ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸਭ ਵਡਿਆਈਆ ਹਰਿ ਨਾਮ ਵਿਚਿ; ਹਰਿ ਗੁਰਮੁਖਿ ਧਿਆਈਐ ॥
sabh vaddiaaeea har naam vich; har guramukh dhiaaeeai |
Sant Singh KhalsaAll glorious greatness is in the Name of the Lord; as Gurmukh, meditate on the Lord.
Manmohan SinghAll the glories are in the Lord's name, so remember thou thy God's name, through the Guru.
Manmohan Singh (Punjabi)ਸਾਰੀਆਂ ਬਜ਼ੁਰਗੀਆਂ ਪ੍ਰਭੂ ਦੇ ਨਾਮ ਵਿੱਚ ਹਨ, ਇਸ ਲਈ ਗੁਰਾਂ ਦੇ ਰਾਹੀਂ ਤੂੰ ਆਪਣੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
Fareedkot Teekaਸਰਬ ਵਡਿਆਈਆਂ ਹਰੀ ਕੇ ਨਾਮ ਕੇ ਬੀਚ ਹੈਂ, ਪ੍ਰੰਤੂ ਸੋ ਹਰੀ ਕਾ ਨਾਮ ਗੁਰੋਂ ਦ੍ਵਾਰੇ ਧਿਆਈਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਸਿਮਰਨ ਵਿਚ ਸਾਰੇ ਗੁਣ ਹਨ (ਜੇ ਮਨੁੱਖ ਨਾਮ ਸਿਮਰੇ ਤਾਂ ਉਸ ਦੇ ਅੰਦਰ ਸਾਰੇ ਆਤਮਕ ਗੁਣ ਪੈਦਾ ਹੋ ਜਾਂਦੇ ਹਨ, ਪਰ) ਪਰਮਾਤਮਾ (ਦਾ ਨਾਮ) ਗੁਰੂ ਦੀ ਸਰਨ ਪਿਆਂ ਹੀ ਸਿਮਰਿਆ ਜਾ ਸਕਦਾ ਹੈ।ਪਦ ਅਰਥ ਸਭ ਵਡਿਆਈਆ = ਸਾਰੇ ਗੁਣ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ, ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ। ਧਿਆਈਐ = ਸਿਮਰਿਆ ਜਾ ਸਕਦਾ ਹੈ।
SikhNet (Spanish)Toda Gloria se da a través del Nombre del Señor; contempla a tu Señor por la Gracia del Guru.
ਜਿ ਵਸਤੁ ਮੰਗੀਐ. ਸਾਈ ਪਾਈਐ; ਜੇ ਨਾਮਿ ਚਿਤੁ ਲਾਈਐ ॥
ji vasat mangeeai. saaee paaeeai; je naam chit laaeeai |
Sant Singh KhalsaOne obtains all that he asks for, if he keeps his consciousness focused on the Lord.
Manmohan SinghIf man fixes his mind on his God's Name he obtains all the things, he asks for,
Manmohan Singh (Punjabi)ਜੇਕਰ ਬੰਦਾ ਆਪਣਾ ਮਨ ਆਪਣੇ ਹਰੀ ਦੇ ਨਾਮ ਨਾਲ ਜੋੜ ਲਵੇ ਤਾਂ ਉਸ ਨੂੰ ਮੂੰਹ-ਮੰਗੀਆਂ ਸਾਰੀਆਂ ਸ਼ੈਆਂ ਮਿਲ ਜਾਂਦੀਆਂ ਹਨ।
Fareedkot Teekaਹੇ ਭਾਈ! ਜੇ ਨਾਮ ਬੀਚ ਚਿਤ ਕੋ ਲਗਾਈਏ ਤਉ ਜੋ ਵਸਤੂ ਮੰਗੀਐ ਸੋਈ ਪਾਈਤੀ ਹੈ॥
Prof. Sahib Singhਹੇ ਭਾਈ! ਜੇ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜੀ ਰੱਖੀਏ ਤਾਂ (ਉਸ ਦੇ ਦਰ ਤੋਂ) ਜਿਹੜੀ ਭੀ ਚੀਜ਼ ਮੰਗੀ ਜਾਂਦੀ ਹੈ ਉਹੀ ਮਿਲ ਜਾਂਦੀ ਹੈ।ਪਦ ਅਰਥ ਜਿ ਵਸਤੁ = ਜਿਹੜੀ ਚੀਜ਼। ਨਾਮਿ = ਨਾਮ ਵਿਚ।
SikhNet (Spanish)Si estamos entonados en el Nombre del Señor, obtendremos lo que añoramos de Dios.
