ੴ

ਸਿੱਖਬਾਣੀ · SikhBani

ਜਿਸੁ ਤੂ ਰਾਖਹਿ ਤਿਸੁ ਕਉਨੁ ਮਾਰੈ ॥

jis too raakheh tis kaun maarai
Guru Arjan Dev Ji ਗੁਰੂ ਅਰਜਨ ਦੇਵ ਜੀ · Raag Bhairao · Ang 1139, 1140 · 19 lines
Translations

ਭੈਰਉ ਮਹਲਾ ੫ ॥

bhairau mahalaa 5 | Ang 1139

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਜਿਸੁ ਤੂ ਰਾਖਹਿ; ਤਿਸੁ ਕਉਨੁ ਮਾਰੈ ॥

jis too raakheh; tis kaun maarai | Ang 1139

Sant Singh KhalsaWho can kill that person whom You protect, O Lord?
Manmohan SinghWho can kill him, whom Thou save, O Lord?
Manmohan Singh (Punjabi)ਉਸ ਨੂੰ ਕੌਣ ਮਾਰ ਸਕਦਾ ਹੈ, ਜਿਸਦੀ ਤੂੰ ਰੱਖਿਆ ਕਰਦਾ ਹੈ, ਹੇ ਸੁਆਮੀ!
Fareedkot Teekaਹੇ ਹਰੀ! ਜਿਸ ਕੀ ਤੂੰ ਰਖ੍ਯਾ ਕਰੈ ਤਿਸ ਕੋ ਕੌਨ ਮਾਰ ਸਕਤਾ ਹੈ, ਭਾਵ ਕੋਈ ਨਹੀਂ ਮਾਰ ਸਕਤਾ॥
Prof. Sahib Singhਹੇ ਪ੍ਰਭੂ! ਜਿਸ ਨੂੰ ਤੂੰ ਬਚਾਏਂ, ਉਸ ਨੂੰ ਕੋਈ ਮਾਰ ਨਹੀਂ ਸਕਦਾ,
SikhNet (Spanish)Aquél a quien salvas, oh Dios, nadie lo puede lastimar.

ਸਭ ਤੁਝ ਹੀ ਅੰਤਰਿ; ਸਗਲ ਸੰਸਾਰੈ ॥

sabh tujh hee antar; sagal sansaarai | Ang 1139

Sant Singh KhalsaAll beings, and the entire universe, is within You.
Manmohan SinghWithin Thee are contained all the beings and the entire world.
Manmohan Singh (Punjabi)ਤੇਰੇ ਅੰਦਰ ਹੀ ਰਮੇ ਹਨ ਸਮੂਹ ਜੀਵ ਅਤੇ ਸਾਰਾ ਸੰਸਾਰ।
Fareedkot Teekaਸਰਬ ਪ੍ਰਕਾਰ ਸੰਸਾਰ ਸਭ ਤੇਰੇ ਹੀ ਅੰਤਰ ਭੂਤ ਹੈ॥
Prof. Sahib Singh(ਕਿਉਂਕਿ) ਸਾਰੇ ਸੰਸਾਰ ਵਿਚ ਸਾਰੀ (ਉਤਪੱਤੀ) ਤੇਰੇ ਹੀ ਅਧੀਨ ਹੈ।

ਪਦ ਅਰਥ ਸੰਸਾਰੈ = ਸੰਸਾਰ ਵਿਚ।

SikhNet (Spanish)Sí, en Ti oh Señor, está contenido el Universo entero.

ਕੋਟਿ ਉਪਾਵ; ਚਿਤਵਤ ਹੈ ਪ੍ਰਾਣੀ ॥

kott upaav; chitavat hai praanee | Ang 1139

Sant Singh KhalsaThe mortal thinks up millions of plans,
Manmohan SinghThe mortal thinks of millions of plans,
Manmohan Singh (Punjabi)ਫਾਨੀ ਬੰਦਾ ਕ੍ਰੋੜਾਂ ਹੀ ਤਦਬੀਰਾਂ ਸੋਚਦਾ ਹੈ,
Fareedkot Teekaਕਰੋੜੋਂ ਹੀ ਉਪਾਵ ਪ੍ਰਾਣੀ ਆਪਣੇ ਲਾਭ ਕੇ ਵਾਸਤੇ ਸੋਚਤਾ ਹੈ॥
Prof. Sahib Singhਜੀਵ (ਆਪਣੇ ਵਾਸਤੇ) ਕ੍ਰੋੜਾਂ ਹੀਲੇ ਸੋਚਦਾ ਰਹਿੰਦਾ ਹੈ,

