ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਨਿਕਟਿ ਬੁਝੈ; ਸੋ ਬੁਰਾ. ਕਿਉ ਕਰੈ ॥
nikatt bujhai; so buraa. kiau karai |
Sant Singh KhalsaHow can anyone do evil, if he realizes that the Lord is near?
Manmohan SinghHe, who realises his Lord near; how can he do evil?
Manmohan Singh (Punjabi)ਜੋ ਆਪਣੇ ਸੁਆਮੀ ਨੂੰ ਨੇੜੇ ਅਨੁਭਵ ਕਰਦਾ ਹੈ ਊਹ ਬਦੀ ਕਿਸ ਤਰ੍ਹਾਂ ਕਰ ਸਕਦਾ ਹੈ?
Fareedkot Teekaਜੋ ਨਿਕਟ ਜਾਣ ਲੇਵੇ ਸੋ ਕਿਸੀ ਕਾ ਬੁਰਾ (ਕਿਉ) ਕਿਸ ਵਾਸਤੇ ਕਰੈ, ਭਾਵ ਵਹੁ ਕਿਸੀ ਕਾ ਬੁਰਾ ਨਹੀਂ ਕਰਤਾ ਹੈ॥
Prof. Sahib Singh(ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ) ਨੇੜੇ (ਵੱਸਦਾ) ਸਮਝਦਾ ਹੈ ਉਹ (ਕਿਸੇ ਨਾਲ ਕੋਈ) ਬੁਰਾਈ ਨਹੀਂ ਕਰ ਸਕਦਾ।ਪਦ ਅਰਥ ਨਿਕਟਿ = (ਆਪਣੇ) ਨੇੜੇ (ਵੱਸਦਾ)। ਬੁਝੈ = (ਜਿਹੜਾ ਮਨੁੱਖ) ਸਮਝਦਾ ਹੈ। ਕਿਉ ਕਰੈ = ਨਹੀਂ ਕਰ ਸਕਦਾ।
SikhNet (Spanish)El que ve a Dios tan cerca, ¿cómo podría hacer algún mal?
ਬਿਖੁ ਸੰਚੈ; ਨਿਤ ਡਰਤਾ ਫਿਰੈ ॥
bikh sanchai; nit ddarataa firai |
Sant Singh KhalsaOne who gathers corruption, constantly feels fear.
Manmohan SinghHe, who amasses poison, ever feels fear.
Manmohan Singh (Punjabi)ਜੋ ਜਹਿਰ ਇਕੱਤਰ ਕਰਦਾ ਹੈ, ਉਹ ਸਦਾ ਹੀ ਡਰਦਾ ਰਹਿੰਦਾ ਹੈ।
Fareedkot Teekaਜੋ ਪੁਰਸ ਵਿਸ੍ਯੋਂ ਕਾ ਸੰਚੈ ਕਰਤਾ ਹੈ, ਭਾਵ ਮਾਇਆ ਪਦਾਰਥ ਸੋ ਨਿਤਾਪ੍ਰਤ ਡਰਤਾ ਫਿਰਤਾ ਹੈ, ਭਾਵ ਕਬੀ ਨਿਰਭੈ ਨਹੀਂ ਹੋਤਾ ਹੈ॥
Prof. Sahib Singhਪਰ ਜਿਹੜਾ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਹਰ ਵੇਲੇ ਜੋੜਦਾ ਰਹਿੰਦਾ ਹੈ, ਉਹ ਮਨੁੱਖ (ਹਰੇਕ ਪਾਸੋਂ) ਸਦਾ ਡਰਦਾ ਫਿਰਦਾ ਹੈ।ਪਦ ਅਰਥ ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਮਾਇਆ। ਸੰਚੈ = ਇਕੱਠੀ ਕਰਦਾ ਹੈ।
SikhNet (Spanish)Sin embargo, el que siembra veneno, vive en el miedo, siempre temeroso.
ਹੈ ਨਿਕਟੇ; ਅਰੁ ਭੇਦੁ. ਨ ਪਾਇਆ ॥
hai nikatte; ar bhed. na paaeaa |
Sant Singh KhalsaHe is near, but this mystery is not understood.
Manmohan SinghThe Lord is near and this mystery is known not.
