tres caras de Maya,

Open this shabad (36 lines, Angs 220-221) →

Ang 220 of 1430