ੴ

ਸਿੱਖਬਾਣੀ · SikhBani

ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥

khatiahu jame khate karan ta khatiaa vich paeh
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 149 · 4 lines
Translations

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਖਤਿਅਹੁ ਜੰਮੇ. ਖਤੇ ਕਰਨਿ; ਤ ਖਤਿਆ ਵਿਚਿ ਪਾਹਿ ॥

khatiahu jame. khate karan; ta khatiaa vich paeh |

Sant Singh KhalsaBorn because of the karma of their past mistakes, they make more mistakes, and fall into mistakes.
Manmohan SinghBorn from the sins and by committing sins man ever falls into sins.
Manmohan Singh (Punjabi)ਪਾਪਾਂ ਤੋਂ ਪੈਦਾ ਹੋ ਤੇ ਪਾਪ ਕਮਾਉਣ ਦੁਆਰਾ ਬੰਦਾ ਹਮੇਸ਼ਾਂ ਪਾਪਾਂ ਵਿੱਚ ਪੈਦਾ ਹੈ।
Fareedkot Teekaਪਾਪੀ ਜੀਵ (ਖਤਿਅਹੁ) ਗੁਨਾਹ ਕਰ ਉਪਜੇ ਹੈਂ ਔਰ ਅਬ ਗੁਨਾਹ ਕਰਤੇ ਹੈਂ ਆਗੇ ਭੀ ਨਿਤ ਗੁਨਾਹੋਂ ਮੇਂ ਪੜੇਂਗੇ ਸੋ ਗੁਨਾਹ ਮਲ ਰੂਪ ਹੈਂ॥
Prof. Sahib Singhਪਾਪਾਂ ਦੇ ਕਾਰਨ (ਜੋ ਜੀਵ) ਜੰਮਦੇ ਹਨ, (ਇਥੇ ਭੀ) ਪਾਪ ਕਰਦੇ ਹਨ ਤੇ (ਅਗਾਂਹ ਭੀ ਇਹਨਾਂ ਕੀਤੇ ਪਾਪਾਂ ਦੇ ਸੰਸਕਾਰਾਂ ਕਰਕੇ) ਪਾਪਾਂ ਵਿਚ ਹੀ ਪ੍ਰਵਿਰਤ ਹੁੰਦੇ ਹਨ।

ਪਦ ਅਰਥ ਖਤਿਅਹੁ = ਖ਼ਤਾ ਤੋਂ, ਪਾਪ ਤੋਂ। ਖਤੇ = ਪਾਪ। ਕਰਨਿ = {ਨੋਟ: ਪਦ-ਛੇਦ 'ਕਰ ਨਿਤ' ਗਲਤ ਹੈ, ਲਫ਼ਜ਼ 'ਕਰਨਿ' ਕ੍ਰਿਆ ਹੈ 'ਵਰਤਮਾਨ', ਅੰਨ ਪੁਰਖ, ਬਹੁ-ਵਚਨ} ਕਰਦੇ ਹਨ।

SikhNet (Spanish)Nacido en el error y cometiendo errores, el hombre siempre está en falta.

