ੴ

ਸਿੱਖਬਾਣੀ · SikhBani

Ang 1195

Sri Guru Granth Sahib · Raag Basant · 4 shabads, 46 lines
Translations
Shabad Bhagat Kabir Ji Raag Basant continued from Ang 1194

ਜਿਹ ਘਟੈ ਮੂਲੁ; ਨਿਤ ਬਢੈ ਬਿਆਜੁ ॥ ਰਹਾਉ ॥

jih ghattai mool; nit badtai biaaj | rahaau |

Sant Singh KhalsaIt depletes my capital, and the interest charges only increase. ||Pause||
Manmohan SinghBy which my capitals lessened and interest ever increases. Pause.
Manmohan Singh (Punjabi)ਜਿਸ ਦੁਆਰਾ ਮੇਰੀ ਅਸਲੀ ਰਕਮ ਘਟਦੀ ਹੈ ਅਤੇ ਸੂਦ ਸਦਾ ਹੀ ਵਧਦਾ ਜਾਂਦਾ ਹੈ। ਠਹਿਰਾਉ।
Fareedkot Teekaਜਿਸ ਮੰਦ ਕਰਮੋਂ ਕੇ ਕਰਨੇ ਕਰ ਮੂਲ ਰੂਪ ਸ੍ਵਾਸ ਘਟਤੇ ਜਾਵੈਂ ਔਰ ਪਾਪ ਰੂਪ ਬ੍ਯਾਜੁ ਨਿਤ ਬਢਤਾ ਜਾਵੈ॥ ਰਹਾਉ ॥
Prof. Sahib Singhਜਿਸ ਵਣਜ ਦੇ ਕੀਤਿਆਂ ਮੂਲ ਘਟਦਾ ਜਾਏ ਤੇ ਵਿਆਜ ਵਧਦਾ ਜਾਏ (ਭਾਵ, ਜਿਉਂ ਜਿਉਂ ਉਮਰ ਗੁਜ਼ਰੇ ਤਿਉਂ ਤਿਉਂ ਵਿਕਾਰਾਂ ਦਾ ਭਾਰ ਵਧੀ ਜਾਏ) ॥ ਰਹਾਉ॥

ਪਦ ਅਰਥ ਜਿਹ = ਜਿਸ ਵਣਜ ਨਾਲ ॥ ਰਹਾਉ॥

SikhNet (Spanish)pues en este negocio el interés se incrementa y el capital disminuye. (Pausa)

ਸਾਤ ਸੂਤ; ਮਿਲਿ ਬਨਜੁ ਕੀਨ ॥

saat soot; mil banaj keen |

Sant Singh KhalsaWeaving the seven threads together, they carry on their trade.
Manmohan SinghI have trafficked by joining the seven threads.
Manmohan Singh (Punjabi)ਸੱਤਾਂ ਧਾਗਿਆਂ ਨੂੰ ਜੋੜ ਕੇ ਮੈਂ ਵਾਪਾਰ ਕੀਤਾ ਹੈ।
Fareedkot Teeka(ਸਾਤ ਸੂਤ) ਸਾਤ ਧਾਤੂ ਅਰਥਾਤ ਰਕਤ, ਬੀਰਜ, ਮਿਝ, ਮੇਦਾ, ਮਾਸ, ਤੁਚਾ, ਹਾਡੋਂ, ਕਰ ਰਚਤ ਜੋ ਸਰੀਰ ਹੈ ਤਿਸ ਸਾਥ ਮਿਲਕਰ ਬਨਜ ਕੀਆ ਹੈ॥
Prof. Sahib Singh(ਇਹ ਗਿਆਨ-ਇੰਦਰੇ) ਮਿਲ ਕੇ ਕਈ ਕਿਸਮਾਂ ਦੇ ਸੂਤਰ (ਭਾਵ, ਵਿਕਾਰਾਂ) ਦਾ ਵਣਜ ਕਰ ਰਹੇ ਹਨ,

ਪਦ ਅਰਥ ਸਾਤ ਸੂਤ = ਸੂਤ ਸਾਤ (ਆਸਾ ਤ੍ਰਿਸ਼ਨਾ ਆਦਿਕ) ਕਈ ਕਿਸਮਾਂ ਦੇ ਸੂਤਰ ਦਾ। ਮਿਲਿ = (ਪੰਜ ਵਣਜਾਰਿਆਂ ਨੇ) ਮਿਲ ਕੇ।

SikhNet (Spanish)De los cinco hilos de maldad ellos tejen con lo que comercian,

ਕਰਮ ਭਾਵਨੀ ਸੰਗ ਲੀਨ ॥

karam bhaavanee sang leen |

Sant Singh KhalsaThey are led on by the karma of their past actions.
Manmohan SinghWith them I have united good deeds and the Lord's love.
Manmohan Singh (Punjabi)ਉਨ੍ਹਾਂ ਨਾਲ ਮੈਂ ਨੇਕ ਅਮਲਾਂ ਤੇ ਪ੍ਰਭੂ ਦਾ ਪ੍ਰੀਤ ਨੂੰ ਜੋੜ ਲਿਆ ਹੈ।
Fareedkot Teekaਕਰਮੋਂ ਕੀ ਜੋ ਭਾਵਨੀ ਅਰਥਾਤ ਸਰਧਾ ਹੈ, ਸੋ ਸਾਥ ਲਈ ਹੈ॥
Prof. Sahib Singhਕੀਤੇ ਕਰਮਾਂ ਦੇ ਸੰਸਕਾਰਾਂ ਨੂੰ ਇਹਨਾਂ (ਆਪਣੀ ਸਹਾਇਤਾ ਵਾਸਤੇ) ਨਾਲ ਲੈ ਲਿਆ ਹੈ (ਭਾਵ, ਇਹ ਪਿਛਲੇ ਸੰਸਕਾਰ ਹੋਰ ਵਿਕਾਰਾਂ ਵਲ ਪ੍ਰੇਰਦੇ ਜਾ ਰਹੇ ਹਨ)।

ਪਦ ਅਰਥ ਕਰਮ ਭਾਵਨੀ = ਕੀਤੇ ਕਰਮਾਂ ਦੇ ਸੰਸਕਾਰ।

SikhNet (Spanish)ese proyecto está determinado por sus pasadas acciones,

ਤੀਨਿ ਜਗਾਤੀ; ਕਰਤ ਰਾਰਿ ॥

teen jagaatee; karat raar |

Sant Singh KhalsaThe three tax-collectors argue with them.
Manmohan SinghThe Three tax-gatherers wrangle with me,
Manmohan Singh (Punjabi)ਤਿੰਨ ਮਸੂਲੀਏ ਮੇਰੇ ਨਾਲ ਝਗੜਾ ਕਰਦੇ ਹਨ।
Fareedkot Teekaਤੀਨ ਗੁਣ ਰੂਪ ਜਗਾਤੀ (ਰਾਰਿ) ਝਗੜਾ ਕਰਤੇ ਰਹਿਤੇ ਹੈਂ॥
Prof. Sahib Singhਤਿੰਨ ਗੁਣ (-ਰੂਪ) ਮਸੂਲੀਏ (ਹੋਰ) ਝਗੜਾ ਵਧਾਉਂਦੇ ਹਨ,

ਪਦ ਅਰਥ ਤੀਨਿ = ਤਿੰਨ ਗੁਣ। ਜਗਾਤੀ = ਮਸੂਲੀਏ। ਰਾਰਿ = ਝਗੜਾ।

SikhNet (Spanish)con los cinco cobradores de impuestos, sí, con las tres Modalidades ellos comienzan el argumento,

ਚਲੋ ਬਨਜਾਰਾ; ਹਾਥ ਝਾਰਿ ॥੨॥

chalo banajaaraa; haath jhaar |2|

Sant Singh KhalsaThe traders depart empty-handed. ||2||
Manmohan SinghUltimately the trader departs empty-handed.
Manmohan Singh (Punjabi)ਓੜਕ ਨੂੰ ਵਪਾਰੀ ਖਾਲੀ-ਹੱਥੀ ਟੁਰ ਜਾਂਦਾ ਹੈ।
Fareedkot Teekaਬਨਜਾਰਾ ਜੀਉ ਹਾਥ ਝਾੜ ਕਰ, ਭਾਵ ਖਾਲੀ ਚਲਾ ਜਾਤਾ ਹੈ॥੨॥
Prof. Sahib Singh(ਨਤੀਜਾ ਇਹ ਨਿਕਲਦਾ ਹੈ ਕਿ) ਵਣਜਾਰਾ (ਜੀਵ) ਖ਼ਾਲੀ-ਹੱਥ ਤੁਰ ਪੈਂਦਾ ਹੈ ॥੨॥

ਪਦ ਅਰਥ ਚਲੋ = ਤੁਰ ਪਿਆ। ਹਾਥ ਝਾਰਿ = ਹੱਥ ਝਾੜ ਕੇ, ਖ਼ਾਲੀ-ਹੱਥ ॥੨॥

SikhNet (Spanish)pero al final, los comerciantes se van con las manos vacías al más allá. (2)

ਪੂੰਜੀ ਹਿਰਾਨੀ; ਬਨਜੁ ਟੂਟ ॥

poonjee hiraanee; banaj ttoott |

Sant Singh KhalsaTheir capital is exhausted, and their trade is ruined.
Manmohan SinghThe capital is exhausted and the trade is ruined.
Manmohan Singh (Punjabi)ਰਾਸ ਮੁਕ ਜਾਂਦੀ ਹੈ ਅਤੇ ਵਾਪਾਰ ਬਰਬਾਦ ਹੋ ਜਾਂਦਾ ਹੈ।
Fareedkot Teekaਸ੍ਵਾਸਾਂ ਰੂਪੀ ਪੂੰਜੀ ਗਈ ਤੋ ਬਨਜੁ ਟੂਟ ਗਿਆ, ਭਾਵ ਸਰੀਰ ਦੀ ਕਿਰਿਆ ਰਹ ਗਈ॥
Prof. Sahib Singhਜਦੋਂ (ਸੁਆਸਾਂ ਦੀ) ਰਾਸ ਖੁੱਸ ਜਾਂਦੀ ਹੈ, ਤਦੋਂ ਵਣਜ ਮੁੱਕ ਜਾਂਦਾ ਹੈ,

