ਅਸੰਖ ਮੂਰਖ; ਅੰਧ ਘੋਰ ॥
asankh moorakh; andh ghor |
Sant Singh KhalsaCountless fools, blinded by ignorance.
Manmohan SinghNumberless are the fools, appallingly blind.
Manmohan Singh (Punjabi)ਅਣਗਿਣਤ ਮਹਾਨ ਅੰਨ੍ਹੇ ਮੂੜ੍ਹ ਹਨ।
Fareedkot Teekaਅਗਿਣਤ ਹੀ (ਅੰਧ) ਅਗ੍ਯਾਨੀ (ਘੋਰ) ਭਯਾਨਕ ਕ੍ਰਿਯਾ ਵਾਲੇ ਮੂਰਖ ਹੈਂ॥
Prof. Sahib Singh(ਨਿਰੰਕਾਰ ਦੀ ਰਚੀ ਹੋਈ ਸ੍ਰਿਸ਼ਟੀ ਵਿਚ) ਅਨੇਕਾਂ ਹੀ ਮਹਾਂ ਮੂਰਖ ਹਨ,ਪਦ ਅਰਥ ਮੂਰਖ ਅੰਧ ਘੋਰ = ਪਰਲੇ ਦਰਜੇ ਦੇ ਮੂਰਖ, ਮਹਾਂ ਮੂਰਖ।
SikhNet (Spanish)Incontables son los tontos y los ignorantes;
ਅਸੰਖ ਚੋਰ; ਹਰਾਮਖੋਰ ॥
asankh chor; haraamakhor |
Sant Singh KhalsaCountless thieves and embezzlers.
Manmohan SinghNumberless are the thieves and the devourers of other's property.
Manmohan Singh (Punjabi)ਅਣਗਿਣਤ ਤਸਕਰ ਅਤੇ ਹੋਰਨਾਂ ਦਾ ਮਾਲ ਖਾਣ ਵਾਲੇ ਹਨ।
Fareedkot Teekaਅਗਿਣਤ ਹੀ ਚੋਰ ਔਰ (ਹਰਾਮਖੋਰ) ਹਰਾਮ ਕੇ ਖਾਨੇ ਵਾਲੇ ਹੈਂ॥
Prof. Sahib Singhਅਨੇਕਾਂ ਹੀ ਚੋਰ ਹਨ, ਜੋ ਪਰਾਇਆ ਮਾਲ (ਚੁਰਾ ਚੁਰਾ ਕੇ) ਵਰਤ ਰਹੇ ਹਨਪਦ ਅਰਥ ਹਰਾਮਖੋਰ = ਪਰਾਇਆ ਮਾਲ ਖਾਣ ਵਾਲੇ।
SikhNet (Spanish)Incontables los irrespetuosos y ladrones.
ਅਸੰਖ ਅਮਰ; ਕਰਿ ਜਾਹਿ ਜੋਰ ॥
asankh amar; kar jaeh jor |
Sant Singh KhalsaCountless impose their will by force.
Manmohan SinghNumberless depart after establishing their sovereignty by force.
Manmohan Singh (Punjabi)ਅਣਗਿਣਤ ਧੱਕੇ ਨਾਲ ਰਾਜ ਕਰਕੇ ਟੁਰ ਜਾਂਦੇ ਹਨ।
Fareedkot Teekaਅਗਿਣਤ ਹੀ (ਜੋਰ) ਜੁਲਮ ਕਾ (ਅਮਰ) ਹੁਕਮੁ ਕਰ ਕੇ ਚਲੇ ਜਾਤੇ ਭਾਵ ਮਰ ਜਾਤੇ ਹੈਂ॥
Prof. Sahib Singhਅਤੇ ਅਨੇਕਾਂ ਹੀ ਇਹੋ ਜਿਹੇ ਮਨੁੱਖ ਹਨ, ਜੋ (ਦੂਜਿਆਂ ਉੱਤੇ) ਹੁਕਮ ਤੇ ਵਧੀਕੀਆਂ ਕਰ ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ।ਪਦ ਅਰਥ ਅਮਰ = ਹੁਕਮ। ਜੋਰ = ਧੱਕੇ, ਵਧੀਕੀਆਂ।
SikhNet (Spanish)Incontables los políticos que imponen su voluntad por la fuerza;
ਅਸੰਖ ਗਲਵਢ; ਹਤਿਆ ਕਮਾਹਿ ॥
asankh galavadt; hatiaa kamaeh |
Sant Singh KhalsaCountless cut-throats and ruthless killers.
