ਅਸੰਖ ਜਪ; ਅਸੰਖ ਭਾਉ ॥
asankh jap; asankh bhaau | Ang 3
Sant Singh KhalsaCountless meditations, countless loves.
Manmohan SinghCountless are Thine meditations and countless those who meditate on Thee with Love.
Manmohan Singh (Punjabi)ਅਣਗਿਣਤ ਹਨ ਤੇਰੇ ਭਜਨ ਪਾਠ ਤੇ ਅਣਗਿਣਤ ਹਨ ਉਹ ਜੋ ਪ੍ਰੇਮ ਨਾਲ ਤੇਰਾ ਭਜਨ ਪਾਠ ਕਰਦੇ ਹਨ।
Fareedkot Teeka(ਅਸੰਖ) ਅਗਿਣਤ ਹੀ ਜਪੁ ਅਰਥਾਤ ਜਪਣੇ ਜੋਗ ਮੰਤ੍ਰ ਹੈਂ ਔਰ (ਅਸੰਖ) ਅਗਿਣਤ ਹੀ ਤਿਨ ਮੰਤ੍ਰੋਂ ਮੇਂ (ਭਾਉ) ਪ੍ਰੇਮੁ ਕਰਨੇ ਵਾਲੇ ਹੈਂ॥
Prof. Sahib Singh(ਅਕਾਲ ਪੁਰਖ ਦੀ ਰਚਨਾ ਵਿਚ) ਅਨਗਿਣਤ ਜੀਵ ਜਪ ਕਰਦੇ ਹਨ, ਬੇਅੰਤ ਜੀਵ (ਹੋਰਨਾਂ ਨਾਲ) ਪਿਆਰ (ਦਾ ਵਰਤਾਉ) ਕਰ ਰਹੇ ਹਨ।ਪਦ ਅਰਥ ਅਸੰਖ = ਅਨਗਿਣਤ, ਬੇਅੰਤ (ਜੀਵ)। ਭਾਉ = ਪਿਆਰ।
SikhNet (Spanish)Incontables son las oraciones; Incontable su amor.
ਅਸੰਖ ਪੂਜਾ; ਅਸੰਖ ਤਪ ਤਾਉ ॥
asankh poojaa; asankh tap taau | Ang 3
Sant Singh KhalsaCountless worship services, countless austere disciplines.
Manmohan SinghCountless are Thine worships and countless they who practise penance.
Manmohan Singh (Punjabi)ਅਣਗਿਣਤ ਹਨ ਤੇਰੀਆਂ ਉਪਾਸ਼ਨਾਂ ਅਤੇ ਅਣਗਿਣਤ ਹਨ ਜੋ ਤਪੱਸਿਆ ਕਰਦੇ ਹਨ।
Fareedkot Teekaਅਗਿਣਤ ਪ੍ਰਕਾਰ ਕੀ ਪੂਜਾ ਹੈ, ਅਨੇਕ ਪ੍ਰਕਾਰ ਕਾ ਤਪੁ ਹੈ⁽¹⁾ ਔਰ ਅਨੇਕ ਹੀ ਤਿਸ ਤਪ ਕੇ ਤਾਉ ਸਹਾਰਨੇ ਵਾਲੇ ਤਪੀ ਹੈਂ॥
Prof. Sahib Singhਕਈ ਜੀਵ ਪੂਜਾ ਕਰ ਰਹੇ ਹਨ ਅਤੇ ਅਨਗਿਣਤ ਹੀ ਜੀਵ ਤਪ ਸਾਧ ਰਹੇ ਹਨ।ਪਦ ਅਰਥ ਤਪ = ਤਾਉ-ਤਪਾਂ ਦਾ ਤਪਣਾ।
SikhNet (Spanish)Incontables las religiones y las maneras de alabar.
ਅਸੰਖ ਗਰੰਥ; ਮੁਖਿ ਵੇਦ ਪਾਠ ॥
asankh garanth; mukh ved paatth | Ang 3
Sant Singh KhalsaCountless scriptures, and ritual recitations of the Vedas.
Manmohan SinghCountless are the scriptures and extempore reciters of Vedas.
