ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਹਰਿ ਕਾ ਸਭੁ ਸਰੀਰੁ ਹੈ; ਹਰਿ ਰਵਿ ਰਹਿਆ ਸਭੁ ਆਪੈ ॥
har kaa sabh sareer hai; har rav rahiaa sabh aapai |
Sant Singh KhalsaThe body and everything belongs to the Lord; the Lord Himself is all-pervading.
Manmohan SinghThe body and everything belongs to God and God Himself is pervading all.
Manmohan Singh (Punjabi)ਦੇਹ ਅਤੇ ਸਾਰਾ ਕੁੱਛ ਵਾਹਿਗੁਰੂ ਦੀ ਮਲਕੀਅਤ ਹੈ ਅਤੇ ਵਾਹਿਗੁਰੂ ਆਪ ਹੀ ਸਾਰੇ ਵਿਆਪਕ ਹੋ ਰਿਹਾ ਹੈ।
Fareedkot Teekaਸਰੀਰ ਆਦੀ ਸਭ ਹਰੀ ਕਾ ਹੀ ਕੀਆ ਹੂਆ ਹੈ ਪੁਨਾ ਹਰੀ ਆਪ ਹੀ ਸਭ ਮੇਂ ਰਵ ਰਹਿਆ ਹੈ॥
Prof. Sahib Singhਇਹ ਸਾਰਾ (ਜਗਤ ਦਾ ਆਕਾਰ) ਪਰਮਾਤਮਾ ਦਾ (ਮਾਨੋ) ਸਰੀਰ ਹੈ, ਹਰ ਥਾਂ ਪ੍ਰਭੂ ਆਪ ਹੀ ਵਿਆਪਕ ਹੈ।
ਪਦ ਅਰਥ ਸਚੁ = ਹਰ ਥਾਂ। ਆਪੈ = ਆਪ ਹੀ।
SikhNet (Spanish)El cuerpo pertenece a Dios; sí, tu Dios prevalece en todo.
ਹਰਿ ਕੀ ਕੀਮਤਿ. ਨਾ ਪਵੈ; ਕਿਛੁ ਕਹਣੁ. ਨ ਜਾਪੈ ॥
har kee keemat. naa pavai; kichh kehan. na jaapai |
Sant Singh KhalsaThe Lord's value cannot be estimated; nothing can be said about it.
Manmohan SinghGod's worth can be appraised not and nothing can be said regarding it.
Manmohan Singh (Punjabi)ਵਾਹਿਗੁਰੂ ਦਾ ਮੁੱਲ ਪਾਇਆ ਨਹੀਂ ਜਾ ਸਕਦਾ ਅਤੇ ਇਸ ਬਾਰੇ ਕੁੱਝ ਭੀ ਆਖਿਆ ਨਹੀਂ ਜਾ ਸਕਦਾ।
Fareedkot Teekaਤਿਸ ਹਰੀ ਕੀ ਕੀਮਤ ਨਹੀਂ ਪਾਈਤੀ, ਇਸੀ ਤੇ ਕਛੁ ਕਹਾ ਨਹੀਂ (ਜਾਪੈ) ਜਾਤਾ ਹੈ॥
Prof. Sahib Singhਪਰਮਾਤਮਾ (ਦੀ ਵਡਿਆਈ) ਦਾ ਮੁੱਲ ਨਹੀਂ ਪੈ ਸਕਦਾ, ਕੋਈ ਗੱਲ ਅਹੁੜਦੀ ਨਹੀਂ (ਜਿਸ ਨਾਲ) ਉਸ ਦੀ ਵਡਿਆਈ ਬਿਆਨ ਕਰ ਸਕੀਏ।
ਪਦ ਅਰਥ ਨ ਜਾਪੈ = ਨਹੀਂ ਸੁੱਝਦਾ।
SikhNet (Spanish)Uno no puede valorar al Señor; uno no sabe siquiera qué decir.
ਗੁਰ ਪਰਸਾਦੀ ਸਾਲਾਹੀਐ; ਹਰਿ ਭਗਤੀ ਰਾਪੈ ॥
gur parasaadee saalaaheeai; har bhagatee raapai |
Sant Singh KhalsaBy Guru's Grace, one praises the Lord, imbued with feelings of devotion.
