ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਬ੍ਰਹਮੁ ਬਿੰਦਹਿ ਤੇ ਬ੍ਰਾਹਮਣਾ; ਜੇ ਚਲਹਿ ਸਤਿਗੁਰ ਭਾਇ ॥
braham bindeh te braahamanaa; je chaleh satigur bhaae |
Sant Singh KhalsaHe alone knows God, and he alone is a Brahmin, who walks in harmony with the Will of the True Guru.
Manmohan SinghIf he knows the Supreme Lord and walks in the True Guru's will; then alone is he a Brahmin.
Manmohan Singh (Punjabi)ਜੇਕਰ ਉਹ ਸ਼ਰੋਮਣੀ ਸਾਹਿਬ ਨੂੰ ਜਾਣਦਾ ਹੈ ਅਤੇ ਸੱਚੇ ਗੁਰਾਂ ਦੀ ਰਜ਼ਾ ਅੰਦਰ ਤੁਰਦਾ ਹੈ, ਕੇਵਲ ਤਦ ਹੀ ਉਹ ਬ੍ਰਾਹਮਣ ਹੈ।
Fareedkot Teekaਜੋ ਸਤਿਗੁਰੋਂ ਕੇ (ਭਾਇ) ਆਗਿਆ ਮੇਂ ਚਲੈ ਪੁਨਾ ਬ੍ਰਹਮ ਕੇ ਸਰੂਪ ਕੋ (ਬਿੰਦਹਿ) ਜਾਣੈ, ਸੋਈ ਬ੍ਰਹਮਣ ਕਹੀਤੇ ਹੈਂ॥
Prof. Sahib Singhਹੇ ਭਾਈ! ਉਹ ਮਨੁੱਖ ਹਨ (ਅਸਲ) ਬ੍ਰਾਹਮਣ, ਜਿਹੜੇ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਸਤਿਗੁਰੂ ਦੀ ਰਜ਼ਾ ਵਿਚ ਜੀਵਨ ਬਤੀਤ ਕਰਦੇ ਹਨ,ਪਦ ਅਰਥ ਬਿੰਦਹਿ = ਪਛਾਣਦੇ ਹਨ, ਡੂੰਘੀ ਸਾਂਝ ਪਾਂਦੇ ਹਨ। ਬ੍ਰਹਮੁ = ਪਰਮਾਤਮਾ। ਭਾਇ = ਪਿਆਰ ਵਿਚ। ਚਲਹਿ = (ਜੀਵਨ-ਸਫ਼ਰ ਵਿਚ) ਤੁਰਦੇ ਹਨ, ਜੀਵਨ ਬਤੀਤ ਕਰਦੇ ਹਨ।
SikhNet (Spanish)Aquél que conoce a Dios es un Brahmán; él camina en la Voluntad del Guru,
ਜਿਨ ਕੈ ਹਿਰਦੈ ਹਰਿ ਵਸੈ; ਹਉਮੈ ਰੋਗੁ ਗਵਾਇ ॥
jin kai hiradai har vasai; haumai rog gavaae |
Sant Singh KhalsaOne whose heart is filled with the Lord, is freed of egotism and disease.
Manmohan SinghThey, within whose mind the Lord abides are rid of the ailment of self-conceit.
Manmohan Singh (Punjabi)ਜਿਨ੍ਹਾਂ ਦੇ ਮਨ ਅੰਦਰ ਪ੍ਰਭੂ ਨਿਵਾਸ ਰੱਖਦਾ ਹੈ, ਉਹ ਸਵੈ-ਹੰਗਤਾ ਦੀ ਬੀਮਾਰੀ ਤੋਂ ਛੁੱਟਕਾਰਾ ਪਾ ਜਾਂਦੇ ਹਨ।
Fareedkot Teekaਪੁਨਾ ਜਿਨੋਂ ਕੇ ਹਿਰਦੇ ਹਰੀ ਕਾ ਨਾਮ ਵਸਤਾ ਹੈ ਔਰ ਹਉਮੈਂ ਰੋਗ ਕੋ ਗਵਾਇਆ ਹੈ॥
Prof. Sahib Singh(ਆਪਣੇ ਅੰਦਰੋਂ) ਹਉਮੈ (ਦਾ) ਰੋਗ ਦੂਰ ਕਰਦੇ ਹਨ ਅਤੇ ਜਿਨ੍ਹਾਂ ਦੇ ਹਿਰਦੇ ਵਿਚ ਸਦਾ ਪਰਮਾਤਮਾ ਵੱਸਦਾ ਹੈ।ਪਦ ਅਰਥ ਕੈ ਹਿਰਦੈ = ਦੇ ਹਿਰਦੇ ਵਿਚ। ਗਵਾਇ = ਦੂਰ ਕਰ ਕੇ।
SikhNet (Spanish)enaltece en su corazón al Ser Supremo y conquista su ego negativo.
