ੴ

ਸਿੱਖਬਾਣੀ · SikhBani

ਸੁਭੰਤ ਤੁਯੰ ਅਚੁਤ ਗੁਣਗੵੰ ਪੂਰਨੰ ਬਹੁਲੋ ਕ੍ਰਿਪਾਲਾ ॥

subhant tuyan achut gunagayan pooranan bahulo kripaalaa
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1354 · 4 lines
Translations

ਸੁਭੰਤ ਤੁਯੰ, ਅਚੁਤ ਗੁਣਗੵੰ; ਪੂਰਨੰ ਬਹੁਲੋ ਕ੍ਰਿਪਾਲਾ ॥

subhant tuyan, achut gunagayan; pooranan bahulo kripaalaa |

Sant Singh KhalsaO Glorious, Eternal and Imperishable, Perfect and Abundantly Compassionate,
Manmohan SinghYou (the Lord) are Glorious, Imperishable, Knowledgeable of all virtues of living beings, very Compassionate,
Manmohan Singh (Punjabi)ਤੂੰ ਸੁਭਾਇਮਾਨ, ਅਬਿਨਾਸ਼ੀ, ਜੀਵਾਂ ਦੀਆਂ ਨੇਕੀਆਂ ਨੂੰ ਪੂਰੀ ਤਰ੍ਹਾਂ ਜਾਨਣ ਵਾਲਾ, ਵੱਡਾ ਮਿਹਰਬਾਨ,
Fareedkot Teekaਹੇ ਅਚੁਤ ਰੂਪ ਵਾਹਿਗੁਰੂ! (ਤੁਯੰ) ਤੂੰ ਗੁਣਗਯ ਗੁਣੋਂ ਕੋ ਜਾਨਣੇ ਵਾਲਾ ਹੈਂ ਔਰੁ ਸੋਭ ਰਹਾ ਹੈਂ। ਪੁਨਾ ਹੇ ਸਰਬ ਮੇਂ ਪੂਰਨ! ਤੂੰ (ਬਹਲੋ) ਬਹੁਲਤਾ ਕਰ ਕੇ ਕ੍ਰਿਪਾਲੂ ਹੈਂ; ਵਾ ਬਹੁਤ ਲੋਕੋਂ ਕੀ ਪਾਲਨਾ ਕਰਨੇਹਾਰਾ ਹੈਂ॥
Prof. Sahib Singhਹੇ ਅਬਿਨਾਸ਼ੀ! ਹੇ ਗੁਣਾਂ ਦੇ ਜਾਣਨ ਵਾਲੇ! ਹੇ ਸਰਬ-ਵਿਆਪਕ! ਤੂੰ ਬੜਾ ਕ੍ਰਿਪਾਲ ਹੈਂ, ਤੂੰ (ਸਭ ਥਾਂ) ਸੋਭ ਰਿਹਾ ਹੈਂ।

ਪਦ ਅਰਥ ਸੁਭੰ = ਸੋਭ ਰਿਹਾ ਹੈਂ। ਤੁਯੰ = ਤੂੰ। ਅਚੁਤ = ਅਬਿਨਾਸ਼ (अच्युत)। ਗੁਣਗ੍ਯ੍ਯੰ = ਗੁਣਾਂ ਦਾ ਜਾਣਨ ਵਾਲਾ। ਪੂਰਨ = ਵਿਆਪਕ। ਬਹੁਲੋ = ਬਹੁਤ।

SikhNet (Spanish)Oh Glorioso, Eterno e Imperecedero, Perfecto y Abundantemente Compasivo,

ਗੰਭੀਰੰ ਊਚੈ ਸਰਬਗਿ ਅਪਾਰਾ ॥

ganbheeran aoochai sarabag apaaraa |

Sant Singh KhalsaProfound and Unfathomable, Lofty and Exalted, All-knowing and Infinite Lord God.
Manmohan SinghProfound, Lofty, Omniscient and Infinite.
Manmohan Singh (Punjabi)ਗਹਿਰ ਗੰਭੀਰ, ਬੁਲੰਦ, ਸਭ ਕੁਝ ਜਾਣਨਹਾਰ ਅਤੇ ਬੇਅੰਤ ਹੈ।
Fareedkot Teekaਹੇ (ਗੰਭੀਰੰ) ਅਥਾਹ ਰੂਪ! ਸਰਬ ਤੇ ਊਚਾ ਸਰਬਗ੍ਯ ਔ (ਅਪਾਰਾ) ਬਿਅੰਤੁ ਹੈਂ॥
Prof. Sahib Singhਤੂੰ ਅਥਾਹ ਹੈਂ, ਉੱਚਾ ਹੈਂ, ਸਭ ਦਾ ਜਾਣਨ ਵਾਲਾ ਹੈਂ, ਅਤੇ ਬੇਅੰਤ ਹੈਂ।

ਪਦ ਅਰਥ ਸਰਬਗਿ = ਸਭ ਦਾ ਜਾਣਨ ਵਾਲਾ (सर्वज्ञ)।

SikhNet (Spanish)Profundo e Insondable, Suave y Excelso, Todo Conocedor e Infinito Señor Dios.

