ੴ

ਸਿੱਖਬਾਣੀ · SikhBani

Ang 632

Sri Guru Granth Sahib · Raag Sorath · 5 shabads, 37 lines
Translations
Shabad Guru Tegh Bahadur Ji Raag Sorath continued from Ang 631

ਅੰਤਿ. ਸੰਗ ਕਾਹੂ ਨਹੀ ਦੀਨਾ; ਬਿਰਥਾ ਆਪੁ ਬੰਧਾਇਆ ॥੧॥

ant. sang kaahoo nahee deenaa; birathaa aap bandhaaeaa |1|

Sant Singh KhalsaIn the end, nothing shall go along with you; you have entrapped yourself in vain. ||1||
Manmohan SinghAt last nothing shall keep company with thee; in vain hast thou entangled thyself.
Manmohan Singh (Punjabi)ਅਖੀਰ ਨੂੰ ਕਿਸੇ ਨੇ ਭੀ ਤੇਰਾ ਸਾਥ ਨਹੀਂ ਦੇਣਾ। ਤੂੰ ਵਿਅਰਥ ਹੀ ਆਪਣੇ ਆਪ ਨੂੰ ਫਸਾਇਆ ਹੋਇਆ ਹੈ।
Fareedkot Teekaਅੰਤ ਕੇ ਸਮੇਂ ਕਿਸੇ ਸਨਬੰਧੀ ਵਾ ਪਦਾਰਥ ਨੇ ਸਾਥ ਨਹੀਂ ਦੀਆ; ਵਾ ਕਿਸੇ ਸਨਬੰਧੀ ਨੇ ਮ੍ਰਿਤੂ ਹੂਏ ਪੀਛੇ ਕੋਈ ਪਦਾਰਥ ਸੰਗ ਨਹੀਂ ਕਰ ਦੀਆ। ਜੀਵ ਨੇ ਬ੍ਯਰਥ ਹੀ ਆਪ ਕੋ ਤਿਸਮੇਂ ਬੰਧਾਇਮਾਨ ਕਰ ਰਖਾ ਹੈ॥੧॥
Prof. Sahib Singh(ਦੁਨੀਆ ਦੇ ਪਦਾਰਥਾਂ ਵਿਚੋਂ) ਕਿਸੇ ਨੇ ਭੀ ਆਖ਼ਰ ਕਿਸੇ ਦਾ ਸਾਥ ਨਹੀਂ ਦਿੱਤਾ। ਤੂੰ ਵਿਅਰਥ ਹੀ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ) ਜਕੜ ਰੱਖਿਆ ਹੈ ॥੧॥

ਪਦ ਅਰਥ ਸੰਗ = ਸਾਥ। ਕਾਹੂ = ਕਿਸੇ ਨੇ ਭੀ। ਬਿਰਥਾ = ਵਿਅਰਥ ਹੀ। ਆਪੁ = ਆਪਣੇ ਆਪ ਨੂੰ ॥੧॥

SikhNet (Spanish)Al final nada de esto valdrá y regresarás de nuevo. (1)

ਨਾ ਹਰਿ ਭਜਿਓ. ਨ ਗੁਰ ਜਨੁ ਸੇਵਿਓ; ਨਹ ਉਪਜਿਓ. ਕਛੁ ਗਿਆਨਾ ॥

naa har bhajio. na gur jan sevio; neh upajio. kachh giaanaa |

Sant Singh KhalsaYou have not meditated or vibrated upon the Lord; you have not served the Guru, or His humble servants; spiritual wisdom has not welled up within you.
Manmohan SinghThou meditatest not on God, nor servest thou Guru, the Lord's slave, nor gnosis wells up in thee.
Manmohan Singh (Punjabi)ਤੂੰ ਰੱਬ ਦਾ ਚਿੰਤਨ ਨਹੀਂ ਕਰਦਾ, ਨਾਂ ਤੂੰ ਰੱਬ ਦੇ ਸੇਵਕ ਗੁਰੂ ਦੀ ਘਾਲ ਕਮਾਉਂਦਾ ਹੈ, ਨਾਂ ਹੀ ਤੇਰੇ ਅੰਦਰ ਬ੍ਰਹਮਬੋਧ ਪੈਦਾ ਹੁੰਦਾ ਹੈ।
Fareedkot Teekaਨ ਤੋ ਹਰੀ ਕੋ ਭਜਾ ਔਰ ਨਾ ਹੀ ਮਹਾਪੁਰਸੋਂ ਕਾ ਸੇਵਨ ਕੀਆ, ਇਸੀ ਤੇ ਕੁਛ ਗ੍ਯਾਨ ਭੀ ਉਤਪਤਿ ਨਾ ਹੂਆ॥
Prof. Sahib Singhਹੇ ਭਾਈ! (ਅਜੇ ਤਕ) ਨਾਹ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾਹ ਗੁਰੂ ਦੀ ਸ਼ਰਨ ਪਿਆ ਹੈਂ, ਨਾਹ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਝੀ ਪਈ ਹੈ।

ਪਦ ਅਰਥ ਗਿਆਨਾ = ਆਤਮਕ ਜੀਵਨ ਦੀ ਸੂਝ।

SikhNet (Spanish)No alabas a tu Señor, ni al Guru, ni a sus Devotos y la Sabiduría no fluye en ti.

ਘਟ ਹੀ ਮਾਹਿ ਨਿਰੰਜਨੁ ਤੇਰੈ; ਤੈ ਖੋਜਤ ਉਦਿਆਨਾ ॥੨॥

ghatt hee maeh niranjan terai; tai khojat udiaanaa |2|

Sant Singh KhalsaThe Immaculate Lord is within your heart, and yet you search for Him in the wilderness. ||2||
Manmohan SinghThe Immaculate Lord is within thy mind, but thou searchest Him in the wilderness.
Manmohan Singh (Punjabi)ਪਵਿੱਤਰ ਪ੍ਰਭੂ ਤੇਰੇ ਹਿਰਦੇ ਦੇ ਅੰਦਰ ਹੀ ਹੈ, ਪ੍ਰੰਤੂ ਤੂੰ ਉਸ ਨੂੰ ਬੀਆਬਾਨ ਵਿੱਚ ਲੱਭਦਾ ਫਿਰਦਾ ਹੈ।
Fareedkot Teekaਹੇ ਭਾਈ! ਤੇਰੇ ਹਿਰਦੇ ਕੇ ਅੰਦਰ ਹੀ ਨਿਰੰਜਨ ਹੈ, ਔਰ ਤੂ (ਉਦਿਆਨਾ) ਜੰਗਲੋਂ ਮੇਂ ਢੂੰਢਤਾ ਫਿਰਤਾ ਹੈਂ॥੨॥
Prof. Sahib Singhਮਾਇਆ ਤੋਂ ਨਿਰਲੇਪ ਪ੍ਰਭੂ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਪਰ ਤੂੰ (ਬਾਹਰ) ਜੰਗਲਾਂ ਵਿਚ ਉਸ ਨੂੰ ਭਾਲ ਰਿਹਾ ਹੈਂ ॥੨॥

ਪਦ ਅਰਥ ਘਟ = ਹਿਰਦਾ। ਤੇਰੈ ਘਟ ਹੀ ਮਾਹਿ = ਤੇਰੇ ਹਿਰਦੇ ਵਿਚ ਹੀ। ਉਦਿਆਨਾ = ਜੰਗਲ ॥੨॥

SikhNet (Spanish)El Señor Inmaculado está en ti y, sin embargo, Lo buscas en los bosques. (2)

ਬਹੁਤੁ ਜਨਮ ਭਰਮਤ ਤੈ ਹਾਰਿਓ; ਅਸਥਿਰ ਮਤਿ. ਨਹੀ ਪਾਈ ॥

bahut janam bharamat tai haario; asathir mat. nahee paaee |

Sant Singh KhalsaYou have wandered through many many births; you are exhausted but have still not found a way out of this endless cycle.
Manmohan SinghThou hast grown weary of wandering in good many births, and still hast not acquired abiding wisdom.
Manmohan Singh (Punjabi)ਤੂੰ ਘਣੇਰੀਆਂ ਜੂਨੀਆਂ ਅੰਦਰ ਭਟਕਦਾ ਹੋਇਆ ਹੰਭ ਗਿਆ ਹੈ ਅਤੇ ਤੈਨੂੰ ਸਥਿਰ ਬੁੱਧੀ ਪ੍ਰਾਪਤ ਫਿਰ ਵੀ ਨਹੀਂ ਹੋਈ।
Fareedkot Teekaਬਹੁਤੁ ਜੂਨੀਓਂ ਮੇਂ ਭ੍ਰਮਤਾ ਹੂਆ ਤੂੰ ਹਾਰ ਭੀ ਗਿਆ ਹੈਂ, ਪਰੰਤੂ ਤੈਨੇ ਅਚਲ, ਭਾਵ ਆਤਮ ਵਿਸੈਣੀ ਬੁੱਧੀ ਨਹੀਂ ਪਾਈ ਹੈ॥
Prof. Sahib Singhਹੇ ਭਾਈ! ਅਨੇਕਾਂ ਜਨਮਾਂ ਵਿਚ ਭਟਕ ਭਟਕ ਕੇ ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ, ਤੂੰ ਅਜੇਹੀ ਅਕਲ ਨਹੀਂ ਸਿੱਖੀ ਜਿਸ ਦੀ ਬਰਕਤਿ ਨਾਲ (ਜਨਮਾਂ ਦੇ ਗੇੜ ਵਿਚੋਂ) ਤੈਨੂੰ ਅਡੋਲਤਾ ਹਾਸਲ ਹੋ ਸਕੇ।

ਪਦ ਅਰਥ ਤੈ ਹਾਰਿਓ = ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ। ਅਸਥਿਰ = ਅਡੋਲਤਾ ਵਿਚ ਰੱਖਣ ਵਾਲੀ।

SikhNet (Spanish)Pasaste a través de millones de encarnaciones sin ganar Paz en la mente.