ਗੁਣ ਰਵਹਿ. ਗੁਣ ਸੰਗ੍ਰਹਹਿ; ਜੋਤੀ ਜੋਤਿ ਮਿਲਾਇ ॥
gun raveh. gun sangraheh; jotee jot milaae |
Sant Singh KhalsaHe chants the Lord's Praises, gathers virtue, and his light merges into the Light.
Manmohan SinghThey utter Lord's praises, amass virtues and their soul blends with the Supreme Soul.
Manmohan Singh (Punjabi)ਉਹ ਪ੍ਰਭੂ ਦੀਆਂ ਸਿਫਤਾਂ ਉਚਾਰਨ ਕਰਦੇ ਹਨ, ਨੇਕੀਆਂ ਇਕੱਤਰ ਕਰਦੇ ਹਨ ਅਤੇ ਉਨ੍ਹਾਂ ਆਤਮਾ ਪਰਮ-ਆਤਮਾ ਨਾਲ ਅਭੇਦ ਹੋ ਜਾਂਦੀ ਹੈ।
Fareedkot Teekaਹਰੀ ਕੇ ਗੁਣੋਂ ਕੋ (ਰਵਹਿ) ਸਿਮਰਨ ਕਰਤੇ ਹੈਂ ਔਰ ਦੈਵੀ ਸੰਪਤੀ ਗੁਣੋਂ ਕੋ (ਸੰਗ੍ਰਹਹਿ) ਇਕਤ੍ਰ ਕਰਤੇ ਹੈਂ, ਸੋ ਜਨ (ਜੋਤੀ) ਵਾਹਿਗੁਰੂ ਮੇਂ ਅਪਨੀ ਜੋਤਿ ਮਿਲਾਇ ਲੇਤੇ ਹੈਂ॥
Prof. Sahib Singh(ਉਹ ਬ੍ਰਾਹਮਣ) ਪਰਮਾਤਮਾ ਦੀ ਜੋਤਿ ਵਿਚ (ਆਪਣੀ) ਸੁਰਤਿ-ਜੋੜ ਕੇ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ ਤੇ ਪਰਮਾਤਮਾ ਦੇ ਗੁਣ (ਆਪਣੇ ਅੰਦਰੋਂ) ਇਕੱਠੇ ਕਰਦੇ ਰਹਿੰਦੇ ਹਨ।ਪਦ ਅਰਥ ਰਵਹਿ = ਚੇਤੇ ਕਰਦੇ ਹਨ। ਸੰਗ੍ਰਹਹਿ = ਇਕੱਠੇ ਕਰਦੇ ਹਨ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ ਮਿਲਾਇ = (ਆਪਣੀ) ਸੁਰਤ ਜੋੜ ਕੇ।
SikhNet (Spanish)Él entona las Alabanzas del Señor, atesora las virtudes y su luz se inmerge en la Luz.
ਇਸੁ ਜੁਗ ਮਹਿ ਵਿਰਲੇ ਬ੍ਰਾਹਮਣ; ਬ੍ਰਹਮੁ ਬਿੰਦਹਿ ਚਿਤੁ ਲਾਇ ॥
eis jug meh virale braahaman; braham bindeh chit laae |
Sant Singh KhalsaHow rare are those Brahmins who, in this age, come to know God, by lovingly focusing their consciousness on Him.