Manmohan SinghNumberless are those who cut throats and commit murders.
Manmohan Singh (Punjabi)ਅਣਗਿਣਤ ਹਨ ਗਲ ਵੱਢਣ ਵਾਲੇ, ਜੋ ਖੂਨ ਕਰਦੇ ਹਨ।
Fareedkot Teekaਅਗਿਣਤ ਹੀ ਜੋ ਗਲ ਕੋ ਕਾਟਕਰ ਹੱਤ੍ਯਾ ਹੀ ਕਮਾਵਤੇ ਹੈਂ॥
Prof. Sahib Singhਅਨੇਕਾਂ ਹੀ ਖ਼ੂਨੀ ਮਨੁੱਖ ਲੋਕਾਂ ਦੇ ਗਲ ਵੱਢ ਰਹੇ ਹਨਪਦ ਅਰਥ ਗਲਵਢ = ਗਲ ਵੱਢਣ ਵਾਲੇ, ਕਾਤਲ, ਖ਼ੂਨੀ ਮਨੁੱਖ। ਹਤਿਆ ਕਮਾਹਿ = ਦੂਜਿਆਂ ਦੇ ਗਲ ਵੱਢਦੇ ਹਨ।
SikhNet (Spanish)Incontables los asesinos que derraman sangre inocente.
ਅਸੰਖ ਪਾਪੀ; ਪਾਪੁ ਕਰਿ ਜਾਹਿ ॥
asankh paapee; paap kar jaeh |
Sant Singh KhalsaCountless sinners who keep on sinning.
Manmohan SinghNumberless are the sinners who go on committing sins.
Manmohan Singh (Punjabi)ਅਣਗਿਣਤ ਗੁਨਾਹਗਾਰ ਹਨ ਜਿਹੜੇ ਗੁਨਾਹ ਕਮਾਈ ਜਾਂਦੇ ਹਨ।
Fareedkot Teekaਅਗਿਣਤ ਹੀ ਪਾਪੀ ਹੈਂ, ਜੋ ਅਗਿਣਤ ਪ੍ਰਕਾਰ ਕੇ ਸਾਮਾਨ ਪਾਪ ਕਰ ਕਰ ਮਰ ਜਾਤੇ ਹੈਂ॥
Prof. Sahib Singhਅਤੇ ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ (ਆਖ਼ਰ) ਇਸ ਦੁਨੀਆ ਤੋਂ ਤੁਰ ਜਾਂਦੇ ਹਨ।ਪਦ ਅਰਥ ਕਰਿ ਜਾਹਿ = ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ। ਪਾਪੁ ਕਰਿ ਜਾਹਿ = ਪਾਪ ਕਮਾ ਕੇ ਅੰਤ ਨੂੰ ਤੁਰ ਜਾਂਦੇ ਹਨ।
SikhNet (Spanish)Incontables los necios empeñados en hacer el mal;
ਅਸੰਖ ਕੂੜਿਆਰ; ਕੂੜੇ ਫਿਰਾਹਿ ॥
asankh koorriaar; koorre firaeh |
Sant Singh KhalsaCountless liars, wandering lost in their lies.
Manmohan SinghNumberless are the liars who wander in falsehood.
