ਗਉੜੀ ਗੁਆਰੇਰੀ ਮਹਲਾ ੪ ॥
gaurree guaareree mahalaa 4 |
Sant Singh KhalsaGauree Gwaarayree, Fourth Mehl:
Manmohan SinghGauri Gaureri, 4th Guru.
Manmohan Singh (Punjabi)ਗਊੜੀ ਗੁਆਰੇਰੀ, ਪਾਤਸ਼ਾਹੀ ਚੋਥੀ।
SikhNet (Spanish)Gauri Guareri, Mejl Guru Ram Das, Cuarto Canal Divino.
ਭੀਖਕ ਪ੍ਰੀਤਿ; ਭੀਖ ਪ੍ਰਭ ਪਾਇ ॥
bheekhak preet; bheekh prabh paae |
Sant Singh KhalsaThe beggar loves to receive charity from the wealthy landlord.
Manmohan SinghThe beggar loves to receive alms from the house-Lord.
Manmohan Singh (Punjabi)ਮੰਗਤਾ ਘਰ ਦੇ ਸੁਆਮੀ ਪਾਸੋਂ ਖੈਰ ਲੈਣ ਨੂੰ ਪਿਅਰ ਕਰਦਾ ਹੈ।
Fareedkot Teekaਭਿਛਕ ਕੋ (ਪ੍ਰੀਤਿ) ਪ੍ਰਸਿੰਨਤਾ ਤਬ ਹੋਤੀ ਹੈ, ਜਬ ਸਾਮ੍ਰਥ ਦਾਤਾ ਭਿਛ੍ਯਾ ਪਾਵੈ॥
Prof. Sahib Singhਮੰਗਤੇ ਨੂੰ (ਤਦੋਂ) ਖ਼ੁਸ਼ੀ ਹੁੰਦੀ ਹੈ (ਜਦੋਂ ਉਸ ਨੂੰ ਕਿਸੇ ਘਰ ਦੇ) ਮਾਲਕ ਪਾਸੋਂ ਭਿੱਖਿਆ ਮਿਲਦੀ ਹੈ।ਪਦ ਅਰਥ ਭੀਖਕ = ਮੰਗਤੇ ਨੂੰ। ਪ੍ਰੀਤਿ = ਖ਼ੁਸ਼ੀ। ਭੀਖ ਪ੍ਰਭ = ਕਿਸੇ ਗ੍ਰਿਹਸਤੀ ਦੇ ਦਰ ਤੋਂ ਭਿੱਖਿਆ। ਪਾਇ = ਪਾ ਕੇ, ਲੈ ਕੇ। ਪ੍ਰਭ = ਕਿਸੇ ਘਰ ਦਾ ਮਾਲਕ।
SikhNet (Spanish)Al pordiosero le fascina pedir limosnas al rico.
ਭੂਖੇ ਪ੍ਰੀਤਿ ਹੋਵੈ; ਅੰਨੁ ਖਾਇ ॥
bhookhe preet hovai; an khaae |
Sant Singh KhalsaThe hungry person loves to eat food.
Manmohan SinghThe hungry man loves to take food.
