ੴ

ਸਿੱਖਬਾਣੀ · SikhBani

Ang 138

Sri Guru Granth Sahib · Raag Maajh · 6 shabads, 42 lines
Translations
Shabad Guru Nanak Dev Ji Raag Maajh continued from Ang 137

ਆਇਆ ਗਇਆ; ਮੁਇਆ ਨਾਉ ॥

aaeaa geaa; mueaa naau |

Sant Singh KhalsaHe came and he went, and now, even his name has died.
Manmohan SinghHe came and departed and even his Name is dead.
Manmohan Singh (Punjabi)ਉਹ ਆਇਆ ਸੀ ਤੇ ਟੁਰ ਗਿਆ ਹੈ ਅਤੇ ਉਸ ਦਾ ਨਾਮ ਭੀ ਮਰ ਮੁੱਕ ਗਿਆ ਹੈ।
Fareedkot Teekaਜੋ ਜੀਵ ਇਸ ਸਰੀਰ ਮੇਂ (ਆਇਆ) ਪ੍ਰਾਪਿਤ ਹੂਆ ਥਾ, ਸੋ ਇਸ ਕੋ ਤਿਆਗ ਕਰ ਔਰ ਸਰੀਰ ਮੇਂ ਗਿਆ ਹੈ, ਨਾਮ ਮਾਤ੍ਰ ਮੂਆ ਹੈ। ਵਾ ਨਾਮ ਹੈ ਕਿ ਅਮਕਾ ਮਰ ਗਿਆ ਹੈ ਵਾਸਤਵ ਸੇ ਮੂਆ ਨਹੀਂ ਹੈਂ॥☬ਇਸੀ ਬਾਤ ਕੋ ਸਿਧ ਕਰਤੇ ਹੂਏ ਕਹਤੇ ਹੈਂ:
Prof. Sahib Singhਜੀਵ ਜਗਤ ਵਿਚ ਆਇਆ ਤੇ ਤੁਰ ਗਿਆ, (ਜਗਤ ਵਿਚ ਉਸ ਦਾ) ਨਾਮ ਭੀ ਭੁੱਲ ਗਿਆ,

ਪਦ ਅਰਥ ਮੁਇਆ = ਭੁੱਲ ਗਿਆ, ਮੁੱਕ ਗਿਆ।

SikhNet (Spanish)Vino y se fue, y hasta su nombre ha muerto.

ਪਿਛੈ, ਪਤਲਿ ਸਦਿਹੁ ਕਾਵ ॥

pichhai, patal sadihu kaav |

Sant Singh KhalsaAfter he left, food was offered on leaves, and the birds were called to come and eat.
Manmohan SinghAfter him food is offered on leaves and the crows are called.
Manmohan Singh (Punjabi)ਉਸ ਦੇ ਮਗਰੋਂ ਪੱਤਿਆਂ ਉਤੇ ਭੋਜਨ ਦਿੱਤਾ ਜਾਂਦਾ ਹੈ ਅਤੇ ਕਾਂ ਬੁਲਾਏ ਜਾਂਦੇ ਹਨ।
Fareedkot Teekaਪਿਛੇ ਅਰਥਾਤ ਮਰਣੇ ਸੇ ਉਪਰਾਂਤ ਸਰਾਧਾਦਿਕੋਂ ਮੇਂ ਪੱਤਣ ਮਣਸਾਵਤੇ ਹੈਂ, ਔਰ ਕਾਗੋਂ ਕੋ ਬੁਲਾਕਰ ਮ੍ਰਿਤੂ ਹੂਏ ਜੀਵ ਕੇ ਨਮਿਤ ਗੇਰਤੇ ਹੈਂ, ਇਸ ਸੇ ਅਮਰ ਸਿੱਧ ਹੂਆ॥
Prof. Sahib Singh(ਉਸ ਦੇ ਮਰਨ) ਪਿਛੋਂ ਪੱਤਰਾਂ ਉਤੇ (ਪਿੰਡ ਭਰਾ ਕੇ) ਕਾਂਵਾਂ ਨੂੰ ਹੀ ਸੱਦੀਦਾ ਹੈ (ਉਸ ਜੀਵ ਨੂੰ ਕੁਝ ਨਹੀਂ ਅੱਪੜਦਾ)।
SikhNet (Spanish)Para beneficiar a su Alma, han dado su cuerpo a los cuervos, y los Brahmanes comieron en platos de hoja de plátano, como es la costumbre.

ਨਾਨਕ; ਮਨਮੁਖਿ ਅੰਧੁ ਪਿਆਰੁ ॥

naanak; manamukh andh piaar |

Sant Singh KhalsaO Nanak, the self-willed manmukhs love the darkness.
Manmohan SinghNanak, the wayward love the spiritual darkness.
Manmohan Singh (Punjabi)ਨਾਨਕ, ਆਪ-ਹੁਦਰੇ ਰੂਹਾਨੀ ਅਨ੍ਹੇਰੇ ਨੂੰ ਮੁਹੱਬਤ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਨਮੁਖ ਜੋ (ਅੰਧੁ) ਅਗਿਆਨੀ ਹੈਂ ਤਿਨ ਕਾ ਮੰਦ ਕਰਮੋਂ ਮੇਂ ਪਿਆਰ ਹੈ॥☬ਜੇ ਕਹੈ ਜੀਵ ਤੋ ਅਬਿਨਾਸੀ ਹੈ, ਫਿਰ ਜੀਵ ਸੰਸਾਰ ਮੇਂ ਕਿਯੋਂ ਡੂਬਤੇਂ ਹੈਂ? ਇਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ (ਜਗਤ ਨਾਲ) ਪਿਆਰ ਅੰਨ੍ਹਿਆਂ ਵਾਲਾ ਪਿਆਰ ਹੈ,

ਪਦ ਅਰਥ ਅੰਧੁ = ਅੰਨ੍ਹਾ, ਅਗਿਆਨਤਾ ਵਾਲਾ।

SikhNet (Spanish)Dice Nanak, los voluntariosos Manmukjs aman la dualidad toda su vida,

ਬਾਝੁ ਗੁਰੂ; ਡੁਬਾ ਸੰਸਾਰੁ ॥੨॥

baajh guroo; ddubaa sansaar |2|

Sant Singh KhalsaWithout the Guru, the world is drowning. ||2||
Manmohan SinghWithout the Guru the world is drowned.
Manmohan Singh (Punjabi)ਗੁਰਾਂ ਦੇ ਬਗੈਰ ਜਹਾਨ ਡੁੱਬ ਗਿਆ ਹੈ।
Fareedkot Teekaਗੁਰੋਂ ਕੇ ਉਪਦੇਸ ਬਿਨਾ ਜੀਵ ਸੰਸਾਰ ਮੇਂ ਡੂਬਾ ਹੂਆ ਹੈ॥੨॥☬ਅਬ ਗੁਰੂ ਜੀ ਦਸ ਅਵਸਥਾ ਵਰਨਨ ਕਰਤੇ ਹੈਂ ਦਸ ਵਰਸ ਕੀ ਏਕ ਅਵਸਥਾ ਹੈ:
Prof. Sahib Singhਗੁਰੂ (ਦੀ ਸਰਣ ਆਉਣ) ਤੋਂ ਬਿਨਾ ਜਗਤ (ਇਸ 'ਅੰਧ ਪਿਆਰ' ਵਿਚ) ਡੁੱਬ ਰਿਹਾ ਹੈ ॥੨॥
SikhNet (Spanish)de aquí que todos se ahoguen sin el Guru.(2)

Open this shabad (17 lines, Angs 137-138) →

Shabad Guru Nanak Dev Ji Raag Maajh

ਮਃ ੧ ॥

mahalaa 1 |

Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਦਸ ਬਾਲਤਣਿ. ਬੀਸ ਰਵਣਿ; ਤੀਸਾ ਕਾ. ਸੁੰਦਰੁ ਕਹਾਵੈ ॥

das baalatan. bees ravan; teesaa kaa. sundar kahaavai |

Sant Singh KhalsaAt the age of ten, he is a child; at twenty, a youth, and at thirty, he is called handsome.
Manmohan SinghAt ten one is a child at twenty a youth and at thirty he is called handsome.
Manmohan Singh (Punjabi)ਦਸਾਂ ਸਾਲਾਂ ਦਾ ਆਦਮੀ ਬੱਚਾ ਹੁੰਦਾ ਹੈ ਵੀਹਾਂ ਦਾ ਜੁਆਨ ਅਤੇ ਤੀਹਾਂ ਦਾ ਸੁਹਣਾ ਆਖਿਆ ਜਾਂਦਾ ਹੈ।
Fareedkot Teekaਦਸ ਬਰਸ ਪਰਯੰਤ ਤੋ (ਬਾਲਤਣਿ) ਬਾਲ ਅਵਸਥਾ ਹੋਤੀ ਹੈ, ਦਸ ਤੋਂ ਲੈ ਕਰ ਬੀਸ ਬਰਸ ਤਕ ਰਵਣ ਅਵਸਥਾ ਕਹਾਵਤੀ ਹੈ, ਭਾਵ ਖੇਡ ਮੇਂ ਤਤਪਰ ਰਹਤਾ ਹੈ, ਤੀਸ ਬਰਸ ਕਾ ਸੁੰਦਰ ਅਵਸਥਾ ਵਾਲਾ ਕਹਾਵਤਾ ਹੈ॥
Prof. Sahib Singhਦਸਾਂ ਸਾਲਾਂ ਦਾ (ਜੀਵ) ਬਾਲਪਨ ਵਿਚ (ਹੁੰਦਾ ਹੈ) ਵੀਹਾਂ ਵਰ੍ਹਿਆਂ ਦਾ ਹੋ ਕੇ ਕਾਮ-ਚੇਸ਼ਟਾ ਵਾਲੀ ਅਵਸਥਾ ਵਿਚ (ਅੱਪੜਦਾ ਹੈ), ਤੀਹਾਂ ਸਾਲਾਂ ਦਾ ਹੋ ਕੇ ਸੋਹਣਾ ਅਖਵਾਂਦਾ ਹੈ।

ਪਦ ਅਰਥ ਬਾਲਤਣਿ = ਬਾਲਕਪਨ ਵਿਚ। ਰਵਣ = ਕਾਮ-ਚੇਸ਼ਟਾ ਵਾਲੀ ਉਮਰ। ਰਵਣਿ = ਕਾਮ-ਚੇਸ਼ਟਾ ਵਾਲੀ ਅਵਸਥਾ ਵਿਚ।

SikhNet (Spanish)A los diez años, uno es niño; a los veinte, es joven; a los treinta, una belleza.

