ੴ

ਸਿੱਖਬਾਣੀ · SikhBani

ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰਿ ਕਥਾ ॥

sad balihaaree tinaa ji sunate har kathaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 709 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਦ ਬਲਿਹਾਰੀ ਤਿਨਾ; ਜਿ ਸੁਨਤੇ ਹਰਿ ਕਥਾ ॥

sad balihaaree tinaa; ji sunate har kathaa |

Sant Singh KhalsaI am forever a sacrifice to those who listen to the sermon of the Lord.
Manmohan SinghI am ever devoted unto those, who hear the Lord's discourse.
Manmohan Singh (Punjabi)ਮੈਂ ਉਨ੍ਹਾਂ ਉਤੋਂ ਸਦੀਵ ਹੀ ਸਕਦੇ ਵੰਞਦਾ ਹਾਂ, ਜੋ ਪ੍ਰਭੂ ਦੀ ਕਥਾ ਵਾਰਤਾ ਸੁਣਦੇ ਹਨ।
Fareedkot Teekaਮੈਂ ਤਿਨੋਂ ਪਰ ਸਦਾ ਬਲਿਹਾਰਨੇ ਜਾਤਾ ਹੂੰ ਜੋ ਸਦਾ ਹਰੀ ਕੀਆਂ ਕਥਾ ਕੋ ਸੁਨਤੇ ਹੈਂ॥
Prof. Sahib Singhਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੋ ਪ੍ਰਭੂ ਦੀਆਂ ਗੱਲਾਂ ਸੁਣਦੇ ਹਨ।

ਪਦ ਅਰਥ ਕਥਾ = ਗੱਲਾਂ।ਜਿ = ਜੋ ਮਨੁੱਖ

SikhNet (Spanish)Me ofrezco siempre en sacrificio a aquéllos que escuchan el Nombre del Señor.

ਪੂਰੇ ਤੇ ਪਰਧਾਨ; ਨਿਵਾਵਹਿ ਪ੍ਰਭ ਮਥਾ ॥

poore te paradhaan; nivaaveh prabh mathaa |

Sant Singh KhalsaThose who bow their heads before God are perfect and distinguished.
Manmohan SinghPerfect and eminent are they, who bow their forehead to the Lord.
Manmohan Singh (Punjabi)ਮੁਕੰਮਲ ਅਤੇ ਮੁੱਖੀਏ ਹਨ ਉਹ ਜੋ ਸੁਆਮੀ ਮੂਹਰੇ ਆਪਣਾ ਮਸਤਕ ਨਿਭਾਉਂਦੇ ਹਨ।
Fareedkot Teeka(ਤੇ) ਸੋਈ ਪੂਰੇ ਹੈਂ ਔ (ਪਰਧਾਨ) ਮੁਖ੍ਯ ਹੈਂ, ਜੋ ਪ੍ਰਭ ਕੋ ਸੀਸ ਨਿਵਾਵਤੇ ਹੈਂ॥
Prof. Sahib Singhਉਹ ਮਨੁੱਖ ਸਭ ਗੁਣਾਂ ਵਾਲੇ ਤੇ ਸਭ ਤੋਂ ਚੰਗੇ ਹਨ ਜੋ ਪ੍ਰਭੂ ਅੱਗੇ ਸਿਰ ਨਿਵਾਉਂਦੇ ਹਨ।

ਪਦ ਅਰਥ ਪਰਧਾਨ = ਸਭ ਤੋਂ ਚੰਗੇ।

SikhNet (Spanish)Son los seres perfectos, los seres sublimes que se postran ante su Dios.

ਹਰਿ ਜਸੁ ਲਿਖਹਿ ਬੇਅੰਤ; ਸੋਹਹਿ ਸੇ ਹਥਾ ॥

har jas likheh beant; soheh se hathaa |

Sant Singh KhalsaThose hands, which write the Praises of the infinite Lord are beautiful.
Manmohan SinghBeauteous are the hands, which writ the infinite praises of the Lord.
Manmohan Singh (Punjabi)ਸੁੰਦਰ ਹਨ ਉਹ ਹੱਥ, ਜੋ ਸਾਈਂ ਦੀਆਂ ਅਨੰਤ ਸਿਫਤਾਂ ਲਿਖਦੇ ਹਨ।
Fareedkot Teekaਜੋ ਹਰੀ ਕੇ ਬਿਅੰਤ ਜਸ ਕੋ ਲਿਖਤੇ ਹੈਂ ਸੋਈ ਹਥ ਸੋਭਾ ਪਾਵਤੇ ਹੈਂ॥
Prof. Sahib Singh(ਉਹਨਾਂ ਦੇ) ਉਹ ਹੱਥ ਸੋਹਣੇ ਲੱਗਦੇ ਹਨ ਜੋ ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖਦੇ ਹਨ।

ਪਦ ਅਰਥ ਸੋਹਹਿ = ਸੋਹਣੇ ਲੱਗਦੇ ਹਨ।

SikhNet (Spanish)Las manos de quienes escriben la Alabanza Infinita del Señor, son bendecidas.