ਗੁਹਜ ਗਲ ਜੀਅ ਕੀ. ਕੀਚੈ ਸਤਿਗੁਰੂ ਪਾਸਿ; ਤਾ ਸਰਬ ਸੁਖੁ ਪਾਈਐ ॥
guhaj gal jeea kee. keechai satiguroo paas; taa sarab sukh paaeeai |
Sant Singh KhalsaIf he tells the secrets of his soul to the True Guru, then he finds absolute peace.
Manmohan SinghIf man talks his mind's secret thing to the True Guru, then attains he all the comforts.
Manmohan Singh (Punjabi)ਜੇਕਰ ਬੰਦਾ ਆਪਣੇ ਦਿਲ ਦੀ ਗੁੱਝੀ ਬਾਤ ਸੱਚੇ ਗੁਰਾਂ ਕੋਲ ਕਰੇ, ਤਦ ਉਸ ਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।
Fareedkot Teekaਸਤਿਗੁਰੋਂ ਕੇ ਪਾਸ ਅਪਨੇ (ਜੀਅ) ਰਿਦੇ ਕੀ ਗੁਪਤ ਬਾਤ ਜੋ ਹੋਵੇ ਸੋ ਕਰੀਏ ਤਬ ਸਰਬ ਸੁਖੋਂ ਕੋ ਪਾਈਤਾ ਹੈ॥
Prof. Sahib Singhਹੇ ਭਾਈ! ਜਦੋਂ ਦਿਲ ਦੀ ਘੁੰਡੀ ਸਤਿਗੁਰੂ ਦੇ ਅੱਗੇ ਖੋਹਲੀ ਜਾਂਦੀ ਹੈ ਤਦੋਂ ਹਰੇਕ ਕਿਸਮ ਦਾ ਸੁਖ ਮਿਲ ਜਾਂਦਾ ਹੈ।ਪਦ ਅਰਥ ਗੁਹਜ ਗਲ = ਲੁਕਵੀਂ ਗੱਲ, ਅੰਦਰਲੀ ਗੱਲ, ਦਿਲ ਦੀ ਘੁੰਡੀ। ਜੀਅ ਕੀ = ਦਿਲ ਦੀ। ਕੀਚੈ = ਕੀਤੀ ਜਾਏ। ਸਰਬ ਸੁਖੁ = ਹਰੇਕ ਕਿਸਮ ਦਾ ਸੁਖ।
SikhNet (Spanish)Si abrimos nuestra intimidad al Guru, logramos el Estado Supremo de Éxtasis.
ਗੁਰੁ ਪੂਰਾ ਹਰਿ ਉਪਦੇਸੁ ਦੇਇ; ਸਭ ਭੁਖ ਲਹਿ ਜਾਈਐ ॥
gur pooraa har upades dee; sabh bhukh leh jaaeeai |
Sant Singh KhalsaWhen the Perfect Guru bestows the Lord's Teachings, then all hunger departs.
Manmohan SinghWhen the Perfect Guru imparts Divine instruction, then all the hunger departs.