Manmohan Singh (Punjabi)ਭੁੱਖੇ ਦਾ ਪਿਆਰ ਭੋਜਨ ਖਾਣ ਨਾਲ ਹੈ।
Fareedkot Teekaਔ ਭੂਖੇ ਕੀ ਪ੍ਰਸਿੰਨਤਾ ਅੰਨ ਭੋਜਨ ਕਰ ਕੇ ਹੋਤੀ ਹੈ॥
Prof. Sahib Singhਭੁੱਖੇ ਮਨੁੱਖ ਨੂੰ (ਤਦੋਂ) ਖ਼ੁਸ਼ੀ ਹੁੰਦੀ ਹੈ (ਜਦੋਂ ਉਹ) ਅੰਨ ਖਾਂਦਾ ਹੈ।ਪਦ ਅਰਥ ਖਾਇ = ਖਾ ਕੇ।
SikhNet (Spanish)El hambriento está feliz cuando ha comido,
ਗੁਰਸਿਖ ਪ੍ਰੀਤਿ; ਗੁਰ ਮਿਲਿ. ਆਘਾਇ ॥੧॥
gurasikh preet; gur mil. aaghaae |1|
Sant Singh KhalsaThe GurSikh loves to find satisfaction by meeting the Guru. ||1||
Manmohan SinghThe disciple of Guru, loves to be satiated by meeting the Guru,
Manmohan Singh (Punjabi)ਗੁਰੂ ਦੇ ਸਿਖ ਦੀ ਮੁਹੱਬਤ ਗੁਰਾਂ ਨੂੰ ਭੇਟ ਕੇ ਤ੍ਰਿਪਤ ਹੋਣ ਨਾਲ ਹੈ।
Fareedkot Teekaਤੈਸੇ ਗੁਰ ਕੇ ਸਿਖੋਂ ਕੀ ਪ੍ਰਸਿਨਤਾ ਤਬ ਹੋਤੀ ਹੈ, ਜਬ ਗੁਰੂ ਮਿਲੈ, ਪੁਨਾ ਗੁਰੋਂ ਕੇ ਦਰਸਨ ਕਰ ਕੇ ਤ੍ਰਿਪਤਿ ਹੋਤੇ ਹੈਂ॥੧॥
Prof. Sahib Singh(ਇਸੇ ਤਰ੍ਹਾਂ) ਗੁਰੂ ਦੇ ਸਿੱਖ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਗੁਰੂ ਨੂੰ ਮਿਲ ਕੇ ਉਹ ਮਾਇਆ ਦੀ ਤ੍ਰਿਸ਼ਨਾ ਵਲੋਂ ਸੰਤੁਸ਼ਟ ਹੁੰਦਾ ਹੈ ॥੧॥ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਆਘਾਏ = ਰੱਜਦਾ ਹੈ, ਤ੍ਰਿਸ਼ਨਾ ਵਲੋਂ ਸੰਤੁਸ਼ਟ ਹੁੰਦਾ ਹੈ ॥੧॥
SikhNet (Spanish)el discípulo del Guru está saciado cuando encuentra al Guru. (1)
ਹਰਿ ਦਰਸਨੁ ਦੇਹੁ; ਹਰਿ ਆਸ ਤੁਮਾਰੀ ॥
har darasan dehu; har aas tumaaree |
Sant Singh KhalsaO Lord, grant me the Blessed Vision of Your Darshan; I place my hopes in You, Lord.
Manmohan SinghO Lord, grant me thine sight. My hope is in thee.
Manmohan Singh (Punjabi)ਹੇ ਸਾਈਂ ਮੈਨੂੰ ਆਪਣਾ ਦੀਦਾਰ ਬਖਸ਼, ਮੇਰੀ ਊਮੇਦ ਤੇਰੇ ਵਿੱਚ ਹੈ ਮੇਰੇ ਵਾਹਿਗੁਰੂ।
Fareedkot Teekaਹੇ ਹਰੀ! ਦਰਸਨ ਦੇਹੁ ਹਰ ਪ੍ਰਕਾਰ ਸੇ ਮੇਰੇ ਕੌ ਤੁਮਾਰੀ ਆਸਾ ਹੈ॥
Prof. Sahib Singhਹੇ ਹਰੀ! ਮੈਨੂੰ ਦਰਸਨ ਦੇਹ (ਜੀਵਨ ਦੇ ਬਿਖੜੇ ਪੈਂਡੇ ਵਿਚ ਮੈਨੂੰ) ਤੇਰੀ ਹੀ (ਸਹਾਇਤਾ ਦੀ) ਆਸ ਹੈ।ਪਦ ਅਰਥ ਹਰਿ = ਹੇ ਹਰੀ!
SikhNet (Spanish)Añoro Tu Visión, oh Señor, toda mi esperanza está en Ti,
ਕਰਿ ਕਿਰਪਾ; ਲੋਚ ਪੂਰਿ ਹਮਾਰੀ ॥੧॥ ਰਹਾਉ ॥
kar kirapaa; loch poor hamaaree |1| rahaau |
Sant Singh KhalsaShower me with Your Mercy, and fulfill my longing. ||1||Pause||
Manmohan SinghGod! show mercy unto me, and fulfil, my desire. Pause.