ਮਾਨਸ ਦੇਹ ਪਾਇ. ਪਦ ਹਰਿ ਭਜੁ; ਨਾਨਕ. ਬਾਤ ਬਤਾਈ ॥੩॥੩॥

maanas deh paae. pad har bhaj; naanak. baat bataaee |3|3|

Sant Singh KhalsaNow that you have obtained this human body, meditate on the Lord's Feet; Nanak advises with this advice. ||3||3||
Manmohan SinghHaving now obtained the human body, remember, thou the God's feet. Nanak gives thee this advice.
Manmohan Singh (Punjabi)ਮਨੁੱਖੀ ਸਰੀਰ ਨੂੰ ਪਾ ਕੇ, ਹੁਣ ਤੂੰ ਵਾਹਿਗੁਰੂ ਦੇ ਚਰਨਾਂ ਦਾ ਚਿੰਤਨ ਕਰ। ਨਾਨਕ ਤੈਨੂੰ ਇਹ ਮੱਤ ਦਿੰਦਾ ਹੈ।
Fareedkot Teekaਤਾਂ ਤੇ ਅਬ ਮਾਨੁਖ ਦੇਹ ਤੈਨੇ ਪਾਈ ਹੈ ਇਸ ਸੇਂ ਹਰੀ ਕੇ ਚਰਨੋਂ ਕੋ ਭਜੁ, ਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਭਲੇ ਕੀ ਬਾਤ (ਬਤਾਈ) ਕਹੀ ਹੈ॥੩॥੩॥
Prof. Sahib Singhਹੇ ਨਾਨਕ! (ਆਖ-ਹੇ ਭਾਈ! ਗੁਰੂ ਨੇ ਤਾਂ ਇਹ) ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ (ਉੱਚਾ) ਦਰਜਾ ਹਾਸਲ ਕਰ ਕੇ ਪਰਮਾਤਮਾ ਦਾ ਭਜਨ ਕਰ ॥੩॥੩॥

ਪਦ ਅਰਥ ਮਾਨਸ ਦੇਹ ਪਦ = ਮਨੁੱਖਾ ਸਰੀਰ ਦਾ ਦਰਜਾ। ਪਾਇ = ਹਾਸਲ ਕਰ ਕੇ। ਨਾਨਕ = ਹੇ ਨਾਨਕ! ॥੩॥੩॥

SikhNet (Spanish)Ahora, habiendo obtenido la preciosa forma humana, habita en Tu Señor y escucha la Verdad que Nanak revela. (3‑3)

Open this shabad (9 lines, Angs 631-632) →

Shabad Guru Tegh Bahadur Ji Raag Sorath

ਸੋਰਠਿ ਮਹਲਾ ੯ ॥

soratth mahalaa 9 |

Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.

ਮਨ ਰੇ; ਪ੍ਰਭ ਕੀ ਸਰਨਿ ਬਿਚਾਰੋ ॥

man re; prabh kee saran bichaaro |

Sant Singh KhalsaO mind, contemplate the Sanctuary of God.
Manmohan SinghO man, think thou of seeking the Lord's protection.
Manmohan Singh (Punjabi)ਹੇ ਬੰਦੇ! ਸੁਆਮੀ ਦੀ ਪਨਾਹ ਲੈਣ ਦਾ ਖਿਆਲ ਕਰ।
Fareedkot Teekaਹੇ ਮੇਰੇ ਮਨ! ਪ੍ਰਭੂ ਕੀ ਸਰਨ ਕੋ ਬਿਚਾਰੋ॥☬ਜੇ ਪੂਛੇ ਸਰਨ ਸੇ ਕਿਆ ਪ੍ਰਾਪਤਿ ਹੋਇਗਾ? ਸੋ ਕਹਿਤੇ ਹੈਂ:
Prof. Sahib Singhਹੇ ਮਨ! ਪਰਮਾਤਮਾ ਦੀ ਸਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ।

ਪਦ ਅਰਥ ਬਿਚਾਰੋ = (ਪਰਮਾਤਮਾ ਦੇ ਨਾਮ ਦਾ) ਧਿਆਨ ਕਰ।

SikhNet (Spanish)Oh mente, busca el Refugio el Señor, habitando en Él, Ganik, la prostituta, fue emancipada.

ਜਿਹ ਸਿਮਰਤ. ਗਨਕਾ ਸੀ ਉਧਰੀ; ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥

jih simarat. ganakaa see udharee; taa ko jas ur dhaaro |1| rahaau |

Sant Singh KhalsaMeditating on Him in remembrance, Ganika the prostitute was saved; enshrine His Praises within your heart. ||1||Pause||
Manmohan SinghBy meditating on whom, the courtesan was saved, His praise enshrine thee in thy mind. Pause.
Manmohan Singh (Punjabi)ਜਿਸ ਦਾ ਚਿੰਤਨ ਕਰਨ ਦੁਆਰਾ ਵੇਸਵਾ ਤਰ ਗਈ ਸੀ, ਉਸ ਦੀ ਉਸਤਤੀ ਤੂੰ ਆਪਣੇ ਹਿਰਦੇ ਅੰਦਰ ਟਿਕਾ। ਠਹਿਰਾਉ।
Fareedkot Teekaਜਿਸ ਵਾਹਿਗੁਰੂ ਕੇ ਸਿਮਰਨੇ ਕਰ ਵੇਸਵਾ ਉਧਰ ਗਈ ਸੀ। ਵਾ ਵੇਸਵਾ ਜੈਸੀਆਂ ਕਈ ਇਸਤ੍ਰੀਆਂ ਯਥਾ- ਜਨਕ ਪੁਰ ਕੀ ਪਿੰਗੁਲਾ ਨਾਮੁ ਕਹਾਵਣੇ ਵਾਲੀ ੧, ਅਰ ਰਘੁਨਾਥ ਜੀ ਕੋ ਮੁਕਟ ਪਹਿਰਾਵਣੇ ਵਾਲੀ ੨, ਤੋਤਾ ਪੜ੍ਹਵਾਣੇ ਵਾਲੀ ੩, ਉਧਰ ਗਈ ਹੈਂ। ਇਨ ਕੀ ਕਥਾ ਭਾਗਵਤ ਭਗਤਿ ਮਾਲਾਦਿਕ ਗ੍ਰੰਥੋਂ ਮੇਂ ਪ੍ਰਸਿਧ ਹੈਂ, ਜਾਨ ਲੇਨੀਆਂ। ਤਿਸ ਵਾਹਗੁਰੂ ਕੇ ਜਸ ਕੋ ਹਿਰਦੇ ਮੇਂ ਧਾਰਨ ਕਰੋ॥੧॥ ਰਹਾਉ ॥
Prof. Sahib Singhਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਗਨਕਾ (ਵਿਕਾਰਾਂ ਵਿਚ ਡੁੱਬਣੋਂ) ਬਚ ਗਈ ਸੀ ਤੂੰ ਭੀ, (ਹੇ ਭਾਈ!) ਉਸ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥ ਰਹਾਉ ॥

ਪਦ ਅਰਥ ਜਿਹ ਸਿਮਰਤ = ਜਿਸ ਨੂੰ ਸਿਮਰਦਿਆਂ। ਗਨਕਾ = ਵੇਸਵਾ {ਵੇਖੋ ਭਾਈ ਗੁਰਦਾਸ ਜੀ ਦੀ ਵਾਰ ਦਸਵੀਂ} ਕਿਸੇ ਸੰਤ ਨੇ ਇਸ ਨੂੰ ਇਕ ਤੋਤਾ ਦਿੱਤਾ ਸੀ ਜੋ 'ਰਾਮ ਰਾਮ' ਉਚਾਰਦਾ ਸੀ। ਉਸ ਤੋਂ ਰਾਮ-ਨਾਮ ਸਿਮਰਨ ਦੀ ਲਗਨ ਇਸ ਵੇਸਵਾ ਨੂੰ ਭੀ ਲੱਗ ਗਈ ਸੀ। ਉਰ = ਹਿਰਦੇ ਵਿਚ ॥੧॥ ਰਹਾਉ ॥

SikhNet (Spanish)Contemplándolo Dru se volvió eterno y todos sus miedos desaparecieron. (1-Pausa)

ਅਟਲ ਭਇਓ ਧ੍ਰੂਅ. ਜਾ ਕੈ ਸਿਮਰਨਿ; ਅਰੁ ਨਿਰਭੈ ਪਦੁ ਪਾਇਆ ॥

attal bheo dhraooa. jaa kai simaran; ar nirabhai pad paaeaa |

Sant Singh KhalsaMeditating on Him in remembrance, Dhroo became immortal, and obtained the state of fearlessness.
Manmohan SinghMeditate thou on Him, by whose meditation, Dhru became immortal and obtained the state of fearlessness.
Manmohan Singh (Punjabi)ਤੂੰ ਉਸ ਦੀ ਬੰਦਗੀ ਕਰ, ਜਿਸ ਦੀ ਬੰਦਗੀ ਕਰਨ ਦੁਆਰਾ, ਧੁਰੂ ਅਹਿੱਲ ਹੋ ਗਿਆ ਅਤੇ ਉਸ ਨੇ ਡਰ ਰਹਿਤ ਮਰਤਬਾ ਪ੍ਰਾਪਤ ਕਰ ਲਿਆ।
Fareedkot Teekaਜਿਸ ਪ੍ਰਮੇਸ੍ਵਰ ਕੋ ਸਿਮਰਨੇ ਕਰ ਧ੍ਰੂਅ ਭਗਤ ਅਟਲ ਪਦਵੀ ਕੌ ਪ੍ਰਾਪਤਿ ਹੂਆ ਹੈ ਅਰ ਨਿਰਭੈ ਕਰਤਾ ਮੋਖੁ ਪਦੁ ਤਿਸ ਨੇ ਪਾਯਾ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਦੇ ਸਿਮਰਨ ਦੀ ਰਾਹੀਂ ਧ੍ਰੂ ਸਦਾ ਲਈ ਅਟੱਲ ਹੋ ਗਿਆ ਹੈ ਤੇ ਉਸ ਨੇ ਨਿਰਭੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ,

ਪਦ ਅਰਥ ਧ੍ਰੂਅ = ਧ੍ਰੁਵ {ਵੇਖੋ ਭਾਈ ਗੁਰਦਾਸ ਜੀ ਦੀ ਵਾਰ ਦਸਵੀਂ} ਰਾਜਾ ਉਤਾਨਪਾਦ ਦਾ ਪੁੱਤਰ। ਮਤੇਈ ਮਾਂ ਦੇ ਨਿਰਾਦਰ ਤੋਂ ਉਪਰਾਮ ਹੋ ਕੇ ਜੰਗਲ ਵਿਚ ਭਗਤੀ ਕਰਨ ਜਾ ਲੱਗਾ, ਤੇ ਸਦਾ ਲਈ ਅਟੱਲ ਸੋਭਾ ਖੱਟ ਗਿਆ। ਸਿਮਰਨਿ = ਸਿਮਰਨ ਨਾਲ। ਨਿਰਭੈ ਪਦੁ = ਨਿਰਭੈਤਾ ਦਾ ਆਤਮਕ ਦਰਜਾ।

SikhNet (Spanish)Tu Señor elimina toda tristeza.

