ਸੋਰਠਿ ਮਹਲਾ ੯ ॥
soratth mahalaa 9 | Ang 632
Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.
ਮਾਈ. ਮਨੁ ਮੇਰੋ ਬਸਿ ਨਾਹਿ ॥
maaee. man mero bas naeh | Ang 632
Sant Singh KhalsaO mother, my mind is out of control.
Manmohan SinghMy mother, my mind is not under my control.
Manmohan Singh (Punjabi)ਮੇਰੀ ਮਾਤਾ, ਮੈਂਡਾ ਮਨ ਮੇਰੇ ਕਾਬੂ ਵਿੱਚ ਨਹੀਂ।
Fareedkot Teekaਹੇ (ਮਾਈ) ਸੰਤ ਜਨੋ! ਮੇਰਾ ਮਨੁ ਮੇਰੇ ਬਸਿ ਨਹੀਂ ਹੈ॥
Prof. Sahib Singhਹੇ ਮਾਂ! ਮੇਰਾ ਮਨ ਮੇਰੇ ਕਾਬੂ ਵਿਚ ਨਹੀਂ।ਪਦ ਅਰਥ ਮਾਈ = ਹੇ ਮਾਂ! ਮੇਰੋ = ਮੇਰਾ। ਬਸਿ = ਵੱਸ ਵਿਚ।
SikhNet (Spanish)Oh madre, las vacilaciones de mi mente no cesan;
ਨਿਸ ਬਾਸੁਰ ਬਿਖਿਅਨ ਕਉ ਧਾਵਤ; ਕਿਹਿ ਬਿਧਿ ਰੋਕਉ ਤਾਹਿ ॥੧॥ ਰਹਾਉ ॥
nis baasur bikhian kau dhaavat; kihi bidh rokau taeh |1| rahaau | Ang 632
Sant Singh KhalsaNight and day, it runs after sin and corruption. How can I restrain it? ||1||Pause||
Manmohan SinghNight and day, it runs after sins, In What way should I restraint it? Pause.
Manmohan Singh (Punjabi)ਰਾਤ ਦਿਨ ਇਹ ਪਾਪਾਂ ਮਗਰ ਭੱਜਿਆ ਫਿਰਦਾ ਹੈ। ਮੈਂ ਇਸ ਨੂੰ ਕਿਸ ਤਰੀਕੇ ਨਾਲ ਰੋਕ ਕੇ ਰੱਖਾਂ? ਠਹਿਰਾਉ।
Fareedkot Teekaਕ੍ਯੋਂਕਿ ਰਾਤ੍ਰਿ ਦਿਨ ਬਿਸਯੋਂ ਕੀ ਤਰਫ ਦੌੜਤਾ ਹੈ, ਮੈਂ ਤਿਸ ਮਨ ਕੋ ਕਿਸ ਪ੍ਰਕਾਰ ਰੋਕੋਂ? ॥੧॥ ਰਹਾਉ ॥
Prof. Sahib Singhਰਾਤ ਦਿਨ ਪਦਾਰਥਾਂ ਦੀ ਖ਼ਾਤਰ ਦੌੜਦਾ ਫਿਰਦਾ ਹੈ। ਮੈਂ ਇਸ ਨੂੰ ਕਿਸ ਤਰੀਕੇ ਨਾਲ ਰੋਕਾਂ? ॥੧॥ ਰਹਾਉ ॥ਪਦ ਅਰਥ ਨਿਸ = ਰਾਤ। ਬਾਸੁਰ = ਦਿਨ। ਬਿਖਿਅਨ ਕਉ = ਵਿਸ਼ਿਆਂ ਦੀ ਖ਼ਾਤਰ, ਪਦਾਰਥਾਂ ਦੀ ਖ਼ਾਤਰ। ਧਾਵਤ = ਦੌੜਦਾ ਹੈ। ਕਿਹਿ ਬਿਧਿ = ਕਿਸ ਤਰੀਕੇ ਨਾਲ? ਰੋਕਉ = ਰੋਕਉਂ, ਮੈਂ ਰੋਕਾਂ। ਤਾਹਿ = ਉਸ ਨੂੰ ॥੧॥ ਰਹਾਉ ॥
SikhNet (Spanish)noche y día ésta corre tras el vicio y no sé como contenerla. (1‑Pausa)
ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ; ਨਿਮਖ. ਨ ਹੀਏ ਬਸਾਵੈ ॥
bed puraan simrit ke mat sun; nimakh. na hee basaavai | Ang 632
Sant Singh KhalsaHe listens to the teachings of the Vedas, the Puraanas and the Simritees, but he does not enshrine them in his heart, even for an instant.
Manmohan SinghHearing the teachings of the Vedas, Puranas, and Simirtis, one enshrines them not in the heart even for an instant.