ਪਦ ਅਰਥ ਕੋਟਿ = ਕ੍ਰੋੜਾਂ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ}।

SikhNet (Spanish)El ser humano piensa de mil formas y propone otras,

ਸੋ ਹੋਵੈ; ਜਿ ਕਰੈ ਚੋਜ ਵਿਡਾਣੀ ॥੧॥

so hovai; ji karai choj viddaanee |1| Ang 1139

Sant Singh Khalsabut that alone happens, which the Lord of wondrous plays does. ||1||
Manmohan Singhbut happens only that, what the Lord of wondrous plays does.
Manmohan Singh (Punjabi)ਪ੍ਰਤੂ ਕੇਵਲ ਉਹ ਹੀ ਹੁੰਦਾ ਹੈ ਜੋ ਅਦੁਭੁਤ ਖੇਡਾਂ ਦਾ ਸੁਆਮੀ ਕਰਦਾ ਹੈ।
Fareedkot Teekaਪਰੰਤੂ ਹੇ (ਚੋਜ ਵਿਡਾਣੀ) ਅਚਰਜ ਕੌਤਕ ਵਾਲੇ ਵਾਹਗੁਰੂ! ਜੋ ਤੂੰ ਕਰਤਾ ਹੈਂ ਸੋਈ ਹੋਤਾ ਹੈ॥੧॥
Prof. Sahib Singhਪਰ ਉਹੀ ਕੁਝ ਹੁੰਦਾ ਹੈ ਜੋ ਅਚਰਜ ਚੋਜ ਕਰਨ ਵਾਲਾ ਪਰਮਾਤਮਾ ਕਰਦਾ ਹੈ ॥੧॥

ਪਦ ਅਰਥ ਚੋਜ ਵਿਡਾਣੀ = ਅਸਚਰਜ ਚੋਜਾਂ ਵਾਲਾ ॥੧॥

SikhNet (Spanish)pero sólo sucede lo que el Dios desea. (1)

ਰਾਖਹੁ ਰਾਖਹੁ ਕਿਰਪਾ ਧਾਰਿ ॥

raakhahu raakhahu kirapaa dhaar | Ang 1139

Sant Singh KhalsaSave me, save me, O Lord; shower me with Your Mercy.
Manmohan SinghSave me, save me Thou, O Lord, by showering Thine benediction.
Manmohan Singh (Punjabi)ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਆਪਣੀ ਰਹਿਮਤ ਧਾਰ ਕੇ ਤੂੰ, ਹੇ ਸੁਆਮੀ!
Fareedkot Teekaਹੇ ਅਕਾਲ ਪੁਰਖ! ਕਿਰਪਾ ਧਾਰ ਰਖ੍ਯਾ ਕਰੋ ਰਖ੍ਯਾ ਕਰੋ। ਦੋ ਵੇਰ ਰਖ੍ਯਕ ਪਦ ਕਹਣੇ ਸੇ ਅਤੀ ਆਰਤਤਾ ਦਿਖਾਈ ਹੈ, ਭਾਵ ਸੀਘ੍ਰ ਰਖ੍ਯਾ ਕਰੋ॥
Prof. Sahib Singhਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ,