ਪਦ ਅਰਥ ਹਿਰਾਨੀ = ਖੁਹਾ ਲਈ।

SikhNet (Spanish)El capital desapareció y su negocio se arruinó al final,

ਦਹ ਦਿਸ ਟਾਂਡੋ; ਗਇਓ ਫੂਟਿ ॥

deh dis ttaanddo; geo foott |

Sant Singh KhalsaThe caravan is scattered in the ten directions.
Manmohan SinghThe caravan is scattered in ten directions.
Manmohan Singh (Punjabi)ਕਾਫਲਾ ਦਸੀਂ ਪਾਸੀਂ ਖਿੰਡ-ਪੁੰਡ ਜਾਂਦਾ ਹੈ।
Fareedkot Teeka(ਟਾਂਡੋ) ਹਾਥ ਪਾਉ ਆਦਿ ਸਾਥ ਫੂਟ ਕਰ ਦਸੋ ਦਿਸਾ ਕੋ ਚਲਾ ਗਿਆ, ਭਾਵ ਅਸਥੂਲ ਤਤ ਖਿੰਡ ਗਏ। ਵਾ (ਸਾਤ ਸੂਤ) ਸ੍ਰੇਸ੍ਟ ਪੁਰਸੋਂ ਕੀ ਮ੍ਰਜਾਦਾ ਵਾ ਵੈਰਾਗਾਦੀ ਚਾਰ ਸ੍ਰਵਣਾਦੀ ਤੀਨ ਇਨ ਸੇ ਮਿਲ ਕੇ ਵਣਜੁ ਕੀਆ ਹੈ, ਨਿਸਕਾਮ ਕਰਮਾਂ ਕੀ ਸ੍ਰਧਾ ਭੀ ਸੰਗ ਲਈ ਹੈ॥ ਜੋ ਤੀਨ ਕਾਮਾਦੀ ਜਗਾਤੀਏ ਝਗੜਾ ਕਰਤੇ ਥੇ, ਜਗ੍ਯਾਸੂ ਰੂਪ ਵਨਜਾਰਾ ਤਿਨ ਕੋ ਹਾਥ ਸਾਥ (ਝਾੜ) ਹਟਾਇਕੇ ਪਰਮੇਸ੍ਵਰ ਕੀ ਤਰਫ ਚਲਾ ਹੈ॥ ਸਕਾਮ ਕਰਮ ਰੂਪੁ ਪੂੰਜੀ ਹਿਰੀ ਗਈ ਪੁਨਾ ਜਨਮ ਮਰਨ ਰੂਪੁ ਵਣਜੁ ਟੂਟ ਗ੍ਯਾ। (ਦਹ ਦਿਸ ਟਾਂਡੋ ਗਇਓ ਫੂਟਿ) ਕਾਰਣ ਰੂਪੁ ਤਤੋਂ ਮੇਂ ਕਾਰਜ ਰੂਪ ਤਤ ਸਮਾਇ ਗਏ, ਭਾਵ ਲਿੰਗ ਭੰਗ ਮੁਕਤੀ ਕੋ ਪ੍ਰਾਪਤਿ ਹੂਆ॥
Prof. Sahib Singhਤੇ ਕਾਫ਼ਲਾ (ਸਰੀਰ) ਦਸੀਂ ਪਾਸੀਂ ਖਿੱਲਰ ਜਾਂਦਾ ਹੈ।

ਪਦ ਅਰਥ ਟਾਂਡੋ = ਕਾਫ਼ਲਾ (ਸਰੀਰ)।

SikhNet (Spanish)la caravana del ser humano quedó esparcida en las diez direcciones.

ਕਹਿ ਕਬੀਰ; ਮਨ ਸਰਸੀ ਕਾਜ ॥

keh kabeer; man sarasee kaaj |

Sant Singh KhalsaSays Kabeer, O mortal, your tasks will be accomplished,
Manmohan SinghSays Kabir, O man, if thou merge in the Lord,
Manmohan Singh (Punjabi)ਕਬੀਰ ਜੀ ਆਖਦੇ ਹਨ, ਹੇ ਇਨਸਾਨ! ਜੇਕਰ ਤੂੰ ਪ੍ਰਭੂ ਅੰਦਰ ਲੀਨ ਹੋ ਜਾਵੇ,
Fareedkot Teekaਕਬੀਰ ਜੀ ਕਹਤੇ ਹੈਂ: ਮਨਨ ਕਰਨੇ ਸੇ ਕਾਜ ਸਰ ਗ੍ਯਾ॥
Prof. Sahib Singhਕਬੀਰ ਆਖਦਾ ਹੈ ਕਿ ਹੇ ਮਨ! ਤੇਰਾ ਕੰਮ ਤਾਂ ਹੀ ਸੰਵਰੇਗਾ,

ਪਦ ਅਰਥ ਮਨ = ਹੇ ਮਨ! ਸਰਸੀ = ਸੰਵਰੇਗਾ।

SikhNet (Spanish)Dice Kabir, oh mente, tu tarea quedará realizada

ਸਹਜ ਸਮਾਨੋ; ਤ ਭਰਮ ਭਾਜ ॥੩॥੬॥

sehaj samaano; ta bharam bhaaj |3|6|

Sant Singh Khalsawhen you merge in the Celestial Lord; let your doubts run away. ||3||6||
Manmohan Singhthy task shall be accomplished and then thy doubt shall flee.
Manmohan Singh (Punjabi)ਤੇਰਾ ਕਾਰਜ ਸੌਰ ਜਾਵੇਗਾ ਅਤੇ ਤਦ ਤੇਰਾ ਸੰਦੇਹ ਦੌੜ ਜਾਵੇਗਾ।
Fareedkot Teekaਜੋ ਗੁਰ ਉਪਦੇਸ ਕੋ ਮਨਨ ਕਰਨੇ ਸੇ ਭਰਮੁ ਭਾਜ ਗ੍ਯਾ ਤੋ ਜੀਵ ਸਹਜ ਪਦ ਮੇਂ ਸਮਾਯਾ॥੩॥੬॥☬ਕਬੀਰ ਜੀ ਸਾਧਾਰਨ ਸਥਾਨ ਮੇਂ ਭੋਜਨ ਖਾਤੇ ਥੇ। ਤਬ ਏਕ ਪੰਡਤ ਨੇ ਕਹਾ: ਤੂ ਅਸੁਧ ਥਾਇ ਬੈਠ ਕਰ ਭੋਜਨ ਕਿਉਂ ਖਾਤਾ ਹੈਂ, ਚੌਕੇ ਬੀਚ ਖਾਇਆ ਕਰੁ? ਤਿਸੁ ਪਰ ਵਿਚਾਰ ਸੇ ਬਿਨਾਂ ਸਭ ਪਦਾਰਥ ਮਾਇਕ ਹੋਣੇ ਤੇ ਅਸੁਧੁ ਹੈਂ। ਇਸ ਬਾਤ ਕੋ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਜੇ ਤੂੰ ਸਹਿਜ ਅਵਸਥਾ ਵਿਚ ਲੀਨ ਹੋ ਜਾਏਂ ਅਤੇ ਤੇਰੀ ਭਟਕਣਾ ਮੁੱਕ ਜਾਏ ॥੩॥੬॥

ਪਦ ਅਰਥ ਸਹਜ ਸਮਾਨੋ = ਜੇ ਸਹਿਜ ਵਿਚ ਲੀਨ ਹੋਵੇਂਗਾ ॥੩॥੬॥

* ਸ਼ਬਦ ਦਾ ਭਾਵ: ਮਨੁੱਖ ਨੂੰ ਵਿਕਾਰਾਂ ਦਾ ਵਣਜ ਸਦਾ ਘਾਟੇਵੰਦਾ ਰਹਿੰਦਾ ਹੈ। ਜਿਉਂ ਜਿਉਂ ਉਮਰ ਘਟਦੀ ਜਾਂਦੀ ਹੈ, ਤਿਉਂ ਤਿਉਂ ਵਿਕਾਰਾਂ ਦਾ ਭਾਰ ਵਧਦਾ ਜਾਂਦਾ ਹੈ, ਆਖ਼ਰ ਜੀਵ ਇਥੋਂ ਖ਼ਾਲੀ-ਹੱਥ ਤੁਰ ਪੈਂਦਾ ਹੈ।

SikhNet (Spanish)si te fundes en el Equilibrio y sólo así tu duda terminará. (3-6)

Open this shabad (14 lines, Angs 1194-1195) →

Shabad Bhagat Kabir Ji Raag Basant

ਬਸੰਤੁ ਹਿੰਡੋਲੁ ਘਰੁ ੨ ॥

basant hinddol ghar 2 |

Sant Singh KhalsaBasant Hindol, Second House:
Manmohan SinghBasant Hindol.
Manmohan Singh (Punjabi)ਬਸੰਤ ਹਿੰਡੋਲ।
Prof. Sahib Singhਰਾਗ ਬਸੰਤ/ਹਿੰਡੋਲ, ਘਰ ੨ ਵਿੱਚ ਬਾਣੀ।
SikhNet (Spanish)Basant Hindol

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਮਾਤਾ ਜੂਠੀ. ਪਿਤਾ ਭੀ ਜੂਠਾ. ਜੂਠੇ ਹੀ ਫਲ ਲਾਗੇ ॥

maataa jootthee. pitaa bhee jootthaa. jootthe hee fal laage |

Sant Singh KhalsaThe mother is impure, and the father is impure. The fruit they produce is impure.
Manmohan SinghThe mother is impure, the father too is impure and, the father too is impure and impure are the fruits which they bear.
Manmohan Singh (Punjabi)ਮਾਂ ਅਪਵਿੱਤ੍ਰ ਹੈ, ਪਿਓ ਭੀ ਅਪਵਿੱਤ੍ਰ ਹੈ ਅਤੇ ਅਪਵਿੱਤ੍ਰ ਹਨ ਮੇਵੇ ਜੋ ਉਨ੍ਹਾਂ ਨੂੰ ਲਗਦੇ ਹਨ।
Fareedkot Teekaਮਾਤਾ ਭੀ (ਜੂਠੀ) ਅਪਵਿਤ੍ਰ ਹੈ ਔਰ ਪਿਤਾ ਭੀ ਜੂਠਾ ਹੈ ਔਰ ਜੂਠ ਹੀ ਫਲ ਫਲੇ ਅਰਥਾਤ ਜੋ ਪੁਤ੍ਰ ਉਤਪਤਿ ਹੂਏ ਹੈਂ, ਸੋ ਭੀ ਜੂਠੇ ਹੈਂ॥
Prof. Sahib Singhਮਾਂ ਅਪਵਿੱਤਰ, ਪਿਉ ਅਪਵਿੱਤਰ, ਇਹਨਾਂ ਤੋਂ ਜੰਮੇ ਹੋਏ ਬਾਲ-ਬੱਚੇ ਭੀ ਅਪਵਿੱਤਰ;

