ਧਨੁ ਦਾਰਾ ਸੰਪਤਿ ਸਗਲ; ਜਿਨਿ ਅਪੁਨੀ ਕਰਿ ਮਾਨਿ ॥
dhan daaraa sanpat sagal; jin apunee kar maan |
Sant Singh KhalsaYour wealth, spouse, and all the possessions which you claim as your own
Manmohan SinghWealth, wife and all other property, which thou deem thy own;
Manmohan Singh (Punjabi)ਦੌਲਤ, ਵਹੁਟੀ ਅਤੇ ਹੋਰ ਸਾਰੀ ਜਾਇਦਾਦ, ਜਿਸ ਨੂੰ ਤੂੰ ਆਪਣੀ ਨਿੱਜ ਦੀ ਜਾਣਦਾ ਹੈ।
Fareedkot Teekaਧਨ ਔਰ ਇਸਤ੍ਰੀ ਔਰ ਹਯ ਗਯਾਦਿ ਸੰਪਤਿ ਇਨ ਕੋ ਮਤ ਅਪਨੀ ਕਰ ਕੇ (ਮਾਨਿ) ਸਮਝ॥
Prof. Sahib Singh(ਹੇ ਭਾਈ!) ਧਨ, ਇਸਤ੍ਰੀ, ਸਾਰੀ ਜਾਇਦਾਦ-(ਇਸ ਨੂੰ) ਆਪਣੀ ਕਰ ਕੇ ਨਾਹ ਮੰਨ।
ਪਦ ਅਰਥ ਦਾਰਾ = ਇਸਤ੍ਰੀ। ਸੰਪਤਿ ਸਗਲ = ਸਾਰੀ ਸੰਪੱਤੀ, ਸਾਰੀ ਜਾਇਦਾਦ। ਜਿਨਿ ਮਾਨਿ = ਮਤਾਂ ਸਮਝ, ਨਾਹ ਮੰਨ। ਅਪੁਨੀ ਕਰਿ = ਆਪਣੀ ਜਾਣ ਕੇ।
SikhNet (Spanish)Tu riqueza, pareja, las posesiones que pregonas que son tuyas, no se irán contigo al final,
ਇਨ ਮੈ ਕਛੁ ਸੰਗੀ ਨਹੀ; ਨਾਨਕ. ਸਾਚੀ ਜਾਨਿ ॥੫॥
ein mai kachh sangee nahee; naanak. saachee jaan |5|
Sant Singh Khalsa- none of these shall go along with you in the end. O Nanak, know this as true. ||5||
Manmohan SinghNone of these shall be thy companion. Know thou this as true, O Nanak.
Manmohan Singh (Punjabi)ਇਨ੍ਹਾਂ ਵਿਚੋਂ ਕੋਈ ਭੀ ਤੇਰਾ ਸਾਥੀ ਨਹੀਂ ਹੋਣਾ। ਤੂੰ ਇਸ ਨੂੰ ਸਚ ਕਰਕੇਜਾਣ ਹੇ ਨਾਨਕ!
Fareedkot Teekaਇਨਮੇਂ ਤੇਰਾ ਕੁਛ ਭੀ (ਸੰਗੀ) ਸੰਗ ਜਾਨੇਹਾਰਾ ਨਹੀਂ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਯਿਹ ਮੇਰੀ ਸਿਖ੍ਯਾ ਸਚੀ ਸਮਝ॥੫॥
Prof. Sahib Singhਹੇ ਨਾਨਕ! ਇਹ ਗੱਲ ਸੱਚੀ ਸਮਝ ਕਿ ਇਹਨਾਂ ਸਾਰਿਆਂ ਵਿਚੋਂ ਕੋਈ ਇੱਕ ਭੀ ਤੇਰਾ ਸਾਥੀ ਨਹੀਂ ਬਣ ਸਕਦਾ ॥੫॥
ਪਦ ਅਰਥ ਇਨ ਮਹਿ = ਇਹਨਾਂ ਸਾਰਿਆਂ ਵਿਚੋਂ। ਸੰਗੀ = ਸਾਥੀ। ਸਾਚੀ ਜਾਨਿ = (ਇਹ ਗੱਲ) ਪੱਕੀ ਜਾਣ ਲੈ ॥੫॥
SikhNet (Spanish)oh, dice Nanak, entiende que esto es la Verdad. (5)