ਭ੍ਰਿਤਿਆ ਪ੍ਰਿਅੰ; ਬਿਸ੍ਰਾਮ ਚਰਣੰ ॥

bhritiaa prian; bisraam charanan |

Sant Singh KhalsaO Lover of Your devoted servants, Your Feet are a Sanctuary of Peace.
Manmohan SinghThou love Thine slaves, give them the refuge of Thine feet,
Manmohan Singh (Punjabi)ਤੂੰ ਆਪਣੇ ਗੋਲਿਆਂ ਨੂੰ ਪਿਆਰ ਕਰਦਾ ਹੈ ਉਨ੍ਹਾਂ ਨੂੰ ਆਪਣੇ ਪੈਰਾਂ ਦੀ ਪਨਾਹ ਦਿੰਦਾ ਹੈ,
Fareedkot Teekaਵਿਸੇਸ ਕਰ ਅਰਥਾਤ ਸਰਬ ਓਰ ਤੇ ਅਪਨੇ ਦਾਸੋਂ ਕਾ (ਪ੍ਰਿਅੰ) ਪਿਆਰਾ ਹੈਂ, ਕਿਉਂਕਿ ਤਿਨ ਕੋ ਆਪਨੇ ਚਰਨੋਂ ਮੇਂ ਬਿਸਰਾਮੁ ਦੇਤਾ ਹੈਂ॥
Prof. Sahib Singhਤੂੰ ਆਪਣੇ ਸੇਵਕਾਂ ਦਾ ਪਿਆਰਾ ਹੈਂ, ਤੇਰੇ ਚਰਨ (ਉਹਨਾਂ ਲਈ) ਆਸਰਾ ਹਨ।

ਪਦ ਅਰਥ ਭ੍ਰਿਤਿਆ = ਸੇਵਕ (भृत्य)। ਭ੍ਰਿਤਿਆ ਪ੍ਰਿਅੰ = ਸੇਵਕਾਂ ਦਾ ਪਿਆਰਾ।

SikhNet (Spanish)Oh Amante de Tus Devotos Sirvientes, Tus Pies son el Santuario de Paz.

ਅਨਾਥ ਨਾਥੇ; ਨਾਨਕ ਸਰਣੰ ॥੫॥

anaath naathe; naanak saranan |5|

Sant Singh KhalsaO Master of the masterless, Helper of the helpless, Nanak seeks Your Sanctuary. ||5||
Manmohan Singhand are the Master of the masterless. Servant Nanak ever seeks Thy refuge.
Manmohan Singh (Punjabi)ਅਤੇ ਨਿਖਸਮਿਆਂ ਦਾ ਖਸਮ ਹੈ। ਨੌਕਰ ਨਾਨਕ ਸਦਾ ਤੇਰੀ ਸ਼ਰਣਾਗਤ ਲੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਅਨਾਥੋਂ ਕੇ ਨਾਥ, ਤਾਂ ਤੇ ਹਮ ਨੇ ਤੇਰੀ ਸਰਣ ਲਈ ਹੈ॥੫॥☬ਵਾਹਿਗੁਰੂ ਕੀ ਰਖ੍ਯਕਤਾ ਉਚਾਰਨ ਕਰਤੇ ਹੈਂ:
Prof. Sahib Singhਹੇ ਅਨਾਥਾਂ ਦੇ ਨਾਥ! (ਮੈਂ) ਨਾਨਕ ਤੇਰੀ ਸਰਨ ਹਾਂ ॥੫॥

* ਭਾਵ: ਪਰਮਾਤਮਾ ਦੇ ਦਰ ਤੇ ਪਏ ਰਿਹਾਂ ਹੀ ਜੀਵਨ ਦੀ ਸਹੀ ਸਮਝ ਪੈਂਦੀ ਹੈ।

SikhNet (Spanish)Oh Maestro de quien no lo tiene, Ayuda de quien no la tiene, Nanak sólo busca Tu Santuario. (5)
Answers quote the Granth verbatim with Ang citations. AI commentary is not Gurbani and not a religious ruling.