ਤਿਸੁ ਪਾਖੰਡੀ; ਜਰਾ ਨ ਮਰਣਾ ॥
tis paakhanddee; jaraa na maranaa |
ਪਦ ਅਰਥ ਜਰਾ = ਬੁਢੇਪਾ।
ਬੋਲੈ ਚਰਪਟੁ; ਸਤਿ ਸਰੂਪੁ ॥
bolai charapatt; sat saroop |
ਪਰਮ ਤੰਤ ਮਹਿ; ਰੇਖ ਨ ਰੂਪੁ ॥੫॥
param tant meh; rekh na roop |5|
ਤਿਸੁ ਪਾਖੰਡੀ; ਜਰਾ ਨ ਮਰਣਾ ॥
tis paakhanddee; jaraa na maranaa |
ਪਦ ਅਰਥ ਜਰਾ = ਬੁਢੇਪਾ।
ਬੋਲੈ ਚਰਪਟੁ; ਸਤਿ ਸਰੂਪੁ ॥
bolai charapatt; sat saroop |
ਪਰਮ ਤੰਤ ਮਹਿ; ਰੇਖ ਨ ਰੂਪੁ ॥੫॥
param tant meh; rekh na roop |5|
ਮਃ ੧ ॥
mahalaa 1 |
ਸੋ ਬੈਰਾਗੀ; ਜਿ ਉਲਟੇ ਬ੍ਰਹਮੁ ॥
so bairaagee; ji ulatte braham |
ਪਦ ਅਰਥ ਬੈਰਾਗ = (ਸੰ: वैराग्य) ਦੁਨੀਆ ਵਲੋਂ ਉਪਰਾਮਤਾ। ਬੈਰਾਗੀ = ਉਹ ਮਨੁੱਖ ਜਿਸ ਨੇ ਦੁਨੀਆ ਦੀਆਂ ਖ਼ਾਹਸ਼ਾਂ ਵਲੋਂ ਮਨ ਨੂੰ ਪਰਤਾਇਆ ਹੈ। ਉਲਟੇ = ਪਰਤਾਏ, ਫੇਰੇ।
ਗਗਨ ਮੰਡਲ ਮਹਿ; ਰੋਪੈ ਥੰਮੁ ॥
gagan manddal meh; ropai tham |
ਪਦ ਅਰਥ ਗਗਨ = ਆਕਾਸ਼, ਦਸਮ ਦੁਆਰ। ਮੰਡਲ = ਚੱਕਰ। ਗਗਨ ਮੰਡਲ = ਦਸਮ ਦੁਆਰ ਦਾ ਚੱਕਰ, ਉਹ ਅਵਸਥਾ ਜਿਥੇ ਮਨੁੱਖ ਦੀ ਸੁਰਤ ਪ੍ਰਭੂ ਵਿਚ ਜੁੜਦੀ ਹੈ। ਰੋਪੈ = ਖੜਾ ਕਰਦਾ ਹੈ।
ਅਹਿਨਿਸਿ; ਅੰਤਰਿ ਰਹੈ ਧਿਆਨਿ ॥
ahinis; antar rahai dhiaan |
ਪਦ ਅਰਥ ਅਹਿ = ਦਿਨ। ਨਿਸਿ = ਰਾਤ। ਧਿਆਨਿ = ਧਿਆਨ ਵਿਚ।
ਤੇ ਬੈਰਾਗੀ; ਸਤ ਸਮਾਨਿ ॥
te bairaagee; sat samaan |
ਪਦ ਅਰਥ ਸਤ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸਮਾਨਿ = ਵਰਗਾ।
ਬੋਲੈ ਭਰਥਰਿ; ਸਤਿ ਸਰੂਪੁ ॥
bolai bharathar; sat saroop |
ਪਰਮ ਤੰਤ ਮਹਿ; ਰੇਖ ਨ ਰੂਪੁ ॥੬॥
param tant meh; rekh na roop |6|
ਮਃ ੧ ॥
mahalaa 1 |
ਕਿਉ ਮਰੈ ਮੰਦਾ; ਕਿਉ ਜੀਵੈ ਜੁਗਤਿ ॥
kiau marai mandaa; kiau jeevai jugat |
