ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਬਨ ਮਹਿ ਪੇਖਿਓ, ਤ੍ਰਿਣ ਮਹਿ ਪੇਖਿਓ; ਗ੍ਰਿਹਿ ਪੇਖਿਓ ਉਦਾਸਾਏ ॥
ban meh pekhio, trin meh pekhio; grihi pekhio udaasaae |
Sant Singh KhalsaI have seen Him in the woods, and I have seen Him in the fields. I have seen Him in the household, and in renunciation.
Manmohan SinghI have seen the Lord in the woods, seen in vegetation and seen Him too in home and abandonment.
Manmohan Singh (Punjabi)ਮੈਂ ਪ੍ਰਭੂ ਨੂੰ ਜੰਗਲਾਂ ਵਿੱਚ ਦੇਖਿਆ ਹੈ, ਬਨਾਸਪਤੀ ਵਿੰਚ ਦੇਖਿਆ ਹੈ ਅਤੇ ਦੇਖਿਅਠਾ ਹੈ ਉਸ ਨੂੰ ਘਰਾਂ ਤੇ ਤਿਆਗ ਵਿੱਚ ਭੀ।
Fareedkot Teekaਬਨ ਮੇਂ ਦੇਖ੍ਯੋ, (ਤ੍ਰਿਣਿ) ਘਾਸ ਮੇਂ ਭੀ ਦੇਖ੍ਯੋ, ਗ੍ਰਹਣ ਔਰ ਤਯਾਗ ਮੇਂ ਭੀ ਦੇਖ੍ਯੋ; ਵਾ ਗ੍ਰਸਤੀ ਵਾ ਤਯਾਗੀ ਦੋਨੋਂ ਮੇਂ ਦੇਖ੍ਯੋ ਹੈ॥
Prof. Sahib Singh(ਸੰਤ ਜਨਾ ਦੀ ਸੰਗਤਿ ਦੁਆਰਾ ਮੈਂ) ਜੰਗਲ ਵਿਚ, ਬਨਸਪਤੀ ਵਿਚ (ਪ੍ਰਭੂ ਨੂੰ ਹੀ ਵੱਸਦਾ) ਵੇਖ ਲਿਆ, ਘਰ ਵਿਚ ਭੀ ਉਸੇ ਨੂੰ ਵੇਖ ਲਿਆ, ਤੇ, ਤਿਆਗੀ ਵਿਚ ਭੀ ਉਸੇ ਨੂੰ ਵੇਖ ਲਿਆ,ਪਦ ਅਰਥ ਬਨ ਮਹਿ = ਜੰਗਲ ਵਿਚ। ਤ੍ਰਿਣ = ਘਾਹ ਦਾ ਤੀਲਾ, ਬਨਸਪਤੀ। ਗ੍ਰਿਹਿ = ਘਰ ਵਿਚ। ਉਦਾਸਾਏ = ਘਰਾਂ ਤੋਂ ਉਦਾਸ ਤਿਆਗੀਆਂ ਵਿਚ।
SikhNet (Spanish)He visto a mi Dios en los bosques, en la vegetación, en el hogar tanto como en la renunciación.
ਦੰਡਧਾਰ ਜਟਧਾਰੈ ਪੇਖਿਓ; ਵਰਤ ਨੇਮ ਤੀਰਥਾਏ ॥੧॥
danddadhaar jattadhaarai pekhio; varat nem teerathaae |1|
Sant Singh KhalsaI have seen Him as a Yogi carrying His staff, as a Yogi with matted hair, fasting, making vows, and visiting sacred shrines of pilgrimage. ||1||
Manmohan SinghI have seen Him amidst staff-bearers, matted hair-wearers, fasting-observers, vow-takers and the visitors of the holies.