Manmohan Singh (Punjabi)ਅਣਗਿਣਤ ਝੂਠੇ ਹਨ ਜਿਹੜੇ ਝੂਠ ਅੰਦਰ ਭਟਕਦੇ ਹਨ।
Fareedkot Teekaਅਗਿਣਤ ਹੀ ਝੂਠੇ ਪੁਰਸ਼ ਹੈਂ, ਜੋ ਝੂਠ ਬੋਲਤੇ ਫਿਰਤੇ ਹੈਂ॥
Prof. Sahib Singhਅਨੇਕਾਂ ਹੀ ਝੂਠ ਬੋਲਣ ਦੇ ਸੁਭਾਉ ਵਾਲੇ ਮਨੁੱਖ ਝੂਠ ਵਿਚ ਹੀ ਰੁੱਝੇ ਪਏ ਹਨਪਦ ਅਰਥ ਕੂੜਿਆਰ = ਉਹ ਮਨੁੱਖ ਜਿਨ੍ਹਾਂ ਦੇ ਹਿਰਦੇ ਕੂੜ ਦੇ ਟਿਕਾਣੇ ਬਣੇ ਪਏ ਹਨ, ਝੂਠ ਦੇ ਸੁਭਾਉ ਵਾਲੇ। ਕੂੜੇ = ਕੂੜ ਵਿਚ ਹੀ। ਫਿਰਾਹਿ = ਫਿਰਦੇ ਹਨ, ਪਰਵਿਰਤ ਹਨ, ਰੁੱਝੇ ਹੋਏ ਹਨ।
SikhNet (Spanish)Incontables los mentirosos que viven en la falsedad,
ਅਸੰਖ ਮਲੇਛ; ਮਲੁ ਭਖਿ ਖਾਹਿ ॥
asankh malechh; mal bhakh khaeh |
Sant Singh KhalsaCountless wretches, eating filth as their ration.
Manmohan SinghNumberless are the dirty-wretch who partake filth as their ration.
Manmohan Singh (Punjabi)ਅਣਗਿਣਤ ਗੰਦੇ ਹਨ ਜੋ ਗੰਦਗੀ ਨੂੰ ਆਪਣੇ ਅਹਾਰ ਵਜੋ ਖਾਂਦੇ ਹਨ।
Fareedkot Teekaਅਗਿਣਤ ਹੀ ਮਲੇਛ੍ਯ ਹੈਂ, ਜੋ ਮਲ ਕੇ (ਭਖ) ਖਾਣੇ ਵਾਲੇ ਜੀਵੋਂ ਕੋ ਖਾਤੇ ਹੈਂ॥
Prof. Sahib Singhਅਤੇ ਅਨੇਕਾਂ ਹੀ ਖੋਟੀ ਬੁੱਧੀ ਵਾਲੇ ਮਨੁੱਖ ਮਲ (ਭਾਵ, ਅਖਾਜ) ਹੀ ਖਾਈ ਜਾ ਰਹੇ ਹਨ।ਪਦ ਅਰਥ ਮਲੇਛ = ਮਲੀਨ ਮਤ ਵਾਲੇ, ਖੋਟੀ ਬੁੱਧ ਵਾਲੇ ਮਨੁੱਖ। ਖਾਹਿ = ਖਾਂਦੇ ਹਨ। ਭਖਿ ਖਾਹਿ = ਹਾਬੜਿਆਂ ਵਾਂਗ ਖਾਈ ਜਾਂਦੇ ਹਨ।('ਭਖ' ਅਤੇ 'ਖਾਹਿ' ਦੋਵੇਂ ਸੰਸਕ੍ਰਿਤ ਦੇ ਧਾਤੂ ਹਨ, ਦੋਹਾਂ ਦਾ ਅਰਥ ਹੈ 'ਖਾਣਾ'। ਤੀਜੀ ਪਉੜੀ ਵਿਚ ਭੀ ਇਕ ਇਹੋ ਜਿਹੀ 'ਖਾਹੀ ਖਾਹਿ' ਸੰਯੁਕਤ ਕ੍ਰਿਆ ਆ ਚੁਕੀ ਹੈ)।
SikhNet (Spanish)Incontables los calumniadores, agobiados por su envidia;
ਅਸੰਖ ਨਿੰਦਕ; ਸਿਰਿ ਕਰਹਿ ਭਾਰੁ ॥
asankh nindak; sir kareh bhaar |
Sant Singh KhalsaCountless slanderers, carrying the weight of their stupid mistakes on their heads.
Manmohan SinghNumberless are the slanderers who carry on their heads loads of sins.
