ੴ

ਸਿੱਖਬਾਣੀ · SikhBani

ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥

bed puraan jaas gun gaavat taa ko naam heeai mo dhar re
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Gauree · Ang 220 · 7 lines
Translations

ਗਉੜੀ ਮਹਲਾ ੯ ॥

gaurree mahalaa 9 |

Sant Singh KhalsaGauree, Ninth Mehl:
Manmohan SinghGauri 9th Guru.
Manmohan Singh (Punjabi)ਗਊੜੀ ਪਾਤਸ਼ਾਹੀ ਨੌਵੀਂ।
SikhNet (Spanish)Gauri, Mejl Guru Teg Bajadur, Noveno Canal Divino.

ਨਰ; ਅਚੇਤ ਪਾਪ ਤੇ ਡਰੁ ਰੇ ॥

nar; achet paap te ddar re |

Sant Singh KhalsaYou people are unconscious; you should be afraid of sin.
Manmohan SinghO ignorant man, dread thou the sin.
Manmohan Singh (Punjabi)ਹੇ ਬੇਖ਼ਬਰ ਬੰਦੇ! ਤੂੰ ਗੁਨਾਹ ਤੋਂ ਭੈ ਕਰ।
Fareedkot Teekaਹੇ ਨਰ! ਅਗ੍ਯਾਤ ਪਾਪ ਸੇ ਭੈ ਕਰ, ਅਰਥਾਤ ਜੋ ਬਿਨਾ ਜਾਨੇ ਹੋ ਜਾਤੇ ਹੈਂ। ਵਾ ਹੇ ਅਚੇਤ ਨਰ! ਪਾਪ ਸੇ ਭੈ ਕਰ ਵਾ ਪਰਮੇਸ੍ਵਰ ਕਾ ਜੋ (ਅਚੇਤ) ਨਾ ਸਿਮਰਨ ਕਰਨਾ ਇਸ ਪਾਪ ਸੇ ਭੈ ਕਰ॥☬ਜੇ ਕਹੇ ਪਾਪ ਤਿਆਗ ਕੇ ਕਿਆ ਕਰੂੰ? ਤਿਸ ਪਰ ਕਹਤੇ ਹੈਂ:
Prof. Sahib Singhਹੇ ਗ਼ਾਫ਼ਿਲ ਮਨੁੱਖ! ਪਾਪਾਂ ਤੋਂ ਬਚਿਆ ਰਹੁ,

ਪਦ ਅਰਥ ਨਰ = ਹੇ ਨਰ! ਅਚੇਤ = ਗ਼ਾਫ਼ਿਲ, ਵੇ-ਪਰਵਾਹ। ਨਰ ਅਚੇਤ = ਹੇ ਗ਼ਾਫ਼ਲ ਮਨੁੱਖ {ਨੋਟ: ਲਫ਼ਜ਼ 'ਅਚੇਤ' ਕਿਸੇ ਮਨੁੱਖ ਲਈ ਵਰਤਿਆ ਜਾ ਸਕਦਾ ਹੈ, ਕਿਸੇ ਪਾਪ ਨੂੰ 'ਅਚੇਤ' ਨਹੀਂ ਕਿਹਾ ਜਾ ਸਕਦਾ। ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਲਫ਼ਜ਼ 'ਅਚੇਤ' ਦੇਖੋ ਹੇਠ ਲਿਖੇ ਪੰਨਿਆਂ ਉਤੇ: ੩੦, ੭੫, ੮੫, ੨੨੪, ੩੬੪, ੩੭੪, ੪੩੯, ੪੯੧, ੪੯੯, ੬੦੯, ੬੩੩, ੭੪੦, ੮੪੨, ੯੦੯, ੯੫੫}। ਤੇ = ਤੋਂ। ਰੇ = ਹੇ! ਰੇ ਅਚੇਤ ਨਰ! ਹੇ ਗ਼ਾਫ਼ਿਲ ਮਨੁੱਖ!

SikhNet (Spanish)Oh hombre inconsciente, no te dejes caer en el error y busca el Refugio del Señor.

