ੴ

ਸਿੱਖਬਾਣੀ · SikhBani

ਜੀਵਤ ਜੋ ਮਰੈ ਹਾਂ ॥

jeevat jo marai haan
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 410 · 18 lines
Translations

ਆਸਾਵਰੀ ਮਹਲਾ ੫ ॥

aasaavaree mahalaa 5 |

Sant Singh KhalsaAasaavaree, Fifth Mehl:
Manmohan SinghAsawari 5th Guru.
Manmohan Singh (Punjabi)ਆਸਾਵਰੀ ਪੰਜਵੀਂ ਪਾਤਸ਼ਾਹੀ।
SikhNet (Spanish)Asavari, Mejl Guru Aryan, Quinto Canal Divino.

ਏਕਾ ਓਟ; ਗਹੁ ਹਾਂ ॥

ekaa ott; gahu haan |

Sant Singh KhalsaGrab hold of the Support of the One Lord.
Manmohan SinghGrasp the protection of one God.
Manmohan Singh (Punjabi)ਇੱਕ ਵਾਹਿਗੁਰੂ ਦੀ ਪਨਾਹ ਪਕੜ।
Fareedkot Teekaਏਕ ਕੀ ਓਟ ਗ੍ਰਹਨ ਕਰੁ॥
Prof. Sahib Singhਹੇ ਮੇਰੇ ਮਨ! ਇਕ ਪਰਮਾਤਮਾ ਦਾ ਪੱਲਾ ਫੜ,

ਪਦ ਅਰਥ ਏਕਾ ਓਟ = ਇਕ ਪਰਮਾਤਮਾ ਦਾ ਆਸਰਾ। ਗਹੁ = ਫੜ।

SikhNet (Spanish)Busca sólo el Refugio de tu Señor

ਗੁਰ ਕਾ ਸਬਦੁ; ਕਹੁ ਹਾਂ ॥

gur kaa sabad; kahu haan |

Sant Singh KhalsaChant the Word of the Guru's Shabad.
Manmohan SinghUtter thou the hymns of the Guru.
Manmohan Singh (Punjabi)ਤੂੰ ਗੁਰਾਂ ਦੀ ਬਾਣੀ ਦਾ ਉਚਾਰਨ ਕਰ।
Fareedkot Teekaਗੁਰੋਂ ਕਾ ਉਪਦੇਸ ਕਥਨ ਕਰੁ॥
Prof. Sahib Singhਸਦਾ ਗੁਰੂ ਦੀ ਬਾਣੀ ਉਚਾਰਦਾ ਰਹੁ।

ਪਦ ਅਰਥ ਕਹੁ = ਉਚਾਰ।

SikhNet (Spanish)y recita sólo la Palabra del Guru.

ਆਗਿਆ; ਸਤਿ ਸਹੁ ਹਾਂ ॥

aagiaa; sat sahu haan |

Sant Singh KhalsaSubmit to the Order of the True Lord.
Manmohan SinghSubmit thou to the Lord's true fiat.
Manmohan Singh (Punjabi)ਤੂੰ ਸਾਹਿਬ ਦੇ ਸੱਚੇ ਹੁਕਮ ਨੂੰ ਪ੍ਰਵਾਨ ਕਰ।
Fareedkot Teekaਗੁਰੋਂ ਕੀ ਆਗ੍ਯਾ ਸਤ ਜਾਨ ਕਰ ਸਹਾਰਨੀ ਕਰ॥
Prof. Sahib Singhਪਰਮਾਤਮਾ ਦੀ ਰਜ਼ਾ ਨੂੰ ਮਿੱਠੀ ਕਰ ਕੇ ਮੰਨ।