Manmohan Singh (Punjabi)ਮੈਂ ਉਸ ਨੂੰ ਡੰਡਾ ਧਾਰੀਆਂ, ਜਟਾਂ ਰੱਖਣ ਵਾਲਿਆਂ ਅਤੇ ਧਰਮ ਅਸਥਾਨਾਂ ਤੇ ਜਾਣ ਵਾਲਿਆਂ ਵਿੱਚ ਵੇਖਿਆ ਹੈ।
Fareedkot Teekaਦੰਡਧਾਰੀ ਪੁਨਃ ਜਟਾ ਧਾਰੀਓਂ ਔਰ ਬ੍ਰਤ, ਨੇਮ ਔਰ ਤੀਰਥੋਂ ਮੇਂ ਭੀ ਦੇਖ੍ਯੋ ਹੈ॥੧॥
Prof. Sahib Singhਉਸ ਨੂੰ ਦੰਡ-ਧਾਰੀਆਂ ਵਿਚ, ਜਟਾ-ਧਾਰੀਆਂ ਵਿਚ ਵੱਸਦਾ ਵੇਖ ਲਿਆ, ਵਰਤ-ਨੇਮ ਅਤੇ ਤੀਰਥ-ਜਾਤ੍ਰਾ ਕਰਨ ਵਾਲਿਆਂ ਵਿਚ ਭੀ ਵੇਖ ਲਿਆ ॥੧॥ਪਦ ਅਰਥ ਦੰਡਧਾਰ = ਹੱਥ ਵਿਚ ਡੰਡਾ ਰੱਖਣ ਵਾਲੇ ਜੋਗੀਆਂ ਵਿਚ। ਜਟਧਾਰੈ = ਜਟਾ-ਧਾਰੀ ਜੋਗੀ ਵਿਚ ॥੧॥
SikhNet (Spanish)También Lo he visto en el Yogui con su palo para caminar, en el Sanyasa con cabello engreñado, en el ayuno, en los lugares de peregrinaje y en las rutinas religiosas. (1)
ਸੰਤਸੰਗਿ ਪੇਖਿਓ; ਮਨ ਮਾਏਂ ॥
santasang pekhio; man maaen |
Sant Singh KhalsaI have seen Him in the Society of the Saints, and within my own mind.
Manmohan SinghI have seen Him in the saints society and within my mind.
Manmohan Singh (Punjabi)ਮੈਂ ਉਸ ਨੂੰ ਸਾਧ ਸੰਗਤ ਅਤੇ ਆਪਣੇ ਹਿਰਦੇ ਅੰਦਰ ਵੇਖਿਆ ਹੈ।
Fareedkot Teekaਹੇ ਭਾਈ! ਸੰਤੋਂ ਕਾ ਸੰਗ ਕਰ ਪਰਮੇਸ੍ਵਰ ਮਨ ਵਿਖੇ ਹੀ ਦੇਖਾ ਹੈ॥
Prof. Sahib Singhਜਦੋਂ ਸੰਤ ਜਨਾਂ ਦੀ ਸੰਗਤ ਵਿਚ ਮੈਂ ਉਸ ਨੂੰ ਆਪਣੇ ਮਨ ਵਿਚ ਹੀ ਵੱਸਦਾ ਵੇਖ ਲਿਆ,ਪਦ ਅਰਥ ਸੰਤ ਸੰਗਿ = ਸੰਤ ਜਨਾਂ ਦੀ ਸੰਗਤ ਵਿਚ। ਮਨ ਮਾਏਂ = ਮਨ ਮਾਹਿ, ਆਪਣੇ ਮਨ ਵਿਚ ਹੀ।
SikhNet (Spanish)Lo vi en el Santo y dentro de mi mente.
ਊਭ ਪਇਆਲ ਸਰਬ ਮਹਿ ਪੂਰਨ; ਰਸਿ ਮੰਗਲ ਗੁਣ ਗਾਏ ॥੧॥ ਰਹਾਉ ॥
aoobh peaal sarab meh pooran; ras mangal gun gaae |1| rahaau |
Sant Singh KhalsaIn the sky, in the nether regions of the underworld, and in everything, He is pervading and permeating. With love and joy, I sing His Glorious Praises. ||1||Pause||
Manmohan SinghIn the sky, under-world and everything, I find the Lord fully pervading. With love and bliss I sing His praise. Pause.
