ਸਲੋਕੁ ਮਃ ੧ ॥
salok mahalaa 1 | Ang 953
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਸਹੰਸਰ ਦਾਨ ਦੇ; ਇੰਦ੍ਰੁ ਰੋਆਇਆ ॥
sahansar daan de; indru roaaeaa | Ang 953
Sant Singh KhalsaBranded with a thousand marks of disgrace, Indra cried in shame.
Manmohan SinghWith the award of the punishment of the thousand marks of vulva, Indar did weep.
Manmohan Singh (Punjabi)ਭੱਗ ਦੇ ਹਜ਼ਾਰ ਚਿੰਨਾਂ ਦੀ ਸਜ਼ਾ ਮਿਲਣ ਨਾਲ ਇੰਦ੍ਰ ਨੇ ਵਿਰਲਾਪ ਕੀਤਾ।
Fareedkot Teekaਹੇ ਭਾਈ! ਕਰਮ ਨੇ ਸਹੰਸ੍ਰ ਭਗ ਰੂਪੀ ਦੰਡ ਦੇ ਕਰ ਇੱਕ ਕੋ ਰੁਆਇਆ ਹੈ। ਤਬ ਗੋਤਮ ਰਿਖੀ ਕੀ ਇਸਤ੍ਰੀ ਪਾਸ ਇੰਦ੍ਰ ਭੋਗ ਇਛਾ ਕਰ ਆਯਾ। ਤਬ ਗੋਤਮ ਨੇ ਸਰਾਪ ਦੀਆ ਕਿ ਤੇਰੇ ਸਰੀਰ ਮੇਂ ਹਜਾਰ ਭਗ ਹੋਵੈ, ਸੋ ਹੂਈ। ਤਬ ਰੋਤਾ ਭਯਾ ਹੈ॥
Prof. Sahib Singh(ਗੋਤਮ ਰਿਸ਼ੀ ਨੇ) ਹਜ਼ਾਰ (ਭਗਾਂ) ਦਾ ਡੰਨ ਦੇ ਕੇ ਇੰਦਰ ਨੂੰ ਰੁਆ ਦਿੱਤਾ;ਪਦ ਅਰਥ ਸਹੰਸਰ = ਹਜ਼ਾਰ। ਦਾਨ = ਡੰਨ। ਹਜ਼ਾਰ ਭਗਾਂ ਦਾ ਡੰਨ ਜੋ ਇੰਦਰ ਦੇਵਤੇ ਨੂੰ ਗੋਤਮ ਰਿਸ਼ੀ ਨੇ ਸਰਾਪ ਦੇ ਕੇ ਲਾਇਆ ਸੀ। ਇੰਦਰ ਨੇ ਰਿਸ਼ੀ ਦੀ ਇਸਤ੍ਰੀ ਅਹੱਲਿਆ ਨਾਲ ਧੋਖਾ ਦੇ ਕੇ ਸੰਗ ਕੀਤਾ ਸੀ।
SikhNet (Spanish)Indra vino a sufrir, maldecida por Gautama, con mil orificios sexuales en su cuerpo.
ਪਰਸ ਰਾਮੁ ਰੋਵੈ; ਘਰਿ ਆਇਆ ॥
paras raam rovai; ghar aaeaa | Ang 953
Sant Singh KhalsaParas Raam returned home crying.
Manmohan SinghParas Ram returned home crying.
Manmohan Singh (Punjabi)ਪਰਸਰਾਮ ਰੋਂਦਾ ਹੋਇਆ ਆਪਣੇ ਗ੍ਰਹਿ ਨੂੰ ਮੁੜਿਆ।
Fareedkot Teekaਜਬ ਘਰ ਮੇਂ ਪਰਸਰਾਮ ਆਇਆ ਔਰ ਜਮ ਦਗਨ ਕੋ ਸਹੰਸਰ ਬਾਹੂ ਸੇ ਮਰਾ ਦੇਖਾ ਤਬ ਪਰਸਰਾਮ ਰੋਤਾ ਭ੍ਯਾ। ਸਹੰਸਰਬਾਹੂ ਕਾ ਨਾਤੇਦਾਰ ਇਸਤ੍ਰੀ ਕੀ ਭੈਨ ਕਾ ਪਤੀ ਜਮਦਗਨ ਥਾ। ਤਿਸ ਨੇ ਰਾਜਾ ਸਹੰਸਰਬਾਹੂ ਕੋ ਨੇਉਤਾ ਮਨਾਇਆ। ਕਾਮਧੇਨ ਕੇ ਪ੍ਰਤਾਪ ਤੇ ਭੋਜਨ, ਬਸਤ੍ਰ, ਭੂਖਨ, ਬਹੁ ਮੋਲ ਕੇ ਸਭ ਸੈਨਾ ਸਹਿਤ ਦੀਏ। ਸਹੰਸਰਬਾਹੂ ਲੋਭ ਕਰ ਕਾਮਧੇਨ ਮਾਂਗੀ। ਤਿਸ ਨੇ ਨਾ ਦਈ। ਤਬ ਸਹੰਸ੍ਰਬਾਹੂ ਨੇ ਕ੍ਰੋਧ ਸੇ ਬਾਨ ਮਾਰ ਜਮਦਗਨ ਕੋ ਮਾਰਾ। ਮਾਤਾ ਨੇ ਯਾਦ ਕੀਆ, ਪਰਸਰਾਮ ਆਇਕੇ ਪਿਤਾ ਮੂਆ ਦੇਖ ਰੁਦਨ ਕੀਆ। ਪਿਤਾ ਕੇ ਵੈਰ ਲੈਨੇ ਕੋ ਸਹੰਸ੍ਰਬਾਹੂ ਸੇ ਲੇ ਕਰ ਇਕੀ ਵਾਰ ਪ੍ਰਿਥਵੀ ਕੇ ਰਾਜੇ ਮਾਰੇ॥
Prof. Sahib Singh(ਸ੍ਰੀ ਰਾਮ ਚੰਦ੍ਰ ਤੋਂ ਆਪਣਾ ਬਲ ਖੁਹਾ ਕੇ) ਪਰਸ ਰਾਮ ਘਰ ਆ ਕੇ ਰੋਇਆ।ਪਦ ਅਰਥ ਪਰਸ ਰਾਮੁ = ਬ੍ਰਾਹਮਣ ਸੀ, ਇਸ ਦੇ ਪਿਤਾ ਜਮਦਗਨੀ ਨੂੰ ਸਹੱਸ੍ਰਬਾਹੂ ਨੇ ਮਾਰ ਦਿੱਤਾ ਸੀ; ਬਦਲੇ ਦੀ ਅੱਗ ਵਿਚ ਪਰਸਰਾਮ ਨੇ ਖੱਤ੍ਰੀ-ਕੁਲ ਦਾ ਨਾਸ ਕਰਨਾ ਸ਼ੁਰੂ ਕੀਤਾ, ਪਰ ਜਦੋਂ ਇਸ ਨੇ ਸ੍ਰੀ ਰਾਮ ਚੰਦ੍ਰ ਜੀ ਤੇ ਆਪਣਾ ਕੁਹਾੜਾ ਚੁੱਕਿਆ ਤਾਂ ਉਹਨਾਂ ਇਸ ਦਾ ਬਲ ਖਿੱਚ ਲਿਆ।
SikhNet (Spanish)Paras Ram regresó a casa llorando,
ਅਜੈ ਸੁ ਰੋਵੈ; ਭੀਖਿਆ ਖਾਇ ॥
ajai su rovai; bheekhiaa khaae | Ang 953
Sant Singh KhalsaAjai cried and wept, when he was made to eat the manure he had given, pretending it was charity.
