ੴ

ਸਿੱਖਬਾਣੀ · SikhBani

ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖੵ ਆਵਧਹ ॥

mrigee pekhant badhik prahaaren lakhay aavadhah
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1354 · 5 lines
Translations

ਮ੍ਰਿਗੀ ਪੇਖੰਤ. ਬਧਿਕ; ਪ੍ਰਹਾਰੇਣ, ਲਖੵ ਆਵਧਹ ॥

mrigee pekhant. badhik; prahaaren, lakhay aavadhah |

Sant Singh KhalsaSeeing the deer, the hunter aims his weapons.
Manmohan SinghSeeing a she-deer, the huntsman aims lacs of weapons to kill her.
Manmohan Singh (Punjabi)ਹਰਣੀ ਨੂੰ ਵੇਖ ਕੇ, ਸ਼ਿਕਾਰੀ ਉਸ ਨੂੰ ਮਾਰਣ ਲਈ ਲਖਾਂ ਹੀ ਹਥਿਆਰ ਚਲਾਉਂਦਾ ਹੈ।
Fareedkot Teekaਜੈਸੇ ਏਕ ਮ੍ਰਿਗੀ ਕੋ ਦੇਖ ਕੇ ਮਾਰਨੇ ਵਾਸਤੇ ਬਧਕ ਨੇ (ਲਖ੍ਯ੍ਯ) ਨਿਸ਼ਾਂਨਾ ਕਰਕੇ; ਵਾ (ਲਖ੍ਯ੍ਯ) ਬਹੁਤੇ ਸ਼ਸਤਰੋਂ ਕਾ ਪਰਹਾਰੁ ਕੀਆ। ਏਕ ਤਰਫ ਸੇ ਬਨ ਕੋ ਅਗਨੀ ਲਗਾਈ ਔ ਏਕ ਤਰਫ ਸੇ ਕੂਕਰ ਛੋਡਿਆ ਔ ਏਕ ਤਰਫ ਫਾਹੀ ਲਗਾਈ ਔ ਏਕ ਤਰਫ ਬੰਦੂਕ ਲੇ ਕਰ ਆਪ ਗੋਲੀ ਚਲਾਈ। ਓਹ ਗੋਲੀ ਕੂਕਰ ਕੋ ਲਗੀ ਮ੍ਰਿਤ ਹੂਆ ਔ ਪਵਨ ਸੇ ਅਗਨੀ ਨੇ ਉਡਾ ਕਰ ਜਾਲੀ ਕੋ ਜਲਾਇ ਦੀਆ। ਬਧਕ ਕੋ ਸਰਪ ਨੇ ਕਾਟਾ ਵਹੁ ਮਰਾ ਐਸੇ ਤਿਸ ਕੀ ਰਖ੍ਯਾ ਭਈ॥
Prof. Sahib Singh(ਇਕ) ਹਰਨੀ ਨੂੰ ਵੇਖ ਕੇ (ਇਕ) ਸ਼ਿਕਾਰੀ ਨਿਸ਼ਾਨਾ ਤੱਕ ਕੇ ਸ਼ਸਤ੍ਰਾਂ ਨਾਲ ਚੋਟ ਮਾਰਦਾ ਹੈ।

ਪਦ ਅਰਥ ਮ੍ਰਿਗੀ = ਹਰਨੀ। ਬਧਿਕ = ਸ਼ਿਕਾਰੀ (वध् to kill)। ਪ੍ਰਹਾਰੇਣ = ਪ੍ਰਹਾਰ ਨਾਲ, ਚੋਟ ਨਾਲ। ਲਖ੍ਯ੍ਯ = ਨਿਸ਼ਾਨਾ (ਤੱਕ ਕੇ) (लक्षं = aim, target)। ਆਵਧਹ = ਸ਼ਸਤ੍ਰ (ਦੀ) (आयुध = a weapon)।