ਚਾਲੀਸੀ. ਪੁਰੁ ਹੋਇ, ਪਚਾਸੀ. ਪਗੁ ਖਿਸੈ; ਸਠੀ ਕੇ. ਬੋਢੇਪਾ ਆਵੈ ॥

chaaleesee. pur hoe, pachaasee. pag khisai; satthee ke. bodtepaa aavai |

Sant Singh KhalsaAt forty, he is full of life; at fifty, his foot slips, and at sixty, old age is upon him.
Manmohan SinghAt forty he is full at fifty his foot falls back and at sixty old age comes on.
Manmohan Singh (Punjabi)ਚਾਲੀਆਂ ਤੇ ਉਹ ਪੂਰਨ ਹੁੰਦਾ ਹੈ। ਪੰਜਾਹ ਤੇ ਉਸ ਦਾ ਪੈਰ ਪਿਛੇ ਮੁੜ ਪੈਦਾ ਹੈ ਅਤੇ ਸੱਠਾ ਤੇ ਬਿਰਧ ਅਵਸਥਾ ਆ ਜਾਂਦੀ ਹੈ।
Fareedkot Teekaਚਾਲੀ ਬਰਸੀਂ ਪੂਰਨ ਬਲ ਹੋ ਜਾਤਾ ਹੈ, ਪਚਾਸੀਂ ਬਰਖੀਂ ਬਲ ਕਾ ਪੈਰ ਖਿਸਕ ਜਾਤਾ ਹੈ, ਸਠੀਂ ਬਰਖੀਂ ਸਰੀਰ ਕੋ ਬੁਢੇਪਾ ਹੋਇ ਆਵਤਾ ਹੈ॥
Prof. Sahib Singhਚਾਲੀ ਸਾਲਾਂ ਦੀ ਉਮਰੇ ਭਰ-ਜੁਆਨ ਹੁੰਦਾ ਹੈ, ਪੰਜਾਹ ਤੇ ਅੱਪੜ ਕੇ ਪੈਰ (ਜੁਆਨੀ ਤੋਂ ਹਿਠਾਂਹ) ਖਿਸਕਣ ਲੱਗ ਪੈਂਦਾ ਹੈ, ਸੱਠ ਸਾਲਾਂ ਤੇ ਬੁਢੇਪਾ ਆ ਜਾਂਦਾ ਹੈ।

ਪਦ ਅਰਥ ਪੁਰੁ = ਭਰ-ਜੁਆਨ। ਪਗੁ = ਪੈਰ। ਖਿਸੈ = ਤਿਕਲਦਾ ਹੈ, ਹਿਠਾਂਹ ਨੂੰ ਖਿਸਕਦਾ ਹੈ।

SikhNet (Spanish)A los cuarenta, está lleno de vida; a los cincuenta, el cuerpo empieza a fallar; a los sesenta, la edad empieza a ganar.

ਸਤਰਿ ਕਾ. ਮਤਿਹੀਣੁ; ਅਸੀਹਾਂ ਕਾ. ਵਿਉਹਾਰੁ ਨ ਪਾਵੈ ॥

satar kaa. matiheen; aseehaan kaa. viauhaar na paavai |

Sant Singh KhalsaAt seventy, he loses his intellect, and at eighty, he cannot perform his duties.
Manmohan SinghAt seventy he loses his intellect and at eighty he cannot perform his duties.
Manmohan Singh (Punjabi)ਸੱਤਰਾਂ ਤੇ ਉਸ ਦੀ ਅਕਲ ਮਾਰੀ ਜਾਂਦੀ ਹੈ ਅਤੇ ਅੱਸੀ ਸਾਲਾਂ ਤੇ ਉਹ ਆਪਣੇ ਕੰਮ ਕਾਜ ਨਹੀਂ ਕਰ ਸਕਦਾ।
Fareedkot Teekaਸਤਰ ਵਰਸ ਕਾ ਮਤ ਕਾ ਹੀਣ ਹੋ ਜਾਤਾ ਹੈ, ਅੱਸੀ ਬਰਸ ਕਾ ਬਿਉਹਾਰ ਕੋ ਨਹੀਂ ਪ੍ਰਾਪਤਿ ਹੋਤਾ॥
Prof. Sahib Singhਸੱਤਰ ਸਾਲਾਂ ਦਾ ਜੀਵ ਅਕਲੋਂ ਹੀਣਾ ਹੋਣ ਲੱਗ ਜਾਂਦਾ ਹੈ, ਤੇ ਅੱਸੀ ਸਾਲਾਂ ਦਾ ਕੰਮ ਕਾਰ ਜੋਗਾ ਨਹੀਂ ਰਹਿੰਦਾ।
SikhNet (Spanish)A los setenta empieza a perder los sentidos; a los ochenta, ya no puede trabajar.

ਨਵੈ ਕਾ ਸਿਹਜਾਸਣੀ; ਮੂਲਿ ਨ ਜਾਣੈ. ਅਪ ਬਲੁ ॥

navai kaa sihajaasanee; mool na jaanai. ap bal |

Sant Singh KhalsaAt ninety, he lies in his bed, and he cannot understand his weakness.
Manmohan SinghAt ninety his seat is on the cot, and being weak he absolutely understand not what strength is
Manmohan Singh (Punjabi)ਨੱਬੇ ਸਾਲ ਤੇ ਉਸ ਦਾ ਆਸਣ ਮੰਜੇ ਤੇ ਹੈ ਅਤੇ ਕਮਜੋਰ ਹੋਣ ਦੇ ਕਾਰਨ ਉਹ ਮੂਲੋਂ ਹੀ ਨਹੀਂ ਸਮਝਦਾ ਕਿ ਤਾਕਤ ਕੀ ਹੈ।
Fareedkot Teekaਜਬ ਨਵੈ ਬਰਸ ਕਾ ਹੂਆ, ਤਬ ਸਿਹਜਾ ਪਰ ਆਸਣ ਲਾਇਕ ਹੋਤਾ ਹੈ ਫਿਰਨੇ ਲਾਇਕ ਨਹੀਂ ਰਹਤਾ, ਔਰ ਕਦਾਚਿਤ ਅਪਨੇ ਬਲ ਕੋ ਨਹੀਂ ਜਾਨਤਾ ਹੈ, ਵਾ ਮੂਲ ਜੋ ਅਪਨਾ ਪਰਮੇਸ੍ਵਰ ਹੈ ਤਿਸ ਕੋ ਨਹੀਂ ਜਾਨਤਾ ਹੈ, ਵਾ ਸਰੀਰ ਕਾ ਮੂਲ ਜੋ ਰਕਤ ਬੀਰਜ ਤਿਸ ਕੋ ਨਹੀਂ ਜਾਨਤਾ ਹੈ, ਅਪਨਾ ਜੋਰ ਤਬ ਭੀ ਜਨਾਵਤਾ ਹੈ। ਦਸਵੀਂ ਸੌ ਵਰਸ ਕੀ ਮਰਣ ਅਵਸਥਾ ਸਮਝ ਲੇਨੀ॥
Prof. Sahib Singhਨੱਵੇ ਸਾਲ ਦਾ ਮੰਜੇ ਤੋਂ ਹੀ ਨਹੀਂ ਹਿੱਲ ਸਕਦਾ, ਆਪਣਾ ਆਪ ਭੀ ਸੰਭਾਲ ਨਹੀਂ ਸਕਦਾ।

ਪਦ ਅਰਥ ਸਿਹਜਾਸਣੀ = ਮੰਜੇ ਉਤੇ ਆਸਣ ਰੱਖਣ ਵਾਲਾ। ਅਪ ਬਲੁ = ਆਪਣਾ ਬਲ, ਆਪਣਾ ਆਪ।

SikhNet (Spanish)A los noventa, está en cama con muy poca vitalidad.

ਢੰਢੋਲਿਮੁ ਢੂਢਿਮੁ ਡਿਠੁ ਮੈ; ਨਾਨਕ. ਜਗੁ ਧੂਏ ਕਾ ਧਵਲਹਰੁ ॥੩॥

dtandtolim dtoodtim dditth mai; naanak. jag dhooe kaa dhavalahar |3|

Sant Singh KhalsaAfter seeking and searching for such a long time, O Nanak, I have seen that the world is just a mansion of smoke. ||3||
Manmohan SinghSearching and seeking I have seen, O Nanak! that the world is a mansion of smoke.
Manmohan Singh (Punjabi)ਖੋਜ ਭਾਲ ਕੇ ਮੈਂ ਵੇਖ ਲਿਆ ਹੈ, ਹੇ ਨਾਨਕ! ਕਿ ਸੰਸਾਰ ਧੂਏਂ ਦਾ ਮੰਦਰ ਹੈ।
Fareedkot Teekaਸ੍ਰੀ ਗੁਰ ਜੀ ਕਹਤੇ ਹੈਂ: ਮੈਂ ਬੇਦ ਭੀ (ਢੰਢੋਲਿਮੁ) ਵਿਚਾਰੇ, ਸਾਸਤ੍ਰ ਭੀ (ਢੂੰਢਿਮੁ) ਵਿਚਾਰੇ ਅਰੁ ਮੈਨੇ ਪ੍ਰਤੱਖ ਭੀ (ਡਿਠੁਮੈ) ਦੇਖਿਆ ਹੈ, ਵਾ ਮੈਨੇ ਤੀਨ ਕਾਲ ਕਾ ਹਾਲ ਵਿਚਾਰਿਆ ਹੈ, ਏਹ ਜਗਤ ਧੂੰਏਂ ਕਾ ਮੰਦਰ ਹੈ॥☬ਅਬ ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਮੈਂ ਢੂੰਢਿਆ ਹੈ, ਭਾਲਿਆ ਹੈ, ਵੇਖਿਆ ਹੈ, ਇਹ ਜਗਤ ਚਿੱਟਾ ਪਲਸਤਰੀ ਮੰਦਰ ਹੈ (ਭਾਵ, ਵੇਖਣ ਨੂੰ ਸੋਹਣਾ ਹੈ) ਪਰ ਹੈ ਧੂਏਂ ਦਾ (ਭਾਵ, ਸਦਾ ਰਹਿਣ ਵਾਲਾ ਨਹੀਂ) ॥੩॥

ਪਦ ਅਰਥ ਧਵਲਹਰੁ = ਧੌਲਰ, ਮੰਦਰ (ਧਵਲਹਰੁ = ਧਵਲ ਘਰੁ, ਸਫੈਦ ਪਲਸਤਰ ਵਾਲਾ ਮਕਾਨ) ॥੩॥

SikhNet (Spanish)Oh, dice Nanak, buscando y buscando algo verdadero, he visto que el mundo es un castillo de humo. (3)

