ਗਉੜੀ ਮਹਲਾ ੯ ॥
gaurree mahalaa 9 |
Sant Singh KhalsaGauree, Ninth Mehl:
Manmohan SinghGauri 9th Guru.
Manmohan Singh (Punjabi)ਗਊੜੀ ਪਾਤਸ਼ਾਹੀ ਨੌਵੀਂ।
SikhNet (Spanish)Gauri, Mejl Guru Teg Bajadur, Noveno Canal Divino.
ਸਾਧੋ; ਗੋਬਿੰਦ ਕੇ ਗੁਨ ਗਾਵਉ ॥
saadho; gobind ke gun gaavau |
Sant Singh KhalsaHoly Saadhus: sing the Glorious Praises of the Lord of the Universe.
Manmohan SinghO Saints, sing the praises of the World-Master.
Manmohan Singh (Punjabi)ਹੇ ਸੰਤੋ! ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰੋ।
Fareedkot Teekaਹੇ ਸੰਤ ਜਨੋਂ! ਗੋਬਿੰਦ ਕੇ ਗੁਨ ਗਾਵੋ॥
Prof. Sahib Singhਹੇ ਸੰਤ ਜਨੋ! (ਸਦਾ) ਗੋਬਿੰਦ ਦੇ ਗੁਣ ਗਾਂਦੇ ਰਿਹਾ ਕਰੋ।ਪਦ ਅਰਥ ਗਾਵਉ = ਗਾਵਹੁ {ਨੋਟ: ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ਵਿਆਕਰਨਿਕ ਨਿਯਮਾਂ ਅਨੁਸਾਰ ਲਫ਼ਜ਼ 'ਗਾਵਉ' ਦਾ ਅਰਥ ਹੈ 'ਮੈਂ ਗਾਂਦਾ ਹਾਂ'; 'ਗਾਵਹੁ' ਦਾ ਅਰਥ ਹੈ 'ਤੁਸੀ ਗਾਵੋ'}।
SikhNet (Spanish)Oh Santos, reciten la Alabanza del Señor;
ਮਾਨਸ ਜਨਮੁ ਅਮੋਲਕੁ ਪਾਇਓ; ਬਿਰਥਾ ਕਾਹਿ ਗਵਾਵਉ ॥੧॥ ਰਹਾਉ ॥
maanas janam amolak paaeo; birathaa kaeh gavaavau |1| rahaau |
Sant Singh KhalsaYou have obtained the priceless jewel of this human life; why are you uselessly wasting it? ||1||Pause||
Manmohan SinghYou have obtained the invaluable human life. Why waste it away in vain? Pause.
Manmohan Singh (Punjabi)ਤੁਹਾਨੂੰ ਅਣਮੁੱਲਾ ਮਨੁੱਖਾ ਜੀਵਨ ਮਿਲਿਆ ਹੈ। ਇਸ ਨੂੰ ਵਿਅਰਥ ਕਿਉਂ ਗਵਾਉਂਦੇ ਹੋ? ਠਹਿਰਾਉ।
Fareedkot Teekaਇਹ ਮਾਨੁਖ ਜਨਮ ਅਮੋਲਕ ਪਾਇਆ ਹੈ, ਕਿਉਂ ਬ੍ਰਿਥਾ ਗੁਵਾਵਤੇ ਹੋ॥੧॥ ਰਹਾਉ ॥
Prof. Sahib Singhਇਹ ਬੜਾ ਕੀਮਤੀ ਮਨੁੱਖਾ ਜਨਮ ਮਿਲਿਆ ਹੈ, ਇਸ ਨੂੰ ਅਜਾਈਂ ਕਿਉਂ ਗਵਾਂਦੇ ਹੋ? ॥੧॥ ਰਹਾਉ ॥ਪਦ ਅਰਥ ਪਾਇਓ = ਪਾਇਆ, ਲੱਭਾ ਹੈ। ਕਾਹਿ = ਕਿਉਂ? ਗਵਾਵਉ = ਗਵਾਵਹੁ, ਗਵਾਂਦੇ ਹੋ ॥੧॥ ਰਹਾਉ ॥
SikhNet (Spanish)la vida del hombre es invaluable. ¿Por qué desperdiciarla en vano? (1-Pausa)
ਪਤਿਤ. ਪੁਨੀਤ ਦੀਨ ਬੰਧ ਹਰਿ; ਸਰਨਿ ਤਾਹਿ ਤੁਮ ਆਵਉ ॥
patit. puneet deen bandh har; saran taeh tum aavau |
Sant Singh KhalsaHe is the Purifier of sinners, the Friend of the poor. Come, and enter the Lord's Sanctuary.
Manmohan SinghGod is the Purifier of sinners and the relation of the meek. Enter thou unto His Sanctuary.