ਦੁਖ ਹਰਤਾ ਇਹ ਬਿਧਿ ਕੋ ਸੁਆਮੀ; ਤੈ. ਕਾਹੇ ਬਿਸਰਾਇਆ ॥੧॥

dukh harataa ih bidh ko suaamee; tai. kaahe bisaraaeaa |1|

Sant Singh KhalsaThe Lord and Master removes suffering in this way - why have you forgotten Him? ||1||
Manmohan SinghMy Lord is such a Remover of anguish; why hast thou forgotten Him?
Manmohan Singh (Punjabi)ਮੇਰਾ ਸੁਆਮੀ ਐਸ ਤਰ੍ਹਾਂ ਦੁੱਖੜੇ ਦੂਰ ਕਰਨ ਵਾਲਾ ਹੈ। ਤੂੰ ਉਸ ਨੂੰ ਕਿਉਂ ਭੁਲਾ ਛੱਡਿਆ ਹੈ।
Fareedkot Teekaਇਸ ਪ੍ਰਕਾਰ ਦੁਖੋਂ ਕੋ ਹਰਨੇ ਵਾਲਾ ਸੁਆਮੀ ਤੈਨੇ ਕਿਸ ਵਾਸਤੇ ਬਿਸਰਾਯਾ ਹੈ? ॥੧॥
Prof. Sahib Singhਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਹੈ, ਉਹ ਤਾਂ ਇਸ ਤਰ੍ਹਾਂ ਦਾ ਦੁੱਖਾਂ ਦਾ ਨਾਸ ਕਰਨ ਵਾਲਾ ਹੈ ॥੧॥

ਪਦ ਅਰਥ ਇਹ ਬਿਧਿ ਕੋ = ਇਸ ਤਰ੍ਹਾਂ ਦਾ। ਹਰਤਾ = ਦੂਰ ਕਰਨ ਵਾਲਾ। ਕਾਹੇ = ਕਿਉਂ? ॥੧॥

SikhNet (Spanish)¿Por qué lo abandonas? (1)

ਜਬ ਹੀ ਸਰਨਿ ਗਹੀ ਕਿਰਪਾ ਨਿਧਿ; ਗਜ ਗਰਾਹ ਤੇ ਛੂਟਾ ॥

jab hee saran gahee kirapaa nidh; gaj garaah te chhoottaa |

Sant Singh KhalsaAs soon as the elephant took to the protective Sanctuary of the Lord, the ocean of mercy, he escaped from the crocodile.
Manmohan SinghNo sooner, did the elephant take the protection of the Ocean of mercy than he escaped from the crocodile.
Manmohan Singh (Punjabi)ਜਦ ਹੀ ਹਾਥੀ ਨੇ ਮਿਹਰਾਂ ਦੇ ਸਮੁੰਦਰ (ਪ੍ਰਭੂ) ਦੀ ਓਟ ਲਈ, ਉਸੇ ਵੇਲੇ ਹੀ ਉਹ ਮਗਰ-ਮੱਛ ਪਾਸੋਂ ਰਿਹਾਈ ਪਾ ਗਿਆ ਹੈ।
Fareedkot Teekaਜਬ ਨਿਸਚੇਕਰ (ਗਜ) ਹਸਤੀ ਨੇ ਕ੍ਰਿਪਾ ਕੇ ਸਮੁੰਦ੍ਰ ਕੀ ਸਰਨ ਪਕੜੀ ਤਬ ਵਹੁ ਤੰਦੂਏ ਸੇ ਛੂਟ ਜਾਤਾ ਭਯਾ॥
Prof. Sahib Singhਹੇ ਭਾਈ! ਜਿਸ ਵੇਲੇ ਹੀ (ਗਜ ਨੇ) ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਗਜ (ਹਾਥੀ) ਤੰਦੂਏ ਦੀ ਫਾਹੀ ਤੋਂ ਨਿਕਲ ਗਿਆ ਸੀ।

ਪਦ ਅਰਥ ਗਹੀ = ਫੜੀ। ਗਜ = ਹਾਥੀ {ਵੇਖੋ ਭਾਈ ਗੁਰਦਾਸ ਜੀ ਦੀ ਵਾਰ ਦਸਵੀਂ} ਇਕ ਗੰਧਰਬ ਸਰਾਪ ਦੇ ਕਾਰਨ ਹਾਥੀ ਦੀ ਜੂਨੇ ਜਾ ਪਿਆ ਸੀ। ਜਦੋਂ ਇਹ ਵਰੁਣ ਦੇ ਤਲਾਬ ਵਿਚ ਵੜਿਆ, ਤਾਂ ਇਕ ਤੰਦੂਏ ਨੇ ਇਸ ਨੂੰ ਫੜ ਲਿਆ। ਰਾਮ-ਨਾਮ ਦੀ ਬਰਕਤਿ ਨਾਲ ਤੰਦੂਏ ਦੇ ਪੰਜੇ ਤੋਂ ਬਚਿਆ।

SikhNet (Spanish)El elefante, buscando el Refugio del Benévolo Señor fue salvado de las fauces del cocodrilo.

ਮਹਮਾ ਨਾਮ. ਕਹਾ ਲਉ ਬਰਨਉ; ਰਾਮ ਕਹਤ. ਬੰਧਨ ਤਿਹ ਤੂਟਾ ॥੨॥

mahamaa naam. kahaa lau barnau; raam kehat. bandhan tih toottaa |2|

Sant Singh KhalsaHow much can I describe the Glorious Praises of the Naam? Whoever chants the Lord's Name, his bonds are broken. ||2||
Manmohan SinghHow far can I describe the praise of the Name? Who-so-ever utters the Lord's Name, his bonds break.
Manmohan Singh (Punjabi)ਮੈਂ ਨਾਮ ਦੀ ਉਸਤਤੀ ਕਿਥੋਂ ਤੋੜੀ ਬਿਆਨ ਕਰ ਸਕਦਾ ਹਾਂ? ਜੋ ਕੋਈ ਭੀ ਸਾਈਂ ਦੇ ਨਾਮ ਨੂੰ ਉਚਾਰਦਾ ਹੈ, ਉਸ ਦੇ ਜੂੜ ਟੁੱਟ ਜਾਂਦੇ ਹਨ।
Fareedkot Teekaਸੋ ਹੇ ਭਾਈ! ਨਾਮ ਕੀ ਮਹਿਮਾਂ ਕਹਾਂ ਤਕ ਬਰਨਨ ਕਰੋਂ, ਰਾਮ ਕਾ ਨਾਮ ਕਹਿਨੇ ਸੇ ਤਿਸ ਕਾ ਬੰਧਨ ਟੂਟ ਜਾਤਾ ਭਯਾ॥੨॥
Prof. Sahib Singhਮੈਂ ਕਿਥੋਂ ਤਕ ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਉਚਾਰ ਕੇ ਉਸ (ਹਾਥੀ) ਦੇ ਬੰਧਨ ਟੁੱਟ ਗਏ ਸਨ ॥੨॥
SikhNet (Spanish)Oh, ¿qué límite puede tener la Alabanza del Nombre? A quien sea que recite el Naam, el Nombre del Señor sus amarras le serán quitadas. (2)

ਅਜਾਮਲੁ ਪਾਪੀ. ਜਗੁ ਜਾਨੇ; ਨਿਮਖ ਮਾਹਿ ਨਿਸਤਾਰਾ ॥

ajaamal paapee. jag jaane; nimakh maeh nisataaraa |

Sant Singh KhalsaAjaamal, known throughout the world as a sinner, was redeemed in an instant.
Manmohan SinghAjamal, a known sinner in the world, in an instant, was redeemed.
Manmohan Singh (Punjabi)ਜਗਤ ਅੰਦਰ, ਅਜਾਮਲ ਗੁਨਾਹਗਾਰ ਜਾਣਿਆ ਜਾਂਦਾ ਸੀ। ਇਕ ਮੁਹਤ ਵਿੱਚ ਹੀ ਉਸ ਦਾ ਪਾਰ ਉਤਾਰਾ ਹੋ ਗਿਆ।
Fareedkot Teekaਅਜਾਮਲ ਪਾਪੀ ਜਿਸ ਕੋ ਸਭ ਜਗਤ ਜਾਨਤਾ ਥਾ, ਤਿਸ ਕਾ ਏਕ ਛਿਨ ਵਿਖੇ ਛੁਟਕਾਰਾ ਹੋ ਜਾਤਾ ਭਯਾ॥
Prof. Sahib Singhਹੇ ਭਾਈ! ਸਾਰਾ ਜਗਤ ਜਾਣਦਾ ਹੈ ਕਿ ਅਜਾਮਲ ਵਿਕਾਰੀ ਸੀ (ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਕੇ) ਅੱਖ ਦੇ ਝਮਕਣ ਜਿਤਨੇ ਸਮੇ ਵਿਚ ਹੀ ਉਸ ਦਾ ਪਾਰ-ਉਤਾਰਾ ਹੋ ਗਿਆ ਸੀ।