Manmohan Singh (Punjabi)ਅਣਗਿਣਤ ਕਲੰਕ ਲਾਉਣ ਵਾਲੇ ਹਨ ਜੋ ਆਪਣੇ ਸਿਰ ਤੇ ਪਾਪਾਂ ਦਾ ਬੋਝ ਚੁਕਦੇ ਹਨ।
Fareedkot Teekaਅਗਿਣਤ ਹੀ ਨਿੰਦਕ ਹੈਂ, ਜੋ ਬਿਨਾ ਪ੍ਰਜੋਜਨ ਪਰਾਈ ਨਿੰਦਾ ਕਾ ਭਾਰੁ ਅਪਨੇ ਸਿਰ ਪਰ ਕਰ ਲੇਤੇ ਹੈਂ॥
Prof. Sahib Singhਅਨੇਕਾਂ ਹੀ ਨਿਦੰਕ (ਨਿੰਦਾ ਕਰ ਕੇ) ਆਪਣੇ ਸਿਰ ਉੱਤੇ (ਨਿੰਦਿਆ ਦਾ) ਭਾਰ ਚੁੱਕ ਰਹੇ ਹਨ।ਪਦ ਅਰਥ ਸਿਰਿ = ਆਪਣੇ ਸਿਰ ਉੱਤੇ। ਸਿਰਿ ਕਰਹਿ ਭਾਰੁ = ਆਪਣੇ ਸਿਰ ਉੱਤੇ ਭਾਰ ਚੁਕਦੇ ਹਨ।
SikhNet (Spanish)Incontables son los desgraciados que como ración comen inmundicia.
ਨਾਨਕੁ; ਨੀਚੁ ਕਹੈ ਵੀਚਾਰੁ ॥
naanak; neech kahai veechaar |
Sant Singh KhalsaNanak describes the state of the lowly.
Manmohan SinghNanak, the lowly, gives description.
Manmohan Singh (Punjabi)ਨਾਨਕ, ਨੀਵਾਂ! ਵਰਨਣ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈ (ਨੀਚੁ)⁽¹⁾ ਦਾਸ ਨੇ ਵੀਚਾਰ ਕੇ ਕਹਾ ਹੈ, ਵਾ ਏਹੁ ਨੀਚੋਂ ਕਾ ਵੀਚਾਰੁ ਕਹਾ ਹੈ॥ ਭਾਵ ਸਤਾਰਵੀਂ ਪੌੜੀ ਮੇ ਸਾਤ੍ਵਕੀ ਜੀਵ ਕਹੇ ਹੈ। ਉਨ ਕੇ ਸੁਭਾਵ ਕੌ ਧਾਰਨ ਕਰਨਾ ਚਾਹੀਏ। ਇਸ ਕਾ ਨਾਮੁ ਦੈਵੀ ਸੰਪਦਾ ਹੈ। ਔਰ ਅਠਾਰਵੀਂ ਪੌੜੀ ਮੇਂ ਰਾਜਸੀ, ਤਾਮਸੀ ਕਹੇ, ਇਨ ਕਾ ਸੁਭਾਵ ਤਿਆਗਨਾ ਚਾਹੀਏ। ਇਸ ਕੋ ਆਸੁਰੀ ਸੰਪਦਾ ਕਹਤੇ ਹੈਂ। ਔਰੁ ਪਰਮੇਸ੍ਵਰ ਐਸਾ ਹੈ, ਜੋ ਸਰਬ ਕੇ ਗੁਣ ਦੋਸੋਂ ਕੋ ਜਾਨਤਾ ਹੈ, ਔਰ ਸਰਬ ਕੀ ਪਾਲਨਾ ਕਰਤਾ ਹੈ। ਇਸ ਸੇ ਬਿਅੰਤ ਲੀਲਾ ਵਾਲਾ ਹੈ॥
Prof. Sahib Singh(ਹੇ ਨਿਰੰਕਾਰ! ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮਾਂ ਵਿਚ ਫਸੇ ਹੋਣਗੇ, ਮੇਰੀ ਕੀਹ ਤਾਕਤ ਹੈ ਕਿ ਤੇਰੀ ਕੁਦਰਤਿ ਦੀ ਪੂਰਨ ਵਿਚਾਰ ਕਰ ਸਕਾਂ?ਨਾਨਕ ਵਿਚਾਰਾ (ਤਾਂ) ਇਹ (ਉਪਰਲੀ ਤੁੱਛ ਜਿਹੀ) ਵਿਚਾਰ ਪੇਸ਼ ਕਰਦਾ ਹੈ।