Manmohan SinghBy Guru's grace, the Lord is praised and one is imbued with His meditation.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ ਅਤੇ ਇਨਸਾਨ ਉਸ ਦੇ ਸਿਮਰਨ ਨਾਲ ਰੰਗਿਆ ਜਾਂਦਾ ਹੈ।
Fareedkot Teekaਜੋ ਹਰੀ ਕੀ ਭਗਤੀ ਮੇਂ (ਰਾਪੈ) ਰੰਗੇ ਹੈਂ ਤਿਨੋਂ ਗੁਰੋਂ ਕੀ ਕ੍ਰਿਪਾ ਕਰ ਕੇ ਸਾਲਾਹੁਣਾ ਕਰੀਏ॥
Prof. Sahib Singhਸਤਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ (ਜੋ ਕਰਦਾ ਹੈ ਉਹ ਪ੍ਰਭੂ ਦੀ ਭਗਤੀ ਵਿਚ ਰੰਗਿਆ ਜਾਂਦਾ ਹੈ।
ਪਦ ਅਰਥ ਰਾਪੈ = ਰੰਗਿਆ ਜਾਈਦਾ ਹੈ।
SikhNet (Spanish)Así que alabemos al Señor por la Gracia del Guru y pongamos nuestro ser imbuido en Su Devoción.
ਸਭੁ ਮਨੁ ਤਨੁ ਹਰਿਆ ਹੋਇਆ; ਅਹੰਕਾਰੁ ਗਵਾਪੈ ॥
sabh man tan hariaa hoeaa; ahankaar gavaapai |
Sant Singh KhalsaThe mind and body are totally rejuvenated, and egotism is eradicated.
Manmohan SinghHis body and mind are all reverdured and his ego is eradicated.
Manmohan Singh (Punjabi)ਉਸਦੀ ਦੇਹ ਅਤੇ ਮਨੂਆ ਸਮੂਹ ਸਰਸਬਜ਼ ਥੀ ਵੰਝਦੇ ਹਨ ਅਤੇ ਉਸ ਦੀ ਹੰਗਤਾ ਨਾਸ ਹੋ ਜਾਂਦੀ ਹੈ।
Fareedkot Teekaਜਿਨੋਂ ਨੇ ਹੰਕਾਰ ਕੋ (ਗਵਾਪੈ) ਗਵਾਇਆ ਹੈ, ਤਿਨ ਕਾ ਸਭ ਪਰਕਾਰ ਮਨ ਤਨ ਹਰਾ ਹੂਆ ਹੈ, ਭਾਵ ਮਨ ਅਨੰਦ ਅਰ ਤਨ ਸਫਲ ਹੂਆ ਹੈ॥
Prof. Sahib Singhਉਸ ਦਾ ਮਨ ਤੇ ਤਨ ਖਿੜ ਆਉਂਦਾ ਹੈ ਤੇ ਅਹੰਕਾਰ ਨਾਸ ਹੋ ਜਾਂਦਾ ਹੈ)।
ਪਦ ਅਰਥ ਗਵਾਪੈ = ਨਾਸ ਹੋ ਜਾਂਦਾ ਹੈ।
SikhNet (Spanish)Así nuestro cuerpo y mente florecerán, purgados ya del ego.
ਸਭੁ ਕਿਛੁ ਹਰਿ ਕਾ ਖੇਲੁ ਹੈ; ਗੁਰਮੁਖਿ ਕਿਸੈ ਬੁਝਾਈ ॥੧੩॥
sabh kichh har kaa khel hai; guramukh kisai bujhaaee |13|
Sant Singh KhalsaEverything is the play of the Lord. The Gurmukh understands this. ||13||
Manmohan SinghEverything is the Lord's play. Rare is the one who understands this by Guru's grace.
