ਗਉੜੀ ਮਹਲਾ ੯ ॥
gaurree mahalaa 9 |
Sant Singh KhalsaGauree, Ninth Mehl:
Manmohan SinghGauri 9th Guru.
Manmohan Singh (Punjabi)ਗਊੜੀ ਪਾਤਸ਼ਾਹੀ ਨੌਵੀਂ।
SikhNet (Spanish)Gauri, Mejl Guru Teg Bajadur, Noveno Canal Divino.
ਸਾਧੋ; ਇਹੁ ਮਨੁ ਗਹਿਓ. ਨ ਜਾਈ ॥
saadho; ihu man gahio. na jaaee |
Sant Singh KhalsaHoly Saadhus: this mind cannot be restrained.
Manmohan SinghO Saints, this mind cannot be restrained.
Manmohan Singh (Punjabi)ਹੇ ਸੰਤੋ! ਇਹ ਮਨੂਆਂ ਰੋਕਿਆ ਨਹੀਂ ਜਾ ਸਕਦਾ।
Fareedkot Teekaਹੇ ਸੰਤ ਜਨੋਂ! ਏਹ ਮਨ ਪਕੜਿਆ ਨਹੀਂ ਜਾਤਾ॥☬ਪ੍ਰਸ਼ਨ: ਕਿਉਂ ਨਹੀਂ ਪਕੜਿਆ ਜਾਤਾ? ਉੱਤਰੁ:
Prof. Sahib Singhਹੇ ਸੰਤ ਜਨੋ! ਇਹ ਮਨ ਵੱਸ ਵਿਚ ਕੀਤਾ ਨਹੀਂ ਜਾ ਸਕਦਾ,ਪਦ ਅਰਥ ਗਹਿਓ ਨ ਜਾਈ = ਫੜਿਆ ਨਹੀਂ ਜਾਂਦਾ।
SikhNet (Spanish)Oh Santos, por el deseo esta mente sube y baja como el mercurio, y no está contenida ni se mantiene en Paz.
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ; ਯਾ ਤੇ. ਥਿਰੁ ਨ ਰਹਾਈ ॥੧॥ ਰਹਾਉ ॥
chanchal trisanaa sang basat hai; yaa te. thir na rahaaee |1| rahaau |
Sant Singh KhalsaFickle desires dwell with it, and so it cannot remain steady. ||1||Pause||
Manmohan SinghThe fickle avarice abides with it. Therefore it remains not stable. Pause.
Manmohan Singh (Punjabi)ਚੁਲ ਬੁਲਾ ਲਾਲਚ ਇਸ ਦੇ ਨਾਲ ਰਹਿੰਦਾ ਹੈ। ਇਸ ਲਈ ਇਹ ਅਸਥਿਰ ਨਹੀਂ ਰਹਿੰਦਾ। ਠਹਿਰਾਉ।
Fareedkot Teekaਚੰਚਲ ਰੂਪ ਪਦਾਰਥੋਂ ਕੀ ਜੋ ਤ੍ਰਿਸਨਾ ਹੈ, ਸੋ ਮਨ ਕੇ ਸਾਥ ਵਸ ਰਹੀ ਹੈ, ਇਸੀ ਹੇਤੁ ਸੇ ਅਚੱਲ ਹੋ ਕਰ ਨਹੀਂ ਰਹਤਾ॥੧॥ ਰਹਾਉ ॥☬ਜੇ ਕਹੇ ਏਕ ਤ੍ਰਿਸਨਾ ਹੀ ਰਹਤੀ ਹੈ ਵਾ ਕੋਈ ਔਰ ਭੀ ਬਿਕਾਰ? ਤਿਸ ਪਰ ਕਹਤੇ ਹੈਂ:
Prof. Sahib Singh(ਕਿਉਂਕਿ ਇਹ ਮਨ ਸਦਾ) ਅਨੇਕਾਂ ਹਾਵ-ਭਾਵ ਕਰਨ ਵਾਲੀ ਤ੍ਰਿਸ਼ਨਾ ਨਾਲ ਵੱਸਦਾ ਰਹਿੰਦਾ ਹੈ, ਇਸ ਵਾਸਤੇ ਇਹ ਕਦੇ ਟਿਕ ਕੇ ਨਹੀਂ ਰਹਿੰਦਾ ॥੧॥ ਰਹਾਉ ॥ਪਦ ਅਰਥ ਚੰਚਲ = ਕਦੇ ਨਾਹ ਟਿਕਣ ਵਾਲੀ, ਅਨੇਕਾਂ ਹਾਵ-ਭਾਵ ਕਰਨ ਵਾਲੀ। ਯਾ ਤੇ = ਇਸ ਕਾਰਨ। ਥਿਰੁ = ਸਦਾ-ਟਿਕਵਾਂ ॥੧॥ ਰਹਾਉ ॥
SikhNet (Spanish)La mente desvaría cuando el corazón está lleno de enojo, (1-Pausa)
ਕਠਨ ਕਰੋਧ. ਘਟ ਹੀ ਕੇ ਭੀਤਰਿ; ਜਿਹ ਸੁਧਿ ਸਭ ਬਿਸਰਾਈ ॥
katthan karodh. ghatt hee ke bheetar; jih sudh sabh bisaraaee |
Sant Singh KhalsaThe heart is filled with anger and violence, which cause all sense to be forgotten.