SikhNet (Spanish)Viendo al venado el cazador apunta sus armas,

ਅਹੋ. ਜਸੵ ਰਖੇਣ ਗੋਪਾਲਹ; ਨਾਨਕ. ਰੋਮ, ਨ ਛੇਦੵਤੇ ॥੬॥

aho. jasay rakhen gopaalah; naanak. rom, na chhedayate |6|

Sant Singh KhalsaBut if one is protected by the Lord of the World, O Nanak, not a hair on his head will be touched. ||6||
Manmohan SinghHowever, O Nanak, whomsoever the Lord saves; even a hair of his is touched not.
Manmohan Singh (Punjabi)ਪ੍ਰਤੂੰ ਹੇ ਨਾਨਕ! ਜਿਸ ਦੀ ਸੁਆਮੀ ਰੱਖਿਆ ਕਰਦਾ ਹੈ, ਉਸ ਦਾ ਇਕ ਵਾਲ ਭੀ ਵਿੰਗਾ ਨਹੀਂ ਹੋ ਸਕਦਾ।
Fareedkot Teekaਅਸਚਰਜ ਹੈ ਹੇ ਭਾਈ! ਜਿਸ ਕੀ ਰਖ੍ਯ੍ਯ ਕਰਣੇ ਵਾਲਾ ਆਪ ਗੋਪਾਲ ਹੋਤਾ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਕੋ ਕੌਨ ਮਾਰ ਸਕਤਾ ਹੈ? ਸੋ ਦੇਖੋ ਸੇ ਸਸਤ੍ਰ ਤਿਸ ਕਾ ਏਕ ਰੋਮ ਮਾਤ੍ਰ ਭੀ ਨਹੀਂ ਛੇਦਤੇ ਭਏ ਹੈਂ। ਯਥਾ-☬'ਜਿਸੁ ਰਾਖੈ ਤਿਸੁ ਕੋਇ ਨ ਮਾਰੈ॥'☬ਔ ਦੇਖੇ ਜਿਸ ਕੋ ਕਰਤਾਰ ਮਾਰੈ ਤਿਸ ਕਾ ਕੋਈ ਰਖ੍ਯਕ ਨਹੀਂ॥੬॥☬ਅਬ ਐਸੇ ਜਨਾਵਤੇ ਹੈਂ:
Prof. Sahib Singhਪਰ ਵਾਹ! ਹੇ ਨਾਨਕ! ਜਿਸ ਦੀ ਰਾਖੀ ਲਈ ਪਰਮਾਤਮਾ ਹੋਵੇ, ਉਸ ਦਾ ਵਾਲ (ਭੀ) ਵਿੰਗਾ ਨਹੀਂ ਹੁੰਦਾ ॥੬॥

ਪਦ ਅਰਥ ਅਹੋ = ਵਾਹ! ਜਸ੍ਯ੍ਯ = ਜਿਸ ਦਾ (यस्य)। ਰਖੇਣ = ਰੱਖਿਆ ਵਾਸਤੇ। ਰੋਮ = ਵਾਲ। ਨ ਛੇਦ੍ਯ੍ਯਤੇ = ਨਹੀਂ ਵਿੰਨ੍ਹਿਆ ਜਾਂਦਾ ॥੬॥

* ਭਾਵ: ਜਿਸ ਦਾ ਰਾਖਾ ਪਰਮਾਤਮਾ ਆਪ ਬਣੇ, ਉਸ ਦਾ ਕੋਈ ਵਾਲ ਭੀ ਵਿੰਗਾ ਨਹੀਂ ਕਰ ਸਕਦਾ।

SikhNet (Spanish)pero si uno está protegido por el Señor del Mundo, ni siquiera un pelo de su cabeza le podrán tocar. (6)

ਬਹੁ ਜਤਨ ਕਰਤਾ, ਬਲਵੰਤ ਕਾਰੀ; ਸੇਵੰਤ ਸੂਰਾ ਚਤੁਰ ਦਿਸਹ ॥

bahu jatan karataa, balavant kaaree; sevant sooraa chatur disah |

Sant Singh KhalsaHe may be surrounded on all four sides by servants and powerful warriors;
Manmohan SinghMany may make many efforts and very powerful warriors may serve him on four sides.
Manmohan Singh (Punjabi)ਬੰਦਾ ਘਣੇਰੇ ਉਪਰਾਲੇ ਕਰੇ, ਪਰਮ ਬਲਵਾਨ ਸੂਰਮੇ ਚਾਰੀ ਪਾਸੀ ਉਸ ਦੀ ਸੇਵਾ ਕਰਦੇ ਹੋਣ।
Fareedkot Teekaਜਿਸ ਪੁਰਸ ਕੀ ਰਖ੍ਯਾ ਕੇ ਜਤਨ ਕਰਤਾ ਪਰਮ ਬਲਵੰਤ ਭੀ ਹੋਵੈ ਔਰ ਤਿਸ ਕੋ ਆਗ੍ਯਾਕਾਰੀ ਸੂਰਮੇਂ ਚਾਰੋਂ ਦਿਸਾ ਮੇਂ ਖੜੇ ਹੋ ਕਰ ਸੇਵਨ ਕਰੇਂ ਅਰਥਾਤ ਪਹਿਰਾ ਦੇ ਕੇ ਰਾਖੀ ਕਰੈਂ॥
Prof. Sahib Singh(ਜੇਹੜਾ ਮਨੁੱਖ) ਬੜੇ ਜਤਨ ਕਰ ਸਕਦਾ ਹੋਵੇ, ਬੜਾ ਬਲਵਾਨ ਹੋਵੇ, ਚੌਹਾਂ ਪਾਸਿਆਂ ਤੋਂ ਕਈ ਸੂਰਮੇ ਜਿਸ ਦੀ ਸੇਵਾ ਕਰਨ ਵਾਲੇ ਹੋਣ,

