ੴ

ਸਿੱਖਬਾਣੀ · SikhBani

ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥

tan dhan sanpai sukh deeo ar jih neeke dhaam
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1426 · 2 lines
Translations

ਤਨੁ ਧਨੁ ਸੰਪੈ ਸੁਖ ਦੀਓ; ਅਰੁ ਜਿਹ ਨੀਕੇ ਧਾਮ ॥

tan dhan sanpai sukh deeo; ar jih neeke dhaam |

Sant Singh KhalsaHe has given you your body, wealth, property, peace and beautiful mansions.
Manmohan SinghHe, who has blessed thee with body, wealth, property happiness and beauteous mansions.
Manmohan Singh (Punjabi)ਜਿਸ ਨੇ ਤੈਨੂੰ ਦੇਹ, ਦੌਲਤ, ਜਾਇਦਾਦ, ਖੁਸ਼ੀ ਅਤੇ ਸੁੰਦਰ ਮੰਦਰ ਬਖਸ਼ੇ ਹਨ।
Fareedkot Teekaਹੇ ਮਨ! ਜਿਸ ਰਾਮ ਨੇ ਤੁਝ ਕੋ (ਤਨੁ) ਸਰੀਰ ਔਰ ਧਨ ਤਥਾ ਸੰਪਤਿ ਔਰ ਸਰਬ ਪ੍ਰਕਾਰ ਕਾ ਸੁਖ ਦੀਆ ਹੈ॥
Prof. Sahib Singhਜਿਸ (ਪਰਮਾਤਮਾ) ਨੇ ਸਰੀਰ ਦਿੱਤਾ, ਧਨ ਦਿੱਤਾ, ਜਾਇਦਾਦ ਦਿੱਤੀ, ਸੁਖ ਦਿੱਤੇ ਅਤੇ ਸੋਹਣੇ ਘਰ ਦਿੱਤੇ,

ਪਦ ਅਰਥ ਸੰਪੈ = ਧਨ। ਅਰੁ = ਅਤੇ। ਜਿਹ = ਜਿਸ ਨੇ। ਨੀਕੇ = ਚੰਗੇ, ਸੋਹਣੇ। ਧਾਮ = ਘਰ।

SikhNet (Spanish)Te ha dado cuerpo, riqueza y propiedades; paz y bellas mansiones,

ਕਹੁ ਨਾਨਕ. ਸੁਨੁ ਰੇ ਮਨਾ; ਸਿਮਰਤ ਕਾਹਿ ਨ. ਰਾਮੁ ॥੮॥

kahu naanak. sun re manaa; simarat kaeh na. raam |8|

Sant Singh KhalsaSays Nanak, listen, mind: why don't you remember the Lord in meditation? ||8||
Manmohan SinghSays Nanak, hear thou, O my soul, why contemplate not thou thy Lord?
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਸ੍ਰਵਣ ਕਰ, ਹੇ ਮੇਰੀ ਜਿੰਦੇ! ਤੂੰ ਕਿਉਂ ਆਪਦੇ ਸੁਆਮੀ ਦਾ ਸਿਮਰਨ ਨਹੀਂ ਕਰਦੀ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਰਾਮ ਕਾ ਸਿਮਰਨ ਕਿਉਂ ਨਹੀਂ ਕਰਤਾ? ॥੮॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ? ॥੮॥

ਪਦ ਅਰਥ ਕਾਹਿ ਨ = ਕਿਉਂ ਨਹੀਂ ॥੮॥

SikhNet (Spanish)dice Nanak, escucha mente, ¿por qué no recuerdas al Señor en tu meditación? (8)
Answers quote the Granth verbatim with Ang citations. AI commentary is not Gurbani and not a religious ruling.