ੴ

ਸਿੱਖਬਾਣੀ · SikhBani

ਸਤਿਗੁਰ ਸੇਵਾ ਸਫਲ ਹੈ ਬਣੀ ॥

satigur sevaa safal hai banee
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 165 · 15 lines
Translations

ਗਉੜੀ ਗੁਆਰੇਰੀ ਮਹਲਾ ੪ ॥

gaurree guaareree mahalaa 4 |

Sant Singh KhalsaGauree Gwaarayree, Fourth Mehl:
Manmohan SinghGauri Guareri, 4th Guru.
Manmohan Singh (Punjabi)ਗਊੜੀ ਗੁਆਰੇਰੀ, ਪਾਤਸ਼ਾਹੀ ਚੌਥੀ।
SikhNet (Spanish)Gauri Guareri, Mejl Guru Ram Das, Cuarto Canal Divino.

ਸਤਿਗੁਰ ਸੇਵਾ; ਸਫਲ ਹੈ ਬਣੀ ॥

satigur sevaa; safal hai banee |

Sant Singh KhalsaService to the True Guru is fruitful and rewarding;
Manmohan SinghFruitful is the service of the True Guru,
Manmohan Singh (Punjabi)ਫਲਦਾਇਕ ਹੈ ਸੱਚੇ ਗੁਰਾਂ ਦੀ ਚਾਕਰੀ,
Fareedkot Teekaਔਰ ਸੇਵਾ ਮੇਂ ਸੇ ਸਤਿਗੁਰੋਂ ਕੀ ਸੇਵਾ ਸਫਲ ਬਣੀ ਹੈ॥
Prof. Sahib Singhਸਤਿਗੁਰੂ ਦੀ ਸਰਨ (ਮਨੁੱਖ ਦੇ ਆਤਮਕ ਜੀਵਨ ਵਾਸਤੇ) ਲਾਭਦਾਇਕ ਬਣ ਜਾਂਦੀ ਹੈ,

ਪਦ ਅਰਥ ਸਫਲ = ਫਲ ਦੇਣ ਵਾਲੀ।

SikhNet (Spanish)Bendito es el Servicio al Guru Verdadero.

ਜਿਤੁ ਮਿਲਿ; ਹਰਿ ਨਾਮੁ ਧਿਆਇਆ, ਹਰਿ ਧਣੀ ॥

jit mil; har naam dhiaaeaa, har dhanee |

Sant Singh Khalsameeting Him, I meditate on the Name of the Lord, the Lord Master.
Manmohan Singhby meeting whom, I meditate on the Name of God, the Lord Master.
Manmohan Singh (Punjabi)ਜਿਨ੍ਹਾਂ ਨੂੰ ਮਿਲਣ ਦੁਆਰਾ ਮੈਂ ਸੁਆਮੀ ਮਾਲਕ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹਾਂ।
Fareedkot Teekaਜਿਸੁ ਸਤਿਗੁਰ ਕੋ ਮਿਲ ਕਰ ਕੇ ਹਰਿ ਹਰਿ ਸ੍ਵਾਮੀ ਕਾ ਨਾਮ ਧਿਆਇਆ ਹੈ॥
Prof. Sahib Singhਕਿਉਂਕਿ ਇਸ (ਗੁਰ-ਸਰਨ) ਦੀ ਰਾਹੀਂ (ਸਾਧ ਸੰਗਤਿ ਵਿਚ) ਮਿਲ ਕੇ ਮਾਲਕ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।

ਪਦ ਅਰਥ ਜਿਤੁ = ਜਿਸ ਦੀ ਰਾਹੀਂ। ਧਣੀ = ਮਾਲਕ।

SikhNet (Spanish)Encontrando al Guru, habito en el Naam, el Nombre de mi Señor y Maestro,

ਜਿਨ ਹਰਿ ਜਪਿਆ; ਤਿਨ ਪੀਛੈ ਛੂਟੀ ਘਣੀ ॥੧॥

jin har japiaa; tin peechhai chhoottee ghanee |1|

Sant Singh KhalsaSo many are emancipated along with those who meditate on the Lord. ||1||
Manmohan SinghGood many have been emancipated in the wake of those who have remembered God.
Manmohan Singh (Punjabi)ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਉਨ੍ਹਾਂ ਦੇ ਮਗਰ ਲਗ ਕੇ ਬਹੁਤ ਸਾਰੇ ਬੰਦ-ਖਲਾਸ ਹੋ ਗਏ ਹਨ।
Fareedkot Teekaਜਿਨ ਪੁਰਸੋਂ ਨੇ ਹਰੀ ਕਾ ਨਾਮ ਜਪਿਆ ਹੈ, ਤਿਨ ਕੇ ਪੀਛੇ ਬਹੁਤੁ ਸ੍ਰਿਸ੍ਟੀ ਛੂਟੀ ਹੈ॥੧॥
Prof. Sahib Singhਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਿਆ ਹੈ ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਬਹੁਤ ਲੁਕਾਈ ਵਿਕਾਰਾਂ ਤੋਂ ਬਚ ਜਾਂਦੀ ਹੈ ॥੧॥

