ਰਾਮਾਨੰਦ ਜੀ ਘਰੁ ੧ ॥
raamaanand jee ghar 1 |
Sant Singh KhalsaRaamaanand Jee, First House:
Manmohan SinghRama Nand Ji.
Manmohan Singh (Punjabi)ਰਾਮਾਨੰਦ ਜੀ।
Prof. Sahib Singh(ਰਾਗ ਬਸੰਤੁ) ਘਰ ੧ ਵਿੱਚ ਭਗਤ ਰਾਮਾਨੰਦ ਜੀ ਦੀ ਬਾਣੀ।
SikhNet (Spanish)Ramanand yi
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਕਤ ਜਾਈਐ ਰੇ; ਘਰ ਲਾਗੋ ਰੰਗੁ ॥
kat jaaeeai re; ghar laago rang |
Sant Singh KhalsaWhere should I go? My home is filled with bliss.
Manmohan SinghO whither should I go There is bliss in my very home.
Manmohan Singh (Punjabi)ਓ ਮੈਂ ਕਿੱਥੇ ਜਾਵਾਂ! ਮੇਰੇ ਆਪਣੇ ਘਰ ਅੰਦਰ ਹੀ ਖੁਸ਼ੀ ਹੈ।
Fareedkot Teeka(ਕਤ) ਕਹਾਂ ਚਲੇਂ? ਹਮਾਰੇ (ਘਰਿ) ਅੰਤਹਕਰਨ ਮੇਂ ਪ੍ਰਭੂ ਕਾ (ਰੰਗੁ) ਪ੍ਰੇਮ ਲਾਗਾ ਹੂਆ ਹੈ॥
Prof. Sahib Singhਹੇ ਭਾਈ! ਹੋਰ ਕਿਥੇ ਜਾਈਏ? (ਹੁਣ) ਹਿਰਦੇ-ਘਰ ਵਿਚ ਹੀ ਮੌਜ ਬਣ ਗਈ ਹੈ;ਪਦ ਅਰਥ ਕਤ = ਹੋਰ ਕਿੱਥੇ? ਰੇ = ਹੇ ਭਾਈ! ਰੰਗੁ = ਮੌਜ। ਘਰ = ਹਿਰਦੇ-ਰੂਪ ਰ ਵਿਚ ਹੀ।
SikhNet (Spanish)Oh ¿a dónde ir cuando el Éxtasis llegue a mi hogar?
ਮੇਰਾ ਚਿਤੁ. ਨ ਚਲੈ; ਮਨੁ ਭਇਓ ਪੰਗੁ ॥੧॥ ਰਹਾਉ ॥
meraa chit. na chalai; man bheo pang |1| rahaau |
Sant Singh KhalsaMy consciousness does not go out wandering. My mind has become crippled. ||1||Pause||
Manmohan SinghMy mind now wanders not. This mind has become a cripple. Pause.
Manmohan Singh (Punjabi)ਮੇਰਾ ਮਨ ਹੁਣ ਭਟਕਦਾ ਨਹੀਂ। ਇਹ ਮਨੂਆ ਪਿੰਗਲਾ ਹੋ ਗਿਆ ਹੈ। ਠਹਿਰਾਉ।
Fareedkot Teekaਇਸ ਵਾਸਤੇ ਮੇਰਾ ਚਿਤ ਔਰ ਕਿਸੀ ਤਰਫ ਚਲਤਾ ਨਹੀਂ ਔਰ ਮਨ ਭੀ (ਪੰਗੁ) ਪਿੰਗਲਾ ਹੋਇਆ ਹੈ, ਭਾਵ ਵਾਸਨਾ ਰਹਤ ਭ੍ਯਾ ਹੈ॥੧॥ ਰਹਾਉ ॥
Prof. Sahib Singhਮੇਰਾ ਮਨ ਹੁਣ ਡੋਲਦਾ ਨਹੀਂ, ਥਿਰ ਹੋ ਗਿਆ ਹੈ ॥੧॥ ਰਹਾਉ ॥ਪਦ ਅਰਥ ਨ ਚਲੈ = ਭਟਕਦਾ ਨਹੀਂ ਹੈ। ਪੰਗੁ = ਪਿੰਗਲਾ, ਜੋ ਹਿੱਲ ਜੁਲ ਨਹੀਂ ਸਕਦਾ, ਥਿਰ ॥੧॥ ਰਹਾਉ ॥
SikhNet (Spanish)Mira, mis andanzas han cesado y la actividad de mi mente ha disminuido. (1-Pausa)
ਏਕ ਦਿਵਸ; ਮਨ ਭਈ ਉਮੰਗ ॥
ek divas; man bhee umang |
Sant Singh KhalsaOne day, a desire welled up in my mind.