Manmohan Singh (Punjabi)ਸੁਆਮੀ ਨੇੜੇ ਹੈ ਅਤੇ ਇਹ ਭੇਦ ਜਾਣਿਆਂ ਨਹੀਂ ਜਾਂਦਾ।
Fareedkot Teekaਵਾਹਿਗੁਰੂ ਤੋ ਸਮੀਪ ਹੀ ਹੈ ਪਰੰਤੂ ਭੇਦ ਨਹੀਂ ਪਾਇਆ ਜਾਤਾ॥☬ਜੇ ਕਹੇ ਭੇਦ ਕਿਯੋਂ ਨਹੀਂ ਪਾਇਆ ਜਾਤਾ? ਤਿਸ ਪਰ ਕਹਤੇ ਹੈਂ:
Prof. Sahib Singhਪਰਮਾਤਮਾ ਹਰੇਕ ਦੇ ਨੇੜੇ ਤਾਂ ਜ਼ਰੂਰ ਵੱਸਦਾ ਹੈ, ਪਰ (ਨਿੱਤ ਮਾਇਆ ਜੋੜਨ ਵਾਲਾ ਮਨੁੱਖ) ਇਹ ਭੇਤ ਸਮਝਦਾ ਨਹੀਂ।ਪਦ ਅਰਥ ਨਿਕਟੇ = ਨੇੜੇ ਹੀ। ਅਰੁ = ਅਤੇ, ਪਰ।
SikhNet (Spanish)Cerca, muy cerca está mi Dios y aún así no puedo conocer Su Misterio,
ਬਿਨੁ ਸਤਿਗੁਰ; ਸਭ ਮੋਹੀ ਮਾਇਆ ॥੧॥
bin satigur; sabh mohee maaeaa |1|
Sant Singh KhalsaWithout the True Guru, all are enticed by Maya. ||1||
Manmohan SinghWithout the True Guru, the entire world is bewitched by mammon.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਸਾਰੇ ਸੰਸਾਰ ਨੂੰ ਮੋਹਨੀ ਨੇ ਫਰੇਫਤਾ ਕਰ ਲਿਆ ਹੈ।
Fareedkot Teekaਸਤਿਗੁਰੋਂ ਸੇ ਬਿਨਾਂ ਸਭ ਸ੍ਰਿਸ਼ਟੀ ਮਾਯਾ ਨੇ ਮੋਹਤ ਕਰ ਛੋਡੀ ਹੈ॥੧॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੁਕਾਈ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ ॥੧॥ਪਦ ਅਰਥ ਸਭ = ਸਾਰੀ ਲੁਕਾਈ ॥੧॥
SikhNet (Spanish)pues sin el Guru, todos son engañados por Maya. (1)
ਨੇੜੈ ਨੇੜੈ; ਸਭੁ ਕੋ ਕਹੈ ॥
nerrai nerrai; sabh ko kahai |
Sant Singh KhalsaEveryone says that He is near, near at hand.
Manmohan SinghNear, very near, the Lord is. every one says.
Manmohan Singh (Punjabi)ਨਜਦੀਕ ਹੈ ਸੁਆਮੀ, ਹਰ ਕੋਈ ਆਖਦਾ ਹੈ।
Fareedkot Teekaਪਰਮੇਸ੍ਵਰ ਨਿਕਟ ਹੈ ਨਿਕਟ ਹੈ ਸਭ ਕੋਈ ਕਹਤਾ ਹੈ॥
Prof. Sahib Singh(ਆਖਣ ਨੂੰ ਤਾਂ) ਹਰੇਕ ਪ੍ਰਾਣੀ (ਇਹ) ਆਖ ਦੇਂਦਾ ਹੈ (ਕਿ ਪਰਮਾਤਮਾ ਸਭ ਦੇ) ਨੇੜੇ ਹੈ (ਸਭ ਦੇ) ਨੇੜੇ ਹੈ।ਪਦ ਅਰਥ ਸਭੁ ਕੋ = ਹਰੇਕ ਪ੍ਰਾਣੀ।
SikhNet (Spanish)Todos dicen que Él está cerca, muy cerca, pero raro, muy raro es aquél que conoce Su Misterio,
ਗੁਰਮੁਖਿ ਭੇਦੁ; ਵਿਰਲਾ ਕੋ ਲਹੈ ॥੧॥ ਰਹਾਉ ॥
guramukh bhed; viralaa ko lahai |1| rahaau |
Sant Singh KhalsaBut rare is that person, who, as Gurmukh, understands this mystery. ||1||Pause||
Manmohan SinghRare is the one, who finds this mystery, by the Guru's grace. Pause.