Manmohan SinghAjai wailed, when made to eat the dung he gave in charity.
Manmohan Singh (Punjabi)ਜਦ ਦਾਨ ਕੀਤਾ ਹੋਇਆ ਗੋਹਾ ਖਾਣਾ ਪਿਆ ਅਜੈ ਨੇ ਵਿਰਲਾਪ ਕੀਤਾ।
Fareedkot Teekaਅਜ ਰਾਜਾ ਦਸਰਥ ਕਾ ਪਿਤਾ। ਰਾਨੀ ਇੰਦ ਮਤੀ ਕੀ ਪਰੀਖਿਆ ਕਰਤਾ ਹੂਆ, ਰਾਨੀ ਕੋ ਸ਼ਿਕਾਰ ਸਮੈਂ ਮ੍ਰਿਗ ਕੇ ਰੁਧਰ ਸੇ ਬਸਤ੍ਰ ਅਪਨਾ ਭਿਗੋਇ ਕਰ ਦਾਸ ਕੇ ਹਾਥ ਭੇਜਾ। ਦਾਸ ਨੇ ਕਹਾ: ਹੇ ਰਾਨੀ ਜੀ! ਰਾਜਾ ਕੋ ਸ਼ੇਰ ਨੇ ਮਾਰ ਦੀਆ ਹੈ। ਸੋ ਪਤਿਬ੍ਰਤਾ ਸੁਨਤੇ ਹੀ ਪ੍ਰਾਨ ਤਜੇ। ਤਬ ਤਿਸ ਕੇ ਪ੍ਰੇਮ ਮੇਂ ਦੁਖੀ ਹੋ ਰੁਦਨ ਕਰ ਤਿਸ ਕੋ ਵਿਜੋਗ ਕਰ ਰਾਜਾ ਰਾਜ ਤਿਆਗ ਕੇ ਭਿਖ੍ਯਾ ਮਾਂਗਤਾ ਭਯਾ॥
Prof. Sahib Singhਰਾਜਾ ਅਜੈ ਰੋਇਆ ਜਦੋਂ ਉਸ ਨੂੰ (ਲਿੱਦ ਦੀ ਦਿੱਤੀ) ਭਿੱਖਿਆ ਖਾਣੀ ਪਈ,ਪਦ ਅਰਥ ਅਜੈ = ਰਾਜਾ ਅਜੈ ਨੇ (ਜੋ ਸ੍ਰੀ ਰਾਮ ਚੰਦ੍ਰ ਜੀ ਦਾ ਦਾਦਾ ਸੀ) ਇਕ ਸਾਧੂ ਨੂੰ ਭਿੱਖਿਆ ਵਿਚ ਲਿੱਦ ਦਿੱਤੀ ਸੀ, ਪਿੱਛੋਂ ਉਸ ਨੂੰ ਆਪ ਖਾਣੀ ਪਈ।
SikhNet (Spanish)Ayai, el abuelo de Ram se lamentó cuando se tuvo que comer el estiércol que él, de burla, había dado en caridad.
ਐਸੀ; ਦਰਗਹ ਮਿਲੈ ਸਜਾਇ ॥
aisee; daragah milai sajaae | Ang 953
Sant Singh KhalsaSuch is the punishment received in the Court of the Lord.
Manmohan SinghSuch is the punishment, meted out in God's court.
Manmohan Singh (Punjabi)ਐਹੋ ਜਿਹਾ ਦੰਡ ਰੱਬ ਦੇ ਦਰਬਾਰ ਅੰਦਰ ਮਿਲਦਾ ਹੈ।
Fareedkot Teekaਐਸੀ ਹੀ ਕਰਮਾਂਨੁਸਾਰ ਦਰਗਾਹ ਮੇਂ ਸਜਾਇ ਮਿਲਤੀ ਹੈ, ਤਬ ਭੀ ਜੀਵ ਰੁਦਨ ਕਰਤੇ ਹੈਂ॥
Prof. Sahib Singhਪ੍ਰਭੂ ਦੀ ਹਜ਼ੂਰੀ ਵਿਚੋਂ ਅਜੇਹੀ ਹੀ ਸਜ਼ਾ ਮਿਲਦੀ ਹੈ।
SikhNet (Spanish)Así uno sufre en la Corte del Señor.
ਰੋਵੈ ਰਾਮੁ; ਨਿਕਾਲਾ ਭਇਆ ॥
rovai raam; nikaalaa bheaa | Ang 953
Sant Singh KhalsaRama wept when he was sent into exile,
Manmohan SinghRama wept when he was exiled,
Manmohan Singh (Punjabi)ਜਦ ਰਾਮਚੰਦਰ ਰੋਇਆ ਸੀ ਜਦੋਂ ਉਸ ਨੂੰ ਦੇਸ਼ ਨਿਕਾਲਾ ਮਿਲਿਆ,
Fareedkot Teekaਜਬ ਰਾਮ ਜੀ ਕੋ ਸਹਿਰ ਅਜੁਧ੍ਯਾ ਤੇ ਬਨ ਕੋ ਨਿਕਾਲਾ ਭਇਆ, ਭਾਵ ਬਨ ਕੋ ਚਲੇ ਗਏ॥
Prof. Sahib Singhਰਾਮ ਜੀ ਭੀ ਰੋਏ, ਜਦੋਂ ਰਾਮ (ਜੀ) ਨੂੰ ਦੇਸ-ਨਿਕਾਲਾ ਮਿਲਿਆ,ਪਦ ਅਰਥ ਨਿਕਾਲਾ = ਦੇਸ-ਨਿਕਾਲਾ।
SikhNet (Spanish)Rama también se lamentó, cuando fue desterrado,
ਸੀਤਾ ਲਖਮਣੁ; ਵਿਛੁੜਿ ਗਇਆ ॥
seetaa lakhaman; vichhurr geaa | Ang 954
Sant Singh Khalsaand separated from Sita and Lakhshman.