ਪਦ ਅਰਥ ਅਜਾਮਲੁ = ਕਨੌਜ ਦਾ ਇਕ ਵੇਸਵਾ-ਗਾਮੀ ਬ੍ਰਾਹਮਣ। ਕਿਸੇ ਮਹਾਤਮਾ ਦੇ ਕਹਿਣ ਤੇ ਇਸ ਨੇ ਆਪਣੇ ਇਕ ਪੁੱਤਰ ਦਾ ਨਾਮ 'ਨਾਰਾਇਣ' ਰੱਖਿਆ। ਉਥੋਂ ਹੀ 'ਨਾਰਾਇਣ' ਦਾ ਸਿਮਰਨ ਕਰਨ ਦੀ ਲਗਣ ਲੱਗ ਗਈ, ਤੇ, ਵਿਕਾਰਾਂ ਵਿਚੋਂ ਬਚ ਨਿਕਲਿਆ।

SikhNet (Spanish)Yamal fue conocido como un malvado en el mundo, pero en un instante fue redimido.

ਨਾਨਕ ਕਹਤ. ਚੇਤ ਚਿੰਤਾਮਨਿ; ਤੈ ਭੀ ਉਤਰਹਿ ਪਾਰਾ ॥੩॥੪॥

naanak kehat. chet chintaaman; tai bhee utareh paaraa |3|4|

Sant Singh KhalsaSays Nanak, remember the Chintaamani, the jewel which fulfills all desires, and you too shall be carried across and saved. ||3||4||
Manmohan SinghSays Nanak, remember, thou, the Jewel which grants all wishes and thou too shalt be ferried across.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਇੱਛਾ-ਪੂਰਕ ਹੀਰੇ ਦਾ ਸਿਮਰਨ ਕਰ ਅਤੇ ਤੇਰਾ ਭੀ ਪਾਰ ਉਤਾਰਾ ਹੋ ਜਾਵੇਗਾ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! (ਚਿੰਤਾਮਨਿ) ਮਨ ਬਾਂਛਤ ਫਲ ਦੇਨੇ ਵਾਲੇ ਵਾਹਗੁਰੂ ਕਾ ਸਿਮਰਨ ਕਰ, ਇਸ ਸੇ ਤੂੰ ਭੀ ਸੰਸਾਰ ਸਮੁੰਦ੍ਰ ਸੇ ਤਰ ਜਾਵੇਂਗਾ॥੩॥੪॥☬ਜਗ੍ਯਾਸੂ ਕੀ ਤਰਫ ਸੇ ਪ੍ਰਸ਼ਨ ਕਹ ਕਰ ਗੁਰੂ ਜੀ ਆਪ ਹੀ ਉਤ੍ਰ ਦੇਤੇ ਹੈਂ:
Prof. Sahib Singhਨਾਨਕ ਆਖਦਾ ਹੈ-(ਹੇ ਭਾਈ! ਤੂੰ) ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ ॥੩॥੪॥

ਪਦ ਅਰਥ ਚੇਤ = ਸਿਮਰ। ਚਿੰਤਾਮਨਿ = ਪਰਮਾਤਮਾ, ਉਹ ਜੋ ਮਣੀ ਹਰੇਕ ਚਿਤਵਨੀ ਪੂਰੀ ਕਰਦੀ ਹੈ ॥੩॥੪॥

SikhNet (Spanish)Dice Nanak, alaba a tu Señor, la Joya que cumple los deseos, para que también seas llevado a través. (3‑4)

Open this shabad →

Shabad Guru Tegh Bahadur Ji Raag Sorath

ਸੋਰਠਿ ਮਹਲਾ ੯ ॥

soratth mahalaa 9 |

Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.

ਪ੍ਰਾਨੀ; ਕਉਨੁ ਉਪਾਉ ਕਰੈ ॥

praanee; kaun upaau karai |

Sant Singh KhalsaWhat efforts should the mortal make,
Manmohan SinghWhat efforts should the mortal make.
Manmohan Singh (Punjabi)ਫਾਨੀ ਬੰਦਾ ਕੀ ਉਪਰਾਲੇ ਕਰੇ।
Fareedkot Teekaਹੇ ਗੁਰੋ! ਜੀਵ ਕੌਨ ਸਾ ਉਪਾਉ ਕਰੇ॥
Prof. Sahib Singh(ਹੇ ਭਾਈ! ਦੱਸ,) ਮਨੁੱਖ ਉਹ ਕੇਹੜਾ ਹੀਲਾ ਕਰੇ,

ਪਦ ਅਰਥ ਕਉਨੁ ਉਪਾਉ = ਕੇਹੜਾ ਹੀਲਾ?

SikhNet (Spanish)¿Qué puede el hombre hacer para lograr la Devoción

ਜਾ ਤੇ. ਭਗਤਿ ਰਾਮ ਕੀ ਪਾਵੈ; ਜਮ ਕੋ ਤ੍ਰਾਸੁ ਹਰੈ ॥੧॥ ਰਹਾਉ ॥

jaa te. bhagat raam kee paavai; jam ko traas harai |1| rahaau |

Sant Singh Khalsato attain devotional worship of the Lord, and eradicate the fear of death? ||1||Pause||
Manmohan SinghBy which he may obtain the Lord's devotional service, and his fear of death may be dispelled? Pause.
Manmohan Singh (Punjabi)ਜਿਸ ਦੁਆਰਾ ਉਸ ਨੂੰ ਸੁਆਮੀ ਦੀ ਪ੍ਰੇਮ-ਮਈ ਸੇਵਾ ਪ੍ਰਾਪਤ ਹੋ ਜਾਵੇ ਅਤੇ ਉਸ ਦਾ ਮੌਤ ਦਾ ਡਰ ਦੂਰ ਹੋ ਵੰਞੇ? ਠਹਿਰਾਉ।
Fareedkot Teekaਜਿਸ ਤੇ ਰਾਮ ਕੀ ਭਗਤੀ ਪ੍ਰਾਪਤਿ ਹੋਵੈ ਔਰ ਜਮ ਕੇ ਭੈ ਕੋ ਨਿਬ੍ਰਤ ਕਰ ਦੇਵੇ॥੧॥ ਰਹਾਉ ॥
Prof. Sahib Singhਜਿਸ ਨਾਲ ਪਰਮਾਤਮਾ ਦੀ ਭਗਤੀ ਪ੍ਰਾਪਤ ਕਰ ਸਕੇ; ਅਤੇ ਜਮ ਦਾ ਡਰ ਦੂਰ ਕਰ ਸਕੇ ॥੧॥ ਰਹਾਉ ॥

ਪਦ ਅਰਥ ਜਾ ਤੇ = ਜਿਸ ਨਾਲ, ਜਿਸ ਦੀ ਰਾਹੀਂ। ਕੋ = ਦਾ। ਤ੍ਰਾਸੁ = ਡਰ। ਹਰੈ = ਦੂਰ ਕਰ ਲਏ ॥੧॥ ਰਹਾਉ ॥

SikhNet (Spanish)al Señor y disipar el miedo a la muerte? (1‑Pausa)

ਕਉਨੁ ਕਰਮ. ਬਿਦਿਆ ਕਹੁ ਕੈਸੀ; ਧਰਮੁ ਕਉਨੁ ਫੁਨਿ ਕਰਈ ॥

kaun karam. bidiaa kahu kaisee; dharam kaun fun karee |

Sant Singh KhalsaWhich actions, what sort of knowledge, and what religion - what Dharma should one practice?
Manmohan SinghBe it known what deeds, what sort of knowledge, and then what religious ceremonies should he practise?
Manmohan Singh (Punjabi)ਦੱਸੋ ਉਹ ਕਿਹੜੇ ਅਮਲ, ਕਿਸ ਕਿਸਮ ਦਾ ਇਲਮ ਅਤੇ ਫੇਰ, ਕਿਹੜੇ ਧਾਰਮਕ ਸੰਸਕਾਰ ਕਰੇ?
Fareedkot Teekaਔਰ ਕੌਨ ਵਹੁ ਕਰਮੁ ਹੈ ਔਰ ਵਹੁ ਵਿਦਿਆ ਕੈਸੀ ਹੈ, ਪੁਨਾ ਕਹੀਏ ਬਹੁਰੋ ਜੀਵ ਧਰਮ ਕੌਨ ਸਾ ਕਰੇ?
Prof. Sahib Singh(ਹੇ ਭਾਈ!) ਦੱਸ, ਉਹ ਕੇਹੜੇ (ਧਾਰਮਿਕ) ਕਰਮ ਹਨ, ਉਹ ਕਿਹੋ ਜਿਹੀ ਵਿੱਦਿਆ ਹੈ, ਉਹ ਕੇਹੜਾ ਧਰਮ ਹੈ (ਜੇਹੜਾ ਮਨੁੱਖ) ਕਰੇ;

ਪਦ ਅਰਥ ਕਉਨੁ ਕਰਮ = ਕੇਹੜਾ ਕਰਮ? ਕਹੁ = ਦੱਸੋ। ਕਰਈ = ਕਰੇ।

SikhNet (Spanish)¿Qué acciones, qué conocimiento, qué Dharma debe uno practicar?

