ੴ

ਸਿੱਖਬਾਣੀ · SikhBani

ਭਾਵੀ ਉਦੋਤ ਕਰਣੰ ਹਰਿ ਰਮਣੰ ਸੰਜੋਗ ਪੂਰਨਹ ॥

bhaavee udot karanan har ramanan sanjog pooranah
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 709 · 5 lines
Translations

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਭਾਵੀ ਉਦੋਤ ਕਰਣੰ; ਹਰਿ ਰਮਣੰ ਸੰਜੋਗ ਪੂਰਨਹ ॥

bhaavee udot karanan; har ramanan sanjog pooranah |

Sant Singh KhalsaOne's destiny is activated, when one chants the Lord's Name, through perfect good fortune.
Manmohan SinghThrough perfect good fortune man's destiny is awakened and he utters the Lord's Name.
Manmohan Singh (Punjabi)ਪੂਰਨ ਚੰਗੇ ਨਸੀਬਾਂ ਰਾਹੀਂ ਆਦਮੀ ਦੀ ਪ੍ਰਾਲਭਧ ਜਾਗ ਪੈਂਦੀ ਹੈ ਅਤੇ ਉਹ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜਬ ਭਾਵੀ ਅਪਨਾ ਆਪ ਪ੍ਰਗਟ ਕਰਤੀ ਹੈ ਵਾ ਜਬ ਭਾਵੀ ਜੀਵੋਂ ਕੇ ਭਾਗੋਂ ਕੋ ਉਦੈ ਕਰਤੀ ਹੈ, ਤਬ ਇਸ ਜੀਵ ਸੇ ਸੰਤੋਂ ਕੇ ਸੰਜੋਗ ਕਰ ਹਰੀ ਪੂਰਨ ਕਾ ਰਮਣ ਅਰਥਾਤ ਜਪਣਾ ਹੋਤਾ ਹੈ॥
Prof. Sahib Singhਜਦੋਂ ਪੂਰਨ ਸੰਜੋਗਾਂ ਨਾਲ ਮੱਥੇ ਦੇ ਲਿਖੇ ਲੇਖ ਉੱਘੜਦੇ ਹਨ, ਪ੍ਰਭੂ ਦਾ ਸਿਮਰਨ ਕਰੀਦਾ ਹੈ,

ਪਦ ਅਰਥ ਭਾਵੀ = ਜੋ ਕੁਝ ਜ਼ਰੂਰ ਵਰਤ ਕੇ ਰਹਿਣਾ ਹੈ, ਮੱਥੇ ਦੇ ਭਾਗ। ਉਦੋਤ = ਪਰਗਟ ਹੋਣਾ, ਉੱਘੜਨਾ। ਭਾਵੀ ਉਦੋਤ ਕਰਣੰ = ਮੱਥੇ ਦੇ ਲਿਖੇ ਲੇਖਾਂ ਦਾ ਉੱਘੜਨਾ। ਸੰਜੋਗ ਪੂਰਨਹ = ਪੂਰੇ ਸੰਜੋਗਾਂ ਨਾਲ।

SikhNet (Spanish)Es por una buena fortuna que nuestro Destino despierta y cantamos la Alabanza del Señor.

ਗੋਪਾਲ ਦਰਸ ਭੇਟੰ; ਸਫਲ ਨਾਨਕ. ਸੋ ਮਹੂਰਤਹ ॥੧॥

gopaal daras bhettan; safal naanak. so mahooratah |1|

Sant Singh KhalsaFruitful is that moment, O Nanak, when one obtains the Blessed Vision of the Darshan of the Lord of the Universe. ||1||
Manmohan SinghFruitful is that moment, O Nanak, when man obtains the vision of the World-Cherisher.
Manmohan Singh (Punjabi)ਫਲਦਾਇਕ ਹੈ ਉਹ ਮੁਹਤ, ਹੇ ਨਾਨਕ! ਜਦ ਇਨਸਾਨ ਨੂੰ ਪ੍ਰਿਥਵੀ ਦੇ ਪਾਲਣਹਾਰ ਦਾ ਦੀਦਾਰ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਸਮੇਂ ਮੇਂ ਗੋਪਾਲ ਕਾ (ਦਰਸ) ਸਰੂਪ ਇਸ ਕੋ ਮਿਲਾ ਅਰਥਾਤ ਪ੍ਰਾਪਤਿ ਹੂਆ ਹੈ, ਸੋ (ਮਹੂਰਤਹ) ਦੋ ਘੜੀਆਂ ਵਾ ਸਮਾਂ ਸਫਲ ਹੈ॥੧ ॥
Prof. Sahib Singhਹੇ ਨਾਨਕ! ਉਹ ਘੜੀ ਬਰਕਤਿ ਵਾਲੀ ਹੁੰਦੀ ਹੈ ਜਦੋਂ ਗੋਪਾਲ ਹਰੀ ਦਾ ਦੀਦਾਰ ਹੁੰਦਾ ਹੈ ॥੧॥