ਪਦ ਅਰਥ ਧਾਰਿ = ਧਾਰ ਕੇ, ਕਰ ਕੇ।

SikhNet (Spanish)Sálvame oh Dios, sálvame en Tu Corte,

ਤੇਰੀ ਸਰਣਿ. ਤੇਰੈ ਦਰਵਾਰਿ ॥੧॥ ਰਹਾਉ ॥

teree saran. terai daravaar |1| rahaau | Ang 1139

Sant Singh KhalsaI seek Your Sanctuary, and Your Court. ||1||Pause||
Manmohan SinghI have sought Thy protection in Thine court. Pause.
Manmohan Singh (Punjabi)ਤੇਰੀ ਦਰਗਾਹ ਅੰਦਰ ਮੈਂ ਤੇਰੀ ਪਨਾਹ ਨਹੀਂ ਹੈ। ਠਹਿਰਾੳ।
Fareedkot Teekaਤੇਰੀ ਸਰਣ ਕੋ ਪ੍ਰਾਪਤਿ ਭਏ ਹਾਂ ਔਰ ਤੇਰੇ (ਦਰਵਾਰਿ) ਸਤਿਸੰਗ ਕੋ ਸੇਵਤੇ ਹਾਂ॥੧॥ ਰਹਾਉ ॥
Prof. Sahib Singhਮੈਂ ਤੇਰੇ ਦਰ ਤੇ ਆਇਆ ਹਾਂ, ਮਿਹਰ ਕਰ ਕੇ ਮੇਰੀ ਰੱਖਿਆ ਕਰ, ਰੱਖਿਆ ਕਰ ॥੧॥ ਰਹਾਉ ॥

ਪਦ ਅਰਥ ਦਰਵਾਰਿ = ਦਰ ਦੇ ਬੂਹੇ ਤੇ, ਦਰ ਤੇ ॥੧॥ ਰਹਾਉ ॥

SikhNet (Spanish)pues ando en busca sólo del Santuario de Tu Corte. (1-Pausa)

ਜਿਨਿ ਸੇਵਿਆ; ਨਿਰਭਉ ਸੁਖਦਾਤਾ ॥

jin seviaa; nirbhau sukhadaataa | Ang 1139

Sant Singh KhalsaWhoever serves the Fearless Lord, the Giver of Peace,
Manmohan SinghWhosoever serves the Fear-free and Peace-giving Lord;
Manmohan Singh (Punjabi)ਜੋ ਕੋਈ ਨਿੱਡਰ ਅਤੇ ਆਰਾਮ ਬਖਸ਼ਣਹਾਰ ਸੁਆਮੀ ਦੀ ਘਾਲ ਕਮਾਉਂਦਾ ਹੈ,
Fareedkot Teekaਹੇ ਨਿਰਭਉ ਸੁਖ ਦਾਤਾ ਵਾਹਿਗੁਰੂ! ਜਿਸ ਨੇ ਤੈਨੂੰ ਸੇਵਿਆ ਹੈ॥
Prof. Sahib Singhਜਿਸ ਮਨੁੱਖ ਨੇ ਨਿਰਭਉ ਅਤੇ ਸਾਰੇ ਸੁਖ ਦੇਣ ਵਾਲੇ ਪਰਮਾਤਮਾ ਦੀ ਸਰਨ ਲਈ,

ਪਦ ਅਰਥ ਜਿਨਿ = ਜਿਸ (ਮਨੁੱਖ) ਨੇ।

SikhNet (Spanish)Quien sea que sirve al Dios Intrépido y Dador de Éxtasis,

ਤਿਨਿ ਭਉ ਦੂਰਿ ਕੀਆ; ਏਕੁ ਪਰਾਤਾ ॥

tin bhau door keea; ek paraataa | Ang 1139

Sant Singh Khalsais rid of all his fears; he knows the One Lord.
Manmohan Singhhe is rid of fear and knows the Lord alone.
Manmohan Singh (Punjabi)ਉਸ ਦਾ ਡਰ ਨਵਿਰਤ ਹੋ ਜਾਂਦਾ ਹੈ ਅਤੇ ਉਹ ਇੱਕ ਸੁਆਮੀ ਨੂੰ ਜਾਣਦਾ ਹੈ।
Fareedkot Teekaਤਿਸ ਨੇ ਜਨਮ ਮਰਨ ਆਦਿਕੋਂ ਕਾ ਭ੍ਯ ਦੂਰ ਕਰ ਲੀਆ ਹੈ ਅਰੁ ਏਕ ਤੇਰੇ ਕੋ (ਪਰਾਤਾ) ਪਹਿਚਾਨਾ ਹੈ॥
Prof. Sahib Singhਉਸ ਨੇ (ਆਪਣਾ ਹਰੇਕ) ਡਰ ਦੂਰ ਕਰ ਲਿਆ, ਉਸ ਨੇ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾ ਲਈ।

ਪਦ ਅਰਥ ਤਿਨਿ = ਉਸ (ਮਨੁੱਖ) ਨੇ। ਏਕੁ ਪਰਾਤਾ = ਇੱਕ ਪਰਮਾਤਮਾ ਨੂੰ ਪਛਾਣਿਆ।

SikhNet (Spanish)se libera de todos sus miedos y llega a conocer al Uno Solo.