Manmohan Singh (Punjabi)ਅਣਗਿਣਤ ਹਨ ਧਾਰਮਕ ਪੁਸਤਕਾਂ ਅਤੇ ਵੇਦਾਂ ਦਾ ਮੂੰਹ ਜਬਾਨੀ ਪਾਠ ਕਰਨ ਵਾਲੇ।
Fareedkot Teekaਅਗਿਣਤ ਹੀ ਗ੍ਰੰਥ ਅਰ ਵੇਦ ਹੈਂ ਔਰ ਅਗਿਣਤ ਹੀ (ਮੁਖਿ) ਭਾਵ ਕੰਠੋਂ ਹੀ ਪਾਠੁ ਕਰਨੇ ਵਾਲੇ ਹੈਂ॥
Prof. Sahib Singhਬੇਅੰਤ ਜੀਵ ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂੰਹ ਨਾਲ ਕਰ ਰਹੇ ਹਨ।ਪਦ ਅਰਥ ਮੁਖਿ = ਮੂੰਹ ਨਾਲ। ਗਰੰਥ ਵੇਦ ਪਾਠ = ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ।
SikhNet (Spanish)Incontables escrituras y recitaciones de los Vedas.
ਅਸੰਖ ਜੋਗ; ਮਨਿ ਰਹਹਿ ਉਦਾਸ ॥
asankh jog; man raheh udaas | Ang 3
Sant Singh KhalsaCountless Yogis, whose minds remain detached from the world.
Manmohan SinghCountless are the yogis who remain detached (in mind) from the world.
Manmohan Singh (Punjabi)ਅਣਗਿਣਤ ਹਨ ਯੋਗੀ ਚਿੱਤ ਵਿੱਚ, ਜੋ ਦੁਨੀਆਂ ਵਲੋਂ ਉਪਰਾਮ ਰਹਿੰਦੇ ਹਨ।
Fareedkot Teekaਐਸੇ ਅਨੇਕ ਹੀ (ਜੋਗ) ਜੋਗ ਕੇ ਪ੍ਰਕਾਰ, ਵਾ ਜੋਗ ਕੇ ਕਮਾਵਨੇ ਵਾਲੇ ਜੋਗੀ ਸੰਸਾਰ ਕੀ ਤਰਫੋਂ ਮਨ ਸੇ ਉਦਾਸੀਨ ਰਹਿਤੇ ਹੈਂ॥
Prof. Sahib Singhਜੋਗ ਦੇ ਸਾਧਨ ਕਰਨ ਵਾਲੇ ਬੇਅੰਤ ਮਨੁੱਖ ਆਪਣੇ ਮਨ ਵਿਚ (ਮਾਇਆ ਵਲੋਂ) ਉਪਰਾਮ ਰਹਿੰਦੇ ਹਨ।ਪਦ ਅਰਥ ਜੋਗ = ਜੋਗ ਸਾਧਨ ਕਰਨ ਵਾਲੇ। ਮਨਿ = ਮਨ ਵਿਚ। ਉਦਾਸ ਰਹਹਿ = ਉਪਰਾਮ ਰਹਿੰਦੇ ਹਨ।
SikhNet (Spanish)Incontables Yoghis, los cuales se mantienen alejados del mundo.
ਅਸੰਖ ਭਗਤ; ਗੁਣ ਗਿਆਨ ਵੀਚਾਰ ॥
asankh bhagat; gun giaan veechaar | Ang 4
Sant Singh KhalsaCountless devotees contemplate the Wisdom and Virtues of the Lord.
Manmohan SinghCountless are the votaries who reflect over the Lord's excellences and theology.
Manmohan Singh (Punjabi)ਅਣਗਿਣਤ ਹਨ ਅਨਿੰਨ ਅਨੁਰਾਗੀ ਜੋ ਪ੍ਰਭੂ ਦੀਆਂ ਉਤਕ੍ਰਿਸਟਾਈਆਂ (ਵਡਿਆਈਆਂ) ਅਤੇ ਬੋਧ ਨੂੰ ਸੋਚਦੇ ਸਮਝਦੇ ਹਨ।
Fareedkot Teekaਅਗਿਣਤ ਹੀ ਭਗਤ, ਪ੍ਰਭੂ ਕੇ ਗੁਣੋਂ ਕੇ ਗਿਆਨ ਕਾ ਵੀਚਾਰ ਕਰਤੇ ਹੈਂ॥
Prof. Sahib Singh(ਅਕਾਲ ਪੁਰਖ ਦੀ ਕੁਦਰਤਿ ਵਿਚ) ਅਣਗਿਣਤ ਭਗਤ ਹਨ, ਜੋ ਅਕਾਲ ਪੁਰਖ ਦੇ ਗੁਣਾਂ ਅਤੇ ਗਿਆਨ ਦੀ ਵਿਚਾਰ ਕਰ ਰਹੇ ਹਨ,ਪਦ ਅਰਥ ਗੁਣ ਵੀਚਾਰੁ = ਅਕਾਲ ਪੁਰਖ ਦੇ ਗੁਣਾਂ ਦਾ ਖ਼ਿਆਲ। ਗਿਆਨ ਵੀਚਾਰੁ = (ਅਕਾਲ ਪੁਰਖ ਦੇ) ਗਿਆਨ ਦਾ ਵਿਚਾਰ।
SikhNet (Spanish)Incontables lo siguen y contemplan las sabidurías y Virtudes del Señor.