Open this shabad →

Shabad Guru Nanak Dev Ji Raag Maajh

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri

ਤੂੰ ਕਰਤਾ ਪੁਰਖੁ ਅਗੰਮੁ ਹੈ; ਆਪਿ ਸ੍ਰਿਸਟਿ ਉਪਾਤੀ ॥

toon karataa purakh agam hai; aap srisatt upaatee |

Sant Singh KhalsaYou, O Creator Lord, are Unfathomable. You Yourself created the Universe,
Manmohan SinghThou, O omnipotent and unapproachable Creator! Thyself hast created the universe.
Manmohan Singh (Punjabi)ਤੂੰ, ਹੇ ਸਰਬ-ਸ਼ਕਤੀਵਾਨ ਅਤੇ ਪਹੁੰਚ ਤੋਂ ਪਰੇ ਸਿਰਜਣਹਾਰ! ਖੁਦ ਹੀ ਆਲਮ ਰਚਿਆ ਹੈ।
Fareedkot Teekaਹੇ ਕਰਤਾ ਪੁਰਖ! ਤੂੰ ਮਨ ਬਾਣੀ ਸੇ ਪਰੇ ਹੈਂ, ਆਪ ਤੈਨੇ ਸ੍ਰਿਸਿਟਿ ਕੀ ਉਤਪਤੀ ਕਰੀ ਹੈ॥
Prof. Sahib Singhਹੇ (ਪ੍ਰਭੂ!) ਤੂੰ ਸਿਰਜਣਹਾਰ ਹੈਂ, ਸਭ ਵਿਚ ਮੌਜੂਦ ਹੈਂ, (ਫਿਰ ਭੀ) ਤੇਰੇ ਤੀਕ ਕਿਸੇ ਦੀ ਪਹੁੰਚ ਨਹੀਂ ਹੈ, ਤੂੰ ਆਪ (ਸਾਰੀ) ਸ੍ਰਿਸ਼ਟੀ ਉਪਾਈ ਹੈ।

ਪਦ ਅਰਥ ਅਗੰਮੁ = ਜਿਸ ਤਕ ਪਹੁੰਚ ਨਾ ਹੋ ਸਕੇ।

SikhNet (Spanish)Tú, el Creador eres Incognoscible; solamente Tú has creado el Universo

ਰੰਗ ਪਰੰਗ ਉਪਾਰਜਨਾ; ਬਹੁ ਬਹੁ ਬਿਧਿ ਭਾਤੀ ॥

rang parang upaarajanaa; bahu bahu bidh bhaatee |

Sant Singh Khalsaits colors, qualities and varieties, in so many ways and forms.
Manmohan SinghIn good many ways Thou hast fashioned the creation of various colours, wonderful dyes and kinds.
Manmohan Singh (Punjabi)ਖਰੇ ਬਹੁਤੇ ਤ੍ਰੀਕਿਆਂ ਨਾਲ ਤੂੰ ਰਚਨਾ, ਅਨੇਕਾਂ ਰੰਗਤਾ, ਵਚਿਤ੍ਰ ਭਾਹਾਂ ਅਤੇ ਕਿਸਮਾਂ ਦੀ ਸਾਜੀ ਹੈ।
Fareedkot Teekaਬਹੁ ਬਿਧ ਕੇ (ਰੰਗ) ਸ੍ਵੇਤ ਪੀਤਾਦੀ ਔਰ ਬਹੁਤ ਭਾਂਤ ਕੇ (ਪਰੰਗ) ਮਿਸ੍ਰਤ ਰੰਗ ਜੈਸੇ ਮੋਰ ਪੰਖਾਦਿ (ਉਪਾਰਜਨਾ) ਉਪਜਾਏ ਹੈਂ॥
Prof. Sahib Singh(ਇਹ ਰਚਨਾ) ਤੂੰ ਕਈ ਰੰਗਾਂ ਦੀ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ।

ਪਦ ਅਰਥ ਰੰਗ ਪਰੰਗ = ਕਈ ਰੰਗਾਂ ਦੀ। ਉਪਾਰਜਨਾ = ਪੈਦਾ ਕੀਤੀ।

SikhNet (Spanish)de muchos tipos, colores y cualidades.

ਤੂੰ ਜਾਣਹਿ. ਜਿਨਿ ਉਪਾਈਐ; ਸਭੁ ਖੇਲੁ ਤੁਮਾਤੀ ॥

toon jaaneh. jin upaaeeai; sabh khel tumaatee |

Sant Singh KhalsaYou created it, and You alone understand it. It is all Your Play.
Manmohan SinghThou, who hast made it, understandest it. It is all a play of Thine.
Manmohan Singh (Punjabi)ਤੂੰ ਹੀ, ਜਿਸ ਨੇ ਇਸ ਨੂੰ ਬਣਾਇਆ ਹੈ ਇਸ ਨੂੰ ਸਮਝਦਾ ਹੈਂ। ਇਹ ਸਾਰੀ ਖੇਡ ਤੇਰੀ ਹੀ ਹੈ।
Fareedkot Teekaਜਿਸ ਤੈਨੇ ਉਤਪਤ ਕਰੀ ਹੈ ਇਸ ਕੇ ਪਰਕਾਰ ਕੋ ਤੂੰ ਹੀ ਜਾਨਤਾ ਹੈਂ ਸਭ ਖੇਲ (ਤੁਮਾਤੀ) ਤੇਰਾ ਹੈ, ਵਾ (ਤੁਮਾਤੀ) ਤੁਮਾਰਾ ਅਰਤੀਆ ਜੋ ਮਾਇਆ ਹੈ ਤਿਸ ਕਾ ਹੈ, ਭਾਵ ਏਹ ਕਿ ਆਪ ਅਸੰਗ ਹੈ, ਮਾਇਆ ਕਰ ਅਰੋਪਤ ਈਸ੍ਵਰ ਪੁਨਾ ਤਮਾਰੇ ਮੇਂ ਹੈ॥
Prof. Sahib Singh(ਜਗਤ ਦਾ ਇਹ) ਸਾਰਾ ਤਮਾਸ਼ਾ ਤੇਰਾ ਹੀ (ਬਣਾਇਆ ਹੋਇਆ) ਹੈ, (ਇਸ ਤਮਾਸ਼ੇ ਦੇ ਭੇਤ ਨੂੰ) ਤੂੰ ਆਪ ਹੀ ਜਾਣਦਾ ਹੈਂ, (ਜਿਸ ਨੇ ਖੇਲ ਬਣਾਇਆ ਹੋਇਆ ਹੈ)।

ਪਦ ਅਰਥ ਤੁਮਾਤੀ = ਤੇਰਾ ਹੀ।

SikhNet (Spanish)Solamente Tú eres el Conocedor de todo esto; todo corresponde a Tu Juego.

ਇਕਿ ਆਵਹਿ ਇਕਿ ਜਾਹਿ ਉਠਿ; ਬਿਨੁ ਨਾਵੈ. ਮਰਿ ਜਾਤੀ ॥

eik aaveh ik jaeh utth; bin naavai. mar jaatee |

Sant Singh KhalsaSome come, and some arise and depart; but without the Name, all are bound to die.
Manmohan SinghSome are born, others get up and depart. Without the Name all die away.
Manmohan Singh (Punjabi)ਕਈ ਜੰਮਦੇ ਹਨ, ਕਈ ਖੜੇ ਹੋ ਟੂਰ ਜਾਂਦੇ ਹਨ। ਨਾਮ ਦੇ ਬਾਝੋਂ ਸਮੂਹ ਨਾਸ ਹੋ ਜਾਂਦੇ ਹਨ।
Fareedkot Teekaਏਕ (ਆਵਹਿ) ਜਨਮਤੇ ਹੈਂ ਏਕ ਉਠ ਜਾਤੇ ਹੈਂ ਅਰਥਾਤ ਮਰਤੇ ਹੈਂ, ਨਾਮ ਜਪੇ ਬਿਨਾ ਸ੍ਰਿਸਟੀ ਜਨਮਤੀ ਮਰਤੀ ਹੈ।
Prof. Sahib Singh(ਇਸ ਤਮਾਸ਼ੇ ਵਿਚ) ਕਈ ਜੀਵ ਆ ਰਹੇ ਹਨ, ਕਈ (ਤਮਾਸ਼ਾ ਵੇਖ ਕੇ) ਤੁਰੇ ਜਾ ਰਹੇ ਹਨ, (ਪਰ ਜੋ) 'ਨਾਮ' ਤੋਂ ਸੱਖਣੇ ਹਨ ਉਹ ਮਰ ਕੇ (ਭਾਵ, ਦੁਖੀ ਹੋ ਕੇ) ਜਾਂਦੇ ਹਨ।

ਪਦ ਅਰਥ ਇਕਿ = ਕਈ ਜੀਵ।

SikhNet (Spanish)Uno viene y el otro se va; sin el Nombre del Señor, la desolación cunde por todas partes.

ਗੁਰਮੁਖਿ ਰੰਗਿ ਚਲੂਲਿਆ; ਰੰਗਿ ਹਰਿ. ਰੰਗਿ ਰਾਤੀ ॥

guramukh rang chalooliaa; rang har. rang raatee |

Sant Singh KhalsaThe Gurmukhs are imbued with the deep crimson color of the poppy; they are dyed in the color of the Lord's Love.
Manmohan SinghThe Guruwards have poppy flower like dye. They are imbued with the colour of God's love.
Manmohan Singh (Punjabi)ਗੁਰੂ ਸਮਰਪਣਾ ਦੀ ਪੋਸਤ ਦੇ ਫੁੱਲ ਵਰਗੀ ਭਾਹ ਹੈ। ਉਹ ਵਾਹਿਗੁਰੂ ਦੇ ਪਿਆਰ ਦੀ ਰੰਗਤ ਨਾਲ ਰੰਗੀਜੇ ਹੋਏ ਹਨ।
Fareedkot Teekaਗੁਰਮੁਖੋਂ ਕੋ ਰੰਗ (ਚਲੂਲਿਆ) ਗਾੜਾ ਪ੍ਰਾਪਤ ਹੂਆ ਹੈ, ਭਾਵ ਏਹ ਕਿ ਆਤਮਾਨੰਦ ਪ੍ਰਾਪਤ ਹੋਇਆ ਹੈ, ਤਿਨ ਕੀ ਬਧੀ ਸਰਬ ਰੰਗੋਂ ਕੋ ਤਿਆਗ ਕਰ, ਹੇ ਹਰੀ! ਤੇਰੇ ਪ੍ਰੇਮ ਮੇਂ ਰਤੀ ਹੈ॥
Prof. Sahib Singhਉਹ ਮਨੁੱਖ ਗੁਰੂ ਦੇ ਸਨਮੁਖ ਹਨ ਉਹ (ਪ੍ਰਭੂ ਦੇ) ਪਿਆਰ ਵਿਚ ਗੂੜ੍ਹੇ ਰੰਗੇ ਹੋਏ ਹਨ, ਉਹ ਨਿਰੋਲ ਹਰੀ ਦੇ ਪਿਆਰ ਰੰਗੇ ਹੋਏ ਹਨ।

ਪਦ ਅਰਥ ਚਲੂਲਿਆ = {ਚੂੰ = ਲਾਲਹ, ਫਾਰਸੀ} ਲਾਲਹ ਫੁੱਲ ਵਰਗੇ ਲਾਲ, ਗੂੜ੍ਹੇ ਲਾਲ ਰੰਗ ਵਾਲੇ।

SikhNet (Spanish)Los Fieles de Dios están imbuidos en Tu Amor, oh Señor, así como la flor de la amapola está impregnada de rojo, el color de Tu Amor.