Manmohan Singh (Punjabi)ਅਸਮਾਨ, ਪਾਤਾਲ ਅਤੇ ਹਰ ਸ਼ੈ ਅੰਦਰ ਮੈਂ ਪ੍ਰਭੂ ਨੂੰ ਪਰੀਪੂਰਨ ਪਾਉਂਦਾ ਹਾਂ। ਪ੍ਰੇਮ ਤੇ ਖੁਸ਼ੀ ਨਾਲ ਮੈਂ ਉਸ ਦੀ ਮਹਿਮਾਂ ਗਾਇਨ ਕਰਦਾ ਹਾਂ। ਠਹਿਰਾਉ।
Fareedkot Teekaਜਬ (ਰਸਿ) ਪ੍ਰੇਮ ਸਹਤ ਮੰਗਲ ਰੂਪ ਗੁਣ ਗਾਏ ਤਬ (ਊਭ) ਅਕਾਸ ਔਰ (ਪਇਆਲ) ਪਤਾਲ ਮੇਂ ਪੁਨਃ ਪ੍ਰਿਥਵੀ ਮੇਂ ਪੂਰਨ ਹੀ ਦੇਖਾ॥੧॥ ਰਹਾਉ ॥
Prof. Sahib Singhਤਾਂ ਪਰਮਾਤਮਾ ਦੇ ਆਨੰਦ ਦੇਣ ਵਾਲੇ ਗੁਣ ਸੁਆਦ ਨਾਲ ਗਾ ਕੇ ਆਕਾਸ਼ ਪਾਤਾਲ ਸਭਨਾਂ ਵਿਚ ਉਹ ਵਿਆਪਕ ਦਿੱਸ ਪਿਆ ॥੧॥ ਰਹਾਉ ॥ਪਦ ਅਰਥ ਊਭ = ਆਕਾਸ਼ ਵਿਚ। ਪਇਆਲ = ਪਾਤਾਲ ਵਿਚ। ਪੂਰਨ = ਵਿਆਪਕ। ਰਸਿ = ਆਨੰਦ ਨਾਲ। ਮੰਗਲ ਗੁਣ = ਆਤਮਕ ਆਨੰਦ ਦੇਣ ਵਾਲੇ ਗੁਣ। ਗਾਏ = ਗਾਇ, ਗਾ ਕੇ ॥੧॥ ਰਹਾਉ ॥
SikhNet (Spanish)Sobre los cielos, y bajo la tierra, Lo he encontrado llenándolo todo y así he cantado Sus Alabanzas con Amor y Dicha. (1-Pausa)
ਜੋਗ ਭੇਖ ਸੰਨਿਆਸੈ ਪੇਖਿਓ; ਜਤਿ ਜੰਗਮ ਕਾਪੜਾਏ ॥
jog bhekh saniaasai pekhio; jat jangam kaaparraae |
Sant Singh KhalsaI have seen Him among the Yogis, the Sannyaasees, the celibates, the wandering hermits and the wearers of patched coats.
Manmohan SinghI have seen the Lord midst the Yogis, various sects, solitarians, wandering saints, celibates and patched-coat wearers.