ਪਦ ਅਰਥ ਜੂਠੀ = ਅਪਵਿੱਤਰ। ਫਲ ਲਾਗੇ = ਲੱਗੇ ਹੋਏ ਫਲ, ਬਾਲ-ਬੱਚੇ।

SikhNet (Spanish)Impura es la madre, impuro es el padre y la fruta que dan también es impura,

ਆਵਹਿ ਜੂਠੇ. ਜਾਹਿ ਭੀ ਜੂਠੇ; ਜੂਠੇ ਮਰਹਿ ਅਭਾਗੇ ॥੧॥

aaveh jootthe. jaeh bhee jootthe; jootthe mareh abhaage |1|

Sant Singh KhalsaImpure they come, and impure they go. The unfortunate ones die in impurity. ||1||
Manmohan SinghImpure they come, impure they go as well, and the unfortunate ones die in impurity.
Manmohan Singh (Punjabi)ਅਪਵਿੱਤ੍ਰ ਉਹ ਆਉਂਦੇ ਹਨ, ਅਪਵਿੱਤ੍ਰ ਹੀ ਉਹ ਚਲੇ ਜਾਂਦੇ ਹਨ ਅਤੇ ਨਿਕਰਮਣ ਬੰਦੇ ਅਪਵਿੱਤ੍ਰਤਾ ਅੰਦਰ ਹੀ ਮਰ ਜਾਂਦੇ ਹਨ।
Fareedkot Teekaਦੇਸ ਮੇਂ ਆਵਤੇ ਭੀ ਜੂਠੇ ਹੈਂ ਔਰ ਪ੍ਰਦੇਸ ਮੇਂ ਜਾਨੇ ਵਾਲੇ ਭੀ ਜੂਠੇ ਹੈਂ, ਅਭਾਗੇ ਜੂਠੇ ਹੀ ਮਰਤੇ ਹੈਂ॥੧॥
Prof. Sahib Singh(ਜਗਤ ਵਿਚ ਜੋ ਭੀ) ਜੰਮਦੇ ਹਨ ਉਹ ਅਪਵਿੱਤਰ, ਜੋ ਮਰਦੇ ਹਨ ਉਹ ਭੀ ਅਪਵਿੱਤਰ; ਬਦ-ਨਸੀਬ ਜੀਵ ਅਪਵਿੱਤਰ ਹੀ ਮਰ ਜਾਂਦੇ ਹਨ ॥੧॥

ਪਦ ਅਰਥ ਆਵਹਿ = ਜੰਮਦੇ ਹਨ। ਜਾਹਿ = ਮਰ ਜਾਂਦੇ ਹਨ। ਅਭਾਗੇ = ਬਦ-ਨਸੀਬ। ਜੂਠੇ = ਅਪਵਿੱਤਰ ਹੀ ॥੧॥

SikhNet (Spanish)sí, los que van y vienen y nacen sólo para morir, también son impuros. (1)

ਕਹੁ ਪੰਡਿਤ; ਸੂਚਾ ਕਵਨੁ ਠਾਉ ॥

kahu panddit; soochaa kavan tthaau |

Sant Singh KhalsaTell me, O Pandit, O religious scholar, which place is uncontaminated?
Manmohan SinghO Pandit, tell me which place is contaminated not,
Manmohan Singh (Punjabi)ਹੇ ਪੰਡਿਤ! ਤੂੰ ਮੈਨੂੰ ਦੱਸ, ਕਿਹੜੀ ਥਾਂ ਪਲੀਤ ਨਹੀਂ,
Fareedkot Teekaਹੇ ਪੰਡਤ ਜੀ! ਮੇਰੇ ਕੋ ਬਤਾਵੋ ਸੂਚਾ ਕਵਨ ਅਸਥਾਨੁ ਹੈ?
Prof. Sahib Singhਹੇ ਪੰਡਿਤ! ਦੱਸ, ਉਹ ਕਿਹੜਾ ਥਾਂ ਹੈ ਜੋ ਸੁੱਚਾ ਹੈ,

ਪਦ ਅਰਥ ਪੰਡਿਤ = ਹੇ ਪੰਡਿਤ! ਕਵਨੁ ਠਾਉ = ਕਿਹੜਾ ਥਾਂ?

SikhNet (Spanish)Oh Pandit, dime de algún lugar que no esté contaminado

ਜਹਾਂ ਬੈਸਿ; ਹਉ ਭੋਜਨੁ ਖਾਉ ॥੧॥ ਰਹਾਉ ॥

jahaan bais; hau bhojan khaau |1| rahaau |

Sant Singh KhalsaWhere should I sit to eat my meal? ||1||Pause||
Manmohan Singhwhere I may sit and take my food. Pause.
Manmohan Singh (Punjabi)ਜਿਥੇ ਬੈਠ ਕੇ ਮੈਂ ਪ੍ਰਸ਼ਾਦ ਛਕਾਂ? ਠਹਿਰਾਉ।
Fareedkot Teekaਜਹਾਂ ਬੈਠ ਕਰ ਕੇ ਭੋਜਨ ਖਾਵੋਂ॥੧॥ ਰਹਾਉ ॥
Prof. Sahib Singhਜਿੱਥੇ ਬੈਠ ਕੇ ਮੈਂ ਰੋਟੀ ਖਾ ਸਕਾਂ (ਤਾਂ ਜੁ ਪੂਰੀ ਸੁੱਚ ਰਹਿ ਸਕੇ)? ॥੧॥ ਰਹਾਉ ॥

ਪਦ ਅਰਥ ਬੈਸਿ = ਬੈਠ ਕੇ। ਹਉ = ਮੈਂ ॥੧॥ ਰਹਾਉ ॥

SikhNet (Spanish)y en donde me pueda sentar a comer mi alimento. (1-Pausa)

ਜਿਹਬਾ ਜੂਠੀ. ਬੋਲਤ ਜੂਠਾ; ਕਰਨ ਨੇਤ੍ਰ ਸਭਿ ਜੂਠੇ ॥

jihabaa jootthee. bolat jootthaa; karan netr sabh jootthe |

Sant Singh KhalsaThe tongue is impure, and its speech is impure. The eyes and ears are totally impure.
Manmohan SinghThe tongue is filthy, and ears and eyes too are filthy.
Manmohan Singh (Punjabi)ਜੀਭ ਗੰਦੀ ਹੈ, ਜੋ ਕੁਛ ਇਹ ਆਖਦੀ ਹੈ ਉਹ ਗੰਦਾ ਹੈ ਅਤੇ ਕੰਨ ਤੇ ਅੱਖੀਆਂ ਭੀ ਸਮੂਹ ਗੰਦੀਆਂ ਹਨ।
Fareedkot Teekaਜਿਹਬਾ ਜੂਠੀ ਔਰੁ ਜਿਸ ਬੋਲ ਕੋ ਬੋਲੀਤਾ ਹੈ, ਸੋ ਬੋਲ ਭੀ ਜੂਠਾ ਹੈ, ਕਾਨ ਔਰ ਨੇਤ੍ਰ ਏਹ ਸਭ ਜੂਠੇ ਹੈਂ॥
Prof. Sahib Singh(ਮਨੁੱਖ ਦੀ) ਜੀਭ ਮੈਲੀ, ਬਚਨ ਭੀ ਮਾੜੇ, ਕੰਨ ਅੱਖਾਂ ਆਦਿਕ ਸਾਰੇ ਹੀ ਅਪਵਿੱਤਰ,

ਪਦ ਅਰਥ ਜਿਹਬਾ = ਜੀਭ। ਬੋਲਤ = ਬਚਨ ਜੋ ਬੋਲੇ ਜਾਂਦੇ ਹਨ। ਕਰਨ = ਕੰਨ। ਸਭਿ = ਸਾਰੇ।

SikhNet (Spanish)Impuros son los labios, impuro el discurso, los oídos y la mirada, si, los Brahmanes que están siendo consumidos por el fuego del ego,

ਇੰਦ੍ਰੀ ਕੀ ਜੂਠਿ ਉਤਰਸਿ ਨਾਹੀ; ਬ੍ਰਹਮ ਅਗਨਿ ਕੇ ਲੂਠੇ ॥੨॥

eindree kee jootth utaras naahee; braham agan ke lootthe |2|

Sant Singh KhalsaThe impurity of the sexual organs does not depart; the Brahmin is burnt by the fire. ||2||
Manmohan SinghThe impurity of the sexual organ departs not, Thou are burnt down with the Brahmnical fire.
Manmohan Singh (Punjabi)ਵਿਸ਼ੇ ਭੌਗ ਅੰਗ ਦੀ ਅਪਵਿੱਤ੍ਰਤਾ ਲਹਿੰਦੀ ਹੀ ਨਹੀਂ। ਤੂੰ ਬ੍ਰਾਹਮਣਪਣੇ ਦੀ ਅਗ ਨਾਲ ਸੜਿਆ ਹੋਇਆ ਹੈ।
Fareedkot Teekaਹੇ ਬ੍ਰਹਮਨ! ਅਭਿਮਾਨ ਅਗਨੀ ਕੇ ਜਲਾਏ ਹੂਏ ਇੰਦ੍ਰੀਓਂ ਕੀ ਵਾਸਿਸਨ ਇੰਦ੍ਰੀ ਕੀ ਜੂਠ ਤੋ ਉਤਰਤੀ ਹੀ ਨਹੀਂ ਹੈ॥੨॥
Prof. Sahib Singh(ਇਹਨਾਂ ਤੋਂ ਵਧੀਕ) ਕਾਮ-ਚੇਸ਼ਟਾ (ਐਸੀ ਹੈ ਜਿਸ) ਦੀ ਮੈਲ ਲਹਿੰਦੀ ਹੀ ਨਹੀਂ। ਹੇ ਬ੍ਰਾਹਮਣ-ਪੁਣੇ ਦੇ ਮਾਣ ਦੀ ਅੱਗ ਦੇ ਸੜੇ ਹੋਏ! (ਦੱਸ, ਸੁੱਚੀ ਕਿਹੜੀ ਸ਼ੈ ਹੋਈ?) ॥੨॥

ਪਦ ਅਰਥ ਜੂਠਿ = ਅਪਵਿੱਤ੍ਰਤਾ। ਲੂਠੇ = ਹੇ ਸੜੇ ਹੋਏ! ਅਗਨਿ ਕੇ ਲੂਠੇ = ਹੇ ਅੱਗ ਨਾਲ ਸੜੇ ਹੋਏ। ਬ੍ਰਹਮ ਅਗਨਿ = ਬ੍ਰਾਹਮਣ ਹੋਣ ਦੇ ਅਹੰਕਾਰ ਦੀ ਅੱਗ ॥੨॥