Manmohan Singh (Punjabi)ਕੋਈ ਇੱਕ ਅੱਧਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਭੇਤ ਨੂੰ ਪਾਉਂਦਾ ਹੈ। ਠਹਿਰਾਉ।
Fareedkot Teekaਪਰੰਤੂ ਇਸ ਭੇਦ ਕੋ ਕੋਈ ਵਿਰਲਾ ਹੀ ਗੁਰਮੁਖਿ ਲਖਦਾ ਹੈ॥੧॥ ਰਹਾਉ ॥
Prof. Sahib Singhਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ ਡੂੰਘੀ ਗੱਲ ਨੂੰ ਸਮਝਦਾ ਹੈ ॥੧॥ ਰਹਾਉ ॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਲਹੈ = ਲੱਭਦਾ ਹੈ ॥੧॥ ਰਹਾਉ ॥
SikhNet (Spanish)por la Gracia del Guru. (1-Pausa)
ਨਿਕਟਿ. ਨ ਦੇਖੈ; ਪਰ ਗ੍ਰਿਹਿ ਜਾਇ ॥
nikatt. na dekhai; par grihi jaae |
Sant Singh KhalsaThe mortal does not see the Lord near at hand; instead, he goes to the homes of others.
Manmohan SinghThe Mortal sees not the nearness of the Lord goes to another's house.
Manmohan Singh (Punjabi)ਪ੍ਰਾਨੀ ਪ੍ਰਭੂ ਦੇ ਨੇੜੇਪਨ ਨੂੰ ਨਹੀਂ ਵੇਖਦਾ ਅਤੇ ਪਰਾਏ ਘਰ ਜਾਂਦਾ ਹੈ।
Fareedkot Teekaਜੋ ਵਾਹਿਗੁਰੂ ਕੋ ਨਿਕਟ ਨਹੀਂ ਦੇਖਤਾ ਸੋ ਪਰਾਏ ਘਰ ਵਿਖੇ, ਭਾਵ ਪਰ ਇਸਤ੍ਰੀ ਮੇਂ ਰਮਨ ਕਰਨ ਜਾਤਾ ਹੈ॥
Prof. Sahib Singh(ਉਹੀ ਮਨੁੱਖ) ਪਰਾਏ ਘਰ ਵਿਚ (ਚੋਰੀ ਦੀ ਨੀਅਤ ਨਾਲ) ਜਾਂਦਾ ਹੈ, ਜਿਹੜਾ ਪਰਮਾਤਮਾ ਨੂੰ ਆਪਣੇ ਨੇੜੇ-ਵੱਸਦਾ ਨਹੀਂ ਵੇਖਦਾ।ਪਦ ਅਰਥ ਪਰ ਗ੍ਰਿਹਿ = ਪਰਾਏ ਘਰ ਵਿਚ। ਜਾਇ = ਜਾਂਦਾ ਹੈ।
SikhNet (Spanish)Uno va a la casa de otro y no ve la cercanía de Dios,
ਦਰਬੁ ਹਿਰੈ; ਮਿਥਿਆ ਕਰਿ ਖਾਇ ॥
darab hirai; mithiaa kar khaae |
Sant Singh KhalsaHe steals their wealth and lives in falsehood.
Manmohan SinghHe plunders others wealth and lives in falsehood.
