ਕਾਚ ਕੋਟੰ ਰਚੰਤਿ ਤੋਯੰ; ਲੇਪਨੰ ਰਕਤ ਚਰਮਣਹ ॥
kaach kottan rachant toyan; lepanan rakat charamanah |
Sant Singh KhalsaThis fragile body-fortress is made up of water, plastered with blood and wrapped in skin.
Manmohan SinghThis frail body fortress is built up of water and is plastered with blood and skin.
Manmohan Singh (Punjabi)ਇਸ ਸਰੀਰ ਦਾ ਕੱਚਾ ਕਿਲ੍ਹਾ ਪਾਣੀ ਤੋਂ ਬਣਿਆ ਹੋਇਆ ਹੈ ਅਤੇ ਲਹੂ ਤੇ ਖਲ ਨਾਲ ਲਿਪਿਆ ਹੋਇਆ ਹੈ।
Fareedkot Teekaਇਹੁ ਸਰੀਰ (ਕਾਚ ਕੋਟੰ) ਕੰਚ ਕਾ ਕੋਟ ਹੈ ਔਰ (ਤੋਯੰ) ਜਲ ਕਰ ਅਰਥਾਤ ਰਕਤ ਬੀਰਜ ਸੇ ਰਚਾ ਹੂਆ ਹੈ। ਰਕਤ ਔਰ (ਚਰਮਣਹ) ਚੰਮ ਸੇ ਲੇਪਨ ਕੀਆ ਹੂਆ ਹੈ॥
Prof. Sahib Singh(ਇਹ ਸਰੀਰ) ਕੱਚਾ ਕਿਲ੍ਹਾ ਹੈ, (ਜੋ) ਪਾਣੀ (ਭਾਵ, ਵੀਰਜ) ਦਾ ਬਣਿਆ ਹੋਇਆ ਹੈ, ਅਤੇ ਲਹੂ ਤੇ ਚੰਮ ਨਾਲ ਲਿੰਬਿਆ ਹੋਇਆ ਹੈ।ਪਦ ਅਰਥ ਕਾਚ = ਕੱਚਾ। ਕੋਟੰ = ਕਿਲ੍ਹਾ (कोट)। ਰਚੰਤਿ = ਰਚਿਆ ਹੋਇਆ ਹੈ। ਤੋਯੰ = ਪਾਣੀ (तोयं)। ਰਕਤ = ਰੱਤ, ਲਹੂ (रक्तं)। ਚਰਮਣਹ = ਚੰਮ, ਖੱਲੜੀ (चर्मन्)।
SikhNet (Spanish)La frágil fortaleza del cuerpo esta hecha de agua, aplanada con sangre y envuelta en piel.
ਨਵੰਤ ਦੁਆਰੰ, ਭੀਤ ਰਹਿਤੰ; ਬਾਇ ਰੂਪੰ ਅਸਥੰਭਨਹ ॥
navant duaaran, bheet rahitan; baae roopan asathanbhanah |
Sant Singh KhalsaIt has nine gates, but no doors; it is supported by pillars of wind, the channels of the breath.
Manmohan SinghIts nine entrances are without shutters and it is supported by the beauteous pillar of air.