Manmohan Singh (Punjabi)ਵਾਹਿਗੁਰੂ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ, ਅਤੇ ਮਸਕੀਨਾਂ ਦਾ ਸਨਬੰਧੀ ਹੈ। ਤੁਸੀਂ ਉਸਦੀ ਛਤ੍ਰਛਾਇਆ ਹੇਠ ਆਓ!
Fareedkot Teekaਪਾਪੀਓਂ ਕੋ ਪਵਿਤ੍ਰ ਕਰਨੇ ਵਾਲਾ ਔਰ ਦੀਨੋਂ ਕਾ ਬੰਧੂ ਜੋ ਹਰੀ ਹੈ ਤੁਮ ਤਿਸ ਕੀ ਸਰਨ ਮੇਂ ਆਵੋ॥
Prof. Sahib Singh(ਹੇ ਸੰਤ ਜਨੋ!) ਪਰਮਾਤਮਾ ਉਹਨਾਂ ਬੰਦਿਆਂ ਨੂੰ ਭੀ ਪਵਿਤ੍ਰ ਕਰਨ ਵਾਲਾ ਹੈ ਜੇਹੜੇ ਵਿਕਾਰਾਂ ਵਿਚ ਡਿੱਗੇ ਹੋਏ ਹੁੰਦੇ ਹਨ, ਉਹ ਹਰੀ ਗਰੀਬਾਂ ਦਾ ਸਹਾਈ ਹੈ। ਤੁਸੀ ਭੀ ਉਸੇ ਦੀ ਸਰਨ ਪਵੋ।ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਦੀਨ = ਗਰੀਬ। ਬੰਧੁ = ਸਨਬੰਧੀ। ਤਾਹਿ = ਉਸ ਦੀ।
SikhNet (Spanish)Dios es el Purificador de los que han traicionado su Conciencia y al Amigo de los pobres; busca entonces Su Refugio.
ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ; ਤੁਮ ਕਾਹੇ ਬਿਸਰਾਵਉ ॥੧॥
gaj ko traas mittio jih simarat; tum kaahe bisaraavau |1|
Sant Singh KhalsaRemembering Him, the elephant's fear was removed; so why do you forget Him? ||1||
Manmohan SinghWhat for do you forget Him, by remembering who, elephant's fear was removed.
Manmohan Singh (Punjabi)ਕਾਹਦੇ ਲਈ ਤੁਸੀਂ ਉਸਨੂੰ ਭੁਲਾਉਂਦੇ ਹੋ, ਜਿਸ ਦਾ ਚਿੰਤਨ ਕਰਨ ਦੁਆਰਾ ਹਾਥੀ ਦਾ ਡਰ ਦੂਰ ਹੋ ਗਿਆ ਸੀ?
Fareedkot Teekaਔਰ ਜਿਸ ਹਰੀ ਕੇ ਸਿਮਰਨੇ ਸੇ (ਗਜ) ਹਸਤੀ ਤੰਦੂਏ ਕਰ ਗ੍ਰਸੇ ਕਾ ਅਤੀ ਭੈ ਮਿਟਿਆ ਹੈ, ਤਿਸ ਕੋ ਤੁਮ ਕਿਉਂ ਬਿਸਰਾਵਤੇ ਹੋ॥੧॥
Prof. Sahib Singhਜਿਸ ਦਾ ਸਿਮਰਨ ਕਰ ਕੇ ਹਾਥੀ ਦਾ ਡਰ ਮਿਟ ਗਿਆ ਸੀ, ਤੁਸੀ ਉਸ ਨੂੰ ਕਿਉਂ ਭੁਲਾ ਰਹੇ ਹੋ? ॥੧॥ਪਦ ਅਰਥ ਗਜ = ਹਾਥੀ। ਤ੍ਰਾਸੁ = ਡਰ। ਬਿਸਰਾਉ = ਬਿਸਰਾਵਹੁ, ਭੁਲਾ ਰਹੇ ਹੋ ॥੧॥
SikhNet (Spanish)La oración ha liberado del miedo a muchos, ¿por qué no meditas tú también en el Señor? (1)
ਤਜਿ ਅਭਿਮਾਨ ਮੋਹ ਮਾਇਆ; ਫੁਨਿ ਭਜਨ ਰਾਮ ਚਿਤੁ ਲਾਵਉ ॥
taj abhimaan moh maaeaa; fun bhajan raam chit laavau |
Sant Singh KhalsaRenounce your egotistical pride and your emotional attachment to Maya; focus your consciousness on the Lord's meditation.
Manmohan SinghLay aside pride, temporal love worldly valuables and, then, apply your mind to Lord's meditation.
