ਸੋਰਠਿ ਮਹਲਾ ੯ ॥
soratth mahalaa 9 |
Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.
ਮਾਈ; ਮੈ. ਕਿਹਿ ਬਿਧਿ ਲਖਉ ਗੁਸਾਈ ॥
maaee; mai. kihi bidh lkhau gusaaee |
Sant Singh KhalsaO mother, how can I see the Lord of the world?
Manmohan SinghO my mother, in what way can I see the Lord of the World?
Manmohan Singh (Punjabi)ਹੇ ਮੇਰੀ ਮਾਤਾ! ਮੈਂ ਕਿਸ ਤਰੀਕੇ ਨਾਲ ਸ੍ਰਿਸ਼ਟੀ ਦੇ ਸੁਆਮੀ ਨੂੰ ਵੇਖ ਸਕਦਾ ਹਾਂ?
Fareedkot Teekaਹੇ (ਮਾਈ) ਸੰਤ ਜਨੋ! ਮੈਂ ਗੁਸਾਈਂ ਕੋ ਕੈਸੇ ਜਾਣੋ॥
Prof. Sahib Singhਹੇ ਮਾਂ! ਧਰਤੀ ਦੇ ਖਸਮ-ਪ੍ਰਭੂ ਨੂੰ ਮੈਂ ਕਿਸ ਤਰ੍ਹਾਂ ਪਛਾਣਾਂ?ਪਦ ਅਰਥ ਮਾਈ = ਹੇ ਮਾਂ! ਕਿਹਿ ਬਿਧਿ = ਕਿਸ ਤਰ੍ਹਾਂ? ਲਖਉ = ਲਖਉਂ, ਮੈਂ ਪਛਾਣਾਂ।
SikhNet (Spanish)Oh madre, ¿cómo puedo conocer a mi Señor cuando mi mente
ਮਹਾ ਮੋਹ ਅਗਿਆਨਿ ਤਿਮਰਿ; ਮੋ ਮਨੁ ਰਹਿਓ ਉਰਝਾਈ ॥੧॥ ਰਹਾਉ ॥
mahaa moh agiaan timar; mo man rahio urajhaaee |1| rahaau |
Sant Singh KhalsaIn the utter darkness of emotional attachment and spiritual ignorance, my mind remains entangled. ||1||Pause||
Manmohan SinghIn the darkness of intense worldly attachments and spiritual ignorance, my mind remains entangled. Pause.
Manmohan Singh (Punjabi)ਪਰਮ ਸੰਸਾਰੀ ਮਮਤਾ ਤੇ ਰੂਹਾਨੀ ਬੇ-ਸਮਝੀ ਦੇ ਅਨ੍ਹੇਰੇ ਵਿੱਚ ਮੇਰਾ ਮਨ ਫਸ ਰਿਹਾ ਹੈ। ਠਹਿਰਾਉ।
Fareedkot Teekaਅਤਿ ਮੋਹ ਕੇ ਪ੍ਰਾਪਤਿ ਕਰਨੇ ਵਾਲਾ ਜੋ ਅਗਿਆਨ ਰੂਪ (ਤਿਮਰਿ) ਅੰਧੇਰਾ ਹੈ, ਤਿਸ ਕਰ ਮੇਰਾ ਮਨ ਸੰਸਾਰ ਮੇਂ ਉਰਝਿ ਰਹਾ ਹੈ॥੧॥ ਰਹਾਉ ॥
Prof. Sahib Singhਮੇਰਾ ਮਨ (ਤਾਂ) ਵੱਡੇ ਮੋਹ ਦੀ ਅਗਿਆਨਤਾ ਵਿਚ, ਮੋਹ ਦੇ ਹਨੇਰੇ ਵਿਚ (ਸਦਾ) ਫਸਿਆ ਰਹਿੰਦਾ ॥੧॥ ਰਹਾਉ ॥ਪਦ ਅਰਥ ਅਗਿਆਨੀ = ਅਗਿਆਨ ਵਿਚ। ਤਿਮਰਿ = ਹਨੇਰੇ ਵਿਚ। ਮੋ ਮਨੁ = ਮੇਰਾ ਮਨ ॥੧॥ ਰਹਾਉ ॥
SikhNet (Spanish)está envuelta en la oscuridad de la ignorancia y del apego? (1‑Pausa)
ਸਗਲ ਜਨਮ. ਭਰਮ ਹੀ ਭਰਮ ਖੋਇਓ; ਨਹ ਅਸਥਿਰੁ ਮਤਿ ਪਾਈ ॥
sagal janam. bharam hee bharam khoeo; neh asathir mat paaee |
Sant Singh KhalsaDeluded by doubt, I have wasted my whole life; I have not obtained a stable intellect.