ਸੋ ਸੇਵਹੁ ਸਤਿ ਨਿਰੰਜਨੋ; ਹਰਿ ਪੁਰਖੁ ਬਿਧਾਤੀ ॥

so sevahu sat niranjano; har purakh bidhaatee |

Sant Singh KhalsaSo serve the True and Pure Lord, the Supremely Powerful Architect of Destiny.
Manmohan SinghServe that True and Pure God who is All-powerful and the Destiny -scribe.
Manmohan Singh (Punjabi)ਉਸ ਸੱਚੇ ਤੇ ਪਵਿੱਤ੍ਰ ਵਾਹਿਗੁਰੂ ਦੀ ਟਹਿਲ ਕਮਾ ਜੋ ਸਰਬ-ਸ਼ਕਤੀਵਾਨ ਤੇ ਕਿਸਮਤ ਦਾ ਲਿਖਾਰੀ ਹੈ।
Fareedkot Teekaਹੇ ਹਰੀ ਬਿਧਾਤਾ ਪੁਰਖ! ਜੋ ਸਤ ਔਰ ਮਾਇਆ ਸੇ ਰਹਤ ਸੁੱਧ ਸਰੂਪ ਤੇਰਾ ਹੈ, ਸੋ ਸੇਵਨ ਕਰਾਂ, ਵਾ ਅਨੇਕ (ਬਿਧਾਤੀ) ਬਿਧ ਕੇ ਧਾਰਨੇ ਵਾਲੀ ਤੇਰੀ ਸਕਤੀ ਹੈ॥
Prof. Sahib Singh(ਹੇ ਭਾਈ!) ਜੋ ਪ੍ਰਭੂ ਸਭ ਵਿਚ ਵਿਆਪਕ (ਪੁਰਖ) ਹੈ, ਜਗਤ ਦਾ ਰਚਨ ਵਾਲਾ ਹੈ, ਸਦਾ-ਥਿਰ ਰਹਿਣ ਵਾਲਾ ਹੈ ਤੇ ਮਾਇਆ ਤੋਂ ਰਹਿਤ ਹੈ, ਉਸ ਨੂੰ ਸਿਮਰੋ।

ਪਦ ਅਰਥ ਸੋ ਨਿਰੰਜਨੋ = ਉਸ ਮਾਇਆ ਰਹਿਤ ਪ੍ਰਭੂ ਨੂੰ। ਬਿਧਾਤੀ = ਬਿਧਾਤਾ, ਸਿਰਜਣਹਾਰ।

SikhNet (Spanish)Sirve a ese Verdadero e Inmaculado Dios, Quien es Todopoderoso y el Autor de nuestro Destino.

ਤੂੰ ਆਪੇ ਆਪਿ ਸੁਜਾਣੁ ਹੈ; ਵਡ ਪੁਰਖੁ ਵਡਾਤੀ ॥

toon aape aap sujaan hai; vadd purakh vaddaatee |

Sant Singh KhalsaYou Yourself are All-knowing. O Lord, You are the Greatest of the Great!
Manmohan SinghThou Thyself art wise O Lord! Of the great Thine is the greatest personality.
Manmohan Singh (Punjabi)ਤੂੰ ਖੁਦ ਹੀ ਸਿਆਣਾ ਹੈਂ ਹੇ ਸੁਆਮੀ! ਵਿਸ਼ਾਲਾਂ ਵਿਚੋਂ ਤੇਰੀ ਪਰਮ-ਵਿਸ਼ਾਲ ਸ਼ਖਸੀਅਤ ਹੈ।
Fareedkot Teekaਤੂੰ ਆਪ ਹੀ ਆਪ ਚਤਰ ਹੈਂ ਪੁਨਾ ਵਡਿਆਂ ਸੇ ਵੱਡਾ ਪੁਰਖ ਹੈਂ ਔਰ ਤੇਰੀ (ਤੀ) ਇਸਤ੍ਰੀ ਮਾਇਆ ਭੀ ਵੱਡੀ ਹੈ॥
Prof. Sahib Singhਹੇ ਪ੍ਰਭੂ! ਤੂੰ ਸਭ ਤੋਂ ਵੱਡੀ ਹਸਤੀ ਵਾਲਾ ਹੈਂ, ਤੂੰ ਆਪ ਹੀ ਸਭ ਕੁਝ ਜਾਣਨ ਵਾਲਾ ਹੈਂ;

ਪਦ ਅਰਥ ਸੁਜਾਣੁ = ਚੰਗੀ ਤਰ੍ਹਾਂ ਜਾਣਨ ਵਾਲਾ, ਸਿਆਣਾ।

SikhNet (Spanish)Tú, oh Señor, eres el Conocedor de Ti Mismo, lo Alto de lo alto;

ਜੋ ਮਨਿ ਚਿਤਿ. ਤੁਧੁ ਧਿਆਇਦੇ ਮੇਰੇ ਸਚਿਆ; ਬਲਿ ਬਲਿ ਹਉ. ਤਿਨ ਜਾਤੀ ॥੧॥

jo man chit. tudh dhiaaeide mere sachiaa; bal bal hau. tin jaatee |1|

Sant Singh KhalsaO my True Lord, I am a sacrifice, a humble sacrifice, to those who meditate on You within their conscious mind. ||1||
Manmohan SinghI am a sacrifice and devoted unto those who O My True Lord! remember Thee within their hearts and minds.
Manmohan Singh (Punjabi)ਮੈਂ ਉਨ੍ਹਾਂ ਉਤੋਂ ਕੁਰਬਾਨ ਤੇ ਸਦਕੇ ਜਾਂਦਾ ਹਾਂ, ਜਿਹੜੇ, ਹੇ ਮੈਡੇ ਸੱਚੇ ਸਾਹਿਬਾ! ਆਪਣੇ ਦਿਲ ਤੇ ਹਿਰਦੇ ਨਾਲ ਡੇਰਾ ਅਰਾਧਨ ਕਰਦੇ ਹਨ।
Fareedkot Teekaਹੇ ਮੇਰੇ ਸੁਆਮੀ ਸੱਚ ਸਰੂਪ! ਜੋ ਮਨ ਚਿੱਤ ਕਰ ਕੇ ਤੇਰਾ ਧਿਆਨ ਕਰਤੇ ਹੈਂ ਤਿਨਕੀ ਜਾਤੀ ਉਪਰ ਸੇ ਬਲਿਹਾਰ ਜਾਤਾ ਹੂੰ, ਭਾਵ ਏਹਿ ਕਿ ਉਸ ਦਾਸੀ ਕਾ ਜਾਤੀ ਕੁਲ ਸਦਾ ਪਵ੍ਰਿਤ ਹੈ, ਯਾਂ ਤੇ ਉਸ ਕੀ ਮਹਿਮਾ ਅਕਥਨੀ੍ਯ ਹੈ॥੧॥☬ਅਬ ਪਰਮੇਸ੍ਵਰ ਕੇ ਉਪਕਾਰ ਸੂਚਨ ਕਰਾਵਤੇ ਹੈਂ:
Prof. Sahib Singhਹੇ ਮੇਰੇ ਸੱਚੇ (ਸਾਹਿਬ!) ਜੋ ਤੈਨੂੰ ਮਨ ਲਾ ਕੇ ਚਿੱਤ ਲਾ ਕੇ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ ॥੧॥
SikhNet (Spanish)yo ofrezco mi ser en sacrificio a aquéllos que Te alaban en su mente, oh, Uno Verdadero. (1)

Open this shabad →

Shabad Guru Nanak Dev Ji Raag Maajh

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਜੀਉ ਪਾਇ. ਤਨੁ ਸਾਜਿਆ; ਰਖਿਆ ਬਣਤ ਬਣਾਇ ॥

jeeo paae. tan saajiaa; rakhiaa banat banaae |

Sant Singh KhalsaHe placed the soul in the body which He had fashioned. He protects the Creation which He has created.
Manmohan SinghHaving created the body the Creator infused Life therein and made arrangements to protect it.
Manmohan Singh (Punjabi)ਦੇਹਿ ਨੂੰ ਰਚ ਕੇ ਕਰਤਾਰ ਨੇ ਉਸ ਅੰਦਰ ਜਿੰਦ ਜਾਨ ਪਾਈ ਅਤੇ ਇਸ ਨੂੰ ਬਚਾਉਣ ਦਾ ਪ੍ਰਬੰਧ ਕੀਤਾ।
Fareedkot Teekaਵਾਹਿਗੁਰੂ ਨੇ ਪੰਚ ਤਤ ਕੇ ਸਰੀਰ ਰਚ ਕਰ (ਜੀਉ ਪਾਇ) ਪ੍ਰਾਣ ਕਲਾ ਕੋ ਧਾਰਣ ਕੀਆ, ਪੁਨਾ ਐਸੀ ਬਨਤ ਬਣਾਇਕੇ ਰਖ੍ਯਾ ਹੈ॥
Prof. Sahib Singh(ਪ੍ਰਭੂ ਨੇ) ਜਿੰਦ ਪਾ ਕੇ (ਮਨੁੱਖ ਦਾ) ਸਰੀਰ ਬਣਾਇਆ ਹੈ, (ਕਿਆ ਸੋਹਣੀ) ਘਾੜਤ ਘੜ ਕੇ ਰੱਖੀ ਹੈ।

ਪਦ ਅਰਥ ਜੀਉ = ਜਿੰਦ। ਤਨੁ = ਸਰੀਰ। ਬਣਤ = ਘਾੜਤ।

SikhNet (Spanish)Aquél que dio vida a tu cuerpo, y quien te transformó en una belleza,

ਅਖੀ ਦੇਖੈ. ਜਿਹਵਾ ਬੋਲੈ; ਕੰਨੀ ਸੁਰਤਿ ਸਮਾਇ ॥

akhee dekhai. jihavaa bolai; kanee surat samaae |

Sant Singh KhalsaWith their eyes, they see, and with their tongues, they speak; with their ears, they bring the mind to awareness.
Manmohan SinghMan sees with his eyes speaks with his tongue and fixes his attention by gearing with his ears.
Manmohan Singh (Punjabi)ਆਦਮੀ ਆਪਣਿਆਂ ਨੇਤ੍ਰਾ ਨਾਲ ਵੇਖਦਾ ਹੈ, ਆਪਣੀ ਜੀਭ ਨਾਲ ਬੋਲਦਾ ਹੈ, ਅਤੇ ਆਪਣੇ ਕੰਨਾਂ ਦੁਆਰਾ ਸੁਣ ਕੇ ਆਪਣੀ ਬਿਰਤੀ ਜੋੜਦਾ ਹੈ।
Fareedkot Teekaਤਿਸ ਕੀ ਸਤਾ ਕਰ ਆਖੋਂ ਸੇ ਦੇਖਤਾ ਹੈ ਔਰ ਜਿਹਬਾ ਕਰ ਬੋਲਤਾ ਹੈ, ਪੁਨਾ ਕਾਨੋਂ ਮੇਂ ਸੁਨਣੇ ਕੀ ਗ੍ਯਾਤ ਸਮਾਈ ਹੈ॥
Prof. Sahib Singhਅੱਖਾਂ ਨਾਲ ਇਹ ਵੇਖਦਾ ਹੈ, ਜੀਭ ਨਾਲ ਬੋਲਦਾ ਹੈ, (ਇਸ ਦੇ) ਕੰਨਾਂ ਵਿਚ ਸੁਣਨ ਦੀ ਸੱਤਿਆ ਮੌਜੂਦ ਹੈ,

ਪਦ ਅਰਥ ਅਖੀ = ਅੱਖੀਂ, ਅੱਖਾਂ ਨਾਲ। ਕੰਨੀ = ਕੰਨੀਂ, ਕੰਨਾਂ ਵਿਚ। ਸੁਰਤਿ = ਸੁਣਨ ਦੀ ਸੱਤਿਆ। ਸਮਾਇ = ਟਿਕੀ ਹੋਈ ਹੈ, ਮੌਜੂਦ ਹੈ।

SikhNet (Spanish)te dio ojos para ver, y boca para hablar, oídos para fijar en tu mente lo que escuchas.

