ੴ

ਸਿੱਖਬਾਣੀ · SikhBani

ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ ॥

rasanaa ucharant naaman sravanan sunant sabad amritah
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 709 · 5 lines
Translations

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਰਸਨਾ ਉਚਰੰਤਿ ਨਾਮੰ; ਸ੍ਰਵਣੰ ਸੁਨੰਤਿ. ਸਬਦ ਅੰਮ੍ਰਿਤਹ ॥

rasanaa ucharant naaman; sravanan sunant. sabad amritah |

Sant Singh KhalsaWith my tongue, I chant the Lord's Name; with my ears, I listen to the Ambrosial Word of His Shabad.
Manmohan SinghWith my tongue, I utter the Lord's Name and with mine ears, I hear the Nectar. Name.
Manmohan Singh (Punjabi)ਆਪਣੀ ਜੀਭ ਨਾਲ ਮੈਂ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਆਪਣੇ ਕੰਨਾਂ ਨਾਲ ਮੈਂ ਅੰਮ੍ਰਿਤ-ਪਾਨ ਨੂੰ ਸੁਣਦਾ ਹਾਂ।
Fareedkot Teekaਜੋ ਪੁਰਸ਼ ਰਸਨਾ ਕਰ ਕੇ ਨਾਮ ਉਚਾਰਤੇ ਹੈਂ ਔ ਸਰਵਣੋਂ ਕਰ ਕੇ ਸਤਿਗੁਰੋਂ ਕੇ ਅੰਮ੍ਰਿਤ ਰੂਪ ਸਬਦ ਕੋ ਸ੍ਰਵਣ ਕਰਤੇ ਹੈਂ॥
Prof. Sahib Singhਜੋ ਮਨੁੱਖ ਜੀਭ ਨਾਲ ਪਾਰਬ੍ਰਹਮ ਦਾ ਨਾਮ ਉਚਾਰਦੇ ਹਨ, ਜੋ ਕੰਨਾਂ ਨਾਲ ਸਿਫ਼ਤਿ-ਸਾਲਾਹ ਦੀ ਪਵਿਤ੍ਰ ਬਾਣੀ ਸੁਣਦੇ ਹਨ,

ਪਦ ਅਰਥ ਰਸਨਾ = ਜੀਭ। ਸਬਦ ਅੰਮ੍ਰਿਤਹ = ਪਵਿਤ੍ਰ ਸਬਦ, ਸਿਫ਼ਤਿ-ਸਾਲਾਹ ਦੀ ਪਵਿਤ੍ਰ ਬਾਣੀ। ਸ੍ਰਵਣ = ਕੰਨਾਂ ਨਾਲ।

SikhNet (Spanish)Me ofrezco siempre en sacrificio a aquéllos que recitan el Nombre del Señor con Fe y escuchan la Palabra Ambrosial,

ਨਾਨਕ ਤਿਨ ਸਦ ਬਲਿਹਾਰੰ; ਜਿਨਾ ਧਿਆਨੁ ਪਾਰਬ੍ਰਹਮਣਹ ॥੧॥

naanak tin sad balihaaran; jinaa dhiaan paarabrahamanah |1|

Sant Singh KhalsaNanak is forever a sacrifice to those who meditate on the Supreme Lord God. ||1||
Manmohan SinghNanak, is ever a sacrifice unto those, who meditate on their supreme Lord.
Manmohan Singh (Punjabi)ਨਾਨਕ, ਹਮੇਸ਼ਾਂ ਉਨ੍ਹਾਂ ਉਤੋਂ ਕੁਰਬਾਨ ਵੰਞਦਾ ਹੈ। ਜੋ ਆਪਣੇ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨੋਂ ਪਰ ਸਦਾ ਬਲਿਹਾਰਨੇ ਜਾਤਾ ਹੂੰ ਜਿਨੋਂ ਕਾ ਮਨ ਕਰ ਕੇ ਪਾਰਬ੍ਰਹਮ ਮੇਂ ਧਿਆਨ ਹੈ॥੧॥
Prof. Sahib Singhਤੇ ਜੋ ਪਾਰਬ੍ਰਹਮ ਦਾ ਧਿਆਨ (ਧਰਦੇ ਹਨ) ਹੇ ਨਾਨਕ! ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ॥੧॥