ਪਦ ਅਰਥ ਆਗਿਆ = ਰਜ਼ਾ, ਹੁਕਮ। ਸਹੁ = ਸਹਾਰ, ਮੰਨ। ਸਤਿ = ਠੀਕ, ਸੱਚੀ (ਜਾਣ ਕੇ)।

SikhNet (Spanish)Sométete al Comando del Verdadero Señor

ਮਨਹਿ ਨਿਧਾਨੁ; ਲਹੁ ਹਾਂ ॥

maneh nidhaan; lahu haan |

Sant Singh KhalsaReceive the treasure in your mind.
Manmohan SinghReceive the Name treasure in thy mind.
Manmohan Singh (Punjabi)ਆਪਣੇ ਮਨ ਅੰਦਰ ਨਾਮ ਦੇ ਖ਼ਜ਼ਾਨੇ ਨੂੰ ਪਰਾਪਤ ਕਰ।
Fareedkot Teekaਤਬ ਮਨ ਹੀ ਮੇਂ ਸੁਭ ਗੁਣਾਂ ਕਾ ਖਜਾਨਾ ਪ੍ਰਾਪਤ ਹੋਇਗਾ॥
Prof. Sahib Singhਆਪਣੇ ਮਨ ਵਿਚ ਵੱਸਦੇ ਸਾਰੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲੈ।

ਪਦ ਅਰਥ ਮਨਹਿ = ਮਨ ਵਿਚ। ਨਿਧਾਨੁ = (ਸਾਰੇ ਪਦਾਰਥਾਂ ਦਾ) ਖ਼ਜ਼ਾਨਾ। ਲਹੁ = ਲੈ।

SikhNet (Spanish)y así enaltece el Tesoro del Señor en tu mente

ਸੁਖਹਿ ਸਮਾਈਐ; ਮੇਰੇ ਮਨਾ ॥੧॥ ਰਹਾਉ ॥

sukheh samaaeeai; mere manaa |1| rahaau |

Sant Singh KhalsaThus you shall be absorbed in peace, O my mind. ||1||Pause||
Manmohan SinghThou shalt thou dwell in peace, O my soul. Pause.
Manmohan Singh (Punjabi)ਇਸ ਤਰ੍ਹਾਂ ਤੂੰ ਆਰਾਮ ਅੰਦਰ ਲੀਨ ਹੋ ਜਾਵੇਗੀ, ਹੇ ਮੇਰੀ ਜਿੰਦੇ! ਠਹਿਰਾਉ।
Fareedkot Teekaਹੇ ਮੇਰੇ ਮਨਾ! ਸੁਖ ਮੇਂ ਜਾਵੈਗਾ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! (ਇਸ ਤਰ੍ਹਾਂ ਸਦਾ) ਆਤਮਕ ਆਨੰਦ ਵਿਚ ਲੀਨ ਰਹੀਦਾ ਹੈ ॥੧॥ ਰਹਾਉ ॥

ਪਦ ਅਰਥ ਸੁਖਹਿ = ਆਤਮਕ ਆਨੰਦ ਵਿਚ ॥੧॥ ਰਹਾਉ ॥

SikhNet (Spanish)e inmérgete en la Paz y en la Bienaventuranza. (1‑Pausa)

ਜੀਵਤ; ਜੋ ਮਰੈ ਹਾਂ ॥

jeevat; jo marai haan |

Sant Singh KhalsaOne who is dead while yet alive,
Manmohan SinghHe who in life is dead,
Manmohan Singh (Punjabi)ਜਿਹੜਾ ਜੀਉਂਦੇ ਜੀ ਮਰਿਆ ਹੋਇਆ ਹੈ,
Fareedkot Teekaਜੋ ਜੀਵ ਭਾਵ ਸੇ ਮਰੇ ਹੈਂ॥
Prof. Sahib Singhਜੇਹੜਾ ਮਨੁੱਖ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦਾ ਹੈ,

