ਆਸਾਵਰੀ ਮਹਲਾ ੫ ॥
aasaavaree mahalaa 5 |
Sant Singh KhalsaAasaavaree, Fifth Mehl:
Manmohan SinghAsawari 5th Guru.
Manmohan Singh (Punjabi)ਆਸਾਵਰੀ ਪੰਜਵੀਂ ਪਾਤਸ਼ਾਹੀ।
SikhNet (Spanish)Asavari, Mejl, Guru Aryan, Quinto Canal Divino.
ਮਿਲਿ; ਹਰਿ ਜਸੁ ਗਾਈਐ ਹਾਂ ॥
mil; har jas gaaeeai haan |
Sant Singh KhalsaMeeting together, let us sing the Praises of the Lord,
Manmohan SinghMeeting together let us sing God's praise,
Manmohan Singh (Punjabi)ਆਓ ਆਪਾਂ ਮਿਲ ਕੇ ਵਾਹਿਗੁਰੂ ਦੀ ਕੀਰਤੀ ਗਾਇਨ ਕਰੀਏ,
Fareedkot Teekaਜਬ ਸੰਤੋਂ ਸੇ ਮਿਲ ਕਰ ਹਰਿ ਕਾ ਜਸ ਗਾਈਏ॥
Prof. Sahib Singh(ਸਾਧ ਸੰਗਤਿ ਵਿਚ) ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਚਾਹੀਦਾ ਹੈ,ਪਦ ਅਰਥ ਮਿਲਿ = ਮਿਲ ਕੇ। ਜਸੁ = ਸਿਫ਼ਤ-ਸਾਲਾਹ ਦਾ ਗੀਤ। ਗਾਈਐ = ਗਾਣਾ ਚਾਹੀਦਾ ਹੈ।
SikhNet (Spanish)Reunidos vamos a cantar las Alabanzas del Señor
ਪਰਮ ਪਦੁ ਪਾਈਐ ਹਾਂ ॥
param pad paaeeai haan |
Sant Singh Khalsaand attain the supreme state.
Manmohan Singhand obtain the supreme status.
Manmohan Singh (Punjabi)ਅਤੇ ਮਹਾਨ ਮਰਤਬੇ ਨੂੰ ਪਰਾਪਤ ਹੋਈਏ!
Fareedkot Teekaਤਬ (ਪਰਮ ਪਦੁ) ਮੁਕਤਿ ਪਦ ਪਾਈਤਾ, ਭਾਵ ਮਿਲਤਾ ਹੈ॥
Prof. Sahib Singh(ਇਸ ਤਰ੍ਹਾਂ) ਆਤਮਕ ਜੀਵਨ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰ ਲਈਦਾ ਹੈ।ਪਦ ਅਰਥ ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਈਐ = ਹਾਸਲ ਕਰ ਲਈਦਾ ਹੈ।
SikhNet (Spanish)y vamos a obtener el Estado Supremo de Éxtasis.
ਉਆ ਰਸ; ਜੋ ਬਿਧੇ ਹਾਂ ॥
auaa ras; jo bidhe haan |
Sant Singh KhalsaThose who obtain that sublime essence,
Manmohan SinghThey, who obtain that Nectar,
Manmohan Singh (Punjabi)ਜੋ ਉਸ ਅੰਮ੍ਰਿਤ ਨੂੰ ਪਾਉਂਦੇ ਹਨ,
Fareedkot Teekaਓਸ ਹਰਿ ਰਸ ਮੇਂ ਜੋ (ਬਿਧੇ) ਮਿਲੇ ਹੈਂ॥
Prof. Sahib Singhਜਿਹੜਾ ਮਨੁੱਖ (ਸਿਫ਼ਤ-ਸਾਲਾਹ ਦੇ) ਉਸ ਸੁਆਦ ਵਿਚ ਵਿੱਝ ਜਾਂਦਾ ਹੈ,ਪਦ ਅਰਥ ਉਆ ਰਸ = ਉਸ ਸੁਆਦ ਵਿਚ। ਬਿਧੇ = ਵਿੱਝ ਗਿਆ।
SikhNet (Spanish)Aquel que vive imbuido
ਤਾ ਕਉ; ਸਗਲ ਸਿਧੇ ਹਾਂ ॥
taa kau; sagal sidhe haan |
Sant Singh Khalsaobtain all of the spiritual powers of the Siddhas.