Manmohan Singh (Punjabi)ਮੈਂ ਸੁਆਮੀ ਨੂੰ ਯੋਗੀਆਂ, ਅਨੇਕਾਂ ਸੰਪ੍ਰਦਾਵਾਂ, ਇਕਾਂਤੀਆਂ, ਰਮਤੇ ਸਾਧੂਆਂ ਅਤੇ ਗੋਦੜੀ ਵਾਲੇ ਫਕੀਰਾਂ ਤੇ ਜਤੀਆਂ ਵਿੱਚ ਵੇਖਿਆ ਹੈ।
Fareedkot Teekaਪੁਨ: ਪਰਮੇਸ੍ਵਰ ਜੋਗੀ ਸੰਨਿਆਸੀ ਆਦਿ ਭੇਖੋਂ ਮੇਂ ਦੇਖਾ ਹੈ, ਜਤੀ ਅਰੁ ਸੰਗਮੋਂ ਅਰ ਕਾਪੜੀ ਪੰਥ ਮੇਂ ਭੀ ਬ੍ਯਾਪਕ ਹੈ॥
Prof. Sahib Singh(ਜਦੋਂ ਮੈਂ ਪਰਮਾਤਮਾ ਨੂੰ ਆਪਣੇ ਅੰਦਰ ਵੱਸਦਾ ਵੇਖਿਆ, ਤਦੋਂ ਮੈਂ ਉਸ ਪਰਮਾਤਮਾ ਨੂੰ) ਜੋਗੀਆਂ ਵਿਚ, ਸਾਰੇ ਭੇਖਾਂ ਵਿਚ, ਸੰਨਿਆਸੀਆਂ ਵਿਚ, ਜਤੀਆਂ ਵਿਚ, ਜੰਗਮਾਂ ਵਿਚ, ਕਾਪੜੀਏ ਸਾਧੂਆਂ ਵਿਚ, ਸਭਨਾਂ ਵਿਚ ਵੱਸਦਾ ਵੇਖ ਲਿਆ।ਪਦ ਅਰਥ ਸੰਨਿਆਸੈ = ਸੰਨਿਆਸ ਵਿਚ। ਕਾਪੜਾਏ = ਕਾਪੜੀਏ ਸਾਧੂਆਂ ਵਿਚ।
SikhNet (Spanish)Sí, lo encuentro en el Yogui y en el Sanyasa, en los célibes, en los Yangams y en el Kapris.
ਤਪੀ ਤਪੀਸੁਰ, ਮੁਨਿ ਮਹਿ ਪੇਖਿਓ; ਨਟ ਨਾਟਿਕ ਨਿਰਤਾਏ ॥੨॥
tapee tapeesur, mun meh pekhio; natt naattik nirataae |2|
Sant Singh KhalsaI have seen Him among the men of severe self-discipline, the silent sages, the actors, dramas and dances. ||2||
Manmohan SinghI have seen Him amongst penitents, austere men, silent sages, actors, dramas and dances.
Manmohan Singh (Punjabi)ਮੈਂ ਉਸ ਨੂੰ ਤਪ ਕਰਨ ਵਾਲਿਆਂ, ਤਸੀਹੇ ਕਰਨਹਾਰਾਂ, ਖਾਮੋਸ਼ ਰਿਸ਼ੀਆਂ, ਕਲਾਕਾਰਾਂ, ਰੂਪਕਾਂ ਅਤੇ ਨਾਚਾਂ ਅੰਦਰ ਵੇਖਿਆ ਹੈ।
Fareedkot Teekaਤਪਸ੍ਵੀਓਂ, ਮੁਨੀਸ੍ਵਰੋਂ ਔਰ (ਨਟ) ਬਾਜੀਗਰ ਔ (ਨਾਟਿਕ) ਤਮਾਸਾ ਕਰਨ ਵਾਲੇ ਮਦਾਰੀ ਆਦਿਕ ਔਰ (ਨਿਰਤਾਏ) ਨਿਰਤਕਾਰੀਓਂ ਮੇਂ ਭੀ ਪੇਖਿ੍ਯੋ ਹੈ॥੨॥
Prof. Sahib Singhਤਦੋਂ ਮੈਂ ਉਸ ਨੂੰ ਤਪੀਆਂ ਵਿਚ, ਵੱਡੇ ਵੱਡੇ ਤਪੀਆਂ ਵਿਚ, ਮੁਨੀਆਂ ਵਿਚ, ਨਾਟਕ ਕਰਨ ਵਾਲੇ ਨਟਾਂ ਵਿਚ, ਰਾਸਧਾਰੀਆਂ ਵਿਚ (ਸਭਨਾਂ ਵਿਚ ਵੱਸਦਾ) ਵੇਖ ਲਿਆ ॥੨॥ਪਦ ਅਰਥ ਤਪੀਸੁਰ = {ਤਪੀ-ਈਸੁਰ) ਵੱਡੇ ਵੱਡੇ ਤਪੀ ॥੨॥
SikhNet (Spanish)Su Presencia anima a los seres que viven en la austeridad o en el silencio, en la danza, en el drama y también en la bailarina. (2)
ਚਹੁ ਮਹਿ ਪੇਖਿਓ. ਖਟ ਮਹਿ ਪੇਖਿਓ; ਦਸ ਅਸਟੀ ਸਿੰਮ੍ਰਿਤਾਏ ॥
chahu meh pekhio. khatt meh pekhio; das asattee sinmritaae |
Sant Singh KhalsaI have seen Him in the four Vedas, I have seen Him in the six Shaastras, in the eighteen Puraanas and the Simritees as well.