Manmohan Singh (Punjabi)ਮੇਰੇ ਉਤੇ ਰਹਿਮਤ ਧਾਰ ਅਤੇ ਮੇਰੀ ਖਾਹਿਸ਼ ਪੂਰੀ ਕਰ। ਠਹਿਰਾਉ।
Fareedkot Teekaਕ੍ਰਿਪਾ ਦ੍ਰਿਸਟੀ ਕਰ ਕੇ ਹਮਾਰੀ ਬਾਂਛਾ ਕੋ ਪੂਰਨ ਕਰੋ॥੧॥ ਰਹਾਉ ॥
Prof. Sahib Singhਕਿਰਪਾ ਕਰ, ਮੇਰੀ ਤਾਂਘ ਪੂਰੀ ਕਰ ॥੧॥ ਰਹਾਉ ॥ਪਦ ਅਰਥ ਲੋਚ = ਤਾਂਘ ॥੧॥ ਰਹਾਉ ॥
SikhNet (Spanish)ten Compasión y concede mi deseo. (1-Pausa)
ਚਕਵੀ ਪ੍ਰੀਤਿ; ਸੂਰਜੁ ਮੁਖਿ ਲਾਗੈ ॥
chakavee preet; sooraj mukh laagai |
Sant Singh KhalsaThe song-bird loves the sun shining in her face.
Manmohan SinghThe she ruddy-goose love to see the Sun before her face.
Manmohan Singh (Punjabi)ਸੁਰਖਾਬਣੀ ਦਾ ਸੂਰਜ ਨੂੰ ਆਪਣੇ ਮੂੰਹ ਮੂਹਰੇ ਵੇਖਣ ਨਾਲ ਪਿਆਰ ਹੈ।
Fareedkot Teekaਜਬ ਸੂਰਜ ਮੁਖ ਲਾਗੈ ਅਰਥਾਤ ਸੂਰਜ ਕਾ ਦਰਸਨ ਹੋਵੈ ਤਬ ਚਕਵੀ ਕੀ ਪ੍ਰਸਿੰਨਤਾ ਹੋਤੀ ਹੈ॥
Prof. Sahib Singhਚਕਵੀ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਸ ਨੂੰ ਸੂਰਜ ਦਿੱਸਦਾ ਹੈ,ਪਦ ਅਰਥ ਮੁਖਿ ਲਾਗੈ = ਮੂੰਹ ਲੱਗਦਾ ਹੈ, ਦਿੱਸਦਾ ਹੈ।
SikhNet (Spanish)La mujer Chakvi está complacida cuando puede ver el sol y,
ਮਿਲੈ ਪਿਆਰੇ; ਸਭ ਦੁਖ ਤਿਆਗੈ ॥
milai piaare; sabh dukh tiaagai |
Sant Singh KhalsaMeeting her Beloved, all her pains are left behind.
Manmohan SinghMeeting her beloved, her misery is all shed.