Manmohan Singhattain to all the occult power.
Manmohan Singh (Punjabi)ਉਹ ਸਾਰੀਆਂ ਕਰਾਮਾਤੀ ਸ਼ਕਤੀਆਂ ਪਰਾਪਤ ਕਰ ਲੈਂਦੇ ਹਨ।
Fareedkot Teekaਤਿਨ ਕੋ ਸਭ ਕਛੁ ਸਿਧ ਪ੍ਰਾਪਤ ਹੈ॥
Prof. Sahib Singhਉਸ ਨੂੰ (ਮਾਨੋ) ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ।ਪਦ ਅਰਥ ਤਾ ਕਉ = ਉਸ (ਮਨੁੱਖ) ਨੂੰ। ਸਿਧੇ = ਸਿੱਧੀਆਂ।
SikhNet (Spanish)en este Gozo logra todo tipo de Perfección.
ਅਨਦਿਨੁ ਜਾਗਿਆ. ਹਾਂ ॥
anadin jaagiaa. haan |
Sant Singh KhalsaThey remain awake and aware night and day;
Manmohan SinghWho remain wakeful night and day (remembering him),
Manmohan Singh (Punjabi)ਜੋ ਰੈਣ ਦਿਹੁੰ ਜਾਗਦੇ ਰਹਿੰਦੇ ਹਨ (ਪ੍ਰਭੂ ਨੂੰ ਯਾਦ ਕਰਦੇ),
Fareedkot Teekaਜੋ ਹਰੀ ਕੇ ਜਸ ਮੇਂ ਰਾਤਿ ਦਿਨ ਜਾਗਾ ਹੈ॥
Prof. Sahib Singhਜੋ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ (ਜਿਹੜਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ),ਪਦ ਅਰਥ ਅਨਦਿਨੁ = ਹਰ ਰੋਜ਼। ਜਾਗਿਆ = (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ।
SikhNet (Spanish)Permanece por siempre despierto en su Señor,
ਨਾਨਕ. ਬਡਭਾਗਿਆ; ਮੇਰੇ ਮਨਾ ॥੧॥ ਰਹਾਉ ॥
naanak. baddabhaagiaa; mere manaa |1| rahaau |
Sant Singh KhalsaNanak, they are blessed by great good fortune, O my mind. ||1||Pause||
Manmohan SinghNanak, they are very fortunate, O my soul. Pause.
Manmohan Singh (Punjabi)ਨਾਨਕ, ਪਰਮ ਚੰਗੇ ਕਰਮਾਂ ਵਾਲੇ ਹਨ ਉਹ, ਹੇ ਮੇਰੀ ਜਿੰਦੜੀਏ! ਠਹਿਰਾਉ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਮਨ! ਸੋ ਬਡੇ ਭਾਗੋਂ ਵਾਲਾ ਹੈ॥੧॥ ਰਹਾਉ ॥
Prof. Sahib Singhਹੇ ਨਾਨਕ! (ਆਖ-) ਹੇ ਮੇਰੇ ਮਨ! ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਬਡ ਭਾਗਿਆ = ਵੱਡੇ ਭਾਗਾਂ ਵਾਲਾ ॥੧॥ ਰਹਾਉ ॥
SikhNet (Spanish)y su destino se vuelve perfecto. (1‑Pausa)
ਸੰਤ ਪਗ; ਧੋਈਐ ਹਾਂ ॥
sant pag; dhoeeai haan |
Sant Singh KhalsaLet us wash the feet of the Saints;
Manmohan SinghLet us shampoo saints feet,
Manmohan Singh (Punjabi)ਆਓ! ਆਪਾਂ ਸਾਧੂਆਂ ਦੇ ਪੈਰ ਧੋਈਏ,
Fareedkot Teekaਸੰਤੋਂ ਕੇ ਚਰਨੋਂ ਕੋ ਧੋਈਐ॥
Prof. Sahib Singhਸੰਤ ਜਨਾਂ ਦੇ ਚਰਨ ਧੋਣੇ ਚਾਹੀਦੇ ਹਨ (ਆਪਾ-ਭਾਵ ਛੱਡ ਕੇ ਸੰਤਾਂ ਦੀ ਸਰਨ ਪੈਣਾ ਚਾਹੀਦਾ ਹੈ),ਪਦ ਅਰਥ ਪਗ = ਪੈਰ, ਚਰਨ। ਧੋਈਐ = ਆਓ ਧੋਈਏ।
SikhNet (Spanish)Lavemos los Pies de los Santos,
ਦੁਰਮਤਿ; ਖੋਈਐ ਹਾਂ ॥
duramat; khoeeai haan |
Sant Singh Khalsaour evil-mindedness shall be cleansed.