SikhNet (Spanish)la impureza de sus órganos de lo sentidos no se va. (2)

ਅਗਨਿ ਭੀ ਜੂਠੀ. ਪਾਨੀ ਜੂਠਾ; ਜੂਠੀ ਬੈਸਿ ਪਕਾਇਆ ॥

agan bhee jootthee. paanee jootthaa; jootthee bais pakaaeaa |

Sant Singh KhalsaThe fire is impure, and the water is impure. The place where you sit and cook is impure.
Manmohan SinghFire is also impure, water is impure and impure is the place where thou sit and cook.
Manmohan Singh (Punjabi)ਅੱਗ ਭੀ ਮਲੀਣ ਹੈ, ਜਲ ਮਲੀਣ ਹੈ ਅਤੇ ਮਲੀਣ ਹੈ ਉਹ ਜਗ੍ਹਾ ਜਿਥੇ ਬੈਠ ਕੇ ਤੂੰ ਭੋਜਨ ਬਣਾਉਂਦਾ ਹੈ।
Fareedkot Teekaਅਗਨੀ ਭੀ ਜੂਠੀ ਹੈ ਔਰ ਪਾਨੀ ਭੀ ਜੂਠਾ ਹੈ ਔਰ ਬੈਠ ਕਰ ਜਿਸ ਨੇ ਪਕਾਯਾ ਹੈ ਵਹੁ ਭੀ ਜੂਠੀ ਹੈ॥
Prof. Sahib Singhਅੱਗ ਜੂਠੀ, ਪਾਣੀ ਜੂਠਾ, ਪਕਾਣ ਵਾਲੀ ਭੀ ਜੂਠੀ,

ਪਦ ਅਰਥ ਬੈਸਿ = ਬੈਠ ਕੇ।

SikhNet (Spanish)Impuro es el fuego, impura el agua, impuro el que cocina,

ਜੂਠੀ ਕਰਛੀ ਪਰੋਸਨ ਲਾਗਾ; ਜੂਠੇ ਹੀ ਬੈਠਿ ਖਾਇਆ ॥੩॥

jootthee karachhee parosan laagaa; jootthe hee baitth khaaeaa |3|

Sant Singh KhalsaImpure is the ladle which serves the food. Impure is the one who sits down to eat it. ||3||
Manmohan SinghImpure is the ladle within which the food is served, and impure is the one who sits to eat.
Manmohan Singh (Punjabi)ਮਲੀਣ ਹੈ ਕੜਛੀ, ਜਿਸ ਨਾਲ ਭੋਜਨ ਵਰਤਾਇਆ ਜਾਂਦਾ ਹੈ ਅਤੇ ਮਲੀਣ ਹੈ ਉਹ ਜੋ ਖਾਣ ਲਈ ਬਹਿੰਦਾ ਹੈ।
Fareedkot Teekaਜਿਸ ਕਰਛੀ ਕੇ ਸਾਥ ਪ੍ਰੋਸਨ ਲਾਗਾ ਹੈ ਵਹੁ ਜੂਠੀ ਹੈ, ਜਿਸ ਨੇ ਬੈਠਕੇ ਖਾਯਾ ਹੈ ਵਹੁ ਭੀ ਜੂਠਾ ਹੈ॥੩॥
Prof. Sahib Singhਕੜਛੀ ਜੂਠੀ ਜਿਸ ਨਾਲ (ਭਾਜੀ ਆਦਿਕ) ਵਰਤਾਉਂਦਾ ਹੈ, ਉਹ ਪ੍ਰਾਣੀ ਭੀ ਜੂਠਾ ਜਿਹੜਾ ਬਹਿ ਕੇ ਖਾਂਦਾ ਹੈ ॥੩॥

ਪਦ ਅਰਥ ਪਰੋਸਨ ਲਾਗਾ = (ਭੋਜਨ) ਵਰਤਾਉਣ ਲੱਗਾ, ਵੰਡਣ ਲੱਗਾ ॥੩॥

SikhNet (Spanish)impura es la cuchara con la que la comida es servida e impuro es el que come. (3)

ਗੋਬਰੁ ਜੂਠਾ. ਚਉਕਾ ਜੂਠਾ; ਜੂਠੀ ਦੀਨੀ ਕਾਰਾ ॥

gobar jootthaa. chaukaa jootthaa; jootthee deenee kaaraa |

Sant Singh KhalsaImpure is the cow dung, and impure is the kitchen square. Impure are the lines that mark it off.
Manmohan SinghImpure is dung, impure the lines that mark it off.
Manmohan Singh (Punjabi)ਗੋਹਾ ਗੰਦਾ ਹੈ, ਗੰਦਾ ਹੈ ਚੌਕਾਂ ਅਤੇ ਚੁਲ੍ਹਾ ਅਤੇ ਗੰਦੀਆਂ ਹਨ ਲਕੀਰਾ ਜੋ ਇਸ ਦੇ ਉਦਾਲੇ ਖਿੱਚੀਆਂ ਹੋਈਆਂ ਹਨ।
Fareedkot Teeka(ਗੋਬਰੁ) ਗੋਹਾ ਭੀ ਜੂਠਾ ਹੈ ਜਹਾਂ ਲੇਪਣ ਦੀਆ ਹੈ ਵਹੁ ਚੌਕਾ ਭੀ ਜੂਠਾ ਹੈ ਔਰ ਜੋ (ਕਾਰਾ) ਲਕੀਰ (ਦੀਨੀ) ਕਰੀ ਹੈ, ਸੋ ਭੀ ਜੂਠੀ ਹੈ॥☬ਜੇ ਕਹੇਂ ਕੋਈ ਸੂਚਾ ਭੀ ਹੈ? ਸੋ ਕਹਤੇ ਹੈਂ:
Prof. Sahib Singhਗੋਹਾ ਜੂਠਾ, ਚੌਕਾ ਜੂਠਾ, ਜੂਠੀਆਂ ਹੀ ਉਸ ਚੌਕੇ ਦੇ ਦੁਆਲੇ ਪਾਈਆਂ ਲਕੀਰਾਂ;

ਪਦ ਅਰਥ ਗੋਬਰ = ਗੋਹਾ (ਜਿਸ ਨਾਲ ਚੌਕੇ ਵਿਚ ਪੋਚਾ ਦਿੱਤਾ ਜਾਂਦਾ ਹੈ)। ਕਾਰਾ = ਚੌਕੇ ਦੀਆਂ ਬਾਹਰਲੀਆਂ ਲਕੀਰਾਂ।

SikhNet (Spanish)Impuro es el estiércol, impura es el lugar de la cocina, impuras las líneas que la marcan,

ਕਹਿ ਕਬੀਰ. ਤੇਈ ਨਰ ਸੂਚੇ; ਸਾਚੀ ਪਰੀ ਬਿਚਾਰਾ ॥੪॥੧॥੭॥

keh kabeer. teee nar sooche; saachee paree bichaaraa |4|1|7|

Sant Singh KhalsaSays Kabeer, they alone are pure, who have obtained pure understanding. ||4||1||7||
Manmohan SinghSays Kabir only those men are immaculate who have obtained true understanding.
Manmohan Singh (Punjabi)ਕਬੀਰ ਜੀ ਆਖਦੇ ਹਨ, ਕੇਵਲ ਉਹ ਇਨਸਾਨ ਹੀ ਪਾਵਨ ਪੁਨੀਤ ਹਨ, ਜਿਨ੍ਰਾਂ ਨੂੰ ਸੱਚੀ ਗਿਆਤ ਪ੍ਰਾਪਤ ਹੋਈ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: (ਤੇਈ) ਸੋਈ ਪੁਰਸ ਸੂਚੇ ਹੈਂ ਜਿਨ ਕੇ ਹਿਰਦੇ ਮੇਂ ਗੁਰੋਂ ਦ੍ਵਾਰੇ ਸਾਚੀ ਬਿਚਾਰ ਪੜੀ ਹੈ॥੪॥੧॥੭॥☬ਰਾਮਾ ਨੰਦ ਜੀ ਕੋ ਲੋਕੋਂ ਨੇ ਕਹਾ: ਆਜ ਮੇਲਾ ਹੈ, ਬ੍ਰਹਮ ਅਸਥਲ ਕੋ ਪੂਜਨ ਚਲੋ। ਤਿਨ ਕੋ ਉੱਤ੍ਰ ਦੇਤੇ ਹੂਏ ਪਰਮੇਸਰ ਆਗੇ ਬੇਨਤੀ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਸਿਰਫ਼ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਨੂੰ ਪਰਮਾਤਮਾ ਦੀ ਸੂਝ ਆ ਗਈ ਹੈ ॥੪॥੧॥੭॥

ਪਦ ਅਰਥ ਕਹਿ = ਕਹੇ, ਆਖਦਾ ਹੈ। ਤੇਈ = ਉਹੀ ॥੪॥੧॥੭॥

* ਸ਼ਬਦ ਦਾ ਭਾਵ: ਤ੍ਰਿਗੁਣੀ ਮਾਇਆ ਦੇ ਅਸਰ ਹੇਠ ਪ੍ਰਭੂ ਨੂੰ ਵਿਸਾਰ ਕੇ ਜੀਵ ਅਪਵਿੱਤਰ ਬਣੇ ਰਹਿੰਦੇ ਹਨ, ਹਰ ਥਾਂ ਮਾਇਆ ਦਾ ਪ੍ਰਭਾਵ ਹੈ। ਲਕੀਰਾਂ ਕੱਢ ਕੇ ਚੌਕੇ ਬਣਾਇਆਂ ਪਵਿਤ੍ਰਤਾ ਨਹੀਂ ਬਣ ਸਕਦੀ। ਸਿਰਫ਼ ਉਹੀ ਬੰਦੇ ਸੁੱਚੇ ਹਨ ਜਿਨ੍ਹਾਂ ਨੂੰ ਪਰਮਾਤਮਾ ਦੀ ਸੂਝ ਪੈ ਜਾਂਦੀ ਹੈ।

SikhNet (Spanish)dice Kabir, puros son sólo aquéllos que meditan únicamente en la Verdad de Dios. (4-1-7)