Manmohan Singh (Punjabi)ਉਹ ਹੋਰਨਾਂ ਦਾ ਧਨ ਲੁੱਟਦਾ ਹੈ ਅਤੇ ਝੂਠ ਤੇ ਗੁਜਾਰਾ ਕਰਦਾ ਹੈ।
Fareedkot Teekaਦਰਬ ਕੋ ਚੁਰਾਵਤਾ ਹੈ ਔਰ ਝੂਠ ਬੋਲ ਕਰ ਖਾਤਾ ਹੈ॥
Prof. Sahib Singhਉਹ ਮਨੁੱਖ ਪਰਾਇਆ ਧਨ ਚੁਰਾਂਦਾ ਹੈ, ਤੇ, ਧਨ ਨੂੰ ਨਾਸਵੰਤ ਆਖ ਆਖ ਕੇ ਭੀ ਪਰਾਇਆ ਮਾਲ ਖਾਈ ਜਾਂਦਾ ਹੈ।ਪਦ ਅਰਥ ਦਰਬੁ = ਧਨ। ਹਿਰੈ = ਚੁਰਾਂਦਾ ਹੈ। ਮਿਥਿਆ = ਨਾਸਵੰਤ। ਮਿਥਿਆ ਕਰਿ = ਇਹ ਆਖ ਆਖ ਕੇ ਭੀ ਕਿ ਸਭ ਕੁਝ ਨਾਸਵੰਤ ਹੈ।
SikhNet (Spanish)le roba a otros y vive en la falsedad.Vuelto un inconsciente,
ਪਈ ਠਗਉਰੀ; ਹਰਿ ਸੰਗਿ. ਨ ਜਾਨਿਆ ॥
pee tthgauree; har sang. na jaaniaa |
Sant Singh KhalsaUnder the influence of the drug of illusion, he does not know that the Lord is with him.
Manmohan SinghHe is caught in illusion and knows not the Lord with him.
Manmohan Singh (Punjabi)ਊਹ ਦ੍ਰਿਸ਼ਯਕ ਗਲਤ ਫਹਿਮੀ ਅੰਦਰ ਪਕੜਿਆ ਗਿਆ ਹੈ ਅਤੇ ਸੁਆਮੀ ਨੂੰ ਆਪਣੇ ਨਾਲ ਨਹੀਂ ਜਾਣਦਾ।
Fareedkot Teekaਮਾਯਾ ਕੀ ਠਗੌਰੀ ਪਈ ਹੋਈ ਹੈ ਇਸੀ ਤੇ ਹਰੀ ਕੋ ਨਹੀਂ ਜਾਨਿਆ ਹੈ॥
Prof. Sahib Singhਮਾਇਆ-ਠਗਬੂਟੀ ਉਸ ਉਤੇ ਆਪਣਾ ਪ੍ਰਭਾਵ ਪਾਈ ਰੱਖਦੀ ਹੈ, (ਇਸ ਵਾਸਤੇ ਉਹ ਪਰਮਾਤਮਾ ਨੂੰ ਆਪਣੇ) ਨਾਲ ਵੱਸਦਾ ਨਹੀਂ ਸਮਝਦਾ।ਪਦ ਅਰਥ ਠਗਉਰੀ = ਠਗ-ਮੂਰੀ, ਠਗ-ਬੂਟੀ, ਧਤੂਰਾ, ਸੂਝ-ਬੂਝ ਮੁਕਾ ਦੇਣ ਵਾਲੀ ਬੂਟੀ। ਸੰਗਿ = (ਆਪਣੇ) ਨਾਲ।
SikhNet (Spanish)debido a Maya, no ve la Presencia de Dios,
ਬਾਝੁ ਗੁਰੂ; ਹੈ ਭਰਮਿ ਭੁਲਾਨਿਆ ॥੨॥
baajh guroo; hai bharam bhulaaniaa |2|
Sant Singh KhalsaWithout the Guru, he is confused and deluded by doubt. ||2||
Manmohan SinghWithout the Guru, he is gone astray in doubt.
Manmohan Singh (Punjabi)ਗੁਰਾਂ ਦੇ ਬਗੈਰ ਉਹ ਸੰਦੇਹ ਅੰਦਰ ਕੁਰਾਹੇ ਪਿਆ ਹੋਇਆ ਹੈ।
Fareedkot Teekaਸਤਿਗੁਰੋਂ ਸੇ ਬਿਨਾਂ ਜੀਵ ਭਰਮ ਵਿਖੇ ਭੂਲ ਰਹਾ ਹੈ॥੨॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਭਟਕਣਾ ਵਿਚ ਪੈ ਕੇ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ ॥੨॥ਪਦ ਅਰਥ ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਨਿਆ = ਕੁਰਾਹੇ ਪਿਆ ਰਹਿੰਦਾ ਹੈ ॥੨॥
SikhNet (Spanish)sí, sin el Guru, se pierde en la duda. (2)
ਨਿਕਟਿ. ਨ ਜਾਨੈ; ਬੋਲੈ ਕੂੜੁ ॥
nikatt. na jaanai; bolai koorr |
Sant Singh KhalsaNot understanding that the Lord is near, he tells lies.