ਜੋ ਤੂ ਕਰਹਿ; ਸੋਈ ਫੁਨਿ ਹੋਇ ॥

jo too kareh; soee fun hoe | Ang 1139

Sant Singh KhalsaWhatever You do, that alone comes to pass in the end.
Manmohan SinghWhatever Thou does, that alone happens in the end.
Manmohan Singh (Punjabi)ਜਿਹੜਾ ਕੁਝ ਤੂੰ ਕਰਦਾ ਹੈ ਅੰਤ ਨੂੰ ਉਹ ਹੀ ਹੁੰਦਾ ਹੈ।
Fareedkot Teekaਹੇ ਵਾਹਿਗੁਰੂ ਜੋ ਕੁਛ ਤੂੰ ਕਰਤਾ ਹੈਂ ਸੋਈ ਹੋਤਾ ਹੈ॥
Prof. Sahib Singhਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।

ਪਦ ਅਰਥ ਫੁਨਿ = ਮੁੜ।

SikhNet (Spanish)Lo que sea que haces, oh Dios, sólo eso ocurre,

ਮਾਰੈ ਨ ਰਾਖੈ; ਦੂਜਾ ਕੋਇ ॥੨॥

maarai na raakhai; doojaa koe |2| Ang 1139

Sant Singh KhalsaThere is no other who can kill or protect us. ||2||
Manmohan SinghThere is not another who can save and destroy.
Manmohan Singh (Punjabi)ਕੋਈ ਹੋਰ ਬਚਾਅ ਜਾਂ ਮਾਰ ਨਹੀਂ ਸਕਦਾ।
Fareedkot Teekaਮਾਰਨੇ ਵਾਲਾ ਯਾ ਰਖ੍ਯਾ ਕਰਨੇ ਵਾਲਾ ਦੂਸਰਾ ਔਰ ਕੋਈ ਨਹੀਂ ਹੈ॥੨॥☬ਅਬ ਅਸੀ ਅਪਣੇ ਮਨ ਪ੍ਰਤੀ ਐਸੇ ਕਹਤੇ ਹੈਂ:
Prof. Sahib Singh(ਤੈਥੋਂ ਬਿਨਾ) ਕੋਈ ਦੂਜਾ ਨਾਹ ਕਿਸੇ ਨੂੰ ਮਾਰ ਸਕਦਾ ਹੈ ਨਾਹ ਬਚਾ ਸਕਦਾ ਹੈ ॥੨॥
SikhNet (Spanish)pues no hay nadie más que salve o destruya. (2)

ਕਿਆ ਤੂ ਸੋਚਹਿ; ਮਾਣਸ ਬਾਣਿ ॥

kiaa too socheh; maanas baan | Ang 1139

Sant Singh KhalsaWhat do you think, with your human understanding?
Manmohan SinghWhat do you think the creature of man-like nature?
Manmohan Singh (Punjabi)ਤੂੰ ਮਨੁੱਖ ਵਰਗੇ ਸੁਭਾਅ ਨਾਲ ਕੀ ਸੋਚਦਾ ਹੈ?
Fareedkot Teekaਹੇ ਭਾਈ! ਤੂੰ ਮਨੁਖ ਸੁਭਾਵ ਕਰ ਕਿਆ ਸੋਚਤਾ ਹੈਂ॥
Prof. Sahib Singh(ਆਪਣੇ) ਮਨੁੱਖਾ ਸੁਭਾਉ ਅਨੁਸਾਰ ਤੂੰ ਕੀਹ ਸੋਚਾਂ ਸੋਚਦਾ ਰਹਿੰਦਾ ਹੈਂ?