Manmohan Singhand cleanse our evil intellect.
Manmohan Singh (Punjabi)ਅਤੇ ਆਪਣੀ ਮੰਦੀ ਬੁੱਧੀ ਨੂੰ ਸਾਫ ਸ਼ੁੱਧ ਕਰੀਏ।
Fareedkot Teekaਦੁਰਮਤਿ ਕੀ ਮੈਲ ਦੂਰ ਕਰੀਏ॥
Prof. Sahib Singh(ਇਸ ਤਰ੍ਹਾਂ ਮਨ ਦੀ) ਖੋਟੀ ਮਤਿ ਦੂਰ ਹੋ ਜਾਂਦੀ ਹੈ।ਪਦ ਅਰਥ ਦੁਰਮਤਿ = ਖੋਟੀ ਮਤਿ। ਖੋਈਐ = ਦੂਰ ਕਰ ਲਈਦੀ ਹੈ।
SikhNet (Spanish)y así limpiemos nuestra mente de la maldad.
ਦਾਸਹ ਰੇਨੁ; ਹੋਇ ਹਾਂ ॥
daasah ren; hoe haan |
Sant Singh KhalsaBecoming the dust of the feet of the Lord's slaves,
Manmohan SinghBy becoming the dust of his slaves feet,
Manmohan Singh (Punjabi)ਉਸ ਦੇ ਗੋਲੇ ਦੇ ਪੈਰਾਂ ਦੀ ਧੂੜ ਥੀ ਵੰਞਣ ਨਾਲ,
Fareedkot Teekaਦਾਸੋਂ ਕੀ ਧੂਰਿ ਹੋਈਏ॥
Prof. Sahib Singhਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ਬਣਿਆ ਰਹੁ,ਪਦ ਅਰਥ ਦਾਸਹ ਰੇਨੁ = (ਪ੍ਰਭੂ ਦੇ) ਦਾਸਾਂ ਦੀ ਚਰਨ-ਧੂੜ।
SikhNet (Spanish)Desde que me convertí en el Polvo de los Pies de Su Sirviente,
ਬਿਆਪੈ ਦੁਖੁ ਨ ਕੋਇ ਹਾਂ ॥
biaapai dukh na koe haan |
Sant Singh Khalsaone shall not be afflicted with pain.
Manmohan Singhno suffering befalls the man.
Manmohan Singh (Punjabi)ਬੰਦੇ ਨੂੰ ਕੋਈ ਤਕਲੀਫ ਨਹੀਂ ਵਾਪਰਦੀ।
Fareedkot Teekaਤਬ ਫਿਰ ਕੋਈ ਦੁਖੁ ਨਹੀਂ ਬਿਆਪਤਾ ਹੈ॥
Prof. Sahib Singh(ਇਸ ਤਰ੍ਹਾਂ) ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ।ਪਦ ਅਰਥ ਬਿਆਪੈ ਨ = ਜੋਰ ਨਹੀਂ ਪਾ ਸਕਦਾ।
SikhNet (Spanish)ningún dolor ni tristeza me ha afligido más.
ਭਗਤਾਂ ਸਰਨਿ; ਪਰੁ ਹਾਂ ॥
bhagataan saran; par haan |
Sant Singh KhalsaTaking to the Sanctuary of His devotees,
Manmohan SinghEntering the sanctuary of God's devotees,
Manmohan Singh (Punjabi)ਵਾਹਿਗੁਰੂ ਦੇ ਅਨੁਰਾਗੀ ਦੀ ਓਟ ਲੈਣ ਨਾਲ,
Fareedkot Teekaਭਗਤੋਂ ਕੀ ਸਰਨਿ ਪੜੀਏ॥
Prof. Sahib Singhਭਗਤ-ਜਨਾਂ ਦੀ ਸਰਨੀਂ ਪਿਆ ਰਹੁ,ਪਦ ਅਰਥ ਪਰੁ = ਪਉ। ਸਰਨਿ ਪਰੁ = ਆਸਰਾ ਲੈ।
SikhNet (Spanish)Cuando uno busca el Refugio de los Devotos del Señor,
ਜਨਮਿ ਨ ਕਦੇ ਮਰੁ ਹਾਂ ॥
janam na kade mar haan |
Sant Singh Khalsahe is no longer subject to birth and death.