Manmohan SinghOne day in my mind welled up a desire.
Manmohan Singh (Punjabi)ਇਕ ਦਿਨ ਮੇਰੇ ਚਿੱਤ ਅੰਦਰ ਖਾਹਿਸ਼ ਉਤਪੰਨ ਹੋਈ।
Fareedkot Teekaਇਕ ਦਿਨ ਮੇਰੇ ਮਨ ਵਿਖੇ (ਉਮੰਗ) ਚਾਹ ਉਤਪਤਿ ਹੂਈ ਥੀ॥
Prof. Sahib Singhਇੱਕ ਦਿਨ ਮੇਰੇ ਮਨ ਵਿਚ ਭੀ ਤਾਂਘ ਪੈਦਾ ਹੋਈ ਸੀ,ਪਦ ਅਰਥ ਦਿਵਸ = ਦਿਨ। ਉਮੰਗ = ਚਾਹ, ਤਾਂਘ, ਖ਼ਾਹਸ਼।
SikhNet (Spanish)Un día en mi mente creció la añoranza de ver a Dios
ਘਸਿ ਚੰਦਨ ਚੋਆ; ਬਹੁ ਸੁਗੰਧ ॥
ghas chandan choaa; bahu sugandh |
Sant Singh KhalsaI ground up sandalwood, along with several fragrant oils.
Manmohan SinghI ground sandal-wood and took distilled aloe-wood and many perfumes.
Manmohan Singh (Punjabi)ਮੈਂ ਚੰਨਣ ਦੀ ਲੱਕੜੀ ਰਗੜੀ ਅਤੇ ਅਗਰ ਦੀ ਲਕੜ ਦਾ ਅਤਰ ਤੇ ਬਹੁਤ ਸਾਰੀਆਂ ਖੁਸ਼ਬੂਆਂ ਲਈਆਂ।
Fareedkot Teekaਚੰਦਨ ਕੋ ਘਸਾ ਕਰ ਔਰ (ਚੋਆ) ਅਤਰਾਦਿਕ ਬਹੁਤ ਪ੍ਰਕਾਰ ਸੁਗੰਧੀ ਵਾਲੀਆਂ ਵਸਤੂ ਲੈ ਕਰ॥
Prof. Sahib Singhਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ,ਪਦ ਅਰਥ ਘਸਿ = ਘਸਾ ਕੇ। ਚੋਆ = ਅਤਰ। ਬਹੁ = ਕਈ। ਸੁਗੰਧ = ਸੁਗੰਧੀਆਂ।
SikhNet (Spanish)y conmigo llevé mil flores y esencia de Sándalo al templo,
ਪੂਜਨ ਚਾਲੀ; ਬ੍ਰਹਮ ਠਾਇ ॥
poojan chaalee; braham tthaae |
Sant Singh KhalsaI went to God's place, and worshipped Him there.
Manmohan SinghI proceeded to the Lord's place (temple) to worship Him.