Manmohan Singh (Punjabi)ਵੇਦਾਂ, ਪੁਰਾਣਾ ਅਤੇ ਸਿਮਰਤੀਆਂ ਦੇ ਉਪਦੇਸ਼ ਨੂੰ ਸ੍ਰਵਣ ਕਰ ਬੰਦਾ, ਇਕ ਮੁਹਤ ਭਰ ਲਈ ਭੀ ਉਨ੍ਹਾਂ ਨੂੰ ਆਪਣੇ ਦਿਲ ਵਿੱਚ ਨਹੀਂ ਟਿਕਾਉਂਦਾ।
Fareedkot Teekaਬੇਦ ਅਰੁ ਪੁਰਾਨ, ਪੁਨਃ ਸਿੰਮ੍ਰਤੀਯੋਂ ਕੇ ਮਤੋਂ ਕੋ ਸੁਨ ਕਰ ਨਿਮਖ ਮਾਤ੍ਰ ਤਿਨ ਕੀ ਸਿਖ੍ਯਾ ਰਿਦੇ ਮੇਂ ਨਹੀਂ ਬਸਾਵਤਾ ਹੈ॥
Prof. Sahib Singhਇਹ ਜੀਵ ਵੇਦਾਂ ਪੁਰਾਣਾਂ ਸਿੰਮ੍ਰਿਤੀਆਂ ਦਾ ਉਪਦੇਸ਼ ਸੁਣ ਕੇ (ਭੀ) ਰਤਾ ਭਰ ਸਮੇ ਲਈ ਭੀ (ਉਸ ਉਪਦੇਸ਼ ਨੂੰ ਆਪਣੇ) ਹਿਰਦੇ ਵਿਚ ਨਹੀਂ ਵਸਾਂਦਾ।ਪਦ ਅਰਥ ਕੇ = ਦਾ। ਮਤ = ਉਪਦੇਸ਼, ਖ਼ਿਆਲ। ਨਿਮਖ = ਅੱਖ ਝਮਕਣ ਜਿਤਨਾ ਸਮਾਂ। ਹੀਏ = ਹਿਰਦੇ ਵਿਚ।
SikhNet (Spanish)Uno escucha los Vedas, los Puranas y los Shastras, pero la Sabiduría no fluye en la mente.
ਪਰ ਧਨ ਪਰ ਦਾਰਾ ਸਿਉ ਰਚਿਓ; ਬਿਰਥਾ ਜਨਮੁ ਸਿਰਾਵੈ ॥੧॥
par dhan par daaraa siau rachio; birathaa janam siraavai |1| Ang 632
Sant Singh KhalsaEngrossed in the wealth and women of others, his life passes away uselessly. ||1||
Manmohan SinghEngrossed with other's wealth and other's women, He passes his life in vain.
Manmohan Singh (Punjabi)ਹੋਰਨਾਂ ਦੀ ਦੌਲਤ ਤੇ ਹੋਰਨਾਂ ਦੀ ਇਸਤਰੀ ਨਾਲ ਖੱਚਤ ਹੋਇਆ ਹੋਇਆ, ਉਹ ਆਪਣਾ ਜੀਵਨ ਵਿਅਰਥ ਗੁਜਾਰ ਲੈਂਦਾ ਹੈ।
Fareedkot Teekaਪਰਾਯਾ ਧਨ ਔ ਪਰਾਈ ਇਸਤ੍ਰੀਓਂ ਸੇ ਰਚ ਰਹਾ ਹੈ, ਮਾਨੁਖ ਜਨਮ ਕੋ ਬ੍ਯਰਥ ਹੀ (ਸਿਰਾਵੈ) ਬਿਤੀਤ ਕਰਤਾ ਹੈ॥੧॥
Prof. Sahib Singhਪਰਾਏ ਧਨ, ਪਰਾਈ ਇਸਤ੍ਰੀ ਦੇ ਮੋਹ ਵਿਚ ਮਸਤ ਰਹਿੰਦਾ ਹੈ, (ਇਸ ਤਰ੍ਹਾਂ ਆਪਣਾ) ਜਨਮ ਵਿਅਰਥ ਗੁਜ਼ਾਰਦਾ ਹੈ ॥੧॥ਪਦ ਅਰਥ ਦਾਰਾ = ਇਸਤ੍ਰੀ। ਸਿਉ = ਨਾਲ। ਸਿਰਾਵੈ = ਗੁਜ਼ਾਰਦਾ ਹੈ ॥੧॥
SikhNet (Spanish)Por la mente nublada de envidia y por mantenerse apegada a la pareja uno desperdicia su vida en vano. (1)
ਮਦਿ ਮਾਇਆ ਕੈ ਭਇਓ ਬਾਵਰੋ; ਸੂਝਤ ਨਹ. ਕਛੁ ਗਿਆਨਾ ॥
mad maaeaa kai bheo baavaro; soojhat neh. kachh giaanaa | Ang 632
Sant Singh KhalsaHe has gone insane with the wine of Maya, and does not understand even a bit of spiritual wisdom.