Manmohan Singhthe mortal never suffers birth and death.
Manmohan Singh (Punjabi)ਪ੍ਰਾਣੀ ਕਦਾਚਿੱਤ ਜੰਮਣ ਮਰਨ ਵਿੱਚ ਨਹੀਂ ਆਉਂਦਾ।
Fareedkot Teekaਫਿਰ ਨਾ ਕਦੀ ਜਨਮ ਹੈ ਔਰ ਨ ਮਰਣ ਹੈ॥
Prof. Sahib Singhਜਨਮ ਮਰਨ ਦਾ ਗੇੜ ਨਹੀਂ ਰਹੇਗਾ।ਪਦ ਅਰਥ ਜਨਮਿ = ਜਨਮ ਲੈ ਕੇ। ਨ ਮਰੁ = ਨਹੀਂ ਮਰੇਂਗਾ।
SikhNet (Spanish)uno va más allá del nacimiento y de la muerte.
ਅਸਥਿਰੁ; ਸੇ ਭਏ ਹਾਂ ॥
asathir; se bhe haan |
Sant Singh KhalsaThey alone become eternal,
Manmohan SinghThey alone become eternal,
Manmohan Singh (Punjabi)ਕੇਵਲ ਓਹੀ, ਨਿਹਚਲ ਹੁੰਦੇ ਹਨ,
Fareedkot Teekaਸੋਈ ਇਸਥਰ ਭਏ ਹੈਂ॥
Prof. Sahib Singhਉਹ ਅਡੋਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ,ਪਦ ਅਰਥ ਸੇ = ਉਹ ਬੰਦੇ। ਅਸਥਿਰੁ = ਅਡੋਲ ਆਤਮਕ ਜੀਵਨ ਵਾਲੇ।
SikhNet (Spanish)Sí, se vuelve eterno y siempre duradero
ਹਰਿ ਹਰਿ ਜਿਨੑ ਜਪਿ ਲਏ; ਮੇਰੇ ਮਨਾ ॥੧॥
har har jina jap le; mere manaa |1|
Sant Singh Khalsawho chant the Name of the Lord, Har, Har, O my mind. ||1||
Manmohan Singhwho utter God's Name, O my soul.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ, ਹੇ ਮੇਰੀ ਜਿੰਦੜੀਏ!
Fareedkot Teekaਹੇ ਮੇਰੇ ਮਨਾ! ਜਿਨੋਂ ਨੇ ਹਰਿ ਹਰਿ ਨਾਮ ਜਪਿ ਲੀਏ ਹੈਂ॥੧॥☬ਗੁਰੋਂ ਪਾਸ ਬੇਨਤੀ ਕਰਨੇ ਕਾ ਪ੍ਰਕਾਰ ਦਿਖਾਵਤੇ ਹੈਂ:
Prof. Sahib Singhਹੇ ਮੇਰੇ ਮਨ! ਜੇਹੜੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦੇ ਹਨ ॥੧॥
SikhNet (Spanish)aquél que ha contemplado a su Señor. (1)
ਸਾਜਨੁ ਮੀਤੁ; ਤੂੰ ਹਾਂ ॥
saajan meet; toon haan |
Sant Singh KhalsaYou are my Friend, my Best Friend.
Manmohan SinghThou art my friend and intimate, (O my Guru).
Manmohan Singh (Punjabi)ਤੂੰ ਮੇਰਾ ਮਿੱਤ੍ਰ ਤੇ ਯਾਰ ਹੈ, ਹੇ ਮੇਰੇ ਗੁਰਦੇਵ!