Manmohan SinghThe violent rage is within the heart, which causes all sense to be forgotten.
Manmohan Singh (Punjabi)ਤੁੰਦ ਰੋਹ ਦਿਲ ਦੇ ਵਿੱਚ ਹੈ, ਜਿਹੜਾ ਸਾਰੀ ਹੋਸ਼ ਨੂੰ ਭੁਲਾ ਦਿੰਦਾ ਹੈ।
Fareedkot Teekaਜਿਸ ਕ੍ਰੋਧ ਕਾ ਬੇਗ ਕਰੜਾ ਹੈ, ਸੋ ਭੀ ਰਿਦੇ ਕੇ ਬੀਚ ਹੀ ਰਹਤਾ ਹੈ। ਜਿਸ ਕ੍ਰੋਧ ਨੇ ਸਭ (ਸੁਧਿ) ਗ੍ਯਾਤ ਵਾ ਪਵਿਤ੍ਰਤਾ ਇਸ ਜੀਵ ਕੀ ਭੁਲਾਈ ਹੈ॥
Prof. Sahib Singh(ਹੇ ਸੰਤ ਜਨੋ!) ਵੱਸ ਵਿਚ ਨਾਹ ਆ ਸਕਣ ਵਾਲਾ ਕ੍ਰੋਧ ਭੀ ਇਸ ਹਿਰਦੇ ਵਿਚ ਹੀ ਵੱਸਦਾ ਹੈ, ਜਿਸ ਨੇ (ਮਨੁੱਖ ਨੂੰ ਭਲੇ ਪਾਸੇ ਦੀ) ਸਾਰੀ ਹੋਸ਼ ਭੁਲਾ ਦਿੱਤੀ ਹੈ।ਪਦ ਅਰਥ ਕਠਨ = (ਜਿਸ ਨੂੰ ਵੱਸ ਕਰਨਾ) ਔਖਾ (ਹੈ)। ਘਟ = ਹਿਰਦਾ। ਭੀਤਰਿ = ਅੰਦਰ। ਜਿਹ = ਜਿਸ (ਕ੍ਰੋਧ) ਨੇ। ਸੁਧਿ = ਸੂਝ, ਅਕਲ, ਹੋਸ਼।
SikhNet (Spanish)pero alejado de la Joya de la Sabiduría,
ਰਤਨੁ ਗਿਆਨੁ. ਸਭ ਕੋ ਹਿਰਿ ਲੀਨਾ; ਤਾ ਸਿਉ. ਕਛੁ ਨ ਬਸਾਈ ॥੧॥
ratan giaan. sabh ko hir leenaa; taa siau. kachh na basaaee |1|
Sant Singh KhalsaThe jewel of spiritual wisdom has been taken away from everyone; nothing can withstand it. ||1||
Manmohan SinghThis wrath has snatched away the jewel of Divine knowledge of all. Nothing can with-stand it.
Manmohan Singh (Punjabi)ਇਸ ਗੁੱਸੇ ਨੇ ਸਾਰਿਆਂ ਦਾ ਬ੍ਰਹਿਮ ਬੋਧ ਦਾ ਹੀਰਾ ਖੋਹ ਖਿੰਜ ਲਿਆ ਹੈ। ਇਸ ਦੇ ਅੱਗੇ ਕਿਸੇ ਦੀ ਭੀ ਪੇਸ਼ ਨਹੀਂ ਜਾਂਦੀ।
Fareedkot Teekaਰਤਨ ਰੂਪ ਧਰਮ ਕਾ ਗਿਆਨ ਸਭ ਕਿਸੀ ਕਾ ਖੋਸ ਲੀਆ ਹੈ। ਤਿਸ ਕ੍ਰੋਧ ਕੇ ਵਾ ਮਨ ਕੇ ਸਾਥ ਕਿਸੀ ਕਾ ਕੁਛ ਬਸ ਨਹੀਂ ਚਲਤਾ ਹੈ॥੧॥☬ਸੋ ਸਪਸਟ ਕਰਤੇ ਹੂਏ ਕਹਤੇ ਹੈਂ:
Prof. Sahib Singh(ਕ੍ਰੋਧ ਨੇ) ਹਰੇਕ ਮਨੁੱਖ ਦਾ ਸ੍ਰੇਸ਼ਟ ਗਿਆਨ ਚੁਰਾ ਲਿਆ ਹੈ, ਉਸ ਨਾਲ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ ॥੧॥ਪਦ ਅਰਥ ਸਭ ਕੋ = ਹਰੇਕ ਜੀਵ ਦਾ। ਹਿਰਿ ਲੀਨਾ = ਚੁਰਾ ਲਿਆ ਹੈ। ਬਸਾਈ = ਵੱਸ, ਜ਼ੋਰ, ਪੇਸ਼। ਸਿਉ = ਨਾਲ ॥੧॥
SikhNet (Spanish)¿cómo puede la mente lograr controlar el enojo? (1)
ਜੋਗੀ ਜਤਨ ਕਰਤ ਸਭਿ ਹਾਰੇ; ਗੁਨੀ ਰਹੇ ਗੁਨ ਗਾਈ ॥
jogee jatan karat sabh haare; gunee rahe gun gaaee |
Sant Singh KhalsaThe Yogis have tried everything and failed; the virtuous have grown weary of singing God's Glories.