Manmohan Singh (Punjabi)ਮੈਂ ਪ੍ਰਭੂ ਦੇ ਅਸਥਾਨ (ਮੰਦਰ) ਨੂੰ ਉਸ ਦੀ ਉਪਾਸ਼ਨਾ ਕਰਨ ਨੂੰ ਤੁਰ ਪਿਆ।
Fareedkot Teekaਏਕ ਦੇਵ ਅਸਥਾਨ ਵਿਖੇ ਪੂਜਨ ਕਰਨੇ ਵਾਸਤੇ ਮੈਂ ਇਸਤ੍ਰੀ ਜਗਯਾਸਾ ਅਵਸਥਾ ਮੇਂ ਚਲੀ ਥੀ॥
Prof. Sahib Singhਤੇ ਮੈਂ ਮੰਦਰ ਵਿਚ ਪੂਜਾ ਕਰਨ ਲਈ ਤੁਰ ਪਈ।ਪਦ ਅਰਥ ਬ੍ਰਹਮ ਠਾਇ = ਠਾਕੁਰ ਦੁਆਰੇ, ਮੰਦਰ ਵਿਚ।
SikhNet (Spanish)el recinto de Dios, para alabarlo ahí. Mira, no Lo logré encontrar ahí,
ਸੋ ਬ੍ਰਹਮੁ ਬਤਾਇਓ ਗੁਰ; ਮਨ ਹੀ ਮਾਹਿ ॥੧॥
so braham bataaeo gur; man hee maeh |1|
Sant Singh KhalsaThat God showed me the Guru, within my own mind. ||1||
Manmohan SinghThat Lord, the Guru showed me within my mind.
Manmohan Singh (Punjabi)ਉਹ ਪ੍ਰਭੂ ਗੁਰਾਂ ਨੇ ਮੈਨੂੰ ਚਿੱਤ ਅੰਦਰ ਹੀ ਵਿਖਾਲ ਦਿਤਾ।
Fareedkot Teekaਸੋ ਜਿਸ ਦੇਵ ਕੋ ਮੰਦਰ ਮੇਂ ਪੂਜਨੇ ਕੋ ਜਾਤੀ ਥੀ ਸੋ ਬ੍ਰਹਮ ਗੁਰੋਂ ਨੇ ਮਨ ਮੇਂ ਹੀ ਕਹਿ ਦੀਆ, ਭਾਵ ਦਿਖਾਇ ਦੀਆ ਹੈ॥੧॥
Prof. Sahib Singhਪਰ ਹੁਣ ਤਾਂ ਮੈਨੂੰ ਉਹ ਪਰਮਾਤਮਾ (ਜਿਸ ਨੂੰ ਮੈਂ ਮੰਦਰ ਵਿਚ ਰਹਿੰਦਾ ਸਮਝਦੀ ਸਾਂ) ਮੇਰੇ ਗੁਰੂ ਨੇ ਮੇਰੇ ਮਨ ਵਿਚ ਵੱਸਦਾ ਹੀ ਵਿਖਾ ਦਿੱਤਾ ਹੈ ॥੧॥
SikhNet (Spanish)pero el Guru me reveló Su Presencia en el interior de mi ser. (1)
ਜਹਾ ਜਾਈਐ; ਤਹ ਜਲ ਪਖਾਨ ॥
jahaa jaaeeai; teh jal pakhaan |
Sant Singh KhalsaWherever I go, I find water and stones.
Manmohan SinghWherever I go, I find water and stones there.
Manmohan Singh (Punjabi)ਜਿਥੇ ਕਿਤੇ ਮੈਂ ਜਾਂਦਾ ਹਾਂ, ਉਥੇ ਮੈਂ ਪਾਣੀ ਤੇ ਪੱਥਰ ਹੀ ਪਾਉਂਦਾ ਹਾਂ।
Fareedkot Teekaਜਹਾਂ ਜਾਈਏ ਹੈ ਤਹਾਂ ਜਲ ਔਰ (ਪਖਾਨ) ਪਥਰ ਦ੍ਰਿਸ਼ਟ ਆਵਤੇ ਹੈਂ, ਭਾਵ ਤੀਰਥੋਂ ਮੇਂ ਜਲ ਔਰ ਮੰਦ੍ਰੋਂ ਮੇਂ ਪਾਖਾਂਨ ਕੀ ਮੂਰਤੀਆਂ ਹੋਤੀ ਹੈਂ॥
Prof. Sahib Singh(ਤੀਰਥਾਂ ਉਤੇ ਜਾਈਏ ਚਾਹੇ ਮੰਦਰਾਂ ਵਿਚ ਜਾਈਏ) ਜਿਥੇ ਭੀ ਜਾਈਏ ਉਥੇ ਪਾਣੀ ਹੈ ਜਾਂ ਪੱਥਰ ਹਨ।ਪਦ ਅਰਥ ਜੋਇ = ਢੂੰਡ ਕੇ, ਖੋਜ ਕੇ। ਤਹ = ਉਥੇ। ਜਲ ਪਖਾਨ = (ਤੀਰਥਾਂ ਤੇ) ਪਾਣੀ, (ਮੰਦਰਾਂ ਵਿਚ) ਪੱਥਰ।
SikhNet (Spanish)Ahora, donde sea que voy, bajo el agua o sobre piedras,
ਤੂ ਪੂਰਿ ਰਹਿਓ ਹੈ; ਸਭ ਸਮਾਨ ॥
too poor rahio hai; sabh samaan |
Sant Singh KhalsaYou are totally pervading and permeating in all.