Fareedkot Teekaਗੁਰੋਂ ਪਾਸ ਐਸੇ ਕਹੁ ਜੋ ਹਮਾਰਾ ਮੀਤ ਸਾਜਨ ਤੂੰ ਹੀ ਹੈਂ॥
Prof. Sahib Singh(ਹੇ ਮੇਰੇ ਪ੍ਰਭੂ!) ਤੂੰ ਹੀ (ਮੇਰਾ) ਸੱਜਣ ਹੈਂ, ਤੂੰ ਹੀ (ਮੇਰਾ) ਮਿੱਤਰ ਹੈਂ,ਪਦ ਅਰਥ ਸਾਜਨੁ = ਸੱਜਣ।
SikhNet (Spanish)Eres mi Amigo y Compañero, oh mi Señor;
ਨਾਮੁ ਦ੍ਰਿੜਾਇ; ਮੂੰ ਹਾਂ ॥
naam drirraae; moon haan |
Sant Singh KhalsaPlease, implant the Naam, the Name of the Lord, within me.
Manmohan SinghImplant God's Name within me,
Manmohan Singh (Punjabi)ਮੇਰੇ ਅੰਦਰ ਵਾਹਿਗੁਰੂ ਦਾ ਨਾਮ ਪੱਕਾ ਕਰ,
Fareedkot Teekaਮੇਰੇ ਕੋ ਨਾਮੁ ਦ੍ਰਿੜਾਇ॥
Prof. Sahib Singhਮੈਨੂੰ (ਮੇਰੇ ਹਿਰਦੇ ਵਿਚ ਆਪਣਾ) ਨਾਮ ਪੱਕਾ ਕਰ ਕੇ ਟਿਕਾ ਦੇਹ।ਪਦ ਅਰਥ ਮੂੰ = ਮੈਨੂੰ। ਦ੍ਰਿੜਾਇ = ਪੱਕਾ ਕਰ ਦੇਹ।
SikhNet (Spanish)siembra Tu Nombre en mi corazón,
ਤਿਸੁ ਬਿਨੁ; ਨਾਹਿ ਕੋਇ ਹਾਂ ॥
tis bin; naeh koe haan |
Sant Singh KhalsaWithout Him, there is not any other.
Manmohan Singhwithout him, there is not another.
Manmohan Singh (Punjabi)ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਹੇ ਮਨ! ਤਿਸ ਪਰਮੇਸਰ ਤੇ ਬਿਨਾਂ ਤੇਰਾ ਦੂਸਰਾ ਕੋਈ ਸਹਾਇਕ ਨਹੀਂ ਹੈ॥
Prof. Sahib Singhਜਿਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਅਸਲ ਸੱਜਣ ਮਿੱਤਰ) ਨਹੀਂ ਹੈ,
SikhNet (Spanish)porque sin Ti, no hay nadie más a quien recurrir.
ਮਨਹਿ ਅਰਾਧਿ; ਸੋਇ ਹਾਂ ॥
maneh araadh; soe haan |
Sant Singh KhalsaWithin my mind, I worship Him in adoration.
Manmohan Singhwithin my mind I remember Him.
Manmohan Singh (Punjabi)ਆਪਣੇ ਚਿੱਤ ਅੰਦਰ ਮੈਂ ਉਸ ਨੂੰ ਯਾਦ ਕਰਦਾ ਹਾ।
Fareedkot Teekaਮਨ ਵਿਖੇ ਤਿਸ ਕਾ ਅਰਾਧਨਾਂ ਕਰ॥
Prof. Sahib Singhਸਦਾ ਉਸ (ਪ੍ਰਭੂ) ਨੂੰ ਹੀ ਮਨ ਵਿੱਚ ਸਿਮਰਦਾ ਰਹੁ।ਪਦ ਅਰਥ ਮਨਹਿ = ਮਨ ਵਿਚ। ਸੋਇ = ਉਸ (ਪਰਮਾਤਮਾ) ਨੂੰ। ਅਰਾਧਿ = ਯਾਦ ਕਰਿਆ ਕਰ।
SikhNet (Spanish)Te contemplo en mi mente
ਨਿਮਖ; ਨ ਵੀਸਰੈ ਹਾਂ ॥
nimakh; na veesarai haan |
Sant Singh KhalsaI do not forget Him, even for an instant.
Manmohan SinghEven for an instant I forget Him not.