ਪਦ ਅਰਥ ਜੋ = ਜੇਹੜਾ ਮਨੁੱਖ। ਮਰੈ = (ਮਾਇਆ ਦੇ ਮੋਹ ਵਲੋਂ) ਅਛੋਹ ਹੋ ਜਾਂਦਾ ਹੈ।

SikhNet (Spanish)Aquél cuyo ego muere mientras está vivo,

ਦੁਤਰੁ; ਸੋ ਤਰੈ ਹਾਂ ॥

dutar; so tarai haan |

Sant Singh Khalsacrosses over the terrifying world-ocean.
Manmohan Singhcrosses the terrible world ocean.
Manmohan Singh (Punjabi)ਉਹ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਸੋ (ਦੁਤਰ) ਦੁਸਤਰ ਸੰਸਾਰ ਮੇਂ ਤਰੇ ਹੈਂ॥
Prof. Sahib Singhਉਹ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ,

ਪਦ ਅਰਥ ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ।

SikhNet (Spanish)sólo él cruza el terrible océano de las existencias.

ਸਭ ਕੀ ਰੇਨੁ; ਹੋਇ ਹਾਂ ॥

sabh kee ren; hoe haan |

Sant Singh KhalsaOne who becomes the dust of all
Manmohan SinghHe, who become the dust of all men's feet,
Manmohan Singh (Punjabi)ਜੋ ਸਾਰਿਆਂ ਦੇ ਪੈਰਾ ਦੀ ਧੂੜ ਹੋ ਜਾਂਦਾ ਹੈ,
Fareedkot Teekaਜੋ ਸਭ ਕੀ ਰੇਣ ਭਏ ਹੈਂ॥
Prof. Sahib Singhਜੇ ਉਹ ਮਨੁੱਖ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹਿੰਦਾ ਹੈ।

ਪਦ ਅਰਥ ਰੇਨੁ = ਚਰਨ-ਧੂੜ। ਹੋਇ = ਹੋ ਜਾਂਦਾ ਹੈ।

SikhNet (Spanish)Él se vuelve entonces como el polvo

ਨਿਰਭਉ; ਕਹਉ ਸੋਇ ਹਾਂ ॥

nirbhau; khau soe haan |

Sant Singh Khalsahe alone is called fearless.
Manmohan Singhhim alone call thou the fearless one.
Manmohan Singh (Punjabi)ਤੂੰ ਕੇਵਲ ਓਸੇ ਨੂੰ ਹੀ ਨਿੱਡਰ ਆਖ।
Fareedkot Teekaਸੋਈ ਨਿਰਭਉ ਕਹੀਤੇ ਹੈਂ॥
Prof. Sahib Singhਜੇ ਮੈਂ ਭੀ ਉਸ ਨਿਰਭਉ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਾਂ,

ਪਦ ਅਰਥ ਕਹਉ = ਮੈਂ ਆਖਦਾ ਹਾਂ, ਕਹਉਂ। ਸੋਇ = ਉਸ ਪਰਮਾਤਮਾ ਨੂੰ ਹੀ।

SikhNet (Spanish)bajo los pies de los hombres.

ਮਿਟੇ ਅੰਦੇਸਿਆ; ਹਾਂ ॥

mitte andesiaa; haan |

Sant Singh KhalsaHis anxieties are removed
Manmohan SinghAll worries are eliminated,
Manmohan Singh (Punjabi)ਸਾਰੇ iਫ਼ਕਰ ਦੂਰ ਹੋ ਜਾਂਦੇ ਹਨ,
Fareedkot Teekaਉਨ ਕੇ (ਅੰਦੇਸੇ) ਸੰਦੇਹ ਮਿਟ ਗਏ ਹੈਂ॥
Prof. Sahib Singhਤਾਂ ਮੇਰੇ ਸਾਰੇ ਚਿੰਤਾ ਫ਼ਿਕਰ ਮਿਟ ਜਾਣਗੇ।
SikhNet (Spanish)Oh mi mente, recita el Naam, el Nombre del Señor Intrépido,