ਦੀਨ ਦਇਆਲ ਸਗਲ ਭੈ ਭੰਜਨ; ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥

deen deaal sagal bhai bhanjan; saran taeh tum par re |1| rahaau |

Sant Singh KhalsaSeek the Sanctuary of the Lord, Merciful to the meek, Destroyer of all fear. ||1||Pause||
Manmohan SinghWho is compassionate to the poor, and the destroyer of all dread, enter thou His sanctuary. Pause.
Manmohan Singh (Punjabi)ਜੋ ਗਰੀਬਾਂ ਦੇ ਉਤੇ ਮਇਆਵਾਨ ਅਤੇ ਸਮੂਹ ਡਰ ਨਾਸ ਕਰਨ ਵਾਲਾ ਹੈ, ਤੂੰ ਉਸ ਦੀ ਸ਼ਰਣਾਗਤ ਸੰਭਾਲ। ਠਹਿਰਾਉ।
Fareedkot Teekaਜੋ ਦੀਨੋ ਪਰ ਦਯਾ ਕਰਨੇ ਵਾਲਾ ਹੈ ਔਰ ਸੰਪੂਰਨ ਭੈ ਕਾ ਨਾਸ ਕਰਤਾ ਹੈ ਤਿਸ ਕੀ ਤੂੰ ਸਰਨ ਪੜੁ॥੧॥ ਰਹਾਉ ॥
Prof. Sahib Singh(ਤੇ ਇਹਨਾਂ ਪਾਪਾਂ ਤੋਂ ਬਚਣ ਵਾਸਤੇ ਉਸ) ਪਰਮਾਤਮਾ ਦੀ ਸਰਨ ਪਿਆ ਰਹੁ, ਜੋ ਗ਼ਰੀਬਾਂ ਤੇ ਦਇਆ ਕਰਨ ਵਾਲਾ ਹੈ ਤੇ ਸਾਰੇ ਡਰ ਦੂਰ ਕਰਨ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਸਗਲ = ਸਾਰੇ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਭੈ ਭੰਜਨ = ਡਰਾਂ ਦੇ ਨਾਸ ਕਰਨ ਵਾਲਾ। ਪਰੁ = ਪਉ। ਤਾਹਿ = ਉਸ ਦੀ ॥੧॥ ਰਹਾਉ ॥

SikhNet (Spanish)Él es siempre Bondadoso con el pobre, y disipa siempre todos los miedos. (1-Pausa)

ਬੇਦ ਪੁਰਾਨ ਜਾਸ ਗੁਨ ਗਾਵਤ; ਤਾ ਕੋ ਨਾਮੁ. ਹੀਐ ਮੋ ਧਰੁ ਰੇ ॥

bed puraan jaas gun gaavat; taa ko naam. heeai mo dhar re |

Sant Singh KhalsaThe Vedas and the Puraanas sing His Praises; enshrine His Name within your heart.
Manmohan SinghWithin thy mind place thou the name of Him, whose praise, the Vedas and Puranas sing.
Manmohan Singh (Punjabi)ਆਪਣੇ ਅੰਤਹਕਰਨ ਅੰਦਰ ਤੂੰ ਉਸ ਦੇ ਨਾਮ ਨੂੰ ਟਿਕਾ, ਜਿਸ ਦੀ ਉਪਮਾ ਵੇਦ ਤੇ ਪੁਰਾਣ ਗਾਇਨ ਕਰਦੇ ਹਨ।
Fareedkot Teekaਬੇਦ ਪੁਰਾਨ ਜਿਸ ਕੇ ਗੁਨੋਂ ਕੋ ਗਾਵਤੇ ਹੈਂ ਤਿਸ ਕਾ ਨਾਮ ਰਿਦੇ ਮੇਂ ਧਾਰਨ ਕਰ॥
Prof. Sahib Singh(ਹੇ ਗ਼ਾਫ਼ਿਲ ਮਨੁੱਖ!) ਉਸ ਪਰਮਾਤਮਾ ਦਾ ਨਾਮ ਆਪਣੇ ਨਾਮ ਹਿਰਦੇ ਵਿਚ ਪ੍ਰੋ ਰੱਖ, ਜਿਸ ਦੇ ਗੁਣ ਵੇਦ-ਪੁਰਾਣ (ਆਦਿਕ ਧਰਮ-ਪੁਸਤਕ) ਗਾ ਰਹੇ ਹਨ।

ਪਦ ਅਰਥ ਜਾਸ = ਜਿਸ ਦੇ। ਤਾ ਕੋ = ਉਸ ਦਾ। ਹੀਐ ਮੋ = ਹੀਐ ਮਹਿ, ਹਿਰਦੇ ਵਿਚ।

SikhNet (Spanish)Los Vedas y los Puranas son una Alabanza al Señor; enaltece Su Nombre en tu corazón.