ਪਦ ਅਰਥ ਗੋਪਾਲ ਦਰਸ ਭੇਟੰ = ਜਗਤ ਦੇ ਰੱਖਕ ਪ੍ਰਭੂ ਦਾ ਦੀਦਾਰ ਹੋਣਾ। ਮਹੂਰਤਹ = ਮਹੂਰਤ, ਘੜੀ, ਸਮਾਂ। ਸਫਲ = ਸ-ਫਲ, ਬਰਕਤਿ ਵਾਲਾ ॥੧॥

SikhNet (Spanish)Bendito, bendito es el momento maravilloso cuando vemos al Señor. (1)

ਕੀਮ. ਨ ਸਕਾ ਪਾਇ; ਸੁਖ ਮਿਤੀ ਹੂ ਬਾਹਰੇ ॥

keem. na sakaa paae; sukh mitee hoo baahare |

Sant Singh KhalsaIts value cannot be estimated; it brings peace beyond measure.
Manmohan SinghThe value of that moment can be appraised not and its bliss is beyond measure.
Manmohan Singh (Punjabi)ਉਸ ਮੁਹਤ ਦਾ ਮੁਲ ਪਾਇਆ ਨਹੀਂ ਜਾ ਸਕਦਾ। ਇਸ ਦੀ ਖੁਸ਼ੀ ਅੰਦਾਜੇ ਤੋਂ ਪਰੇਡੇ ਹੁੰਦਾ ਹੈ।
Fareedkot Teekaਤਿਸ ਮਿਲਾਪ ਕੇ ਸੁਖ ਕੀ ਮੈਂ ਕੀਮਤ ਨਹੀਂ ਪਾਇ ਸਕਤਾ ਹੂੰ ਕਿਉਂਕਿ ਵਹੁ ਸੁਖ ਮਿਰਯਾਦਾ ਅਰਥਾਤ ਅੰਦਾਜੇ ਸੇ ਬਾਹਰ ਹੈ, ਭਾਵ ਸੇ ਬਿਅੰਤ ਹੈ॥
Prof. Sahib Singhਇਤਨੇ ਅਮਿਣਵੇਂ ਸੁਖ ਪ੍ਰਭੂ ਦੇਂਦਾ ਹੈ ਕਿ ਮੈਂ ਉਹਨਾਂ ਦਾ ਮੁੱਲ ਨਹੀਂ ਪਾ ਸਕਦਾ,

ਪਦ ਅਰਥ ਕੀਮ = ਕੀਮਤ। ਮਿਤੀ = ਅੰਦਾਜ਼ਾ, ਲੇਖਾ, ਮਿਣਤੀ। ਮਿਤੀ ਹੂ ਬਾਹਰੇ = ਮਿਣਤੀ ਤੋਂ ਪਰੇ, ਅਮਿਣਵੇਂ।

SikhNet (Spanish)No puedo evaluarte, oh Dios; el Éxtasis con el que me bendices es Infinito.

ਨਾਨਕ. ਸਾ ਵੇਲੜੀ ਪਰਵਾਣੁ; ਜਿਤੁ ਮਿਲੰਦੜੋ ਮਾ ਪਿਰੀ ॥੨॥

naanak. saa velarree paravaan; jit milandarro maa piree |2|

Sant Singh KhalsaO Nanak, that time alone is approved, when my Beloved meets with me. ||2||
Manmohan SinghNanak that time alone is approved, when my Beloved meets me.
Manmohan Singh (Punjabi)ਨਾਨਕ, ਕੇਵਲ ਉਹੀ ਸਮਾਂ ਕਬੂਲ ਪੈਂਦਾ ਹੈ, ਜਦ ਮੇਰੇ ਪ੍ਰੀਤਮ ਦਾ ਮਿਲਾਪ ਮੈਨੂੰ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ (ਵੇਲੜੀ) ਘੜੀ ਪਰਵਾਣ ਅਰਥਾਤ ਸਫਲੀ ਹੋਤੀ ਹੈ, ਜਿਸ ਮੇਂ ਮੇਰਾ ਪਤੀ ਹਰੀ ਮਿਲਤਾ ਹੈ॥੨॥
Prof. Sahib Singh(ਪਰ) ਹੇ ਨਾਨਕ! ਉਹੀ ਸੁਲੱਖਣੀ ਘੜੀ ਕਬੂਲ ਪੈਂਦੀ ਹੈ ਜਦੋਂ ਆਪਣਾ ਪਿਆਰਾ ਪ੍ਰਭੂ ਮਿਲ ਪਏ ॥੨॥

ਪਦ ਅਰਥ ਵੇਲੜੀ = ਸੋਹਣੀ ਘੜੀ। ਜਿਤੁ = ਜਿਸ ਘੜੀ ਵਿਚ। ਮਾ ਪਿਰੀ = ਮੇਰਾ ਪਿਆਰਾ ॥੨॥

SikhNet (Spanish)Dice Nanak, en ese momento en que encontramos a nuestro Amor somos aprobados. (2)
Answers quote the Granth verbatim with Ang citations. AI commentary is not Gurbani and not a religious ruling.