Manmohan Singh (Punjabi)ਇਕ ਮੁਹਤ ਭਰ ਲਈ ਭੀ ਮੈਂ ਉਸ ਨੂੰ ਨਹੀਂ ਭੁਲਾਉਂਦਾ।
Fareedkot Teekaਏਕ ਨਿਮਖ ਭੀ ਜੋ ਨਹੀਂ ਬਿਸਰਤਾ॥
Prof. Sahib Singhਉਸ (ਪਰਮਾਤਮਾ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ,ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ।
SikhNet (Spanish)y no Te olvido ni por un instante.
ਤਿਸੁ ਬਿਨੁ; ਕਿਉ ਸਰੈ ਹਾਂ ॥
tis bin; kiau sarai haan |
Sant Singh KhalsaHow can I live without Him?
Manmohan SinghHow can I do without Him?
Manmohan Singh (Punjabi)ਉਸ ਦੇ ਬਾਝੋਂ ਮੇਰਾ ਕਿਸ ਤਰ੍ਹਾਂ ਗੁਜ਼ਾਰਾ ਹੋ ਸਕਦਾ ਹੈ?
Fareedkot Teekaਤਿਸ ਕੇ ਜਾਪ ਬਿਨਾਂ ਮੇਰੇ ਕੋ ਕੈਸੇ ਸਰੈ, ਭਾਵ ਰਹਾ ਜਾਵੈ॥
Prof. Sahib Singh(ਕਿਉਂਕਿ) ਉਸ (ਦੀ ਯਾਦ) ਤੋਂ ਬਿਨਾ ਜੀਵਨ ਸੁਖੀ ਨਹੀਂ ਗੁਜ਼ਰਦਾ।ਪਦ ਅਰਥ ਕਿਉ ਸਰੈ = ਚੰਗਾ ਨਹੀਂ ਲੰਘ ਸਕਦਾ।
SikhNet (Spanish)¿Cómo puede uno estar satisfecho sin Ti?
ਗੁਰ ਕਉ; ਕੁਰਬਾਨੁ ਜਾਉ ਹਾਂ ॥
gur kau; kurabaan jaau haan |
Sant Singh KhalsaI am a sacrifice to the Guru.
Manmohan SinghI am a sacrifice unto my Guru.
Manmohan Singh (Punjabi)ਮੈਂ ਆਪਣੇ ਗੁਰਾਂ ਉਤੋਂ ਬਲਿਹਾਰਨੇ ਜਾਂਦਾ ਹਾਂ।
Fareedkot Teekaਤਿਨ ਗੁਰੋਂ ਕੇ ਮੈਂ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ (ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ),ਪਦ ਅਰਥ ਕਉ = ਨੂੰ, ਤੋਂ। ਜਾਉ = ਮੈਂ ਜਾਂਦਾ ਹਾਂ, ਜਾਉਂ।
SikhNet (Spanish)Ofrezco mi ser en total sacrificio a mi Guru,
ਨਾਨਕੁ ਜਪੇ ਨਾਉ; ਮੇਰੇ ਮਨਾ ॥੨॥੫॥੧੬੧॥
naanak jape naau; mere manaa |2|5|161|
Sant Singh KhalsaNanak, chant the Name, O my mind. ||2||5||161||
Manmohan SinghO Nanak, my soul ever repeats Lord's Name.
Manmohan Singh (Punjabi)ਹੇ ਨਾਨਕ, ਮੇਰੀ ਆਤਮਾ ਸਦਾ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਮਨ! ਜਿਨ ਕੀ ਕ੍ਰਿਪਾ ਸੇ ਮੈਨੇ ਨਾਮ ਜਪੇ ਹੈਂ॥੨॥੫॥੧੬੧॥
Prof. Sahib Singhਹੇ ਨਾਨਕ! ਮੇਰਾ ਮਨ (ਪਰਮਾਤਮਾ ਦਾ) ਨਾਮ ਜਪਦਾ ਹੈ ॥੨॥੫॥੧੬੧॥ਪਦ ਅਰਥ ਨਾਨਕੁ ਜਪੇ = ਨਾਨਕ ਜਪਦਾ ਹੈ ॥੨॥੫॥੧੬੧॥
SikhNet (Spanish)por la Gracia del Cuál, habito sólo en el Naam, el Nombre del Señor. (2‑5‑161)