ਪੈਰੀ ਚਲੈ. ਹਥੀ ਕਰਣਾ; ਦਿਤਾ ਪੈਨੈ ਖਾਇ ॥

pairee chalai. hathee karanaa; ditaa painai khaae |

Sant Singh KhalsaWith their feet, they walk, and with their hands, they work; they wear and eat whatever is given.
Manmohan SinghHe walks with feet, works with hands and wears and eats what is given to him.
Manmohan Singh (Punjabi)ਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ ਕੰਮ ਕਰਦਾ ਹੈ ਤੇ ਜੋ ਕੁਛ ਉਸ ਨੂੰ ਮਿਲਦਾ ਹੈ, ਉਸ ਨੂੰ ਪਹਿਨਦਾ ਤੇ ਖਾਂਦਾ ਹੈ।
Fareedkot Teekaਔਰ ਚਰਨੋਂ ਕਰ ਚੱਲਦਾ ਹੈ ਹਾਥੋਂ ਕਰ ਕਰਮ ਕਾ ਕਰਣਾ ਹੋਤਾ ਹੈ, ਉਸੀ ਕਾ ਦੀਆ ਪਹਰਤਾ ਖਾਤਾ ਹੈ॥
Prof. Sahib Singhਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ (ਕੰਮ) ਕਰਦਾ ਹੈ, ਤੇ (ਪ੍ਰਭੂ ਦਾ) ਦਿੱਤਾ ਖਾਂਦਾ ਪਹਿਨਦਾ ਹੈ।
SikhNet (Spanish)Quien te dio pies para caminar, manos para hacer, y te bendijo con comida y ropaje;

ਜਿਨਿ ਰਚਿ ਰਚਿਆ. ਤਿਸਹਿ. ਨ ਜਾਣੈ; ਅੰਧਾ. ਅੰਧੁ ਕਮਾਇ ॥

jin rach rachiaa. tiseh. na jaanai; andhaa. andh kamaae |

Sant Singh KhalsaThey do not know the One who created the Creation. The blind fools do their dark deeds.
Manmohan SinghHe knows not Him who made the make. The blind man does dark deeds.
Manmohan Singh (Punjabi)ਉਹ ਉਸ ਨੂੰ ਨਹੀਂ ਜਾਣਦਾ ਜਿਸ ਨੇ ਬਨਾਵਟ ਬਣਾਈ ਹੈ! ਮੁਨਾਖਾ ਮਨੁੱਖ ਕਾਲੇ ਕਰਮ ਕਮਾਉਂਦਾ ਹੈ।
Fareedkot Teekaਜਿਸ ਨੈ ਤੱਤੋਂ ਕੋ ਰਚ ਕਰ ਤੱਤੋਂ ਦੁਆਰਾ ਸਰੀਰ ਕੋ (ਰਚਿਆ) ਬਨਾਇਆ ਹੈ ਤਿਸ ਕੋ ਨਹੀਂ ਜਾਨਤਾ ਹੈ, ਯਾਂ ਤੇ (ਅੰਧਾ) ਅਗ੍ਯਾਨੀ ਜੀਵ (ਅੰਧੁ) ਮੰਦ ਕਰਮ ਕਮਾਵਤਾ ਹੈ॥☬ਜਿਸ ਦੇਹ ਮੇਂ ਹੰ ਅਭਿਮਾਨ ਕਰ ਕੇ ਵਾਹਿਗੁਰੂ ਕੋ ਵਿਸਾਰਿਆ ਹੈ ਤਿਸ ਕੀ ਦਸਾ ਕਹਤੇ ਹੈਂ:
Prof. Sahib Singhਪਰ, ਜਿਸ (ਪ੍ਰਭੂ) ਨੇ (ਇਸ ਦੇ ਸਰੀਰ ਨੂੰ) ਬਣਾਇਆ ਸੁਆਰਿਆ ਹੈ, ਉਸ ਨੂੰ ਇਹ ਪਛਾਣਦਾ (ਭੀ) ਨਹੀਂ, ਅੰਨ੍ਹਾ ਮਨੁੱਖ (ਭਾਵ, ਆਤਮਕ ਜੀਵਨ ਵਲੋਂ ਬੇ-ਸਮਝ) ਅੰਨ੍ਹਿਆਂ ਵਾਲਾ ਕੰਮ ਕਰਦਾ ਹੈ (ਭਾਵ, ਔਝੜੇ ਪਿਆ ਭਟਕਦਾ ਹੈ)।

ਪਦ ਅਰਥ ਅੰਧੁ = ਅੰਨ੍ਹਿਆਂ ਵਾਲਾ ਕੰਮ।

SikhNet (Spanish)a Él no Lo conoces, oh ciego, y además haces acciones oscuras.

ਜਾ ਭਜੈ ਤਾ ਠੀਕਰੁ ਹੋਵੈ; ਘਾੜਤ. ਘੜੀ ਨ ਜਾਇ ॥

jaa bhajai taa ttheekar hovai; ghaarrat. gharree na jaae |

Sant Singh KhalsaWhen the pitcher of the body breaks and shatters into pieces, it cannot be re-created again.
Manmohan SinghWhen the pitcher breaks it crumbles into pot-pieces then and its mould cannot be remoulded.
Manmohan Singh (Punjabi)ਜਦ ਘੜਾ ਟੁਟਦਾ ਹੈ, ਤਦ ਇਹ ਠੀਕਰੀਆਂ ਹੋ ਜਾਂਦਾ ਹੈ, ਅਤੇ ਇਸ ਦੀ ਡੌਲ ਮੁੜ ਡੌਲੀ ਨਹੀਂ ਜਾ ਸਕਦੀ।
Fareedkot Teekaਜਬ (ਭਜੈ) ਪ੍ਰਾਣਾਂ ਕਾ ਵਿਜੋਗ ਹੋਤਾ ਹੈ ਤਬ ਠੀਕਰ ਹੋਵੈ, ਅਰਥਾਤ ਫੂਟੇ ਪਾਤ੍ਰ ਕੇ ਟੁਕੜੇ ਵਤ ਨਿਕੰਮੀ ਹੋ ਜਾਤੀ ਹੈ, ਪੁਨਾ ਇਸ ਕੀ ਬਨਾਵਟ ਨਹੀਂ ਬਨਤੀ ਹੈ॥
Prof. Sahib Singhਜਦੋਂ (ਇਹ ਸਰੀਰ-ਰੂਪ ਭਾਂਡਾ) ਟੁੱਟ ਜਾਂਦਾ ਹੈ, ਤਾਂ (ਇਹ ਤਾਂ) ਠੀਕਰਾ ਹੋ ਜਾਂਦਾ ਹੈ (ਭਾਵ, ਕਿਸੇ ਕੰਮ ਦਾ ਨਹੀਂ ਰਹਿ ਜਾਂਦਾ) ਤੇ ਮੁੜ ਇਹ (ਸਰੀਰਕ) ਬਣਤਰ ਬਣ ਭੀ ਨਹੀਂ ਸਕਦੀ।
SikhNet (Spanish)Cuando tu cuerpo se haya hecho pedazos, nadie te va a rehacer­.

ਨਾਨਕ. ਗੁਰ ਬਿਨੁ ਨਾਹਿ ਪਤਿ; ਪਤਿ ਵਿਣੁ ਪਾਰਿ ਨ ਪਾਇ ॥੧॥

naanak. gur bin naeh pat; pat vin paar na paae |1|

Sant Singh KhalsaO Nanak, without the Guru, there is no honor; without honor, no one is carried across. ||1||
Manmohan SinghNanak, without the Guru there is no honour and without this honour one cannot ferry across.
Manmohan Singh (Punjabi)ਨਾਨਕ ਗੁਰਾਂ ਦੇ ਬਾਝੋਂ, ਇੱਜ਼ਤ ਆਬਰੂ ਨਹੀਂ ਹੁੰਦੀ, ਅਤੇ ਇਸ ਇੱਜ਼ਤ ਆਬਰੁ ਦੇ ਬਗੈਰ ਇਨਸਾਨ ਪਾਰ ਨਹੀਂ ਹੋ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਸੇ ਬਿਨਾ ਪਤਿ ਨਹੀਂ, ਇੱਜਤ ਸੇ ਬਿਨਾ ਪਾਰ ਰੂਪ ਪਰਮੇਸ੍ਵਰ ਕੋ ਨਹੀਂ ਪਾਈਤਾ, ਇੱਜਤ ਕਾ ਭਾਵ ਆਤਮਗ੍ਯਾਨ ਹੈ॥੧॥☬ਗੁਰੂ ਅੰਦਦ ਜੀ ਸੇ ਸਿਖੋਂ ਨੇ ਮਨਮੁਖ ਕਾ ਲਖਣ ਪੂਛਾ ਤਿਸ ਕਾ ਉੱਤਰ ਕਹਤੇ ਹੈਂ:
Prof. Sahib Singhਹੇ ਨਾਨਕ! (ਅੰਨ੍ਹਾ ਮਨੁੱਖ) ਗੁਰੂ (ਦੀ ਸਰਨ) ਤੋਂ ਬਿਨਾ ਬਖ਼ਸ਼ਸ਼ ਤੋਂ ਵਾਂਜਿਆ ਰਹਿੰਦਾ ਹੈ, ਤੇ ਪ੍ਰਭੂ ਦੀ ਮਿਹਰ ਤੋਂ ਬਿਨਾ (ਇਸ ਔਝੜ ਵਿਚੋਂ) ਪਾਰ ਨਹੀਂ ਲੰਘ ਸਕਦਾ ॥੧॥

ਪਦ ਅਰਥ ਪਾਰਿ ਨਾ ਪਾਇ = ਪਾਰ ਨਹੀਂ ਲੰਘਦਾ। ਪਤਿ = ਇੱਜ਼ਤ, ਪ੍ਰਭੂ ਦੀ ਮਿਹਰ ॥੧॥

SikhNet (Spanish)Dice Nanak, uno no es honrado en la Corte del Señor sin el Guru; y sin este Honor, uno no es salvado. (1)