Manmohan Singh (Punjabi)ਇਸ ਦੇ ਨੌ ਬੂਹੇ ਤਖਤਿਆਂ ਦੇ ਬਗੇਰ ਹਨ ਅਤੇ ਇਸ ਨੂੰ ਹਵਾ ਦੇ ਸੁੰਦਰ ਥਮਲੇ ਨੇ ਥੰਮਿਆ ਹੋਇਆ ਹੈ।
Fareedkot Teekaਨੌ ਗੋਲਕ ਇਸ ਕੇ ਨੌ ਦਰਵਾਜੇ ਹੈਂ, ਪਰੰਤੂ ਭੀਤ, ਭਾਵ ਦੀਵਾਰੋਂ ਸੇ ਰਹਿਤ ਹੈਂ, ਪੁਨਾ (ਬਾਇ) ਪਵਨ ਰੂਪੀ ਅਰਥਾਤ ਸ੍ਵਾਸੋਂ ਕਾ ਇਸ ਮੇਂ ਥੰਭਾ ਹੈ॥
Prof. Sahib Singh(ਇਸ ਦੇ) ਨੌ ਦਰਵਾਜ਼ੇ (ਗੋਲਕਾਂ) ਹਨ, (ਪਰ ਦਰਵਾਜ਼ਿਆਂ ਦੇ) ਭਿੱਤ ਨਹੀਂ ਹਨ, ਸੁਆਸਾਂ ਦੀ (ਇਸ ਨੂੰ) ਥੰਮ੍ਹੀ (ਦਿੱਤੀ ਹੋਈ) ਹੈ।ਪਦ ਅਰਥ ਨਵੰਤ = ਨੌ। ਭੀਤ = ਭਿੱਤ, ਦਰਵਾਜ਼ੇ ਦੇ ਤਖ਼ਤੇ। ਬਾਇ = ਹਵਾ, ਸੁਆਸ। ਅਸਥੰਭਨਹ = ਥੰਮ੍ਹ (स्तम्भन)।
SikhNet (Spanish)Tiene nueve orificios, pero no puertas y soportado por pilares de viento, los canales de la respiración.
ਗੋਬਿੰਦ ਨਾਮੰ. ਨਹ ਸਿਮਰੰਤਿ; ਅਗਿਆਨੀ ਜਾਨੰਤਿ ਅਸਥਿਰੰ ॥
gobind naaman. neh simarant; agiaanee jaanant asathiran |
Sant Singh KhalsaThe ignorant person does not meditate in remembrance on the Lord of the Universe; he thinks that this body is permanent.
Manmohan SinghThe ignorant man contemplates not his Lord's name and deems his body eternal.
Manmohan Singh (Punjabi)ਬੇਸਮਝ ਬੰਦਾ ਆਪਣੇ ਪ੍ਰਭੂ ਦੇ ਨਾਮ ਦਾ ਆਰਾਧਨ ਨਹੀਂ ਕਰਦਾ ਅਤੇ ਆਪਣੀ ਦੇਹ ਨੂੰ ਸਦੀਵੀ ਸਥਿਰ ਸਮਝਦਾ ਹੈ।
Fareedkot Teekaਐਸੇ ਕੋਟ ਮੇਂ ਨਿਵਾਸੁ ਕਰ ਜੋ ਅਗਿਆਨੀ ਜੀਵ ਇਸ ਕੋ ਇਸਥਿਤਿ ਰੂਪ ਜਾਨ ਕਰ ਗੋਬਿੰਦ ਕੇ ਨਾਮ ਕੋ ਨਹੀਂ ਸਿਮਰਨ ਕਰਤਾ ਹੈ, ਸੋ ਜੀਵ ਦੁਖੀ ਹੋਤਾ ਹੈ॥
Prof. Sahib Singhਮੂਰਖ ਜੀਵ (ਇਸ ਸਰੀਰ ਨੂੰ) ਸਦਾ-ਥਿਰ ਰਹਿਣ ਵਾਲਾ ਜਾਣਦੇ ਹਨ, ਤੇ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ।ਪਦ ਅਰਥ ਜਾਨੰਤਿ = ਜਾਣਦੇ ਹਨ (जानन्ति)। ਅਸਥਿਰੰ = ਸਦਾ-ਥਿਰ ਰਹਿਣ ਵਾਲਾ।
SikhNet (Spanish)El ignorante no medita en el Señor del Universo y piensa que su cuerpo es permanente,
ਦੁਰਲਭ ਦੇਹ ਉਧਰੰਤ; ਸਾਧ ਸਰਣ ਨਾਨਕ ॥