Open this shabad →

Shabad Bhagat Ramanand Ji Raag Basant

ਰਾਮਾਨੰਦ ਜੀ ਘਰੁ ੧ ॥

raamaanand jee ghar 1 |

Sant Singh KhalsaRaamaanand Jee, First House:
Manmohan SinghRama Nand Ji.
Manmohan Singh (Punjabi)ਰਾਮਾਨੰਦ ਜੀ।
Prof. Sahib Singh(ਰਾਗ ਬਸੰਤੁ) ਘਰ ੧ ਵਿੱਚ ਭਗਤ ਰਾਮਾਨੰਦ ਜੀ ਦੀ ਬਾਣੀ।
SikhNet (Spanish)Ramanand yi

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਕਤ ਜਾਈਐ ਰੇ; ਘਰ ਲਾਗੋ ਰੰਗੁ ॥

kat jaaeeai re; ghar laago rang |

Sant Singh KhalsaWhere should I go? My home is filled with bliss.
Manmohan SinghO whither should I go There is bliss in my very home.
Manmohan Singh (Punjabi)ਓ ਮੈਂ ਕਿੱਥੇ ਜਾਵਾਂ! ਮੇਰੇ ਆਪਣੇ ਘਰ ਅੰਦਰ ਹੀ ਖੁਸ਼ੀ ਹੈ।
Fareedkot Teeka(ਕਤ) ਕਹਾਂ ਚਲੇਂ? ਹਮਾਰੇ (ਘਰਿ) ਅੰਤਹਕਰਨ ਮੇਂ ਪ੍ਰਭੂ ਕਾ (ਰੰਗੁ) ਪ੍ਰੇਮ ਲਾਗਾ ਹੂਆ ਹੈ॥
Prof. Sahib Singhਹੇ ਭਾਈ! ਹੋਰ ਕਿਥੇ ਜਾਈਏ? (ਹੁਣ) ਹਿਰਦੇ-ਘਰ ਵਿਚ ਹੀ ਮੌਜ ਬਣ ਗਈ ਹੈ;

ਪਦ ਅਰਥ ਕਤ = ਹੋਰ ਕਿੱਥੇ? ਰੇ = ਹੇ ਭਾਈ! ਰੰਗੁ = ਮੌਜ। ਘਰ = ਹਿਰਦੇ-ਰੂਪ ਰ ਵਿਚ ਹੀ।

SikhNet (Spanish)Oh ¿a dónde ir cuando el Éxtasis llegue a mi hogar?

ਮੇਰਾ ਚਿਤੁ. ਨ ਚਲੈ; ਮਨੁ ਭਇਓ ਪੰਗੁ ॥੧॥ ਰਹਾਉ ॥

meraa chit. na chalai; man bheo pang |1| rahaau |

Sant Singh KhalsaMy consciousness does not go out wandering. My mind has become crippled. ||1||Pause||
Manmohan SinghMy mind now wanders not. This mind has become a cripple. Pause.
Manmohan Singh (Punjabi)ਮੇਰਾ ਮਨ ਹੁਣ ਭਟਕਦਾ ਨਹੀਂ। ਇਹ ਮਨੂਆ ਪਿੰਗਲਾ ਹੋ ਗਿਆ ਹੈ। ਠਹਿਰਾਉ।
Fareedkot Teekaਇਸ ਵਾਸਤੇ ਮੇਰਾ ਚਿਤ ਔਰ ਕਿਸੀ ਤਰਫ ਚਲਤਾ ਨਹੀਂ ਔਰ ਮਨ ਭੀ (ਪੰਗੁ) ਪਿੰਗਲਾ ਹੋਇਆ ਹੈ, ਭਾਵ ਵਾਸਨਾ ਰਹਤ ਭ੍ਯਾ ਹੈ॥੧॥ ਰਹਾਉ ॥
Prof. Sahib Singhਮੇਰਾ ਮਨ ਹੁਣ ਡੋਲਦਾ ਨਹੀਂ, ਥਿਰ ਹੋ ਗਿਆ ਹੈ ॥੧॥ ਰਹਾਉ ॥

ਪਦ ਅਰਥ ਨ ਚਲੈ = ਭਟਕਦਾ ਨਹੀਂ ਹੈ। ਪੰਗੁ = ਪਿੰਗਲਾ, ਜੋ ਹਿੱਲ ਜੁਲ ਨਹੀਂ ਸਕਦਾ, ਥਿਰ ॥੧॥ ਰਹਾਉ ॥

SikhNet (Spanish)Mira, mis andanzas han cesado y la actividad de mi mente ha disminuido. (1-Pausa)

ਏਕ ਦਿਵਸ; ਮਨ ਭਈ ਉਮੰਗ ॥

ek divas; man bhee umang |

Sant Singh KhalsaOne day, a desire welled up in my mind.
Manmohan SinghOne day in my mind welled up a desire.
Manmohan Singh (Punjabi)ਇਕ ਦਿਨ ਮੇਰੇ ਚਿੱਤ ਅੰਦਰ ਖਾਹਿਸ਼ ਉਤਪੰਨ ਹੋਈ।
Fareedkot Teekaਇਕ ਦਿਨ ਮੇਰੇ ਮਨ ਵਿਖੇ (ਉਮੰਗ) ਚਾਹ ਉਤਪਤਿ ਹੂਈ ਥੀ॥
Prof. Sahib Singhਇੱਕ ਦਿਨ ਮੇਰੇ ਮਨ ਵਿਚ ਭੀ ਤਾਂਘ ਪੈਦਾ ਹੋਈ ਸੀ,

ਪਦ ਅਰਥ ਦਿਵਸ = ਦਿਨ। ਉਮੰਗ = ਚਾਹ, ਤਾਂਘ, ਖ਼ਾਹਸ਼।

SikhNet (Spanish)Un día en mi mente creció la añoranza de ver a Dios

ਘਸਿ ਚੰਦਨ ਚੋਆ; ਬਹੁ ਸੁਗੰਧ ॥

ghas chandan choaa; bahu sugandh |

Sant Singh KhalsaI ground up sandalwood, along with several fragrant oils.
Manmohan SinghI ground sandal-wood and took distilled aloe-wood and many perfumes.
Manmohan Singh (Punjabi)ਮੈਂ ਚੰਨਣ ਦੀ ਲੱਕੜੀ ਰਗੜੀ ਅਤੇ ਅਗਰ ਦੀ ਲਕੜ ਦਾ ਅਤਰ ਤੇ ਬਹੁਤ ਸਾਰੀਆਂ ਖੁਸ਼ਬੂਆਂ ਲਈਆਂ।
Fareedkot Teekaਚੰਦਨ ਕੋ ਘਸਾ ਕਰ ਔਰ (ਚੋਆ) ਅਤਰਾਦਿਕ ਬਹੁਤ ਪ੍ਰਕਾਰ ਸੁਗੰਧੀ ਵਾਲੀਆਂ ਵਸਤੂ ਲੈ ਕਰ॥
Prof. Sahib Singhਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ,

ਪਦ ਅਰਥ ਘਸਿ = ਘਸਾ ਕੇ। ਚੋਆ = ਅਤਰ। ਬਹੁ = ਕਈ। ਸੁਗੰਧ = ਸੁਗੰਧੀਆਂ।

SikhNet (Spanish)y conmigo llevé mil flores y esencia de Sándalo al templo,

ਪੂਜਨ ਚਾਲੀ; ਬ੍ਰਹਮ ਠਾਇ ॥

poojan chaalee; braham tthaae |

Sant Singh KhalsaI went to God's place, and worshipped Him there.
Manmohan SinghI proceeded to the Lord's place (temple) to worship Him.
Manmohan Singh (Punjabi)ਮੈਂ ਪ੍ਰਭੂ ਦੇ ਅਸਥਾਨ (ਮੰਦਰ) ਨੂੰ ਉਸ ਦੀ ਉਪਾਸ਼ਨਾ ਕਰਨ ਨੂੰ ਤੁਰ ਪਿਆ।
Fareedkot Teekaਏਕ ਦੇਵ ਅਸਥਾਨ ਵਿਖੇ ਪੂਜਨ ਕਰਨੇ ਵਾਸਤੇ ਮੈਂ ਇਸਤ੍ਰੀ ਜਗਯਾਸਾ ਅਵਸਥਾ ਮੇਂ ਚਲੀ ਥੀ॥
Prof. Sahib Singhਤੇ ਮੈਂ ਮੰਦਰ ਵਿਚ ਪੂਜਾ ਕਰਨ ਲਈ ਤੁਰ ਪਈ।

ਪਦ ਅਰਥ ਬ੍ਰਹਮ ਠਾਇ = ਠਾਕੁਰ ਦੁਆਰੇ, ਮੰਦਰ ਵਿਚ।

SikhNet (Spanish)el recinto de Dios, para alabarlo ahí. Mira, no Lo logré encontrar ahí,

ਸੋ ਬ੍ਰਹਮੁ ਬਤਾਇਓ ਗੁਰ; ਮਨ ਹੀ ਮਾਹਿ ॥੧॥

so braham bataaeo gur; man hee maeh |1|

Sant Singh KhalsaThat God showed me the Guru, within my own mind. ||1||
Manmohan SinghThat Lord, the Guru showed me within my mind.
Manmohan Singh (Punjabi)ਉਹ ਪ੍ਰਭੂ ਗੁਰਾਂ ਨੇ ਮੈਨੂੰ ਚਿੱਤ ਅੰਦਰ ਹੀ ਵਿਖਾਲ ਦਿਤਾ।
Fareedkot Teekaਸੋ ਜਿਸ ਦੇਵ ਕੋ ਮੰਦਰ ਮੇਂ ਪੂਜਨੇ ਕੋ ਜਾਤੀ ਥੀ ਸੋ ਬ੍ਰਹਮ ਗੁਰੋਂ ਨੇ ਮਨ ਮੇਂ ਹੀ ਕਹਿ ਦੀਆ, ਭਾਵ ਦਿਖਾਇ ਦੀਆ ਹੈ॥੧॥
Prof. Sahib Singhਪਰ ਹੁਣ ਤਾਂ ਮੈਨੂੰ ਉਹ ਪਰਮਾਤਮਾ (ਜਿਸ ਨੂੰ ਮੈਂ ਮੰਦਰ ਵਿਚ ਰਹਿੰਦਾ ਸਮਝਦੀ ਸਾਂ) ਮੇਰੇ ਗੁਰੂ ਨੇ ਮੇਰੇ ਮਨ ਵਿਚ ਵੱਸਦਾ ਹੀ ਵਿਖਾ ਦਿੱਤਾ ਹੈ ॥੧॥
SikhNet (Spanish)pero el Guru me reveló Su Presencia en el interior de mi ser. (1)