Open this shabad →

Shabad Guru Angad Dev Ji Raag Maajh

ਮਃ ੨ ॥

mahalaa 2 |

Sant Singh KhalsaSecond Mehl:
Manmohan SinghSecond Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਦੇਂਦੇ ਥਾਵਹੁ. ਦਿਤਾ ਚੰਗਾ; ਮਨਮੁਖਿ ਐਸਾ ਜਾਣੀਐ ॥

dende thaavahu. ditaa changaa; manamukh aisaa jaaneeai |

Sant Singh KhalsaThey prefer the gift, instead of the Giver; such is the way of the self-willed manmukhs.
Manmohan SinghThe gift is preferable to the Giver. Understand the perverse person to be such.
Manmohan Singh (Punjabi)ਦਾਤੇ ਨਾਲੋਂ ਦਾਤ ਚੰਗੀ ਹੈ। ਪ੍ਰਤੀਕੂਲ ਪੁਰਸ਼ ਨੂੰ ਐਹੋ ਜੇਹਾ ਸਮਝ।
Fareedkot Teekaਦੇਣੇ ਵਾਲੇ (ਥਾਵਹੁ) ਨਾਲੋਂ ਦੀਆ ਹੂਆ ਜੋ ਪਦਾਰਥ ਹੈ ਤਿਸ ਕੋ ਉਤਮ ਮਾਨਤਾ ਹੈ। ਭਾਵ ਏਹਿ ਪਰਮੇਸ੍ਵਰ ਦੇਣੇ ਵਾਲੇ ਕੋ ਭੁਲਾਇ ਕਰ ਇਸਤ੍ਰੀ ਪੁਤ੍ਰਾਦਿ ਪਦਾਰਥੋਂ ਮੇਂ ਪ੍ਰੀਤੀ ਕਰਤਾ ਹੈ ਦੇਣੇ ਵਾਲੇ ਮੇਂ ਨਹੀਂ ਕਰਤਾ, ਮਨਮੁਖ ਐਸਾ ਜਾਨ ਲੈਨਾ॥
Prof. Sahib Singhਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਹੋ ਜਿਹਾ ਸਮਝ ਲਵੋ (ਕਿ ਉਸ ਨੂੰ) ਦੇਣ ਵਾਲੇ (ਪਰਮਾਤਮਾ) ਨਾਲੋਂ (ਉਸ ਦਾ) ਦਿੱਤਾ ਹੋਇਆ (ਪਦਾਰਥ) ਚੰਗਾ ਲੱਗਦਾ ਹੈ।

ਪਦ ਅਰਥ ਦੇਂਦੇ ਥਾਵਹੁ = ਦੇਣ ਵਾਲੇ ਨਾਲੋਂ।

SikhNet (Spanish)El necio se aferra al regalo, pero no se acuerda del Dador de todos los regalos.

ਸੁਰਤਿ ਮਤਿ ਚਤੁਰਾਈ ਤਾ ਕੀ; ਕਿਆ ਕਰਿ ਆਖਿ ਵਖਾਣੀਐ ॥

surat mat chaturaaee taa kee; kiaa kar aakh vakhaaneeai |

Sant Singh KhalsaWhat can anyone say about their intelligence, their understanding or their cleverness?
Manmohan SinghWhat should be said and told regarding his intelligence, understanding and cleverness?
Manmohan Singh (Punjabi)ਉਸ ਦੀ ਅਕਲਮੰਦੀ, ਸਮਝ ਅਦੇ ਪ੍ਰਬੀਨਤਾ ਬਾਰੇ ਕੀ ਕਹਿਆ ਤੇ ਕਥਿਆ ਜਾਵੇ?
Fareedkot Teeka(ਸੁਰਤਿ) ਗ੍ਯਾਤ ਔਰ (ਮਤਿ) ਬੁਧੀ ਪੁਨਾ ਅਨੇਕ ਤਰਾਂ ਕੀ ਜੋ ਚਾਤ੍ਰਤਾ ਹੈ ਤਿਸ ਬੇਮੁਖ ਕੀ, ਕਿਆ ਸ੍ਰੇਸਟ ਕਰ (ਆਖਿ) ਮੁਖ ਸੇ ਵਖਿਆਨ ਕਰੀਏ ਅਰਥਾਤ ਨਹੀਂ ਕਰੀ ਜਾਤੀ, (ਆਖਿ) ਗੁਰੂ ਸੰਕੇਤਕ ਮੁਖ ਕਾ ਨਾਮ ਹੈ॥
Prof. Sahib Singhਉਸ ਮਨੁੱਖ ਦੀ ਸੂਝ, ਅਕਲ ਤੇ ਸਿਆਣਪ (ਅਜੇਹੀ ਨੀਵੀਂ ਹੈ ਕਿ) ਲਫ਼ਜ਼ਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਹੈ।

ਪਦ ਅਰਥ ਸੁਰਤਿ = ਸੂਝ। ਮਤਿ = ਅਕਲ। ਕਿਆ ਕਰਿ ਆਖਿ = ਕਿਆ ਆਖਿ ਕਰਿ? ਕੀ ਆਖ ਕੇ? ਕਿੰਨ੍ਹਾਂ ਲਫ਼ਜ਼ਾਂ ਨਾਲ?

SikhNet (Spanish)Oh, ¿cómo podría uno evaluar el entendimiento y el conocimiento de tal persona?

ਅੰਤਰਿ ਬਹਿ ਕੈ ਕਰਮ ਕਮਾਵੈ; ਸੋ ਚਹੁ ਕੁੰਡੀ ਜਾਣੀਐ ॥

antar beh kai karam kamaavai; so chahu kunddee jaaneeai |

Sant Singh KhalsaThe deeds which one commits, while sitting in one's own home, are known far and wide, in the four directions.
Manmohan SinghThe deeds which the mortal commits sitting inside they are known in four directions.
Manmohan Singh (Punjabi)ਅਮਲ ਜੋ ਪ੍ਰਾਣੀ ਅੰਦਰ ਬੈਠ ਕੇ ਕਰਦਾ ਹੈ, ਉਹ ਚਾਰੀ ਪਾਸੀਂ ਜਾਣੇ ਜਾਂਦੇ ਹਨ।
Fareedkot Teekaਅੰਤਰ ਬੈਠ ਕਰ ਕੋਈ ਕਰਮ ਕਰੇ ਸੋ ਚਾਰੋਂ ਦਿਸਾ ਮੇਂ ਜਾਨਾ ਜਾਤਾ ਹੈ॥
Prof. Sahib Singh(ਉਹ ਆਪਣੇ ਵਲੋਂ) ਲੁਕ ਕੇ (ਮੰਦੇ) ਕੰਮ ਕਰਦਾ ਹੈ, (ਪਰ ਜੋ ਕੁਝ ਉਹ ਕਰਦਾ ਹੈ) ਉਹ ਹਰ ਥਾਂ ਨਸ਼ਰ ਹੋ ਜਾਂਦਾ ਹੈ।

ਪਦ ਅਰਥ ਅੰਤਰਿ ਬਹਿ ਕੈ = ਅੰਦਰ ਬੈਠ ਕੇ, (ਭਾਵ) ਲੁਕ ਕੇ। ਚਹੁ ਕੁੰਡੀ = ਚਹੁਆਂ ਕੂਟਾਂ ਵਿਚ, ਹਰ ਪਾਸੇ।

SikhNet (Spanish)Él piensa que actúa en la oscuridad donde nadie lo ve, pero en realidad, sus acciones son conocidas por todas partes.

ਜੋ ਧਰਮੁ ਕਮਾਵੈ. ਤਿਸੁ ਧਰਮ ਨਾਉ ਹੋਵੈ; ਪਾਪਿ ਕਮਾਣੈ ਪਾਪੀ ਜਾਣੀਐ ॥

jo dharam kamaavai. tis dharam naau hovai; paap kamaanai paapee jaaneeai |

Sant Singh KhalsaOne who lives righteously is known as righteous; one who commits sins is known as a sinner.
Manmohan SinghHe, who practises virtue goes by the Name of virtuous and he who commits sins is known a sinner.
Manmohan Singh (Punjabi)ਜਿਹੜਾ ਨੇਕੀ ਕਰਦਾ ਹੈ ਉਸ ਦਾ ਨਾਮ ਨੇਕ ਪੈ ਜਾਂਦਾ ਹੈ ਅਤੇ ਜੋ ਗੁਨਾਹ ਕਰਦਾ ਹੈ ਉਹ ਗੁਨਾਹਗਾਰ ਜਾਣਿਆ ਜਾਂਦਾ ਹੈ।
Fareedkot Teekaਯਾਂ ਤੇ ਜੋ ਧਰਮ ਰੂਪ ਕਰਮ ਕਮਾਵਤਾ ਹੈ ਤਿਸ ਕਾ ਨਾਮ ਧਰਮਵਾਨ ਹੋਤਾ ਹੈ, ਪਾਪ ਕਰਨੇ ਸੇ ਪਾਪੀ ਜਾਣੀਤਾ ਹੈ॥☬ਤਾਂ ਤੇ ਐਸੇ ਬੇਨਤੀ ਕਰੀਏ:
Prof. Sahib Singh(ਕੁਦਰਤ ਦਾ ਨੇਮ ਹੀ ਐਸਾ ਹੈ ਕਿ) ਜੋ ਮਨੁੱਖ ਭਲਾ ਕੰਮ ਕਰਦਾ ਹੈ, ਉਸਦਾ ਨਾਮ 'ਧਰਮੀ' ਪੈ ਜਾਂਦਾ ਹੈ, ਮੰਦੇ ਕੰਮ ਕੀਤਿਆਂ ਮਨੁੱਖ ਮੰਦਾ ਹੀ ਸਮਝਿਆ ਜਾਂਦਾ ਹੈ।

ਪਦ ਅਰਥ ਪਾਪਿ ਕਮਾਣੈ = ਜੇ ਮੰਦੇ ਕੰਮ ਕਰੀਏ।

SikhNet (Spanish)Aquél que practica la Virtud, se le conoce como virtuoso; aquél que practica el error, se le conoce como perdido.