Manmohan Singhand got separated from Sita and Lachhman.
Manmohan Singh (Punjabi)ਅਤੇ ਉਹ ਸੀਤਾ ਦੇ ਲਛਮਣ ਨਾਲੋਂ ਵਖਰਾ ਹੋ ਗਿਆ।
Fareedkot Teekaਅਰ ਸੀਤਾ ਕੋ ਰਾਵਨ ਲੈ ਗਿਆ ਔ ਲਛਮਨ ਬਰਛੀ ਸੇ ਮੂਛਤ ਹੋਇਕੇ ਵਿਛੁੜ ਗਇਆ ਥਾ, ਤਬ ਰਾਮਚੰਦ ਜੀ ਰੋਵਤੇ ਭਏ ਹੈਂ॥
Prof. Sahib Singhਅਤੇ ਸੀਤਾ ਲਛਮਣ ਵਿਛੁੜੇ।
SikhNet (Spanish)y fue separado de su esposa Sita y de su hermano Lakshman.
ਰੋਵੈ ਦਹਸਿਰੁ; ਲੰਕ ਗਵਾਇ ॥
rovai dahasir; lank gavaae | Ang 954
Sant Singh KhalsaThe ten-headed Raawan, who stole away Sita with the beat of his tambourine,
Manmohan SinghTen-headed Rawan, wept when he Lost Ceylon,
Manmohan Singh (Punjabi)ਦਸਾਂ ਸਿਰਾਂ ਵਾਲੇ ਰਾਵਨ ਨੇ ਲੰਕਾ ਨੂੰ ਗੁਆ ਕੇ ਰੁਦਨ ਕੀਤਾ,
Fareedkot Teekaਰਾਵਨ ਨੇ ਤੋ ਲੰਕਾ ਤਬ ਹੀ ਗਵਾਇ ਲਈ ਸੀ ਜਬ ਬਿਭੀਛਨ ਜਾਇ ਮਿਲਾ। ਔ ਲੰਕੇਸ ਕਹ ਦੀਆ ਇਸ ਵਾਕ ਕੋ ਸਤ ਜਾਨ ਕਰ; ਵਾ ਜਦਿ ਪੁਤ੍ਰ ਮੇਘਨਾਦ ਮੂਆ ਤਬ ਰਾਵਨ ਨੇ ਕਹਾ: ਆਜ ਹੇ ਪੁਤ੍ਰ! ਤੇਰੇ ਮਰਨੇ ਤੇ ਮੇਰੀ ਸੰਪਦਾ ਅਰ ਰਾਜ ਰਾਮਚੰਦਰ ਕਾ ਹੂਆ, ਮੈਨੇ ਨਿਸਚੇ ਕਰ ਲੀਆ ਹੈ। ਐਸੇ ਕਹਿਕੇ ਬਹੁਤ ਰੁਦਨ ਕੀਆ ਹੈ॥
Prof. Sahib Singhਰਾਵਣ ਲੰਕਾ ਗੁਆ ਕੇ ਰੋਇਆ,ਪਦ ਅਰਥ ਦਹਸਿਰੁ = (संः दशशिर) ਦਸ ਸਿਰਾਂ ਵਾਲਾ, ਰਾਵਣ।
SikhNet (Spanish)Ravana, el de las diez cabezas, que se había robado a Sita disfrazada de mendigo con el son de su tamborín,
ਜਿਨਿ ਸੀਤਾ ਆਦੀ; ਡਉਰੂ ਵਾਇ ॥
jin seetaa aadee; ddauroo vaae | Ang 954
Sant Singh KhalsaWept when he lost Sri Lanka.
Manmohan Singhbut he who took away Sita with the beat of tambourine.
Manmohan Singh (Punjabi)ਪਰ ਉਹ ਡਫ ਵਜਾ ਕੇ ਸੀਤਾ ਨੂੰ ਲੈ ਗਿਆ ਸੀ।
Fareedkot Teekaਕੈਸਾ ਰਾਵਨ ਥਾ? ਜਿਸ ਨੇ ਡੌਰੂ ਵਜਾਇਕੇ, ਭਾਵ ਸਭ ਮੇਂ ਪ੍ਰਗਟ ਹੋ ਕੇ ਸੀਤਾ ਆਂਦੀ ਸੀ; ਵਾ ਜੋਗੀਓਂ ਕਾ ਭੇਖ ਧਾਰ ਕਰ। ਏਕੁ ਡੋਰੁ ਬਾਜਾ ਹੈ, ਸੋ ਭੇਖ ਬਨਾਇਕੇ ਮਾਂਗਤੇ ਹੈਂ। ਉਸ ਕੋ ਬਜਾਇ ਰਾਵਨ ਤੰਦਲ ਸੀਤਾ ਜੀ ਜੇ ਮਾਂਗੇ ਭਿਖ੍ਯਾ ਦੇਤੀ ਹੀ ਸੀਤਾ ਕੋ ਉਠਾਇ ਲੇ ਗਿਆ ਥਾ॥
Prof. Sahib Singhਜਿਸ ਨੇ ਸਾਧੂ ਬਣ ਕੇ ਸੀਤਾ (ਚੁਰਾ) ਲਿਆਂਦੀ ਸੀ।ਪਦ ਅਰਥ ਡਉਰੂ ਵਾਇ = ਡਉਰੂ ਵਜਾ ਕੇ, ਸਾਧੂ ਦਾ ਭੇਸ ਕਰ ਕੇ।
SikhNet (Spanish)se lamentó cuando perdió Sri Lanka.