ਪਦ ਅਰਥ ਮਰੈ = ਦੂਰ ਹੋਵੇ। ਮੰਦਾ = ਬੁਰਾਈ। ਕਿਉ = ਕਿਵੇਂ? ਜੀਵੈ = ਸਹੀ ਜੀਵਨ ਜੀਵੇ। ਜੁਗਤਿ = ਇਸ ਤਰੀਕੇ ਨਾਲ।
ਕੰਨ ਪੜਾਇ; ਕਿਆ ਖਾਜੈ ਭੁਗਤਿ ॥
kan parraae; kiaa khaajai bhugat |
ਪਦ ਅਰਥ ਕਿਆ ਖਾਜੈ = ਖਾਣ ਦਾ ਕੀਹ ਲਾਭ? ਭੁਗਤਿ = ਜੋਗੀਆਂ ਦਾ ਚੂਰਮਾ।
ਆਸਤਿ ਨਾਸਤਿ; ਏਕੋ ਨਾਉ ॥
aasat naasat; eko naau |
ਪਦ ਅਰਥ ਆਸਤਿ = ਮੌਜੂਦ ਹੈ। ਨਾਸਤਿ = ਨਹੀਂ ਹੈ।
ਕਉਣੁ ਸੁ ਅਖਰੁ; ਜਿਤੁ ਰਹੈ ਹਿਆਉ ॥
kaun su akhar; jit rahai hiaau |
ਪਦ ਅਰਥ ਹਿਆਉ = ਹਿਰਦਾ।
ਧੂਪ ਛਾਵ; ਜੇ ਸਮ ਕਰਿ ਸਹੈ ॥
dhoop chhaav; je sam kar sahai |
ਪਦ ਅਰਥ ਧੂਪ ਛਾਵ = ਦੁੱਖ ਤੇ ਸੁਖ। ਸਮ = ਬਰਾਬਰ, ਇਕ-ਸਮਾਨ।
ਤਾ ਨਾਨਕੁ ਆਖੈ; ਗੁਰੁ ਕੋ ਕਹੈ ॥
taa naanak aakhai; gur ko kahai |
ਪਦ ਅਰਥ ਗੁਰੁ ਕਹੈ = ਗੁਰੂ ਗੁਰੂ ਆਖਦਾ ਹੈ, ਗੁਰੂ ਨੂੰ ਚੇਤੇ ਰੱਖਦਾ ਹੈ। ਕੋ = ਕੋਈ ਉਹ ਮਨੁੱਖ।
ਛਿਅ ਵਰਤਾਰੇ; ਵਰਤਹਿ ਪੂਤ ॥
chhia varataare; varateh poot |
ਪਦ ਅਰਥ ਛਿਅ ਵਰਤਾਰੇ = ਛੇ ਭੇਖਾਂ ਵਿਚ। ਪੂਤ = ਚੇਲੇ (ਜੋਗੀਆਂ ਦੇ)।
ਨਾ ਸੰਸਾਰੀ; ਨਾ ਅਉਧੂਤ ॥
naa sansaaree; naa aaudhoot |
ਨਿਰੰਕਾਰਿ; ਜੋ ਰਹੈ ਸਮਾਇ ॥
nirankaar; jo rahai samaae |
ਪਦ ਅਰਥ ਨਿਰੰਕਾਰਿ = ਨਿਰੰਕਾਰ ਵਿਚ।॥
ਕਾਹੇ; ਭੀਖਿਆ ਮੰਗਣਿ ਜਾਇ ॥੭॥
kaahe; bheekhiaa mangan jaae |7|
ਪਉੜੀ ॥
paurree |
ਹਰਿ ਮੰਦਰੁ ਸੋਈ ਆਖੀਐ; ਜਿਥਹੁ ਹਰਿ ਜਾਤਾ ॥
har mandar soee aakheeai; jithahu har jaataa |
ਪਦ ਅਰਥ ਮੰਦਰੁ = ਘਰ, ਰਹਿਣ ਦੀ ਥਾਂ।
ਮਾਨਸ ਦੇਹ. ਗੁਰ ਬਚਨੀ ਪਾਇਆ; ਸਭੁ ਆਤਮ ਰਾਮੁ ਪਛਾਤਾ ॥
maanas deh. gur bachanee paaeaa; sabh aatam raam pachhaataa |
ਪਦ ਅਰਥ ਮਾਨਸ ਦੇਹ = ਮਨੁੱਖਾ ਸਰੀਰ। ਸਭੁ = ਹਰ ਥਾਂ।
ਬਾਹਰਿ ਮੂਲਿ. ਨ ਖੋਜੀਐ; ਘਰ ਮਾਹਿ ਬਿਧਾਤਾ ॥