Manmohan Singh (Punjabi)ਜਦ ਪੂਰਨ ਗੁਰੂ ਜੀ ਈਸ਼ਵਰੀ ਸਿਖ-ਮਤ ਦਿੰਦੇ ਹਨ ਤਾਂ ਸਾਰੀ ਭੁੱਖ ਨਵਿਰਤ ਹੋ ਜਾਂਦੀ ਹੈ।
Fareedkot Teekaਜਬ ਪੂਰਾ ਸਤਿਗੁਰੂ ਹਰੀ ਕੇ ਨਾਮ ਕਾ ਉਪਦੇਸ ਦੇਵੇ ਤਬ ਸਰਬ ਪਦਾਰਥੋਂ ਕੀ ਤ੍ਰਿਸਨਾ ਰੂਪੀ ਭੁਖ ਉਤਰ ਜਾਤੀ ਹੈ॥
Prof. Sahib Singhਪੂਰਾ ਸਤਿਗੁਰੂ ਪਰਮਾਤਮਾ (ਦੇ ਸਿਮਰਨ) ਦਾ ਉਪਦੇਸ਼ ਦੇਂਦਾ ਹੈ (ਅਤੇ ਸਿਮਰਨ ਦੀ ਬਰਕਤ ਨਾਲ) ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ।ਪਦ ਅਰਥ ਦੇਇ = ਦੇਂਦਾ ਹੈ। ਭੁਖ = ਤ੍ਰਿਸ਼ਨਾ।
SikhNet (Spanish)El Guru Perfecto nos vuelve sabios en Dios y toda nuestra añoranza se diluye.
ਜਿਸੁ ਪੂਰਬਿ ਹੋਵੈ ਲਿਖਿਆ; ਸੋ ਹਰਿ ਗੁਣ ਗਾਈਐ ॥੩॥
jis poorab hovai likhiaa; so har gun gaaeeai |3|
Sant Singh KhalsaOne who is blessed with such pre-ordained destiny, sings the Glorious Praises of the Lord. ||3||
Manmohan SinghHe, who is so pre destined, celebrates his God's praise.
Manmohan Singh (Punjabi)ਜਿਸ ਦੇ ਭਾਗਾਂ ਵਿੱਚ ਮੁੱਢੋ ਇਹੋ ਜਿਹੀ ਲਿਖਤਾਕਾਰ ਹੈ; ਉਹ ਆਪਣੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਜਿਸ ਕੋ ਪੂਰਬ ਤੇ ਹੀ ਮਸਤਕ ਪਰ ਉਤਮ ਲੇਖ ਲਿਖਾ ਹੋਵੈ ਸੋਈ ਹਰੀ ਕੇ ਗੁਣੋਂ ਕੋ ਗਾਯਨ ਕਰਤਾ ਹੈ॥੩॥
Prof. Sahib Singhਪਰ ਹੇ ਭਾਈ! ਜਿਸ ਮਨੁੱਖ ਦੇ ਅੰਦਰ ਮੁੱਢ ਤੋਂ {ਸਿਫ਼ਤਿ-ਸਾਲਾਹ ਦੇ ਸੰਸਕਾਰਾਂ ਦਾ} ਲੇਖ ਲਿਖਿਆ ਹੁੰਦਾ ਹੈ ਉਹ ਹੀ ਪਰਮਾਤਮਾ ਦੇ ਗੁਣ ਗਾਂਦਾ ਹੈ (ਬਾਕੀ ਸਾਰੀ ਲੁਕਾਈ ਤਾਂ ਮਾਇਆ ਦੇ ਢਹੇ ਚੜ੍ਹੀ ਰਹਿੰਦੀ ਹੈ) ॥੩॥ਪਦ ਅਰਥ ਪੂਰਬਿ = ਪਹਿਲਾਂ ਤੋਂ, ਮੁੱਢ ਤੋਂ, ਧੁਰ ਤੋਂ। ਲਿਖਿਆ = (ਸਿਫ਼ਤਿ-ਸਾਲਾਹ ਦੇ ਸੰਸਕਾਰਾਂ ਦਾ) ਲਿਖਿਆ ਹੋਇਆ ਲੇਖ ॥੩॥
SikhNet (Spanish)Pero aquél que tenía inscrita en su destino la Señal de Dios, canta Su Alabanza. (3)