ੴ

ਸਿੱਖਬਾਣੀ · SikhBani

ਸਤਿਗੁਰ ਕੀ ਸੇਵ ਨ ਕੀਤੀਆ ਸਬਦਿ ਨ ਲਗੋ ਭਾਉ ॥

satigur kee sev na keeteea sabad na lago bhaau
Guru Amardas Ji ਗੁਰੂ ਅਮਰਦਾਸ ਜੀ · Raag Bilaaval · Ang 850 · 6 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਸਤਿਗੁਰ ਕੀ ਸੇਵ. ਨ ਕੀਤੀਆ; ਸਬਦਿ. ਨ ਲਗੋ ਭਾਉ ॥

satigur kee sev. na keeteea; sabad. na lago bhaau |

Sant Singh KhalsaOne who does not serve the True Guru, and who does not love the Word of the Shabad,
Manmohan SinghHe who serves not the True Guru and cultivates not love for the Guru's word.
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਉਂਦਾ ਅਤੇ ਗੁਰਾਂ ਦੀ ਬਾਣੀ ਨਾਲ ਪਿਰਹੜੀ ਨਹੀਂ ਪਾਉਂਦਾ।
Fareedkot Teekaਜਿਸ ਨੇ ਸਤਿਗੁਰੋਂ ਕੀ ਸੇਵਾ ਨਹੀਂ ਕਰੀ ਹੈ ਔਰ ਗੁਰੋਂ ਕੇ ਸਬਦ ਮੇਂ ਪ੍ਰੇਮ ਨਹੀਂ ਲਗਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ-ਕਮਾਈ ਨਾਹ ਕੀਤੀ, ਜਿਸ ਦਾ ਪਿਆਰ (ਗੁਰੂ ਦੇ) ਸ਼ਬਦ ਵਿਚ ਨਾਹ ਬਣਿਆ,

ਪਦ ਅਰਥ ਸੇਵ = ਸੇਵਾ, ਕਾਰ। ਸਬਦਿ = ਗੁਰੂ ਦੇ ਸ਼ਬਦ ਵਿਚ। ਭਾਉ = ਪਿਆਰ।

SikhNet (Spanish)Si uno no sirve sólo al Guru Verdadero y ama su Palabra,

ਹਉਮੈ ਰੋਗੁ ਕਮਾਵਣਾ; ਅਤਿ ਦੀਰਘੁ ਬਹੁ ਸੁਆਉ ॥

haumai rog kamaavanaa; at deeragh bahu suaau |

Sant Singh Khalsaearns the very painful disease of egotism; he is so very selfish.
Manmohan SinghHe earns the very chronic disease of self-conceit and is extremely selfish.
Manmohan Singh (Punjabi)ਉਹ ਸਵੈ-ਹੰਗਤਾ ਦੀ ਪਰਮ ਲੰਮੀ ਬੀਮਾਰੀ ਦੀ ਖੱਟੀ ਖੱਟਦਾ ਹੈ ਅਤੇ ਬਹੁਤ ਹੀ ਮਤਲਵ ਪ੍ਰਸਤ ਹੈ।
Fareedkot Teekaਤਿਨੋਂ ਨੇ ਬਹੁਤ ਵਿਸ਼ਿਓਂ ਕੇ (ਸੁਆਉ) ਸੁਆਰਥ ਕੋ ਲੇ ਕਰ ਸਕਾਮ ਕਰਮੋਂ ਕਾ ਕਮਾਵਣਾ ਕੀਆ ਹੈ। ਤਿਸੀ ਤੇ ਤਿਨ ਕੋ ਹਉਮੈਂ ਕਾ ਰੋਗੁ ਅਤੀ ਬਡਾ ਹੋਤਾ ਭਇਆ ਹੈ॥
Prof. Sahib Singh(ਆਪਣੇ ਹੀ ਮਨ ਦਾ ਮੁਰੀਦ ਰਹਿ ਕੇ ਉਸ ਨੇ) ਅਨੇਕਾਂ ਚਸਕਿਆਂ ਵਲ ਪ੍ਰੇਰਨ ਵਾਲਾ ਬਹੁਤ ਲੰਮਾ ਹਉਮੈ ਦਾ ਰੋਗ ਹੀ ਖੱਟਿਆ;

ਪਦ ਅਰਥ ਦੀਰਘੁ = ਲੰਮਾ। ਬਹੁ ਸੁਆਉ = ਬਹੁਤੇ ਸੁਆਦਾਂ ਵਲ ਪ੍ਰੇਰਨ ਵਾਲਾ।

SikhNet (Spanish)no logra erradicar el dolor que la maldad del ego produce.

ਮਨਹਠਿ ਕਰਮ ਕਮਾਵਣੇ; ਫਿਰਿ ਫਿਰਿ ਜੋਨੀ ਪਾਇ ॥

manahatth karam kamaavane; fir fir jonee paae |

Sant Singh KhalsaActing stubborn-mindedly, he is reincarnated over and over again.
Manmohan SinghBy doing deeds through mind's obstinacy, man is made to wander in existences again and again.
Manmohan Singh (Punjabi)ਚਿੱਤ ਦੀ ਜਿੱਦ ਰਾਹੀਂ ਕੰਮ ਕਰਨ ਦੁਆਰਾ ਇਨਸਾਨ ਜੂਨੀਆਂ ਅੰਦਰ ਮੁੜ ਮੁੜ ਦੇ ਧੱਕਿਆ ਜਾਂਦਾ ਹੈ।
Fareedkot Teekaਕਿਉਂਕਿ ਮਨ ਕੇ ਝੂਠੇ ਹਠ ਕਰ ਕਰਮ ਕਮਾਵਣੇ ਤੇ ਸੋ ਇਹ ਜੀਵ (ਫਿਰਿ ਫਿਰਿ) ਵਾਰੰਵਾਰ ਜੋਨੀਓਂ ਕੋ ਪਾਵਤਾ ਹੈ॥
Prof. Sahib Singhਆਪਣੇ ਮਨ ਦੇ ਹਠ ਦੇ ਆਸਰੇ (ਹੋਰ ਹੋਰ) ਕਰਮ ਕਰਦੇ ਰਹਿਣ ਕਰਕੇ ਉਹ ਮਨੁੱਖ ਮੁੜ ਮੁੜ ਜੂਨਾਂ (ਦੇ ਗੇੜ) ਵਿਚ ਪੈਂਦਾ ਹੈ।