ਰੋਵਹਿ ਪਾਂਡਵ; ਭਏ ਮਜੂਰ ॥
roveh paanddav; bhe majoor | Ang 954
Sant Singh KhalsaThe Paandavas once lived in the Presence of the Lord;
Manmohan SinghBecame servants and wailed the Pandwas,
Manmohan Singh (Punjabi)ਟਹਿਲੂਏ ਬਣ ਗਏ ਤੇ ਵਿਰਲਾਪ ਕੀਤਾ ਪਾਂਡਿਆਂ ਨੇ,
Fareedkot Teekaਪਾਂਡਵ ਜੂਏ ਮੇਂ ਸਭ ਕਛੁ ਹਾਰ ਕੇ, ਬਾਰਾਂ ਬਰਸ ਬਨਬਾਸ ਮੇਂ ਪ੍ਰਗਟ ਰਹੇ। ਤੇਰਵੇਂ ਬਰਸ ਮੇਂ ਛਪ ਕੇ ਮਜੂਰ ਹੂਏ ਹੂਏ, ਭਾਵ ਵੈਰਾਟ ਕੇ ਨੌਕਰ ਹੂਏ ਹੂਏ ਥੇ। ਜੁਧਿਸਟਰ ਬ੍ਰਹਮਨ, ਅਰਜਨ ਖੁਸਰਾ, ਭੀਮਸੈਨ ਰਸੋਈਆ, ਸਹਿਦੇਵ ਜੋਤਸੀ, ਨੁਕਲ ਘੋੜਿਓਂ ਕਾ ਦਰੋਗਾ, ਦ੍ਰੋਪਦੀ ਨਾਇਨ ਬਨੀ। ਤਿਸਕੌ ਵੈਰਾਟ ਕੇ ਸਾਲੇ ਨੇ ਹਾਸੀ ਕਰੀ। ਸੋ ਦੌੜਤੀ ਸਭਾ ਮੇਂ ਆਈ, ਸੋ ਤਿਸ ਨੇ ਸਭਾ ਵਿਚੋਂ ਪਕੜੀ। ਤਬ ਅਰਜਨ ਆਦ ਪਾਂਡਵ ਬੈਠੇ ਸਭਾ ਮੇਂ ਨੇਤ੍ਰਾਂ ਤੇ ਜਲ ਤਿਆਗੇ। ਪ੍ਰਗਟ ਹੋਨੇ ਕੇ ਭੈ ਤੇ ਬੋਲੇ ਨਾ। ਦ੍ਰੋਪਦੀ ਕਾ ਵਿਰਲਾਪੁ ਸੁਨ ਅਰ ਹਾਲ ਦੇਖ ਕਰ ਰੋਵਤੇ ਭਏ॥
Prof. Sahib Singh(ਪੰਜੇ) ਪਾਂਡੋ ਜਦੋਂ (ਵੈਰਾਟ ਰਾਜੇ ਦੇ) ਮਜ਼ੂਰ ਬਣੇ ਤਾਂ ਰੋਏ,
SikhNet (Spanish)Los Pandabas sufrieron cuando de reyes
ਜਿਨ ਕੈ; ਸੁਆਮੀ ਰਹਤ ਹਦੂਰਿ ॥
jin kai; suaamee rehat hadoor | Ang 954
Sant Singh KhalsaThey were made slaves, and wept.
Manmohan Singhwhose Master lived with them.
Manmohan Singh (Punjabi)ਜਿਨ੍ਹਾਂ ਦਾ ਮਾਲਕ ਉਨ੍ਹਾਂ ਦੇ ਨਾਲ ਰਹਿੰਦਾ ਸੀ।
Fareedkot Teekaਸੇ ਕੈਸੇ ਪਾਂਡਵ? ਜਿਨੋਂ ਕੇ ਰਖਕ ਕ੍ਰਿਸ਼ਨ ਜੀ ਸਦਾ ਹੀ ਹਜੂਰ ਰਹਿਤੇ ਥੇ॥
Prof. Sahib Singh(ਭਾਵੇਂ ਕਿ) ਜਿਨ੍ਹਾਂ (ਪਾਂਡਵਾਂ) ਦੇ ਪਾਸ ਹੀ ਸ੍ਰੀ ਕ੍ਰਿਸ਼ਨ ਜੀ ਰਹਿੰਦੇ ਸਨ (ਭਾਵ, ਜਿਨ੍ਹਾਂ ਦਾ ਪੱਖ ਕਰਦੇ ਸਨ)ਪਦ ਅਰਥ ਸੁਆਮੀ = ਕ੍ਰਿਸ਼ਨ ਜੀ।
SikhNet (Spanish)pasaron a ser peones,
ਰੋਵੈ ਜਨਮੇਜਾ; ਖੁਇ ਗਇਆ ॥
rovai janamejaa; khue geaa | Ang 954
Sant Singh KhalsaJanmayjaa wept, that he had lost his way.
Manmohan SinghJanmeja bewailed that he went astray.
Manmohan Singh (Punjabi)ਰਾਜੇ ਜਨਮੇਜੇ ਨੇ ਆਪਣੇ ਕੁਰਾਹੇ ਪੈਣ ਉੱਤੇ ਰੁਦਨ ਕੀਤਾ।
Fareedkot Teekaਜਨਮੇਜਾ ਏਕ ਦਿਨ ਬਿਆਸ ਜੀ ਕਉ ਪ੍ਰਸ਼ਨ ਕਰਤਾ ਭਯਾ ਕੇ ਭੀਖਮ ਪਤਾਮਾਂ ਔ ਆਪ ਕੇ ਹੋਤੇ ਹਮਾਰੇ ਬਡੇ ਪ੍ਰਸਪਰ ਜੁਧ ਕਰ ਮ੍ਰਿਤ ਭਏ, ਤਿਨ ਕੋ ਵਰਜਨ ਕਿਉਂ ਨਾ ਕੀਆ। ਬਿਆਸ ਜੀ ਨੇ ਕਹਾ: ਹੇ ਰਾਜਨ! ਭਾਵੀ ਪ੍ਰਬਲ ਹੈ। ਰਾਜਾ ਕਹਾ: ਜੇ ਪਥਰ ਹੋ ਤੋ ਉਪਾਇ ਸੇ ਮਿਟਾ ਲੇਈਤੀ ਹੈ। ਬਿਆਸ ਜੀ ਨੇ ਕਹਾ: ਤੇਰੇ ਸੇ ਬ੍ਰਹਮਨ ਹਤਿਆ ਹੋਗੀ, ਸਭ ਬਾਤ ਬਤਾਈ। ਸੋ ਰਾਜਾ ਜਗ ਕੀਆ, ਰਾਨੀ ਕੋ ਦੇਖ ਬ੍ਰਹਮਨ ਹਸੇ, ਰਾਜਾ ਮਰਵਾਏ। ਤਬ ਤਿਸ ਪਾਪ ਸੇ ਸਰੀਰ ਕੁਸ਼ਟੀ ਹੂਆ। ਤਬ ਕੁਸਟ ਕੀ ਨਿਵਰਤੀ ਕੋ ਮਹਾਂ ਭਾਰਤ ਸੁਨਨੇ ਲਗਾ। ਜਬ ਗੰਧਰਬੋਂ ਕੇ ਜੁਧ ਸਮੇਂ ਭੀਮਸੈਨ ਹਸਤੀ ਮਾਰੇ ਥੇ, ਸੋ ਆਕਾਸ ਮੇਂ ਪੌਨਚਕ੍ਰ ਮੇਂ ਗਏ ਮੁੜੇ ਨਹੀਂ, ਏਹ ਸੁਨਾ ਤੋ ਕਹਾ ਝੂਠਾ ਹੈ। ਤਬ ਨਾਕ ਪਰ ਕੁਸਟ ਰਹਾ। ਤਬ ਵੈਸਨ ਪਾਇਨ ਕੇ ਵਾਕ ਤੇ ਭੂਲ ਗਿਆ॥
Prof. Sahib Singhਰਾਜਾ ਜਨਮੇਜਾ ਖੁੰਝ ਗਿਆ, (੧੮ ਬ੍ਰਾਹਮਣਾਂ ਨੂੰ ਜਾਨੋਂ ਮਾਰ ਬੈਠਾ, ਪ੍ਰਾਸ਼ਚਿਤ ਵਾਸਤੇ 'ਮਹਾਭਾਰਤ' ਸੁਣਿਆ, ਪਰ ਸ਼ੰਕਾ ਕੀਤਾ, ਇਸ)ਪਦ ਅਰਥ ਖੁਇ ਗਇਆ = ਖੁੰਝ ਗਿਆ।
SikhNet (Spanish)en ocasiones vivieron con el Señor Krishna y su flauta dorada.