Manmohan SinghHe realises not the Lord to be near and tells lies.
Manmohan Singh (Punjabi)ਉਹ ਸੁਆਮੀ ਨੂੰ ਨੇੜੇ ਅਨੁਭਵ ਨਹੀਂ ਕਰਦਾ ਅਤੇ ਝੂਠ ਬਕਦਾ ਹੈ।
Fareedkot Teekaਜੌ ਵਾਹਿਗੁਰੂ ਕੋ ਪਾਸ ਨਹੀਂ ਜਾਨਤਾ ਤੌ ਝੂਠ ਬੋਲਤਾ ਹੈ॥
Prof. Sahib Singh(ਉਹੀ ਮਨੁੱਖ) ਝੂਠ ਬੋਲਦਾ ਹੈ ਜਿਹੜਾ ਪਰਮਾਤਮਾ ਨੂੰ ਆਪਣੇ ਨਾਲ ਵੱਸਦਾ ਨਹੀਂ ਸਮਝਦਾ,ਪਦ ਅਰਥ ਕੂੜੁ = ਝੂਠ।
SikhNet (Spanish)No ve la cercanía de Dios y habla lo que es falso,
ਮਾਇਆ ਮੋਹਿ; ਮੂਠਾ ਹੈ ਮੂੜੁ ॥
maaeaa mohi; mootthaa hai moorr |
Sant Singh KhalsaIn love and attachment to Maya, the fool is plundered.
Manmohan SinghIn the love of the worldly valuables, the fool is defrauded.
Manmohan Singh (Punjabi)ਸੰਸਾਰੀ ਪਦਾਰਥਾਂ ਦੇ ਪਿਆਰ ਅੰਦਰ ਮੂਰਖ ਠੱਗਿਆ ਗਿਆ ਹੈ।
Fareedkot Teeka(ਮੁੜ) ਮੂਰਖ ਜੀਵ ਮਾਇਆ ਮੋਹ ਕਰ ਠਗਾ ਹੂਆ ਹੈ॥
Prof. Sahib Singhਉਹ ਮੂਰਖ ਮਾਇਆ ਦੇ ਮੋਹ ਵਿਚ ਫਸ ਕੇ (ਆਪਣੀ ਆਤਮਕ ਰਾਜ-ਪੂੰਜੀ) ਲੁਟਾਈ ਜਾਂਦਾ ਹੈ।ਪਦ ਅਰਥ ਮੋਹਿ = ਮੋਹ ਵਿਚ। ਮੂਠਾ ਹੈ = ਠੱਗਿਆ ਜਾ ਰਿਹਾ ਹੈ। ਮੂੜੁ = ਮੂਰਖ ਮਨੁੱਖ {ਇਕ-ਵਚਨ}।
SikhNet (Spanish)pues el tonto, es engañado por el amor a Maya,
ਅੰਤਰਿ ਵਸਤੁ; ਦਿਸੰਤਰਿ ਜਾਇ ॥
antar vasat; disantar jaae |
Sant Singh KhalsaThat which he seeks is within his own self, but he looks for it outside.
Manmohan SinghWithin him is the commodity, but he goes abroad in search of it.