ਪਾਵਨ ਨਾਮੁ. ਜਗਤਿ ਮੈ ਹਰਿ ਕੋ; ਸਿਮਰਿ ਸਿਮਰਿ. ਕਸਮਲ ਸਭ ਹਰੁ ਰੇ ॥੧॥

paavan naam. jagat mai har ko; simar simar. kasamal sabh har re |1|

Sant Singh KhalsaPure and sublime is the Name of the Lord in the world. Remembering it in meditation, all sinful mistakes shall be washed away. ||1||
Manmohan SinghPure is the Name of God in the world. By repeating and remembering it, thou shalt wash off all thy sins.
Manmohan Singh (Punjabi)ਪਵਿੱਤਰ ਹੈ ਨਾਮ ਵਾਹਿਗੁਰੂ ਦਾ ਜਹਾਨ ਅੰਦਰ। ਇਸ ਨੂੰ ਉਚਾਰਨ ਅਤੇ ਆਰਾਧਨ ਕਰਨ ਦੁਆਰਾ ਤੂੰ ਆਪਣੇ ਸਾਰੇ ਪਾਪ ਧੋਸੁਟੇਗਾ।
Fareedkot Teekaਹਰੀ ਕਾ ਨਾਮ ਜਗਤ ਮੇਂ ਪਵਿਤ੍ਰ ਹੈ ਮਨ ਬਾਣੀ ਕਰ ਸਿਮਰ ਕੇ ਸੰਪੂਰਨ ਪਾਪ ਦੂਰ ਕਰ ਲੈ॥੧॥
Prof. Sahib Singh(ਹੇ ਗ਼ਾਫ਼ਲ ਮਨੁੱਖ! ਪਾਪਾਂ ਤੋਂ ਬਚਾ ਕੇ) ਪਵਿੱਤ੍ਰ ਕਰਨ ਵਾਲਾ ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਹੈ, ਤੂੰ ਉਸ ਪਰਮਾਤਮਾ ਨੂੰ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰ ਲੈ ॥੧॥

ਪਦ ਅਰਥ ਪਾਵਨ = ਪਵਿੱਤ੍ਰ ਕਰਨ ਵਾਲਾ। ਕਸਮਲ = ਪਾਪ। ਸਭਿ = ਸਾਰੇ। ਹਰੁ = ਦੂਰ ਕਰ ॥੧॥

SikhNet (Spanish)El Nombre del Señor es Todo Purificador en el mundo; lava tus errores habitando en Él. (1)

ਮਾਨਸ ਦੇਹ. ਬਹੁਰਿ ਨਹ ਪਾਵੈ; ਕਛੂ ਉਪਾਉ ਮੁਕਤਿ ਕਾ ਕਰੁ ਰੇ ॥

maanas deh. bahur neh paavai; kachhoo upaau mukat kaa kar re |

Sant Singh KhalsaYou shall not obtain this human body again; make the effort - try to achieve liberation!
Manmohan SinghO man, thou shalt not, again, attain the human body. Make some effort for thy deliverance.
Manmohan Singh (Punjabi)ਹੇ ਬੰਦੇ! ਮਨੁੱਖੀ ਸਰੀਰ, ਮੁੜ ਤੈਨੂੰ ਹੱਥ ਨਹੀਂ ਆਉਣਾ। ਆਪਣੀ ਕਲਿਆਣ ਵਾਸਤੇ ਕੁਝ ਉਪਰਾਲਾ ਕਰ।
Fareedkot Teekaਹੇ ਭਾਈ! ਮਾਨੁਖ ਦੇਹ ਫੇਰ ਨਹੀਂ ਪ੍ਰਾਪਤਿ ਹੋਵੇਗੀ, ਤਾਂ ਤੇ ਕੁਛ ਉਪਾਵ ਮੁਕਤਿ ਕਾ ਕਰ ਲੈ॥
Prof. Sahib Singh(ਹੇ ਗ਼ਾਫ਼ਿਲ ਮਨੁੱਖ) ਤੂੰ ਇਹ ਮਨੁੱਖਾ ਸਰੀਰ ਫਿਰ ਕਦੇ ਨਹੀਂ ਲੱਭ ਸਕੇਂਗਾ (ਇਸ ਨੂੰ ਕਿਉਂ ਪਾਪਾਂ ਵਿਚ ਲੱਗ ਕੇ ਗਵਾ ਰਿਹਾ ਹੈਂ? ਇਹੀ ਵੇਲਾ ਹੈ। ਇਹਨਾਂ ਪਾਪਾਂ ਤੋਂ) ਖ਼ਲਾਸੀ ਪ੍ਰਾਪਤ ਕਰਨ ਦਾ ਕੋਈ ਇਲਾਜ ਕਰ ਲੈ।