ਏਕੀ ਕਾਰਣਿ; ਪਾਪੀ ਭਇਆ ॥
ekee kaaran; paapee bheaa | Ang 954
Sant Singh KhalsaOne mistake, and he became a sinner.
Manmohan SinghFor an offence he became a sinner.
Manmohan Singh (Punjabi)ਇਕ ਜੁਰਮ ਦੀ ਖਾਤਰ ਉਹ ਗੁਨਾਹਗਾਰ ਬਣ ਗਿਆ।
Fareedkot Teekaਏਕ ਵਾਕ ਨ ਮਾਨਨੇ ਕੇ ਕਾਰਣ, ਵਾ ਏਕ ਇਸਤ੍ਰੀ ਕੇ ਕਾਰਨ ਪਾਪੀ ਹੂਆ ਰੋਵਤਾ ਭ੍ਯਾ ਹੈ॥
Prof. Sahib Singhਇਕ ਗ਼ਲਤੀ ਦੇ ਕਾਰਣ ਪਾਪੀ ਹੀ ਬਣਿਆ ਰਿਹਾ (ਭਾਵ, ਕੋੜ੍ਹ ਨਾਹ ਹਟਿਆ) ਤੇ ਰੋਇਆ।ਪਦ ਅਰਥ ਏਕੀ = ਇਕ (ਗ਼ਲਤੀ)। ਜਨਮੇਜੇ ਨੇ (ਇਹ ਹਸਤਨਾਪੁਰ ਦਾ ਇਕ ਰਾਜਾ ਸੀ) ੧੮ ਬ੍ਰਾਹਮਣਾਂ ਨੂੰ ਮਾਰ ਦਿੱਤਾ ਸੀ, ਜਿਸ ਦਾ ਪ੍ਰਾਸ਼ਚਿਤ ਕਰਨ ਲਈ ਇਸ ਨੇ ਰਿਸ਼ੀ 'ਵੈਸ਼ੰਪਾਇਨ' ਪਾਸੋਂ 'ਮਹਾਭਾਰਤ' ਸੁਣਿਆ ਸੀ।
SikhNet (Spanish)Yanamya sufrió cuando perdió el Sendero
ਰੋਵਹਿ; ਸੇਖ ਮਸਾਇਕ ਪੀਰ ॥
roveh; sekh masaaeik peer | Ang 954
Sant Singh KhalsaThe Shaykhs, Pirs and spiritual teachers weep;
Manmohan SinghThe Divine teachers, seers and religious guides weep,
Manmohan Singh (Punjabi)ਅਧਿਆਤਮਕ ਆਗੂ ਅੰਤਰਜਾਮੀ ਅਤੇ ਰੂਹਾਨੀ ਰਹਿਬਰ ਵਿਰਲਾਪ ਕਰਦੇ ਹਨ,
Fareedkot Teeka(ਸੇਖ) ਤਿਆਗੀ ਵਾ ਜਤੀ ਔ (ਸਮਾਇਕ) ਮੁਸਕਤੀ, ਭਾਵ ਜਪ ਤਪ ਕਰਨੇ ਵਾਲੇ ਜਗ੍ਯਾਸੂ ਵਾ ਮਹੰਤ ਤਥਾ (ਪੀਰ) ਕਰਾਮਾਤ ਵਾਲੇ, ਭਾਵ ਬ੍ਰਿਧ ਗੁਰੂ ਭੀ ਰੋਤੇ ਹੈਂ॥
Prof. Sahib Singhਸ਼ੇਖ ਪੀਰ ਆਦਿਕ ਭੀ ਰੋਂਦੇ ਹਨ,ਪਦ ਅਰਥ ਮਸਾਇਕ = ਮਸ਼ਾਇਖ਼, ਲਫ਼ਜ਼ 'ਸ਼ੇਖ' ਦਾ ਬਹੁ-ਵਚਨ।
SikhNet (Spanish)y con sólo un error en la vida, perdió la Gracia del Señor.
ਅੰਤਿ ਕਾਲਿ; ਮਤੁ ਲਾਗੈ ਭੀੜ ॥
ant kaal; mat laagai bheerr | Ang 954
Sant Singh Khalsaat the very last instant, they suffer in agony.
Manmohan Singhlest they should suffer agony at the Last moment.