ਕਉਨੁ ਨਾਮੁ. ਗੁਰ ਜਾ ਕੈ ਸਿਮਰੈ; ਭਵ ਸਾਗਰ ਕਉ ਤਰਈ ॥੧॥

kaun naam. gur jaa kai simarai; bhav saagar kau taree |1|

Sant Singh KhalsaWhat Name of the Guru should one remember in meditation, to cross over the terrifying world-ocean? ||1||
Manmohan SinghWhat is that great Name, remembering which, the mortal crosses the dreadful ocean?
Manmohan Singh (Punjabi)ਉਹ ਕਿਹੜਾ ਵੱਡਾ ਨਾਮ ਹੈ, ਜਿਸ ਨੂੰ ਆਰਾਧ ਕੇ ਪ੍ਰਾਣੀ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ?
Fareedkot Teeka(ਗੁਰ) ਹੇ ਗੁਰ! ਵਹੁ ਨਾਮ ਕੌਨ ਸਾ ਹੈ ਵਾ ਵਡਾ ਨਾਮੁ ਕੌਨ ਹੈ, ਜਿਸ ਕੇ ਸਿਮਰਨੇ ਕਰ ਜੀਉ ਸੰਸਾਰ ਸਮੁੰਦ ਸੇ ਤਰ ਜਾਵੇ? ॥੧॥
Prof. Sahib Singhਉਹ ਕੇਹੜਾ ਗੁਰੂ ਦਾ (ਦੱਸਿਆ) ਨਾਮ ਹੈ ਜਿਸ ਦਾ ਸਿਮਰਨ ਕਰਨ ਨਾਲ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹੈ ॥੧॥

ਪਦ ਅਰਥ ਕਉਨੁ ਨਾਮ ਗੁਰ = ਗੁਰੂ ਦਾ ਕੇਹੜਾ ਨਾਮ? ਜਾ ਕੈ ਸਿਮਰੈ = ਜਿਸ ਦੇ ਸਿਮਰਨ ਨਾਲ। ਕਉ = ਨੂੰ। ਤਰਈ = ਪਾਰ ਲੰਘ ਜਾਏ ॥੧॥

SikhNet (Spanish)¿Qué nombre del Guru debe uno cantar para cruzar el mar de la existencia? (1)

ਕਲ ਮੈ. ਏਕੁ ਨਾਮੁ ਕਿਰਪਾ ਨਿਧਿ; ਜਾਹਿ ਜਪੈ ਗਤਿ ਪਾਵੈ ॥

kal mai. ek naam kirapaa nidh; jaeh japai gat paavai |

Sant Singh KhalsaIn this Dark Age of Kali Yuga, the Name of the One Lord is the treasure of mercy; chanting it, one obtains salvation.
Manmohan SinghIn the dark age, there is only the Name of the Treasure of mercy, by uttering which, the man obtains salvation.
Manmohan Singh (Punjabi)ਕਾਲੇ ਯੁੱਗ ਅੰਦਰ ਕੇਵਲ ਇਹੋ ਹੀ ਨਾਮ, ਰਹਿਮਤ ਦੇ ਖਜਾਨੇ ਦਾ ਹੈ, ਜਿਸ ਦਾ ਉਚਾਰਨ ਕਰਨ ਦੁਆਰਾ ਇਨਸਾਨ ਮੁਕਤੀ ਪਾ ਲੈਂਦਾ ਹੈ।
Fareedkot Teekaਕਲਜੁਗ ਮੇਂ ਏਕ ਕ੍ਰਿਪਾ ਨਿਧਿ ਭਗਵੰਤ ਕਾ ਨਾਮ ਹੀ ਉਤਮ ਹੈ, ਜਿਸ ਕੇ ਜਪਣੇ ਕਰ ਜੀਉ ਪਰਮ ਗਤਿ ਕੋ ਪਾਇ ਲੇਤਾ ਹੈ॥
Prof. Sahib Singh(ਹੇ ਭਾਈ!) ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਹੀ ਜਗਤ ਵਿਚ ਹੈ ਜਿਸ ਨੂੰ (ਜੇਹੜਾ ਮਨੁੱਖ) ਜਪਦਾ ਹੈ (ਉਹ) ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।

ਪਦ ਅਰਥ ਕਲ ਮਹ = ਕਲਜੁਗ ਵਿਚ, ਜਗਤ ਵਿਚ। ਕਿਰਪਾ ਨਿਧਿ ਨਾਮੁ = ਕਿਰਪਾ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ। ਜਾਹਿ = ਜਿਸ ਨੂੰ। ਗਤਿ = ਉੱਚੀ ਆਤਮਕ ਅਵਸਥਾ।

SikhNet (Spanish)En la época de Kali Yug, la única forma de liberarse es contemplando el Naam.

ਅਉਰ ਧਰਮ. ਤਾ ਕੈ ਸਮ ਨਾਹਨਿ; ਇਹ ਬਿਧਿ ਬੇਦੁ ਬਤਾਵੈ ॥੨॥

aaur dharam. taa kai sam naahan; ih bidh bed bataavai |2|

Sant Singh KhalsaNo other religion is comparable to this; so speak the Vedas. ||2||
Manmohan SinghNo other religion is at par with that and like this tell the Vedas.
Manmohan Singh (Punjabi)ਕੋਈ ਹੋਰ ਧਾਰਮਕ ਸੰਸਕਾਰ ਉਸ ਦੇ ਤੁੱਲ ਨਹੀਂ। ਇਸ ਤਰ੍ਹਾਂ ਵੇਦ ਦੱਸਦੇ ਹਨ।
Fareedkot Teekaਤਿਸ ਨਾਮ ਕੇ ਸਮਾਨ ਔਰ ਕੋਈ ਧਰਮ ਨਹੀਂ ਹੈ, ਇਸ ਪ੍ਰਕਾਰ ਵੇਦ ਕਹਤਾ ਹੈ॥੨॥☬ਪ੍ਰਸ਼ਨ: ਵਹੁ ਕ੍ਰਿਪਾ ਨਿਧਿ ਕੈਸਾ ਹੈ ਅਰੁ ਕਹਾਂ ਹੈ?☬ਉੱਤ੍ਰ:
Prof. Sahib Singhਹੋਰ ਕਿਸੇ ਤਰ੍ਹਾਂ ਦੇ ਭੀ ਕੋਈ ਕਰਮ ਉਸ (ਨਾਮ) ਦੇ ਬਰਾਬਰ ਨਹੀਂ ਹਨ-ਬੇਦ (ਭੀ) ਇਹ ਜੁਗਤਿ ਦੱਸਦਾ ਹੈ ॥੨॥

ਪਦ ਅਰਥ ਸਮ = ਬਰਾਬਰ। ਨਾਹਨਿ = ਨਹੀਂ। ਬਿਧਿ = ਜੁਗਤਿ ॥੨॥

SikhNet (Spanish)Los Vedas dicen también que ninguna otra forma iguala a ésta. (2)

ਸੁਖੁ ਦੁਖੁ ਰਹਤ ਸਦਾ ਨਿਰਲੇਪੀ; ਜਾ ਕਉ ਕਹਤ ਗੁਸਾਈ ॥

sukh dukh rehat sadaa niralepee; jaa kau kehat gusaaee |

Sant Singh KhalsaHe is beyond pain and pleasure, forever unattached; He is called the Lord of the world.
Manmohan SinghHe who is called the Lord of universe, is above weal and woe and He is ever detached.
Manmohan Singh (Punjabi)ਜਿਸ ਨੂੰ ਆਲਮ ਦਾ ਸੁਆਮੀ ਅਖਿਆ ਜਾਂਦਾ ਹੈ, ਉਹ ਖੁਸ਼ੀ ਤੇ ਗਮੀ ਤੇ ਉਚੇਰਾ ਹੈ ਅਤੇ ਹਮੇਸ਼ਾਂ ਹੀ ਅਟੰਕ ਹੈ।
Fareedkot Teekaਜੋ ਦੁਖ ਸੁਖ ਤੇ ਰਹਿਤ ਔ ਸਦਾ ਅਸੰਗ ਹੈ ਔ ਜਿਸ ਕੋ ਗੁਸਾਈ ਪ੍ਰਿਥਵੀ ਕਾ ਸ੍ਵਾਮੀ ਕਹਤੇ ਹੈਂ॥
Prof. Sahib Singh(ਹੇ ਭਾਈ!) ਜਿਸ ਨੂੰ (ਜਗਤ) ਧਰਤੀ ਦਾ ਖਸਮ ਆਖਦਾ ਹੈ ਉਹ ਸੁਖਾਂ ਦੁੱਖਾਂ ਤੋਂ ਵੱਖਰਾ ਰਹਿੰਦਾ ਹੈ, ਉਹ ਸਦਾ (ਮਾਇਆ ਤੋਂ) ਨਿਰਲੇਪ ਰਹਿੰਦਾ ਹੈ।

ਪਦ ਅਰਥ ਸੁਖ ਦੁਖੁ ਰਹਤ = ਸੁਖਾਂ ਦੁੱਖਾਂ ਤੋਂ ਵੱਖਰਾ। ਜਾ ਕਉ = ਜਿਸ ਨੂੰ। ਗੁਸਾਈ = ਧਰਤੀ ਦਾ ਖਸਮ।

SikhNet (Spanish)El Señor de la tierra está siempre desapegado, más allá del dolor o del placer,