ਪਦ ਅਰਥ ਨਾਨਕੁ ਨੀਚੁ = ਨੀਚ ਨਾਨਕ, ਨਾਨਕ ਵਿਚਾਰਾ, ਗਰੀਬ ਨਾਨਕ। ❀ 'ਨਾਨਕੁ ਨੀਚੁ' ਬਾਰੇ ਨੋਟ: ਇਸ ਤੁਕ ਵਿਚ ਸ਼ਬਦ 'ਨਾਨਕੁ' ਕਰਤਾ ਕਾਰਕ ਹੈ ਅਤੇ ਪੁਲਿੰਗ ਹੈ। ਸ਼ਬਦ 'ਨੀਚੁ' ਵਿਸ਼ਸ਼ੇਣ ਹੈ ਅਤੇ ਪੁਲਿੰਗ ਹੈ। ਉਂਝ ਭੀ ਸ਼ਬਦ 'ਨਾਨਕੁ' ਦੇ ਨਾਲ ਹੀ ਵਰਤਿਆ ਗਿਆ ਹੈ। ਸੋ 'ਨੀਚੁ' ਸ਼ਬਦ 'ਨਾਨਕੁ' ਦਾ ਵਿਸ਼ਸ਼ੇਣ ਹੈ। ਸਤਿਗੁਰੂ ਜੀ ਆਪਣੇ ਆਪ ਨੂੰ 'ਨੀਚੁ' ਆਖਦੇ ਹਨ, ਇਹ ਗਰੀਬੀ ਭਾਵ ਹੋਰ ਭੀ ਕਈ ਥਾਈਂ ਆਉਂਦਾ ਹੈ, ਜਿਵੇਂ: (੧) ਮੈ ਕੀਤਾ ਨ ਜਾਤਾ ਹਰਾਮਖੋਰ। ਹਉ ਕਿਆ ਮੁਹੁ ਦੇਸਾ ਦੁਸਟੁ ਚੋਰ। ਨਾਨਕੁ ਨੀਚੁ ਕਹੈ ਬੀਚਾਰੁ। ਧਾਣਕ ਰੂਪਿ ਰਹਾ ਕਰਤਾਰ।੪।੨੯। (ਸਿਰੀ ਰਾਗ ਮਹਲਾ ੧)। (੨) ਜੁਗੁ ਜੁਗੁ ਸਾਚਾ ਹੈ ਭੀ ਹੋਸੀ। ਕਉਣੁ ਨ ਮੂਆ ਕਉਣੁ ਨ ਮਰਸੀ। ਨਾਨਕੁ ਨੀਚੁ ਕਹੈ ਬੇਨੰਤੀ, ਦਰਿ ਦੇਖਹੁ ਲਿਵ ਲਾਈ ਹੇ।੧੬।੨। (ਮਾਰੂ ਮਹਲਾ ੧, ਸੋਹਲੇ)। (੩) ਕਥਨੀ ਕਰਉ ਨ ਆਵੈ ਓਰੁ। ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ। ਦੁਖੁ ਸੁਖੁ ਭਾਣੈ ਤਿਸੈ ਰਜਾਇ। ਨਾਨਕੁ ਨੀਚੁ ਕਹੈ ਲਿਵ ਲਾਇ।੮।੪। (ਗਉੜੀ ਮਹਲਾ ੧)।
SikhNet (Spanish)Nanak describe el estado del desdichado, oh Señor;
ਵਾਰਿਆ ਨ ਜਾਵਾ; ਏਕ ਵਾਰ ॥
vaariaa na jaavaa; ek vaar |
Sant Singh KhalsaI cannot even once be a sacrifice to You.
Manmohan SinghI cannot even once be a sacrifice unto Thee.
Manmohan Singh (Punjabi)ਮੈਂ ਇਕ ਵਾਰੀ ਭੀ ਤੇਰੇ ਉਤੋਂ ਕੁਰਬਾਨ ਨਹੀਂ ਹੋ ਸਕਦਾ।
Fareedkot Teeka(ਵਾਰਿਆ) ਵਰਨਨ ਨਹੀਂ ਕੀਤਾ ਜਾਤਾ ਪਰਮੇਸ੍ਵਰ ਦਾ ਏਕ (ਵਾਰ) ਰੋਮੁ, ਭਾਵ ਪਰਮੇਸ੍ਵਰ ਕੇ ਏਕ ਏਕ ਰੋਮ ਮੇਂ ਕੋਟਾਨ ਕੋਟ ਬ੍ਰਹਮਾਂਡ ਹੈਂ। ਤਾਂ ਤੇ ਐਸੀ ਪ੍ਰਾਰਥਨਾ ਕਰਨੀ ਯੋਗ ਹੈ॥
Prof. Sahib Singh(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੇਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੈਂ ਤੇਰੀ ਬੇਅੰਤ ਕੁਦਰਤਿ ਦੀ ਪੂਰਨ ਵਿਚਾਰ ਕਰਨ ਜੋਗਾ ਨਹੀਂ ਹਾਂ)।
SikhNet (Spanish)¡No puedo acabar de postrarme lo suficiente ante Ti!