ਅਸੰਖ ਸਤੀ; ਅਸੰਖ ਦਾਤਾਰ ॥
asankh satee; asankh daataar | Ang 4
Sant Singh KhalsaCountless the holy, countless the givers.
Manmohan SinghCountless are the men of piety and countless the men of bounty.
Manmohan Singh (Punjabi)ਅਣਗਿਣਤ ਹਨ ਪਵਿੱਤਰ ਪੁਰਸ਼ ਅਤੇ ਅਣਗਿਣਤ ਹੀ ਪੁੰਨਦਾਨ ਕਰਨ ਵਾਲੇ।
Fareedkot Teekaਅਗਿਣਤ ਹੀ (ਸਤੀ) ਸਤ ਬੋਲਨੇ ਹਾਰੇ ਹੈਂ, ਅਗਿਣਤ ਹੀ (ਦਾਤਾਰ) ਦਾਨੁ ਕਰਨੇ ਹਾਰੇ ਹੈਂ, ਸੁਰੰਕ ਬਲੀ ਆਦਿਕ ਜਿਨੋ ਨੇ ਸੀਸ ਪ੍ਰਯੰਤ ਦਾਨੁ ਦੀਆ ਹੈ॥
Prof. Sahib Singhਅਨੇਕਾਂ ਹੀ ਦਾਨੀ ਤੇ ਦਾਤੇ ਹਨ।ਪਦ ਅਰਥ ਸਤੀ = ਸਤ ਧਰਮ ਵਾਲੇ ਮਨੁੱਖ। ਦਾਤਾਰ = ਦਾਤਾਂ ਦੇਣ ਵਾਲੇ, ਬਖ਼ਸ਼ਸ ਕਰਨ ਵਾਲੇ।
SikhNet (Spanish)Incontables los sabios contemplando la Sabiduría y la Virtud.
ਅਸੰਖ ਸੂਰ; ਮੁਹ ਭਖ ਸਾਰ ॥
asankh soor; muh bhakh saar | Ang 4
Sant Singh KhalsaCountless heroic spiritual warriors, who bear the brunt of the attack in battle (who with their mouths eat steel).
Manmohan SinghCountless are the warriors who eat steel with their mouth (bear the brunt on their face).
Manmohan Singh (Punjabi)ਅਣਗਿਣਤ ਹਨ ਯੋਧੇ ਜਿਹੜੇ ਮੂੰਹ ਉਤੇ ਲੋਹੇ ਦੀਆਂ ਸੱਟਾਂ ਸਹਾਰਦੇ (ਜਾਂ ਲੋਹਾ ਖਾਂਦੇ) ਹਨ।
Fareedkot Teekaਅਗਿਣਤ ਹੀ ਸੂਰਮੇ ਹੈਂ, ਜੋ ਜੁਧ ਕੇ ਸਨਮੁਖ ਹੋ ਕਰ ਸਤ੍ਰੂਓਂ ਕੇ ਸਸਤ੍ਰੋਂ ਰੂਪੁ☬(ਸਾਰ) ਲੋਹਾ ਅਪਨੇ ਮੁਖ ਪਰ ਸਹਾਰਤੇ ਹੈਂ, ਔਰ ਪੀਠ ਨਹੀਂ ਦੇਤੇ॥
Prof. Sahib Singh(ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਸੂਰਮੇ ਹਨ ਜੋ ਆਪਣੇ ਮੂੰਹਾਂ ਉੱਤੇ (ਭਾਵ ਸਨਮੁਖ ਹੋ ਕੇ) ਸ਼ਾਸਤ੍ਰਾਂ ਦੇ ਵਾਰ ਸਹਿੰਦੇ ਹਨ।ਪਦ ਅਰਥ ਸੂਰ = ਸੂਰਮੇ, ਜੋਧੇ। ਮੁਹ = ਮੂੰਹਾਂ ਉੱਤੇ। ਭਖਸਾਰ = ਸਾਰ ਭਖਣ ਵਾਲੇ, ਲੋਹਾ ਖਾਣ ਵਾਲੇ, ਸ਼ਾਸਤ੍ਰਾਂ ਦੇ ਵਾਰ ਸਹਿਣ ਵਾਲੇ।
SikhNet (Spanish)Incontables son los hombres piadosos y serenos;
ਅਸੰਖ ਮੋਨਿ; ਲਿਵ ਲਾਇ ਤਾਰ ॥
asankh mon; liv laae taar | Ang 4
Sant Singh KhalsaCountless silent sages, vibrating the String of His Love.