ਸੋ ਤੁਮ ਹੀ ਮਹਿ ਬਸੈ ਨਿਰੰਤਰਿ; ਨਾਨਕ. ਦਰਪਨਿ ਨਿਆਈ ॥੩॥੫॥

so tum hee meh basai nirantar; naanak. darapan niaaee |3|5|

Sant Singh KhalsaHe dwells deep within your inner self, O Nanak, like the image in a mirror. ||3||5||
Manmohan SinghHe, the Lord, abides within thy inner-self, like the reflection in a mirror, O Nanak.
Manmohan Singh (Punjabi)ਉਹ ਸੁਆਮੀ ਸੀਸ਼ੇ ਵਿੱਚ ਦੇ ਅਕਸ ਦੀ ਮਾਨੰਦ ਤੇਰੇ ਅੰਤ੍ਰੀਵ ਅੰਦਰ ਵਸਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਸੋ ਵਾਹਿਗੁਰੂ ਨਿਸਚੈ ਕਰੁ ਤੁਮਾਰੇ ਮੇਂ ਏਕ ਰਸ ਬ੍ਯਾਪਕ ਹੋ ਰਹਾ ਹੈ, (ਦਰਪਨਿ) ਸ਼ੀਸ਼ੇ ਮੇਂ ਪ੍ਰਤਿਬਿੰਬ ਵਤ, ਭਾਵ ਯਹ ਕਿ ਬਿੰਬੀ ਸੇ ਪ੍ਰਤਿਬਿੰਬ ਭਿੰਨ ਨਹੀਂ ਹੋਤਾ ਦਰਪਨ ਮੇਂ ਮੁਖ ਵਤ। ਤੈਸੇ ਹੀ ਅੰਤਹਕਰਨ ਬਸਿਸ੍ਟ ਜੀਉ ਪ੍ਰਤਿਬਿੰਬ ਰੂਪ, ਬਿੰਬ ਰੂਪ ਬ੍ਰਹਮ ਸੇ ਭਿੰਨ ਨਹੀਂ ਹੈ ਵਾ ਅਸੰਗ ਹੈ॥੩॥੫॥☬ਪ੍ਰਮੇਸਰ ਕੇ ਪ੍ਯਾਰ੍ਯੋਂ ਪ੍ਰਤਿ ਬੇਨਤੀ ਕਰਨੇ ਕਾ ਪ੍ਰਕਾਰ ਕਹਿਤੇ ਹੈਂ:
Prof. Sahib Singhਹੇ ਨਾਨਕ! (ਆਖ-ਉਹ ਤੇਰੇ ਅੰਦਰ ਭੀ ਇਕ-ਰਸ ਵੱਸ ਰਿਹਾ ਹੈ, ਜਿਵੇਂ ਸ਼ੀਸ਼ੇ (ਵਿਚ ਅਕਸ ਵੱਸਦਾ ਹੈ। ਉਸ ਦਾ ਸਦਾ ਸਿਮਰਨ ਕਰਨਾ ਚਾਹੀਦਾ ਹੈ) ॥੩॥੫॥

ਪਦ ਅਰਥ ਨਿਰੰਤਰਿ = ਇਕ-ਰਸ, ਬਿਨਾ ਵਿੱਥ ਦੇ। ਦਰਪਨ ਨਿਆਈ = ਸ਼ੀਸ਼ੇ ਵਾਂਗ ॥੩॥੫॥

SikhNet (Spanish)y Él habita en ti así como la imagen en el espejo. (3‑5)

Open this shabad →

Shabad Guru Tegh Bahadur Ji Raag Sorath

ਸੋਰਠਿ ਮਹਲਾ ੯ ॥

soratth mahalaa 9 |

Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.

ਮਾਈ; ਮੈ. ਕਿਹਿ ਬਿਧਿ ਲਖਉ ਗੁਸਾਈ ॥

maaee; mai. kihi bidh lkhau gusaaee |

Sant Singh KhalsaO mother, how can I see the Lord of the world?
Manmohan SinghO my mother, in what way can I see the Lord of the World?
Manmohan Singh (Punjabi)ਹੇ ਮੇਰੀ ਮਾਤਾ! ਮੈਂ ਕਿਸ ਤਰੀਕੇ ਨਾਲ ਸ੍ਰਿਸ਼ਟੀ ਦੇ ਸੁਆਮੀ ਨੂੰ ਵੇਖ ਸਕਦਾ ਹਾਂ?
Fareedkot Teekaਹੇ (ਮਾਈ) ਸੰਤ ਜਨੋ! ਮੈਂ ਗੁਸਾਈਂ ਕੋ ਕੈਸੇ ਜਾਣੋ॥
Prof. Sahib Singhਹੇ ਮਾਂ! ਧਰਤੀ ਦੇ ਖਸਮ-ਪ੍ਰਭੂ ਨੂੰ ਮੈਂ ਕਿਸ ਤਰ੍ਹਾਂ ਪਛਾਣਾਂ?

ਪਦ ਅਰਥ ਮਾਈ = ਹੇ ਮਾਂ! ਕਿਹਿ ਬਿਧਿ = ਕਿਸ ਤਰ੍ਹਾਂ? ਲਖਉ = ਲਖਉਂ, ਮੈਂ ਪਛਾਣਾਂ।

SikhNet (Spanish)Oh madre, ¿cómo puedo conocer a mi Señor cuando mi mente

ਮਹਾ ਮੋਹ ਅਗਿਆਨਿ ਤਿਮਰਿ; ਮੋ ਮਨੁ ਰਹਿਓ ਉਰਝਾਈ ॥੧॥ ਰਹਾਉ ॥

mahaa moh agiaan timar; mo man rahio urajhaaee |1| rahaau |

Sant Singh KhalsaIn the utter darkness of emotional attachment and spiritual ignorance, my mind remains entangled. ||1||Pause||
Manmohan SinghIn the darkness of intense worldly attachments and spiritual ignorance, my mind remains entangled. Pause.
Manmohan Singh (Punjabi)ਪਰਮ ਸੰਸਾਰੀ ਮਮਤਾ ਤੇ ਰੂਹਾਨੀ ਬੇ-ਸਮਝੀ ਦੇ ਅਨ੍ਹੇਰੇ ਵਿੱਚ ਮੇਰਾ ਮਨ ਫਸ ਰਿਹਾ ਹੈ। ਠਹਿਰਾਉ।
Fareedkot Teekaਅਤਿ ਮੋਹ ਕੇ ਪ੍ਰਾਪਤਿ ਕਰਨੇ ਵਾਲਾ ਜੋ ਅਗਿਆਨ ਰੂਪ (ਤਿਮਰਿ) ਅੰਧੇਰਾ ਹੈ, ਤਿਸ ਕਰ ਮੇਰਾ ਮਨ ਸੰਸਾਰ ਮੇਂ ਉਰਝਿ ਰਹਾ ਹੈ॥੧॥ ਰਹਾਉ ॥
Prof. Sahib Singhਮੇਰਾ ਮਨ (ਤਾਂ) ਵੱਡੇ ਮੋਹ ਦੀ ਅਗਿਆਨਤਾ ਵਿਚ, ਮੋਹ ਦੇ ਹਨੇਰੇ ਵਿਚ (ਸਦਾ) ਫਸਿਆ ਰਹਿੰਦਾ ॥੧॥ ਰਹਾਉ ॥

ਪਦ ਅਰਥ ਅਗਿਆਨੀ = ਅਗਿਆਨ ਵਿਚ। ਤਿਮਰਿ = ਹਨੇਰੇ ਵਿਚ। ਮੋ ਮਨੁ = ਮੇਰਾ ਮਨ ॥੧॥ ਰਹਾਉ ॥

SikhNet (Spanish)está envuelta en la oscuridad de la ignorancia y del apego? (1‑Pausa)

ਸਗਲ ਜਨਮ. ਭਰਮ ਹੀ ਭਰਮ ਖੋਇਓ; ਨਹ ਅਸਥਿਰੁ ਮਤਿ ਪਾਈ ॥

sagal janam. bharam hee bharam khoeo; neh asathir mat paaee |

Sant Singh KhalsaDeluded by doubt, I have wasted my whole life; I have not obtained a stable intellect.
Manmohan SinghThe whole life, I have lost, deluded by doubt, and have not obtained the stable mind.
Manmohan Singh (Punjabi)ਵਹਿਮ ਅੰਦਰ ਭਟਕ, ਮੈਂ ਆਪਣਾ ਸਾਰਾ ਜੀਵਨ ਗਵਾ ਲਿਆ ਹੈ ਅਤੇ ਮੈਨੂੰ ਸਥਿਰ ਬੁੱਧੀ ਪ੍ਰਾਪਤ ਨਹੀਂ ਹੋਈ।
Fareedkot Teekaਸਭੀ ਜਨਮ ਮੈਨੇ ਭ੍ਰਮ ਕਰ ਭ੍ਰਮਾਏ ਹੂਏ ਨੇ ਗਵਾਯਾ, ਭਾਵ ਬ੍ਯਰਥ ਕੀਆ ਹੈ, (ਅਸਥਿਰੁ) ਅਚਲ ਹੋਨੇ ਕੀ ਮਤਿ ਮੈਨੇ ਨਹੀਂ ਪਾਈ॥
Prof. Sahib Singh(ਹੇ ਮਾਂ! ਮੈਂ ਆਪਣਾ) ਸਾਰਾ ਜਨਮ ਭਟਕਣਾ ਵਿਚ ਹੀ ਗਵਾ ਲਿਆ ਹੈ। (ਅਜੇ ਤਕ ਅਜੇਹੀ) ਮਤਿ ਨਹੀਂ ਹਾਸਲ ਕੀਤੀ (ਜੋ ਮੈਨੂੰ) ਅਡੋਲ ਰੱਖ ਸਕੇ।

ਪਦ ਅਰਥ ਭ੍ਰਮ ਹੀ = ਭ੍ਰਮਿ ਹੀ {ਲਫ਼ਜ਼ 'ਭ੍ਰਮਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਭਟਕਣਾ ਵਿਚ ਹੀ। ਖੋਇਓ = ਗਵਾ ਲਿਆ ਹੈ। ਅਸਥਿਰੁ = ਅਡੋਲ ਰਹਿਣ ਵਾਲੀ।

SikhNet (Spanish)He desperdiciado mi vida entera engañado por la duda, y mi mente nunca ha estado en Paz.