duralabh deh udharant; saadh saran naanak |
Sant Singh KhalsaThis precious body is saved and redeemed in the Sanctuary of the Holy, O Nanak,
Manmohan SinghO Nanak, the priceless body is saved by seeking refuge of the saints,
Manmohan Singh (Punjabi)ਹੇ ਨਾਨਕ! ਅਮੋਲਕ ਕਾਂਇਆ ਦਾ ਉਧਾਰ ਹੋ ਜਾਂਦਾ ਹੈ, ਸੰਤਾਂ ਦੀ ਸ਼ਰਣਾਗਤ ਲੈਣ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਸ ਸੰਤੋਂ ਕੀ ਸਰਣ ਹੋ ਕਰ ਸਿਮਰਨ ਕਰਤਾ ਹੈ, ਸੋ ਜਨ ਦੁਰਲਭ੍ਯ ਦੇਹ ਕਾ ਉਧਾਰ ਕਰ ਲੇਤਾ ਹੈ॥
Prof. Sahib Singhਹੇ ਨਾਨਕ! ਸਾਧ ਸੰਗਤ ਵਿਚ ਆ ਕੇ ਉਹ ਬੰਦੇ ਇਸ ਦੁਰਲੱਭ ਸਰੀਰ ਨੂੰ (ਨਿੱਤ ਦੀ ਮੌਤ ਦੇ ਮੂੰਹੋਂ) ਬਚਾ ਲੈਂਦੇ ਹਨ,ਪਦ ਅਰਥ ਉਧਰੰਤ = ਬਚਾ ਲੈਂਦੇ ਹਨ।
SikhNet (Spanish)pero este precioso cuerpo es redimido y salvado en el Santuario de los Santos.
ਹਰਿ ਹਰਿ ਹਰਿ ਹਰਿ; ਹਰਿ ਹਰੇ ਜਪੰਤਿ ॥੪॥
har har har har; har hare japant |4|
Sant Singh Khalsachanting the Name of the Lord, Har, Har, Har, Har, Har, Haray. ||4||
Manmohan Singhand reciting the Lord God Master's name, Har Har.
Manmohan Singh (Punjabi)ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ।
Fareedkot Teekaਸੋ ਜਨ ਦੁਖੋਂ ਕੇ ਹਰਨੇਹਾਰੇ ਹਰਿ ਹਰਿ ਨਾਮ ਕੋ ਹਰ ਪ੍ਰਕਾਰ ਸੇ ਮਨ, ਤਨ, ਬਾਣੀ ਕਰ (ਜਪੰਤ) ਜਪਤਾ ਹੈ ਅਰਥਾਤ ਸਿਮਰਨ ਕਰਤਾ ਹੈ॥੪॥☬ਬੇਨਤੀ ਕਾ ਪ੍ਰਕਾਰੁ ਉਚਾਰਨ ਕਰਤੇ ਹੈਂ:
Prof. Sahib Singh(ਜੋ) ਪਰਮਾਤਮਾ ਦਾ ਨਾਮ ਜਪਦੇ ਹਨ ॥੪॥ਪਦ ਅਰਥ ਜਪੰਤਿ = ਜਪਦੇ ਹਨ (ਜੋ) (जपन्ति) ॥੪॥
* ਭਾਵ: ਇਸ ਸਰੀਰ ਦੀ ਕੀਹ ਪਾਂਇਆਂ? ਪਰ ਆਤਮਾ ਜੀਵਨ ਦੀ ਸੂਝ ਤੋਂ ਸੱਖਣਾ ਮਨੁੱਖ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਮਿਥ ਬੈਠਦਾ ਹੈ ਤੇ ਪਰਮਾਤਮਾ ਨੂੰ ਭੁਲਾ ਦੇਂਦਾ ਹੈ।
SikhNet (Spanish)Oh dice Nanak, recitando el Nombre del Señor, Jar, Jar, Jar, Jar, Jar, Jari. (4)