ਸੰਤ ਉਪਦੇਸਿਆ; ਮੇਰੇ ਮਨਾ ॥੧॥

sant upadesiaa; mere manaa |1|

Sant Singh Khalsaby the Teachings of the Saints, O my mind. ||1||
Manmohan Singhwith the saints instruction, O my soul.
Manmohan Singh (Punjabi)ਸਾਧੂਆਂ ਦੀ ਸਿੱਖਿਆ ਨਾਲ, ਹੇ ਮੇਰੀ ਜਿੰਦੇ!
Fareedkot Teekaਹੇ ਮੇਰੇ ਮਨ ਪ੍ਯਾਰੇ! ਜਿਨ ਕੋ ਸੰਤੋਂ ਨੇ ਉਪਦੇਸ਼ ਕੀਆ ਹੈ॥੧॥
Prof. Sahib Singhਹੇ ਮੇਰੇ ਮਨ! (ਆਖ!) ਤੈਨੂੰ ਸਤਿਗੁਰੂ ਦੀ ਇਹ ਸਿੱਖਿਆ ਪ੍ਰਾਪਤ ਹੋ ਜਾਵੇ ॥੧॥
SikhNet (Spanish)y de esa forma tu duda desaparecerá a través de la Instrucción del Santo Guru. (1)

ਜਿਸੁ ਜਨ ਨਾਮ; ਸੁਖੁ ਹਾਂ ॥

jis jan naam; sukh haan |

Sant Singh KhalsaThat humble being, who takes happiness in the Naam, the Name of the Lord
Manmohan SinghThe man, whose happiness is in the Name,
Manmohan Singh (Punjabi)ਉਹ ਆਦਮੀ ਜਿਸ ਦੀ ਖੁਸ਼ੀ ਨਾਮ ਵਿੱਚ ਹੈ,
Fareedkot Teekaਜਿਸ ਜਨ ਕੋ ਨਾਮ ਜਪਨੇ ਕਾ ਸੁਖੁ ਪ੍ਰਾਪਤ ਹੂਆ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ,

ਪਦ ਅਰਥ ਜਿਸੁ ਜਨ = ਜਿਸ ਮਨੁੱਖ ਨੂੰ।

SikhNet (Spanish)A aquél que logra el Éxtasis a través del Naam, el Nombre del Señor,

ਤਿਸੁ ਨਿਕਟਿ; ਨ ਕਦੇ ਦੁਖੁ ਹਾਂ ॥

tis nikatt; na kade dukh haan |

Sant Singh Khalsapain never draws near him.
Manmohan Singhhe suffers not in any pain.
Manmohan Singh (Punjabi)ਉਸ ਦੇ ਨੇੜੇ ਕੋਈ ਪੀੜ ਕਦਾਚਿੱਤ ਨਹੀਂ ਢੁਕਦੀ।
Fareedkot Teekaਤਿਸ ਕੇ ਪਾਸ ਕਭੀ ਦੁਖੁ ਨਹੀਂ ਆਉਤਾ॥
Prof. Sahib Singhਕਦੇ ਕੋਈ ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ।

ਪਦ ਅਰਥ ਤਿਸੁ ਨਿਕਟਿ = ਉਸ ਦੇ ਨੇੜੇ।

SikhNet (Spanish)el dolor no se le acerca.

ਜੋ ਹਰਿ ਹਰਿ ਜਸੁ; ਸੁਨੇ ਹਾਂ ॥

jo har har jas; sune haan |

Sant Singh KhalsaOne who listens to the Praise of the Lord, Har, Har,
Manmohan SinghHe who listens to Lord God's praise,
Manmohan Singh (Punjabi)ਜਿਹੜਾ ਵਾਹਿਗੁਰੂ ਸੁਆਮੀ ਦੀ ਕੀਰਤੀ ਸ੍ਰਵਣ ਕਰਦਾ ਹੈ,
Fareedkot Teekaਜੋ ਹਰਿ ਹਰਿ ਜਸੁ ਸੁਨਤਾ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਸੁਣਦਾ ਰਹਿੰਦਾ ਹੈ,
SikhNet (Spanish)Bajo el total comando de aquél que escucha la Alabanza del Señor,