ਬਿਖਿਆਸਕਤ ਰਹਿਓ ਨਿਸ ਬਾਸੁਰ; ਨਹ ਛੂਟੀ ਅਧਮਾਈ ॥੧॥

bikhiaasakat rahio nis baasur; neh chhoottee adhamaaee |1|

Sant Singh KhalsaI remain under the influence of corrupting sins, night and day, and I have not renounced wickedness. ||1||
Manmohan SinghNight and day, I remain under the influence of sins and abandon not my meanness.
Manmohan Singh (Punjabi)ਰੈਣ ਦਿਹੁੰ ਮੈਂ ਪਾਪਾਂ ਦੇ ਪ੍ਰਭਾਵ ਹੇਠ ਰਹਿੰਦਾ ਹਾਂ ਅਤੇ ਆਪਣੀ ਨੀਚਤਾ ਨੂੰ ਨਹੀਂ ਤਿਆਗਦਾ।
Fareedkot Teekaਰਾਤ੍ਰ ਦਿਨ ਬਿਸ੍ਯੋ ਮੇਂ ਤਤਪਰ ਰਹਾ ਹੂੰ ਅਰ ਮੇਰੇ ਸੇ ਨੀਚਤਾ ਨਹੀਂ ਛੂਟੀ, ਭਾਵ ਸੇ ਕੁਕਰਮ ਨਹੀਂ ਛੂਟੇ॥੧॥
Prof. Sahib Singhਦਿਨ ਰਾਤ ਮੈਂ ਮਾਇਆ ਵਿਚ ਹੀ ਲੰਪਟ ਰਹਿੰਦਾ ਹਾਂ। ਮੇਰੀ ਇਹ ਨੀਚਤਾ ਮੁੱਕਣ ਵਿਚ ਨਹੀਂ ਆਉਂਦੀ ॥੧॥

ਪਦ ਅਰਥ ਬਿਖਿਆਸਕਤ = {ਬਿਖਿਆ-ਆਸਤਕ। ਆਸਕ੍ਤ} ਮਾਇਆ ਵਿਚ ਲੰਪਟ। ਨਿਸ = ਰਾਤ। ਬਾਸੁਰ = ਦਿਨ। ਅਧਮਾਈ = ਨੀਚਤਾ ॥੧॥

SikhNet (Spanish)Fui desviado por el vicio y mi mente permaneció diminuta.

ਸਾਧਸੰਗੁ ਕਬਹੂ. ਨਹੀ ਕੀਨਾ; ਨਹ ਕੀਰਤਿ ਪ੍ਰਭ ਗਾਈ ॥

saadhasang kabahoo. nahee keenaa; neh keerat prabh gaaee |

Sant Singh KhalsaI never joined the Saadh Sangat, the Company of the Holy, and I did not sing the Kirtan of God's Praises.
Manmohan SinghI never join the society of saints, nor hymn I the Lord's praise.
Manmohan Singh (Punjabi)ਮੈਂ ਕਦਾਚਿਤ ਸਤਿ ਸੰਗਤ ਨਹੀਂ ਕਰਦਾ, ਨਾਂ ਹੀ ਮੈਂ ਸੁਆਮੀ ਦੀ ਮਹਿਮਾ ਗਾਇਨ ਕਰਦਾ ਹਾਂ।
Fareedkot Teekaਨ ਤੋ ਕਬੀ ਸੰਤੋਂ ਕਾ ਸੰਗੁ ਹੀ ਕੀਆ ਹੈ, ਨਾ ਪ੍ਰਭੂ ਕੀ ਕੀਰਤ ਹੀ ਗਾਯਨ ਕਰੀ ਹੈ॥
Prof. Sahib Singhਹੇ ਮਾਂ! ਮੈਂ ਕਦੇ ਗੁਰਮੁਖਾਂ ਦੀ ਸੰਗਤਿ ਨਹੀਂ ਕੀਤੀ, ਮੈਂ ਕਦੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਨਹੀਂ ਗਾਇਆ।

ਪਦ ਅਰਥ ਸੰਗੁ = ਸਾਥ, ਮੇਲ-ਮਿਲਾਪ, ਸੰਗਤਿ। ਕੀਰਤਿ = ਸਿਫ਼ਤ-ਸਾਲਾਹ। ਪ੍ਰਭ = ਪ੍ਰਭੂ ਦੀ।

SikhNet (Spanish)No me uní a la Saad Sangat, la Sociedad de los Santos ni canté la Alabanza del Señor, Jar, Jar.

ਜਨ ਨਾਨਕ. ਮੈ ਨਾਹਿ ਕੋਊ ਗੁਨੁ; ਰਾਖਿ ਲੇਹੁ ਸਰਨਾਈ ॥੨॥੬॥

jan naanak. mai naeh koaoo gun; raakh lehu saranaaee |2|6|

Sant Singh KhalsaO servant Nanak, I have no virtues at all; keep me in Your Sanctuary, Lord. ||2||6||
Manmohan SinghSlave Nanak, there is no virtue in me. Keep me in Thine sanctuary O Lord.
Manmohan Singh (Punjabi)ਗੋਲੇ ਨਾਨਕ, ਮੇਰੇ ਵਿੱਚ ਕੋਈ ਨੇਕੀ ਨਹੀਂ। ਮੈਨੂੰ ਆਪਣੀ ਛੱਤਰ-ਛਾਇਆ ਹੇਠ ਰੱਖ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਮੇਂ ਕੋਈ ਗੁਨ ਨਹੀਂ ਹੈ, ਮੇਰੀ ਰਖ੍ਯਾ ਕਰੀਏ ਮੈਂ ਆਪ ਕੀ ਸਰਨ ਆਯਾ ਹੂੰ॥੨॥੬॥☬ਪੁਨਾ ਬੇਨਤੀ:
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੇਰੇ ਅੰਦਰ ਕੋਈ ਗੁਣ ਨਹੀਂ ਹੈ। ਮੈਨੂੰ ਆਪਣੀ ਸ਼ਰਨ ਵਿਚ ਰੱਖ ॥੨॥੬॥
SikhNet (Spanish)Dice Nanak, oh Señor, me encuentro sin ningún mérito; por Piedad bendíceme con Tu Santuario. (2‑6)

Open this shabad →

Shabad Guru Tegh Bahadur Ji Raag Sorath continues on Ang 633

ਸੋਰਠਿ ਮਹਲਾ ੯ ॥

soratth mahalaa 9 |

Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.

ਮਾਈ. ਮਨੁ ਮੇਰੋ ਬਸਿ ਨਾਹਿ ॥

maaee. man mero bas naeh |

Sant Singh KhalsaO mother, my mind is out of control.
Manmohan SinghMy mother, my mind is not under my control.
Manmohan Singh (Punjabi)ਮੇਰੀ ਮਾਤਾ, ਮੈਂਡਾ ਮਨ ਮੇਰੇ ਕਾਬੂ ਵਿੱਚ ਨਹੀਂ।
Fareedkot Teekaਹੇ (ਮਾਈ) ਸੰਤ ਜਨੋ! ਮੇਰਾ ਮਨੁ ਮੇਰੇ ਬਸਿ ਨਹੀਂ ਹੈ॥
Prof. Sahib Singhਹੇ ਮਾਂ! ਮੇਰਾ ਮਨ ਮੇਰੇ ਕਾਬੂ ਵਿਚ ਨਹੀਂ।

ਪਦ ਅਰਥ ਮਾਈ = ਹੇ ਮਾਂ! ਮੇਰੋ = ਮੇਰਾ। ਬਸਿ = ਵੱਸ ਵਿਚ।

SikhNet (Spanish)Oh madre, las vacilaciones de mi mente no cesan;

ਨਿਸ ਬਾਸੁਰ ਬਿਖਿਅਨ ਕਉ ਧਾਵਤ; ਕਿਹਿ ਬਿਧਿ ਰੋਕਉ ਤਾਹਿ ॥੧॥ ਰਹਾਉ ॥

nis baasur bikhian kau dhaavat; kihi bidh rokau taeh |1| rahaau |

Sant Singh KhalsaNight and day, it runs after sin and corruption. How can I restrain it? ||1||Pause||
Manmohan SinghNight and day, it runs after sins, In What way should I restraint it? Pause.
Manmohan Singh (Punjabi)ਰਾਤ ਦਿਨ ਇਹ ਪਾਪਾਂ ਮਗਰ ਭੱਜਿਆ ਫਿਰਦਾ ਹੈ। ਮੈਂ ਇਸ ਨੂੰ ਕਿਸ ਤਰੀਕੇ ਨਾਲ ਰੋਕ ਕੇ ਰੱਖਾਂ? ਠਹਿਰਾਉ।
Fareedkot Teekaਕ੍ਯੋਂਕਿ ਰਾਤ੍ਰਿ ਦਿਨ ਬਿਸਯੋਂ ਕੀ ਤਰਫ ਦੌੜਤਾ ਹੈ, ਮੈਂ ਤਿਸ ਮਨ ਕੋ ਕਿਸ ਪ੍ਰਕਾਰ ਰੋਕੋਂ? ॥੧॥ ਰਹਾਉ ॥
Prof. Sahib Singhਰਾਤ ਦਿਨ ਪਦਾਰਥਾਂ ਦੀ ਖ਼ਾਤਰ ਦੌੜਦਾ ਫਿਰਦਾ ਹੈ। ਮੈਂ ਇਸ ਨੂੰ ਕਿਸ ਤਰੀਕੇ ਨਾਲ ਰੋਕਾਂ? ॥੧॥ ਰਹਾਉ ॥

ਪਦ ਅਰਥ ਨਿਸ = ਰਾਤ। ਬਾਸੁਰ = ਦਿਨ। ਬਿਖਿਅਨ ਕਉ = ਵਿਸ਼ਿਆਂ ਦੀ ਖ਼ਾਤਰ, ਪਦਾਰਥਾਂ ਦੀ ਖ਼ਾਤਰ। ਧਾਵਤ = ਦੌੜਦਾ ਹੈ। ਕਿਹਿ ਬਿਧਿ = ਕਿਸ ਤਰੀਕੇ ਨਾਲ? ਰੋਕਉ = ਰੋਕਉਂ, ਮੈਂ ਰੋਕਾਂ। ਤਾਹਿ = ਉਸ ਨੂੰ ॥੧॥ ਰਹਾਉ ॥