ਧੋਤੇ. ਮੂਲਿ ਨ ਉਤਰਹਿ; ਜੇ ਸਉ ਧੋਵਣ ਪਾਹਿ ॥

dhote. mool na utareh; je sau dhovan paeh |

Sant Singh KhalsaBy washing, their pollution is not removed, even though they may wash hundreds of times.
Manmohan SinghBy washing the sins are never removed, even though hundreds of washings be had.
Manmohan Singh (Punjabi)ਧੋਣ ਦੁਆਰਾ, ਪਾਪ ਕਦਾਚਿੱਤ ਦੂਰ ਨਹੀਂ ਹੁੰਦੇ, ਭਾਵੇਂ ਸੈਕੜੇ ਧੋਆਂ ਪਾਈਆਂ ਜਾਣ।
Fareedkot Teekaਧੋਤੇ ਹੂਏ (ਮੂਲਿ) ਵਾਸਨਾ ਸਹਤ ਨਹੀਂ ਉਤਰਤੇ, ਜੇ ਐਸੇ ਅਰਥ ਕਰੀਏ ਕਿ ਕਦਾਚਿਤ ਉਤਰਤੇ ਨਹੀਂ ਹੈਂ ਤਬ ਰੰਗਾਦਿਕੋਂ ਕੀ ਮਹਿਮਾ ਕਹਣੇ ਵਾਲੇ ਸਾਸਤ੍ਰ ਬਿਅਰਥ ਹੋਤੇ ਹੈਂ, ਜੇ ਕਰ ਸੌ ਵਾਰੀ ਭੀ ਧੋਵਣ ਪਾਵੇ ਕਿਆ ਸੌ ਵਾਰ ਇਸਨਾਨ ਕਰੇ, ਤੀਰਥੋਂ ਮੇਂ ਏਕ ਵਾਰ ਪ੍ਰਾਸਚਿਤ ਰੂਪ ਕਰਮੁ ਕਰਤਾ ਹੈ ਫੇਰ ਆਨ ਕਰ ਪਾਪਾਂ ਮੇਂ ਪਰਵਿਰਤ ਹੋਤਾ ਹੈ, ਇਸ ਤੇ ਜਾਣੀਤਾ ਹੈ ਵਾਸਨਾ ਬਨੀ ਰਹਤੀ ਹੈ॥
Prof. Sahib Singhਇਹ ਪਾਪ ਧੋਤਿਆਂ ਉੱਕਾ ਹੀ ਨਹੀਂ ਉਤਰਦੇ ਭਾਵੇਂ ਸੌ ਧੋਣ ਧੋਈਏ (ਭਾਵ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੀਏ)।

ਪਦ ਅਰਥ ਮੂਲਿ = ਉੱਕਾ ਹੀ।

SikhNet (Spanish)Lavándose, el error no se quita, aunque se lave cien veces.

ਨਾਨਕ. ਬਖਸੇ ਬਖਸੀਅਹਿ; ਨਾਹਿ ਤ. ਪਾਹੀ ਪਾਹਿ ॥੧॥

naanak. bakhase bakhaseeeh; naeh ta. paahee paeh |1|

Sant Singh KhalsaO Nanak, if God forgives, they are forgiven; otherwise, they are kicked and beaten. ||1||
Manmohan SinghNanak, if the Master forgives the mortals are forgiven, otherwise they are shoe-beaten.
Manmohan Singh (Punjabi)ਨਾਨਕ, ਜੇਕਰ ਮਾਲਕ ਮਾਫੀ ਦੇਵੇ, ਪ੍ਰਾਣੀ ਬਖਸ਼ੇ ਜਾਂਦੇ ਹਨ, ਨਹੀਂ ਤਾਂ ਉਹਨਾਂ ਨੂੰ ਜੁੱਤੀਆਂ ਪੈਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰਮੇਸ੍ਵਰ ਬਖਸੇ ਤੋ ਗੁਨਾਂਹ ਬਖਸੇ ਜਾਤੇ ਹੈਂ ਨਹੀਂ ਤੋ (ਪਾਹੀ) ਚਰਨ ਦਾਸੀਆਂ (ਪਾਹਿ) ਪੜਤੀਆਂ ਹੈਂ, ਭਾਵ ਅਤੀ ਤਾੜਨਾ ਹੋਤੀ ਹੈ॥੧॥
Prof. Sahib Singhਹੇ ਨਾਨਕ! ਜੇ ਪ੍ਰਭੂ ਮਿਹਰ ਕਰੇ (ਤਾਂ ਇਹ ਪਾਪ) ਬਖ਼ਸ਼ੇ ਜਾਂਦੇ ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ ॥੧॥

ਪਦ ਅਰਥ ਪਾਹੀ = (ਸੰ: ਉਪਾਨਹ) ਜੁੱਤਿਆਂ ॥੧॥

SikhNet (Spanish)Oh, dice Nanak, si el Maestro nos perdona, somos perdonados; si no, la vida se vuelve muy sufrida.(1)
Answers quote the Granth verbatim with Ang citations. AI commentary is not Gurbani and not a religious ruling.