Manmohan Singh (Punjabi)ਮਤੇ ਅਖੀਰ ਦੇ ਵੇਲੇ ਉਨ੍ਹਾਂ ਨੂੰ ਕਸ਼ਟ ਉਠਾਉਣਾ ਪਵੇ।
Fareedkot Teekaਕਿਸ ਵਾਸਤੇ ਕਿ ਅੰਤ ਕੋ ਕਾਲ ਕੀ ਭੀੜ ਮਤ ਲਾਗੇ, ਭਾਵ ਕੇ ਦੁਖ ਮੇਂ ਨ ਪੜੀਏ, ਤਿਸ ਭੈ ਸੇ ਵੈਰਾਗ ਕਰ ਰੋਤੇ ਹੈਂ॥
Prof. Sahib Singhਕਿ ਮਤਾਂ ਅੰਤ ਦੇ ਸਮੇਂ ਕੋਈ ਬਿਪਤਾ ਆ ਪਏ।ਪਦ ਅਰਥ ਭੀੜ = ਮੁਸੀਬਤ।
SikhNet (Spanish)Temen los sheiks, los eruditos y los videntes,
ਰੋਵਹਿ ਰਾਜੇ; ਕੰਨ ਪੜਾਇ ॥
roveh raaje; kan parraae | Ang 954
Sant Singh KhalsaThe kings weep - their ears are cut;
Manmohan SinghThe kings weep, having their ears torn,
Manmohan Singh (Punjabi)ਆਪਣੇ ਕੰਨਾਂ ਨੂੰ ਪੜਵਾ ਕੇ ਪਾਤਿਸ਼ਾਹ ਰੋਂਦੇ ਹਨ,
Fareedkot Teekaਰਾਜਾ ਲੋਗ ਕਾਨੋਂ ਕੋ ਪੜਾਇ ਕੇ ਰੋਵਤੇ ਹੈਂ, ਭਾਵ ਮੁੰਦ੍ਰਾ ਪਾਇਕੇ॥
Prof. Sahib Singh(ਭਰਥਰੀ ਗੋਪੀਚੰਦ ਆਦਿਕ) ਰਾਜੇ ਜੋਗੀ ਬਣ ਕੇ ਦੁਖੀ ਹੁੰਦੇ ਹਨ,ਪਦ ਅਰਥ ਰਾਜੇ = ਭਰਥਰੀ ਗੋਪੀਚੰਦ ਆਦਿਕ ਰਾਜੇ।
SikhNet (Spanish)todos piensan que en el momento de la muerte podrían no morir en Paz.
ਘਰਿ ਘਰਿ ਮਾਗਹਿ; ਭੀਖਿਆ ਜਾਇ ॥
ghar ghar maageh; bheekhiaa jaae | Ang 954
Sant Singh Khalsathey go begging from house to house.
Manmohan Singhand they go abegging from house to house.
Manmohan Singh (Punjabi)ਅਤੇ ਉਹ ਘਰ ਖੈਰ ਮੰਗਦੇ ਫਿਰਦੇ ਹਨ।
Fareedkot Teekaਘਰ ਘਰ ਮੇਂ ਜਾਇਕੇ ਭਿਖ੍ਯਾ ਮਾਂਗਤੇ ਹੈਂ, ਭਾਵ ਕਿਸੀ ਕਾਲ ਮੇਂ ਚਿਤੁ ਡੋਲਨੇ ਪਰ ਰੋਤੇ ਹੈਂ। ਜੈਸੇ ਭਰਥਰੀ ਰਾਜ ਛੋਡਕੇ ਜੋਗੀ ਹੋ ਤਪ ਕੀਆ। ਏਕ ਦਿਨ ਬੀਰਜ ਪਤਨ ਹੂਆ ਤੋ ਤਪ ਕੀ ਨਿਸਫਲ ਜਾਨ ਰੁਦਨ ਕੀਆ। ਜੋਗ ਛੋਡ ਘਰਿ ਚਲਾ ਤੋ ਗੋਰਖ ਨੇ ਰਸਤੇ ਮੇਂ ਮਿਲ ਕਹਾ: ਥੋੜਾ ਖਾਣਾ ਸੀ ਭਰਿਆ ਉਛਲਤਾ ਹੈ। ਜੈਸੇ ਕਹਾ ਹੈ-☬ਭਰਿਆ ਭਾਂਡਾ ਉਛਲੇ ਭੈ ਵਿਚ ਰਖੋ ਕਜ॥
Prof. Sahib Singhਜਦੋਂ ਘਰ ਘਰ ਜਾ ਕੇ ਭਿੱਖਿਆ ਮੰਗਦੇ ਹਨ।
SikhNet (Spanish)Los reyes se lamentan;
ਰੋਵਹਿ ਕਿਰਪਨ; ਸੰਚਹਿ ਧਨੁ ਜਾਇ ॥
roveh kirapan; sancheh dhan jaae | Ang 954
Sant Singh KhalsaThe miser weeps; he has to leave behind the wealth he has gathered.
Manmohan SinghThe miser weeps when his amassed wealth parts company with him.
Manmohan Singh (Punjabi)ਜਦ ਉਸ ਦੀ ਇਕੱਤਰ ਕੀਤੀ ਹੋਈ ਦੌਲਤ ਉਸ ਪਾਸੋਂ ਵੱਖਰੀ ਹੋ ਜਾਂਦੀ ਹੈ, ਉਦੋਂ ਕੰਜੂਸ ਵਿਰਲਾਪ ਕਰਦਾ ਹੈ।
Fareedkot Teekaਸੂਮ ਰੋਤੇ ਹੈਂ ਜਬ ਇਕੱਤ੍ਰ ਕੀਆ ਹੂਆ ਧਨ ਚਲਾ ਜਾਤਾ ਹੈ॥
Prof. Sahib Singhਸ਼ੂਮ ਧਨ ਇਕੱਠਾ ਕਰਦੇ ਹਨ ਪਰ ਰੋਂਦੇ ਹਨ ਜਦੋਂ ਉਹ ਧਨ (ਉਹਨਾਂ ਪਾਸੋਂ) ਚਲਾ ਜਾਂਦਾ ਹੈ,ਪਦ ਅਰਥ ਕਿਰਪਨ = ਕੰਜੂਸ। ਸੰਚਹਿ = ਇਕੱਠਾ ਕਰਦੇ ਹਨ।
SikhNet (Spanish)sabiendo en su interior que les deshicieron sus oídos y tuvieron que pordiosear de puerta en puerta.
ਪੰਡਿਤ ਰੋਵਹਿ; ਗਿਆਨੁ ਗਵਾਇ ॥
panddit roveh; giaan gavaae | Ang 954
Sant Singh KhalsaThe Pandit, the religious scholar, weeps when his learning is gone.
Manmohan SinghThe learned man cries when his learning fails him.