ਪਦ ਅਰਥ ਕਰਤਾ = ਕਰਨ ਵਾਲਾ। ਸੂਰਾ = ਸੂਰਮੇ। ਚਤੁਰ = ਚਾਰ। ਦਿਸਹ = ਪਾਸੇ। ਚਤੁਰ ਦਿਸਹ = ਚੌਹਾਂ ਪਾਸਿਆਂ ਤੋਂ।

SikhNet (Spanish)Alguien podrá tener protección en las cuatro esquinas por sirvientes y poderosos guerreros,

ਬਿਖਮ ਥਾਨ ਬਸੰਤ ਊਚਹ; ਨਹ ਸਿਮਰੰਤ ਮਰਣੰ ਕਦਾਂਚਹ ॥

bikham thaan basant aoochah; neh simarant maranan kadaanchah |

Sant Singh Khalsahe may dwell in a lofty place, difficult to approach, and never even think of death.
Manmohan SinghHe may dwell in a difficult to approach and lofty place and may not ever think of death.
Manmohan Singh (Punjabi)ਉਹ ਪੁਜਣ ਨੂੰ ਔਖੇ ਅਤੇ ਉਚੇ ਅਸਥਾਨ ਤੇ ਰਹਿੰਦਾ ਹੋਵੇ ਅਤੇ ਮੌਤ ਦਾ ਖਿਆਲ ਉਸ ਨੂੰ ਕਦੇ ਭੀ ਨਾਂ ਆਉਂਦਾ ਹੋਵੇ!
Fareedkot Teekaਬਡੇ ਔਖੇ ਅਸਥਾਨ ਸਰਬ ਤੇ ਊਚੇ ਮੇਂ ਭੀ ਨਿਵਾਸ ਕਰਤਾ ਹੋਵੈ, ਜਹਾਂ ਮ੍ਰਿਤੂ ਕਾ ਰੰਚਕ ਮਾਤ੍ਰ ਕਦਾਚਿਤ ਸਿਮਰਨ ਨਹੀਂ ਹੋਵੈ॥
Prof. Sahib Singhਜੋ ਬੜੇ ਔਖੇ ਉੱਚੇ ਥਾਂ ਵੱਸਦਾ ਹੋਵੇ, (ਜਿਥੇ ਉਸ ਨੂੰ) ਮੌਤ ਦਾ ਕਦੇ ਚੇਤਾ ਭੀ ਨਾਹ ਆਵੇ।

ਪਦ ਅਰਥ ਬਿਖਮ = ਔਖਾ। ਬਸੰਤ = ਵੱਸਦਾ। ਮਰਣੰ = ਮੌਤ। ਕਦਾਂਚਹ = ਕਦੇ ਭੀ।

SikhNet (Spanish)podrá habitar en santuarios difíciles de llegar y no pensar para nada en la muerte,