ਚਰਨ ਪੁਨੀਤ ਪਵਿਤ੍ਰ; ਚਾਲਹਿ ਪ੍ਰਭ ਪਥਾ ॥

charan puneet pavitr; chaaleh prabh pathaa |

Sant Singh KhalsaThose feet which walk on God's Path are pure and holy.
Manmohan SinghPure and holy, are the feet, which walk on the Lord's path.
Manmohan Singh (Punjabi)ਪਾਵਨ ਅਤੇ ਪਾਕ ਹਨ ਉਹ ਪੈਰ, ਜਿਹੜੇ ਪ੍ਰਭੂ ਦੇ ਮਾਰਗਾਂ ਉਤੇ ਤੁਰਦੇ ਹਨ।
Fareedkot Teekaਸੋਈ ਚਰਣ ਪਵਿਤ੍ਰ ਹੈਂ, ਜੋ ਪ੍ਰਭੂ ਕੇ ਪਵਿਤ੍ਰ ਮਾਰਗ ਮੇਂ ਚਲਤੇ ਹੈਂ ॥
Prof. Sahib Singhਉਹ ਪੈਰ ਪਵਿੱਤ੍ਰ ਹਨ ਜੋ ਪ੍ਰਭੂ ਦੇ ਰਾਹ ਤੇ ਤੁਰਦੇ ਹਨ।

ਪਦ ਅਰਥ ਪੁਨੀਤ = ਪਵਿਤ੍ਰ। ਪਥਾ = ਰਾਹ (ਸੰ: ਪਥਿਨ)।

SikhNet (Spanish)Benditos, benditos son los Pies piadosos que caminan en el Sendero de los Santos;

ਸੰਤਾਂ ਸੰਗਿ ਉਧਾਰੁ; ਸਗਲਾ ਦੁਖੁ ਲਥਾ ॥੧੪॥

santaan sang udhaar; sagalaa dukh lathaa |14|

Sant Singh KhalsaIn the Society of the Saints, they are emancipated; all their sorrows depart. ||14||
Manmohan SinghThey emancipate in the company of saints and all their sorrows depart.
Manmohan Singh (Punjabi)ਸਾਧੂਆਂ ਦੇ ਨਾਲ ਉਨ੍ਹਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਅਤੇ ਉਨ੍ਹਾਂ ਦੇ ਸਾਰੇ ਦੁੱਖੜੇ ਦੂਰ ਜਾਂਦੇ ਹਨ।
Fareedkot Teekaਜਿਨੋਂ ਨੇ ਸੰਤੋਂ ਕਾ ਸੰਗ ਕੀਆ ਹੈ, ਸੋਈ ਉਧਾਰ ਕੋ ਪ੍ਰਾਪਤਿ ਹੂਏ ਹੈਂ ਔ ਸੰਪੂਰਨ ਜਨਮ ਮਰਣ ਆਦਿ ਦੁਖ ਤਿਨੋਂ ਕਾ ਉੱਤਰ ਗਿਆ ਅਰਥਾਤ ਦੂਰ ਭਇਆ ਹੈ॥੧੪ ॥
Prof. Sahib Singh(ਅਜੇਹੇ) ਸੰਤਾਂ ਦੀ ਸੰਗਤਿ ਵਿਚ (ਦੁੱਖ ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ, ਸਾਰਾ ਦੁੱਖ ਦੂਰ ਹੋ ਜਾਂਦਾ ਹੈ ॥੧੪॥

ਪਦ ਅਰਥ ਸੰਗਿ = ਸੰਗਤਿ ਵਿਚ। ਉਧਾਰੁ = (ਦੁੱਖਾਂ ਤੋਂ) ਬਚਾਉ ॥੧੪॥

SikhNet (Spanish)ellos disipan nuestras tristezas. (14)
Answers quote the Granth verbatim with Ang citations. AI commentary is not Gurbani and not a religious ruling.