Manmohan SinghI have seen Him in the four Vedas and seen Him in the six Shastras, ten and eight Puranas and twenty-seven Simritis as well.
Manmohan Singh (Punjabi)ਮੈਂ ਉਸ ਨੂੰ ਚਾਰ ਵੇਦਾਂ ਵਿੱਚ ਵੇਖਿਆ ਹੈ ਅਤੇ ਵੇਖਿਆ ਹੈ ਉਸ ਨੂੰ ਛੇ ਸ਼ਾਸਤਰਾਂ ਦਸ ਅਤੇ ਅੱਠ ਪੁਰਾਨਾਂ ਅਤੇ ਸਤਾਈ ਸਿਮਰਤੀਆਂ ਵਿੱਚ ਭੀ।
Fareedkot Teekaਚਾਰੋਂ ਬੇਦੋਂ ਮੇਂ, ਖਟ ਸਾਸਤ੍ਰੋਂ ਮੇਂ ਔਰ ਅਠਾਰੋਂ ਪੁਰਾਨੋਂ ਮੇਂ ਔਰ ਸਤਾਈ ਸਿੰਮ੍ਰਿਤੀਓਂ ਮੇਂ ਭੀ ਪੇਖਿ੍ਯੋ ਹੈ॥
Prof. Sahib Singh(ਜਦੋਂ ਸਾਧ ਸੰਗਤ ਦੀ ਕਿਰਪਾ ਨਾਲ ਮੈਂ ਪਰਮਾਤਮਾ ਨੂੰ ਆਪਣੇ ਅੰਦਰ ਵੱਸਦਾ ਵੇਖਿਆ, ਤਦੋਂ ਮੈਂ ਉਸ ਨੂੰ) ਚਾਰ ਵੇਦਾਂ ਵਿਚ, ਛੇ ਸ਼ਾਸਤ੍ਰਾਂ ਵਿਚ, ਅਠਾਰਾਂ ਪੁਰਾਣਾਂ ਵਿਚ, (ਸਾਰੀਆਂ) ਸਿੰਮ੍ਰਿਤੀਆਂ ਵਿਚ ਵੱਸਦਾ ਵੇਖ ਲਿਆ।ਪਦ ਅਰਥ ਚਹੁ ਮਹਿ = ਚਾਰ ਵੇਦਾਂ ਵਿਚ। ਖਟ ਮਹਿ = ਛੇ ਸ਼ਾਸਤ੍ਰਾਂ ਵਿਚ। ਦਸ ਅਸਟੀ = ਅਠਾਰਾਂ ਪੁਰਾਣਾਂ ਵਿਚ।
SikhNet (Spanish)Lo encuentro en los cuatro Vedas, los seis Shastras,
ਸਭ ਮਿਲਿ ਏਕੋ ਏਕੁ ਵਖਾਨਹਿ; ਤਉ ਕਿਸ ਤੇ ਕਹਉ ਦੁਰਾਏ ॥੩॥
sabh mil eko ek vakhaaneh; tau kis te khau duraae |3|
Sant Singh KhalsaAll together, they declare that there is only the One Lord. So tell me, from whom is He hidden? ||3||
Manmohan SinghThey all collectively declare that the Lord is but one. Then from whom is He hidden, I should ask?
