ਬਸੰਤੁ ਬਾਣੀ ਨਾਮਦੇਉ ਜੀ ਕੀ ॥
basant baanee naamadeo jee kee | Ang 1195
Sant Singh KhalsaBasant, The Word Of Naam Dayv Jee:
Manmohan SinghBasant. Hymns of Nam Dev Ji.
Manmohan Singh (Punjabi)ਬਸੰਤ। ਸ਼ਬਦ ਨਾਮਦੇਵ ਜੀ।
Prof. Sahib Singhਰਾਗ ਬਸੰਤੁ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Basant La Palabra del Shabd de Namdev yi
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 1195
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਸਾਹਿਬੁ ਸੰਕਟਵੈ. ਸੇਵਕੁ ਭਜੈ ॥
saahib sankattavai. sevak bhajai | Ang 1195
Sant Singh KhalsaIf the servant runs away when his master is in trouble,
Manmohan SinghIf the servant runs away when his master is in trouble,
Manmohan Singh (Punjabi)ਜੇਕਰ ਨੌਕਰ ਉਦੋਂ ਨਸ ਜਾਵੇ ਜਦ ਉਸ ਦੇ ਮਾਲਕ ਉਤੇ ਭੀੜ ਪਵੇ,
Fareedkot Teekaਅਪਨਾ (ਸਾਹਿਬ) ਸ੍ਵਾਮੀ (ਸੰਕਟ) ਕਸਟ ਦੇਵੈ; ਵਾ ਸੁਆਮੀ ਗੁਰੋਂ ਕੋ ਕਸਟ ਆਦਿ ਬਣੇ ਔਰ ਸੇਵਕ ਭਾਗ ਜਾਵੈ॥
Prof. Sahib Singhਜੇ ਮਾਲਕ ਆਪਣੇ ਨੌਕਰ ਨੂੰ ਕੋਈ ਕਸ਼ਟ ਦੇਵੇ, ਤੇ ਨੌਕਰ (ਉਸ ਕਸ਼ਟ ਤੋਂ ਡਰਦਾ) ਨੱਠ ਜਾਏ,ਪਦ ਅਰਥ ਸੰਕਟਵੈ = ਸੰਕਟ ਦੇਵੇ। ਭਜੈ = ਨੱਠ ਜਾਏ, ਛੱਡ ਜਾਏ।
SikhNet (Spanish)Si el sirviente corre y se va cuando el maestro está en problemas,
ਚਿਰੰਕਾਲ. ਨ ਜੀਵੈ; ਦੋਊ ਕੁਲ ਲਜੈ ॥੧॥
chirankaal. na jeevai; doaoo kul lajai |1| Ang 1195
Sant Singh Khalsahe will not have a long life, and he brings shame to all his family. ||1||
Manmohan Singhhe lives not for long time and brings shame to both his father's and mother's family.
Manmohan Singh (Punjabi)ਤਾਂ ਉਹ ਬਹੁਤਾ ਸਮਾਂ ਜੀਉਂਦਾ ਨਹੀਂ ਰਹਿੰਦਾ ਅਤੇ ਆਪਣੇ ਪਿਤਾ ਤੇ ਮਾਤਾ ਦੋਨਾਂ ਦੇ ਵੰਸ਼ ਨੂੰ ਲਾਜ ਲਾਉਂਦਾ ਹੈ।
