ਬਿਰਧਿ ਭਇਓ. ਸੂਝੈ ਨਹੀ; ਕਾਲੁ ਪਹੂਚਿਓ ਆਨਿ ॥
biradh bheo. soojhai nahee; kaal pahoochio aan |
Sant Singh KhalsaYou have become old, and you do not understand that death is overtaking you.
Manmohan SinghThou have become old and thou see not that death has overtaken thee.
Manmohan Singh (Punjabi)ਤੂੰ ਬੁੱਢਾ ਹੋ ਗਿਆ ਹੈ ਅਤੇ ਤੈਨੂੰ ਦਿਸਦਾ ਨਹੀਂ ਕਿ ਮੌਤ ਨੇ ਤੈਨੂੰ ਆ ਪਕੜਿਆ ਹੈ।
Fareedkot Teekaਅਰੇ ਮੂਰਖ ਨਰ ਬੁਢਾ ਹੋ ਗਯਾ ਹੈਂ, ਨੇਤ੍ਰੋਂ ਸੇ ਤੇਰੇ ਕੋ ਸੂਝਤਾ ਭੀ ਨਹੀਂ ਹੈ, ਕਾਲ ਭੀ ਨਿਕਟ ਆਇ ਪਹੁੰਚਾ ਹੈ॥
Prof. Sahib Singh(ਵੇਖ, ਤੂੰ ਹੁਣ) ਬੁੱਢਾ ਹੋ ਗਿਆ ਹੈਂ (ਪਰ ਤੈਨੂੰ ਅਜੇ ਭੀ ਇਹ) ਸਮਝ ਨਹੀਂ ਆ ਰਹੀ ਕਿ ਮੌਤ (ਸਿਰ ਤੇ) ਆ ਪਹੁੰਚੀ ਹੈ।
ਪਦ ਅਰਥ ਬਿਰਧਿ = ਬੁੱਢਾ। ਸੂਝੈ ਨਹੀ = ਸਮਝ ਨਹੀਂ ਪੈਂਦੀ। ਕਾਲੁ = ਮੌਤ। ਆਨਿ = ਆ ਕੇ।
SikhNet (Spanish)Te has vuelto un anciano y no entiendes que la muerte te está tomando,
ਕਹੁ ਨਾਨਕ. ਨਰ ਬਾਵਰੇ; ਕਿਉ. ਨ ਭਜੈ ਭਗਵਾਨੁ ॥੪॥
kahu naanak. nar baavare; kiau. na bhajai bhagavaan |4|
Sant Singh KhalsaSays Nanak, you are insane! Why do you not remember and meditate on God? ||4||
Manmohan SinghSays Nanak, O crazy man, why remember thou not thy Illustrious Lord?
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਝੱਲੇ ਬੰਦੇ! ਤੂੰ ਕਿਉਂ ਆਪਣੇ ਕੀਰਤੀਮਾਨ ਮਾਲਕ ਦਾ ਆਰਾਧਨ ਨਹੀਂ ਕਰਦਾ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਕਿਉਂ ਨਹੀਂ ਭਗਵਾਨ ਕਾ ਭਜਨ ਕਰਤਾ, ਭਾਵ ਯੇਹ ਕਿ ਅਬ ਭੀ ਭਜਨ ਕਰ॥੪॥
Prof. Sahib Singhਨਾਨਕ ਆਖਦਾ ਹੈ- ਹੇ ਝੱਲੇ ਮਨੁੱਖ! ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ? ॥੪॥
ਪਦ ਅਰਥ ਨਰ ਬਾਵਰੇ = ਹੇ ਝੱਲੇ ਮਨੁੱਖ! ਨ ਭਜਹਿ = ਤੂੰ ਨਹੀਂ ਜਪਦਾ ॥੪॥
SikhNet (Spanish)dice Nanak, estás loco, ¿por qué no recuerdas y meditas en Dios? (4)