Manmohan Singh (Punjabi)ਉਹ ਸਾਰੇ ਇਕੱਠੇ ਹੋ ਆਖਦੇ ਹਨ ਕਿ ਪ੍ਰਭੂ ਕੇਵਲ ਇੱਕ ਹੀ ਹੈ। ਤਦ ਮੈਂ ਕੀ ਆਖਾਂ? ਕਿ ਉਹ ਕਿਸ ਕੋਲੋ ਲੁਕਿਆ ਛਿਪਿਆ ਹੋਇਆ ਹੈ?
Fareedkot Teekaਸਭੀ ਮਿਲ ਕਰ ਏਕੋ ਏਹੀ ਬਾਤ ਕਹਤੇ ਹੈਂ ਕਿ ਏਕ ਵਾਹਿਗੁਰੂ ਹੀ ਸਰਬ ਸਥਾਨੋਂ ਮੇਂ ਪੂਰਨ ਹੋ ਰਹਾ, ਤੋ ਕਿਸ ਪਾਸੋਂ ਲੁਕਾ ਕੇ ਕਹਾਂ॥੧॥
Prof. Sahib Singh(ਜਦੋਂ ਮੈਂ ਇਹ ਵੇਖ ਲਿਆ ਕਿ) ਸਾਰੇ ਜੀਅ-ਜੰਤ ਮਿਲ ਕੇ ਸਿਰਫ਼ ਇਕ ਪਰਮਾਤਮਾ ਦੇ ਹੀ ਗੁਣ ਗਾ ਰਹੇ ਹਨ, ਤਾਂ ਹੁਣ ਮੈਂ ਉਸ ਨੂੰ ਕਿਸ ਪਾਸੋਂ ਦੂਰ ਬੈਠਾ ਆਖ ਸਕਦਾ ਹਾਂ? ॥੩॥ਪਦ ਅਰਥ ਮਿਲਿ = ਮਿਲ ਕੇ। ਵਖਾਨਹਿ = ਆਖਦੇ ਹਨ। ਤਉ = ਤਦੋਂ, ਤਾਂ। ਕਹਉ = ਕਹਉਂ, ਮੈਂ ਆਖਾਂ। ਕਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ} ਕਿਸ ਤੋਂ? ਦੁਰਾਏ = ਦੂਰ, ਲੁਕਿਆ ਹੋਇਆ ॥੩॥
SikhNet (Spanish)los dieciocho Puranas y en los Smritis o Textos Semíticos, sí, ahí está el Uno Solo, dicen, Él no se esconde de nadie. (3)
ਅਗਹ ਅਗਹ ਬੇਅੰਤ ਸੁਆਮੀ; ਨਹ ਕੀਮ ਕੀਮ, ਕੀਮਾਏ ॥
agah agah beant suaamee; neh keem keem, keemaae |
Sant Singh KhalsaUnfathomable and Inaccessible, He is our Infinite Lord and Master; His Value is beyond valuation.
Manmohan SinghThe Unseizable, Unfathomable and Infinite Lord is priceless. His worth can be appraised not.