ਜਹਾ ਜਾਈਐ; ਤਹ ਜਲ ਪਖਾਨ ॥

jahaa jaaeeai; teh jal pakhaan |

Sant Singh KhalsaWherever I go, I find water and stones.
Manmohan SinghWherever I go, I find water and stones there.
Manmohan Singh (Punjabi)ਜਿਥੇ ਕਿਤੇ ਮੈਂ ਜਾਂਦਾ ਹਾਂ, ਉਥੇ ਮੈਂ ਪਾਣੀ ਤੇ ਪੱਥਰ ਹੀ ਪਾਉਂਦਾ ਹਾਂ।
Fareedkot Teekaਜਹਾਂ ਜਾਈਏ ਹੈ ਤਹਾਂ ਜਲ ਔਰ (ਪਖਾਨ) ਪਥਰ ਦ੍ਰਿਸ਼ਟ ਆਵਤੇ ਹੈਂ, ਭਾਵ ਤੀਰਥੋਂ ਮੇਂ ਜਲ ਔਰ ਮੰਦ੍ਰੋਂ ਮੇਂ ਪਾਖਾਂਨ ਕੀ ਮੂਰਤੀਆਂ ਹੋਤੀ ਹੈਂ॥
Prof. Sahib Singh(ਤੀਰਥਾਂ ਉਤੇ ਜਾਈਏ ਚਾਹੇ ਮੰਦਰਾਂ ਵਿਚ ਜਾਈਏ) ਜਿਥੇ ਭੀ ਜਾਈਏ ਉਥੇ ਪਾਣੀ ਹੈ ਜਾਂ ਪੱਥਰ ਹਨ।

ਪਦ ਅਰਥ ਜੋਇ = ਢੂੰਡ ਕੇ, ਖੋਜ ਕੇ। ਤਹ = ਉਥੇ। ਜਲ ਪਖਾਨ = (ਤੀਰਥਾਂ ਤੇ) ਪਾਣੀ, (ਮੰਦਰਾਂ ਵਿਚ) ਪੱਥਰ।

SikhNet (Spanish)Ahora, donde sea que voy, bajo el agua o sobre piedras,

ਤੂ ਪੂਰਿ ਰਹਿਓ ਹੈ; ਸਭ ਸਮਾਨ ॥

too poor rahio hai; sabh samaan |

Sant Singh KhalsaYou are totally pervading and permeating in all.
Manmohan SinghThou, O Lord, are equally contained in everything.
Manmohan Singh (Punjabi)ਤੂੰ ਹੇ ਸੁਆਮੀ! ਸਾਰੀਆਂ ਵਸਤੂਆਂ ਅੰਦਰ ਇਕਸਾਰ ਰਮਿਆ ਹੋਇਆ ਹੈਂ।
Fareedkot Teekaਤੂੰ ਸਭ ਮੇਂ ਸਮਾਨ ਸਤਾ ਕਰ ਪੂਰਨ ਹੋ ਰਹਾ ਹੈਂ, ਐਸੇ ਗੁਰਾਂ ਨੇ ਮੇਰੇ ਕੋ ਕਹਾ ਹੈ॥
Prof. Sahib Singhਹੇ ਪ੍ਰਭੂ! ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ।

ਪਦ ਅਰਥ ਸਮਾਨ = ਇੱਕੋ ਜਿਹਾ।

SikhNet (Spanish)ahí veo Su Recinto, pues mi Dios llena todos los lugares de igual forma y por todas partes.

ਬੇਦ ਪੁਰਾਨ; ਸਭ ਦੇਖੇ ਜੋਇ ॥

bed puraan; sabh dekhe joe |

Sant Singh KhalsaI have searched through all the Vedas and the Puraanas.
Manmohan SinghThe Vedas and Puranas all I have seen and searched.
Manmohan Singh (Punjabi)ਵੇਦ ਤੇ ਪੁਰਾਣ ਮੈਂ ਸਾਰੇ ਵੇਖੇ ਅਤੇ ਖੋਜੇ ਹਨ।
Fareedkot Teekaਬੇਦ ਔਰ ਪੁਰਾਨ ਸਭ (ਜੋਇ) ਢੂੰਢ ਦੇਖੇ ਹੈਂ; ਵਾ ਬੇਦ ਭੀ ਦੇਖੇ ਔ ਪੁਰਾਨ ਭੀ (ਜੋਇ) ਦੇਖੇ ਹੈਂ, ਭਾਵ ਸੋ ਸ੍ਰਬ ਠਾਂ ਹਰੀ ਕੋ ਪੂਰਨ ਬਤਾਵਤੇ ਹੈਂ॥
Prof. Sahib Singhਵੇਦ ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ।
SikhNet (Spanish)He buscado en los Vedas y en los Puranas,

ਊਹਾਂ ਤਉ ਜਾਈਐ; ਜਉ ਈਹਾਂ. ਨ ਹੋਇ ॥੨॥

aoohaan tau jaaeeai; jau eehaan. na hoe |2|

Sant Singh KhalsaI would go there, only if the Lord were not here. ||2||
Manmohan SinghI may go there only then if the Lord be not here.
Manmohan Singh (Punjabi)ਮੈਂ ਓਥੇ ਕੇਵਲ ਤਦ ਹੀ ਜਾਵਾਂ, ਜੇਕਰ ਪ੍ਰਭੂ ਏਥੇ ਨਾਂ ਹੋਵੇ।
Fareedkot Teekaਯਾ ਤੇ ਊਹਾਂ ਤੀਰਥ ਮੰਦ੍ਰਾਦਿਕੋਂ ਮੇਂ ਤੋ ਤੌ ਜਾਈਏ ਜੌ ਈਹਾਂ ਬ੍ਯਾਪਕਤਾ ਰੂਪ ਕਰ ਪੂਰਨ ਨਾ ਹੋਵੈ। ਮੈਂ ਗੁਰਾਂ ਦਾ ਉਪਕਾਰੁ ਚਿੰਤਨ ਕਰ ਐਸੇ ਪ੍ਰਾਰਥਨਾ ਕਰਤਾ ਹਾਂ॥੨॥
Prof. Sahib Singhਸੋ ਤਰੀਥਾਂ ਤੇ ਮੰਦਰਾਂ ਵਿਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇਥੇ ਮੇਰੇ ਮਨ ਵਿਚ ਨਾਹ ਵੱਸਦਾ ਹੋਵੇ ॥੨॥

ਪਦ ਅਰਥ ਊਹਾਂ = ਤੀਰਥਾਂ ਤੇ ਮੰਦਰਾਂ ਵਲ। ਤਉ = ਤਾਂ ਹੀ। ਜਉ = ਜੇ। ਈਹਾਂ = ਇਥੇ ਹਿਰਦੇ ਵਿਚ ॥੨॥

SikhNet (Spanish)pero uno debería de Buscarlo sólo si Él no estuviera aquí dentro de mí. (2)

ਸਤਿਗੁਰ; ਮੈ ਬਲਿਹਾਰੀ ਤੋਰ ॥

satigur; mai balihaaree tor |

Sant Singh KhalsaI am a sacrifice to You, O my True Guru.
Manmohan SinghMy True Guru, a sacrifice am I Unto thee.
Manmohan Singh (Punjabi)ਮੇਰੇ ਸੱਚੇ ਗੁਰਦੇਵ ਜੀ, ਕੁਰਬਾਨ ਹਾਂ ਮੈਂ ਤੁਹਾਡੇ ਉਤੇ।
Fareedkot Teekaਹੇ ਸਤਿਗੁਰ! ਮੈਂ ਆਪ ਕੇ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਸਤਿਗੁਰੂ! ਮੈਂ ਤੈਥੋਂ ਸਦਕੇ ਹਾਂ,

ਪਦ ਅਰਥ ਬਲਿਹਾਰੀ ਤੋਰ = ਤੈਥੋਂ ਸਦਕੇ।

SikhNet (Spanish)En sacrificio ofrezco mi vida a Ti, oh Guru,

ਜਿਨਿ ਸਕਲ ਬਿਕਲ; ਭ੍ਰਮ ਕਾਟੇ ਮੋਰ ॥

jin sakal bikal; bhram kaatte mor |

Sant Singh KhalsaYou have cut through all my confusion and doubt.
Manmohan SinghWho has cut away all my perplexities and doubts.
Manmohan Singh (Punjabi)ਜਿਨ੍ਹਾਂ ਨੇ ਮੇਰੇ ਸਾਰੇ ਵਿਆਕੁਲਪਣੇ ਅਤੇ ਸੰਦੇਹ ਕੱਟ ਛੱਡੇ ਹਨ।
Fareedkot Teekaਜਿਸ ਨੇ ਬਿਅਕਲਪਣਾ ਔ ਮੇਰੇ ਭਰਮੁ ਸਭ ਕਾਟ ਦੀਏ ਹੈਂ॥
Prof. Sahib Singhਜਿਸ ਨੇ ਮੇਰੇ ਸਾਰੇ ਔਖੇ ਭੁਲੇਖੇ ਦੂਰ ਕਰ ਦਿੱਤੇ ਹਨ।

ਪਦ ਅਰਥ ਜਿਨਿ = ਜਿਸ ਨੇ। ਬਿਕਲ = ਕਠਨ। ਭ੍ਰਮ = ਵਹਿਮ, ਭੁਲੇਖੇ। ਮੋਰ = ਮੇਰੇ।

SikhNet (Spanish)Quien me ha liberado de todos mis temores y dudas.