Manmohan Singh (Punjabi)ਆਪਣੇ ਪ੍ਰੀਤਮ ਨੂੰ ਮਿਲਕੇ ਉਸ ਦੀ ਬਿਪਤਾ ਸਮੂਹ ਦੂਰ ਹੋ ਜਾਂਦੀ ਹੈ।
Fareedkot Teekaਕਿਉਂਕਿ ਜਬ ਸੂਰਜ ਉਦ੍ਯ ਹੂਆ, ਤਬ ਆਪਨੇ ਪਤੀ ਸੇ ਮਿਲਤੀ ਹੈ ਔਰ ਪਯਾਰੇ ਚਕਵੇ ਕੇ ਮਿਲਾਪ ਕਰ ਚਕਵੀ ਸਰਬ ਦੁਖੋਂ ਕੋ ਤਿਆਗ ਦੇਤੀ ਹੈ। ਚਕਵੇ ਚਕਵੀ ਕਾ ਰਾਤ੍ਰ ਕੋ ਵਿਜੋਗ ਰਹਤਾ ਹੈ ਸੂਰਜ ਉਦੇ ਕਾਲ ਮੇਂ ਸੰਜੋਗ ਹੋਤਾ ਹੈ, ਯਾਂ ਤੇ ਚਕਵੀ ਕੀ ਪ੍ਰੀਤੀ ਸੂਰਜ ਮੇਂ ਪਤੀ ਕੇ ਮਿਲਾਪ ਅਰਥ ਹੈ॥
Prof. Sahib Singh(ਕਿਉਂਕਿ ਸੂਰਜ ਚੜ੍ਹਨ ਤੇ ਉਹ ਆਪਣੇ) ਪਿਆਰੇ (ਚਕਵੇ) ਨੂੰ ਮਿਲਦੀ ਹੈ (ਤੇ ਵਿਛੋੜੇ ਦੇ) ਸਾਰੇ ਦੁਖ ਭੁਲਾਂਦੀ ਹੈ।
SikhNet (Spanish)encontrando a su amado, se olvida de todos sus sufrimientos;
ਗੁਰਸਿਖ ਪ੍ਰੀਤਿ; ਗੁਰੂ ਮੁਖਿ ਲਾਗੈ ॥੨॥
gurasikh preet; guroo mukh laagai |2|
Sant Singh KhalsaThe GurSikh loves to gaze upon the Face of the Guru. ||2||
Manmohan SinghGuru's disciple loves to remain in audience of the Guru.
Manmohan Singh (Punjabi)ਗੁਰ ਦਾ ਸਿੱਖ ਗੁਰਾਂ ਦੀ ਹਜੂਰੀ ਵਿੱਚ ਰਹਿਣ ਨੂੰ ਪਿਆਰ ਕਰਦਾ ਹੈ।
Fareedkot Teekaਪੂਰਬੋਕਤ ਦ੍ਰਸ੍ਟਾਂਤੋਂ ਸਮ ਗੁਰੋਂ ਕੇ ਸਿਖੋਂ ਕੀ ਪ੍ਰੀਤੀ ਵਾ ਪ੍ਰਸਿੰਨਤਾ (ਗੁਰੂ ਮੁਖਿ ਲਾਗੈ) ਗੁਰੋਂ ਕੇ ਦਰਸਨ ਮੇਂ ਹੈ॥੨॥
Prof. Sahib Singhਗੁਰਸਿੱਖ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਸ ਨੂੰ ਗੁਰੂ ਦਿੱਸਦਾ ਹੈ ॥੨॥
SikhNet (Spanish)así el discípulo del Guru se fascina estando en la Presencia del Guru.(2)
ਬਛਰੇ ਪ੍ਰੀਤਿ; ਖੀਰੁ ਮੁਖਿ ਖਾਇ ॥
bachhare preet; kheer mukh khaae |
Sant Singh KhalsaThe calf loves to suck its mother's milk;
Manmohan SinghThe calf loves to suck the milk with its mouth.
Manmohan Singh (Punjabi)ਵੱਛਾ ਆਪਣੇ ਮੂੰਹ ਨਾਲ ਦੁੱਧ ਚੁੰਘਣ ਨੂੰ ਪਿਆਰ ਕਰਦਾ ਹੈ।
Fareedkot Teekaਜੈਸੇ ਬਛਰੇ ਕੀ ਪ੍ਰੀਤੀ ਗਊ ਕਾ ਦੂਧ ਮੁਖ ਕਰ ਖਾਉਣੇ ਸੇ ਹੋਤੀ ਹੈ॥
Prof. Sahib Singhਵੱਛੇ ਨੂੰ (ਆਪਣੀ ਮਾਂ ਦਾ) ਦੁੱਧ ਮੂੰਹ ਨਾਲ ਪੀ ਕੇ ਖ਼ੁਸ਼ੀ ਹੁੰਦੀ ਹੈ,ਪਦ ਅਰਥ ਖੀਰੁ = ਦੁੱਧ। ਮੁਖਿ = ਮੂੰਹ ਨਾਲ।
SikhNet (Spanish)El becerro está complacido cuando mama la leche de su madre
ਹਿਰਦੈ ਬਿਗਸੈ; ਦੇਖੈ ਮਾਇ ॥
hiradai bigasai; dekhai maae |
Sant Singh Khalsaits heart blossoms forth upon seeing its mother.