ਪਦ ਅਰਥ ਛੂਟੀ = ਵਿਕਾਰਾਂ ਤੋਂ ਬਚ ਗਈ। ਘਣੀ = ਬਹੁਤ (ਲੁਕਾਈ) ॥੧॥

SikhNet (Spanish)pues los que meditan en el Señor, redimen a muchos más. (1)

ਗੁਰਸਿਖ; ਹਰਿ ਬੋਲਹੁ. ਮੇਰੇ ਭਾਈ ॥

gurasikh; har bolahu. mere bhaaee |

Sant Singh KhalsaO GurSikhs, chant the Name of the Lord, O my Siblings of Destiny.
Manmohan SinghO my brethren, the disciples of the Guru, utter ye the name of God.
Manmohan Singh (Punjabi)ਹੇ ਮੇਰੇ ਭਰਾਓ ਗੁਰੂ ਦੇ ਮੁਰੀਦੋ, ਤੁਸੀਂ ਵਾਹਿਗੁਰੂ ਦੇ ਦੇ ਨਾਮ ਦਾ ਉਚਾਰਨ ਕਰੇ।
Fareedkot Teekaਹੇ ਮੇਰੇ ਭਾਈ! ਗੁਰੂ ਕੇ ਸਿਖੋ ਹਰਿ ਹਰਿ ਕਾ ਉਚਾਰਨਾ ਕਰੋ॥
Prof. Sahib Singhਹੇ ਮੇਰੇ ਭਾਈ! ਗੁਰੂ ਦੇ ਸਿੱਖ ਬਣ ਕੇ (ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਪਰਮਾਤਮਾ ਦਾ ਸਿਮਰਨ ਕਰੋ।
SikhNet (Spanish)Oh mis Hermanos, Discípulos del Guru Divino, reciten el Naam,

ਹਰਿ ਬੋਲਤ; ਸਭ ਪਾਪ ਲਹਿ ਜਾਈ ॥੧॥ ਰਹਾਉ ॥

har bolat; sabh paap leh jaaee |1| rahaau |

Sant Singh KhalsaChanting the Lord's Name, all sins are washed away. ||1||Pause||
Manmohan SinghBy repeating God's Name all the sins are washed off. Pause.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਦੁਆਰਾ ਸਮੂਹ ਕਸਮਲ ਧੋਤੇ ਜਾਂਦੇ ਹਨ। ਠਹਿਰਾਉ।
Fareedkot Teekaਕਿਉਂਕਿ ਹਰੀ ਨਾਮ ਉਚਾਰਣੇ ਸੇ ਸਭ ਪਾਪ ਲਹ ਜਾਤੇ ਹੈਂ॥੧॥ ਰਹਾਉ ॥
Prof. Sahib Singh(ਤਦੋਂ ਹੀ) ਪ੍ਰਭੂ ਦਾ ਨਾਮ ਸਿਮਰਿਆਂ ਹਰੇਕ ਕਿਸਮ ਦਾ ਪਾਪ (ਮਨ ਤੋਂ) ਦੂਰ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਬੋਲਤ = ਸਿਮਰਿਆਂ ॥੧॥ ਰਹਾਉ ॥

SikhNet (Spanish)el Nombre del Señor para que todos sus errores sean borrados.(1-Pausa)

ਜਬ ਗੁਰੁ ਮਿਲਿਆ; ਤਬ ਮਨੁ ਵਸਿ ਆਇਆ ॥

jab gur miliaa; tab man vas aaeaa |

Sant Singh KhalsaWhen one meets the Guru, then the mind becomes centered.
Manmohan SinghWhen the Guru is met, then the Mind is controlled.
Manmohan Singh (Punjabi)ਜਦ ਗੁਰੂ ਜੀ ਮਿਲ ਪੈਂਦੇ ਹਨ, ਤਦ ਮਨੂਆ ਕਾਬੂ ਵਿੱਚ ਆ ਜਾਂਦਾ ਹੈ!
Fareedkot Teekaਜਬ ਗੁਰੂ ਮਿਲੇ ਤਬ ਮਨ ਵਸ ਆਇ ਗਯਾ॥
Prof. Sahib Singhਜਦੋਂ (ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ (ਇਸ ਦਾ) ਮਨ ਵੱਸ ਵਿਚ ਆ ਜਾਂਦਾ ਹੈ।

