ੴ

ਸਿੱਖਬਾਣੀ · SikhBani

ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥

das baalatan bees ravan teesaa kaa sundar kahaavai
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 138 · 6 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਦਸ ਬਾਲਤਣਿ. ਬੀਸ ਰਵਣਿ; ਤੀਸਾ ਕਾ. ਸੁੰਦਰੁ ਕਹਾਵੈ ॥

das baalatan. bees ravan; teesaa kaa. sundar kahaavai |

Sant Singh KhalsaAt the age of ten, he is a child; at twenty, a youth, and at thirty, he is called handsome.
Manmohan SinghAt ten one is a child at twenty a youth and at thirty he is called handsome.
Manmohan Singh (Punjabi)ਦਸਾਂ ਸਾਲਾਂ ਦਾ ਆਦਮੀ ਬੱਚਾ ਹੁੰਦਾ ਹੈ ਵੀਹਾਂ ਦਾ ਜੁਆਨ ਅਤੇ ਤੀਹਾਂ ਦਾ ਸੁਹਣਾ ਆਖਿਆ ਜਾਂਦਾ ਹੈ।
Fareedkot Teekaਦਸ ਬਰਸ ਪਰਯੰਤ ਤੋ (ਬਾਲਤਣਿ) ਬਾਲ ਅਵਸਥਾ ਹੋਤੀ ਹੈ, ਦਸ ਤੋਂ ਲੈ ਕਰ ਬੀਸ ਬਰਸ ਤਕ ਰਵਣ ਅਵਸਥਾ ਕਹਾਵਤੀ ਹੈ, ਭਾਵ ਖੇਡ ਮੇਂ ਤਤਪਰ ਰਹਤਾ ਹੈ, ਤੀਸ ਬਰਸ ਕਾ ਸੁੰਦਰ ਅਵਸਥਾ ਵਾਲਾ ਕਹਾਵਤਾ ਹੈ॥
Prof. Sahib Singhਦਸਾਂ ਸਾਲਾਂ ਦਾ (ਜੀਵ) ਬਾਲਪਨ ਵਿਚ (ਹੁੰਦਾ ਹੈ) ਵੀਹਾਂ ਵਰ੍ਹਿਆਂ ਦਾ ਹੋ ਕੇ ਕਾਮ-ਚੇਸ਼ਟਾ ਵਾਲੀ ਅਵਸਥਾ ਵਿਚ (ਅੱਪੜਦਾ ਹੈ), ਤੀਹਾਂ ਸਾਲਾਂ ਦਾ ਹੋ ਕੇ ਸੋਹਣਾ ਅਖਵਾਂਦਾ ਹੈ।

ਪਦ ਅਰਥ ਬਾਲਤਣਿ = ਬਾਲਕਪਨ ਵਿਚ। ਰਵਣ = ਕਾਮ-ਚੇਸ਼ਟਾ ਵਾਲੀ ਉਮਰ। ਰਵਣਿ = ਕਾਮ-ਚੇਸ਼ਟਾ ਵਾਲੀ ਅਵਸਥਾ ਵਿਚ।

SikhNet (Spanish)A los diez años, uno es niño; a los veinte, es joven; a los treinta, una belleza.

ਚਾਲੀਸੀ. ਪੁਰੁ ਹੋਇ, ਪਚਾਸੀ. ਪਗੁ ਖਿਸੈ; ਸਠੀ ਕੇ. ਬੋਢੇਪਾ ਆਵੈ ॥

chaaleesee. pur hoe, pachaasee. pag khisai; satthee ke. bodtepaa aavai |

Sant Singh KhalsaAt forty, he is full of life; at fifty, his foot slips, and at sixty, old age is upon him.
Manmohan SinghAt forty he is full at fifty his foot falls back and at sixty old age comes on.
Manmohan Singh (Punjabi)ਚਾਲੀਆਂ ਤੇ ਉਹ ਪੂਰਨ ਹੁੰਦਾ ਹੈ। ਪੰਜਾਹ ਤੇ ਉਸ ਦਾ ਪੈਰ ਪਿਛੇ ਮੁੜ ਪੈਦਾ ਹੈ ਅਤੇ ਸੱਠਾ ਤੇ ਬਿਰਧ ਅਵਸਥਾ ਆ ਜਾਂਦੀ ਹੈ।
Fareedkot Teekaਚਾਲੀ ਬਰਸੀਂ ਪੂਰਨ ਬਲ ਹੋ ਜਾਤਾ ਹੈ, ਪਚਾਸੀਂ ਬਰਖੀਂ ਬਲ ਕਾ ਪੈਰ ਖਿਸਕ ਜਾਤਾ ਹੈ, ਸਠੀਂ ਬਰਖੀਂ ਸਰੀਰ ਕੋ ਬੁਢੇਪਾ ਹੋਇ ਆਵਤਾ ਹੈ॥
Prof. Sahib Singhਚਾਲੀ ਸਾਲਾਂ ਦੀ ਉਮਰੇ ਭਰ-ਜੁਆਨ ਹੁੰਦਾ ਹੈ, ਪੰਜਾਹ ਤੇ ਅੱਪੜ ਕੇ ਪੈਰ (ਜੁਆਨੀ ਤੋਂ ਹਿਠਾਂਹ) ਖਿਸਕਣ ਲੱਗ ਪੈਂਦਾ ਹੈ, ਸੱਠ ਸਾਲਾਂ ਤੇ ਬੁਢੇਪਾ ਆ ਜਾਂਦਾ ਹੈ।