Manmohan SinghThou, O Lord, are equally contained in everything.
Manmohan Singh (Punjabi)ਤੂੰ ਹੇ ਸੁਆਮੀ! ਸਾਰੀਆਂ ਵਸਤੂਆਂ ਅੰਦਰ ਇਕਸਾਰ ਰਮਿਆ ਹੋਇਆ ਹੈਂ।
Fareedkot Teekaਤੂੰ ਸਭ ਮੇਂ ਸਮਾਨ ਸਤਾ ਕਰ ਪੂਰਨ ਹੋ ਰਹਾ ਹੈਂ, ਐਸੇ ਗੁਰਾਂ ਨੇ ਮੇਰੇ ਕੋ ਕਹਾ ਹੈ॥
Prof. Sahib Singhਹੇ ਪ੍ਰਭੂ! ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ।ਪਦ ਅਰਥ ਸਮਾਨ = ਇੱਕੋ ਜਿਹਾ।
SikhNet (Spanish)ahí veo Su Recinto, pues mi Dios llena todos los lugares de igual forma y por todas partes.
ਬੇਦ ਪੁਰਾਨ; ਸਭ ਦੇਖੇ ਜੋਇ ॥
bed puraan; sabh dekhe joe |
Sant Singh KhalsaI have searched through all the Vedas and the Puraanas.
Manmohan SinghThe Vedas and Puranas all I have seen and searched.
Manmohan Singh (Punjabi)ਵੇਦ ਤੇ ਪੁਰਾਣ ਮੈਂ ਸਾਰੇ ਵੇਖੇ ਅਤੇ ਖੋਜੇ ਹਨ।
Fareedkot Teekaਬੇਦ ਔਰ ਪੁਰਾਨ ਸਭ (ਜੋਇ) ਢੂੰਢ ਦੇਖੇ ਹੈਂ; ਵਾ ਬੇਦ ਭੀ ਦੇਖੇ ਔ ਪੁਰਾਨ ਭੀ (ਜੋਇ) ਦੇਖੇ ਹੈਂ, ਭਾਵ ਸੋ ਸ੍ਰਬ ਠਾਂ ਹਰੀ ਕੋ ਪੂਰਨ ਬਤਾਵਤੇ ਹੈਂ॥
Prof. Sahib Singhਵੇਦ ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ।
SikhNet (Spanish)He buscado en los Vedas y en los Puranas,
ਊਹਾਂ ਤਉ ਜਾਈਐ; ਜਉ ਈਹਾਂ. ਨ ਹੋਇ ॥੨॥
aoohaan tau jaaeeai; jau eehaan. na hoe |2|
Sant Singh KhalsaI would go there, only if the Lord were not here. ||2||
Manmohan SinghI may go there only then if the Lord be not here.