Fareedkot Teekaਵਹੁ ਸੇਵਕੁ ਚਿਰ ਕਾਲ ਨਹੀਂ ਜੀਵਤਾ ਔਰ ਦੋਊ ਕੁਲ ਨਾਨਕ ਦਾਦਕੁ ਲਜਾਵਾਨ ਕਰਤਾ; ਵਾ ਅਪਨੇ ਲੋਕ ਪ੍ਰਲੋਕ ਵਿਗਾੜਤਾ ਹੈ॥੧॥
Prof. Sahib Singh(ਜਿੰਦ ਨੂੰ ਕਸ਼ਟਾਂ ਤੋਂ ਬਚਾਉਣ ਦੀ ਖ਼ਾਤਰ ਨੱਠਿਆ ਹੋਇਆ) ਨੌਕਰ ਸਦਾ ਤਾਂ ਜੀਊਂਦਾ ਨਹੀਂ ਰਹਿੰਦਾ, ਪਰ (ਮਾਲਕ ਨੂੰ ਪਿੱਠ ਦੇ ਕੇ) ਆਪਣੀਆਂ ਦੋਵੇਂ ਕੁਲਾਂ ਬਦਨਾਮ ਕਰ ਲੈਂਦਾ ਹੈ। (ਹੇ ਪ੍ਰਭੂ! ਲੋਕਾਂ ਦੇ ਇਸ ਠੱਠੇ ਤੋਂ ਡਰ ਕੇ ਮੈਂ ਤੇਰੇ ਦਰ ਤੋਂ ਨੱਠ ਨਹੀਂ ਜਾਣਾ) ॥੧॥ਪਦ ਅਰਥ ਚਿਰੰਕਾਲ = ਬਹੁਤ ਸਮਾ। ਲਜੈ = ਲਾਜ ਲਾਂਦਾ ਹੈ, ਬਦਨਾਮ ਕਰਾਂਦਾ ਹੈ ॥੧॥
SikhNet (Spanish)avergüenza a todo su clan y no vive por mucho. (1)
ਤੇਰੀ ਭਗਤਿ. ਨ ਛੋਡਉ; ਭਾਵੈ ਲੋਗੁ ਹਸੈ ॥
teree bhagat. na chhoddau; bhaavai log hasai | Ang 1195
Sant Singh KhalsaI shall not abandon devotional worship of You, O Lord, even if the people laugh at me.
Manmohan SinghI shall abandon not Thy meditation, O Lord, even though men may laugh at me.
Manmohan Singh (Punjabi)ਮੈਂ ਤੇਰੇ ਸਿਮਰਨ ਨੂੰ ਨਹੀਂ ਛੱਡਾਂਗਾ, ਹੇ ਪ੍ਰਭੂ! ਭਾਵੇਂ ਲੋਕ ਮੇਰੀ ਹਾਸੀ ਪਏ ਉਡਾਉਣ।
Fareedkot Teekaਹੇ ਪ੍ਰਭੂ! ਤੇਰੀ ਭਗਤੀ ਕੋ ਨਹੀਂ ਛੋਡੂੰਗਾ, ਚਾਹੇ ਲੋਗ ਮੇਰੇ ਕੋ ਹਾਸੀ ਕਰੇਂ॥
Prof. Sahib Singh(ਹੁਣ) ਜਗਤ ਭਾਵੇਂ ਪਿਆ ਠੱਠਾ ਕਰੇ, ਮੈਂ ਤੇਰੀ ਭਗਤੀ ਨਹੀਂ ਛੱਡਾਂਗਾ।ਪਦ ਅਰਥ ਹਸੈ = ਠੱਠਾ ਕਰੇ।
SikhNet (Spanish)Oh Dios, no abandonaría mi devoción aunque el mundo entero se riera de mí,
ਚਰਨ ਕਮਲ; ਮੇਰੇ ਹੀਅਰੇ ਬਸੈਂ ॥੧॥ ਰਹਾਉ ॥
charan kamal; mere heeare basain |1| rahaau | Ang 1195
Sant Singh KhalsaThe Lord's Lotus Feet abide within my heart. ||1||Pause||
Manmohan SinghThe Lord's lotus feet abide within my mind. Pause.