ਤੂੰ ਆਪੇ ਖੇਲ ਕਰਹਿ ਸਭਿ ਕਰਤੇ; ਕਿਆ ਦੂਜਾ. ਆਖਿ ਵਖਾਣੀਐ ॥

toon aape khel kareh sabh karate; kiaa doojaa. aakh vakhaaneeai |

Sant Singh KhalsaYou Yourself enact the entire play, O Creator. Why should we speak of any other?
Manmohan SinghThou Thyself performest the entire play, O Creator! Why to speak and talk of another?
Manmohan Singh (Punjabi)ਤੂੰ ਖੁਦ ਹੀ ਸਮੂਹ, ਖੇਡ ਰਚਦਾ ਹੈ, ਹੇ ਸਿਰਜਨਹਾਰ! ਕਿਸੇ ਹੋਰ ਦੀ ਕਿਉਂ ਗੱਲ ਤੇ ਕਥਾ ਕਰੀਏ?
Fareedkot Teekaਹੇ ਕਰਤੇ ਪੁਰਖ! ਤੂੰ ਆਪ ਹੀ ਸਭ ਖੇਲ ਕਰ ਰਹਿਆ ਹੈਂ, ਦੂਸਰਾ ਮੁਖ ਸੇ ਕਹਕਰ ਕ੍ਯਾ ਸੁਨਾਈਏ, ਭਾਵ ਦੂਜਾ ਕੋਈ ਨਾਹੀਂ॥
Prof. Sahib Singh(ਪਰ ਮੰਦਾ ਕਿਸ ਨੂੰ ਆਖੀਏ?) (ਹੇ ਪ੍ਰਭੂ!) ਸਾਰੇ ਕੌਤਕ ਤੂੰ ਆਪ ਹੀ ਕਰ ਰਿਹਾ ਹੈਂ। ਤੈਥੋਂ ਵੱਖਰਾ ਹੋਰ ਕੇਹੜਾ ਦੱਸੀਏ?
SikhNet (Spanish)Tú Mismo, oh Señor, juegas todo Tu Juego; y no podemos decir esto de nadie más.

ਜਿਚਰੁ ਤੇਰੀ ਜੋਤਿ. ਤਿਚਰੁ ਜੋਤੀ ਵਿਚਿ ਤੂੰ ਬੋਲਹਿ; ਵਿਣੁ ਜੋਤੀ. ਕੋਈ ਕਿਛੁ ਕਰਿਹੁ. ਦਿਖਾ ਸਿਆਣੀਐ ॥

jichar teree jot. tichar jotee vich toon boleh; vin jotee. koee kichh karihu. dikhaa siaaneeai |

Sant Singh KhalsaAs long as Your Light is within the body, You speak through that Light. Without Your Light, who can do anything? Show me any such cleverness!
Manmohan SinghO Lord! as long as Thy light is in the body so long Thou speakest in the illumined body. If some one shows that he has accomplished something without Thy light I would call him wise.
Manmohan Singh (Punjabi)ਹੇ ਪ੍ਰਭੂ ਜਦ ਤੋੜੀ ਤੇਰਾ ਪ੍ਰਕਾਸ਼ ਦੇਹਿ ਅੰਦਰ ਹੈ, ਤਦ ਤੋੜੀ ਤੂੰ ਪ੍ਰਕਾਸ਼ਵਾਨ ਦੇਹਿ ਵਿੱਚ ਬੋਲਦਾ ਹੈ। ਜੇਕਰ ਕੋਈ ਜਣਾ ਵਿਖਾਲ ਦੇਵੇ ਕਿ ਉਸ ਨੇ ਤੇਰੇ ਪ੍ਰਕਾਸ਼ ਦੇ ਬਗੈਰ ਕੁਝ ਕਰ ਲਿਆ ਹੈ ਤਾਂ ਮੈਂ ਉਸ ਨੂੰ ਸਿਆਣਾ ਕਹਾਂਗਾ।
Fareedkot Teekaਜਬ ਤਕ ਤੇਰੀ ਜੋਤ ਸਰੀਰ ਬੀਚ ਹੈ ਤਬ ਤਕ ਹੇ ਜੋਤੀ! ਤੂੰ ਹੀ ਬੀਚ ਬੋਲਤਾ ਹੈਂ, ਕਿਉਂਕਿ ਹੇ ਜੋਤੀ ਤੇਰੇ ਬਿਨਾਂ ਕੋਈ ਕੁਛ ਕਰੇ ਤੋ ਮੈਂ ਤਿਸ ਚਤੁਰ ਕੋ ਦੇਖਾਂ, ਭਾਵ ਏਹਿ ਕਿ ਕੋਈ ਤੇਰੇ ਸੇ ਬਿਨਾਂ ਕੁਛ ਕਰ ਨਹੀਂ ਸਕਤਾ; ਵਾ ਜੇ ਜੀਵ ਜਬ ਤਕ ਤੇਰੀ ਦੇਹਿ ਮੇਂ ਜੋਤੀ ਕੀ ਜੋਤ ਹੈ ਤਬ ਤਕ ਤੂੰ ਬੋਲਤਾ ਹੈਂ ਬਿਨ ਜੋਤੀ ਤੇ ਕੋਈ ਕੰਮ ਕਿਛ ਥੋੜਾ ਭੀ (ਕਰਿਹੁ) ਕਰ ਸਕੇ ਤੋ ਪਛਾਣ ਕੇ ਤੁਮ ਕੋ ਆਖਇ, ਭਾਵ ਤੌ ਤੇਰੇ ਕੋ ਚਤੁਰ ਕਹੀਏ॥
Prof. Sahib Singh(ਜੀਵਾਂ ਦੇ ਅੰਦਰ) ਜਿਤਨਾ ਚਿਰ ਤੇਰੀ ਜੋਤਿ ਮੌਜੂਦ ਹੈ ਉਤਨਾ ਚਿਰ ਉਸ ਜੋਤਿ ਵਿਚ ਤੂੰ (ਆਪ ਹੀ) ਬੋਲਦਾ ਹੈਂ। ਜਦੋਂ ਤੇਰੀ ਜੋਤਿ ਨਿਕਲ ਜਾਏ, ਤਾਂ ਭਲਾ ਕੋਈ ਕੁਝ ਕਰੇ ਤਾਂ ਸਹੀ, ਅਸੀਂ ਪਰਖ ਕੇ ਵੇਖੀਏ, (ਭਾਵ, ਤੇਰੀ ਜੋਤਿ ਤੋਂ ਬਿਨਾ ਕੋਈ ਕੁਝ ਨਹੀਂ ਕਰ ਸਕਦਾ; ਸੋ, ਮਨਸੁਖ ਵਿਚ ਭੀ ਤੇਰੀ ਹੀ ਜੋਤਿ ਹੈ)।

ਪਦ ਅਰਥ ਦਿਖਾ = ਦੇਖਾਂ, ਵੇਖਾਂ।

SikhNet (Spanish)Tanto como Tu Luz nos alumbra, así hablas a través de Ella. Sin esta Luz, ¿quién ha realizado algo alguna vez?

ਨਾਨਕ. ਗੁਰਮੁਖਿ ਨਦਰੀ ਆਇਆ; ਹਰਿ ਇਕੋ ਸੁਘੜੁ ਸੁਜਾਣੀਐ ॥੨॥

naanak. guramukh nadaree aaeaa; har iko sugharr sujaaneeai |2|

Sant Singh KhalsaO Nanak, the Lord alone is Perfect and All-knowing; He is revealed to the Gurmukh. ||2||
Manmohan SinghNanak, God who alone is accomplished and omniscient is made manifest by the Guru's instruction.
Manmohan Singh (Punjabi)ਨਾਨਕ, ਵਾਹਿਗੁਰੂ ਜੋ ਇਕਲਾ ਹੀ ਕਾਮਲ ਤੇ ਸਰਬੱਗ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਪਰਗਟ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਜੋ ਅਤੀ ਚਤੁਰ ਹੈਂ ਗੁਰਮੁਖੋਂ ਕੋ ਇਕੋ ਤੂੰ ਦ੍ਰਿਸਟਾਇਆ ਹੈਂ॥੨॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਆਏ ਮਨੁੱਖ ਨੂੰ (ਹਰ ਥਾਂ) ਇਕੋ ਸਿਆਣਾ ਤੇ ਸੁਜਾਨ ਪ੍ਰਭੂ ਹੀ ਦਿੱਸਦਾ ਹੈ ॥੨॥
SikhNet (Spanish)Oh, dice Nanak, a través del Guru, vemos a Dios, nuestro Perfecto y Sabio Señor.(2)

Open this shabad →

Shabad Guru Nanak Dev Ji Raag Maajh continues on Ang 139

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਤੁਧੁ ਆਪੇ ਜਗਤੁ ਉਪਾਇ ਕੈ; ਤੁਧੁ ਆਪੇ ਧੰਧੈ ਲਾਇਆ ॥

tudh aape jagat upaae kai; tudh aape dhandhai laaeaa |

Sant Singh KhalsaYou Yourself created the world, and You Yourself put it to work.
Manmohan SinghThou Thyself created the world and Thou Thyself put it to work.
Manmohan Singh (Punjabi)ਤੂੰ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਅਤੇ ਤੂੰ ਆਪ ਹੀ ਇਸ ਨੂੰ ਕੰਮੀ ਕਾਜੀਂ ਲਾ ਦਿੱਤਾ ਹੈ।
Fareedkot Teekaਹੇ ਪਰਮੇਸ੍ਵਰ! ਤੈਂ ਆਪ ਹੀ ਜਗਤ ਉਤਪਤ ਕਰ ਕੇ ਤੈਂ ਆਪ ਹੀ ਧੰਧਿਓਂ ਮੇਂ ਲਾਇਆ ਹੈ॥
Prof. Sahib Singh(ਹੇ ਪ੍ਰਭੂ!) ਤੂੰ ਆਪ ਹੀ ਜਗਤ ਪੈਦਾ ਕਰ ਕੇ ਤੂੰ ਆਪ ਹੀ (ਇਸ ਨੂੰ) ਜੰਜਾਲ ਵਿਚ ਪਾ ਦਿੱਤਾ ਹੈ।
SikhNet (Spanish)Tú Mismo creaste el mundo, Tú Mismo lo haces funcionar,

ਮੋਹ ਠਗਉਲੀ ਪਾਇ ਕੈ; ਤੁਧੁ ਆਪਹੁ ਜਗਤੁ ਖੁਆਇਆ ॥

moh tthgaulee paae kai; tudh aapahu jagat khuaaeaa |

Sant Singh KhalsaAdministering the drug of emotional attachment, You Yourself have led the world astray.
Manmohan SinghGiving to eat the intoxicating herb of worldly love, Thou Thyself hast led astray the world.
Manmohan Singh (Punjabi)ਸੰਸਾਰੀ ਮਮਤਾ ਦੀ ਨਸ਼ੀਲੀ ਬੂਟੀ ਖਾਣ ਨੂੰ ਦੇ ਕੇ ਤੂੰ ਆਪ ਹੀ ਸੰਸਾਰ ਨੂੰ ਕੁਰਾਹੇ ਪਾ ਛਡਿਆ ਹੈ।
Fareedkot Teekaਪੁਨਾ ਮੋਹ ਰੂਪੀ ਠਗ ਬੂਟੀ ਪਾਇਕੇ ਤੈਨੇ ਅਪਨੇ ਸੇ ਜਗਤ ਕੋ (ਖੁਆਇਆ) ਭੁਲਾਇਆ ਹੈ॥
Prof. Sahib Singh(ਮਾਇਆ ਦੇ) ਮੋਹ ਦੀ ਠਗ ਬੂਟੀ ਖੁਆ ਕੇ ਤੂੰ ਜਗਤ ਨੂੰ ਆਪਣੇ ਆਪ ਤੋਂ (ਭਾਵ, ਆਪਣੀ ਯਾਦ ਤੋਂ) ਖੁੰਝਾ ਦਿੱਤਾ ਹੈ।

ਪਦ ਅਰਥ ਠਗਉਲੀ = ਠਗ-ਮੂਰੀ, ਠਗ-ਬੂਟੀ। ਆਪਹੁ = ਆਪਣੇ ਆਪ ਤੋਂ। ਖੁਆਇਆ = ਖੁੰਝਾ ਦਿੱਤਾ।

SikhNet (Spanish)e intoxicándolas con Maya, Tú Mismo has permitido que Tus criaturas se pierdan.