Manmohan SinghCountless are the silent sages who center their love and attention on the Lord.
Manmohan Singh (Punjabi)ਅਣਗਿਣਤ ਹਨ ਚੁੱਪ ਕਰੀਤੇ ਰਿਸ਼ੀ, ਜੋ ਆਪਣੀ ਪ੍ਰੀਤ ਤੇ ਬ੍ਰਿਤੀ ਪ੍ਰਭੂ ਉਤੇ ਕੇਂਦਰ ਕਰਦੇ ਹਨ।
Fareedkot Teekaਅਗਿਣਤ ਹੀ ਮੋਨੀ ਹੈਂ, ਜੋ ਏਕ ਰਸ ਪਰਮਾਤਮਾ ਮੇਂ (ਲਿਵ) ਬ੍ਰਿਤੀ ਕੋ ਲਗਾਇ ਰਹਿਤੇ ਹੈਂ, ਅਰਥਾਤ ਸਮਾਧਿ ਮੈ ਇਸਥਿਤਿ ਰਹਿਤੇ ਹੈਂ॥
Prof. Sahib Singhਅਨੇਕਾਂ ਮੋਨੀ ਹਨ, ਜੋ ਇਕ-ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ।ਪਦ ਅਰਥ ਮੋਨਿ = ਚੁੱਪ ਰਹਿਣ ਵਾਲੇ। ਲਿਵ ਲਾਇ ਤਾਰ = ਲਿਵ ਦੀ ਤਾਰ ਲਾ ਕੇ, ਇਕ-ਰਸ ਲਿਵ ਲਾ ਕੇ, ਇਕ-ਰਸ ਬ੍ਰਿਤੀ ਜੋੜ ਕੇ।
SikhNet (Spanish)Incontables los mártires y los héroes, conquistadores de su ser.
ਕੁਦਰਤਿ ਕਵਣ; ਕਹਾ ਵੀਚਾਰੁ ॥
kudarat kavan; kahaa veechaar | Ang 4
Sant Singh KhalsaHow can Your Creative Potency be described?
Manmohan SinghWhat power have I to describe Thine doctrines (Thee)?
Manmohan Singh (Punjabi)ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?
Fareedkot Teekaਮੇਰੀ ਕ੍ਯਾ ਸ਼ਕਤੀ ਹੈ, ਜੋ ਵੀਚਾਰ ਕਰ ਮੈਂ ਪਰਮੇਸ੍ਵਰ ਕੋ ਕਹ ਸਕਾਂ, ਕਿ ਇਤਨਾ ਕੁ ਹੈ। ਵਾ ਪਰਮੇਸ੍ਵਰ ਕੀ (ਕਵਣ) ਕਿਸ ਕਿਸ ਸ਼ਕਤੀ ਕੋ ਵੀਚਾਰ ਕਰ ਮੈਂ ਕਹਾਂ, ਭਾਵ ਪਰਮੇਸ੍ਵਰ ਅਨੰਤ ਸ਼ਕਤੀਓਂ ਵਾਲਾ ਹੈ॥
Prof. Sahib Singhਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵਿਚਾਰ ਕਰ ਸਕਾਂ।
SikhNet (Spanish)No puedo relatar Tus Excelencias, oh Señor;
ਵਾਰਿਆ ਨ ਜਾਵਾ; ਏਕ ਵਾਰ ॥
vaariaa na jaavaa; ek vaar | Ang 4
Sant Singh KhalsaI cannot even once be a sacrifice to You.