ਪਦ ਅਰਥ ਹਠਿ = ਹਠ ਦੀ ਰਾਹੀਂ। ਪਾਇ = ਪੈਂਦਾ ਹੈ।

SikhNet (Spanish)Si uno actúa voluntariosamente, uno es colocado de regreso en el vientre materno una y otra vez.

ਗੁਰਮੁਖਿ ਜਨਮੁ ਸਫਲੁ ਹੈ; ਜਿਸ ਨੋ ਆਪੇ ਲਏ ਮਿਲਾਇ ॥

guramukh janam safal hai; jis no aape le milaae |

Sant Singh KhalsaThe birth of the Gurmukh is fruitful and auspicious. The Lord unites him with Himself.
Manmohan SinghFruitful is the birth of the Guru-ward, whom the Lords of Himself, unites with Himself.
Manmohan Singh (Punjabi)ਫਲਦਾਇਕ ਹੈ, ਜੰਮਣਾ ਗੁਰੂ-ਸਮਰਪਣ ਦਾ, ਜਿਸ ਨੂੰ ਪ੍ਰਭੂ ਖੁਦ-ਬ-ਖੁਦ ਹੀ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜਿਸ ਗੁਰਮੁਖਿ ਕੋ ਵਾਹਿਗੁਰੂ ਅਪਨੇ ਮੇਂ ਮਿਲਾਇ ਲੇਵੈ ਤਿਸ ਕਾ ਜਨਮ ਸਫਲੁ ਹੈ॥
Prof. Sahib Singhਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ (ਪਰ ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਜਿਸ ਨੂੰ (ਪਰਮਾਤਮਾ) ਆਪ ਹੀ (ਗੁਰੂ ਦੇ ਚਰਨਾਂ ਵਿਚ) ਜੋੜਦਾ ਹੈ।

ਪਦ ਅਰਥ ਸਫਲੁ = ਕਾਮਯਾਬ। ਆਪੇ = (ਪ੍ਰਭੂ) ਆਪ ਹੀ।

SikhNet (Spanish)Bendito es el nacimiento del ser consciente en Dios, a quien el Señor Mismo une en Su Ser.

ਨਾਨਕ. ਨਦਰੀ ਨਦਰਿ ਕਰੇ; ਤਾ ਨਾਮ ਧਨੁ ਪਲੈ ਪਾਇ ॥੨॥

naanak. nadaree nadar kare; taa naam dhan palai paae |2|

Sant Singh KhalsaO Nanak, when the Merciful Lord grants His Mercy, one obtains the wealth of the Naam, the Name of the Lord. ||2||
Manmohan SinghO Nanak, if the Merciful Master shows His mercy, then does man obtain the Name's wealth,
Manmohan Singh (Punjabi)ਹੇ ਨਾਨਕ! ਜੇਕਰ ਮਿਹਰਬਾਨ ਮਾਲਕ ਆਪਣੀ ਮਿਹਰ ਧਾਰੇ, ਤਦ ਇਨਸਾਨ ਨਾਮ ਦੀ ਦੌਲਤ ਨੂੰ ਪਰਾਪਤ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਜੇਕਰ (ਨਦਰੀ) ਵਾਹਿਗੁਰੂ ਅਪਣੀ ਕਿਰਪਾ ਦ੍ਰਿਸਟੀ ਕਰੇ ਤੌ ਨਾਮ ਰੂਪੀ ਧਨ ਪਲੇ ਮੇਂ ਪੜਤਾ ਹੈ॥੨॥
Prof. Sahib Singhਹੇ ਨਾਨਕ! ਜਦੋਂ ਮਿਹਰ ਦੀ ਨਿਗਾਹ ਕਰਨ ਵਾਲਾ ਪ੍ਰਭੂ (ਕਿਸੇ ਮਨੁੱਖ ਉਤੇ ਮਿਹਰ ਦੀ) ਨਿਗਾਹ ਕਰਦਾ ਹੈ ਤਦੋਂ ਉਹ ਪਰਮਾਤਮਾ ਦਾ ਨਾਮ-ਧਨ ਪ੍ਰਾਪਤ ਕਰ ਲੈਂਦਾ ਹੈ ॥੨॥

ਪਦ ਅਰਥ ਨਦਰੀ = ਮਿਹਰ ਦੀ ਨਿਗਾਹ ਕਰਨ ਵਾਲਾ ਪ੍ਰਭੂ। ਪਲੈ ਪਾਇ = ਹਾਸਲ ਕਰ ਲੈਂਦਾ ਹੈ ॥੨॥

SikhNet (Spanish)Dice Nanak: Cuando el Señor de Gracia nos bendice con Su Misericordia, uno logra las Riquezas del Nombre del Señor.(2)
Answers quote the Granth verbatim with Ang citations. AI commentary is not Gurbani and not a religious ruling.