baahar mool. na khojeeai; ghar maeh bidhaataa |
ਪਦ ਅਰਥ ਬਿਧਾਤਾ = ਸਿਰਜਣਹਾਰ।
ਮਨਮੁਖ. ਹਰਿ ਮੰਦਰ ਕੀ ਸਾਰ, ਨ ਜਾਣਨੀ; ਤਿਨੀ ਜਨਮੁ ਗਵਾਤਾ ॥
manamukh. har mandar kee saar, na jaananee; tinee janam gavaataa |
ਪਦ ਅਰਥ ਹਰਿ ਮੰਦਰ = ਰੱਬ ਦੇ ਘਰ ਦੀ। ਸਾਰ = ਮੁੱਲ, ਕਦਰ।
ਸਭ ਮਹਿ ਇਕੁ ਵਰਤਦਾ; ਗੁਰਸਬਦੀ ਪਾਇਆ ਜਾਈ ॥੧੨॥
sabh meh ik varatadaa; gurasabadee paaeaa jaaee |12|
ਸਲੋਕ ਮਃ ੩ ॥
salok mahalaa 3 |
ਮੂਰਖੁ ਹੋਵੈ ਸੋ ਸੁਣੈ; ਮੂਰਖ ਕਾ ਕਹਣਾ ॥
moorakh hovai so sunai; moorakh kaa kahanaa |
ਮੂਰਖ ਕੇ ਕਿਆ ਲਖਣ ਹੈ; ਕਿਆ ਮੂਰਖ ਕਾ ਕਰਣਾ ॥
moorakh ke kiaa lakhan hai; kiaa moorakh kaa karanaa |
ਪਦ ਅਰਥ ਲਖਣ = ਲੱਛਣ, ਇਲਾਮਤਾਂ। ਕਰਣਾ = ਕਰਤੱਬ।
ਮੂਰਖੁ ਓਹੁ ਜਿ ਮੁਗਧੁ ਹੈ; ਅਹੰਕਾਰੇ ਮਰਣਾ ॥
moorakh ohu ji mugadh hai; ahankaare maranaa |
ਪਦ ਅਰਥ ਮੁਗਧੁ = ਮੋਹਿਆ ਹੋਇਆ, ਮਾਇਆ ਦਾ ਠੱਗਿਆ ਹੋਇਆ।
ਏਤੁ ਕਮਾਣੈ ਸਦਾ ਦੁਖੁ; ਦੁਖ ਹੀ ਮਹਿ ਰਹਣਾ ॥
et kamaanai sadaa dukh; dukh hee meh rahanaa |
ਪਦ ਅਰਥ ਏਤੁ ਕਮਾਣੈ = ਮਾਇਆ ਦੇ ਮੋਹ ਵਿਚ ਤੇ ਅਹੰਕਾਰ ਵਿਚ ਰਹਿਣ ਨਾਲ।
ਅਤਿ ਪਿਆਰਾ ਪਵੈ ਖੂਹਿ; ਕਿਹੁ ਸੰਜਮੁ ਕਰਣਾ ॥
at piaaraa pavai khoohi; kihu sanjam karanaa |
ਪਦ ਅਰਥ ਅਤਿ ਪਿਆਰਾ = ਮਾਇਆ ਨਾਲ ਬਹੁਤ ਪਿਆਰ ਕਰਨ ਵਾਲਾ। ਕਿਹੁ ਸੰਜਮ ਕਰਣਾ = ਬਚਾਉ ਦਾ ਕੇਹੜਾ ਉੱਦਮ ਕੀਤਾ ਜਾ ਸਕਦਾ ਹੈ? ਖੂਹਿ = ਮਾਇਆ ਦੇ ਖੂਹ ਵਿਚ। ਸੰਜਮੁ = ਬਚਾਉ ਦਾ ਉੱਦਮ। ਕਿਹੁ = ਕਿਛੁ, ਕੋਈ।
ਗੁਰਮੁਖਿ ਹੋਇ ਸੁ ਕਰੇ ਵੀਚਾਰੁ; ਓਸੁ ਅਲਿਪਤੋ ਰਹਣਾ ॥
guramukh hoe su kare veechaar; os alipato rahanaa |
ਪਦ ਅਰਥ ਅਲਿਪਤ = ਵੱਖਰਾ, ਨਿਰਾਲਾ।
ਹਰਿ ਨਾਮੁ ਜਪੈ ਆਪਿ ਉਧਰੈ; ਓਸੁ ਪਿਛੈ ਡੁਬਦੇ ਭੀ ਤਰਣਾ ॥