Manmohan Singh (Punjabi)ਉਸ ਦੇ ਅੰਦਰਵਾਰ ਹੀ ਵਖਰ ਹੈ ਪਰ ਉਹ ਇਸ ਦੀ ਭਾਲ ਵਿੱਚ ਪਰਦੇਸ ਜਾਂਦਾ ਹੈ।
Fareedkot Teekaਆਤਮ ਵਸਤੂ ਹਿਰਦੇ ਕੇ ਬੀਚ ਹੀ ਹੈ, ਪਰੰਤੂ ਦਿਸਾਂਤਰੋਂ ਮੇਂ ਤਿਸ ਕੇ ਢੂੰਢਣੇ ਕੋ ਜਾਤਾ ਹੈ॥
Prof. Sahib Singhਪਰਮਾਤਮਾ ਦਾ ਨਾਮ-ਧਨ ਉਸ ਦੇ ਹਿਰਦੇ ਵਿਚ ਵੱਸਦਾ ਹੈ, ਪਰ ਉਹ (ਨਿਰੀ ਮਾਇਆ ਦੀ ਖ਼ਾਤਰ ਹੀ) ਬਾਹਰ ਭਟਕਦਾ ਫਿਰਦਾ ਹੈ।ਪਦ ਅਰਥ ਅੰਤਰਿ = ਅੰਦਰ। ਦਿਸੰਤਰਿ = ਦੇਸ ਅੰਤਰਿ, ਹੋਰ ਦੇਸ਼ ਵਿਚ, ਬਾਹਰ।
SikhNet (Spanish)aunque lo que busca está dentro de él, lo va a buscar por fuera y lejos.
ਬਾਝੁ ਗੁਰੂ; ਹੈ ਭਰਮਿ ਭੁਲਾਇ ॥੩॥
baajh guroo; hai bharam bhulaae |3|
Sant Singh KhalsaWithout the Guru, he is confused and deluded by doubt. ||3||
Manmohan SinghBut without the Guru, he strays in doubt.
Manmohan Singh (Punjabi)ਪ੍ਰੰਤੂ ਗੁਰਾਂ ਦੇ ਬਗੈਰ ਊਹ ਵਹਿਮ ਵਿੱਚ ਭਟਕਦਾ ਹੈ।
Fareedkot Teekaਗੁਰੋਂ ਸੇ ਬਿਨਾਂ ਭਰਮ ਕਾ ਭੁਲਾਯਾ ਹੂਆ ਹੈ॥੩॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ (ਜਗਤ) ਭਟਕਣਾ ਦੇ ਕਾਰਨ ਕੁਰਾਹੇ ਪਿਆ ਰਹਿੰਦਾ ਹੈ ॥੩॥
SikhNet (Spanish)Sí, sin el Guru, uno es de seguro engañado por la duda. (3)
ਜਿਸੁ ਮਸਤਕਿ ਕਰਮੁ ਲਿਖਿਆ; ਲਿਲਾਟ ॥
jis masatak karam likhiaa; lilaatt |
Sant Singh KhalsaOne whose good karma is recorded on his forehead
Manmohan SinghHe, on whose face and forehead good destiny is recorded;
Manmohan Singh (Punjabi)ਜਿਸ ਦੇ ਚਿਹਰੇ ਅਤੇ ਮੱਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ,
Fareedkot Teekaਜਿਸ ਪੁਰਸ ਕੇ (ਲਿਲਾਟ) ਮਾਥੇ ਪੁਰ ਵਾਹਿਗੁਰੂ ਨੇ ਸ੍ਰੇਸ੍ਟ ਕਰਮੁ ਲਿਖਾ ਹੈ॥
Prof. Sahib Singhਹੇ ਦਾਸ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਲਿਲਾਟ ਉਤੇ (ਪਰਮਾਤਮਾ ਦੀ) ਬਖ਼ਸ਼ਸ਼ (ਦਾ ਲੇਖ) ਲਿਖਿਆ ਉੱਘੜ ਪੈਂਦਾ ਹੈ,ਪਦ ਅਰਥ ਮਸਤਕਿ = ਮੱਥੇ ਉਤੇ। ਕਰਮੁ = ਬਖ਼ਸ਼ਸ਼, ਪਰਮਾਤਮਾ ਦੀ ਮਿਹਰ (ਦਾ ਲੇਖ)। ਲਿਲਾਟ = ਮੱਥੇ (ਉਤੇ)।
SikhNet (Spanish)Pero el que lo tiene así inscrito en su Destino,
ਸਤਿਗੁਰੁ ਸੇਵੇ; ਖੁਲੑੇ ਕਪਾਟ ॥
satigur seve; khulae kapaatt |
Sant Singh Khalsaserves the True Guru; thus the hard and heavy shutters of his mind are opened wide.
Manmohan Singhhe serves the True Guru and his mind's shutters are opened.