Manmohan SinghIts mind blooms on seeing its mother.
Manmohan Singh (Punjabi)ਆਪਣੀ ਮਾਂ ਨੂੰ ਵੇਖ ਕੇ ਇਸ ਦਾ ਰਿਦਾ ਖਿੜ ਜਾਂਦਾ ਹੈ।
Fareedkot Teekaਪੁਨਾ ਅਪਨੀ ਮਾਤਾ ਕੋ ਦੇਖ ਕਰ ਹ੍ਰਿਦੇ ਮੇਂ ਪ੍ਰਸਿੰਨ ਹੋਤਾ ਹੈ॥
Prof. Sahib Singhਉਹ (ਆਪਣੀ) ਮਾਂ ਨੂੰ ਵੇਖਦਾ ਹੈ ਤੇ ਦਿਲ ਵਿਚ ਖਿੜਦਾ ਹੈ।ਪਦ ਅਰਥ ਬਿਗਸੈ = ਖਿੜਦਾ ਹੈ, ਖ਼ੁਸ਼ ਹੁੰਦਾ ਹੈ। ਮਾਇ = ਮਾਂ।
SikhNet (Spanish)y sus ojos destellan cuando voltea a verla.
ਗੁਰਸਿਖ ਪ੍ਰੀਤਿ; ਗੁਰੂ ਮੁਖਿ ਲਾਇ ॥੩॥
gurasikh preet; guroo mukh laae |3|
Sant Singh KhalsaThe GurSikh loves to gaze upon the Face of the Guru. ||3||
Manmohan SinghThe Guru's disciple love to be called to the Guru's audience, by the Guru.
Manmohan Singh (Punjabi)ਗੁਰਾਂ ਦਾ ਮੁਰੀਦ, ਗੁਰਾਂ ਵਲੋ, ਗੁਰਾਂ ਦੀ ਹਜੂਰੀ ਵਿੱਚ ਬੁਲਾਏ ਜਾਣ ਨੂੰ ਪਿਆਰ ਕਰਦਾ ਹੈ।
Fareedkot Teekaਗੁਰੂ ਕੇ ਸਿਖ ਕੀ ਪ੍ਰਸਿੰਨਤਾ ਤਬ ਹੋਤੀ ਹੈ ਜੇ ਕਰ ਗੁਰੂ ਮੁਖਿ ਲਾਇ ਅਰਥਾਤ ਆਦਰ ਕਰੇ॥੩॥
Prof. Sahib Singh(ਇਸ ਤਰ੍ਹਾਂ) ਗੁਰਸਿੱਖ ਨੂੰ ਗੁਰੂ ਦਾ ਦਰਸਨ ਕਰ ਕੇ ਖ਼ੁਸ਼ੀ ਹੁੰਦੀ ਹੈ ॥੩॥ਪਦ ਅਰਥ ਮੁਖਿ ਲਾਇ = ਵੇਖ ਕੇ ॥੩॥
SikhNet (Spanish)Así el discípulo del Guru se fascina viviendo en Su Presencia. (3)
ਹੋਰੁ ਸਭ ਪ੍ਰੀਤਿ; ਮਾਇਆ ਮੋਹੁ ਕਾਚਾ ॥
hor sabh preet; maaeaa mohu kaachaa |
Sant Singh KhalsaAll other loves and emotional attachment to Maya are false.
Manmohan SinghAll other affections are but false attachment of mammon.