har naam japai aap udharai; os pichhai ddubade bhee taranaa |
ਨਾਨਕ. ਜੋ ਤਿਸੁ ਭਾਵੈ ਸੋ ਕਰੇ; ਜੋ ਦੇਇ ਸੁ ਸਹਣਾ ॥੧॥
naanak. jo tis bhaavai so kare; jo dee su sahanaa |1|
ਮਃ ੧ ॥
mahalaa 1 |
ਨਾਨਕੁ ਆਖੈ ਰੇ ਮਨਾ; ਸੁਣੀਐ ਸਿਖ ਸਹੀ ॥
naanak aakhai re manaa; suneeai sikh sahee |
ਪਦ ਅਰਥ ਸਹੀ = ਸੱਚੀ। ਸਿਖ = ਸਿੱਖਿਆ।
ਲੇਖਾ ਰਬੁ ਮੰਗੇਸੀਆ; ਬੈਠਾ ਕਢਿ ਵਹੀ ॥
lekhaa rab mangeseea; baitthaa kadt vahee |
ਪਦ ਅਰਥ ਵਹੀ = ਅਮਲਾਂ ਦੀ ਕਿਤਾਬ।
ਤਲਬਾ ਪਉਸਨਿ ਆਕੀਆ; ਬਾਕੀ ਜਿਨਾ ਰਹੀ ॥
talabaa pausan aakeea; baakee jinaa rahee |
ਪਦ ਅਰਥ ਤਲਬਾ = ਸੱਦੇ। ਆਕੀ = ਬਾਗ਼ੀ। ਬਾਕੀ = ਲੇਖੇ ਵਿਚੋਂ ਬਕਾਇਆ।
ਅਜਰਾਈਲੁ ਫਰੇਸਤਾ; ਹੋਸੀ ਆਇ ਤਈ ॥
ajaraaeel faresataa; hosee aae tee |
ਪਦ ਅਰਥ ਅਜਰਾਈਲੁ ਫਰੇਸਤਾ = ਮੌਤ ਦਾ ਫ਼ਰਿਸ਼ਤਾ। ਤਈ = ਤਿਆਰ, ਤਈਨਾਤ, ਮੁਕੱਰਰ।
ਆਵਣੁ ਜਾਣੁ. ਨ ਸੁਝਈ; ਭੀੜੀ ਗਲੀ ਫਹੀ ॥
aavan jaan. na sujhee; bheerree galee fahee |
ਪਦ ਅਰਥ ਫਹੀ = ਫਸੀ ਹੋਈ (ਜਿੰਦ) ਨੂੰ। ਆਵਣ ਜਾਣੁ = ਕੋਈ ਚਾਰਾ, ਕਿੱਧਰ ਜਾਵਾਂ ਕੀਹ ਕਰਾਂ? = ਇਹ ਗੱਲ
ਕੂੜ ਨਿਖੁਟੇ ਨਾਨਕਾ; ਓੜਕਿ ਸਚਿ ਰਹੀ ॥੨॥
koorr nikhutte naanakaa; orrak sach rahee |2|
ਪਦ ਅਰਥ ਕੂੜ = ਕੂੜ ਕਮਾਣ ਵਾਲੇ। ਨਿਖੁਟੇ = ਹਾਰ ਜਾਂਦੇ ਹਨ। ਸਚਿ = ਸੱਚ ਦੀ ਰਾਹੀਂ, ਸੱਚਾ ਸੌਦਾ ਕੀਤਿਆਂ ॥੨॥
* ਨੋਟ: ਕਿਸੇ ਮੁਸਲਮਾਨ ਨਾਲ ਇਹ ਵਿਚਾਰ ਹੈ।
ਪਉੜੀ ॥
paurree |
ਹਰਿ ਕਾ ਸਭੁ ਸਰੀਰੁ ਹੈ; ਹਰਿ ਰਵਿ ਰਹਿਆ ਸਭੁ ਆਪੈ ॥
har kaa sabh sareer hai; har rav rahiaa sabh aapai |
ਪਦ ਅਰਥ ਸਚੁ = ਹਰ ਥਾਂ। ਆਪੈ = ਆਪ ਹੀ।
ਹਰਿ ਕੀ ਕੀਮਤਿ. ਨਾ ਪਵੈ; ਕਿਛੁ ਕਹਣੁ. ਨ ਜਾਪੈ ॥
har kee keemat. naa pavai; kichh kehan. na jaapai |