Manmohan Singh (Punjabi)ਮੈਂ ਓਥੇ ਕੇਵਲ ਤਦ ਹੀ ਜਾਵਾਂ, ਜੇਕਰ ਪ੍ਰਭੂ ਏਥੇ ਨਾਂ ਹੋਵੇ।
Fareedkot Teekaਯਾ ਤੇ ਊਹਾਂ ਤੀਰਥ ਮੰਦ੍ਰਾਦਿਕੋਂ ਮੇਂ ਤੋ ਤੌ ਜਾਈਏ ਜੌ ਈਹਾਂ ਬ੍ਯਾਪਕਤਾ ਰੂਪ ਕਰ ਪੂਰਨ ਨਾ ਹੋਵੈ। ਮੈਂ ਗੁਰਾਂ ਦਾ ਉਪਕਾਰੁ ਚਿੰਤਨ ਕਰ ਐਸੇ ਪ੍ਰਾਰਥਨਾ ਕਰਤਾ ਹਾਂ॥੨॥
Prof. Sahib Singhਸੋ ਤਰੀਥਾਂ ਤੇ ਮੰਦਰਾਂ ਵਿਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇਥੇ ਮੇਰੇ ਮਨ ਵਿਚ ਨਾਹ ਵੱਸਦਾ ਹੋਵੇ ॥੨॥ਪਦ ਅਰਥ ਊਹਾਂ = ਤੀਰਥਾਂ ਤੇ ਮੰਦਰਾਂ ਵਲ। ਤਉ = ਤਾਂ ਹੀ। ਜਉ = ਜੇ। ਈਹਾਂ = ਇਥੇ ਹਿਰਦੇ ਵਿਚ ॥੨॥
SikhNet (Spanish)pero uno debería de Buscarlo sólo si Él no estuviera aquí dentro de mí. (2)
ਸਤਿਗੁਰ; ਮੈ ਬਲਿਹਾਰੀ ਤੋਰ ॥
satigur; mai balihaaree tor |
Sant Singh KhalsaI am a sacrifice to You, O my True Guru.
Manmohan SinghMy True Guru, a sacrifice am I Unto thee.
Manmohan Singh (Punjabi)ਮੇਰੇ ਸੱਚੇ ਗੁਰਦੇਵ ਜੀ, ਕੁਰਬਾਨ ਹਾਂ ਮੈਂ ਤੁਹਾਡੇ ਉਤੇ।
Fareedkot Teekaਹੇ ਸਤਿਗੁਰ! ਮੈਂ ਆਪ ਕੇ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਸਤਿਗੁਰੂ! ਮੈਂ ਤੈਥੋਂ ਸਦਕੇ ਹਾਂ,ਪਦ ਅਰਥ ਬਲਿਹਾਰੀ ਤੋਰ = ਤੈਥੋਂ ਸਦਕੇ।
SikhNet (Spanish)En sacrificio ofrezco mi vida a Ti, oh Guru,
ਜਿਨਿ ਸਕਲ ਬਿਕਲ; ਭ੍ਰਮ ਕਾਟੇ ਮੋਰ ॥
jin sakal bikal; bhram kaatte mor |
Sant Singh KhalsaYou have cut through all my confusion and doubt.
Manmohan SinghWho has cut away all my perplexities and doubts.
Manmohan Singh (Punjabi)ਜਿਨ੍ਹਾਂ ਨੇ ਮੇਰੇ ਸਾਰੇ ਵਿਆਕੁਲਪਣੇ ਅਤੇ ਸੰਦੇਹ ਕੱਟ ਛੱਡੇ ਹਨ।
Fareedkot Teekaਜਿਸ ਨੇ ਬਿਅਕਲਪਣਾ ਔ ਮੇਰੇ ਭਰਮੁ ਸਭ ਕਾਟ ਦੀਏ ਹੈਂ॥
Prof. Sahib Singhਜਿਸ ਨੇ ਮੇਰੇ ਸਾਰੇ ਔਖੇ ਭੁਲੇਖੇ ਦੂਰ ਕਰ ਦਿੱਤੇ ਹਨ।ਪਦ ਅਰਥ ਜਿਨਿ = ਜਿਸ ਨੇ। ਬਿਕਲ = ਕਠਨ। ਭ੍ਰਮ = ਵਹਿਮ, ਭੁਲੇਖੇ। ਮੋਰ = ਮੇਰੇ।
SikhNet (Spanish)Quien me ha liberado de todos mis temores y dudas.