ਪਦ ਅਰਥ ਵਸਿ = ਵੱਸ ਵਿਚ।

SikhNet (Spanish)Cuando encontré al Guru mi mente se calmó,

ਧਾਵਤ ਪੰਚ ਰਹੇ; ਹਰਿ ਧਿਆਇਆ ॥

dhaavat panch rahe; har dhiaaeaa |

Sant Singh KhalsaThe five passions, running wild, are brought to rest by meditating on the Lord.
Manmohan SinghThe running about of the five evil passions ceases by God's meditation,
Manmohan Singh (Punjabi)ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਪੰਜੇ ਮੰਦੇ ਵੇਗਾ ਦੀ ਦੌੜ-ਭੱਜ ਮੁਕ ਜਾਂਦੀ ਹੈ,
Fareedkot Teekaਪੁਨਾ ਜੋ ਇੰਦ੍ਰੇ ਅਪਣੇ ਅਪਣੇ ਵਿਸਯੋਂ ਮੇਂ ਧਾਵਤੇ ਥੇ, ਸੋ ਰਹੇ ਅਰਥਾਤ ਰੁਕ ਗਏ, ਔਰ ਹਰੀ ਕੇ ਨਾਮ ਕੋ ਧਿਆਇਆ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਸਿਮਰਨ ਕਰਦਿਆਂ (ਮਨੁੱਖ ਦੇ) ਪੰਜੇ (ਗਿਆਨ-ਇੰਦ੍ਰੇ ਵਿਕਾਰਾਂ ਵਲ) ਦੌੜਨੋਂ ਰਹਿ ਜਾਂਦੇ ਹਨ,

ਪਦ ਅਰਥ ਧਾਵਤ = ਦੌੜਦੇ, ਭਟਕਦੇ। ਪੰਚ = ਪੰਜੇ ਗਿਆਨ-ਇੰਦ੍ਰੇ। ਰਹੇ = ਰਹਿ ਗਏ, ਹਟ ਗਏ।

SikhNet (Spanish)habitó en el Señor y los cinco enemigos que vivían en mí desaparecieron,

ਅਨਦਿਨੁ ਨਗਰੀ; ਹਰਿ ਗੁਣ ਗਾਇਆ ॥੨॥

anadin nagaree; har gun gaaeaa |2|

Sant Singh KhalsaNight and day, within the body-village, the Glorious Praises of the Lord are sung. ||2||
Manmohan Singhand night and day, the man sings Lord's praises within his body hamlet.
Manmohan Singh (Punjabi)ਅਤੇ ਰੈਣ ਦਿਹੁੰ ਇਨਸਾਨ ਆਪਣੀ ਦੇਹਿ ਦੇ ਪਿੰਡ ਅੰਦਰ ਸਾਹਿਬ ਦਾ ਜੱਸ ਗਾਇਨ ਕਰਦਾ ਹੈ।
Fareedkot Teekaਰਾਤ੍ਰ ਦਿਨ (ਨਗਰੀ) ਸਰੀਰ ਮੇਂ ਹਰੀ ਕੇ ਗੁਣਾਂ ਕੋ ਗਾਯਾ ਹੈ॥੨॥
Prof. Sahib Singhਤੇ ਸਰੀਰ ਦਾ ਮਾਲਕ ਜੀਵਾਤਮਾ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦਾ ਹੈ ॥੨॥

ਪਦ ਅਰਥ ਅਨਦਿਨੁ = ਹਰ ਰੋਜ਼। ਨਗਰੀ = ਨਗਰ ਦੇ ਮਾਲਕ ਜੀਵ ਨੇ ॥੨॥

SikhNet (Spanish)y, desde entonces cada día, mi cuerpo mantiene el eco de las Alabanzas del Señor. (2)