Manmohan SinghHe has gone mad with the wine of mammon, and knows not even a bit of divine knowledge.
Manmohan Singh (Punjabi)ਉਹ ਧਨ-ਦੌਲਤ ਦੀ ਸ਼ਰਾਬ ਨਾਲ ਪਗਲਾ ਹੋ ਗਿਆ ਹੈ ਅਤੇ ਬ੍ਰਹਮ ਵੀਚਾਰ ਨੂੰ ਭੋਰਾ ਭਰ ਭੀ ਨਹੀਂ ਸਮਝਦਾ।
Fareedkot Teekaਮਾਯਾ ਕੇ ਮਦ ਮੇਂ ਸੁਦਾਈ ਹੋ ਰਹਾ ਹੈ, ਤਿਸ ਤੇ ਮਨ ਕੋ ਗ੍ਯਾਨ ਕੁਝ ਸਮਝ ਨਹੀਂ ਪੜਤਾ ਹੈ॥
Prof. Sahib Singhਜੀਵ ਮਾਇਆ ਦੇ ਨਸ਼ੇ ਵਿਚ ਝੱਲਾ ਹੋ ਰਿਹਾ ਹੈ, ਆਤਮਕ ਜੀਵਨ ਬਾਰੇ ਇਸ ਨੂੰ ਕੋਈ ਸੂਝ ਨਹੀਂ ਪੈਂਦੀ।ਪਦ ਅਰਥ ਮਦਿ = ਨਸ਼ੇ ਵਿਚ। ਬਾਵਰੋ = ਕਮਲਾ, ਝੱਲਾ। ਗਿਆਨਾ = ਆਤਮਕ ਜੀਵਨ ਦੀ ਸਮਝ।
SikhNet (Spanish)Está intoxicado con el vino de la ilusión y la Sabiduría no despierta en su conciencia.
ਘਟ ਹੀ ਭੀਤਰਿ. ਬਸਤ ਨਿਰੰਜਨੁ; ਤਾ ਕੋ ਮਰਮੁ. ਨ ਜਾਨਾ ॥੨॥
ghatt hee bheetar. basat niranjan; taa ko maram. na jaanaa |2| Ang 632
Sant Singh KhalsaDeep within his heart, the Immaculate Lord dwells, but he does not know this secret. ||2||
Manmohan SinghWithin his mind abides the mammon-free Lord, but he knows not His secret.
Manmohan Singh (Punjabi)ਉਸ ਦੇ ਹਿਰਦੇ ਅੰਦਰ ਹੀ ਪਵਿੱਤਰ ਪ੍ਰਭੂ ਦਾ ਨਿਵਾਸ ਰੱਖਦਾ ਹੈ, ਪਰੂੰਤੂ, ਉਹ ਉਸ ਦੇ ਭੇਤ ਨੂੰ ਨਹੀਂ ਜਾਣਦਾ।
Fareedkot Teekaਨਿਰੰਜਨ ਸਰੀਰ ਕੇ ਅੰਤਰ ਹੀ ਨਿਵਾਸ ਕਰ ਰਹਾ ਹੈ, ਤਿਸ ਕੇ (ਮਰਮੁ) ਭੇਦ ਕੋ ਨਹੀਂ ਜਾਨਾ ਹੈ॥੨॥☬ਉਤ੍ਰ:
Prof. Sahib Singhਮਾਇਆ ਤੋਂ ਨਿਰਲੇਪ ਪ੍ਰਭੂ ਇਸ ਦੇ ਹਿਰਦੇ ਵਿਚ ਹੀ ਵੱਸਦਾ ਹੈ, ਪਰ ਉਸ ਦਾ ਭੇਦ ਇਹ ਜੀਵ ਨਹੀਂ ਸਮਝਦਾ ॥੨॥ਪਦ ਅਰਥ ਭੀਤਰਿ = ਵਿਚ। ਮਰਮੁ = ਭੇਦ। ਕੋ = ਦਾ ॥੨॥
SikhNet (Spanish)En lo profundo del corazón, el Señor Inmaculado habita, pero no conoce Su Secreto. (2).
ਜਬ ਹੀ ਸਰਨਿ. ਸਾਧ ਕੀ ਆਇਓ; ਦੁਰਮਤਿ ਸਗਲ ਬਿਨਾਸੀ ॥
jab hee saran. saadh kee aaeo; duramat sagal binaasee | Ang 633
Sant Singh KhalsaWhen I came to the Sanctuary of the Holy Saints, all my evil-mindedness was dispelled.
