ਪਤਿਤ. ਉਧਾਰਨ ਭੈ ਹਰਨ; ਹਰਿ. ਅਨਾਥ ਕੇ ਨਾਥ ॥
patit. udhaaran bhai haran; har. anaath ke naath |
Sant Singh KhalsaHe is the Saving Grace of sinners, the Destroyer of fear, the Master of the masterless.
Manmohan SinghGod is the Saviour of sinners, the Destroyer of fear and the Master of the masterless.
Manmohan Singh (Punjabi)ਵਾਹਿਗੁਰੂ ਪਾਪੀਆਂ ਨੂੰ ਪਾਰ ਕਰਨ ਵਾਲਾ, ਡਰ ਨਾਸ ਕਰਨਹਾਰ ਅਤੇ ਨਿਖਸਮਿਆਂ ਦਾ ਖਸਮ ਹੈ।
Fareedkot Teekaਪਤਿਤੋਂ ਕੇ ਉਧਾਰ ਕਰਨੇਹਾਰੇ ਸਭ ਪ੍ਰਕਾਰ ਕੇ ਭਯ ਕੇ ਦੂਰ ਕਰਨੇਹਾਰੇ ਅਨਾਥੋਂ ਕੇ ਨਾਥ ਹਰਿ ਹੈਂ॥
Prof. Sahib Singhਪ੍ਰਭੂ ਜੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਹਨ, ਸਾਰੇ ਡਰ ਦੂਰ ਕਰਨ ਵਾਲੇ ਹਨ, ਅਤੇ ਨਿਖਸਮਿਆਂ ਦੇ ਖਸਮ ਹਨ।
ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਤਿਤ ਉਧਾਰਨ = ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ। ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ)। ਭੈ ਹਰਨ = ਸਾਰੇ ਡਰ ਦੂਰ ਕਰਨ ਵਾਲੇ। ਅਨਾਥ ਕੇ ਨਾਥ = ਨਿਖਸਮਿਆਂ ਦੇ ਖਸਮ।
SikhNet (Spanish)Él es la Gracia Salvadora de los malvados, el Destructor del miedo, el Maestro de maestros,
ਕਹੁ ਨਾਨਕ. ਤਿਹ ਜਾਨੀਐ; ਸਦਾ ਬਸਤੁ ਤੁਮ ਸਾਥਿ ॥੬॥
kahu naanak. tih jaaneeai; sadaa basat tum saath |6|
Sant Singh KhalsaSays Nanak, realize and know Him, who is always with you. ||6||
Manmohan SinghSays Nanak, realise thou Him, who abides ever with thee.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਉਸ ਨੂੰ ਅਨੁਭਵ ਕਰ, ਜੋ ਸਦੀਵ ਹੀ ਤੇਰੇ ਨਾਲ ਵਸਦਾ ਹੈ।
Fareedkot Teekaਸੋ ਸਦੀਵ ਕਾਲ ਤੇਰੇ ਸਾਥ ਰਹਿਤੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੋ (ਜਾਨੀਐ) ਜਾਨਨਾ ਚਾਹੀਐ॥੬॥
Prof. Sahib Singhਨਾਨਕ ਆਖਦਾ ਹੈ- ਉਸ (ਪ੍ਰਭੂ) ਨੂੰ (ਇਉਂ) ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵੱਸਦਾ ਹੈ ॥੬॥
ਪਦ ਅਰਥ ਤਿਹ = ਉਸ (ਪਰਮਾਤਮਾ) ਨੂੰ। ਜਾਨੀਐ = (ਇਉਂ) ਜਾਣਨਾ ਚਾਹੀਦਾ ਹੈ (ਕਿ)। ਸਾਥਿ = ਨਾਲ ॥੬॥
SikhNet (Spanish)dice Nanak, entiéndelo y conócelo, pues Está siempre contigo. (6)