Manmohan Singh (Punjabi)ਪ੍ਰਭੂ ਦੇ ਕੰਵਲ ਪੈਰ ਮੇਰੇ ਮਨ ਅੰਦਰ ਵਸਦੇ ਹਨ। ਠਹਿਰਾਉ।
Fareedkot Teekaਤੇਰੇ ਚਰਨ ਕਮਲ ਮੇਰੇ ਹਿਰਦੇ ਮੇਂ ਬਸਤੇ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਕੰਵਲ ਫੁੱਲਾਂ ਵਰਗੇ ਕੋਮਲ ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਹਨ, (ਤੇ ਮੈਨੂੰ ਬੜੇ ਪਿਆਰੇ ਲੱਗਦੇ ਹਨ ॥੧॥ ਰਹਾਉ ॥ਪਦ ਅਰਥ ਹੀਅਰੇ = ਹਿਰਦੇ ਵਿਚ ॥੧॥ ਰਹਾਉ ॥
SikhNet (Spanish)oh Señor, en el interior de mi ser he enaltecido el Loto de Tus Pies. (1-Pausa)
ਜੈਸੇ ਅਪਨੇ ਧਨਹਿ; ਪ੍ਰਾਨੀ ਮਰਨੁ ਮਾਂਡੈ ॥
jaise apane dhaneh; praanee maran maanddai | Ang 1195
Sant Singh KhalsaThe mortal will even die for the sake of his wealth;
Manmohan SinghAs the mortal accepts death for the sake of his wealth,
Manmohan Singh (Punjabi)ਜਿਸ ਤਰ੍ਹਾਂ ਜੀਵ ਆਪਣੀ ਦੌਲਤ ਦੀ ਖਾਤਰ ਮੌਤ ਨੂੰ ਕਬੂਲ ਲੈਂਦਾ ਹੈ,
Fareedkot Teekaਜਿਸ ਪ੍ਰਕਾਰ ਪੁਰਸ ਅਪਨੇ ਧਨ ਕੇ ਵਾਸਤੇ ਮਰਨ (ਮਾਂਡੇ) ਲਿਖ ਲੇਤਾ ਹੈ, ਭਾਵ ਦਿੜ ਕਰ ਬੈਠਤਾ ਹੈ, ਚੋਰ ਆਦਿਕੋਂ ਕੋ ਨਹੀਂ ਦੇਤਾ॥
Prof. Sahib Singhਜਿਵੇਂ ਆਪਣਾ ਧਨ ਬਚਾਣ ਦੀ ਖ਼ਾਤਰ ਮਨੁੱਖ ਮਰਨ ਤੇ ਭੀ ਤੁਲ ਪੈਂਦਾ ਹੈ,ਪਦ ਅਰਥ ਧਨਹਿ = ਧਨ ਦੀ ਖ਼ਾਤਰ। ਪ੍ਰਾਨੀ = ਜੀਵ, ਬੰਦਾ। ਮਾਂਡੈ = ਠਾਨ ਲੈਂਦਾ ਹੈ। ਮਰਨੁ ਮਾਂਡੈ = ਮਰਨਾ ਠਾਨ ਲੈਂਦਾ ਹੈ, ਮਰਨ ਤੇ ਤੁਲ ਪੈਂਦਾ ਹੈ।
SikhNet (Spanish)Así como el ser humano cree estar preparado para enfrentar la muerte por tener más riquezas,
ਤੈਸੇ ਸੰਤ ਜਨਾਂ; ਰਾਮ ਨਾਮੁ. ਨ ਛਾਡੈਂ ॥੨॥
taise sant janaan; raam naam. na chhaaddain |2| Ang 1195
Sant Singh Khalsain the same way, the Saints do not forsake the Lord's Name. ||2||
Manmohan Singhso does the holy man relinquish not the Lord's Name.
Manmohan Singh (Punjabi)ਏਸੇ ਤਰ੍ਹਾਂ ਹੀ ਪਵਿੱਤਰ ਪੁਰਸ਼ ਪ੍ਰਭੂ ਦੇ ਨਾਮ ਨੂੰ ਨਹੀਂ ਤਿਆਗਦਾ।
Fareedkot Teekaਤਿਸੀ ਪ੍ਰਕਾਰ ਸੰਤ ਜਨ ਰਾਮ ਨਾਮ ਕੋ ਨਹੀਂ ਛੋਡਤੇ, ਭਾਵ ਸੇ ਅਤੀ ਪ੍ਯਾਰਾ ਕਰ ਕੇ ਜਾਨਤੇ ਹੈਂ॥੨॥
Prof. Sahib Singhਤਿਵੇਂ ਪ੍ਰਭੂ ਦੇ ਭਗਤ ਭੀ ਪ੍ਰਭੂ ਦਾ ਨਾਮ (ਧਨ) ਨਹੀਂ ਛੱਡਦੇ (ਉਹਨਾਂ ਪਾਸ ਭੀ ਪ੍ਰਭੂ ਦਾ ਨਾਮ ਹੀ ਧਨ ਹੈ) ॥੨॥
SikhNet (Spanish)así el Santo se aferra a su Dios y no Lo abandona. (2)
ਗੰਗਾ ਗਇਆ ਗੋਦਾਵਰੀ; ਸੰਸਾਰ ਕੇ ਕਾਮਾ ॥
gangaa geaa godaavaree; sansaar ke kaamaa | Ang 1195
Sant Singh KhalsaPilgrimages to the Ganges, the Gaya and the Godawari are merely worldly affairs.