Manmohan SinghThe moment I entered the saints sanctuary all my evil intent was dispelled.
Manmohan Singh (Punjabi)ਜਦ ਮੈਂ ਸੰਤਾਂ ਦੀ ਸ਼ਰਣੀ ਆ ਗਿਆ, ਤਾਂ ਮੇਰੀ ਸਾਰੀ ਖੋਟੀ ਬੁੱਧੀ ਨਾਸ ਹੋ ਗਈ।
Fareedkot Teekaਜਬ ਜੋ ਕੋਈ ਨਿਸਚੇ ਕਰ ਸਾਧੂਓਂ ਕੀ ਸਰਨ ਆਯਾ ਹੈ, ਤਿਸ ਕੇ ਮਨ ਕੀ ਦੁਰਮਤਿ ਸਭੀ ਨਸ੍ਟ ਹੋ ਗਈ ਹੈ॥
Prof. Sahib Singhਜਦੋਂ ਜੀਵ ਗੁਰੂ ਦੀ ਸ਼ਰਨ ਪੈਂਦਾ ਹੈ, ਤਦੋਂ ਇਸ ਦੀ ਸਾਰੀ ਕੋਝੀ ਮਤਿ ਨਾਸ ਹੋ ਜਾਂਦੀ ਹੈ।ਪਦ ਅਰਥ ਸਾਧ = ਗੁਰੂ। ਦੁਰਮਤਿ = ਭੈੜੀ ਮਤਿ। ਸਗਲ = ਸਾਰੀ।
SikhNet (Spanish)Cuando llegué al Recinto de los Santos, toda mi maldad desapareció.
ਤਬ ਨਾਨਕ. ਚੇਤਿਓ ਚਿੰਤਾਮਨਿ; ਕਾਟੀ ਜਮ ਕੀ ਫਾਸੀ ॥੩॥੭॥
tab naanak. chetio chintaaman; kaattee jam kee faasee |3|7| Ang 633
Sant Singh KhalsaThen, O Nanak, I remembered the Chintaamani, the jewel which fulfills all desires, and the noose of Death was snapped. ||3||7||
Manmohan SinghO Nanak, then remembered I the wish-fulfilling Lord and my death's noose was snapped.
Manmohan Singh (Punjabi)ਹੇ ਨਾਨਕ! ਤਦ ਮੈਂ ਕਾਮਨਾ ਪੂਰਨ ਕਰਨਹਾਰ ਸੁਆਮੀ ਦਾ ਸਿਮਰਨ ਕੀਤਾ ਅਤੇ ਮੇਰੀ ਮੌਤ ਦੀ ਫਾਹੀ ਕੱਟੀ ਗਈ।
Fareedkot Teekaਚਿੰਤਾਮਨ ਰੂਪ ਅਰਥਾਤ ਮਨ ਬਾਂਛਤ ਫਲ ਪ੍ਰਦਾਤਾ ਕੋ ਸਿਮਰ ਕਰ ਤਿਸ ਜੀਵ ਨੇ ਜਮ ਕੀ ਫਾਸੀ ਕਾਟੀ ਹੈ। ਇਸ ਪ੍ਰਾਰਥਨਾ ਕਾ ਭਾਵ ਯਹਿ ਹੈ ਕਿ ਜੀਵ ਪ੍ਰਮੇਸ੍ਵਰ ਸੇ ਸਤਸੰਗੁ ਮਾਂਗੇ॥੩॥੭॥☬ਉਪਦੇਸ਼:
Prof. Sahib Singhਤਦੋਂ, ਹੇ ਨਾਨਕ! ਇਹ ਸਾਰੀਆਂ ਮਨੋ-ਕਾਮਨਾ ਪੂਰੀਆਂ ਕਰਨ ਵਾਲੇ ਪਰਮਾਤਮਾ ਨੂੰ ਸਿਮਰਦਾ ਹੈ; ਤੇ, ਇਸ ਦੀ ਜਮ ਦੀ ਫਾਹੀ (ਭੀ) ਕੱਟੀ ਜਾਂਦੀ ਹੈ ॥੩॥੭॥ਪਦ ਅਰਥ ਚਿੰਤਾਮਨਿ = ਚਿਤਵਨੀ ਪੂਰੀ ਕਰਨ ਵਾਲੀ ਮਣੀ, ਪਰਮਾਤਮਾ। ਫਾਸੀ = ਫਾਹੀ ॥੩॥੭॥
SikhNet (Spanish)Entonces oh, dice Nanak, alabé el Chintamani, la Joya que satisface los deseos y el dogal de la muerte fue destruido. (3‑7)