ਪਦ ਅਰਥ ਨ ਜਾਪੈ = ਨਹੀਂ ਸੁੱਝਦਾ।
ਗੁਰ ਪਰਸਾਦੀ ਸਾਲਾਹੀਐ; ਹਰਿ ਭਗਤੀ ਰਾਪੈ ॥
gur parasaadee saalaaheeai; har bhagatee raapai |
ਪਦ ਅਰਥ ਰਾਪੈ = ਰੰਗਿਆ ਜਾਈਦਾ ਹੈ।
ਸਭੁ ਮਨੁ ਤਨੁ ਹਰਿਆ ਹੋਇਆ; ਅਹੰਕਾਰੁ ਗਵਾਪੈ ॥
sabh man tan hariaa hoeaa; ahankaar gavaapai |
ਪਦ ਅਰਥ ਗਵਾਪੈ = ਨਾਸ ਹੋ ਜਾਂਦਾ ਹੈ।
ਸਭੁ ਕਿਛੁ ਹਰਿ ਕਾ ਖੇਲੁ ਹੈ; ਗੁਰਮੁਖਿ ਕਿਸੈ ਬੁਝਾਈ ॥੧੩॥
sabh kichh har kaa khel hai; guramukh kisai bujhaaee |13|
ਪਦ ਅਰਥ ਕਿਸੈ = ਕਿਸੇ ਵਿਰਲੇ ਨੂੰ ॥੧੩॥
ਸਲੋਕੁ ਮਃ ੧ ॥
salok mahalaa 1 |
ਸਹੰਸਰ ਦਾਨ ਦੇ; ਇੰਦ੍ਰੁ ਰੋਆਇਆ ॥
sahansar daan de; indru roaaeaa |
ਪਦ ਅਰਥ ਸਹੰਸਰ = ਹਜ਼ਾਰ। ਦਾਨ = ਡੰਨ। ਹਜ਼ਾਰ ਭਗਾਂ ਦਾ ਡੰਨ ਜੋ ਇੰਦਰ ਦੇਵਤੇ ਨੂੰ ਗੋਤਮ ਰਿਸ਼ੀ ਨੇ ਸਰਾਪ ਦੇ ਕੇ ਲਾਇਆ ਸੀ। ਇੰਦਰ ਨੇ ਰਿਸ਼ੀ ਦੀ ਇਸਤ੍ਰੀ ਅਹੱਲਿਆ ਨਾਲ ਧੋਖਾ ਦੇ ਕੇ ਸੰਗ ਕੀਤਾ ਸੀ।
ਪਰਸ ਰਾਮੁ ਰੋਵੈ; ਘਰਿ ਆਇਆ ॥
paras raam rovai; ghar aaeaa |
ਪਦ ਅਰਥ ਪਰਸ ਰਾਮੁ = ਬ੍ਰਾਹਮਣ ਸੀ, ਇਸ ਦੇ ਪਿਤਾ ਜਮਦਗਨੀ ਨੂੰ ਸਹੱਸ੍ਰਬਾਹੂ ਨੇ ਮਾਰ ਦਿੱਤਾ ਸੀ; ਬਦਲੇ ਦੀ ਅੱਗ ਵਿਚ ਪਰਸਰਾਮ ਨੇ ਖੱਤ੍ਰੀ-ਕੁਲ ਦਾ ਨਾਸ ਕਰਨਾ ਸ਼ੁਰੂ ਕੀਤਾ, ਪਰ ਜਦੋਂ ਇਸ ਨੇ ਸ੍ਰੀ ਰਾਮ ਚੰਦ੍ਰ ਜੀ ਤੇ ਆਪਣਾ ਕੁਹਾੜਾ ਚੁੱਕਿਆ ਤਾਂ ਉਹਨਾਂ ਇਸ ਦਾ ਬਲ ਖਿੱਚ ਲਿਆ।
ਅਜੈ ਸੁ ਰੋਵੈ; ਭੀਖਿਆ ਖਾਇ ॥
ajai su rovai; bheekhiaa khaae |
ਪਦ ਅਰਥ ਅਜੈ = ਰਾਜਾ ਅਜੈ ਨੇ (ਜੋ ਸ੍ਰੀ ਰਾਮ ਚੰਦ੍ਰ ਜੀ ਦਾ ਦਾਦਾ ਸੀ) ਇਕ ਸਾਧੂ ਨੂੰ ਭਿੱਖਿਆ ਵਿਚ ਲਿੱਦ ਦਿੱਤੀ ਸੀ, ਪਿੱਛੋਂ ਉਸ ਨੂੰ ਆਪ ਖਾਣੀ ਪਈ।
ਐਸੀ; ਦਰਗਹ ਮਿਲੈ ਸਜਾਇ ॥
aisee; daragah milai sajaae |
ਰੋਵੈ ਰਾਮੁ; ਨਿਕਾਲਾ ਭਇਆ ॥
rovai raam; nikaalaa bheaa |
ਪਦ ਅਰਥ ਨਿਕਾਲਾ = ਦੇਸ-ਨਿਕਾਲਾ।