Manmohan SinghThe whole life, I have lost, deluded by doubt, and have not obtained the stable mind.
Manmohan Singh (Punjabi)ਵਹਿਮ ਅੰਦਰ ਭਟਕ, ਮੈਂ ਆਪਣਾ ਸਾਰਾ ਜੀਵਨ ਗਵਾ ਲਿਆ ਹੈ ਅਤੇ ਮੈਨੂੰ ਸਥਿਰ ਬੁੱਧੀ ਪ੍ਰਾਪਤ ਨਹੀਂ ਹੋਈ।
Fareedkot Teekaਸਭੀ ਜਨਮ ਮੈਨੇ ਭ੍ਰਮ ਕਰ ਭ੍ਰਮਾਏ ਹੂਏ ਨੇ ਗਵਾਯਾ, ਭਾਵ ਬ੍ਯਰਥ ਕੀਆ ਹੈ, (ਅਸਥਿਰੁ) ਅਚਲ ਹੋਨੇ ਕੀ ਮਤਿ ਮੈਨੇ ਨਹੀਂ ਪਾਈ॥
Prof. Sahib Singh(ਹੇ ਮਾਂ! ਮੈਂ ਆਪਣਾ) ਸਾਰਾ ਜਨਮ ਭਟਕਣਾ ਵਿਚ ਹੀ ਗਵਾ ਲਿਆ ਹੈ। (ਅਜੇ ਤਕ ਅਜੇਹੀ) ਮਤਿ ਨਹੀਂ ਹਾਸਲ ਕੀਤੀ (ਜੋ ਮੈਨੂੰ) ਅਡੋਲ ਰੱਖ ਸਕੇ।ਪਦ ਅਰਥ ਭ੍ਰਮ ਹੀ = ਭ੍ਰਮਿ ਹੀ {ਲਫ਼ਜ਼ 'ਭ੍ਰਮਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਭਟਕਣਾ ਵਿਚ ਹੀ। ਖੋਇਓ = ਗਵਾ ਲਿਆ ਹੈ। ਅਸਥਿਰੁ = ਅਡੋਲ ਰਹਿਣ ਵਾਲੀ।
SikhNet (Spanish)He desperdiciado mi vida entera engañado por la duda, y mi mente nunca ha estado en Paz.
ਬਿਖਿਆਸਕਤ ਰਹਿਓ ਨਿਸ ਬਾਸੁਰ; ਨਹ ਛੂਟੀ ਅਧਮਾਈ ॥੧॥
bikhiaasakat rahio nis baasur; neh chhoottee adhamaaee |1|
Sant Singh KhalsaI remain under the influence of corrupting sins, night and day, and I have not renounced wickedness. ||1||
Manmohan SinghNight and day, I remain under the influence of sins and abandon not my meanness.
Manmohan Singh (Punjabi)ਰੈਣ ਦਿਹੁੰ ਮੈਂ ਪਾਪਾਂ ਦੇ ਪ੍ਰਭਾਵ ਹੇਠ ਰਹਿੰਦਾ ਹਾਂ ਅਤੇ ਆਪਣੀ ਨੀਚਤਾ ਨੂੰ ਨਹੀਂ ਤਿਆਗਦਾ।
Fareedkot Teekaਰਾਤ੍ਰ ਦਿਨ ਬਿਸ੍ਯੋ ਮੇਂ ਤਤਪਰ ਰਹਾ ਹੂੰ ਅਰ ਮੇਰੇ ਸੇ ਨੀਚਤਾ ਨਹੀਂ ਛੂਟੀ, ਭਾਵ ਸੇ ਕੁਕਰਮ ਨਹੀਂ ਛੂਟੇ॥੧॥
Prof. Sahib Singhਦਿਨ ਰਾਤ ਮੈਂ ਮਾਇਆ ਵਿਚ ਹੀ ਲੰਪਟ ਰਹਿੰਦਾ ਹਾਂ। ਮੇਰੀ ਇਹ ਨੀਚਤਾ ਮੁੱਕਣ ਵਿਚ ਨਹੀਂ ਆਉਂਦੀ ॥੧॥ਪਦ ਅਰਥ ਬਿਖਿਆਸਕਤ = {ਬਿਖਿਆ-ਆਸਤਕ। ਆਸਕ੍ਤ} ਮਾਇਆ ਵਿਚ ਲੰਪਟ। ਨਿਸ = ਰਾਤ। ਬਾਸੁਰ = ਦਿਨ। ਅਧਮਾਈ = ਨੀਚਤਾ ॥੧॥
SikhNet (Spanish)Fui desviado por el vicio y mi mente permaneció diminuta.