ਪਦ ਅਰਥ ਪੁਰੁ = ਭਰ-ਜੁਆਨ। ਪਗੁ = ਪੈਰ। ਖਿਸੈ = ਤਿਕਲਦਾ ਹੈ, ਹਿਠਾਂਹ ਨੂੰ ਖਿਸਕਦਾ ਹੈ।

SikhNet (Spanish)A los cuarenta, está lleno de vida; a los cincuenta, el cuerpo empieza a fallar; a los sesenta, la edad empieza a ganar.

ਸਤਰਿ ਕਾ. ਮਤਿਹੀਣੁ; ਅਸੀਹਾਂ ਕਾ. ਵਿਉਹਾਰੁ ਨ ਪਾਵੈ ॥

satar kaa. matiheen; aseehaan kaa. viauhaar na paavai |

Sant Singh KhalsaAt seventy, he loses his intellect, and at eighty, he cannot perform his duties.
Manmohan SinghAt seventy he loses his intellect and at eighty he cannot perform his duties.
Manmohan Singh (Punjabi)ਸੱਤਰਾਂ ਤੇ ਉਸ ਦੀ ਅਕਲ ਮਾਰੀ ਜਾਂਦੀ ਹੈ ਅਤੇ ਅੱਸੀ ਸਾਲਾਂ ਤੇ ਉਹ ਆਪਣੇ ਕੰਮ ਕਾਜ ਨਹੀਂ ਕਰ ਸਕਦਾ।
Fareedkot Teekaਸਤਰ ਵਰਸ ਕਾ ਮਤ ਕਾ ਹੀਣ ਹੋ ਜਾਤਾ ਹੈ, ਅੱਸੀ ਬਰਸ ਕਾ ਬਿਉਹਾਰ ਕੋ ਨਹੀਂ ਪ੍ਰਾਪਤਿ ਹੋਤਾ॥
Prof. Sahib Singhਸੱਤਰ ਸਾਲਾਂ ਦਾ ਜੀਵ ਅਕਲੋਂ ਹੀਣਾ ਹੋਣ ਲੱਗ ਜਾਂਦਾ ਹੈ, ਤੇ ਅੱਸੀ ਸਾਲਾਂ ਦਾ ਕੰਮ ਕਾਰ ਜੋਗਾ ਨਹੀਂ ਰਹਿੰਦਾ।
SikhNet (Spanish)A los setenta empieza a perder los sentidos; a los ochenta, ya no puede trabajar.