ਪਦ ਅਰਥ ਬਾਣਿ = ਆਦਤ।

SikhNet (Spanish)¿Qué puede uno pensar teniendo la naturaleza de un simple ser humano?,

ਅੰਤਰਜਾਮੀ ਪੁਰਖੁ ਸੁਜਾਣੁ ॥

antarajaamee purakh sujaan | Ang 1139

Sant Singh KhalsaThe All-knowing Lord is the Searcher of Hearts.
Manmohan SinghThe Omniscient Lord is the searcher of hearts,
Manmohan Singh (Punjabi)ਸਰਵੱਗ ਸੁਆਮੀ ਦਿਲਾਂ ਦੀਆਂ ਜਾਣਨਹਾਰ ਹੈ।
Fareedkot Teekaਵਹੁ ਅਕਾਲ ਪੁਰਖੁ ਅੰਤਰਿਜਾਮੀ ਹੈ ਔਰ ਬਡਾ ਚਤੁਰੁ ਹੈ॥
Prof. Sahib Singhਸਰਬ-ਵਿਆਪਕ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਸਿਆਣਾ ਹੈ।

ਪਦ ਅਰਥ ਸੁਜਾਣੁ = ਸਿਆਣਾ।

SikhNet (Spanish)¿qué no sabemos que nuestro Dios es Todo Sabio, sí, el Conocedor Íntimo de nuestros corazones?

ਏਕ ਟੇਕ ਏਕੋ ਆਧਾਰੁ ॥

ek ttek eko aadhaar | Ang 1139

Sant Singh KhalsaThe One and only Lord is my Support and Protection.
Manmohan SinghThe Lord alone is my refuge and He alone my support.
Manmohan Singh (Punjabi)ਕੇਵਲ ਸੁਆਮੀ ਹੀ ਮੇਰੀ ਪਨਾਹ ਹੈ ਅਤੇ ਕੇਵਲ ਉਹ ਹੀ ਮੇਰਾ ਆਸਰਾ ਹੈ।
Fareedkot Teekaਤਾਂ ਤੇ ਮਨ ਬਾਣੀ ਕਰ ਕੇ ਏਕ ਵਾਹਗੁਰੂ ਕਾ ਹੀ (ਆਧਾਰੁ) ਆਸਰਾ ਕਰੁ॥
Prof. Sahib Singh(ਅਸਾਂ ਜੀਵਾਂ ਦੀ) ਉਹੀ ਟੇਕ ਹੈ ਉਹੀ ਆਸਰਾ ਹੈ।

ਪਦ ਅਰਥ ਆਧਾਰੁ = ਆਸਰਾ।

SikhNet (Spanish)Apoyémonos entonces en el Único Soporte,

ਸਭ ਕਿਛੁ ਜਾਣੈ ਸਿਰਜਣਹਾਰੁ ॥੩॥

sabh kichh jaanai sirajanahaar |3| Ang 1139

Sant Singh KhalsaThe Creator Lord knows everything. ||3||
Manmohan SinghThe Creator-Lord knows all the things.
Manmohan Singh (Punjabi)ਕਰਤਾਰ-ਸੁਆਮੀ ਸਾਰੀਆਂ ਗੱਲਾਂ ਜਾਣਦਾ ਹੈ।
Fareedkot Teekaਵਹੁ (ਸਿਰਜਣਹਾਰੁ) ਸ੍ਰਿਸ੍ਟੀ ਕੇ ਰਚਨੇ ਵਾਲਾ ਵਾਹਗੁਰੂ ਸਭ ਕਿਛੁ ਜਾਣ ਰਹਾ ਹੈ॥੩॥
Prof. Sahib Singhਜੀਵਾਂ ਨੂੰ ਪੈਦਾ ਕਰਨ ਵਾਲਾ ਉਹ ਪ੍ਰਭੂ ਸਭ ਕੁਝ ਜਾਣਦਾ ਹੈ ॥੩॥
SikhNet (Spanish)pues nuestro Dios conoce todo lo que se debe conocer. (3)

ਜਿਸੁ ਊਪਰਿ ਨਦਰਿ ਕਰੇ ਕਰਤਾਰੁ ॥

jis aoopar nadar kare karataar | Ang 1139

Sant Singh KhalsaThat person who is blessed by the Creator's Glance of Grace
Manmohan SinghHe, on whom the Creator casts His merciful glance,
Manmohan Singh (Punjabi)ਜਿਸ ਉਤੇ ਸਿਰਜਣਹਾਰ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ,
Fareedkot Teekaਕਰਤਾਰ ਜਿਸ ਦੇ ਉਪਰ ਕ੍ਰਿਪਾ ਦ੍ਰਿਸ੍ਟੀ ਕਰਤਾ ਹੈ॥
Prof. Sahib Singhਕਰਤਾਰ ਜਿਸ ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ,
SikhNet (Spanish)En ese ser sobre el cuál la Gracia del Señor Creador se ha posado,