ਰਾਮਾਨੰਦ. ਸੁਆਮੀ ਰਮਤ ਬ੍ਰਹਮ ॥
raamaanand. suaamee ramat braham |
Sant Singh KhalsaRaamaanand's Lord and Master is the All-pervading Lord God.
Manmohan SinghRama Nand's Master is the all-pervading Lord.
Manmohan Singh (Punjabi)ਰਾਮਾਨੰਦ ਦਾ ਮਾਲਕ ਸਰਬ-ਵਿਆਪਕ ਪ੍ਰਭੂ ਹੈ।
Fareedkot Teekaਰਾਮਾ ਨੰਦ ਜੀ ਕਹਤੇ ਹੈਂ: ਸੁਆਮੀ ਬ੍ਰਹਮ ਸਭ ਵਿਖੇ ਰਮ ਰਹਾ ਹੈ॥
Prof. Sahib Singhਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ,ਪਦ ਅਰਥ ਰਾਮਾਨੰਦ ਸੁਆਮੀ = ਰਾਮਾਨੰਦ ਦਾ ਪ੍ਰਭੂ। ਰਮਤ = ਸਭ ਥਾਂ ਮੌਜੂਦ ਹੈ।
SikhNet (Spanish)Dice Ramanand, mi Maestro prevalece en todo y por todas partes
ਗੁਰ ਕਾ ਸਬਦੁ; ਕਾਟੈ ਕੋਟਿ ਕਰਮ ॥੩॥੧॥
gur kaa sabad; kaattai kott karam |3|1|
Sant Singh KhalsaThe Word of the Guru's Shabad eradicates the karma of millions of past actions. ||3||1||
Manmohan SinghThe Guru's word, destroys millions of misdeeds.
Manmohan Singh (Punjabi)ਗੁਰਾਂ ਦੀ ਬਾਣੀ, ਕ੍ਰੋੜਾਂ ਹੀ ਮੰਦੇ ਅਮਲਾਂ ਨੂੰ ਨਸ਼ਟ ਕਰ ਦਿੰਦੀ ਹੈ।
Fareedkot Teekaਪਰੰਤੂ ਜਬ ਕਰੋੜੋਂ ਕਰਮੋਂ ਕੋ ਗੁਰੋਂ ਕਾ ਸਬਦੁ ਕਾਟ ਦੇਤਾ ਹੈ ਤਬ ਪ੍ਰਾਪਤਿ ਹੋਤਾ ਹੈ॥੩॥੧॥
Prof. Sahib Singh(ਤੇ, ਗੁਰੂ ਦੀ ਰਾਹੀਂ ਮਿਲਦਾ ਹੈ, ਕਿਉਂਕਿ) ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ ॥੩॥੧॥ਪਦ ਅਰਥ ਕੋਟਿ = ਕ੍ਰੋੜਾਂ। ਕਰਮ = (ਕੀਤੇ ਹੋਏ ਮੰਦੇ) ਕੰਮ।੩ ॥੩॥੧॥