ਨਵੈ ਕਾ ਸਿਹਜਾਸਣੀ; ਮੂਲਿ ਨ ਜਾਣੈ. ਅਪ ਬਲੁ ॥

navai kaa sihajaasanee; mool na jaanai. ap bal |

Sant Singh KhalsaAt ninety, he lies in his bed, and he cannot understand his weakness.
Manmohan SinghAt ninety his seat is on the cot, and being weak he absolutely understand not what strength is
Manmohan Singh (Punjabi)ਨੱਬੇ ਸਾਲ ਤੇ ਉਸ ਦਾ ਆਸਣ ਮੰਜੇ ਤੇ ਹੈ ਅਤੇ ਕਮਜੋਰ ਹੋਣ ਦੇ ਕਾਰਨ ਉਹ ਮੂਲੋਂ ਹੀ ਨਹੀਂ ਸਮਝਦਾ ਕਿ ਤਾਕਤ ਕੀ ਹੈ।
Fareedkot Teekaਜਬ ਨਵੈ ਬਰਸ ਕਾ ਹੂਆ, ਤਬ ਸਿਹਜਾ ਪਰ ਆਸਣ ਲਾਇਕ ਹੋਤਾ ਹੈ ਫਿਰਨੇ ਲਾਇਕ ਨਹੀਂ ਰਹਤਾ, ਔਰ ਕਦਾਚਿਤ ਅਪਨੇ ਬਲ ਕੋ ਨਹੀਂ ਜਾਨਤਾ ਹੈ, ਵਾ ਮੂਲ ਜੋ ਅਪਨਾ ਪਰਮੇਸ੍ਵਰ ਹੈ ਤਿਸ ਕੋ ਨਹੀਂ ਜਾਨਤਾ ਹੈ, ਵਾ ਸਰੀਰ ਕਾ ਮੂਲ ਜੋ ਰਕਤ ਬੀਰਜ ਤਿਸ ਕੋ ਨਹੀਂ ਜਾਨਤਾ ਹੈ, ਅਪਨਾ ਜੋਰ ਤਬ ਭੀ ਜਨਾਵਤਾ ਹੈ। ਦਸਵੀਂ ਸੌ ਵਰਸ ਕੀ ਮਰਣ ਅਵਸਥਾ ਸਮਝ ਲੇਨੀ॥
Prof. Sahib Singhਨੱਵੇ ਸਾਲ ਦਾ ਮੰਜੇ ਤੋਂ ਹੀ ਨਹੀਂ ਹਿੱਲ ਸਕਦਾ, ਆਪਣਾ ਆਪ ਭੀ ਸੰਭਾਲ ਨਹੀਂ ਸਕਦਾ।

ਪਦ ਅਰਥ ਸਿਹਜਾਸਣੀ = ਮੰਜੇ ਉਤੇ ਆਸਣ ਰੱਖਣ ਵਾਲਾ। ਅਪ ਬਲੁ = ਆਪਣਾ ਬਲ, ਆਪਣਾ ਆਪ।

SikhNet (Spanish)A los noventa, está en cama con muy poca vitalidad.

ਢੰਢੋਲਿਮੁ ਢੂਢਿਮੁ ਡਿਠੁ ਮੈ; ਨਾਨਕ. ਜਗੁ ਧੂਏ ਕਾ ਧਵਲਹਰੁ ॥੩॥

dtandtolim dtoodtim dditth mai; naanak. jag dhooe kaa dhavalahar |3|

Sant Singh KhalsaAfter seeking and searching for such a long time, O Nanak, I have seen that the world is just a mansion of smoke. ||3||
Manmohan SinghSearching and seeking I have seen, O Nanak! that the world is a mansion of smoke.
Manmohan Singh (Punjabi)ਖੋਜ ਭਾਲ ਕੇ ਮੈਂ ਵੇਖ ਲਿਆ ਹੈ, ਹੇ ਨਾਨਕ! ਕਿ ਸੰਸਾਰ ਧੂਏਂ ਦਾ ਮੰਦਰ ਹੈ।
Fareedkot Teekaਸ੍ਰੀ ਗੁਰ ਜੀ ਕਹਤੇ ਹੈਂ: ਮੈਂ ਬੇਦ ਭੀ (ਢੰਢੋਲਿਮੁ) ਵਿਚਾਰੇ, ਸਾਸਤ੍ਰ ਭੀ (ਢੂੰਢਿਮੁ) ਵਿਚਾਰੇ ਅਰੁ ਮੈਨੇ ਪ੍ਰਤੱਖ ਭੀ (ਡਿਠੁਮੈ) ਦੇਖਿਆ ਹੈ, ਵਾ ਮੈਨੇ ਤੀਨ ਕਾਲ ਕਾ ਹਾਲ ਵਿਚਾਰਿਆ ਹੈ, ਏਹ ਜਗਤ ਧੂੰਏਂ ਕਾ ਮੰਦਰ ਹੈ॥☬ਅਬ ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਮੈਂ ਢੂੰਢਿਆ ਹੈ, ਭਾਲਿਆ ਹੈ, ਵੇਖਿਆ ਹੈ, ਇਹ ਜਗਤ ਚਿੱਟਾ ਪਲਸਤਰੀ ਮੰਦਰ ਹੈ (ਭਾਵ, ਵੇਖਣ ਨੂੰ ਸੋਹਣਾ ਹੈ) ਪਰ ਹੈ ਧੂਏਂ ਦਾ (ਭਾਵ, ਸਦਾ ਰਹਿਣ ਵਾਲਾ ਨਹੀਂ) ॥੩॥

ਪਦ ਅਰਥ ਧਵਲਹਰੁ = ਧੌਲਰ, ਮੰਦਰ (ਧਵਲਹਰੁ = ਧਵਲ ਘਰੁ, ਸਫੈਦ ਪਲਸਤਰ ਵਾਲਾ ਮਕਾਨ) ॥੩॥

SikhNet (Spanish)Oh, dice Nanak, buscando y buscando algo verdadero, he visto que el mundo es un castillo de humo. (3)
Answers quote the Granth verbatim with Ang citations. AI commentary is not Gurbani and not a religious ruling.