Manmohan SinghIn this age, rare are the Brahmins, who think of their Lord with fixed attention.
Manmohan Singh (Punjabi)ਇਸ ਯੁੱਗ ਅੰਦਰ ਬਹੁਤ ਹੀ ਥੋੜੇ ਹਨ ਬ੍ਰਾਹਮਣ ਜੋ ਬਿਰਤੀ ਜੋੜ ਕੇ ਆਪਣੇ ਸੁਆਮੀ ਨੂੰ ਯਾਦ ਕਰਦੇ ਹਨ।
Fareedkot Teekaਪਰੰਤੂ ਇਸ ਕਲਜੁਗ ਮੇਂ ਸੋ ਬ੍ਰਹਮਣ ਵਿਰਲੇ ਹੈਂ, ਜੋ ਬ੍ਰਹਮ ਕੇ ਸ੍ਵਰੂਪ ਕੋ ਜਾਣ ਕਰ ਤਿਸ ਮੇਂ ਚਿਤ ਲਗਾਵਤੇ ਹੈਂ॥
Prof. Sahib Singhਪਰ ਹੇ ਭਾਈ! ਇਸ ਮਨੁੱਖਾ ਜੀਵਨ ਵਿਚ (ਇਹੋ ਜਿਹੇ) ਬ੍ਰਾਹਮਣ ਵਿਰਲੇ ਹੀ ਹੁੰਦੇ ਹਨ ਜੋ ਮਨ ਲਾ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ।ਪਦ ਅਰਥ ਜੁਗ ਮਹਿ = ਮਨੁੱਖਾ ਜੀਵਨ ਵਿਚ। ਲਾਇ = ਲਾ ਕੇ।
SikhNet (Spanish)En esta época es excepcional el Brahmán que puede conocer a Dios.
ਨਾਨਕ. ਜਿਨੑ ਕਉ ਨਦਰਿ ਕਰੇ ਹਰਿ ਸਚਾ; ਸੇ ਨਾਮਿ ਰਹੇ ਲਿਵ ਲਾਇ ॥੧॥
naanak. jina kau nadar kare har sachaa; se naam rahe liv laae |1|
Sant Singh KhalsaO Nanak, those who are blessed by the Lord's Glance of Grace, remain lovingly attuned to the Name of the True Lord. ||1||
Manmohan SinghO Nanak, they on whom True God casts His merciful glance; they remain attuned to the Name.
Manmohan Singh (Punjabi)ਹੇ ਨਾਨਕ! ਜਿਨ੍ਹਾਂ ਉਤੇ ਸੱਚਾ ਵਾਹਿਗੁਰੂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਉਹ ਨਾਮ ਨਾਲ ਹੀ ਪ੍ਰੀਤ ਲਾਈ ਰੱਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਕੋ ਸੋ ਸਚਾ ਹਰੀ ਕ੍ਰਿਪਾ ਦ੍ਰਿਸਟੀ ਕਰੇ ਸੋ ਤਿਸ (ਨਾਮਿ) ਵਾਹਿਗੁਰੂ ਮੇਂ ਬਿਰਤੀ ਲਾਇ ਰਹੇ ਹੈਂ॥੧॥
Prof. Sahib Singhਹੇ ਨਾਨਕ! ਜਿਨ੍ਹਾਂ (ਇਹੋ ਜਿਹੇ ਬ੍ਰਾਹਮਣਾਂ) ਉਤੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ਉਹ ਸਦਾ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦੇ ਹਨ ॥੧॥ਪਦ ਅਰਥ ਨਦਰਿ = ਮਿਹਰ ਦੀ ਨਿਗਾਹ। ਸਚਾ = ਸਦਾ ਕਾਇਮ ਰਹਿਣ ਵਾਲਾ। ਨਾਮਿ = ਨਾਮ ਵਿਚ। ਲਿਵ = ਸੁਰਤ ॥੧॥
SikhNet (Spanish)Dice Nanak, aquéllos que tienen la Gracia del Señor Verdadero, sólo ellos son entonados en Su Nombre.(1)