ਹੋਵੰਤਿ ਆਗਿਆ, ਭਗਵਾਨ ਪੁਰਖਹ; ਨਾਨਕ. ਕੀਟੀ ਸਾਸ ਅਕਰਖਤੇ ॥੭॥

hovant aagiaa, bhagavaan purakhah; naanak. keettee saas akarakhate |7|

Sant Singh KhalsaBut when the Order comes from the Primal Lord God, O Nanak, even an ant can take away his breath of life. ||7||
Manmohan SinghHowever, when the order of the Illustrious Lord is issued, even an ant draws out his breath, O Nanak.
Manmohan Singh (Punjabi)ਪਰ ਜਦੋ ਕੀਰਤੀਵਾਨ ਪ੍ਰਭੂ ਦਾ ਹੁਕਮ ਜਾਰੀ ਹੋ ਜਾਂਦਾ ਹੈ, ਇਕ ਕੀੜੀ ਭੀ ਉਸ ਦਾ ਸਾਹ ਖਿੱਚ ਲੈਂਦੀ ਹੈ, ਹੇ ਨਾਨਕ!
Fareedkot Teekaਪਰੰਤੂ ਜਬ ਤਿਸ ਕੋ ਮਾਰਨੇ ਕੀ ਆਗ੍ਯਾ ਭਗਵਾਨ ਪੁਰਖ ਕੀ ਹੋਤੀ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਤਬ ਜਨ ਕੇ ਸ੍ਵਾਸ ਕੀੜੀ ਖੈਂਚ ਲੇਤੀ ਹੈ, ਭਾਵ ਯੇਹ ਜਿਸ ਕੋ ਕਰਤਾਰ ਮਾਰੇ ਤਿਸ ਕਾ ਕੋਈ ਰਖ੍ਯਕ ਨਹੀਂ ਹੋਤਾ ਹੈ॥੭॥☬ਜੈਸੇ ਰਾਜਾ ਪ੍ਰੀਛਤ ਕੋ ਰਿਖੀ ਕੇ ਪੁਤ੍ਰ ਸੇ ਸਰਪ ਕੇ ਡਸਨੇ ਕਾ ਸਰਾਪ ਹੂਆ ਥਾ। ਤਬ ਤਿਸ ਕੇ ਭੈ ਕਰ ਕੇ ਰਾਜਾ ਨੇ ਗੰਗਾ ਜੀ ਕੇ ਪਰਵਾਹ ਮੇਂ ਮੰਦਰ ਰਚਾ ਜਹਾਂ ਕੀੜੀ ਭੀ ਨਹੀਂ ਜਾਇ ਸਕੈ ਔ ਚੁਫੇਰੇ ਪਹਰੇ ਖੜੇ ਕੀਏ, ਪਰੰਤੂ ਜਬ ਸਮਾਂ ਆਇਆ ਤਬ ਫੂਲੋਂ ਮੇਂ ਮਛਰ ਵਾ ਕੀੜੀ ਰੂਪ ਹੋ ਕਰ ਤਛਕ ਨੇ ਜਾਇ ਕਰ ਤਿਸ ਕੋ ਡਸ ਕਰ ਮ੍ਰਿਤ ਕੀਆ। ਤਾਂ ਤੇ ਜਤਨ ਕਰਨੇ ਸੇ ਕੋਈ ਬਚਤਾ ਨਹੀਂ, ਜਿਸ ਕੋ ਵਾਹਿਗੁਰੂ ਰਾਖੇ ਸੋਈ ਬਚਤਾ ਹੈ। ਤਬ ਹਰ ਲਾਲ ਔਰ ਹਰ ਕ੍ਰਿਸ਼ਨ ਪੰਡਤੋਂ ਨੇ ਪੂਛਾ: ਇਸ ਕਲਿਜੁਗ ਮੇਂ ਜੀਵੋਂ ਕੋ ਕੌਨ ਕਰਮ ਕਰਨੇ ਯੋਗ ਹੈਂ। ਤਿਸ ਪਰ ਸ੍ਰੀ ਗੁਰੂ ਜੀ ਕਹਿਤੇ ਹੈਂ:
Prof. Sahib Singhਹੇ ਨਾਨਕ! ਇਕ ਕੀੜੀ ਉਸ ਦੇ ਪ੍ਰਾਣ ਖਿੱਚ ਲੈਂਦੀ ਹੈ ਜਦੋਂ ਭਗਵਾਨ ਅਕਾਲ ਪੁਰਖ ਦਾ ਹੁਕਮ ਹੋਵੇ (ਉਸ ਨੂੰ ਮਾਰਨ ਲਈ) ॥੭॥

ਪਦ ਅਰਥ ਹੋਵੰਤਿ = ਹੁੰਦੀ ਹੈ। ਕੀਟੀ = ਕੀੜੀ। ਅਕਰਖਤੇ = ਖਿੱਚ ਲੈਂਦੀ ਹੈ ॥੭॥

* ਭਾਵ: ਧੁਰ ਦਰਗਾਹ ਤੋਂ ਜਿਸ ਦੀ ਚਿੱਠੀ ਪਾਟੀ ਹੋਈ ਆ ਜਾਂਦੀ ਹੈ, ਉਹ ਆਪਣੀ ਰਾਖੀ ਦੇ ਪਿਆ ਬਾਨ੍ਹਣੂ ਬੰਨ੍ਹੇ, ਮਾੜਾ ਜਿਹਾ ਬਹਾਨਾ ਹੀ ਉਸ ਦੀ ਚੋਗ ਸਦਾ ਲਈ ਮੁਕਾ ਦੇਂਦਾ ਹੈ।

SikhNet (Spanish)pero cuando la orden viene del Señor Dios Primordial, oh dice Nanak, hasta una hormiga le puede arrebatar la respiración de su vida. (7)
Answers quote the Granth verbatim with Ang citations. AI commentary is not Gurbani and not a religious ruling.