ਤਿਸੁ ਜਨ ਕੇ; ਸਭਿ ਕਾਜ ਸਵਾਰਿ ॥

tis jan ke; sabh kaaj savaar | Ang 1140

Sant Singh Khalsaall his affairs are resolved.
Manmohan Singhall the affairs of that man, He Himself arranges.
Manmohan Singh (Punjabi)ਊਸ ਇਨਸਾਨ ਦੇ ਊਹ ਸਾਰੇ ਕਾਰਜ ਖੁਦ ਹੀ ਰਾਸ ਕਰ ਦਿੰਦਾ ਹੈ।
Fareedkot Teekaਤਿਸ ਪੁਰਸ਼ ਕੇ ਸੰਪੂਰਨ ਕਾਜ ਆਪ ਸਵਾਰ ਦੇਤਾ ਹੈ॥
Prof. Sahib Singhਉਸ ਸੇਵਕ ਦੇ ਉਹ ਸਾਰੇ ਕੰਮ ਸਵਾਰਦਾ ਹੈ।

ਪਦ ਅਰਥ ਸਭਿ = ਸਾਰੇ। ਸਵਾਰਿ = ਸਵਾਰੇ, ਸਵਾਰਦਾ ਹੈ।

SikhNet (Spanish)el Mismo Señor realiza su tarea,

ਤਿਸ ਕਾ ਰਾਖਾ; ਏਕੋ ਸੋਇ ॥

tis kaa raakhaa; eko soe | Ang 1140

Sant Singh KhalsaThe One Lord is his Protector.
Manmohan SinghHe, the One Lord, is his Saviour.
Manmohan Singh (Punjabi)ਉਹ ਇਕ ਸੁਆਮੀ ਹੀ ਉਸ ਦਾ ਰਖਵਾਲਾ ਹੈ।
Fareedkot Teekaਤਿਸ ਕਾ ਰਖ੍ਯਕ ਸੋਈ ਏਕ ਅਦੁਤੀ ਵਾਹਿਗੁਰੂ ਹੋਤਾ ਹੈ॥
Prof. Sahib Singhਉਸ ਮਨੁੱਖ ਦਾ ਰਾਖਾ ਉਹ ਪਰਮਾਤਮਾ ਆਪ ਹੀ ਬਣਿਆ ਰਹਿੰਦਾ ਹੈ।

ਪਦ ਅਰਥ ਤਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}

SikhNet (Spanish)sí, el único Dios es su Santuario y hasta él,

ਜਨ ਨਾਨਕ; ਅਪੜਿ. ਨ ਸਾਕੈ ਕੋਇ ॥੪॥੪॥੧੭॥

jan naanak; aparr. na saakai koe |4|4|17| Ang 1140

Sant Singh KhalsaO servant Nanak, no one can equal him. ||4||4||17||
Manmohan SinghNone can reach up to him, O serf Nanak.
Manmohan Singh (Punjabi)ਕੋਈ ਜਣਾ ਉਸ ਤਾਈ ਪਹੁੰਚ ਨਹੀਂ ਸਕਦਾ, ਹੇ ਗੁਮਾਸ਼ਤੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਦਾਸ ਕੋ ਕੋਈ (ਅਪੜਿ) ਪਹੁੰਚ ਨਹੀਂ ਸਕਤਾ ਹੈ, ਭਾਵ ਤਿਸ ਕਾ ਕੋਈ ਬਿਘਨ ਕਾਰੀ ਨਹੀਂ ਹੋ ਸਕਤਾ ਹੈ॥੪॥੪॥੧੭॥☬ਪਰਮ ਪੁਰਖ ਜੀ ਤੇ ਸਨਮੁਖ ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਜਗਤ ਦਾ ਕੋਈ ਜੀਵ) ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੪॥੪॥੧੭॥
SikhNet (Spanish)oh dice Nanak, nadie puede llegar. (4-4-17)
Answers quote the Granth verbatim with Ang citations. AI commentary is not Gurbani and not a religious ruling.