ਜੋ ਤੁਧੁ ਭਾਵੈ; ਸਾਈ ਭਲੀ ਕਾਰ ॥
jo tudh bhaavai; saaee bhalee kaar |
Sant Singh KhalsaWhatever pleases You is the only good done,
Manmohan SinghWhat ever pleases Thee, that is a good pursuit.
Manmohan Singh (Punjabi)ਜੋ ਕੁਛ ਤੈਨੂੰ ਚੰਗਾ ਲਗਦਾ ਹੈ, ਓਹੀ ਚੰਗਾ ਕੰਮ ਕਾਜ ਹੈ।
Fareedkot Teekaਤਾਂ ਤੇ ਜੋ ਤੈਨੂੰ ਕਾਰ ਭਾਵਦੀ ਹੈ, ਸੋਈ ਚੰਗੀ ਹੈ॥
Prof. Sahib Singhਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਹੀ ਰਹਿਣਾ ਠੀਕ ਹੈ। ਤੇਰੀ ਸਿਫ਼ਤ-ਸਾਲਾਹ ਕਰ ਕੇ ਅਸਾਂ ਜੀਵਾਂ ਲਈ ਇਹੀ ਭਲੀ ਗੱਲ ਹੈ ਕਿ ਤੇਰੀ ਰਜ਼ਾ ਵਿਚ ਰਹੀਏ)।
SikhNet (Spanish)Lo que Te place a Ti es lo único bueno,
ਤੂ ਸਦਾ ਸਲਾਮਤਿ; ਨਿਰੰਕਾਰ ॥੧੮॥
too sadaa salaamat; nirankaar |18|
Sant Singh KhalsaYou, Eternal and Formless One. ||18||
Manmohan SinghThou art ever safe and sound, O Formless One!
Manmohan Singh (Punjabi)ਤੂੰ ਸਦੀਵ ਹੀ ਨਵਾਂ ਨਰੋਆ ਹੈ, ਹੇ ਸਰੂਪ-ਰਹਿਤ ਪੁਰਖ!
Fareedkot Teekaਹੇ ਨਿਰੰਕਾਰ! ਤੂ ਸਦਾ ਇਸਥਿਤਿ ਰੂਪੁ ਹੈਂ॥੧੮॥☬ਅਬ ਏਹ ਕਹਤੇ ਹੈਂ ਪਰਮਾਤਮਾ ਕੇ ਨਾਮ ਔਰ ਅਸਥਾਨ ਅਨੰਤ ਹੈਂ:
Prof. Sahib Singhਹੇ ਨਿਰੰਕਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ ॥੧੮॥* ਭਾਵ: ਪਰਮਾਤਮਾ ਦੀ ਸਾਰੀ ਕੁਦਰਤਿ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ, ਜੇ ਤੁਸੀ ਜਗਤ ਦੇ ਸਿਰਫ਼ ਚੋਰ ਧਾੜਵੀ ਠੱਗ ਨਿੰਦਕ ਆਦਿਕ ਬੰਦਿਆਂ ਦਾ ਹੀ ਹਿਸਾਬ ਲਾਣ ਲੱਗੋ ਤਾਂ ਇਹਨਾਂ ਦਾ ਭੀ ਕੋਈ ਅੰਤ ਨਹੀਂ। ਜਦ ਤੋਂ ਜਗਤ ਬਣਿਆ ਹੈ, ਬੇਅੰਤ ਜੀਵ ਵਿਕਾਰਾਂ ਵਿਚ ਹੀ ਗ੍ਰਸੇ ਚਲੇ ਆ ਰਹੇ ਹਨ।੧੮।
SikhNet (Spanish)¡Oh Señor Eterno y sin forma!(18)