Manmohan Singh (Punjabi)ਜਦ ਉਸ ਦੀ ਵਿਦਿਆ ਨਿਸ਼ਫਲ ਹੋ ਜਾਂਦੀ ਹੈ ਤਾਂ ਵਿਦਵਾਨ ਪੁਰਸ਼ ਰੁਦਨ ਕਰਦਾ ਹੈ।
Fareedkot Teekaਪੰਡਿਤ ਰੋਤੇ ਹੈਂ ਗ੍ਯਾਨ ਕੋ ਗਵਾਇਕਰ, ਭਾਵ ਜਬ ਚਰਚਾ ਮੇਂ ਹਾਰ ਜਾਤੇ ਹੈਂ ਤਬ ਰੋਤੇ ਹੈਂ। ਜੈਸੇ ਰਾਜਾ ਭਜ ਕੇ ਨਗਰ ਮੇਂ ਏਕ ਪੰਡਿਤ ਆਇਆ। ਜੋਤਸੀ ਕਹਾ: ਗਾਗਾ ਤੇਲੀ ਕਾਨਾ ਇਸ ਕੋ ਜੀਤੇਗਾ। ਤਬ ਗਾਗੇ ਕੋ ਤਿਸ ਨੇ ਕਹਾ: ਪਹਿਲੇ ਸੈਨਤ ਕੀ ਚਰਚਾ ਕਰੇਂਗੇ। ਬ੍ਰਹਮਨ ਨੇ ਏਕ ਅੰਗੁਲੀ ਉਠਾਈ ਗਾਗੇ ਦੋ ਅੰਗਲੀ ਉਠਾਈ। ਫੇਰ ਪੰਡਿਤ ਪਾਂਚ ਅੰਗੇਲੀ ਗਾਗੇ ਮੁਠ ਮੀਚ ਲਈ। ਇਨ ਕਾ ਭਾਵ ਦੋਨੋਂ ਨੇ ਜੁਦਾ ੨ ਸਮਝਾ। ਪੰਡਿਤ ਏਕ ਅੰਗਲੀ ਸੇ ਏਕ ਪ੍ਰਮਾਤਮਾ ਕਹਾ, ਗਾਗੇ ਦੋ ਅੰਗਲੀ ਸੇ ਕਹਾ ਤੇਰੇ ਦੋਨੋਂ ਨੇਤ੍ਰ ਕਾਢੋਗਾ। ਪੰਡਿਤ ਪਾਂਚ ਅੰਗਲੀ ਸੇ ਕਹਾ ਪਾਂਚ ਤਤ, ਗਾਗੇ ਮੁਠ ਵੱਟੀ ਕਹਾ ਤੂੰ ਚੁਪੇੜ ਮਾਰੇਗਾ ਤੋ ਮੈਂ ਘਸੁੰਨ ਮਾਰੂੰਗਾ। ਪੰਡਿਤ ਸਮਝਾ ਕੇ ਏਹੁ ਕਹਿਤਾ ਹੈ ਵਾਸਤਵ ਏਕ ਹੀ ਹੈ। ਤਬ ਪੰਡਿਤ ਕਹਾ: ਹਮ ਤੇਰੀ ਬੁਧ ਜਾਨੀ ਹੈ ਅਬ ਔਰ ਚਰਚਾ ਨਹੀਂ ਕਰਤੇ। ਤਬ ਗਾਗੇ ਕੇ ਜੀਤ ਕੇ ਨਗਾਰੇ ਬਜੇ। ਪੰਡਿਤ ਰੋਤਾ ਭ੍ਯਾ ਕੇ ਮੇਰੀ ਹਾਰ ਹੋ ਗਈ॥
Prof. Sahib Singhਗਿਆਨ ਦੀ ਥੁੜ ਦੇ ਕਾਰਨ ਪੰਡਿਤ ਭੀ ਖ਼ੁਆਰ ਹੁੰਦੇ ਹਨ।
SikhNet (Spanish)El avaro se lamenta porque las riquezas que acumuló se pierdan al final;
ਬਾਲੀ ਰੋਵੈ; ਨਾਹਿ ਭਤਾਰੁ ॥
baalee rovai; naeh bhataar | Ang 954
Sant Singh KhalsaThe young woman weeps because she has no husband.
Manmohan SinghThe young woman weeps for she has no husband.
Manmohan Singh (Punjabi)ਮੁਟਿਆਰ ਇਸਤਰੀ ਰੋਂਦੀ ਹੈ, ਕਿਉਂਜੇ ਉਸਦਾ ਪਤੀ ਨਹੀਂ।
Fareedkot Teekaਏਕ ਇਸਤ੍ਰੀ ਰੋਤੀ ਭਈ, ਉਸ ਕੋ ਭਰਤਾ ਨਾ ਮਿਲਾ। ਦਿਵੋਦਾਸ ਰਾਜਾ ਕੀ ਕੰਨਿਆਂ ਦਿਵਿਆ ਦੇਵੀ ਨਾਮ, ਜੋ ਪੂਰਬ ਜਨਮ ਬ੍ਰਹਮਨ ਕੀ ਕੰਨਿਆਂ ਅਪਨੇ ਪਿਤਾ ਕੇ ਘਰ ਮੇਂ ਪਤੀ ਕੋ ਤਿਆਗ ਰਹੀ। ਤਿਸ ਕੇ ਪਿਤਾ ਕੇ ਘਰ ਸੰਤਾਨ ਨਹੀਂ ਥੀ। ਘਰ ਮੇਂ ਜਵਾਈ ਰਾਖਾ। ਤਿਸ ਨੇ ਪਿਤਾ ਕੇ ਮੂਏ ਪਤੀ ਕੋ ਨਿਕਾਲ ਦੀਆ। ਬਿਭਿਚਾਰ ਕਰਨੇ ਲਾਗੀ। ਕਈ ਉਸ ਕੇ ਮਿਤ੍ਰ ਅਪਨੀ ਇਸਤ੍ਰੀ ਤਿਆਗ ਹੂਏ ਥੇ। ਪੁਨਾ ਬ੍ਰਿਧ ਹੋ ਕੁਟਨੀ ਬਨ ਕੇ ਪਤਿਬ੍ਰਤਾ ਇਸਤ੍ਰੀਓਂ ਕੇ ਪਤੀ ਦੂਸਰੀ ਇਸਤ੍ਰੀਓਂ ਕੇ ਸਾਥ ਮਿਲਾਵਨੇ ਲਾਗੀ। ਦੂਸਰੇ ਜਨਮ ਰਾਜਾ ਕੀ ਪੁਤ੍ਰੀ ਹੂਈ। ਕਿਸੀ ਪੁੰਨਿ ਸੇ ਜਬ ਵਿਵਾਹੁ ਕਰਨੇ ਲਗੇ ਤੋ ਲਾਵਾਂ ਸੇ ਪਹਿਲੇ ਹੀ ਪਤੀ ਮਾਰਾ, ਪੁਨਾ ਔਰ ਪਤੀ ਸੇ ਬਿਆਹੁਨੇ ਲਾਗੇ ਸੋ ਭੀ ਲਾਵਾਂ ਸੇ ਪਹਿਲੇ ਮਾਰਾ। ਐਸੇ ਇਕੀ ਪਤੀ ਮਾਰੇ। ਪੁਨਾ ਰਾਜਾ ਨੈ ਸੁਅੰਬਰ ਕੀਆ ਤੋ ਉਸ ਕਾ ਰੂਪ ਦੇਖ ਮੋਹੇ ਹੂਏ ਰਾਜਾ ਪਰਸਪਰ ਜੁਧ ਕਰਿ ਮਰੇ। ਰਾਜਾ ਨੇ ਪੰਡਿਤ ਜੋਤਸੀ ਸੇ ਪੂਛਾ, ਤਿਸ ਨੇ ਪਿਛਲੀ ਕਥਾ ਸੁਨਾਈ, ਜਿਸ ਪਾਪ ਤੇ ਪਤੀ ਮਰਤੇ ਥੇ। ਪੰਡਤ ਕਹਾ: ਜੇ ਇਸ ਕੋ ਘਰ ਰਾਖੋਗੇ ਤੌ ਤੁਮਾਰਾ ਰਾਜ ਨਸਟ ਹੋ ਜਾਇਗਾ। ਤਬ ਰਾਜਾ ਨੇ ਪਾਪਨ ਜਾਨ ਕੈ ਬਨਬਾਸ ਦੀਆ, ਤਹਾਂ ਰੋਤੀ ਭਈ। ਏਹੁ ਕਥਾ ਪਦਮ ਪੁਰਾਨ ਮੇਂ ਪ੍ਰਸਿਧ ਹੈ॥