ਪਦ ਅਰਥ ਬਹੁਰਿ = ਮੁੜ, ਫਿਰ ਕਦੇ। ਨਹਿ ਪਾਵੈ = ਤੂੰ ਪਰਾਪਤ ਨਹੀਂ ਕਰੇਂਗਾ। ਉਪਾਉ = ਇਲਾਜ। ਮੁਕਤਿ = (ਕਸਮਲਾਂ ਤੋਂ) ਖ਼ਲਾਸੀ।

SikhNet (Spanish)Uno no obtiene necesariamente el cuerpo humano otra vez; por lo tanto busca alguna forma de Liberación ahora,

ਨਾਨਕ ਕਹਤ. ਗਾਇ ਕਰੁਨਾ ਮੈ; ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥

naanak kehat. gaae karunaa mai; bhav saagar kai paar utar re |2|9|251|

Sant Singh KhalsaSays Nanak, sing of the Lord of compassion, and cross over the terrifying world-ocean. ||2||9||251||
Manmohan SinghSays Nanak, sing thou the praise of the Embodiment of compassion, and cross the terrible world-ocean.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੂੰ ਰਹਿਮਤ ਦੇ ਪੁੰਜ ਦੀ ਉਸਤਤੀ ਗਾਇਨ ਕਰ ਅਤੇ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿਰਪਾ ਸਰੂਪ ਕੋ ਗਾਇਨ ਕਰ ਕੇ ਸੰਸਾਰ ਸਾਗਰ ਕੇ ਪਾਰ ਉਤਰ॥੨॥੯॥੨੫੧॥☬ਸ੍ਰੀ ਗੁਰੂ ਜੀ ਕੋ ਸਿਧ ਮਿਲੇ ਔਰ ਕਹਾ ਕਿ ਯੋਗ ਕਰੋ ਤਬ ਰਿਧ ਸਿਧ ਸਭ ਪ੍ਰਾਪਤਿ ਹੋਵੇਗੀ। ਇਸ ਪਰ ਸ੍ਰੀ ਗੁਰੂ ਜੀ ਸਭ ਸੇ ਨਾਮ ਕੀ ਮਹਿਮਾ ਅਧਿਕ ਦੇਖਾਵਤੇ ਹੂਏ ਕਥਨ ਕਰਤੇ ਹੈਂ:
Prof. Sahib Singhਤੈਨੂੰ ਨਾਨਕ ਆਖਦਾ ਹੈ-ਤਰਸ-ਰੂਪ ਪਰਮਾਤਮਾ ਦੇ ਗੁਣ ਗਾ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ॥੨॥੯॥੨੫੧॥

ਪਦ ਅਰਥ ਨਾਨਕੁ ਕਹਤ = ਨਾਨਕ ਆਖਦਾ ਹੈ। ਕਰੁਨਾਮੈ = {करुणामय, ਕਰੁਨਾ = ਤਰਸ, ਮਯ-ਭਰਪੂਰ}, ਤਰਸ-ਭਰਪੂਰ, ਤਰਸ-ਰੂਪ। ਭਵ ਸਾਗਰ = ਸੰਸਾਰ-ਸਮੁੰਦਰ। ਕੈ ਪਾਰਿ = ਤੋਂ ਪਾਰ। ਉਤਰੁ = ਲੰਘ। ਰੇ = ਹੇ (ਅਚੇਤ ਨਰ)! ॥੨॥

* ਵੇਰਵਾ: ਵੱਡੇ ਜੋੜ ੨੫੧ ਦਾ ਵੇਰਵਾ ਇਉਂ ਹੈ: ਮਹਲਾ ੧ = ੨੦। ਮਹਲਾ ੩ = ੧੮। ਮਹਲਾ ੪ = ੩੨। ਮਹਲਾ ੫ = ੧੭੨। ਮਹਲਾ ੯ = ੯। ਕੁੱਲ ਜੋੜ = ੨੫੧।

SikhNet (Spanish)dice Nanak, cruza el mar de las existencias materiales habitando en el Benévolo Señor.(2-9-251)
Answers quote the Granth verbatim with Ang citations. AI commentary is not Gurbani and not a religious ruling.