SikhNet (Spanish)noche y día ésta corre tras el vicio y no sé como contenerla. (1‑Pausa)

ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ; ਨਿਮਖ. ਨ ਹੀਏ ਬਸਾਵੈ ॥

bed puraan simrit ke mat sun; nimakh. na hee basaavai |

Sant Singh KhalsaHe listens to the teachings of the Vedas, the Puraanas and the Simritees, but he does not enshrine them in his heart, even for an instant.
Manmohan SinghHearing the teachings of the Vedas, Puranas, and Simirtis, one enshrines them not in the heart even for an instant.
Manmohan Singh (Punjabi)ਵੇਦਾਂ, ਪੁਰਾਣਾ ਅਤੇ ਸਿਮਰਤੀਆਂ ਦੇ ਉਪਦੇਸ਼ ਨੂੰ ਸ੍ਰਵਣ ਕਰ ਬੰਦਾ, ਇਕ ਮੁਹਤ ਭਰ ਲਈ ਭੀ ਉਨ੍ਹਾਂ ਨੂੰ ਆਪਣੇ ਦਿਲ ਵਿੱਚ ਨਹੀਂ ਟਿਕਾਉਂਦਾ।
Fareedkot Teekaਬੇਦ ਅਰੁ ਪੁਰਾਨ, ਪੁਨਃ ਸਿੰਮ੍ਰਤੀਯੋਂ ਕੇ ਮਤੋਂ ਕੋ ਸੁਨ ਕਰ ਨਿਮਖ ਮਾਤ੍ਰ ਤਿਨ ਕੀ ਸਿਖ੍ਯਾ ਰਿਦੇ ਮੇਂ ਨਹੀਂ ਬਸਾਵਤਾ ਹੈ॥
Prof. Sahib Singhਇਹ ਜੀਵ ਵੇਦਾਂ ਪੁਰਾਣਾਂ ਸਿੰਮ੍ਰਿਤੀਆਂ ਦਾ ਉਪਦੇਸ਼ ਸੁਣ ਕੇ (ਭੀ) ਰਤਾ ਭਰ ਸਮੇ ਲਈ ਭੀ (ਉਸ ਉਪਦੇਸ਼ ਨੂੰ ਆਪਣੇ) ਹਿਰਦੇ ਵਿਚ ਨਹੀਂ ਵਸਾਂਦਾ।

ਪਦ ਅਰਥ ਕੇ = ਦਾ। ਮਤ = ਉਪਦੇਸ਼, ਖ਼ਿਆਲ। ਨਿਮਖ = ਅੱਖ ਝਮਕਣ ਜਿਤਨਾ ਸਮਾਂ। ਹੀਏ = ਹਿਰਦੇ ਵਿਚ।

SikhNet (Spanish)Uno escucha los Vedas, los Puranas y los Shastras, pero la Sabiduría no fluye en la mente.

ਪਰ ਧਨ ਪਰ ਦਾਰਾ ਸਿਉ ਰਚਿਓ; ਬਿਰਥਾ ਜਨਮੁ ਸਿਰਾਵੈ ॥੧॥

par dhan par daaraa siau rachio; birathaa janam siraavai |1|

Sant Singh KhalsaEngrossed in the wealth and women of others, his life passes away uselessly. ||1||
Manmohan SinghEngrossed with other's wealth and other's women, He passes his life in vain.
Manmohan Singh (Punjabi)ਹੋਰਨਾਂ ਦੀ ਦੌਲਤ ਤੇ ਹੋਰਨਾਂ ਦੀ ਇਸਤਰੀ ਨਾਲ ਖੱਚਤ ਹੋਇਆ ਹੋਇਆ, ਉਹ ਆਪਣਾ ਜੀਵਨ ਵਿਅਰਥ ਗੁਜਾਰ ਲੈਂਦਾ ਹੈ।
Fareedkot Teekaਪਰਾਯਾ ਧਨ ਔ ਪਰਾਈ ਇਸਤ੍ਰੀਓਂ ਸੇ ਰਚ ਰਹਾ ਹੈ, ਮਾਨੁਖ ਜਨਮ ਕੋ ਬ੍ਯਰਥ ਹੀ (ਸਿਰਾਵੈ) ਬਿਤੀਤ ਕਰਤਾ ਹੈ॥੧॥
Prof. Sahib Singhਪਰਾਏ ਧਨ, ਪਰਾਈ ਇਸਤ੍ਰੀ ਦੇ ਮੋਹ ਵਿਚ ਮਸਤ ਰਹਿੰਦਾ ਹੈ, (ਇਸ ਤਰ੍ਹਾਂ ਆਪਣਾ) ਜਨਮ ਵਿਅਰਥ ਗੁਜ਼ਾਰਦਾ ਹੈ ॥੧॥

ਪਦ ਅਰਥ ਦਾਰਾ = ਇਸਤ੍ਰੀ। ਸਿਉ = ਨਾਲ। ਸਿਰਾਵੈ = ਗੁਜ਼ਾਰਦਾ ਹੈ ॥੧॥

SikhNet (Spanish)Por la mente nublada de envidia y por mantenerse apegada a la pareja uno desperdicia su vida en vano. (1)

ਮਦਿ ਮਾਇਆ ਕੈ ਭਇਓ ਬਾਵਰੋ; ਸੂਝਤ ਨਹ. ਕਛੁ ਗਿਆਨਾ ॥

mad maaeaa kai bheo baavaro; soojhat neh. kachh giaanaa |

Sant Singh KhalsaHe has gone insane with the wine of Maya, and does not understand even a bit of spiritual wisdom.
Manmohan SinghHe has gone mad with the wine of mammon, and knows not even a bit of divine knowledge.
Manmohan Singh (Punjabi)ਉਹ ਧਨ-ਦੌਲਤ ਦੀ ਸ਼ਰਾਬ ਨਾਲ ਪਗਲਾ ਹੋ ਗਿਆ ਹੈ ਅਤੇ ਬ੍ਰਹਮ ਵੀਚਾਰ ਨੂੰ ਭੋਰਾ ਭਰ ਭੀ ਨਹੀਂ ਸਮਝਦਾ।
Fareedkot Teekaਮਾਯਾ ਕੇ ਮਦ ਮੇਂ ਸੁਦਾਈ ਹੋ ਰਹਾ ਹੈ, ਤਿਸ ਤੇ ਮਨ ਕੋ ਗ੍ਯਾਨ ਕੁਝ ਸਮਝ ਨਹੀਂ ਪੜਤਾ ਹੈ॥
Prof. Sahib Singhਜੀਵ ਮਾਇਆ ਦੇ ਨਸ਼ੇ ਵਿਚ ਝੱਲਾ ਹੋ ਰਿਹਾ ਹੈ, ਆਤਮਕ ਜੀਵਨ ਬਾਰੇ ਇਸ ਨੂੰ ਕੋਈ ਸੂਝ ਨਹੀਂ ਪੈਂਦੀ।

ਪਦ ਅਰਥ ਮਦਿ = ਨਸ਼ੇ ਵਿਚ। ਬਾਵਰੋ = ਕਮਲਾ, ਝੱਲਾ। ਗਿਆਨਾ = ਆਤਮਕ ਜੀਵਨ ਦੀ ਸਮਝ।

SikhNet (Spanish)Está intoxicado con el vino de la ilusión y la Sabiduría no despierta en su conciencia.

ਘਟ ਹੀ ਭੀਤਰਿ. ਬਸਤ ਨਿਰੰਜਨੁ; ਤਾ ਕੋ ਮਰਮੁ. ਨ ਜਾਨਾ ॥੨॥

ghatt hee bheetar. basat niranjan; taa ko maram. na jaanaa |2|

Sant Singh KhalsaDeep within his heart, the Immaculate Lord dwells, but he does not know this secret. ||2||
Manmohan SinghWithin his mind abides the mammon-free Lord, but he knows not His secret.
Manmohan Singh (Punjabi)ਉਸ ਦੇ ਹਿਰਦੇ ਅੰਦਰ ਹੀ ਪਵਿੱਤਰ ਪ੍ਰਭੂ ਦਾ ਨਿਵਾਸ ਰੱਖਦਾ ਹੈ, ਪਰੂੰਤੂ, ਉਹ ਉਸ ਦੇ ਭੇਤ ਨੂੰ ਨਹੀਂ ਜਾਣਦਾ।
Fareedkot Teekaਨਿਰੰਜਨ ਸਰੀਰ ਕੇ ਅੰਤਰ ਹੀ ਨਿਵਾਸ ਕਰ ਰਹਾ ਹੈ, ਤਿਸ ਕੇ (ਮਰਮੁ) ਭੇਦ ਕੋ ਨਹੀਂ ਜਾਨਾ ਹੈ॥੨॥☬ਉਤ੍ਰ:
Prof. Sahib Singhਮਾਇਆ ਤੋਂ ਨਿਰਲੇਪ ਪ੍ਰਭੂ ਇਸ ਦੇ ਹਿਰਦੇ ਵਿਚ ਹੀ ਵੱਸਦਾ ਹੈ, ਪਰ ਉਸ ਦਾ ਭੇਦ ਇਹ ਜੀਵ ਨਹੀਂ ਸਮਝਦਾ ॥੨॥

ਪਦ ਅਰਥ ਭੀਤਰਿ = ਵਿਚ। ਮਰਮੁ = ਭੇਦ। ਕੋ = ਦਾ ॥੨॥

SikhNet (Spanish)En lo profundo del corazón, el Señor Inmaculado habita, pero no conoce Su Secreto. (2).

Open this shabad (9 lines, Angs 632-633) →

Ang 632 of 1430