Manmohan Singh (Punjabi)ਪਕੜ ਰਹਿਤ, ਬੇਥਾਹ ਅਤੇ ਅਨੰਤ ਪ੍ਰਭੂ ਅਣਮੁੱਲਾ ਹੈ। ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teeka(ਅਗਹ ਅਗਹ) ਮਨ ਬਾਣੀ ਕਾ ਪਰਾ ਮੇਰਾ ਸ੍ਵਾਮੀ ਵਾਹਿਗੁਰੂ ਬੇਅੰਤ ਹੈ, ਤੀਨੋਂ ਕਾਲ ਕੀਮਤ ਮੇਂ ਨਹੀਂ ਆਵਤਾ ਹੈ॥
Prof. Sahib Singhਪਰਮਾਤਮਾ ਅਥਾਹ ਹੈ, ਅਥਾਹ ਹੈ, ਬੇਅੰਤ ਹੈ, ਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਕਿਸੇ ਦੁਨੀਆਵੀ ਪਦਾਰਥ ਦੇ ਬਦਲੇ ਨਹੀਂ ਮਿਲ ਸਕਦਾ।ਪਦ ਅਰਥ ਅਗਹ = ਅਥਾਹ। ਕੀਮ = ਕੀਮਤ, ਮੁੱਲ।
SikhNet (Spanish)Infinito e Insondable es Él, Inapreciable, sí, Invaluable.
ਜਨ ਨਾਨਕ. ਤਿਨ ਕੈ ਬਲਿ ਬਲਿ ਜਾਈਐ; ਜਿਹ ਘਟਿ ਪਰਗਟੀਆਏ ॥੪॥੨॥੧੫॥
jan naanak. tin kai bal bal jaaeeai; jih ghatt paragatteeae |4|2|15|
Sant Singh KhalsaServant Nanak is a sacrifice, a sacrifice to those, within whose heart He is revealed. ||4||2||15||
Manmohan SinghServant Nanak is a sacrifice, a sacrifice unto them, within whose mind the Lord has become manifest.
Manmohan Singh (Punjabi)ਨੌਕਰ ਉਨ੍ਹਾਂ ਤੋਂ ਘੋਲੀ ਘੋਲੀ ਵੰਞਦਾ ਹੈ, ਜਿਨ੍ਹਾਂ ਦੇ ਮਨ ਅੰਦਰ ਊਹ ਜਾਹਰ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਜਨੋਂ ਕੋ ਸਦੀਵ ਬਲਿਹਾਰਨੇ ਜਾਈਏ ਜਿਨ ਕੇ ਰਿਦੇ ਵਿਖੇ ਸ੍ਵਾਮੀ ਜੀ ਪ੍ਰਗਟਿ ਹੋਇ ਆਏ ਹੈਂ॥੪॥੨॥੧੫॥
Prof. Sahib Singhਹੇ ਦਾਸ ਨਾਨਕ! (ਉਹ ਪ੍ਰਭੂ ਵੱਸਦਾ ਤਾਂ ਸਭਨਾਂ ਵਿਚ ਹੀ ਹੈ, ਪਰ) ਜਿਸ ਜਿਸ (ਵਡ-ਭਾਗੀ) ਦੇ ਹਿਰਦੇ ਵਿਚ ਉਹ ਪਰਤੱਖ ਹੋ ਗਿਆ ਹੈ, ਉਹਨਾਂ ਤੋਂ ਸਦਕੇ ਕੁਰਬਾਨ ਜਾਣਾ ਚਾਹੀਦਾ ਹੈ ॥੪॥੨॥੧੫॥ਪਦ ਅਰਥ ਤਿਨ ਕੈ = ਉਹਨਾਂ ਤੋਂ। ਬਲਿ ਬਲਿ = ਸਦਕੇ, ਕੁਰਬਾਨ। ਜਾਈਐ = ਜਾਣਾ ਚਾਹੀਦਾ ਹੈ। ਜਿਹ ਘਟਿ = ਜਿਸ (ਜਿਸ) ਦੇ ਹਿਰਦੇ ਵਿਚ। ਪਰਗਟੀਆਏ = ਪਰਗਟ ਹੋ ਪਿਆ ਹੈ ॥੪॥੨॥੧੫॥
SikhNet (Spanish)Nanak ofrece su ser en sacrificio a aquél en cuyo corazón Dios se ha vuelto Manifiesto. (4-2-15)