Manmohan Singh (Punjabi)ਉਹ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਉਸ ਦੇ ਮਨ ਦੇ ਤਖਤੇ ਖੁਲ੍ਹ ਜਾਂਦੇ ਹਨ।
Fareedkot Teekaਸਤਿਗੁਰੋਂ ਕੇ ਸੇਵਨੇ ਕਰ ਤਿਸ ਪੁਰਸ ਕੇ ਜੜਤਾ, ਵਾ ਪੰਚ ਕੋਸ ਰੂਪੀ (ਕਪਾਟ) ਤਖਤੇ ਖੁਲ ਗਏ ਹੈਂ॥
Prof. Sahib Singhਉਹ ਗੁਰੂ ਦੀ ਸਰਨ ਆ ਪੈਂਦਾ ਹੈ, ਉਸ ਦੇ ਮਨ ਵਿਚ ਕਿਵਾੜ ਖੁਲ੍ਹ ਜਾਂਦੇ ਹਨ।ਪਦ ਅਰਥ ਸੇਵੇ = ਸਰਨ ਪੈਂਦਾ ਹੈ। ਕਪਾਟ = ਕਵਾੜ, ਬੰਦ ਹੋਏ ਹੋਏ ਭਿੱਤ।
SikhNet (Spanish)sirve al Guru Verdadero y las Puertas de su mente se abren de par en par.
ਅੰਤਰਿ ਬਾਹਰਿ ਨਿਕਟੇ ਸੋਇ ॥
antar baahar nikatte soe |
Sant Singh KhalsaWithin his own being and beyond, he sees the Lord near at hand.
Manmohan SinghWithin, without and Just close at hand, he then beholds the Lord.
Manmohan Singh (Punjabi)ਅੰਦਰ, ਬਾਹਰ ਅਤੇ ਐਨ ਨਜਦੀਕ ਤਦ ਉਹ ਸਾਹਿਬ ਨੂੰ ਦੇਖਦਾ ਹੈ।
Fareedkot Teekaਸੋ ਵਾਹਿਗੁਰੂ ਜਿਸ ਨੇ ਅੰਤਰ ਬਾਹਰ ਸਦੀਵ ਨਿਕਟ ਹੀ ਜਾਨਿਆ ਹੈ॥
Prof. Sahib Singhਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ,ਪਦ ਅਰਥ ਸੋਇ = ਉਹ (ਪਰਮਾਤਮਾ) ਹੀ।
SikhNet (Spanish)Así entonces él ve a Dios muy cerca, muy cerca,
ਜਨ ਨਾਨਕ; ਆਵੈ ਨ ਜਾਵੈ ਕੋਇ ॥੪॥੩॥੧੬॥
jan naanak; aavai na jaavai koe |4|3|16|
Sant Singh KhalsaO servant Nanak, he does not come and go in reincarnation. ||4||3||16||
Manmohan SinghHe, then comes and goes not any where, O slave Nanak.
Manmohan Singh (Punjabi)ਤਦ ਉਹ ਕਿਧਰੇ ਜਾਂਦਾ ਅਤੇ ਆਉਂਦਾ ਨਹੀਂ, ਹੇ ਗੋਲੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਕੋਈ ਆਵਤਾ ਜਾਤਾ ਨਹੀਂ ਹੈ ਅਰਥਾਤ ਜਨਮਤਾ ਮਰਤਾ ਨਹੀਂ ਹੈ॥੪॥੩॥੧੬॥☬ਬੇਨਤੀ:
Prof. Sahib Singh(ਉਸ ਨੂੰ ਇਉਂ ਜਾਪਦਾ ਹੈ ਕਿ ਪਰਮਾਤਮਾ ਤੋਂ ਬਿਨਾ ਹੋਰ) ਕੋਈ ਨਾਹ ਜੰਮਦਾ ਹੈ ਨਾਹ ਮਰਦਾ ਹੈ ॥੪॥੩॥੧੬॥ਪਦ ਅਰਥ ਜਨ ਨਾਨਕ = ਹੇ ਦਾਸ ਨਾਨਕ! ਕੋਇ = (ਪਰਮਾਤਮਾ ਤੋਂ ਬਿਨਾ) ਕੋਈ (ਹੋਰ) ॥੪॥੩॥੧੬॥
SikhNet (Spanish)dentro y fuera y ya no va ni viene nunca más. (4-3-16)