ਰਾਮਾਨੰਦ. ਸੁਆਮੀ ਰਮਤ ਬ੍ਰਹਮ ॥

raamaanand. suaamee ramat braham |

Sant Singh KhalsaRaamaanand's Lord and Master is the All-pervading Lord God.
Manmohan SinghRama Nand's Master is the all-pervading Lord.
Manmohan Singh (Punjabi)ਰਾਮਾਨੰਦ ਦਾ ਮਾਲਕ ਸਰਬ-ਵਿਆਪਕ ਪ੍ਰਭੂ ਹੈ।
Fareedkot Teekaਰਾਮਾ ਨੰਦ ਜੀ ਕਹਤੇ ਹੈਂ: ਸੁਆਮੀ ਬ੍ਰਹਮ ਸਭ ਵਿਖੇ ਰਮ ਰਹਾ ਹੈ॥
Prof. Sahib Singhਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ,

ਪਦ ਅਰਥ ਰਾਮਾਨੰਦ ਸੁਆਮੀ = ਰਾਮਾਨੰਦ ਦਾ ਪ੍ਰਭੂ। ਰਮਤ = ਸਭ ਥਾਂ ਮੌਜੂਦ ਹੈ।

SikhNet (Spanish)Dice Ramanand, mi Maestro prevalece en todo y por todas partes

ਗੁਰ ਕਾ ਸਬਦੁ; ਕਾਟੈ ਕੋਟਿ ਕਰਮ ॥੩॥੧॥

gur kaa sabad; kaattai kott karam |3|1|

Sant Singh KhalsaThe Word of the Guru's Shabad eradicates the karma of millions of past actions. ||3||1||
Manmohan SinghThe Guru's word, destroys millions of misdeeds.
Manmohan Singh (Punjabi)ਗੁਰਾਂ ਦੀ ਬਾਣੀ, ਕ੍ਰੋੜਾਂ ਹੀ ਮੰਦੇ ਅਮਲਾਂ ਨੂੰ ਨਸ਼ਟ ਕਰ ਦਿੰਦੀ ਹੈ।
Fareedkot Teekaਪਰੰਤੂ ਜਬ ਕਰੋੜੋਂ ਕਰਮੋਂ ਕੋ ਗੁਰੋਂ ਕਾ ਸਬਦੁ ਕਾਟ ਦੇਤਾ ਹੈ ਤਬ ਪ੍ਰਾਪਤਿ ਹੋਤਾ ਹੈ॥੩॥੧॥
Prof. Sahib Singh(ਤੇ, ਗੁਰੂ ਦੀ ਰਾਹੀਂ ਮਿਲਦਾ ਹੈ, ਕਿਉਂਕਿ) ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ ॥੩॥੧॥

ਪਦ ਅਰਥ ਕੋਟਿ = ਕ੍ਰੋੜਾਂ। ਕਰਮ = (ਕੀਤੇ ਹੋਏ ਮੰਦੇ) ਕੰਮ।੩ ॥੩॥੧॥

* ਨੋਟ: ਭਗਤ ਰਾਮਾਨੰਦ ਜਾਤੀ ਦੇ ਬ੍ਰਾਹਮਣ ਸਨ। ਪਰ ਧਰਮ-ਆਗੂ ਬ੍ਰਾਹਮਣਾਂ ਦੇ ਪਾਏ ਹੋਏ ਭੁਲੇਖਿਆਂ ਦਾ ਇਸ ਸ਼ਬਦ ਵਿਚ ਖੰਡਨ ਕਰਦੇ ਹਨ ਤੇ ਆਖਦੇ ਹਨ ਕਿ ਤੀਰਥਾਂ ਦੇ ਇਸ਼ਨਾਨ ਤੇ ਮੂਰਤੀ-ਪੂਜਾ ਨਾਲ ਮਨ ਦੀ ਅਵਸਥਾ ਉੱਚੀ ਨਹੀਂ ਹੋ ਸਕਦੀ। ਜੇ ਪੂਰੇ ਗੁਰੂ ਦੀ ਸ਼ਰਨ ਪਈਏ, ਤਾਂ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ, ਤੇ ਪਰਮਾਤਮਾ ਹਰ ਥਾਂ ਵਿਆਪਕ ਅਤੇ ਆਪਣੇ ਅੰਦਰ ਵੱਸਦਾ ਦਿੱਸਦਾ ਹੈ। ਸਤਿਗੁਰੂ ਦਾ ਸ਼ਬਦ ਹੀ ਜਨਮਾਂ ਜਨਮਾਤਰਾਂ ਦੇ ਕੀਤੇ ਮੰਦੇ ਕਰਮਾਂ ਦਾ ਨਾਸ ਕਰਨ ਦੇ ਸਮਰੱਥ ਹੈ। * ਨੋਟ: ਇਸ ਸ਼ਬਦ ਦਾ ਭਾਵ ਨਿਰੋਲ ਤੌਰ ਤੇ ਗੁਰਮਤਿ ਨਾਲ ਮਿਲਦਾ ਹੈ। ਪਰ ਫਿਰ ਭੀ ਭਗਤ-ਬਾਣੀ ਦੇ ਵਿਰੋਧੀ ਸੱਜਣ ਆਪਣੀ ਕਿਤਾਬ ਵਿਚ ਭਗਤ ਰਾਮਾਨੰਦ ਜੀ ਬਾਰੇ ਇਉਂ ਲਿਖਦੇ ਹਨ: "ਭਗਤ ਰਾਮਾਨੰਦ ਜੀ ਮੂਰਤੀ ਪੂਜਕ ਅਤੇ ਵੇਦਾਂਤ ਮਤ ਦੇ ਪੱਕੇ ਸ਼ਰਧਾਲੂ ਸਨ। ਇਹਨਾਂ ਨੇ ਕਾਂਸ਼ੀ ਵਿਚ ਆ ਕੇ ਛੂਤ-ਛਾਤ ਦੇ ਆਸ਼ੇ ਦੀ ਵਿਰਾਗੀ ਮਤ ਦੀ ਨਈ ਸ਼ਾਖ਼ ਚਲਾਈ। ਗੁਸਾਈਂ ਜੀ ਨੇ ਕਰਮ ਕਾਂਡ ਵਿਚ ਕਾਫ਼ੀ ਸਮਾ ਬਿਰਤੀ ਰੱਖੀ, ਜੰਞੂ ਤਿਲਕ ਆਦਿ ਚਿੰਨ੍ਹਾਂ ਦੇ ਤਾਂ ਅਖ਼ੀਰ ਤੱਕ ਪਾਬੰਦ ਰਹੇ।" ਇਸ ਤੋਂ ਅੱਗੇ ਭਗਤ ਜੀ ਦਾ ਇਹ ਸ਼ਬਦ ਲਿਖ ਕੇ ਫਿਰ ਇਉਂ ਆਖਦੇ ਹਨ: "ਉਕਤ ਸ਼ਬਦ ਵਿਚ ਵੇਦਾਂਤ ਮਤ ਦੀ ਝਲਕ ਹੈ, ਪਰ ਸਨ ਆਪ ਵੈਰਾਗੀ। ਮੰਦਰ ਦੀ ਪੂਜਾ ਦਾ ਜ਼ਿਕਰ ਉਲਟਾ ਹੈ, ਇਸ ਤੋਂ ਹੈਰਾਨੀ ਹੁੰਦੀ ਹੈ ਕਿ ਇਹ ਸ਼ਬਦ ਆਪ ਦੇ ਮਤ ਦੇ ਵਿਰੁੱਧ ਕਿਉਂ ਹੈ ਆਪ ਦੀ ਕ੍ਰਿਆ ਕਰਮ ਕਾਂਡ ਸੀ।" ਅਤੇ "ਗੁਸਾਈਂ ਜੀ ਹਮੇਸ਼ਾ ਪੀਲੇ ਬਸਤਰ ਰੱਖਦੇ ਸਨ,

SikhNet (Spanish)y la Palabra del Shabd del Guru destruye el malvado efecto de todas mis faltas. (3-1)

Open this shabad →

Shabad Bhagat Namdev Ji Raag Basant continues on Ang 1196

ਬਸੰਤੁ ਬਾਣੀ ਨਾਮਦੇਉ ਜੀ ਕੀ ॥

basant baanee naamadeo jee kee |

Sant Singh KhalsaBasant, The Word Of Naam Dayv Jee:
Manmohan SinghBasant. Hymns of Nam Dev Ji.
Manmohan Singh (Punjabi)ਬਸੰਤ। ਸ਼ਬਦ ਨਾਮਦੇਵ ਜੀ।
Prof. Sahib Singhਰਾਗ ਬਸੰਤੁ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Basant La Palabra del Shabd de Namdev yi

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸਾਹਿਬੁ ਸੰਕਟਵੈ. ਸੇਵਕੁ ਭਜੈ ॥

saahib sankattavai. sevak bhajai |

Sant Singh KhalsaIf the servant runs away when his master is in trouble,
Manmohan SinghIf the servant runs away when his master is in trouble,
Manmohan Singh (Punjabi)ਜੇਕਰ ਨੌਕਰ ਉਦੋਂ ਨਸ ਜਾਵੇ ਜਦ ਉਸ ਦੇ ਮਾਲਕ ਉਤੇ ਭੀੜ ਪਵੇ,
Fareedkot Teekaਅਪਨਾ (ਸਾਹਿਬ) ਸ੍ਵਾਮੀ (ਸੰਕਟ) ਕਸਟ ਦੇਵੈ; ਵਾ ਸੁਆਮੀ ਗੁਰੋਂ ਕੋ ਕਸਟ ਆਦਿ ਬਣੇ ਔਰ ਸੇਵਕ ਭਾਗ ਜਾਵੈ॥
Prof. Sahib Singhਜੇ ਮਾਲਕ ਆਪਣੇ ਨੌਕਰ ਨੂੰ ਕੋਈ ਕਸ਼ਟ ਦੇਵੇ, ਤੇ ਨੌਕਰ (ਉਸ ਕਸ਼ਟ ਤੋਂ ਡਰਦਾ) ਨੱਠ ਜਾਏ,

ਪਦ ਅਰਥ ਸੰਕਟਵੈ = ਸੰਕਟ ਦੇਵੇ। ਭਜੈ = ਨੱਠ ਜਾਏ, ਛੱਡ ਜਾਏ।

SikhNet (Spanish)Si el sirviente corre y se va cuando el maestro está en problemas,

ਚਿਰੰਕਾਲ. ਨ ਜੀਵੈ; ਦੋਊ ਕੁਲ ਲਜੈ ॥੧॥

chirankaal. na jeevai; doaoo kul lajai |1|

Sant Singh Khalsahe will not have a long life, and he brings shame to all his family. ||1||
Manmohan Singhhe lives not for long time and brings shame to both his father's and mother's family.
Manmohan Singh (Punjabi)ਤਾਂ ਉਹ ਬਹੁਤਾ ਸਮਾਂ ਜੀਉਂਦਾ ਨਹੀਂ ਰਹਿੰਦਾ ਅਤੇ ਆਪਣੇ ਪਿਤਾ ਤੇ ਮਾਤਾ ਦੋਨਾਂ ਦੇ ਵੰਸ਼ ਨੂੰ ਲਾਜ ਲਾਉਂਦਾ ਹੈ।
Fareedkot Teekaਵਹੁ ਸੇਵਕੁ ਚਿਰ ਕਾਲ ਨਹੀਂ ਜੀਵਤਾ ਔਰ ਦੋਊ ਕੁਲ ਨਾਨਕ ਦਾਦਕੁ ਲਜਾਵਾਨ ਕਰਤਾ; ਵਾ ਅਪਨੇ ਲੋਕ ਪ੍ਰਲੋਕ ਵਿਗਾੜਤਾ ਹੈ॥੧॥
Prof. Sahib Singh(ਜਿੰਦ ਨੂੰ ਕਸ਼ਟਾਂ ਤੋਂ ਬਚਾਉਣ ਦੀ ਖ਼ਾਤਰ ਨੱਠਿਆ ਹੋਇਆ) ਨੌਕਰ ਸਦਾ ਤਾਂ ਜੀਊਂਦਾ ਨਹੀਂ ਰਹਿੰਦਾ, ਪਰ (ਮਾਲਕ ਨੂੰ ਪਿੱਠ ਦੇ ਕੇ) ਆਪਣੀਆਂ ਦੋਵੇਂ ਕੁਲਾਂ ਬਦਨਾਮ ਕਰ ਲੈਂਦਾ ਹੈ। (ਹੇ ਪ੍ਰਭੂ! ਲੋਕਾਂ ਦੇ ਇਸ ਠੱਠੇ ਤੋਂ ਡਰ ਕੇ ਮੈਂ ਤੇਰੇ ਦਰ ਤੋਂ ਨੱਠ ਨਹੀਂ ਜਾਣਾ) ॥੧॥