Prof. Sahib Singhਇਸਤ੍ਰੀ ਰੋਂਦੀ ਹੈ ਜਦੋਂ (ਸਿਰ ਤੇ) ਪਤੀ ਨਾਹ ਰਹੇ।ਪਦ ਅਰਥ ਬਾਲੀ = ਲੜਕੀ।
SikhNet (Spanish)el erudito también sufre por el miedo de perder su Sabiduría;
ਨਾਨਕ; ਦੁਖੀਆ ਸਭੁ ਸੰਸਾਰੁ ॥
naanak; dukheea sabh sansaar | Ang 954
Sant Singh KhalsaO Nanak, the whole world is suffering.
Manmohan SinghNanak, the whole world is in distress.
Manmohan Singh (Punjabi)ਨਾਨਕ, ਸਾਰਾ ਜਹਾਨ, ਤਕਲੀਫ ਵਿੱਚੱ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਕਰਮੋਂ ਨੇ ਸਭ ਸੰਸਾਰ ਹੀ ਦੁਖੀ ਕੀਆ ਹੂਆ ਹੈ॥
Prof. Sahib Singhਹੇ ਨਾਨਕ! ਸਾਰਾ ਜਗਤ ਹੀ ਦੁਖੀ ਹੈ।
SikhNet (Spanish)la mujer llora por su esposo perdido.
ਮੰਨੇ ਨਾਉ; ਸੋਈ ਜਿਣਿ ਜਾਇ ॥
mane naau; soee jin jaae | Ang 954
Sant Singh KhalsaHe alone is victorious, who believes in the Lord's Name.
Manmohan SinghHe, who believes in the Name, becomes victorious.
Manmohan Singh (Punjabi)ਜੋ ਨਾਮ ਉੱਤੇ ਭਰੋਸਾ ਧਾਰਦਾ ਹੈ, ਉਹ ਜਿੱਤ ਜਾਂਦਾ ਹੈ।
Fareedkot Teekaਜੋ ਨਾਮ ਕੋ ਮੰਨਤੇ ਹੈਂ ਸੋਈ ਜਿਤ ਜਾਤੇ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ (ਭਾਵ, ਜਿਸ ਦਾ ਮਨ ਪ੍ਰਭੂ ਦੇ ਨਾਮ ਵਿਚ ਪਤੀਜਦਾ ਹੈ) ਉਹ (ਜ਼ਿੰਦਗੀ ਦੀ ਬਾਜ਼ੀ) ਜਿੱਤ ਕੇ ਜਾਂਦਾ ਹੈ,ਪਦ ਅਰਥ ਜਿਣਿ = ਜਿੱਤ ਕੇ।
SikhNet (Spanish)Dice Nanak, el mundo entero está en dolor, pero aquél que cree en el Nombre del Señor, gana el juego,
ਅਉਰੀ ਕਰਮ; ਨ ਲੇਖੈ ਲਾਇ ॥੧॥
aauree karam; na lekhai laae |1| Ang 954
Sant Singh KhalsaNo other action is of any account. ||1||
Manmohan SinghNo other deed is of any account.
Manmohan Singh (Punjabi)ਹੋਰ ਕੋਈ ਅਮਲ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।
Fareedkot Teekaਔਰ ਕਰਮ ਕੋਈ ਲੇਖੇ ਮੇਂ ਨਹੀਂ ਪੜਤਾ॥੧॥ ਇਸ ਉਪਦੇਸ ਕੋ ਸੁਨ ਕਰ ਸਾਹੂਕਾਰ ਅਰ ਤਿਸ ਕੀ ਇਸਤ੍ਰੀ ਦੋਨੋਂ ਕੋ ਸਾਂਤੀ ਪ੍ਰਾਪਤ ਹੋਤੀ ਭਈ॥☬ਮਨਨ ਕੀ ਮਹਤਤਾ ਦਿਖਾਵਤੇ ਹੈਂ:
Prof. Sahib Singh('ਨਾਮ' ਤੋਂ ਬਿਨਾ) ਕੋਈ ਹੋਰ ਕੰਮ (ਜ਼ਿੰਦਗੀ ਦੀ ਬਾਜ਼ੀ ਜਿੱਤਣ ਲਈ) ਸਫਲ ਨਹੀਂ ਹੁੰਦਾ ॥੧॥ਪਦ ਅਰਥ ਅਉਰੀ = ਹੋਰ ॥੧॥
* ਨੋਟ: ਇਸ ਸਲੋਕ ਵਿਚ ਉਹਨਾਂ ਪੁਰਾਣਿਕ ਸਾਖੀਆਂ ਦੇ ਹਵਾਲੇ ਦਿੱਤੇ ਗਏ ਹਨ ਜੋ ਹਿੰਦੂ ਕੌਮ ਵਿਚ ਆਮ ਪ੍ਰਚਲਤ ਹਨ।
SikhNet (Spanish)porque ninguna otra acción cuenta ante los Ojos del Señor.(1)