ਸਭੁ ਕੋ; ਤਿਸੁ ਮੰਨੇ ਹਾਂ ॥

sabh ko; tis mane haan |

Sant Singh Khalsais obeyed by all men.
Manmohan Singhall the men obey him.
Manmohan Singh (Punjabi)ਸਾਰੇ ਬੰਦੇ ਉਸ ਦੀ ਤਾਬੇਦਾਰੀ ਕਰਦੇ ਹਨ।
Fareedkot Teekaਤਿਸ ਕੋ ਸਭ ਕੋਈ ਮਾਨਤਾ ਹੈ॥
Prof. Sahib Singh(ਦੁਨੀਆ ਵਿਚ) ਹਰੇਕ ਮਨੁੱਖ ਉਸ ਦਾ ਆਦਰ-ਸਤਕਾਰ ਕਰਦਾ ਹੈ।

ਪਦ ਅਰਥ ਸਭੁ ਕੋ = ਹਰੇਕ ਜੀਵ। ਮੰਨੇ = ਆਦਰ ਦੇਂਦਾ ਹੈ।

SikhNet (Spanish)todos se someten,

ਸਫਲੁ; ਸੁ ਆਇਆ ਹਾਂ ॥

safal; su aaeaa haan |

Sant Singh KhalsaHow fortunate it is that he came into the world;
Manmohan SinghNanak, profitable is his coming into the world,
Manmohan Singh (Punjabi)ਨਾਨਕ, ਜਗਤ ਅੰਦਰ ਉਸ ਦਾ ਆਉਣਾ ਲਾਭਦਾਇਕ ਹੈ,
Fareedkot Teekaਸੰਸਾਰ ਮੇਂ ਤਿਸ ਕਾ ਆਉਨਾ ਸਫਲੁ ਹੈ॥
Prof. Sahib Singhਜਗਤ ਵਿਚ ਜੰਮਿਆ ਹੋਇਆ ਉਹੀ ਮਨੁੱਖ ਕਾਮਯਾਬ ਜੀਵਨ ਵਾਲਾ ਹੈ,

ਪਦ ਅਰਥ ਸੁ = ਉਹ ਮਨੁੱਖ। ਸਫਲ = ਕਾਮਯਾਬ।

SikhNet (Spanish)su visita al mundo es fructífera,

ਨਾਨਕ. ਪ੍ਰਭ ਭਾਇਆ; ਮੇਰੇ ਮਨਾ ॥੨॥੪॥੧੬੦॥

naanak. prabh bhaaeaa; mere manaa |2|4|160|

Sant Singh KhalsaNanak, he is pleasing to God, O my mind. ||2||4||160||
Manmohan Singhhe who is pleasing to the Lord, O my soul
Manmohan Singh (Punjabi)ਜਿਹੜਾ ਠਾਕੁਰ ਨੂੰ ਚੰਗਾ ਲਗਦਾ ਹੈ, ਹੇ ਮੇਰੀ ਜਿੰਦੇ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਮਨ! ਜੋ ਪ੍ਰਭੂ ਅਕਾਲ ਪੁਰਖੁ ਕੋ ਭਾਇਆ ਹੈ॥੨॥੪॥੧੬੦॥
Prof. Sahib Singhਹੇ ਨਾਨਕ! (ਆਖ-) ਹੇ ਮੇਰੇ ਮਨ! ਜੇਹੜਾ ਪਰਮਾਤਮਾ ਨੂੰ ਪਿਆਰਾ ਲੱਗ ਗਿਆ ਹੈ ॥੨॥੪॥੧੬੦॥

ਪਦ ਅਰਥ ਪ੍ਰਭ ਭਾਇਆ = ਪ੍ਰਭੂ ਨੂੰ ਪਿਆਰਾ ਲੱਗਾ ॥੨॥੪॥੧੬੦॥

SikhNet (Spanish)y es aceptado por su Señor. (2‑4‑160)
Answers quote the Granth verbatim with Ang citations. AI commentary is not Gurbani and not a religious ruling.