ਸਤਿਗੁਰ ਪਗ ਧੂਰਿ; ਜਿਨਾ ਮੁਖਿ ਲਾਈ ॥

satigur pag dhoor; jinaa mukh laaee |

Sant Singh KhalsaThose who apply the dust of the Feet of the True Guru to their faces,
Manmohan SinghThey who apply the dust of the True Guru's feet, to their face,
Manmohan Singh (Punjabi)ਜਿਹੜੇ ਸੱਚੇ ਗੁਰਾਂ ਦੇ ਚਰਨਾਂ ਦੀ ਖਾਕ ਆਪਣੇ ਚਿਹਰੇ ਨੂੰ ਲਾਉਂਦੇ ਹਨ,
Fareedkot Teekaਜਿਨੋਂ ਨੇ ਅਪਨੇ ਮੁਖ ਪਰ ਸਤਗੁਰੋਂ ਕੇ ਚਰਨੋਂ ਕੀ ਧੂਰੀ ਲਗਾਈ ਹੈ॥
Prof. Sahib Singhਜਿਨ੍ਹਾਂ (ਵਡ-ਭਾਗੀਆਂ) ਨੇ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉਤੇ ਲਾ ਲਈ,

ਪਦ ਅਰਥ ਪਗ ਧੂਰਿ = ਪੈਰਾਂ ਦੀ ਖ਼ਾਕ, ਚਰਨ-ਧੂੜ। ਮੁਖਿ = ਮੂੰਹ ਉਤੇ, ਮੱਥੇ ਉਤੇ।

SikhNet (Spanish)Los que ungieron el Polvo de los Pies del Guru en sus semblantes se quitaron de toda falsedad,

ਤਿਨ ਕੂੜ ਤਿਆਗੇ; ਹਰਿ ਲਿਵ ਲਾਈ ॥

tin koorr tiaage; har liv laaee |

Sant Singh Khalsarenounce falsehood and enshrine love for the Lord.
Manmohan Singhleave falsehood, and enshrine affection for God.
Manmohan Singh (Punjabi)ਉਹ ਝੂਠ ਨੂੰ ਛਡ ਦਿੰਦੇ ਹਨ ਅਤੇ ਵਾਹਿਗੁਰੂ ਨਾਲ ਪ੍ਰੀਤ ਪਾ ਲੈਂਦੇ ਹਨ।
Fareedkot Teekaਤਿਨੋਂ ਨੇ ਕੂੜ ਆਦਿ ਵਿਕਾਰ ਤਿਆਗੇ ਹੈਂ ਔਰ ਹਰੀ ਮੇਂ ਬ੍ਰਿਤੀ ਲਗਾਈ ਹੈ॥
Prof. Sahib Singhਉਹਨਾਂ ਨੇ ਝੂਠੇ ਮੋਹ ਛੱਡ ਦਿੱਤੇ ਤੇ ਪਰਮਾਤਮਾ ਦੇ ਚਰਨਾਂ ਵਿਚ ਆਪਣੀ ਸੁਰਤ ਜੋੜ ਲਈ।

ਪਦ ਅਰਥ ਕੂੜ = ਝੂਠੇ ਮੋਹ।

SikhNet (Spanish)entonaron su ser en el Señor

ਤੇ ਹਰਿ ਦਰਗਹ; ਮੁਖ ਊਜਲ ਭਾਈ ॥੩॥

te har daragah; mukh aoojal bhaaee |3|

Sant Singh KhalsaTheir faces are radiant in the Court of the Lord, O Siblings of Destiny. ||3||
Manmohan SinghTheir countenance become bright in Lord's court, O brother.
Manmohan Singh (Punjabi)ਉਨ੍ਹਾਂ ਦੇ ਚਿਹਰੇ ਸਾਹਿਬ ਦੇ ਦਰਬਾਰ ਅੰਦਰ ਰੋਸ਼ਨ ਹੁੰਦੇ ਹਨ, ਹੇ ਵੀਰ।
Fareedkot Teekaਹੇ ਭਾਈ! ਪੁਨਾ ਤੇ ਪੁਰਸ ਹਰੀ ਕੀ ਦਰਗਾਹ ਮੇਂ ਉਜਲ ਮੁਖ ਵਾਲੇ ਭਏ ਹੈਂ॥੩॥
Prof. Sahib Singhਪਰਮਾਤਮਾ ਦੀ ਹਜ਼ੂਰੀ ਵਿਚ ਉਹ ਮਨੁੱਖ ਸੁਰਖ਼ਰੂ ਹੁੰਦੇ ਹਨ ॥੩॥

ਪਦ ਅਰਥ ਮੁਖ ਊਜਲ = ਉਜਲ ਮੁਖ ਵਾਲੇ, ਸੁਰਖ਼ਰੂ। ਭਾਈ = ਹੇ ਭਾਈ! ॥੩॥

SikhNet (Spanish)y fueron aclamados en Su Corte.(3)