ਪਦ ਅਰਥ ਚਿਰੰਕਾਲ = ਬਹੁਤ ਸਮਾ। ਲਜੈ = ਲਾਜ ਲਾਂਦਾ ਹੈ, ਬਦਨਾਮ ਕਰਾਂਦਾ ਹੈ ॥੧॥

SikhNet (Spanish)avergüenza a todo su clan y no vive por mucho. (1)

ਤੇਰੀ ਭਗਤਿ. ਨ ਛੋਡਉ; ਭਾਵੈ ਲੋਗੁ ਹਸੈ ॥

teree bhagat. na chhoddau; bhaavai log hasai |

Sant Singh KhalsaI shall not abandon devotional worship of You, O Lord, even if the people laugh at me.
Manmohan SinghI shall abandon not Thy meditation, O Lord, even though men may laugh at me.
Manmohan Singh (Punjabi)ਮੈਂ ਤੇਰੇ ਸਿਮਰਨ ਨੂੰ ਨਹੀਂ ਛੱਡਾਂਗਾ, ਹੇ ਪ੍ਰਭੂ! ਭਾਵੇਂ ਲੋਕ ਮੇਰੀ ਹਾਸੀ ਪਏ ਉਡਾਉਣ।
Fareedkot Teekaਹੇ ਪ੍ਰਭੂ! ਤੇਰੀ ਭਗਤੀ ਕੋ ਨਹੀਂ ਛੋਡੂੰਗਾ, ਚਾਹੇ ਲੋਗ ਮੇਰੇ ਕੋ ਹਾਸੀ ਕਰੇਂ॥
Prof. Sahib Singh(ਹੁਣ) ਜਗਤ ਭਾਵੇਂ ਪਿਆ ਠੱਠਾ ਕਰੇ, ਮੈਂ ਤੇਰੀ ਭਗਤੀ ਨਹੀਂ ਛੱਡਾਂਗਾ।

ਪਦ ਅਰਥ ਹਸੈ = ਠੱਠਾ ਕਰੇ।

SikhNet (Spanish)Oh Dios, no abandonaría mi devoción aunque el mundo entero se riera de mí,

ਚਰਨ ਕਮਲ; ਮੇਰੇ ਹੀਅਰੇ ਬਸੈਂ ॥੧॥ ਰਹਾਉ ॥

charan kamal; mere heeare basain |1| rahaau |

Sant Singh KhalsaThe Lord's Lotus Feet abide within my heart. ||1||Pause||
Manmohan SinghThe Lord's lotus feet abide within my mind. Pause.
Manmohan Singh (Punjabi)ਪ੍ਰਭੂ ਦੇ ਕੰਵਲ ਪੈਰ ਮੇਰੇ ਮਨ ਅੰਦਰ ਵਸਦੇ ਹਨ। ਠਹਿਰਾਉ।
Fareedkot Teekaਤੇਰੇ ਚਰਨ ਕਮਲ ਮੇਰੇ ਹਿਰਦੇ ਮੇਂ ਬਸਤੇ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਕੰਵਲ ਫੁੱਲਾਂ ਵਰਗੇ ਕੋਮਲ ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਹਨ, (ਤੇ ਮੈਨੂੰ ਬੜੇ ਪਿਆਰੇ ਲੱਗਦੇ ਹਨ ॥੧॥ ਰਹਾਉ ॥

ਪਦ ਅਰਥ ਹੀਅਰੇ = ਹਿਰਦੇ ਵਿਚ ॥੧॥ ਰਹਾਉ ॥

SikhNet (Spanish)oh Señor, en el interior de mi ser he enaltecido el Loto de Tus Pies. (1-Pausa)

ਜੈਸੇ ਅਪਨੇ ਧਨਹਿ; ਪ੍ਰਾਨੀ ਮਰਨੁ ਮਾਂਡੈ ॥

jaise apane dhaneh; praanee maran maanddai |

Sant Singh KhalsaThe mortal will even die for the sake of his wealth;
Manmohan SinghAs the mortal accepts death for the sake of his wealth,
Manmohan Singh (Punjabi)ਜਿਸ ਤਰ੍ਹਾਂ ਜੀਵ ਆਪਣੀ ਦੌਲਤ ਦੀ ਖਾਤਰ ਮੌਤ ਨੂੰ ਕਬੂਲ ਲੈਂਦਾ ਹੈ,
Fareedkot Teekaਜਿਸ ਪ੍ਰਕਾਰ ਪੁਰਸ ਅਪਨੇ ਧਨ ਕੇ ਵਾਸਤੇ ਮਰਨ (ਮਾਂਡੇ) ਲਿਖ ਲੇਤਾ ਹੈ, ਭਾਵ ਦਿੜ ਕਰ ਬੈਠਤਾ ਹੈ, ਚੋਰ ਆਦਿਕੋਂ ਕੋ ਨਹੀਂ ਦੇਤਾ॥
Prof. Sahib Singhਜਿਵੇਂ ਆਪਣਾ ਧਨ ਬਚਾਣ ਦੀ ਖ਼ਾਤਰ ਮਨੁੱਖ ਮਰਨ ਤੇ ਭੀ ਤੁਲ ਪੈਂਦਾ ਹੈ,

ਪਦ ਅਰਥ ਧਨਹਿ = ਧਨ ਦੀ ਖ਼ਾਤਰ। ਪ੍ਰਾਨੀ = ਜੀਵ, ਬੰਦਾ। ਮਾਂਡੈ = ਠਾਨ ਲੈਂਦਾ ਹੈ। ਮਰਨੁ ਮਾਂਡੈ = ਮਰਨਾ ਠਾਨ ਲੈਂਦਾ ਹੈ, ਮਰਨ ਤੇ ਤੁਲ ਪੈਂਦਾ ਹੈ।

SikhNet (Spanish)Así como el ser humano cree estar preparado para enfrentar la muerte por tener más riquezas,

ਤੈਸੇ ਸੰਤ ਜਨਾਂ; ਰਾਮ ਨਾਮੁ. ਨ ਛਾਡੈਂ ॥੨॥

taise sant janaan; raam naam. na chhaaddain |2|

Sant Singh Khalsain the same way, the Saints do not forsake the Lord's Name. ||2||
Manmohan Singhso does the holy man relinquish not the Lord's Name.
Manmohan Singh (Punjabi)ਏਸੇ ਤਰ੍ਹਾਂ ਹੀ ਪਵਿੱਤਰ ਪੁਰਸ਼ ਪ੍ਰਭੂ ਦੇ ਨਾਮ ਨੂੰ ਨਹੀਂ ਤਿਆਗਦਾ।
Fareedkot Teekaਤਿਸੀ ਪ੍ਰਕਾਰ ਸੰਤ ਜਨ ਰਾਮ ਨਾਮ ਕੋ ਨਹੀਂ ਛੋਡਤੇ, ਭਾਵ ਸੇ ਅਤੀ ਪ੍ਯਾਰਾ ਕਰ ਕੇ ਜਾਨਤੇ ਹੈਂ॥੨॥
Prof. Sahib Singhਤਿਵੇਂ ਪ੍ਰਭੂ ਦੇ ਭਗਤ ਭੀ ਪ੍ਰਭੂ ਦਾ ਨਾਮ (ਧਨ) ਨਹੀਂ ਛੱਡਦੇ (ਉਹਨਾਂ ਪਾਸ ਭੀ ਪ੍ਰਭੂ ਦਾ ਨਾਮ ਹੀ ਧਨ ਹੈ) ॥੨॥
SikhNet (Spanish)así el Santo se aferra a su Dios y no Lo abandona. (2)

ਗੰਗਾ ਗਇਆ ਗੋਦਾਵਰੀ; ਸੰਸਾਰ ਕੇ ਕਾਮਾ ॥

gangaa geaa godaavaree; sansaar ke kaamaa |

Sant Singh KhalsaPilgrimages to the Ganges, the Gaya and the Godawari are merely worldly affairs.
Manmohan SinghPilgrimages to the Ganges, Gaya and Godawari are the affairs of worldly men.
Manmohan Singh (Punjabi)ਗੰਗਾ, ਗਾਇਆ ਅਤੇ ਗੋਦਾਵਰੀ ਦੀਆਂ ਯਾਦਰਾ ਸੰਸਾਰੀ ਬੰਦਿਆਂ ਦੇ ਕੰਮ ਹਨ।
Fareedkot Teekaਗੰਗਾ ਔਰ ਗ੍ਯਾ ਪੁਨਹ ਗੋਦਾਵਰੀ ਮੇਂ ਜਾਣਾ ਏਹ ਸੰਸਾਰ ਕੇ ਕਾਮ ਹੈਂ॥
Prof. Sahib Singhਗੰਗਾ, ਗਇਆ, ਗੋਦਾਵਰੀ (ਆਦਿਕ ਤੀਰਥਾਂ ਤੇ ਜਾਣਾ-ਇਹ) ਦੁਨੀਆ ਨੂੰ ਹੀ ਪਤਿਆਉਣ ਵਾਲੇ ਕੰਮ ਹਨ;

ਪਦ ਅਰਥ ਸੰਸਾਰ ਕੇ = ਦੁਨੀਆ ਨੂੰ ਪਤਿਆਉਣ ਵਾਲੇ।

SikhNet (Spanish)Los peregrinajes al Ganges, al Godagary y Gaya, son sólo para complacer a los demás.

Open this shabad (10 lines, Angs 1195-1196) →

Ang 1195 of 1430