Manmohan Singh (Punjabi)ਹੰਕਾਰ, ਸੰਸਾਰੀ ਮਮਤਾ ਅਤੇ ਦੁਨਿਆਵੀ ਪਦਾਰਥਾ ਨੂੰ ਛੱਡ ਦਿਉ ਤੇ ਤਦ, ਸੁਆਮੀ ਦੇ ਸਿਮਰਨ ਨਾਲ ਆਪਣੇ ਮਨ ਨੂੰ ਜੋੜੋ।
Fareedkot Teekaਤਾਂ ਤੇ ਅਭਿਮਾਨ ਪੁਨਾ ਮਾਇਆ ਕੇ ਮੋਹ ਕੋ ਤਿਆਗ ਕਰ ਕੇ ਰਾਮ ਕੇ ਭਜਨ ਮੇਂ ਚਿਤ ਕੋ ਲਗਾਵੋ॥
Prof. Sahib Singh(ਹੇ ਸੰਤ ਜਨੋ!) ਅਹੰਕਾਰ ਦੂਰ ਕਰ ਕੇ ਅਤੇ ਮਾਇਆ ਦਾ ਮੋਹ ਦੂਰ ਕਰ ਕੇ ਆਪਣਾ ਚਿੱਤ ਪਰਮਾਤਮਾ ਦੇ ਭਜਨ ਵਿਚ ਜੋੜੀ ਰੱਖੋ।ਪਦ ਅਰਥ ਤਜਿ = ਤਜ ਕੇ। ਫੁਨਿ = ਮੁੜ, ਅਤੇ। ਲਾਵਹੁ = ਲਾਵਹੁ, ਜੋੜੋ।
SikhNet (Spanish)Libérate de tu ego y de tu amor a Maya y entona tu ser en el Todo Prevaleciente Señor.
ਨਾਨਕ ਕਹਤ. ਮੁਕਤਿ ਪੰਥ ਇਹੁ; ਗੁਰਮੁਖਿ ਹੋਇ ਤੁਮ ਪਾਵਉ ॥੨॥੫॥
naanak kehat. mukat panth ihu; guramukh hoe tum paavau |2|5|
Sant Singh KhalsaSays Nanak, this is the path to liberation. Become Gurmukh, and attain it. ||2||5||
Manmohan SinghSays Nanak this is the way to salvation. Become thou the followers of the Guru and attain it.
Manmohan Singh (Punjabi)ਗੁਰੂ ਜੀ ਆਖਦੇ ਹਨ, ਇਹ ਹੈ ਕਲਿਆਣ ਦਾ ਰਸਤਾ। ਤੁਸੀਂ ਗੁਰੂ ਕੇ ਸਿੱਖ ਬਣ ਕੇ ਇਸ ਨੂੰ ਪ੍ਰਾਪਤ ਹੋਵੋ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਹ ਮੁਕਤੀ ਮਾਰਗ ਹੈ ਤੁਮ ਗੁਰਮੁਖਿ ਹੋ ਕਰ ਪਾਵੋ॥੨॥੫॥☬ਜੇ ਕਹੇ ਪੂਰਬ ਸਬਦ ਮੇਂ ਆਪਨੇ ਮੁਕਤੀ ਕਾ ਮਾਰਗ ਕਹਾ ਹੈ। ਤਿਸ ਮਾਰਗ ਸੇ ਜੀਵ ਕੈਸੇ ਭੁਲਾ ਹੈ ਔਰ ਤਿਸ ਦੁਆਰਾ ਮੁਕਤ ਹੂਆ ਕੌਣ ਜਾਣੀਏ? ਤਿਸ ਪਰ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ-ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰਨ ਦਾ ਇਹੀ ਰਸਤਾ ਹੈ, ਪਰ ਗੁਰੂ ਦੀ ਸਰਨ ਪੈ ਕੇ ਹੀ ਤੁਸੀ ਇਹ ਰਸਤਾ ਲੱਭ ਸਕੋਗੇ ॥੨॥੫॥ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਪੰਥੁ = ਰਸਤਾ। ਗੁਰਮੁਖਿ ਹੋਇ = ਗੁਰਮੁਖਿ ਹੋ ਕੇ, ਗੁਰੂ ਦੀ ਸਰਨ ਪੈ ਕੇ। ਪਾਵਉ = ਪਾਵਹੁ, ਲੱਭ ਲਵੋ ॥੨॥੫॥ ਨੋਟ: ਭਾਗਵਤ ਦੀ ਕਥਾ ਹੈ ਕਿ ਇਕ 'ਗੰਧਰਬ' ਕਿਸੇ ਸ੍ਰਾਪ ਦੇ ਕਾਰਨ ਹਾਥੀ ਬਣ ਗਿਆ॥ ਨਦੀ ਤੋਂ ਪਾਣੀ ਪੀਣ ਗਏ ਨੂੰ ਪਾਣੀ ਵਿਚੋਂ ਇਕ ਤੰਦੂਏ ਨੇ ਫੜ ਲਿਆ॥ ਉਸ ਨੇ ਰਾਮ ਨਾਮ ਦਾ ਚੇਤਾ ਕੀਤਾ ਤਾਂ ਉਸ ਦੀ ਖ਼ਲਾਸੀ ਹੋ ਗਈ॥
SikhNet (Spanish)Dice Nanak, este es el Sendero de la Liberación; voltea tu mente hacia Dios, y obtenlo. (2-5)