ਗੁਰ ਸੇਵਾ; ਆਪਿ ਹਰਿ ਭਾਵੈ ॥

gur sevaa; aap har bhaavai |

Sant Singh KhalsaService to the Guru is pleasing to the Lord Himself.
Manmohan SinghGuru's service is pleasing to God Himself.
Manmohan Singh (Punjabi)ਗੁਰਾਂ ਦੀ ਟਹਿਲ ਵਾਹਿਗੁਰੂ ਨੂੰ ਖੁਦ ਚੰਗੀ ਲਗਦੀ ਹੈ।
Fareedkot Teekaਗੁਰੋਂ ਕੀ ਸੇਵਾ ਆਪ ਹਰੀ ਕੋ ਭਾਵਤੀ ਹੈ॥
Prof. Sahib Singhਗੁਰੂ ਦੀ ਸਰਨ (ਪੈਣਾ) ਪਰਮਾਤਮਾ ਨੂੰ ਭੀ ਚੰਗਾ ਲੱਗਦਾ ਹੈ।

ਪਦ ਅਰਥ ਭਾਵੈ = ਪਸੰਦ ਆਉਂਦੀ ਹੈ।

SikhNet (Spanish)El Señor ama el Servicio que uno realiza para el Guru.

ਕ੍ਰਿਸਨੁ ਬਲਭਦ੍ਰੁ; ਗੁਰ ਪਗ ਲਗਿ ਧਿਆਵੈ ॥

krisan balabhadru; gur pag lag dhiaavai |

Sant Singh KhalsaEven Krishna and Balbhadar meditated on the Lord, falling at the Guru's Feet.
Manmohan SinghKrishna and Balbhadar, contemplated over the Lord, by falling at their Guru's feet.
Manmohan Singh (Punjabi)ਕ੍ਰਿਸ਼ਨ ਅਤੇ ਬਲਭਦਰ ਨੇ, ਆਪਣੇ ਗੁਰਾਂ ਦੇ ਪੈਰੀ ਡਿਗ ਕੇ ਸਾਈਂ ਦਾ ਸਿਮਰਨ ਕੀਤਾ।
Fareedkot Teekaਕਿਸਨ ਔਰ ਬਲਭਦ੍ਰ ਆਦਿ ਅਪਣੇ ਗੁਰੋਂ ਕੇ ਚਰਨੋਂ ਮੇਂ ਲਗ ਕਰ ਧਿਆਵਤੇ ਭਏ ਹੈਂ॥੩॥
Prof. Sahib Singhਕ੍ਰਿਸ਼ਨ (ਭੀ) ਗੁਰੂ ਦੀ ਚਰਨੀਂ ਲੱਗ ਕੇ ਪਰਮਾਤਮਾ ਨੂੰ ਸਿਮਰਦਾ ਰਿਹਾ, ਬਲਭੱਦ੍ਰ ਭੀ ਗੁਰੂ ਦੀ ਚਰਨੀਂ ਲੱਗ ਕੇ ਹਰਿ-ਨਾਮ ਧਿਆਉਂਦਾ ਸੀ।

ਪਦ ਅਰਥ ਲਗਿ = ਲੱਗ ਕੇ। ਧਿਆਵੈ = ਧਿਆਉਂਦਾ ਹੈ।

SikhNet (Spanish)Aun Krishna y Balram se postraron a los Pies del Guru.

ਨਾਨਕ ਗੁਰਮੁਖਿ; ਹਰਿ ਆਪਿ ਤਰਾਵੈ ॥੪॥੫॥੪੩॥

naanak guramukh; har aap taraavai |4|5|43|

Sant Singh KhalsaO Nanak, the Lord Himself saves the Gurmukhs. ||4||5||43||
Manmohan SinghO Nanak, the Guru-wards, God Himself saves.
Manmohan Singh (Punjabi)ਹੇ ਨਾਨਕ! ਗੁਰੂ ਸਮਰਪਣਾ ਨੂੰ ਵਾਹਿਗੁਰੂ ਖੁਦ ਪਾਰ ਲੰਘਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਗੁਰੋਂ ਦ੍ਵਾਰੇ ਹਰੀ ਆਪ ਤਰਾਇ ਲੇਤਾ ਹੈ॥੪॥੫॥੪੩॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਨੂੰ ਪਰਮਾਤਮਾ ਆਪ (ਵਿਕਾਰਾਂ ਦੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੫॥੪੩॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਾ ਕੇ। ਤਰਾਵੈ = ਪਾਰ ਲੰਘਾਂਦਾ ਹੈ ॥੪॥

SikhNet (Spanish)Dice Nanak, el Señor Mismo nos salva a través del Guru.
Answers quote the Granth verbatim with Ang citations. AI commentary is not Gurbani and not a religious ruling.