ਤਿਸਨਾ ਅੰਦਰਿ ਅਗਨਿ ਹੈ; ਨਹ ਤਿਪਤੈ ਭੁਖਾ ਤਿਹਾਇਆ ॥

tisanaa andar agan hai; neh tipatai bhukhaa tihaaeaa |

Sant Singh KhalsaThe fire of desire is deep within; unsatisfied, people remain hungry and thirsty.
Manmohan SinghWithin the mortal is the fire of desire. He gets not satiated and remains hungry and thirsty.
Manmohan Singh (Punjabi)ਪ੍ਰਾਣੀ ਦੇ ਅੰਦਰਵਾਰ ਖਾਹਿਸ਼ ਦੀ ਅੱਗ ਹੈ। ਉਹ ਰੱਜਦਾ ਨਹੀਂ ਅਤੇ ਭੁੱਖਾ ਤੇ ਪਿਆਸਾ ਰਹਿੰਦਾ ਹੈ।
Fareedkot Teekaਮਨ ਕੇ ਬੀਚ ਤ੍ਰਿਸ਼ਨਾ ਰੂਪੀ ਅਗਨੀ ਹੈ, ਯਾਂ ਤੇ ਭੁਖਾ ਤਿਹਾਇਆ ਰਹਤਾ ਹੈ ਤ੍ਰਿਪਤ ਨਹੀਂ ਹੋਤਾ, ਭਾਵ ਏਹ ਕਿ ਖਾਨ ਪਾਨ ਮਾਤ੍ਰ ਹੋਤੇ ਭੀ ਦੀਨ ਰਹਿਤਾ ਹੈ॥
Prof. Sahib Singh(ਜਗਤ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲ ਰਹੀ) ਹੈ, (ਇਸ ਵਾਸਤੇ ਇਹ ਮਾਇਆ ਦੀ) ਤ੍ਰਿਹ ਤੇ ਭੁੱਖ ਦਾ ਮਾਰਿਆ ਹੋਇਆ ਰੱਜਦਾ ਨਹੀਂ ਹੈ।

ਪਦ ਅਰਥ ਨਹ ਤਿਪਤੈ = ਨਹੀਂ ਰੱਜਦਾ।

SikhNet (Spanish)El deseo es como el fuego, nadie estando en sus llamas ha llegado a satisfacerse.

ਸਹਸਾ ਇਹੁ ਸੰਸਾਰੁ ਹੈ; ਮਰਿ ਜੰਮੈ ਆਇਆ ਜਾਇਆ ॥

sahasaa ihu sansaar hai; mar jamai aaeaa jaaeaa |

Sant Singh KhalsaThis world is an illusion; it dies and it is re-born-it comes and it goes in reincarnation.
Manmohan SinghIllusion is this world. It perishes, is reborn, comes and goes.
Manmohan Singh (Punjabi)ਦ੍ਰਿਸ਼ਿਅਕ ਗਲਤ-ਫਹਿਮੀ ਹੈ ਇਹ ਜਗਤ। ਇਹ ਮਰਦਾ, ਜੰਮਦਾ, ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਇਹ ਸੰਸਾਰ ਸੰਸਾ ਰੂਪ ਹੀ ਹੈ, ਜਨਮ ਕਰ ਆਇਆ ਮਰ ਕਰ ਜਾਇਆ ਕਰਤਾ ਹੈ॥
Prof. Sahib Singhਇਹ ਜਗਤ ਹੈ ਹੀ ਤੌਖ਼ਲਾ (ਰੂਪ), (ਇਸ ਤੌਖ਼ਲੇ ਵਿਚ ਪਿਆ ਜੀਵ) ਜੰਮਦਾ ਮਰਦਾ ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।

ਪਦ ਅਰਥ ਸਹਸਾ = ਤੌਖ਼ਲਾ।

SikhNet (Spanish)Este mundo es ilusorio; uno va y viene en vano,

ਬਿਨੁ ਸਤਿਗੁਰ. ਮੋਹੁ ਨ ਤੁਟਈ; ਸਭਿ ਥਕੇ ਕਰਮ ਕਮਾਇਆ ॥

bin satigur. mohu na tuttee; sabh thake karam kamaaeaa |

Sant Singh KhalsaWithout the True Guru, emotional attachment is not broken. All have grown weary of performing empty rituals.
Manmohan SinghWithout the True Guru secular attachment sunders not. All have grown weary of performing rituals.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਸੰਸਾਰ ਲਗਨ ਟੁਟਦੀ ਨਹੀਂ। ਸਾਰੇ ਜਣੇ ਕਰਮ ਕਾਂਡ ਕਰ ਕੇ ਹਾਰ ਹੁਟ ਗਏ ਹਨ।
Fareedkot Teekaਕਿਉਂਕਿ ਸਤਿਗੁਰੋਂ ਕੇ ਉਪਦੇਸ਼ ਧਾਰੇ ਬਿਨਾਂ ਮੋਹ ਤੂਟਤਾ ਨਹੀਂ, ਸਭ ਪੁਰਸ਼ ਕਰਮਾਂ ਕੋ ਕਮਾਇ ਕਰ ਥਕੇ ਹੈਂ॥
Prof. Sahib Singh(ਮਾਇਆ ਦਾ ਇਹ) ਮੋਹ ਗੁਰੂ (ਦੀ ਸਰਨ) ਤੋਂ ਬਿਨਾ ਟੁੱਟਦਾ ਨਹੀਂ, (ਬਥੇਰੇ ਜੀਵ) ਹੋਰ ਹੋਰ (ਧਾਰਮਿਕ) ਕੰਮ ਕਰ ਕੇ ਹਾਰ ਚੁਕੇ ਹਨ।
SikhNet (Spanish)y sin el Verdadero Guru no nos liberamos de nuestros apegos.

ਗੁਰਮਤੀ ਨਾਮੁ ਧਿਆਈਐ; ਸੁਖਿ ਰਜਾ. ਜਾ ਤੁਧੁ ਭਾਇਆ ॥

guramatee naam dhiaaeeai; sukh rajaa. jaa tudh bhaaeaa |

Sant Singh KhalsaThose who follow the Guru's Teachings meditate on the Naam, the Name of the Lord. Filled with a joyful peace, they surrender to Your Will.
Manmohan SinghWhen it pleases Thee, O Lord! the mortal is sated with joy by remembering the Name under the Guru's instruction.
Manmohan Singh (Punjabi)ਜਦ ਤੈਨੂੰ ਚੰਗਾ ਲੱਗਦਾ ਹੈ, ਹੇ ਸੁਆਮੀ! ਪ੍ਰਾਣੀ ਗੁਰਾਂ ਦੇ ਉਪਦੇਸ਼ ਤਾਬੇ, ਤੇਰੇ ਨਾਮ ਦਾ ਅਰਾਧਨ ਕਰਨ ਦੁਆਰਾ ਖੁਸ਼ੀ ਨਾਲ ਧ੍ਰਾਪ ਜਾਂਦਾ ਹੈ।
Fareedkot Teekaਪਰੰਤੂ ਜਬ ਤੇਰੇ ਕੋ ਭਾਇਆ ਤਬ ਗੁਰੋਂ ਕੀ ਸਿਖ੍ਯਾ ਕਰ ਨਾਮ ਧਿਆਉਣੇ ਸੇ ਆਤਮ ਸੁਖ ਸੇ ਤ੍ਰਿਪਤ ਹੂਆ ॥
Prof. Sahib Singhਪ੍ਰਭੂ ਦਾ ਨਾਮ ਗੁਰੂ ਦੀ ਸਿੱਖਿਆ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। (ਹੇ ਪ੍ਰਭੂ!) ਜਦੋਂ ਤੈਨੂੰ ਭਾਵੇ (ਤਾਂ ਜੀਵ ਤੇਰੇ ਨਾਮ ਦੇ) ਸੁਖ ਵਿਚ (ਟਿਕ ਕੇ) ਤ੍ਰਿਪਤ ਹੁੰਦਾ ਹੈ।

ਪਦ ਅਰਥ ਸੁਖਿ = ਸੁਖ ਵਿਚ। ਰਜਾ = ਰੱਜ ਗਿਆ।

SikhNet (Spanish)Muchos se han cansado, buscando en sus acciones la satisfacción por fuera.

ਕੁਲੁ ਉਧਾਰੇ ਆਪਣਾ; ਧੰਨੁ ਜਣੇਦੀ ਮਾਇਆ ॥

kul udhaare aapanaa; dhan janedee maaeaa |

Sant Singh KhalsaThey save their families and ancestors; blessed are the mothers who gave birth to them.
Manmohan SinghHe saves his lineage. Blest is the mother who gave birth to him.
Manmohan Singh (Punjabi)ਉਹ ਆਪਣੀ ਵੰਸ਼ ਨੂੰ ਬਚਾਅ ਲੈਂਦਾ ਹੈ। ਮੁਬਾਰਕ ਹੈ ਉਹ ਮਾਤਾ ਜਿਸ ਨੇ ਉਸ ਨੂੰ ਜਨਮ ਦਿੱਤਾ ਹੈ।
Fareedkot Teekaਸੋ ਪੁਰਸ ਅਪਨੇ ਕੁਲ ਕੋ ਉਧਰਤਾ ਹੈ ਤਿਸ ਕੇ ਉਤਪਤ ਕਰਨੇ ਵਾਲੀ ਮਾਤਾ ਭੀ ਧੰਨ ਹੈ॥
Prof. Sahib Singhਧੰਨ ਹੈ (ਉਸ ਜੀਵ ਦੀ) ਜੰਮਣ ਵਾਲੀ ਮਾਂ, (ਨਾਮ ਦੀ ਬਰਕਤਿ ਨਾਲ ਉਹ) ਆਪਣਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਪਦ ਅਰਥ ਮਾਇਆ = ਮਾਂ। ਜਣੇਦੀ = ਜੰਮਣ ਵਾਲੀ।

SikhNet (Spanish)Si uno sigue la Instrucción del Guru y fluye complaciendo Su Voluntad, conocerá y habitará en el Naam, el Nombre del Señor y salvará a toda su familia.

Open this shabad (9 lines, Angs 138-139) →

Ang 138 of 1430