Manmohan SinghThe yogis making all the efforts have failed. The virtuous singing God's eulogies have got tired.
Manmohan Singh (Punjabi)ਯੋਗੀ ਸਮੂਹ ਉਪਰਾਲੇ ਕਰਦੇ ਹੋਏ ਹਾਰ ਗਏ ਹਨ। ਗੁਣਵਾਣ ਰੱਬ ਦੀਆਂ ਸਿਫਤਾ ਗਾਇਨ ਕਰਦੇ ਹੋਏ ਹੰਭ ਹੁੱਟ ਗਏ ਹਨ।
Fareedkot Teeka(ਜੋਗੀ) ਪ੍ਰਾਣਾਯਾਮੀ ਸਮਾਧੀ ਆਦਿਕ ਜਤਨ ਕਰ ਕੇ ਹਾਰ ਗਏ ਹੈਂ। ਗੁਨੀ ਪੁਰਸ਼ ਗੁਨ ਗਾਇਨ ਕਰ ਰਹੇ ਹੈਂ, ਫਿਰ ਭੀ ਮਨ ਵਸ ਨਹੀਂ ਹੂਆ॥
Prof. Sahib Singhਸਾਰੇ ਜੋਗੀ (ਇਸ ਮਨ ਨੂੰ ਕਾਬੂ ਕਰਨ ਦੇ) ਜਤਨ ਕਰਦੇ ਕਰਦੇ ਥੱਕ ਗਏ, ਵਿਦਵਾਨ ਮਨੁੱਖ ਆਪਣੀ ਵਿੱਦਿਆ ਦੀਆਂ ਵਡਿਆਈਆਂ ਕਰਦੇ ਥੱਕ ਗਏ (ਨਾਹ ਜੋਗ-ਸਾਧਨ, ਨਾਹ ਵਿੱਦਿਆ-ਮਨ ਨੂੰ ਕੋਈ ਭੀ ਵੱਸ ਵਿਚ ਲਿਆਉਣ ਦੇ ਸਮਰੱਥ ਨਹੀਂ)।ਪਦ ਅਰਥ ਸਭਿ = ਸਾਰੇ। ਗੁਨੀ = ਗੁਣਵਾਨ, ਵਿਦਵਾਨ ਮਨੁੱਖ। ਰਹੇ = ਥੱਕ ਗਏ।
SikhNet (Spanish)Los Yoguis están sin esperanza; también los que cantan mecánicamente las Alabanzas del Señor.
ਜਨ ਨਾਨਕ. ਹਰਿ ਭਏ ਦਇਆਲਾ; ਤਉ ਸਭ ਬਿਧਿ ਬਨਿ ਆਈ ॥੨॥੪॥
jan naanak. har bhe deaalaa; tau sabh bidh ban aaee |2|4|
Sant Singh KhalsaO servant Nanak, when the Lord becomes merciful, then every effort is successful. ||2||4||
Manmohan SinghWhen God becomes merciful, O slave Nanak, then, every, contrivance comes to bear fruit.
Manmohan Singh (Punjabi)ਜਦ ਵਾਹਿਗੁਰੂ ਮਇਆਵਾਨ ਹੋ ਜਾਂਦਾ ਹੈ, ਹੇ ਗੋਲੇ ਨਾਨਕ! ਤਦ ਹਰ ਤਰੀਕਾ ਕਾਮਯਾਬ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਜਬ ਹਰੀ ਦਿਆਲੁ ਹੂਏ ਤਬ ਸੰਪੂਰਨ ਬਿਧੀ ਬਨ ਆਈ ਹੈ, ਅਰਥਾਤ ਸਭ ਕੁਛ ਸਿੱਧ ਹੂਆ ਹੈ॥੨॥੪॥
Prof. Sahib Singhਹੇ ਦਾਸ ਨਾਨਕ! ਜਦੋਂ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਤਾਂ (ਇਸ ਮਨ ਨੂੰ ਕਾਬੂ ਵਿਚ ਰੱਖਣ ਦੇ) ਸਾਰੇ ਢੋ ਢੁਕ ਪੈਂਦੇ ਹਨ ॥੨॥੪॥ਪਦ ਅਰਥ ਸਭ ਬਿਧਿ = ਹਰੇਕ ਢੰਗ, ਹਰੇਕ ਢੋ। ਸਭ ਬਿਧਿ ਬਨਿ ਆਈ = ਹਰੇਕ ਢੋ ਢੁੱਕ ਪਿਆ (ਸਫਲਤਾ ਦਾ) ॥੨॥
SikhNet (Spanish)Oh, dice Nanak, el sirviente encuentra el Sendero solamente cuando el Señor desde Su Compasión así lo dispone. (2-4)