ਤਨੁ ਧਨੁ ਜਿਹ ਤੋ ਕਉ ਦੀਓ; ਤਾਂ ਸਿਉ ਨੇਹੁ. ਨ ਕੀਨ ॥
tan dhan jih to kau deeo; taan siau nehu. na keen |
Sant Singh KhalsaHe has given you your body and wealth, but you are not in love with Him.
Manmohan SinghThou enshrine not affection for Him, for has given thee human body and riches.
Manmohan Singh (Punjabi)ਤੂੰ ਉਸ ਨਾਲ ਪਿਆਰ ਨਹੀਂ ਪਾਉਂਦਾ, ਜਿਸ ਨੇ ਤੈਨੂੰ ਮਨੁਸ਼ੀ-ਦੇਹ ਅਤੇ ਦੌਲਤਾਂ ਬਖਸ਼ੀਆਂ ਹਨ।
Fareedkot Teekaਰੇ ਬਾਵਰੇ ਨਰ! ਜਿਸ ਨੇ ਤੁਝ ਕੋ ਤਨ, ਮਨ, ਧਨ ਦੀਆ ਹੈ ਤਿਸ ਸੇ ਤੈਨੇ ਸਨੇਹ ਨਹੀਂ ਕੀਆ॥
Prof. Sahib Singhਜਿਸ (ਪਰਮਾਤਮਾ) ਨੇ ਤੈਨੂੰ ਸਰੀਰ ਦਿੱਤਾ, ਧਨ ਦਿੱਤਾ, ਤੂੰ ਉਸ ਨਾਲ ਪਿਆਰ ਨਾਹ ਪਾਇਆ,
ਪਦ ਅਰਥ ਜਿਹ = ਜਿਸ (ਪਰਮਾਤਮਾ) ਨੇ। ਤੋ ਕਉ = ਤੈਨੂੰ। ਤਾਂ ਸਿਉ = ਉਸ (ਪਰਮਾਤਮਾ) ਨਾਲ। ਨੇਹੁ = ਪਿਆਰ।
SikhNet (Spanish)Te ha dado cuerpo y riqueza, pero no Lo amas, estás loco,
ਕਹੁ ਨਾਨਕ. ਨਰ ਬਾਵਰੇ; ਅਬ ਕਿਉ ਡੋਲਤ ਦੀਨ ॥੭॥
kahu naanak. nar baavare; ab kiau ddolat deen |7|
Sant Singh KhalsaSays Nanak, you are insane! Why do you now shake and tremble so helplessly? ||7||
Manmohan SinghSays Nanak, O crazy man, why now wobble thou like an abject person?
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਪਗਲੇ ਪ੍ਰਾਣੀ! ਤੂੰ ਹੁਣ ਕਿਉਂ ਇਕ ਨੀਚ ਪੁਰਸ਼ ਦੀ ਮਾਨੰਦ ਡਿਕਡੋਲੇ ਖਾਂਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਮ੍ਯ ਭਜਨ ਕਾ ਬੀਤ ਗਿਆ ਤੋ ਅਬ ਫਿਰ ਕ੍ਯੋਂ ਦੀਨ ਬਨਾ ਡੋਲਤਾ ਫਿਰਤਾ ਹੈਂ ਅਰਥਾਤ ਅਬ ਤੇਰਾ ਕੀਆ ਕੁਛ ਨਹੀਂ ਹੋਤਾ ॥੭॥
Prof. Sahib Singhਨਾਨਕ ਆਖਦਾ ਹੈ- ਹੇ ਝੱਲੇ ਮਨੁੱਖ! ਹੁਣ ਆਤੁਰ ਹੋ ਕੇ ਘਬਰਾਇਆ ਕਿਉਂ ਫਿਰਦਾ ਹੈਂ (ਭਾਵ, ਉਸ ਹਰੀ ਨੂੰ ਯਾਦ ਕਰਨ ਤੋਂ ਬਿਨਾ ਘਬਰਾਣਾ ਤਾਂ ਹੋਇਆ ਹੀ) ॥੭॥
ਪਦ ਅਰਥ ਨਰ ਬਾਵਰੇ = ਹੇ ਝੱਲੇ ਮਨੁੱਖ! ਦੀਨ = ਆਤੁਰ ॥੭॥
SikhNet (Spanish)¿por qué no te sacudes y tiemblas al sentirte indefenso? (7)