* ਨੋਟ: ਭਗਤ ਰਾਮਾਨੰਦ ਜਾਤੀ ਦੇ ਬ੍ਰਾਹਮਣ ਸਨ। ਪਰ ਧਰਮ-ਆਗੂ ਬ੍ਰਾਹਮਣਾਂ ਦੇ ਪਾਏ ਹੋਏ ਭੁਲੇਖਿਆਂ ਦਾ ਇਸ ਸ਼ਬਦ ਵਿਚ ਖੰਡਨ ਕਰਦੇ ਹਨ ਤੇ ਆਖਦੇ ਹਨ ਕਿ ਤੀਰਥਾਂ ਦੇ ਇਸ਼ਨਾਨ ਤੇ ਮੂਰਤੀ-ਪੂਜਾ ਨਾਲ ਮਨ ਦੀ ਅਵਸਥਾ ਉੱਚੀ ਨਹੀਂ ਹੋ ਸਕਦੀ। ਜੇ ਪੂਰੇ ਗੁਰੂ ਦੀ ਸ਼ਰਨ ਪਈਏ, ਤਾਂ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ, ਤੇ ਪਰਮਾਤਮਾ ਹਰ ਥਾਂ ਵਿਆਪਕ ਅਤੇ ਆਪਣੇ ਅੰਦਰ ਵੱਸਦਾ ਦਿੱਸਦਾ ਹੈ। ਸਤਿਗੁਰੂ ਦਾ ਸ਼ਬਦ ਹੀ ਜਨਮਾਂ ਜਨਮਾਤਰਾਂ ਦੇ ਕੀਤੇ ਮੰਦੇ ਕਰਮਾਂ ਦਾ ਨਾਸ ਕਰਨ ਦੇ ਸਮਰੱਥ ਹੈ। * ਨੋਟ: ਇਸ ਸ਼ਬਦ ਦਾ ਭਾਵ ਨਿਰੋਲ ਤੌਰ ਤੇ ਗੁਰਮਤਿ ਨਾਲ ਮਿਲਦਾ ਹੈ। ਪਰ ਫਿਰ ਭੀ ਭਗਤ-ਬਾਣੀ ਦੇ ਵਿਰੋਧੀ ਸੱਜਣ ਆਪਣੀ ਕਿਤਾਬ ਵਿਚ ਭਗਤ ਰਾਮਾਨੰਦ ਜੀ ਬਾਰੇ ਇਉਂ ਲਿਖਦੇ ਹਨ: "ਭਗਤ ਰਾਮਾਨੰਦ ਜੀ ਮੂਰਤੀ ਪੂਜਕ ਅਤੇ ਵੇਦਾਂਤ ਮਤ ਦੇ ਪੱਕੇ ਸ਼ਰਧਾਲੂ ਸਨ। ਇਹਨਾਂ ਨੇ ਕਾਂਸ਼ੀ ਵਿਚ ਆ ਕੇ ਛੂਤ-ਛਾਤ ਦੇ ਆਸ਼ੇ ਦੀ ਵਿਰਾਗੀ ਮਤ ਦੀ ਨਈ ਸ਼ਾਖ਼ ਚਲਾਈ। ਗੁਸਾਈਂ ਜੀ ਨੇ ਕਰਮ ਕਾਂਡ ਵਿਚ ਕਾਫ਼ੀ ਸਮਾ ਬਿਰਤੀ ਰੱਖੀ, ਜੰਞੂ ਤਿਲਕ ਆਦਿ ਚਿੰਨ੍ਹਾਂ ਦੇ ਤਾਂ ਅਖ਼ੀਰ ਤੱਕ ਪਾਬੰਦ ਰਹੇ।" ਇਸ ਤੋਂ ਅੱਗੇ ਭਗਤ ਜੀ ਦਾ ਇਹ ਸ਼ਬਦ ਲਿਖ ਕੇ ਫਿਰ ਇਉਂ ਆਖਦੇ ਹਨ: "ਉਕਤ ਸ਼ਬਦ ਵਿਚ ਵੇਦਾਂਤ ਮਤ ਦੀ ਝਲਕ ਹੈ, ਪਰ ਸਨ ਆਪ ਵੈਰਾਗੀ। ਮੰਦਰ ਦੀ ਪੂਜਾ ਦਾ ਜ਼ਿਕਰ ਉਲਟਾ ਹੈ, ਇਸ ਤੋਂ ਹੈਰਾਨੀ ਹੁੰਦੀ ਹੈ ਕਿ ਇਹ ਸ਼ਬਦ ਆਪ ਦੇ ਮਤ ਦੇ ਵਿਰੁੱਧ ਕਿਉਂ ਹੈ ਆਪ ਦੀ ਕ੍ਰਿਆ ਕਰਮ ਕਾਂਡ ਸੀ।" ਅਤੇ "ਗੁਸਾਈਂ ਜੀ ਹਮੇਸ਼ਾ ਪੀਲੇ ਬਸਤਰ ਰੱਖਦੇ ਸਨ,
SikhNet (Spanish)y la Palabra del Shabd del Guru destruye el malvado efecto de todas mis faltas. (3-1)