ਪਦ ਅਰਥ ਬਲਿਹਾਰ = ਸਦਕੇ ॥੧॥

SikhNet (Spanish)pues ellos permanecen absorbidos en el Señor Trascendente. (1)

ਹਭਿ ਕੂੜਾਵੇ ਕੰਮ; ਇਕਸੁ ਸਾਈ ਬਾਹਰੇ ॥

habh koorraave kam; ikas saaee baahare |

Sant Singh KhalsaAll concerns are false, except those of the One Lord.
Manmohan SinghAll the affairs are false, save the one Lord alone.
Manmohan Singh (Punjabi)ਕੇਵਲ ਇਕ ਸੁਆਮੀ ਦੇ ਬਗੈਰ ਸਮੂਹ ਕਾਰ-ਵਿਹਾਰ ਝੂਠੇ ਹਨ।
Fareedkot Teekaਇਕ ਸਾਂਈ ਵਾਹਿਗੁਰੂ ਕੇ ਭਜਨ ਸੇ ਬਾਹਰਾ ਔਰ (ਹਭਿ) ਸੰਪੂਰਣ ਕੰਮ ਜਿਨੋਂ ਨੇ ਝੂਠੇ ਜਾਨੇ ਹੈਂ॥
Prof. Sahib Singhਇਕ ਖਸਮ-ਪ੍ਰਭੂ ਦੀ ਯਾਦ ਤੋਂ ਬਿਨਾ ਹੋਰ ਸਾਰੇ ਹੀ ਕੰਮ ਵਿਅਰਥ ਹਨ।

ਪਦ ਅਰਥ ਹਭਿ = ਸਾਰੇ। ਕੂੜਾਵੇ = ਝੂਠੇ, ਵਿਅਰਥ, ਨਿਸਫਲ। ਸਾਈ = ਖਸਮ-ਪ੍ਰਭੂ।

SikhNet (Spanish)Todos los trabajos son falsos excepto recitar el Nombre del Señor.

ਨਾਨਕ ਸੇਈ ਧੰਨੁ; ਜਿਨਾ ਪਿਰਹੜੀ ਸਚ ਸਿਉ ॥੨॥

naanak seee dhan; jinaa piraharree sach siau |2|

Sant Singh KhalsaO Nanak, blessed are those, who are in love with their True Lord. ||2||
Manmohan SinghNanak, blessed are they, who bear who to their true Lord.
Manmohan Singh (Punjabi)ਨਾਨਕ, ਸੁਲੱਖਣੇ ਹਨ ਉਹ ਜੋ ਆਪਣੇ ਸੱਚੇ ਸਾਹਿਬ ਨਾਲ ਪ੍ਰੇਮ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਪੁਰਸ਼ ਧੰਨ੍ਯਤਾ ਜੋਗ ਹੈਂ ਜਿਨੋਂ ਕੀ ਏਕ ਸਚੇ ਕੇ ਸਾਥ (ਪਿਰਹੜੀ) ਪ੍ਰੀਤੀ ਹੈ ॥੨॥
Prof. Sahib Singhਹੇ ਨਾਨਕ! ਸਿਰਫ਼ ਉਹੀ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦਾ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਪਿਆਰ ਹੈ ॥੨॥

ਪਦ ਅਰਥ ਸੇਈ = ਉਹੀ ਮਨੁੱਖ। ਧੰਨੁ = ਭਾਗਾਂ ਵਾਲੇ ॥੨॥

SikhNet (Spanish)Dice Nanak, benditos son los que aman a su Dios. (2)
Answers quote the Granth verbatim with Ang citations. AI commentary is not Gurbani and not a religious ruling.