Manmohan Singh (Punjabi)ਹਰ ਸ਼ੈ ਪ੍ਰਭੂ ਦੀ ਖੇਡ ਹੈ। ਕੋਈ ਵਿਰਲਾ ਜਣਾ ਹੀ ਗੁਰਾਂ ਦੀ ਰਹਿਮਤ ਸਦਕਾ, ਇਸ ਨੂੰ ਸਮਝਦਾ ਹੈ।
Fareedkot Teekaਏਹੁ ਸਭ ਕਿਛੁ ਜੋ ਦ੍ਰਿਸ੍ਟੀ ਮੇਂ ਆਵਤਾ ਹੈ, ਸੋ ਹਰੀ ਕਾ ਏਕ (ਖੇਲੁ) ਤਮਾਸਾ ਹੈ। ਪਰੰਤੂ ਕਿਸੇ ਗੁਰਮੁਖ ਕੋ ਹੀ ਏਹ (ਬੁਝਾਈ) ਸਮਝ ਆਈ ਹੈ॥੧੩॥☬ਸਤਿ ਘਰੋਂ ਮੇਂ ਏਕ ਸ਼ਾਹੂਕਾਰ ਤਕੀਏ ਲਗੇ ਹੂਏ ਬੈਠਾ ਥਾ। ਸ੍ਰੀ ਗੁਰੂ ਜੀ ਉਸ ਕੇ ਨਜੀਕ ਜਾ ਉਤਰੇ। ਭਾਈ ਮਰਦਾਨੇ ਨੇ ਦੇਖ ਕਰ ਕਹਾ: ਹੇ ਸ੍ਰੀ ਗੁਰੂ ਜੀ! ਏਹੁ ਤੌ ਪਰਮ ਸੁਖੀ ਦੇਖੀਤਾ ਹੈ। ਤਬ ਗੁਰੂ ਜੀ ਨੇ ਕਹਾ: ਬਿਨਾਂ ਬਿਬੇਕੀਓਂ ਤੇ ਸੰਸਾਰ ਮੇਂ ਸੁਖੀ ਕਉਨ ਹੈ। ਤਬ ਮਰਦਾਨੇ ਨੇ ਸਾਹੂਕਾਰ ਕੋ ਕਹਾ: ਤੇਰੇ ਕੋ ਗੁਰੂ ਜੀ ਬੁਲਾਵਤੇ ਹੈਂ। ਤਬ ਸ਼ਾਹੂਕਾਰ ਨੇ ਆਇ ਚਰਨੋਂ ਪਰ ਮਥਾ ਟੇਕਾ, ਤਬ ਗੁਰੂ ਜੀ ਨੇ ਕਹਾ: ਏਹ ਹਮਾਰੇ ਸੰਗੀ ਕਹਿਤੇ ਹੈਂ ਕਿ ਇਸ ਸਾਹੂਕਾਰ ਕੋ ਕੋਈ ਭੀ ਦੁਖ ਨਹੀਂ। ਏਹ ਅਧਿਕ ਵਿਭੂਤੀ ਵਾਲਾ ਹੈ। ਤਬ ਵਹੁ ਸਾਹੂਕਾਰ ਸੁਨਤੇ ਹੀ ਰੁਦਨ ਕਰਨੇ ਲਗਾ ਅਰ ਕਹਤਾ ਭਯਾ: ਹੇ ਸੰਤ ਜੀ! ਮੇਰੇ ਜੈਸਾ ਤੌ ਸੰਸਾਰ ਮੇਂ ਦੁਖੀ ਹੀ ਕੋਈ ਨਹੀਂ। ਤਬ ਗੁਰੂ ਜੀ ਨੇ ਭਾਈ ਮਰਦਾਨੇ ਕੋ ਸੁਨਾਵਨੇ ਲੀਏ ਤਿਸ ਕੋ ਦੁਖ ਪੂਛਾ। ਤਬ ਵਹੁ ਕਹਨੇ ਲਗਾ: ਮੇਰੀ ਅਪਣੀ ਇਸਤ੍ਰੀ ਮੇਂ ਅਧਿਕ ਪਰੀਤੀ ਥੀ। ਵੋਹ ਮਰਨੇ ਲਗੀ ਤੋ ਮੈਂ ਰੁਦਨੁ ਕਰਨੇ ਲਗਾ। ਤਿਸਨੇ ਮੇਰੇ ਕੋ ਕਹਾ: ਕਿਉਂ ਰੁਦਨ ਕਰਤੇ ਹੋ, ਆਪ ਕੋ ਔਰ ਇਸਤ੍ਰੀ ਮਿਲ ਜਾਏਗੀ। ਤਬ ਮੈਂ ਕਹਾ: ਤੇਰੇ ਬਿਨਾਂ ਔਰ ਕੇ ਸਾਥ ਅੰਗ ਸਪਰਸ ਨਾ ਕਰੂੰਗਾ। ਤਿਸ ਨੇ ਕਹਾ: ਏਹ ਤੇਰੀਆਂ ਬਾਤਾਂ ਸਭ ਮਿਥਿਆ ਹੈਨ। ਤਬ ਮੈਂ ਤਿਸ ਕੀ ਪ੍ਰਸੰਨਤਾ ਕੇ ਲੀਏ ਅਪਨਾ ਸਿਸਨ ਕਾਟ ਦੀਆ ਤਬ ਵੁਹ ਮਰਨੇ ਤੇ ਬਚੀ। ਅਬ
Prof. Sahib Singhਇਹ ਸਾਰਾ ਜਗਤ ਪ੍ਰਭੂ ਦਾ ਬਣਾਇਆ ਹੋਇਆ ਤਮਾਸ਼ਾ ਹੈ, ਸਤਿਗੁਰੂ ਦੀ ਰਾਹੀਂ ਕਿਸੇ ਵਿਰਲੇ ਨੂੰ ਇਸ ਖੇਡ ਦੀ ਸਮਝ ਦੇਂਦਾ ਹੈ ॥੧੩॥
ਪਦ ਅਰਥ ਕਿਸੈ = ਕਿਸੇ ਵਿਰਲੇ ਨੂੰ ॥੧੩॥
SikhNet (Spanish)Sí, todo lo que vemos es la Jugada del Señor, pero extraordinario es aquél a quien el Misterio se le revela a través del Guru. (13)