Manmohan SinghI cannot even once be a sacrifice unto Thee.
Manmohan Singh (Punjabi)ਮੈਂ ਇਕ ਵਾਰੀ ਭੀ ਤੇਰੇ ਉਤੇ ਕੁਰਬਾਨ ਨਹੀਂ ਹੋ ਸਕਦਾ।
Fareedkot Teeka(ਵਾਰਿਆ) ਵਰਨਨ ਨਹੀਂ ਕੀਤਾ ਜਾਤਾ ਪਰਮੇਸ੍ਵਰ ਦਾ ਏਕ (ਵਾਰ) ਰੋਮੁ, ਭਾਵ ਪਰਮੇਸ੍ਵਰ ਕੇ ਏਕ ਏਕ ਰੋਮ ਮੇਂ ਕੋਟਾਨ ਕੋਟ ਬ੍ਰਹਮਾਂਡ ਹੈਂ, ਤਾਂ ਤੇ ਐਸੀ ਪ੍ਰਾਰਥਨਾ ਕਰਨੀ ਯੋਗ ਹੈ॥
Prof. Sahib Singh(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ।)
SikhNet (Spanish)¡No puedo postrarme lo suficiente ante Ti!
ਜੋ ਤੁਧੁ ਭਾਵੈ; ਸਾਈ ਭਲੀ ਕਾਰ ॥
jo tudh bhaavai; saaee bhalee kaar | Ang 4
Sant Singh KhalsaWhatever pleases You is the only good done,
Manmohan SinghWhatever pleases Thee, is a good pursuit.
Manmohan Singh (Punjabi)ਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਉਹੀ ਚੰਗਾ ਕੰਮ ਕਾਜ ਹੈ।
Fareedkot Teekaਤਾਂ ਤੇ ਜੋ ਤੈਨੂੰ ਕਾਰ ਭਾਵਦੀ ਹੈ, ਸੋਈ ਚੰਗੀ ਹੈ॥
Prof. Sahib Singhਜੋ ਤੈਨੂੰ ਚੰਗਾ ਲਗਦਾ ਹੈ ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ)।
SikhNet (Spanish)Lo que Te place es lo único bueno,
ਤੂ ਸਦਾ ਸਲਾਮਤਿ; ਨਿਰੰਕਾਰ ॥੧੭॥
too sadaa salaamat; nirankaar |17| Ang 4
Sant Singh KhalsaYou, Eternal and Formless One. ||17||
Manmohan SinghThou art ever safe and sound, O Formless One!
Manmohan Singh (Punjabi)ਤੂੰ ਸਦੀਵ ਹੀ ਨਵਾਂ ਨਰੋਆ ਹੈ, ਹੇ ਸਰੂਪ-ਰਹਿਤ ਪੁਰਖ!
Fareedkot Teekaਹੇ ਨਿਰੰਕਾਰ! ਤੂ ਸਦਾ ਇਸਥਿਤਿ ਰੂਪੁ ਹੈਂ॥੧੭॥☬ਅਬ ਤਮੋ ਗੁਨੀ ਸ੍ਰਿਸਟੀ ਕਹਤੇ ਹੈਂ:
Prof. Sahib Singhਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ ॥੧੭॥* ਭਾਵ: ਪ੍ਰਭੂ ਦੀ ਸਾਰੀ ਕੁਦਰਤਿ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ, ਜਗਤ ਵਿਚ ਜੇ ਤੁਸੀਂ ਸਿਰਫ਼ ਉਹਨਾਂ ਬੰਦਿਆਂ ਦੀ ਹੀ ਗਿਣਤੀ ਕਰਨ ਲੱਗੇ ਜੋ ਜਪ, ਤਪ, ਪੂਜਾ, ਧਾਰਮਿਕ ਪੁਸਤਕਾਂ ਦਾ ਪਾਠ, ਜੋਗ, ਸਮਾਧੀ ਆਦਿਕ ਕੰਮ ਕਰਦੇ ਚਲੇ ਆ ਰਹੇ ਹਨ, ਤਾਂ ਇਹ ਲੇਖਾ ਮੁੱਕਣ ਜੋਗਾ ਹੀ ਨਹੀਂ ਹੈ।੧੭।
SikhNet (Spanish)¡Oh Señor Eterno y sin forma! (17)