Manmohan Singh (Punjabi)ਬਾਕੀ ਦੇ ਸਾਰੇ ਪਿਆਰ, ਕੇਵਲ ਮੋਹਣੀ ਦੇ ਕੂੜੇ ਲਗਾਉ ਹਨ।
Fareedkot Teekaਹੋਰ ਜਿਤਨੀ ਪ੍ਰੀਤੀ ਵਾ ਪ੍ਰਸਿੰਨਤਾ ਹੈ, ਸੋ ਮਾਯਾ ਕੇ ਮੋਹ ਕਰ ਕੇ ਸਭ ਬਿਉਹਾਰ ਕਚਾ ਹੈ॥
Prof. Sahib Singh(ਗੁਰੂ ਪਰਮਾਤਮਾ ਤੋਂ ਬਿਨਾ) ਹੋਰ ਮੋਹ ਕੱਚਾ ਹੈ ਮਾਇਆ ਦੀ ਪ੍ਰੀਤਿ ਸਾਰੀ ਨਾਸਵੰਤ ਹੈ।ਪਦ ਅਰਥ ਕਾਚਾ = ਕੱਚਾ, ਛੇਤੀ ਨਾਸ ਹੋ ਜਾਣ ਵਾਲਾ।
SikhNet (Spanish)Todos los demás amores son falsos, no permanecen, son la ilusión de Maya,
ਬਿਨਸਿ ਜਾਇ; ਕੂਰਾ ਕਚੁ ਪਾਚਾ ॥
binas jaae; kooraa kach paachaa |
Sant Singh KhalsaThey shall pass away, like false and transitory decorations.
Manmohan SinghThese shall perish like the false and temporary gilding.
Manmohan Singh (Punjabi)ਇਹ ਝੂਠੇ ਅਤੇ ਆਰਜੀ ਟਾਂਕੇ ਵਾਂਗ ਨਾਸ ਹੋ ਜਾਣਗੇ।
Fareedkot Teekaਕਿਉਂਕਿ ਮਾਇਆ ਮੋਹ ਕਾ ਝੂਠਾ ਔਰ ਕਚਾ ਪਾਜ ਬਿਨਸ ਜਾਇਗਾ॥
Prof. Sahib Singhਹੋਰ ਮੋਹ ਨਾਸ ਹੋ ਜਾਂਦਾ ਹੈ, ਝੂਠਾ ਹੈ, ਨਿਰਾ ਕੱਚ ਸਮਾਨ ਹੀ ਹੈ।ਪਦ ਅਰਥ ਕੂਰਾ = ਕੂੜਾ, ਝੂਠਾ। ਕਚੁ ਪਾਚਾ = ਕੱਚ ਵਾਂਗ ਵਿਖਾਵਾ ਹੀ।
SikhNet (Spanish)pues lo falso sólo pasa y no se queda,
ਜਨ ਨਾਨਕ ਪ੍ਰੀਤਿ; ਤ੍ਰਿਪਤਿ ਗੁਰੁ ਸਾਚਾ ॥੪॥੪॥੪੨॥
jan naanak preet; tripat gur saachaa |4|4|42|
Sant Singh KhalsaServant Nanak is fulfilled, through the Love of the True Guru. ||4||4||42||
Manmohan SinghSlave Nanak is satiated by enshrining affection for the True Guru.
Manmohan Singh (Punjabi)ਗੋਲਾ ਨਾਨਕ ਸੱਚੇ ਗੁਰਾਂ ਨੂੰ ਪਿਆਰ ਕਰਨ ਦੁਆਰਾ ਸੰਤੁਸ਼ਟ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੀ ਪ੍ਰੀਤ ਵਹੀ ਹੈ ਜਿਸ ਕਰ ਕੇ ਸਚਾ ਗੁਰੂ ਤ੍ਰਿਪਤ ਅਰਥਾਤ ਪ੍ਰਸਿੰਨ ਹੋਵੈ॥੪॥੪॥੪੨॥
Prof. Sahib Singhਹੇ ਦਾਸ ਨਾਨਕ! ਜਿਸ ਨੂੰ ਸੱਚਾ ਗੁਰੂ ਮਿਲਦਾ ਹੈ ਉਸਨੂੰ (ਅਸਲ) ਖ਼ੁਸ਼ੀ ਹੁੰਦੀ ਹੈ (ਕਿਉਂਕਿ ਉਸ ਨੂੰ ਗੁਰੂ ਮਿਲਣ ਨਾਲ) ਸੰਤੋਖ ਪ੍ਰਾਪਤ ਹੁੰਦਾ ਹੈ ॥੪॥੪॥੪੨॥ਪਦ ਅਰਥ ਤ੍ਰਿਪਤਿ = ਸੰਤੋਖ ॥੪॥
SikhNet (Spanish)así Nanak es iluminado a través del Amor al Verdadero Guru.(4-4-42)