ਸਾਧਸੰਗੁ ਕਬਹੂ. ਨਹੀ ਕੀਨਾ; ਨਹ ਕੀਰਤਿ ਪ੍ਰਭ ਗਾਈ ॥
saadhasang kabahoo. nahee keenaa; neh keerat prabh gaaee |
Sant Singh KhalsaI never joined the Saadh Sangat, the Company of the Holy, and I did not sing the Kirtan of God's Praises.
Manmohan SinghI never join the society of saints, nor hymn I the Lord's praise.
Manmohan Singh (Punjabi)ਮੈਂ ਕਦਾਚਿਤ ਸਤਿ ਸੰਗਤ ਨਹੀਂ ਕਰਦਾ, ਨਾਂ ਹੀ ਮੈਂ ਸੁਆਮੀ ਦੀ ਮਹਿਮਾ ਗਾਇਨ ਕਰਦਾ ਹਾਂ।
Fareedkot Teekaਨ ਤੋ ਕਬੀ ਸੰਤੋਂ ਕਾ ਸੰਗੁ ਹੀ ਕੀਆ ਹੈ, ਨਾ ਪ੍ਰਭੂ ਕੀ ਕੀਰਤ ਹੀ ਗਾਯਨ ਕਰੀ ਹੈ॥
Prof. Sahib Singhਹੇ ਮਾਂ! ਮੈਂ ਕਦੇ ਗੁਰਮੁਖਾਂ ਦੀ ਸੰਗਤਿ ਨਹੀਂ ਕੀਤੀ, ਮੈਂ ਕਦੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਨਹੀਂ ਗਾਇਆ।ਪਦ ਅਰਥ ਸੰਗੁ = ਸਾਥ, ਮੇਲ-ਮਿਲਾਪ, ਸੰਗਤਿ। ਕੀਰਤਿ = ਸਿਫ਼ਤ-ਸਾਲਾਹ। ਪ੍ਰਭ = ਪ੍ਰਭੂ ਦੀ।
SikhNet (Spanish)No me uní a la Saad Sangat, la Sociedad de los Santos ni canté la Alabanza del Señor, Jar, Jar.
ਜਨ ਨਾਨਕ. ਮੈ ਨਾਹਿ ਕੋਊ ਗੁਨੁ; ਰਾਖਿ ਲੇਹੁ ਸਰਨਾਈ ॥੨॥੬॥
jan naanak. mai naeh koaoo gun; raakh lehu saranaaee |2|6|
Sant Singh KhalsaO servant Nanak, I have no virtues at all; keep me in Your Sanctuary, Lord. ||2||6||
Manmohan SinghSlave Nanak, there is no virtue in me. Keep me in Thine sanctuary O Lord.
Manmohan Singh (Punjabi)ਗੋਲੇ ਨਾਨਕ, ਮੇਰੇ ਵਿੱਚ ਕੋਈ ਨੇਕੀ ਨਹੀਂ। ਮੈਨੂੰ ਆਪਣੀ ਛੱਤਰ-ਛਾਇਆ ਹੇਠ ਰੱਖ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਮੇਂ ਕੋਈ ਗੁਨ ਨਹੀਂ ਹੈ, ਮੇਰੀ ਰਖ੍ਯਾ ਕਰੀਏ ਮੈਂ ਆਪ ਕੀ ਸਰਨ ਆਯਾ ਹੂੰ॥੨॥੬॥☬ਪੁਨਾ ਬੇਨਤੀ:
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੇਰੇ ਅੰਦਰ ਕੋਈ ਗੁਣ ਨਹੀਂ ਹੈ। ਮੈਨੂੰ ਆਪਣੀ ਸ਼ਰਨ ਵਿਚ ਰੱਖ ॥੨॥੬॥
SikhNet (Spanish)Dice Nanak, oh Señor, me encuentro sin ningún mérito; por Piedad bendíceme con Tu Santuario. (2‑6)