Manmohan SinghPilgrimages to the Ganges, Gaya and Godawari are the affairs of worldly men.
Manmohan Singh (Punjabi)ਗੰਗਾ, ਗਾਇਆ ਅਤੇ ਗੋਦਾਵਰੀ ਦੀਆਂ ਯਾਦਰਾ ਸੰਸਾਰੀ ਬੰਦਿਆਂ ਦੇ ਕੰਮ ਹਨ।
Fareedkot Teekaਗੰਗਾ ਔਰ ਗ੍ਯਾ ਪੁਨਹ ਗੋਦਾਵਰੀ ਮੇਂ ਜਾਣਾ ਏਹ ਸੰਸਾਰ ਕੇ ਕਾਮ ਹੈਂ॥
Prof. Sahib Singhਗੰਗਾ, ਗਇਆ, ਗੋਦਾਵਰੀ (ਆਦਿਕ ਤੀਰਥਾਂ ਤੇ ਜਾਣਾ-ਇਹ) ਦੁਨੀਆ ਨੂੰ ਹੀ ਪਤਿਆਉਣ ਵਾਲੇ ਕੰਮ ਹਨ;ਪਦ ਅਰਥ ਸੰਸਾਰ ਕੇ = ਦੁਨੀਆ ਨੂੰ ਪਤਿਆਉਣ ਵਾਲੇ।
SikhNet (Spanish)Los peregrinajes al Ganges, al Godagary y Gaya, son sólo para complacer a los demás.
ਨਾਰਾਇਣੁ ਸੁਪ੍ਰਸੰਨ ਹੋਇ; ਤ ਸੇਵਕੁ ਨਾਮਾ ॥੩॥੧॥
naaraaein suprasan hoe; ta sevak naamaa |3|1| Ang 1196
Sant Singh KhalsaIf the Lord were totally pleased, then He would let Naam Dayv be His servant. ||3||1||
Manmohan SinghIf the Lord be pleased with Nama, then alone he shall be His true slave.
Manmohan Singh (Punjabi)ਜੇਕਰ ਸੁਆਮੀ ਨਾਮੇ ਤੇ ਖੁਸ਼ ਹੋ ਜਾਏ, ਕੇਵਲ ਤਦ ਹੀ ਉਹ ਉਸ ਦਾ ਸੱਚਾ ਗੋਲਾ ਬਣੇਗਾ।
Fareedkot Teekaਜਿਸ ਕਰ ਹੇ ਨਰਾਇਣ! ਤੂੰ ਪ੍ਰਸੰਨ ਹੋਵੈ, ਤਾਂ ਨਾਮਦੇਵ ਜੀ ਕਹਤੇ ਹੈਂ: ਸੇਵਕ ਕੀ ਸੇਵਾ ਕਰੀ ਹੂਈ ਸਫਲ ਹੈ; ਵਾ ਸੇਵਕ ਕੀ ਸੇਵਾ ਕੋ ਸ੍ਰੇਸ਼ਟ ਜਾਨਤਾ ਹੈ॥੩॥੧॥
Prof. Sahib Singhਪਰ, ਹੇ ਨਾਮਦੇਵ! ਭਗਤ ਉਹੀ ਹੈ ਜਿਸ ਉੱਤੇ ਪ੍ਰਭੂ ਆਪ ਤ੍ਰੁੱਠ ਪਏ (ਤੇ ਆਪਣੇ ਨਾਮ ਦੀ ਦਾਤ ਦਏ) ॥੩॥੧॥ਪਦ ਅਰਥ ਨਾਮਾ = ਹੇ ਨਾਮਦੇਵ! ਤ = ਤਦੋਂ ਹੀ ॥੩॥੧॥
* ਭਾਵ: ਪ੍ਰੀਤ ਦਾ ਸਰੂਪ-ਚਾਹੇ ਕਸ਼ਟ ਆਉਣ, ਚਾਹੇ ਲੋਕ ਠੱਠਾ ਕਰਨ, ਭਗਤ ਜਨ ਪ੍ਰਭੂ ਦੀ ਭਗਤੀ ਨਹੀਂ ਤਿਆਗਦੇ।
SikhNet (Spanish)Pero si el Señor está complacido con uno, sólo así uno se convierte en el Verdadero Sirviente de Dios. (3-1)